ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਰੇ ਮੂੜੑੇ; ਤੂ. ਕਿਉ ਸਿਮਰਤ ਅਬ ਨਾਹੀ ॥
re moorrae; too. kiau simarat ab naahee |
Sant Singh KhalsaYou fool, why are you not meditating on the Lord now?
Manmohan SinghO fool, why not though contemplate on Lord now?
Manmohan Singh (Punjabi)ਹੇ ਮੂਰਖ! ਤੂੰ ਕਿਉਂ ਹੁਣ ਆਪਣੇ ਸੁਆਮੀ ਦਾ ਭਜਨ ਨਹੀਂ ਕਰਦਾ?
Fareedkot Teekaਹੇ ਮੂਰਖ! ਤੂੰ ਅਬ ਵਾਹਿਗੁਰੂ ਕੋ ਸਿਮਰਤਾ ਕ੍ਯੋਂ ਨਹੀਂ?
Prof. Sahib Singhਹੇ ਮੂਰਖ! ਹੁਣ (ਜਨਮ ਲੈ ਕੇ) ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ?ਪਦ ਅਰਥ ਰੇ ਮੂੜ੍ਹ੍ਹੇ = ਹੇ ਮੂਰਖ! ਅਬ = ਹੁਣ, ਇਸ ਮਨੁੱਖਾ ਜਨਮ ਵਿਚ।
SikhNet (Spanish)¿Oh ignorante amigo, por qué no habitas en tu Dios?
ਨਰਕ ਘੋਰ ਮਹਿ ਉਰਧ ਤਪੁ ਕਰਤਾ; ਨਿਮਖ ਨਿਮਖ ਗੁਣ ਗਾਂਹੀ ॥੧॥ ਰਹਾਉ ॥
narak ghor meh uradh tap karataa; nimakh nimakh gun gaanhee |1| rahaau |
Sant Singh KhalsaIn the awful hell of the fire of the womb, you did penance, upside-down; each and every instant, you sang His Glorious Praises. ||1||Pause||
Manmohan SinghIn the terrible hell thou did penance standing on thy head and sang the praise of thy God, every moment. Pause.
Manmohan Singh (Punjabi)ਭਿਆਨਕ ਦੌਜਕ ਵਿੱਚ ਤੂੰ ਸਿਰ ਦੇ ਭਾਰ ਖੜਾ ਹੋ ਤਪੱਸਿਆ ਕਰਦਾ ਤੇ ਹਰ ਮੁਹਤ ਆਪਣੇ ਵਾਹਿਗੁਰੂ ਦੀ ਕੀਰਤੀ ਗਾਉਂਦਾ ਹੈ। ਠਹਿਰਾਉ।
Fareedkot Teekaਉਦਰ ਰੂਪ ਘੋਰ ਨਰਕ ਵਿਖੇ (ਉਰਧ) ਊਚੇ, ਭਾਵ ਸਿਰ ਪਰਨੇ ਹੋ ਕਰ ਤਪ ਕਰਤਾ ਥਾ ਔਰ ਨਿਮਖ ਨਿਮਖ ਮੇਂ ਹਰੀ ਕੇ ਗੁਣ ਗਾਵਤਾ ਥਾ॥੧॥ ਰਹਾਉ ॥
Prof. Sahib Singh(ਜਦੋਂ) ਤੂੰ ਭਿਆਨਕ ਨਰਕ (ਵਰਗੇ ਮਾਂ ਦੇ ਪੇਟ) ਵਿਚ (ਸੀ ਤਦੋਂ ਤੂੰ) ਪੁੱਠਾ (ਲਟਕਿਆ ਹੋਇਆ) ਤਪ ਕਰਦਾ ਸੀ, (ਉਥੇ ਤੂੰ) ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਸੀ ॥੧॥ ਰਹਾਉ ॥ਪਦ ਅਰਥ ਘੋਰ = ਭਿਆਨਕ। ਉਰਧ = ਉਲਟਾ, ਪੁੱਠਾ ਲਟਕ ਕੇ। ਨਿਮਖ = ਅੱਖ ਦੇ ਝਮਕਣ ਜਿਤਨਾ ਸਮਾ। ਨਿਮਖ ਨਿਮਖ = ਪਲ ਪਲ, ਹਰ ਵੇਲੇ। ਗਾਂਹੀ = ਗਾਂਹਿ, ਤੂੰ ਗਾਂਦਾ ਸੀ ॥੧॥ ਰਹਾਉ ॥
SikhNet (Spanish)Cuando hacías penitencia, parado de cabeza en el calor de la matriz, ¿qué no alababas a tu Dios ahí, a cada momento? (1-Pausa)
ਅਨਿਕ ਜਨਮ, ਭ੍ਰਮਤੌ ਹੀ ਆਇਓ; ਮਾਨਸ ਜਨਮੁ ਦੁਲਭਾਹੀ ॥
anik janam, bhramatau hee aaeo; maanas janam dulabhaahee |
Sant Singh KhalsaYou wandered through countless incarnations, until finally you attained this priceless human birth.
