ੴ

ਸਿੱਖਬਾਣੀ · SikhBani

Ang 1207

Sri Guru Granth Sahib · Raag Saarang · 5 shabads, 35 lines
Translations
Shabad Guru Arjan Dev Ji Raag Saarang continued from Ang 1206

ਚਿਤਵਨਿ ਚਿਤਵਉ. ਪ੍ਰਿਅ ਪ੍ਰੀਤਿ ਬੈਰਾਗੀ; ਕਦਿ ਪਾਵਉ ਹਰਿ ਦਰਸਾਈ ॥

chitavan chitvau. pria preet bairaagee; kad paavau har darasaaee |

Sant Singh KhalsaI think thoughts of Him; I miss the Love of my Beloved. When will I obtain the Blessed Vision of the Lord's Darshan?
Manmohan SinghSad in the love of my spouse, I cherish His thought. When shall I have the vision of my God?
Manmohan Singh (Punjabi)ਆਪਣੇ ਕੰਤ ਦੇ ਪ੍ਰੇਮ ਵਿੱਚ ਉਦਾਸ ਮੈਂ ਉਸ ਦਾ ਧਿਆਨ ਧਾਰਦੀ ਹਾਂ। ਆਪਣੇ ਵਾਹਿਗੁਰੂ ਦਾ ਮੈਨੂੰ ਕਦੋਂ ਦਰਸ਼ਨ ਪ੍ਰਾਪਤ ਹੋਵੇਗਾ?
Fareedkot Teekaਚਿਤਵਨੀ ਕਰ ਕੇ (ਪ੍ਰਿਅ) ਪਤੀ ਕੋ (ਚਿਤਵਉ) ਯਾਦ ਕਰਤੀ ਹੂੰ, ਤਿਸ ਕੀ ਪ੍ਰੀਤ ਮੇਂ ਮੇਰੀ ਬੁਧੀ ਬੈਰਾਗੀ ਹੈ ਅਰਥਾਤ ਪ੍ਰੇਮਣਿ ਹੋਈ ਹੈ। ਹਰੀ ਕੇ (ਦਰਸਾਈ) ਦਰਸਨ ਕੋ ਕਬ ਪਾਂਵੋਗੀ? ਐਸੇ ਉਤਕੰਠ ਭਈ ਹੈ॥
Prof. Sahib Singhਹੇ ਵੀਰ! ਮੈਂ ਪਿਆਰੇ ਦੀ ਪ੍ਰੀਤ ਨਾਲ ਵੈਰਾਗਣ ਹੋਈ ਪਈ ਹਾਂ, ਮੈਂ (ਹਰ ਵੇਲੇ ਇਹ) ਸੋਚ ਸੋਚਦੀ ਰਹਿੰਦੀ ਹਾਂ ਕਿ ਮੈਂ ਹਰੀ ਦਾ ਦਰਸਨ ਕਦੋਂ ਕਰਾਂਗੀ।

ਪਦ ਅਰਥ ਚਿਤਵਨਿ = ਸੋਚ। ਚਿਤਵਉ = ਚਿਤਵਉ, ਮੈਂ ਸੋਚਦੀ ਹਾਂ। ਬੈਰਾਗੀ = ਵੈਰਾਗਣ ਹੋਈ ਹੋਈ। ਕਦਿ = ਕਦੋਂ? ਪਾਵਉ = ਪਾਵਉਂ, ਮੈਂ ਪਾਵਾਂਗੀ।

SikhNet (Spanish)Triste es la espera de mi Amor, elevo en mi mete este pensamiento: ¿cuándo podré tener Su Visión?

