ਪ੍ਰਭਾਤੀ ॥
prabhaatee | Ang 1349
Sant Singh KhalsaPrabhaatee:
Manmohan SinghParbhati.
Manmohan Singh (Punjabi)ਪ੍ਰਭਾਤੀ।
SikhNet (Spanish)Parbhati
ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥
aval alah noor upaaeaa; kudarat ke sabh bande | Ang 1349
Sant Singh KhalsaFirst, Allah created the Light; then, by His Creative Power, He made all mortal beings.
Manmohan SinghFirstly God created light and then by His Omnipotence, made all the mortals.
Manmohan Singh (Punjabi)ਪਹਿਲਾਂ ਵਾਹਿਗੁਰੂ ਨੇ ਚਾਨਣ ਰਚਿਆ ਅਤੇ ਫਿਰ ਆਪਣੀ ਅਪਾਰ ਸ਼ਕਤੀ ਦੁਆਰਾ ਸਾਰੇ ਪ੍ਰਾਣੀ ਬਣਾਏ।
Fareedkot Teekaਪ੍ਰਥਮੇ (ਅਲਹ) ਵਾਹਿਗੁਰੂ ਨੇ ਏਕ (ਨੂਰ) ਚੇਤਨਸਤਾ ਕਰ (ਕੁਦਰਤਿ) ਸਕਤੀ ਰੂਪ ਮਾਯਾ ਅਰਥਾਤ ਪੁਰਖ ਪ੍ਰਕਿਰਤੀ ਕਰ ਕੇ ਸੰਪੂਰਨ (ਬੰਦੇ) ਜੀਵੋਂ ਕੋ ਉਤਪਤ ਕੀਆ ਹੈ॥
Prof. Sahib Singhਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ (ਜਗਤ) ਪੈਦਾ ਕੀਤਾ ਹੈ, ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ।ਪਦ ਅਰਥ ਅਵਲਿ = ਸਭ ਤੋਂ ਪਹਿਲਾਂ, ਸ਼ੁਰੂ ਵਿਚ, ਸਭ ਦਾ ਮੂਲ। ਅਲਹ ਨੂਰ = ਅੱਲਾਹ ਦਾ ਨੂਰ, ਪਰਮਾਤਮਾ ਦੀ ਜੋਤ। ਉਪਾਇਆ = (ਜਿਸ ਨੇ ਜਗਤ) ਪੈਦਾ ਕੀਤਾ। ਕੁਦਰਤਿ ਕੇ = ਖ਼ੁਦਾ ਦੀ ਕੁਦਰਤ ਦੇ (ਪੈਦਾ ਕੀਤੇ ਹੋਏ)।
SikhNet (Spanish)Primero Alá creó la Luz, y por Su Poder Creativo creó a los mortales
ਏਕ ਨੂਰ ਤੇ. ਸਭੁ ਜਗੁ ਉਪਜਿਆ; ਕਉਨ ਭਲੇ. ਕੋ ਮੰਦੇ ॥੧॥
ek noor te. sabh jag upajiaa; kaun bhale. ko mande |1| Ang 1349
Sant Singh KhalsaFrom the One Light, the entire universe welled up. So who is good, and who is bad? ||1||
Manmohan SinghFrom the One light has welled up the entire universe. Then who is good and who is bad?
Manmohan Singh (Punjabi)ਇਕ ਰੌਸ਼ਨੀ ਤੋਂ ਹੀ ਸਮੂਹ ਆਲਮ ਉਤਪੰਨ ਹੋਇਆ ਹੈ ਤਾਂ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ ਹੈ?