Manmohan SinghWandering in various existences, thou has come to attain this precious human birth.
Manmohan Singh (Punjabi)ਅਨੇਕਾਂ ਜੂਨੀਟਾਂ ਅੰਦਰ ਭਟਕ ਕੇ ਤੈਂਨੂੰ ਇਹ ਅਮੋਲਕ ਮਨੁੱਖਾ ਜਨਮ ਹੱਥ ਲੱਗਾ ਹੈ।
Fareedkot Teekaਅਨੇਕ ਜਨਮੋਂ ਮੇਂ ਭ੍ਰਮਤਾ ਹੂਆ ਆਯਾ ਹੈ ਔਰ ਮਨੁਖ ਜਨਮੁ ਦੁਰਲਭ ਪ੍ਰਾਪਤਿ ਭਯਾ ਹੈ॥
Prof. Sahib Singhਹੇ ਮੂਰਖ! ਤੂੰ ਅਨੇਕਾਂ ਹੀ ਜਨਮਾਂ ਵਿਚ ਭਟਕਦਾ ਆਇਆ ਹੈਂ। ਹੁਣ ਤੈਨੂੰ ਦੁਰਲੱਭ ਮਨੁੱਖਾ ਜਨਮ ਮਿਲਿਆ ਹੈ।ਪਦ ਅਰਥ ਭ੍ਰਮਤੌ = ਭਟਕਦਾ। ਦੁਲਭਾਹੀ = ਦੁਰਲੱਭ।
SikhNet (Spanish)Vagaste de nacimiento en nacimiento y por fin arribaste a la preciosa investidura humana,
ਗਰਭ ਜੋਨਿ ਛੋਡਿ ਜਉ ਨਿਕਸਿਓ; ਤਉ ਲਾਗੋ ਅਨ ਠਾਂਹੀ ॥੧॥
garabh jon chhodd jau nikasio; tau laago an tthaanhee |1|
Sant Singh KhalsaLeaving the womb, you were born, and when you came out, you became attached to other places. ||1||
Manmohan SinghLeaving the womb existence, when thou emerged out, then got thou attached to another place.
Manmohan Singh (Punjabi)ਮਾਂ ਦੇ ਪੇਟ ਦੇ ਜੀਵਨ ਨੂੰ ਤਿਆਗ ਜਦ ਤੂੰ ਬਾਹਰ ਨਿਕਲਿਆਂ ਤਦ ਤੂੰ ਹੋਰ ਥਾਂ ਨਾਲ ਜੁੜ ਬੈਠਾ।
Fareedkot Teekaਗਰਭ ਜੋਨੀ ਕੋ ਛੋਡ ਕਰ ਕੇ ਜਬ ਬਾਹਿਰ ਨਿਕਸ੍ਯਾ ਤੌ (ਅਨ ਠਾਂਹੀ) ਔਰ ਹੀ ਸੰਸਾਰੀ ਧੰਦੋਂ ਮੇਂ ਲਗ ਪੜਾ॥੧॥
Prof. Sahib Singhਪਰ ਮਾਂ ਦਾ ਪੇਟ ਛੱਡ ਕੇ ਜਦੋਂ ਤੂੰ ਜਗਤ ਵਿਚ ਆ ਗਿਆ, ਤਦੋਂ ਤੂੰ (ਸਿਮਰਨ ਛੱਡ ਕੇ) ਹੋਰ ਹੋਰ ਥਾਈਂ ਰੁੱਝ ਗਿਆ ॥੧॥ਪਦ ਅਰਥ ਛੋਡਿ = ਛੱਡ ਕੇ। ਜਉ = ਜਦੋਂ। ਨਿਕਸਿਓ = ਨਿਕਲਿਆ, ਜਗਤ ਵਿਚ ਆਇਆ। ਤਉ = ਤਦੋਂ। ਅਨ = {अन्य} ਹੋਰ ਹੋਰ। ਅਨ ਠਾਂਹੀ = ਹੋਰ ਹੋਰ ਥਾਈਂ ॥੧॥
SikhNet (Spanish)pero en el momento en que estabas fuera de la matriz, te apegaste a las vanidades de la vida. (1)
ਕਰਹਿ ਬੁਰਾਈ ਠਗਾਈ ਦਿਨੁ ਰੈਨਿ; ਨਿਹਫਲ ਕਰਮ ਕਮਾਹੀ ॥
kareh buraaee tthagaaee din rain; nihafal karam kamaahee |
Sant Singh KhalsaYou practiced evil and fraud day and night, and did useless deeds.