ਜਤਨ ਕਰਉ. ਇਹੁ ਮਨੁ, ਨਹੀ ਧੀਰੈ; ਕੋਊ ਹੈ ਰੇ ਸੰਤੁ ਮਿਲਾਈ ॥੧॥

jatan krau. ihu man, nahee dheerai; koaoo hai re sant milaaee |1|

Sant Singh KhalsaI try, but this mind is not encouraged. Is there any Saint who can lead me to God? ||1||
Manmohan SinghI make effort, but this soul is comforted not. Is there any such saint, who may make me meet with my Groom?
Manmohan Singh (Punjabi)ਮੈਂ ਉਪਰਾਲਾ ਕਰਦੀ ਹਾਂ, ਪਰੰਤੂ ਇਹ ਜਿੰਦੜੀ ਧੀਰਜ ਨਹੀਂ ਕਰਦੀ। ਕੀ ਕੋਈ ਐਹੋ ਜੇਹਾ ਸਾਧੂ ਹੈ ਜੋ ਮੈਨੂੰ ਮੇਰੇ ਪਤੀ ਨਾਲ ਮਿਲਾ ਦੇਵੇ?
Fareedkot Teekaਬਹੁਤੇਰਾ ਜਤਨ ਕਰਤੀ ਹੂੰ, ਪਰੰਤੂ ਇਹ ਮਨ ਧੀਰਜ ਨਹੀਂ ਕਰਤਾ ਹੈ। ਭਾਈ ਕੋਈ ਐਸਾ ਉਪਕਾਰੀ ਸੰਤ ਹੈ, ਜੋ ਮੇਰੇ ਕੋ ਮਿਲਾਇ ਦੇਵੇ॥੧॥
Prof. Sahib Singh(ਇਸ ਮਨ ਨੂੰ ਧੀਰਜ ਦੇਣ ਲਈ) ਮੈਂ ਜਤਨ ਕਰਦੀ ਰਹਿੰਦੀ ਹਾਂ, ਪਰ ਇਹ ਮਨ ਧੀਰਜ ਨਹੀਂ ਕਰਦਾ। ਹੇ ਵੀਰ! ਕੋਈ ਅਜਿਹਾ ਭੀ ਸੰਤ ਹੈ ਜਿਹੜਾ ਮੈਨੂੰ ਪ੍ਰਭੂ ਮਿਲਾ ਦੇਵੇ? ॥੧॥

ਪਦ ਅਰਥ ਕਰਉ = ਕਰਉਂ, ਮੈਂ ਕਰਦੀ ਹਾਂ। ਨਹੀ ਧੀਰੈ = ਧੀਰਜ ਨਹੀਂ ਕਰਦਾ। ਰੇ = ਹੇ ਭਾਈ! {ਪੁਲਿੰਗ} ॥੧॥

SikhNet (Spanish)Pues por más que trato, no logro alcanzar el Bienestar para mi Alma, oh, ¿habrá alguien que me lleve hasta los Santos? (1)

ਜਪ ਤਪ ਸੰਜਮ ਪੁੰਨ ਸਭਿ ਹੋਮਉ; ਤਿਸੁ ਅਰਪਉ ਸਭਿ ਸੁਖ ਜਾਂਈ ॥

jap tap sanjam pun sabh homau; tis arpau sabh sukh jaanee |

Sant Singh KhalsaChanting, penance, self-control, good deeds and charity - I sacrifice all these in fire; I dedicate all peace and places to Him.
Manmohan SinghWorship, penance, self-control and alms sacrifice I all unto my Lord. To Him I dedicate all my comforts and my abode too.
Manmohan Singh (Punjabi)ਪੂਜਾ ਤਪੱਸਿਆ ਸਵੈ-ਜਬਤ ਅਤੇ ਦਾਨ ਪੁੰਨ ਮੈਂ ਸਾਰੇ ਆਪਣੇ ਸੁਆਮੀ ਤੋਂ ਕੁਰਬਾਨ ਕਰਦੀ ਹਾਂ। ਉਸ ਨੂੰ ਮੈਂ ਆਪਣੇ ਸਾਰੇ ਆਰਾਮ ਤੇ ਆਪਣੇ ਰਹਿਣ ਦੀ ਥਾਂ ਸਮਰਪਨ ਕਰਦੀ ਹਾਂ।
Fareedkot Teekaਜਪ, ਤਪ ਔਰ ਸੰਜਮੁ ਬ੍ਰਤਾਦਿ ਪੁਨਹ ਪੁੰਨ੍ਯ (ਹੋਮਉ) ਅਰਪ ਦੇਵਉ ਔਰ ਤਿਸ ਕੋ ਸਭ ਸੁਖ ਅਰੁ (ਜਾਂਈ) ਜਗਾਂ ਭੀ ਅਰਪਣ ਕਰ ਦੇਵੋਂ॥
Prof. Sahib Singhਹੇ ਵੀਰ! ਮੈਂ ਸਾਰੇ ਜਪ ਸਾਰੇ ਤਪ ਸਾਰੇ ਸੰਜਮ ਸਾਰੇ ਪੁੰਨ ਕੁਰਬਾਨ ਕਰ ਦਿਆਂ, ਸਾਰੇ ਸੁਖਾਂ ਦੇ ਵਸੀਲੇ (ਪਿਆਰੇ ਪ੍ਰਭੂ ਨਾਲ ਮਿਲਣ ਵਾਲੇ ਸੰਤ ਅੱਗੇ) ਭੇਟਾ ਰੱਖ ਦਿਆਂਗੀ।