Fareedkot Teekaਜਬ ਏਕ (ਨੂਰ) ਚੇਤਨ ਤੇ ਹੀ ਸਰਬ ਜਗਤ ਉਪਜਿਆ ਹੈ ਤਬ ਇਨ ਮੇਂ ਸੇ ਭਲੇ ਕੌਣ ਕਹੀਏ ਔਰ ਮੰਦੇ ਕਿਨ ਕੋ ਕਹੀਏ, ਭਾਵ ਸਰਬ ਰੂਪ ਓਹੀ ਹੈ॥੧॥☬ਅਬ ਦ੍ਰਿਸ਼ਟਾਂਤੋਂ ਸੇ ਅਭੇਦਤਾ ਦਿਖਾਵਤੇ ਹੈਂ:
Prof. Sahib Singhਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। (ਤਾਂ ਫਿਰ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ) ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾਹ ਸਮਝੋ ॥੧॥ਪਦ ਅਰਥ ਨੂਰ = ਜੋਤ। ਤੇ = ਤੋਂ। ਕੋ = ਕੌਣ? ॥੧॥
SikhNet (Spanish)y de esa Luz el universo entero se construyó, entonces ¿quién es bueno y quién malo? (1).
ਲੋਗਾ ਭਰਮਿ; ਨ ਭੂਲਹੁ ਭਾਈ ॥
logaa bharam; na bhoolahu bhaaee | Ang 1350
Sant Singh KhalsaO people, O Siblings of Destiny, do not wander deluded by doubt.
Manmohan SinghO men, my brethren, stray ye not in doubt.
Manmohan Singh (Punjabi)ਹੇ ਮੇਰੇ ਵੀਰ ਲੋਕੋ! ਤੁਸੀਂ ਵਹਿਮ ਅੰਦਰ ਭੰਬਲ ਭੂਸੇ ਨਾਂ ਖਾਓ।
Fareedkot Teekaਹੇ ਭਾਈ ਲੋਕੋ! ਭਰਮ ਮੇਂ ਲਾਗ ਕਰ ਨਹੀਂ ਭੂਲੋ॥
Prof. Sahib Singhਹੇ ਲੋਕੋ! (ਰੱਬ ਦੀ ਹਸਤੀ ਬਾਰੇ) ਕਿਸੇ ਭੁਲੇਖੇ ਵਿਚ ਪੈ ਕੇ ਖ਼ੁਆਰ ਨਾਹ ਹੋਵੋ।ਪਦ ਅਰਥ ਲੋਗਾ = ਹੇ ਲੋਕੋ! ਭਾਈ = ਹੇ ਭਾਈ!
SikhNet (Spanish)Oh gente, oh Hermanos del Destino, no vaguen confundidos en la duda,
ਖਾਲਿਕੁ ਖਲਕ. ਖਲਕ ਮਹਿ ਖਾਲਿਕੁ; ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
khaalik khalak. khalak meh khaalik; poor rahio srab tthaanee |1| rahaau | Ang 1350
Sant Singh KhalsaThe Creation is in the Creator, and the Creator is in the Creation, totally pervading and permeating all places. ||1||Pause||
Manmohan SinghCreation is the Creator and the creator is in Creation. He is fully filling all places. Pause.
Manmohan Singh (Punjabi)ਰਚਨਾ ਰਚਣਹਾਰ ਅੰਦਰ ਹੈ ਅਤੇ ਰਚਨਹਾਰ ਰਚਨਾ ਅੰਦਰ। ਉਹ ਸਾਰਿਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ। ਠਹਿਰਾਉ।
Fareedkot Teeka(ਖਲਕੁ) ਸ੍ਰਿਸਟੀ (ਖਾਲਿਕੁ) ਪ੍ਰਮਾਤਮਾ ਮੇਂ ਕਲਪਤ ਰੂਪ ਹੋ ਕਰ ਔ ਸ੍ਰਿਸ਼ਟੀ ਮੇਂ ਖਾਲਕ ਅਧਿਸਟਾਨ ਰੂਪ ਹੋ ਕਰ ਸਰਬ ਅਸਥਾਨੋ ਮੇਂ ਪੂਰਨ ਹੋਇ ਰਹਿਆ ਹੈ। ਭਾਵ ਇਹ ਤਿਸ ਤੇ ਬਿਨਾਂ ਕੋਈ ਪਦਾਰਥ ਨਹੀਂ ਹੈ ਸਰਬ ਰੂਪ ਓਹੀ ਹੈ॥੧॥ ਰਹਾਉ ॥
Prof. Sahib Singhਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿਚ ਮੌਜੂਦ ਹੈ, ਉਹ ਸਭ ਥਾਂ ਭਰਪੂਰ ਹੈ ॥੧॥ ਰਹਾਉ ॥ਪਦ ਅਰਥ ਖਾਲਕੁ = (ਜਗਤ ਨੂੰ) ਪੈਦਾ ਕਰਨ ਵਾਲਾ ਪ੍ਰਭੂ। ਸ੍ਰਬ ਠਾਂਈ = ਸਭ ਥਾਂ ॥੧॥ ਰਹਾਉ ॥
SikhNet (Spanish)la Creación está en el Creador y el Creador está en Su Creación, prevaleciendo y compenetrándolo todo y por todas partes. (1-Pausa)
ਮਾਟੀ ਏਕ. ਅਨੇਕ ਭਾਂਤਿ ਕਰਿ; ਸਾਜੀ ਸਾਜਨਹਾਰੈ ॥
maattee ek. anek bhaant kar; saajee saajanahaarai | Ang 1350
Sant Singh KhalsaThe clay is the same, but the Fashioner has fashioned it in various ways.