Manmohan SinghDay and night thou practise evil beguile others and does useless deeds.
Manmohan Singh (Punjabi)ਦਿਨ ਤੇ ਰਾਤ ਤੂੰ ਬਦੀ ਕਾਮਉਦਾ ਹੈ, ਹੋਰਨਾ ਨੂੰ ਠਗਦਾ ਹੈ ਅਤੇ ਵਿਅਰਥ ਕੰਮ ਕਰਦਾ ਹੈ।
Fareedkot Teekaਰਾਤ੍ਰ ਦਿਨ ਬੁਰਾਈ ਔਰ ਠਗੀਓਂ ਕੋ ਕਰਤਾ ਹੈ, ਐਸੇ ਨਿਸਫਲ ਕਰਮੋਂ ਕੋ ਕਮਾਵਤਾ ਹੈ॥
Prof. Sahib Singhਹੇ ਮੂਰਖ! ਤੂੰ ਦਿਨ ਰਾਤ ਬੁਰਾਈਆਂ ਕਰਦਾ ਹੈਂ, ਠੱਗੀਆਂ ਕਰਦਾ ਹੈਂ, ਤੂੰ ਸਦਾ ਉਹੀ ਕੰਮ ਕਰਦਾ ਰਹਿੰਦਾ ਹੈਂ ਜਿਨ੍ਹਾਂ ਤੋਂ ਕੁਝ ਭੀ ਹੱਥ ਨਹੀਂ ਆਉਣਾ।ਪਦ ਅਰਥ ਕਰਹਿ = ਤੂੰ ਕਰਦਾ ਹੈਂ, ਕਰਹਿਂ। ਰੈਨਿ = ਰਾਤ। ਕਮਾਹੀ = ਕਮਾਹਿ, ਤੂੰ ਕਮਾਂਦਾ ਹੈਂ। ਨਿਹਫਲ = ਜਿਨ੍ਹਾਂ ਤੋਂ ਕੋਈ ਫਲ ਨਹੀਂ ਮਿਲਣਾ।
SikhNet (Spanish)Viviste en la maldad y en el fraude y llevaste una vida fútil.
ਕਣੁ ਨਾਹੀ. ਤੁਹ ਗਾਹਣ ਲਾਗੇ; ਧਾਇ ਧਾਇ ਦੁਖ ਪਾਂਹੀ ॥੨॥
kan naahee. tuh gaahan laage; dhaae dhaae dukh paanhee |2|
Sant Singh KhalsaYou thrash the straw, but it has no wheat; running around and hurrying, you obtain only pain. ||2||
Manmohan SinghThou thresh the straw, bereft of grain and running and racing about come to grief.