ਪਦ ਅਰਥ ਸੰਜਮ = ਇੰਦ੍ਰਿਆਂ ਨੂੰ ਵੱਸ ਕਰਨ ਦੇ ਸਾਧਨ। ਪੁੰਨ = ਮਿਥੇ ਹੋਏ ਧਾਰਮਿਕ ਕੰਮ। ਸਭਿ = ਸਾਰੇ। ਹੋਮਉ = ਹੋਮਉਂ, ਮੈਂ ਭੇਟ ਕਰ ਦਿਆਂਗੀ। ਅਰਪਉ = ਅਰਪਉਂ, ਮੈਂ ਦੇ ਦਿਆਂਗੀ। ਸੁਖ ਜਾਂਈ = ਸੁਖਾਂ ਦੇ ਥਾਂ।

SikhNet (Spanish)Echaría al fuego toda meditación, penitencias, disciplinas, actos piadosos, si lograra obtener al Señor de Éxtasis.

ਏਕ ਨਿਮਖ. ਪ੍ਰਿਅ ਦਰਸੁ ਦਿਖਾਵੈ; ਤਿਸੁ ਸੰਤਨ ਕੈ ਬਲਿ ਜਾਂਈ ॥੨॥

ek nimakh. pria daras dikhaavai; tis santan kai bal jaanee |2|

Sant Singh KhalsaOne who helps me to behold the Blessed Vision of my Beloved, for even an instant - I am a sacrifice to that Saint. ||2||
Manmohan SinghI am devoted unto that saint, who makes me see, even for an instant the vision of my loved spouse.
Manmohan Singh (Punjabi)ਮੈਂ ਉਸ ਸਾਧੂ ਉਤੇ ਸਦਕੇ ਜਾਂਦੀ ਹਾਂ ਜੋ ਮੇਨੂੰ ਮੇਰੇ ਪਿਆਰੇ ਪਤੀ ਦਾ ਇਕ ਮੁਹਤ ਭਰ ਨਹੀਂ ਭੀ ਦਰਸ਼ਨ ਵਿਖਾਲ ਦੇਵੇ।
Fareedkot Teekaਜੋ ਕੋਈ ਏਕ ਨਿਮਖ ਮਾਤ੍ਰ ਮੇਰੇ ਪਤੀ ਕਾ ਦਰਸਨ ਦਿਖਾਇ ਦੇਵੈਂ, ਮੈਂ ਤਿਸ ਸੰਤ ਕੇ ਬਲਿਹਾਰਨੇ ਜਾਵੋਂ॥੨॥
Prof. Sahib Singhਹੇ ਵੀਰ! ਜੇ ਕੋਈ ਅੱਖ ਝਮਕਣ ਜਿਤਨੇ ਸਮੇ ਲਈ ਹੀ ਮੈਨੂੰ ਪਿਆਰੇ ਦਾ ਦਰਸਨ ਕਰਾ ਦੇਵੇ, ਤਾਂ ਮੈਂ ਉਸ ਪਿਆਰੇ ਦੇ ਉਹਨਾਂ ਸੰਤਾਂ ਤੋਂ ਸਦਕੇ ਕੁਰਬਾਨ ਜਾਵਾਂ ॥੨॥

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਤਿਸੁ ਸੰਤਨ ਕੈ = ਉਸ (ਪ੍ਰਭੂ) ਦੇ ਸੰਤਾਂ ਤੋਂ। ਬਲਿ ਜਾਂਈ = ਮੈਂ ਸਦਕੇ ਜਾਂਦੀ ਹਾਂ ॥੨॥

SikhNet (Spanish)Ofrecería mi vida en sacrificio al Santo que me dé, aún por un instante, la Visión de Dios. (2)