Manmohan SinghClay is but the same, but the Fashioner has fashioned it in various ways.
Manmohan Singh (Punjabi)ਮਿੱਟੀ ਕੇਵਲ ਇਕ ਹੀ ਹੈ ਪ੍ਰੰਤੂ ਘੜਨਹਾਰ ਨੇ ਇਸ ਨੂੰ ਘਣੇਰਿਆਂ ਤਰੀਕਿਆਂ ਨਾਲ ਘੜਿਆ ਹੈ।
Fareedkot Teekaਜੈਸੇ ਸਾਜਨਹਾਰ ਘੁਮਾਰ ਨੇ ਏਕ (ਮਾਟੀ) ਮ੍ਰਿਤਕਾ ਸੇ ਅਨੇਕ ਭਾਤੋਂ ਕੇ ਪਾਤ੍ਰੋਂ ਕੀ ਰਚਨਾ (ਸਾਜੀ) ਰਚੀ ਹੈ॥
Prof. Sahib Singhਸਿਰਜਨਹਾਰ ਨੇ ਇੱਕੋ ਹੀ ਮਿੱਟੀ ਤੋਂ (ਭਾਵ, ਇੱਕੋ ਜਿਹੇ ਹੀ ਤੱਤਾਂ ਤੋਂ) ਅਨੇਕਾਂ ਕਿਸਮਾਂ ਦੇ ਜੀਆ-ਜੰਤ ਪੈਦਾ ਕਰ ਦਿੱਤੇ ਹਨ।ਪਦ ਅਰਥ ਭਾਂਤਿ = ਕਿਸਮ। ਸਾਜੀ = ਪੈਦਾ ਕੀਤੀ, ਬਣਾਈ।
SikhNet (Spanish)El barro es el mismo pero el decorador lo ha decorado de forma distinta,
ਨਾ ਕਛੁ ਪੋਚ ਮਾਟੀ ਕੇ ਭਾਂਡੇ; ਨਾ ਕਛੁ ਪੋਚ ਕੁੰਭਾਰੈ ॥੨॥
naa kachh poch maattee ke bhaandde; naa kachh poch kunbhaarai |2| Ang 1350
Sant Singh KhalsaThere is nothing wrong with the pot of clay - there is nothing wrong with the Potter. ||2||
Manmohan SinghThere is no fault with the vessel of clay, nor is there any fault with the potter.