Manmohan Singh (Punjabi)ਦਾਣਿਆ ਤੋਂ ਸੱਖਣੀ ਪਰਾਲੀ ਨੂੰ ਤੂੰ ਗਾਹੁੰਦਾ ਹੈ ਅਤੇ ਦੋੜ-ਭੱਜ ਕਰ ਕੇ ਤਕਲੀਫ ਉਠਾਉਂਦਾ ਹੈ।
Fareedkot Teekaਜੋ ਕੋਈ ਤੁਹ ਕੋ ਗਾਹਣ ਲਗ ਜਾਵੇ ਤੋ ਉਸਮੇਂ ਸੇ (ਕਣੁ) ਅਨਾਜ ਨਿਕਸਤਾ ਨਹੀਂ, ਜੋ ਪੁਰਸ ਦੌੜ ਦੌੜ ਕਰ ਸ੍ਰਮ ਕਰਤਾ ਹੈ, ਸੋ ਦੁਖ ਕੋ ਪਾਵਤਾ ਹੈ ਪ੍ਰਾਪਤਿ ਕੁਛ ਨਹੀਂ। ਭਾਵ ਯਹਿ ਕਿ ਜੋ ਪਰਮੇਸ੍ਵਰ ਸੇ ਬਿਨਾ ਹੋਰ ਸੇਵਾ ਕਰਮਾਦਿਕ ਕਰਨੇ ਹੈਂ ਤਿਨੋਂ ਕਰ ਕੇ ਬਾਰੰਬਾਰ ਜੋਨੀਓਂ ਮੇਂ ਧਾਵਣਾ ਹੋਤਾ ਹੈ, ਸਿਧਾਂਤ ਰੂਪੁ ਅਨਾਜ ਨਹੀਂ ਨਿਕਸਤਾ॥੨॥
Prof. Sahib Singh(ਵੇਖ, ਜਿਹੜੇ ਕਿਸਾਨ ਉਹਨਾਂ) ਤੁਹਾਂ ਨੂੰ ਹੀ ਗਾਂਹਦੇ ਰਹਿੰਦੇ ਹਨ ਜਿਨ੍ਹਾਂ ਵਿਚ ਦਾਣੇ ਨਹੀਂ ਹੁੰਦੇ, ਉਹ ਦੌੜ ਦੌੜ ਕੇ ਦੁੱਖ (ਹੀ) ਪਾਂਦੇ ਹਨ ॥੨॥ਪਦ ਅਰਥ ਕਣੁ = ਦਾਣੇ। ਤੁਹ = ਦਾਣਿਆਂ ਦੇ ਖ਼ਾਲੀ ਉਪਰਲੇ ਸਿੱਕੜ। ਧਾਇ ਧਾਇ = ਦੌੜ ਦੌੜ ਕੇ। ਪਾਂਹੀ = ਪਾਂਹਿ, ਪਾਂਦੇ ਹਨ ॥੨॥
SikhNet (Spanish)Golpeas las ramas sin sacar nada de trigo, corriendo por todas partes y preocupándote. Lo único que logras es puro dolor. (2)
ਮਿਥਿਆ ਸੰਗਿ ਕੂੜਿ ਲਪਟਾਇਓ; ਉਰਝਿ ਪਰਿਓ ਕੁਸਮਾਂਹੀ ॥
mithiaa sang koorr lapattaaeo; urajh pario kusamaanhee |
Sant Singh KhalsaThe false person is attached to falsehood; he is entangled with transitory things.
Manmohan SinghThe false man is attached to falsehood and is entangled with the saf-flower.
Manmohan Singh (Punjabi)ਝੂਠਾ ਆਦਮੀ ਝੂਠ ਨਾਲ ਜੁੜਿਆ ਅਤੇ ਕਸੁੱਪੇ ਦੇ ਫੁੱਲ ਨਾਲ ਉਲਝਿਆ ਹੋਇਆ ਹੈ।
Fareedkot Teekaਹੇ ਝੂਠੇ ਜੀਵ! ਤੂੰ ਮਿਥ੍ਯਾ ਪਦਾਰਥੋਂ ਕੇ ਸੰਗ ਲਪਟ ਰਹਾ ਹੈ ਔਰ (ਕੁਸਮਾਂਹੀ) ਕੁਸੁੰਭੇ ਕੇ ਰੰਗ ਵਾ ਫੂਲੋਂ ਸਮ ਸੁਖੋਂ ਮੇਂ ਉਲਝ ਰਹਿਆ ਹੈ, ਭਾਵ ਏਹ ਸੁਖ ਥੋੜੇ ਦਿਨ ਰਹਿਣੇ ਵਾਲੇ ਹੈਂ॥
Prof. Sahib Singhਹੇ ਕਮਲੇ! ਤੂੰ ਨਾਸਵੰਤ ਮਾਇਆ ਨਾਲ ਨਾਸਵੰਤ ਜਗਤ ਨਾਲ ਚੰਬੜਿਆ ਰਹਿੰਦਾ ਹੈਂ, ਤੂੰ ਕੁਸੁੰਭੇ ਦੇ ਫੁੱਲਾਂ ਨਾਲ ਹੀ ਪਿਆਰ ਪਾਈ ਬੈਠਾ ਹੈਂ।ਪਦ ਅਰਥ ਮਿਥਿਆ = ਨਾਸਵੰਤ (ਮਾਇਆ)। ਸੰਗਿ = ਨਾਲ। ਕੂੜਿ = ਝੂਠ ਵਿਚ, ਨਾਸਵੰਤ ਜਗਤ ਵਿਚ। ਕੁਸਮਾਂਹੀ = ਫੁੱਲਾਂ ਵਿਚ, ਕੁਸੁੰਭੇ ਦੇ ਫੁੱਲਾਂ ਵਿਚ।