ਕਰਉ ਨਿਹੋਰਾ ਬਹੁਤੁ ਬੇਨਤੀ; ਸੇਵਉ ਦਿਨੁ ਰੈਨਾਈ ॥

krau nihoraa bahut benatee; sevau din rainaaee |

Sant Singh KhalsaI offer all my prayers and entreaties to him; I serve him, day and night.
Manmohan SinghImplorations and supplications make I many before my spouse and serve Him day and night.
Manmohan Singh (Punjabi)ਮਿੰਨਤਾ ਅਤੇ ਅਰਜ਼ਾ ਮੈਂ ਆਪਣੇ ਪਤੀ ਅੱਗੇ ਘਣੇਰੀਆਂ ਕਰਦੀ ਹਾਂ ਅਤੇ ਦਿਨ ਤੇ ਰਾਤ ਉਸ ਦੀ ਘਾਲ ਕਮਾਉਂਦੀ ਹਾਂ।
Fareedkot Teekaਤਿਸ ਕੇ ਆਗੇ ਬਹੁਤ (ਨਿਹੋਰਾ) ਨਿਮ੍ਰਤਾ ਖੁਸਾਮਦ ਔਰ ਬੇਨਤੀ ਕਰੋਂ ਔਰ ਰਾਤ੍ਰੀ ਦਿਨ ਸੇਵਾ ਕਰੋਂ॥
Prof. Sahib Singhਹੇ ਵੀਰ! ਮੈਂ ਉਸ ਦੇ ਅੱਗੇ ਬਹੁਤ ਤਰਲਾ ਕਰਾਂਗੀ, ਬੇਨਤੀ ਕਰਾਂਗੀ, ਮੈਂ ਦਿਨ ਰਾਤ ਉਸ ਦੀ ਸੇਵਾ ਕਰਾਂਗੀ।

ਪਦ ਅਰਥ ਨਿਹੋਰਾ = ਤਰਲਾ, ਮਿੰਨਤ। ਸੇਵਉ = ਸੇਵਉਂ, ਮੈਂ ਸੇਵਾ ਕਰਾਂਗੀ। ਰੈਨਾਈ = ਰਾਤ।

SikhNet (Spanish)Lo serviré siempre con toda humildad y Lo alabaré, abandonando todo sentido de mi ego,

ਮਾਨੁ ਅਭਿਮਾਨੁ ਹਉ ਸਗਲ ਤਿਆਗਉ; ਜੋ ਪ੍ਰਿਅ ਬਾਤ ਸੁਨਾਈ ॥੩॥

maan abhimaan hau sagal tiaagau; jo pria baat sunaaee |3|

Sant Singh KhalsaI have renounced all pride and egotism; he tells me the stories of my Beloved. ||3||
Manmohan SinghAbandon I all my self-hood and self-conceit before him, who narrates to me the gospel of my Groom.
Manmohan Singh (Punjabi)ਆਪਣੀ ਸਮੂਹ ਅਪਣਤ ਅਤੇ ਸਵੈ-ਹੰਗਤਾ ਮੈਂ ਉਸ ਦੇ ਮੂਹਰੇ ਛੱਡ ਦਿੰਦੀ ਹਾਂ, ਜਿਹੜਾ ਮੈਨੂੰ ਮੇਰੇ ਪਤੀ ਦਾ ਪ੍ਰਸੰਗ ਸੁਣਾਉਂਦਾ ਹੈ।
Fareedkot Teekaਮਾਨ ਔਰ ਅਭਿਮਾਨ (ਹਉ) ਮੇਂ ਸਬੋ ਤ੍ਯਾਗ ਦੇਵੋਂ, ਜੋ ਮੇਰੇ ਕੋ ਪਤੀ ਕੀ ਬਾਤ ਸੁਨਾ ਦੇਵੇ॥੩॥
Prof. Sahib Singhਜਿਹੜਾ ਕੋਈ ਸੰਤ ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਏ, ਮੈਂ ਉਸ ਦੇ ਅੱਗੇ ਆਪਣਾ ਸਾਰਾ ਮਾਣ ਅਹੰਕਾਰ ਤਿਆਗ ਦਿਆਂਗੀ ॥੩॥

ਪਦ ਅਰਥ ਹਉ = ਹਉਂ, ਮੈਂ। ਤਿਆਗਉ = ਤਿਆਗਉਂ, ਮੈਂ ਛੱਡ ਦਿਆਂਗੀ। ਸੁਨਾਈ = ਸੁਨਾਏ, ਸੁਣਾਇਗਾ ॥੩॥

SikhNet (Spanish)si él me recita la Palabra de Dios. (3)