Manmohan Singh (Punjabi)ਮਿੱਟੀ ਦੇ ਬਰਤਨ ਦਾ ਕੋਈ ਕਸੂਰ ਨਹੀਂ, ਨਾਂ ਹੀ ਕੋਈ ਕਸੂਰ ਹੈ ਘੁਮਿਆਰ ਦਾ।
Fareedkot Teekaਤਿਨ ਮੇਂ ਤੇ ਮਿਟੀ ਕੇ ਪਾਤਰੋਂ ਮੇਂ ਭੀ ਕਛੁ (ਪੋਚ) ਨੂਨਤਾ ਨਹੀਂ ਹੈ ਔਰ ਨਾ ਕਛੁ ਘੁਮਾਰ ਮੇਂ ਹੀ ਨੂਨਤਾ ਹੈ, ਤੈਸੇ ਸੰਪੂਰਨ ਰਚਨਾ ਪਾਂਚ ਤਤੋਂ ਕੀ ਹੈ ਔ ਸਰਬ ਕਾ ਕਰਤਾ ਭੀ ਬ੍ਰਹਮਾ ਹੀ ਹੈ, ਐਸੇ ਭੀ ਏਕਤਾ ਸਿਧ ਭਈ॥੨॥
Prof. Sahib Singh(ਜਿੱਥੋਂ ਤਕ ਜੀਵਾਂ ਦੇ ਅਸਲੇ ਦਾ ਸੰਬੰਧ ਹੈ) ਨਾਹ ਇਹਨਾਂ ਮਿੱਟੀ ਦੇ ਭਾਂਡਿਆਂ (ਭਾਵ, ਜੀਵਾਂ) ਵਿਚ ਕੋਈ ਊਣਤਾ ਹੈ, ਤੇ ਨਾਹ (ਇਹਨਾਂ ਭਾਂਡਿਆਂ ਦੇ ਬਣਾਣ ਵਾਲੇ) ਘੁਮਿਆਰ ਵਿਚ ॥੨॥ਪਦ ਅਰਥ ਪੋਚ = ਐਬ, ਊਣਤਾਈ ॥੨॥
SikhNet (Spanish)no hay nada malo con la vasija de barro, ni nada malo con quien la fabrica. (2)
ਸਭ ਮਹਿ ਸਚਾ ਏਕੋ ਸੋਈ; ਤਿਸ ਕਾ ਕੀਆ. ਸਭੁ ਕਛੁ ਹੋਈ ॥
sabh meh sachaa eko soee; tis kaa keea. sabh kachh hoee | Ang 1350
Sant Singh KhalsaThe One True Lord abides in all; by His making, everything is made.
Manmohan SinghHe, the One True Lord, is a midst all and it is in His will that everything is done.
Manmohan Singh (Punjabi)ਉਹ ਅਦੁਤੀ ਸੱਚਾ ਸਾਈਂ ਸਾਰਿਆਂ ਦੇ ਅੰਦਰ ਹੈ ਅਤੇ ਸਾਰਾ ਕੁਛ ਉਸ ਦੀ ਮਰਜੀ ਅਨੁਸਾਰ ਹੀ ਹੁੰਦਾ ਹੈ।
Fareedkot Teekaਤਾਂ ਤੇ ਸਭਨੋਂ ਮੇਂ ਏਕ ਸੋਈ ਸਰੂਪ ਹੈ ਔਰ ਤਿਸੀ ਕਾ ਕੀਆ ਹੂਆ ਸਭ ਕਿਛ ਹੋਤਾ ਹੈ॥
Prof. Sahib Singhਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਵਿਚ ਵੱਸਦਾ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ।ਪਦ ਅਰਥ ਸੋਈ = ਉਹੀ ਮਨੁੱਖ।
SikhNet (Spanish)El Único Verdadero Señor habita en todo y es Él Quien lo hace todo.
ਹੁਕਮੁ ਪਛਾਨੈ. ਸੁ ਏਕੋ ਜਾਨੈ; ਬੰਦਾ ਕਹੀਐ ਸੋਈ ॥੩॥
hukam pachhaanai. su eko jaanai; bandaa kaheeai soee |3| Ang 1350
Sant Singh KhalsaWhoever realizes the Hukam of His Command, knows the One Lord. He alone is said to be the Lord's slave. ||3||
Manmohan SinghWhosoever realises the Lord's will, he alone knows the One Lord and He alone is said to be His slave.