SikhNet (Spanish)Pues estás apegado a la ilusión y al color transitorio del azafrán y,
ਧਰਮ ਰਾਇ ਜਬ ਪਕਰਸਿ ਬਵਰੇ; ਤਉ ਕਾਲ ਮੁਖਾ ਉਠਿ ਜਾਹੀ ॥੩॥
dharam raae jab pakaras bavare; tau kaal mukhaa utth jaahee |3|
Sant Singh KhalsaAnd when the Righteous Judge of Dharma seizes you, O madman, you shall arise and depart with your face blackened. ||3||
Manmohan SinghWhen the Righteous judge seizes thee, O man mad, then thou shall arise and depart with the black face.
Manmohan Singh (Punjabi)ਜਦ ਧਰਮ ਰਾਜਾ ਤੈਨੂੰ ਫੜੇਗਾ, ਹੇ ਪਗਲੇ ਪ੍ਰਾਣੀ! ਤਦ ਤੂੰ ਕਾਲੇ ਮੂੰਹ ਨਾਲ ਖੜ੍ਹਾਂ ਹੋ ਟੁਰ ਜਾਏਗਾ।
Fareedkot Teekaਹੇ ਬਾਵਰੇ! ਜਬ ਧਰਮ ਰਾਜ ਤੇਰੇ ਕੋ ਪਕੜੇਗਾ ਤਬ ਕਾਲ ਕੇ ਮੁਖ ਮੇਂ ਪੜ ਕਰ ਵਾ ਕਲੰਕਤ ਮੁਖ ਹੂਆ ਚਲਾ ਜਾਵੇਗਾ॥੩॥
Prof. Sahib Singhਜਦੋਂ ਤੈਨੂੰ ਧਰਮ-ਰਾਜ ਆ ਫੜੇਗਾ (ਜਦੋਂ ਮੌਤ ਆ ਗਈ) ਤਦੋਂ (ਭੈੜੇ ਕੰਮਾਂ ਦੀ) ਕਾਲਖ ਹੀ ਮੂੰਹ ਤੇ ਲੈ ਕੇ (ਇਥੋਂ) ਚਲਾ ਜਾਹਿਂਗਾ ॥੩॥ਪਦ ਅਰਥ ਜਬ = ਜਦੋਂ। ਪਕਰਸਿ = ਫੜੇਗਾ। ਬਵਰੇ = ਹੇ ਕਮਲੇ! ਕਾਲ ਮੁਖਾ = ਕਾਲੇ ਮੂੰਹ ਵਾਲਾ। ਉਠਿ = ਉੱਠ ਕੇ। ਜਾਹੀ = ਜਾਹਿ, ਤੂੰ ਜਾਹਿਂਗਾ ॥੩॥
SikhNet (Spanish)cuando el señor de la muerte te atrape, entonces como un loco de semblante oscuro te irás. (3)
ਸੋ ਮਿਲਿਆ. ਜੋ ਪ੍ਰਭੂ ਮਿਲਾਇਆ; ਜਿਸੁ ਮਸਤਕਿ ਲੇਖੁ ਲਿਖਾਂਹੀ ॥
so miliaa. jo prabhoo milaaeaa; jis masatak lekh likhaanhee |
Sant Singh KhalsaHe alone meets with God, whom God Himself meets, by such pre-ordained destiny written on his forehead.
Manmohan SinghHe alone meets with the Lord, whom He unites and on whose brow such a writ is written.