ਦੇਖਿ ਚਰਿਤ੍ਰ ਭਈ ਹਉ ਬਿਸਮਨਿ; ਗੁਰਿ ਸਤਿਗੁਰਿ. ਪੁਰਖਿ ਮਿਲਾਈ ॥

dekh charitr bhee hau bisaman; gur satigur. purakh milaaee |

Sant Singh KhalsaI am wonder-struck, gazing upon the wondrous play of God. The Guru, the True Guru, has led me to meet the Primal Lord.
Manmohan SinghI am wonder-struck seeing the wondrous plays of God and the great True Guru has made me meet with Him.
Manmohan Singh (Punjabi)ਵਾਹਿਗੁਰੂ ਦੀਆਂ ਅਸਚਰਜ ਖੇਡਾਂ ਵੇਖ ਮੈਂ ਅਸਚਰਜ ਹੋ ਗਈ ਹਾਂ ਅਤੇ ਵਿਸ਼ਾਲ ਸੱਚੇ ਗੁਰਾਂ ਦੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।
Fareedkot Teekaਪ੍ਰਭੂ ਕੇ ਚਰਿਤ੍ਰ ਦੇਖ ਕਰ ਅਬ ਮੈਂ (ਬਿਸਮਨਿ) ਅਸਚਰਜ ਰੂਪ ਭਈ ਹੂੰ, ਤਬ ਸਤਿਗੁਰੋਂ ਕੇ (ਗੁਰਿ) ਵਡੇ ਪੁਰਖ ਨੇ ਪ੍ਰਮਾਤਮਾਂ ਸਾਥ ਮਿਲਾਈ ਹੂੰ॥
Prof. Sahib Singhਮੈਂ ਇਹ ਕੌਤਕ ਵੇਖ ਕੇ ਹੈਰਾਨ ਹੋ ਗਈ ਕਿ ਗੁਰੂ ਨੇ ਸਤਿਗੁਰੂ ਨੇ ਮੈਨੂੰ ਅਕਾਲ ਪੁਰਖ (ਦੇ ਚਰਨਾਂ) ਵਿਚ ਜੋੜ ਦਿੱਤਾ।

ਪਦ ਅਰਥ ਦੇਖਿ = ਵੇਖ ਕੇ। ਚਰਿਤ੍ਰ = ਕੌਤਕ, ਤਮਾਸ਼ਾ। ਬਿਸਮਨਿ = ਹੈਰਾਨ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ। ਪੁਰਖਿ = ਪ੍ਰਭੂ ਵਿਚ।

SikhNet (Spanish)Estoy atónito, viendo las Maravillas de Dios; las obtengo a través del Guru Perfecto.

ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ; ਜਨ ਨਾਨਕ. ਤਪਤਿ ਬੁਝਾਈ ॥੪॥੧॥੧੫॥

prabh rang deaal mohi grih meh paaeaa; jan naanak. tapat bujhaaee |4|1|15|

Sant Singh KhalsaI have found God, my Merciful Loving Lord, within the home of my own heart. O Nanak, the fire within me has been quenched. ||4||1||15||
Manmohan SinghMy merciful and merry Master, I have obtained within my home and my inner fire is quenched, O slave Nanak?
Manmohan Singh (Punjabi)ਆਪਣਾ ਮਿਹਰਬਾਨ ਅਤੇ ਹਸਮੁੱਖਾ ਮਾਲਕ, ਮੈਂ ਆਪਣੇ ਘਰ ਵਿੱਚ ਹੀ ਪਾ ਲਿਆ ਹੈ ਅਤੇ ਮੇਰੀ ਅੰਦਰਲੀ ਅੱਗ ਬੱਝ ਗਈ ਹੈ, ਹੇ ਗੋਲੇ ਨਾਨਕ!
Fareedkot Teekaਪ੍ਰਭੂ ਦਇਆਲ ਕਾ (ਰੰਗ) ਆਨੰਦ ਜੋਰਿ ਦੇ ਘਰ ਮੇਂ ਪਾਇਆ। ਸ੍ਰੀ ਗੁਰੂ ਜੀ ਕਹਿਤੇ ਹੈਂ: ਮੁਝ ਜਨ ਕੀ ਵਿਛੋੜੇ ਕੀ ਤਪਤ ਬੁਝਾਈ ਹੈ॥੪॥੧॥੧੫॥☬ਉਪਦੇਸ ਕਰਤੇ ਹੂਏ ਕਹਿਤੇ ਹੈਂ:
Prof. Sahib Singhਹੇ ਦਾਸ ਨਾਨਕ! ਦਇਆ ਦਾ ਸੋਮਾ ਪਿਆਰ-ਸਰੂਪ ਪਰਮਾਤਮਾ ਮੈਂ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ, (ਤੇ, ਮੇਰੇ ਅੰਦਰੋਂ ਮਾਇਆ ਵਾਲੀ ਸਾਰੀ) ਤਪਸ਼ ਮਿਟ ਗਈ ॥੪॥੧॥੧੫॥

ਪਦ ਅਰਥ ਰੰਗ = ਪ੍ਰੇਮ-ਸਰੂਪ। ਮੋਹਿ = ਮੈਂ। ਗ੍ਰਿਹ ਮਹਿ = ਹਿਰਦੇ-ਘਰ ਵਿਚ। ਤਪਤਿ = ਸੜਨ, ਤਪਸ਼ ॥੪॥੧॥੧੫॥