Manmohan Singh (Punjabi)ਜੋ ਕੋਈ ਭੀ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਦਾ ਹੈ ਕੇਵਲ ਉਹ ਹੀ ਇਕ ਸੁਆਮੀ ਨੂੰ ਜਾਣਦਾ ਹੈ ਅਤੇ ਕੇਵਲ ਉਹ ਹੀ ਉਸ ਦਾ ਗੋਲਾ ਆਖਿਆ ਜਾਂਦਾ ਹੈ।
Fareedkot Teekaਜੋ ਤਿਸ ਕੇ ਹੁਕਮ ਕੋ ਪਛਾਨਤਾ ਹੈ, ਸੋਈ ਤਿਸ ਏਕ ਰੂਪ ਕੋ ਜਾਨਤਾ ਹੈ ਔਰ ਜੋ ਜਾਨਤਾ ਹੈ, ਸੋਈ ਤਿਸ ਕਾ ਬੰਦਾ ਦਾਸ ਕਹੀਤਾ ਹੈ॥੪॥
Prof. Sahib Singhਉਹੀ ਮਨੁੱਖ ਰੱਬ ਦਾ (ਪਿਆਰਾ) ਬੰਦਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣਦਾ ਹੈ ਤੇ ਉਸ ਇਕ ਨਾਲ ਸਾਂਝ ਪਾਂਦਾ ਹੈ ॥੩॥
SikhNet (Spanish)Quien sea que entienda el Jukam de Su Mandato, conoce al Señor. Ese ser se convierte en el Sirviente del Señor. (3)
ਅਲਹੁ ਅਲਖੁ. ਨ ਜਾਈ ਲਖਿਆ; ਗੁਰਿ. ਗੁੜੁ ਦੀਨਾ ਮੀਠਾ ॥
alahu alakh. na jaaee lakhiaa; gur. gurr deenaa meetthaa | Ang 1350
Sant Singh KhalsaThe Lord Allah is Unseen; He cannot be seen. The Guru has blessed me with this sweet molasses.
Manmohan SinghThe Lord is invisible and can be seen not. The Guru has blessed me with sweet molasses of His Name.
Manmohan Singh (Punjabi)ਪ੍ਰਭੂ ਅਦ੍ਰਿਸ਼ਟ ਹੈ ਅਤੇ ਦੇਖਿਆ ਨਹੀਂ ਜਾ ਸਕਦਾ। ਗੁਰਦੇਵ ਜੀ ਨੇ ਮੈਨੂੰ ਉਸ ਦੇ ਨਾਮ ਦਾ ਮਿੱਠਾ ਗੁਰ ਪਰਦਾਨ ਕੀਤਾ ਹੈ।
Fareedkot Teeka(ਅਲਹੁ) ਵਾਹਿਗੁਰੂ ਜੋ ਅਲਖ ਸਰੂਪ ਹੈ, ਸੋ ਗੁਰੋਂ ਬਿਨਾਂ ਲਖਿਆ ਨਹੀਂ ਜਾਤਾ ਹੈ, ਤਾਂ ਤੇ ਗੁਰੋਂ ਨੇ ਮੁਝ ਕੋ ਗਿਆਨ ਰੂਪ ਮੀਠਾ ਗੁੜ ਦੀਆ ਹੈ॥
Prof. Sahib Singhਉਹ ਰੱਬ ਐਸਾ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ, ਉਸ ਦੇ ਗੁਣ ਕਹੇ ਨਹੀਂ ਜਾ ਸਕਦੇ। ਮੇਰੇ ਗੁਰੂ ਨੇ (ਪ੍ਰਭੂ ਦੇ ਗੁਣਾਂ ਦੀ ਸੂਝ-ਰੂਪ) ਮਿੱਠਾ ਗੁੜ ਮੈਨੂੰ ਦਿੱਤਾ ਹੈ (ਜਿਸ ਦਾ ਸੁਆਦ ਤਾਂ ਮੈਂ ਨਹੀਂ ਦੱਸ ਸਕਦਾ, ਪਰ)ਪਦ ਅਰਥ ਅਲਖੁ = ਜਿਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਹੋ ਸਕਦਾ। ਗੁੜੁ = (ਪਰਮਾਤਮਾ ਦੇ ਗੁਣਾਂ ਦੀ ਸੂਝ-ਰੂਪ) ਗੁੜ। ਗੁਰਿ = ਗੁਰੂ ਨੇ।
SikhNet (Spanish)El Señor Alá es Invisible, el Guru me ha Bendecido con esta melaza dulce,
ਕਹਿ ਕਬੀਰ. ਮੇਰੀ ਸੰਕਾ ਨਾਸੀ; ਸਰਬ ਨਿਰੰਜਨੁ ਡੀਠਾ ॥੪॥੩॥
keh kabeer. meree sankaa naasee; sarab niranjan ddeetthaa |4|3| Ang 1350
Sant Singh KhalsaSays Kabeer, my anxiety and fear have been taken away; I see the Immaculate Lord pervading everywhere. ||4||3||
Manmohan SinghSays Kabir, my doubt has been dispelled and I now see the Immaculate Lord every where.