Manmohan Singh (Punjabi)ਕੇਵਲ ਉਹ ਹੀ ਸੁਆਮੀ ਨਾਲ ਮਿਲਦਾ ਹੈ, ਜਿਸ ਨੂੰ ਉਹ ਮਿਲਾਉਂਦਾ ਹੈ ਤੇ ਜਿਸ ਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਲਿਖੀ ਹੋਈ ਹੈ।
Fareedkot Teekaਜੋ ਪੁਰਸ ਗੁਰੋਂ ਨੇ ਪ੍ਰਭੂ ਸਾਥ ਮਿਲਾਯਾ ਹੈ, ਸੋਈ ਮਿਲਾ ਹੈ ਔਰ ਸਤਿਗੁਰੋਂ ਕੋ ਸੋ ਮਿਲਾ ਹੈ ਜਿਸ ਕੇ ਮਸਤਕ ਪੁਰ ਨਿਸਚੈ ਕਰ ਉਤਮ ਲੇਖ ਲਿਖਾ ਹੂਆ ਥਾ॥
Prof. Sahib Singh(ਪਰ, ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ?) ਉਹ ਮਨੁੱਖ (ਹੀ ਪਰਮਾਤਮਾ ਨੂੰ) ਮਿਲਦਾ ਹੈ ਜਿਸ ਮਨੁੱਖ ਨੂੰ ਪਰਮਾਤਮਾ ਆਪ ਮਿਲਾਂਦਾ ਹੈ, ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ-ਮਿਲਾਪ ਦੇ) ਲੇਖ ਲਿਖੇ ਹੁੰਦੇ ਹਨ।ਪਦ ਅਰਥ ਸੋ = ਉਹ ਮਨੁੱਖ (ਹੀ)। ਜੋ = ਜਿਸ ਮਨੁੱਖ ਨੂੰ। ਜਿਸੁ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉੱਤੇ।
SikhNet (Spanish)Sólo se encuentra con Dios, aquél a quien Dios encuentra, sí, quien lo tiene así inscrito en su frente.
ਕਹੁ ਨਾਨਕ. ਤਿਨੑ ਜਨ ਬਲਿਹਾਰੀ; ਜੋ ਅਲਿਪ ਰਹੇ ਮਨ ਮਾਂਹੀ ॥੪॥੨॥੧੬॥
kahu naanak. tina jan balihaaree; jo alip rahe man maanhee |4|2|16|
Sant Singh KhalsaSays Nanak, I am a sacrifice to that humble being, who remains unattached within his mind. ||4||2||16||
Manmohan SinghSays Nanak, I am a sacrifice unto the man, who remains detached in his mind.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਉਸ ਜੀਵ ਉਤੇ ਕੁਰਬਾਨ ਜਾਂਦਾ ਹਾਂ, ਜੋ ਆਪਣੇ ਚਿੱਤ ਅੰਦਰ ਨਿਰਲੇਪ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਸੰਤ ਜਨੋਂ ਕੇ ਹਮ ਬਲਿਹਾਰਨੇ ਜਾਤੇ ਹੈਂ, ਜੋ ਮਨ ਮੇਂ ਹੀ ਹਰੀ ਕੋ ਜਾਨ ਕਰ ਸੰਸਾਰ ਸੇ ਨ੍ਰਿਲੇਪ ਹੋ ਰਹੇ ਹੈਂ॥੪॥੨॥੧੬॥☬ਸੰਤੋਂ ਪਾਸ ਜਗ੍ਯਾਸੂ ਕੀ ਬੇਨਤੀ ਹੈ:
Prof. Sahib Singhਨਾਨਕ ਆਖਦਾ ਹੈ- ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਹਾਂ, ਜਿਹੜੇ (ਪ੍ਰਭੂ-ਮਿਲਾਪ ਦੀ ਬਰਕਤਿ ਨਾਲ) ਮਨ ਵਿਚ (ਮਾਇਆ ਤੋਂ) ਨਿਰਲੇਪ ਰਹਿੰਦੇ ਹਨ ॥੪॥੨॥੧੬॥ਪਦ ਅਰਥ ਨਾਨਕ = ਹੇ ਨਾਨਕ! ਜੋ = ਜਿਹੜੇ ਮਨੁੱਖ। ਅਲਿਪ = ਅਲਿਪਤ, ਨਿਰਲੇਪ। ਮਾਂਹੀ = ਵਿਚ ॥੪॥੨॥੧੬॥
SikhNet (Spanish)Dice Nanak, ofrezco mi vida hacia aquél que vive desapegado. (4-2-16)