SikhNet (Spanish)Sí, he obtenido a mi Señor Compasivo en el interior de mi hogar y el fuego interior de mis pasiones ha sido sofocado. (4-1-15)

Open this shabad (12 lines, Angs 1206-1207) →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਰੇ ਮੂੜੑੇ; ਤੂ. ਕਿਉ ਸਿਮਰਤ ਅਬ ਨਾਹੀ ॥

re moorrae; too. kiau simarat ab naahee |

Sant Singh KhalsaYou fool, why are you not meditating on the Lord now?
Manmohan SinghO fool, why not though contemplate on Lord now?
Manmohan Singh (Punjabi)ਹੇ ਮੂਰਖ! ਤੂੰ ਕਿਉਂ ਹੁਣ ਆਪਣੇ ਸੁਆਮੀ ਦਾ ਭਜਨ ਨਹੀਂ ਕਰਦਾ?
Fareedkot Teekaਹੇ ਮੂਰਖ! ਤੂੰ ਅਬ ਵਾਹਿਗੁਰੂ ਕੋ ਸਿਮਰਤਾ ਕ੍ਯੋਂ ਨਹੀਂ?
Prof. Sahib Singhਹੇ ਮੂਰਖ! ਹੁਣ (ਜਨਮ ਲੈ ਕੇ) ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ?

ਪਦ ਅਰਥ ਰੇ ਮੂੜ੍ਹ੍ਹੇ = ਹੇ ਮੂਰਖ! ਅਬ = ਹੁਣ, ਇਸ ਮਨੁੱਖਾ ਜਨਮ ਵਿਚ।

SikhNet (Spanish)¿Oh ignorante amigo, por qué no habitas en tu Dios?

ਨਰਕ ਘੋਰ ਮਹਿ ਉਰਧ ਤਪੁ ਕਰਤਾ; ਨਿਮਖ ਨਿਮਖ ਗੁਣ ਗਾਂਹੀ ॥੧॥ ਰਹਾਉ ॥

narak ghor meh uradh tap karataa; nimakh nimakh gun gaanhee |1| rahaau |

Sant Singh KhalsaIn the awful hell of the fire of the womb, you did penance, upside-down; each and every instant, you sang His Glorious Praises. ||1||Pause||
Manmohan SinghIn the terrible hell thou did penance standing on thy head and sang the praise of thy God, every moment. Pause.
Manmohan Singh (Punjabi)ਭਿਆਨਕ ਦੌਜਕ ਵਿੱਚ ਤੂੰ ਸਿਰ ਦੇ ਭਾਰ ਖੜਾ ਹੋ ਤਪੱਸਿਆ ਕਰਦਾ ਤੇ ਹਰ ਮੁਹਤ ਆਪਣੇ ਵਾਹਿਗੁਰੂ ਦੀ ਕੀਰਤੀ ਗਾਉਂਦਾ ਹੈ। ਠਹਿਰਾਉ।
Fareedkot Teekaਉਦਰ ਰੂਪ ਘੋਰ ਨਰਕ ਵਿਖੇ (ਉਰਧ) ਊਚੇ, ਭਾਵ ਸਿਰ ਪਰਨੇ ਹੋ ਕਰ ਤਪ ਕਰਤਾ ਥਾ ਔਰ ਨਿਮਖ ਨਿਮਖ ਮੇਂ ਹਰੀ ਕੇ ਗੁਣ ਗਾਵਤਾ ਥਾ॥੧॥ ਰਹਾਉ ॥
Prof. Sahib Singh(ਜਦੋਂ) ਤੂੰ ਭਿਆਨਕ ਨਰਕ (ਵਰਗੇ ਮਾਂ ਦੇ ਪੇਟ) ਵਿਚ (ਸੀ ਤਦੋਂ ਤੂੰ) ਪੁੱਠਾ (ਲਟਕਿਆ ਹੋਇਆ) ਤਪ ਕਰਦਾ ਸੀ, (ਉਥੇ ਤੂੰ) ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਸੀ ॥੧॥ ਰਹਾਉ ॥

ਪਦ ਅਰਥ ਘੋਰ = ਭਿਆਨਕ। ਉਰਧ = ਉਲਟਾ, ਪੁੱਠਾ ਲਟਕ ਕੇ। ਨਿਮਖ = ਅੱਖ ਦੇ ਝਮਕਣ ਜਿਤਨਾ ਸਮਾ। ਨਿਮਖ ਨਿਮਖ = ਪਲ ਪਲ, ਹਰ ਵੇਲੇ। ਗਾਂਹੀ = ਗਾਂਹਿ, ਤੂੰ ਗਾਂਦਾ ਸੀ ॥੧॥ ਰਹਾਉ ॥