Manmohan Singh (Punjabi)ਕਬੀਰ ਜੀ ਆਖਦੇ ਹਨ, ਮੇਰਾ ਸੰਦੇਹ ਦੂਰ ਹੋ ਗਿਆ ਹੈ ਅਤੇ ਹੁਣ ਮੈਂ ਪਵਿੱਤਰ ਪ੍ਰਭੂ ਨੂੰ ਹਰ ਥਾਂ ਵੇਖਦਾ ਹਾਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤਿਸ ਕਰ ਕੇ ਮੇਰੀ ਸਰਬ ਸੰਕਾ ਨਾਸੀ ਹੈ, ਕਿਉਂਕਿ ਅਬ ਸਰਬ ਸਰੂਪ ਨਿਰੰਜਨ ਕੋ ਮੈਨੇ ਦੇਖਿਆ ਹੈ॥੪॥੩॥☬ਕਿਸੀ ਮੁਲਾਂ ਕੋ ਮੁਰਗੀ ਮਾਰਤੇ ਹੂਏ ਦੇਖ ਕਰ ਉਚਾਰਨ ਕਰਤੇ ਭਏ ਕਿ ਤੂੰ ਪਾਪ ਕਿਉਂ ਕਰਤਾ ਹੈਂ। ਤਬ ਤਿਸ ਨੇ ਕਹਾ: ਹਮਾਰੀ ਕਿਤਾਬੋਂ ਮੇਂ ਲਿਖਾ ਹੈ ਹਲਾਲ ਖਾਨਾ ਅਛਾ ਹੈ ਔ ਸਭ ਮੇਂ ਏਕੁ ਖੁਦਾਉ ਹੈ, ਨ ਕੋਈ ਮਾਰਤਾ ਹੈ ਔ ਨ ਮਰਤਾ ਹੈ। ਜੇ ਆਪ ਮਰਤਾ ਔ ਮਾਰਤਾ ਮਾਨੋਗੇ ਤੋ ਬੇਦ ਔ ਪੁਰਾਨ ਕਤਾਬਾਂ ਸਭ ਝੂਠੇ ਹੋ ਜਾਨਗੇ। ਤਬ ਸ੍ਰੀ ਕਬੀਰ ਜੀ ਤਿਸ ਕੋ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਮੈਂ ਉਸ ਮਾਇਆ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ, ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ (ਮੇਰਾ ਅੰਦਰ ਕਿਸੇ ਜਾਤ ਜਾਂ ਮਜ਼ਹਬ ਦੇ ਬੰਦਿਆਂ ਦੀ ਉੱਚਤਾ ਜਾਂ ਨੀਚਤਾ ਦਾ ਕਰਮ ਨਹੀਂ ਰਿਹਾ) ॥੪॥੩॥ਪਦ ਅਰਥ ਸੰਕਾ = ਸ਼ੱਕ, ਭੁਲੇਖਾ। ਸਰਬ = ਸਾਰਿਆਂ ਵਿਚ ॥੪॥੩॥
* ਸ਼ਬਦ ਦਾ ਭਾਵ: ਸਰਬ-ਵਿਆਪਕ ਪ੍ਰਭੂ ਹੀ ਸਾਰੇ ਜੀਵਾਂ ਦਾ ਸਿਰਜਣਹਾਰ ਹੈ। ਸਭ ਦਾ ਅਸਲਾ ਇਕੋ ਹੈ, ਕਿਸੇ ਨੂੰ ਮੰਦਾ ਨਾਹ ਆਖੋ।
SikhNet (Spanish)dice Kabir, mis ansiedades y temores se han ido y veo al Señor Inmaculado prevaleciendo en todas partes. (4-3)