SikhNet (Spanish)Cuando hacías penitencia, parado de cabeza en el calor de la matriz, ¿qué no alababas a tu Dios ahí, a cada momento? (1-Pausa)

ਅਨਿਕ ਜਨਮ, ਭ੍ਰਮਤੌ ਹੀ ਆਇਓ; ਮਾਨਸ ਜਨਮੁ ਦੁਲਭਾਹੀ ॥

anik janam, bhramatau hee aaeo; maanas janam dulabhaahee |

Sant Singh KhalsaYou wandered through countless incarnations, until finally you attained this priceless human birth.
Manmohan SinghWandering in various existences, thou has come to attain this precious human birth.
Manmohan Singh (Punjabi)ਅਨੇਕਾਂ ਜੂਨੀਟਾਂ ਅੰਦਰ ਭਟਕ ਕੇ ਤੈਂਨੂੰ ਇਹ ਅਮੋਲਕ ਮਨੁੱਖਾ ਜਨਮ ਹੱਥ ਲੱਗਾ ਹੈ।
Fareedkot Teekaਅਨੇਕ ਜਨਮੋਂ ਮੇਂ ਭ੍ਰਮਤਾ ਹੂਆ ਆਯਾ ਹੈ ਔਰ ਮਨੁਖ ਜਨਮੁ ਦੁਰਲਭ ਪ੍ਰਾਪਤਿ ਭਯਾ ਹੈ॥
Prof. Sahib Singhਹੇ ਮੂਰਖ! ਤੂੰ ਅਨੇਕਾਂ ਹੀ ਜਨਮਾਂ ਵਿਚ ਭਟਕਦਾ ਆਇਆ ਹੈਂ। ਹੁਣ ਤੈਨੂੰ ਦੁਰਲੱਭ ਮਨੁੱਖਾ ਜਨਮ ਮਿਲਿਆ ਹੈ।

ਪਦ ਅਰਥ ਭ੍ਰਮਤੌ = ਭਟਕਦਾ। ਦੁਲਭਾਹੀ = ਦੁਰਲੱਭ।

SikhNet (Spanish)Vagaste de nacimiento en nacimiento y por fin arribaste a la preciosa investidura humana,

ਗਰਭ ਜੋਨਿ ਛੋਡਿ ਜਉ ਨਿਕਸਿਓ; ਤਉ ਲਾਗੋ ਅਨ ਠਾਂਹੀ ॥੧॥

garabh jon chhodd jau nikasio; tau laago an tthaanhee |1|

Sant Singh KhalsaLeaving the womb, you were born, and when you came out, you became attached to other places. ||1||
Manmohan SinghLeaving the womb existence, when thou emerged out, then got thou attached to another place.
Manmohan Singh (Punjabi)ਮਾਂ ਦੇ ਪੇਟ ਦੇ ਜੀਵਨ ਨੂੰ ਤਿਆਗ ਜਦ ਤੂੰ ਬਾਹਰ ਨਿਕਲਿਆਂ ਤਦ ਤੂੰ ਹੋਰ ਥਾਂ ਨਾਲ ਜੁੜ ਬੈਠਾ।
Fareedkot Teekaਗਰਭ ਜੋਨੀ ਕੋ ਛੋਡ ਕਰ ਕੇ ਜਬ ਬਾਹਿਰ ਨਿਕਸ੍ਯਾ ਤੌ (ਅਨ ਠਾਂਹੀ) ਔਰ ਹੀ ਸੰਸਾਰੀ ਧੰਦੋਂ ਮੇਂ ਲਗ ਪੜਾ॥੧॥
Prof. Sahib Singhਪਰ ਮਾਂ ਦਾ ਪੇਟ ਛੱਡ ਕੇ ਜਦੋਂ ਤੂੰ ਜਗਤ ਵਿਚ ਆ ਗਿਆ, ਤਦੋਂ ਤੂੰ (ਸਿਮਰਨ ਛੱਡ ਕੇ) ਹੋਰ ਹੋਰ ਥਾਈਂ ਰੁੱਝ ਗਿਆ ॥੧॥

ਪਦ ਅਰਥ ਛੋਡਿ = ਛੱਡ ਕੇ। ਜਉ = ਜਦੋਂ। ਨਿਕਸਿਓ = ਨਿਕਲਿਆ, ਜਗਤ ਵਿਚ ਆਇਆ। ਤਉ = ਤਦੋਂ। ਅਨ = {अन्य} ਹੋਰ ਹੋਰ। ਅਨ ਠਾਂਹੀ = ਹੋਰ ਹੋਰ ਥਾਈਂ ॥੧॥

SikhNet (Spanish)pero en el momento en que estabas fuera de la matriz, te apegaste a las vanidades de la vida. (1)

ਕਰਹਿ ਬੁਰਾਈ ਠਗਾਈ ਦਿਨੁ ਰੈਨਿ; ਨਿਹਫਲ ਕਰਮ ਕਮਾਹੀ ॥

kareh buraaee tthagaaee din rain; nihafal karam kamaahee |

Sant Singh KhalsaYou practiced evil and fraud day and night, and did useless deeds.
Manmohan SinghDay and night thou practise evil beguile others and does useless deeds.
Manmohan Singh (Punjabi)ਦਿਨ ਤੇ ਰਾਤ ਤੂੰ ਬਦੀ ਕਾਮਉਦਾ ਹੈ, ਹੋਰਨਾ ਨੂੰ ਠਗਦਾ ਹੈ ਅਤੇ ਵਿਅਰਥ ਕੰਮ ਕਰਦਾ ਹੈ।
Fareedkot Teekaਰਾਤ੍ਰ ਦਿਨ ਬੁਰਾਈ ਔਰ ਠਗੀਓਂ ਕੋ ਕਰਤਾ ਹੈ, ਐਸੇ ਨਿਸਫਲ ਕਰਮੋਂ ਕੋ ਕਮਾਵਤਾ ਹੈ॥
Prof. Sahib Singhਹੇ ਮੂਰਖ! ਤੂੰ ਦਿਨ ਰਾਤ ਬੁਰਾਈਆਂ ਕਰਦਾ ਹੈਂ, ਠੱਗੀਆਂ ਕਰਦਾ ਹੈਂ, ਤੂੰ ਸਦਾ ਉਹੀ ਕੰਮ ਕਰਦਾ ਰਹਿੰਦਾ ਹੈਂ ਜਿਨ੍ਹਾਂ ਤੋਂ ਕੁਝ ਭੀ ਹੱਥ ਨਹੀਂ ਆਉਣਾ।

ਪਦ ਅਰਥ ਕਰਹਿ = ਤੂੰ ਕਰਦਾ ਹੈਂ, ਕਰਹਿਂ। ਰੈਨਿ = ਰਾਤ। ਕਮਾਹੀ = ਕਮਾਹਿ, ਤੂੰ ਕਮਾਂਦਾ ਹੈਂ। ਨਿਹਫਲ = ਜਿਨ੍ਹਾਂ ਤੋਂ ਕੋਈ ਫਲ ਨਹੀਂ ਮਿਲਣਾ।

SikhNet (Spanish)Viviste en la maldad y en el fraude y llevaste una vida fútil.

ਕਣੁ ਨਾਹੀ. ਤੁਹ ਗਾਹਣ ਲਾਗੇ; ਧਾਇ ਧਾਇ ਦੁਖ ਪਾਂਹੀ ॥੨॥

kan naahee. tuh gaahan laage; dhaae dhaae dukh paanhee |2|

Sant Singh KhalsaYou thrash the straw, but it has no wheat; running around and hurrying, you obtain only pain. ||2||
Manmohan SinghThou thresh the straw, bereft of grain and running and racing about come to grief.
Manmohan Singh (Punjabi)ਦਾਣਿਆ ਤੋਂ ਸੱਖਣੀ ਪਰਾਲੀ ਨੂੰ ਤੂੰ ਗਾਹੁੰਦਾ ਹੈ ਅਤੇ ਦੋੜ-ਭੱਜ ਕਰ ਕੇ ਤਕਲੀਫ ਉਠਾਉਂਦਾ ਹੈ।
Fareedkot Teekaਜੋ ਕੋਈ ਤੁਹ ਕੋ ਗਾਹਣ ਲਗ ਜਾਵੇ ਤੋ ਉਸਮੇਂ ਸੇ (ਕਣੁ) ਅਨਾਜ ਨਿਕਸਤਾ ਨਹੀਂ, ਜੋ ਪੁਰਸ ਦੌੜ ਦੌੜ ਕਰ ਸ੍ਰਮ ਕਰਤਾ ਹੈ, ਸੋ ਦੁਖ ਕੋ ਪਾਵਤਾ ਹੈ ਪ੍ਰਾਪਤਿ ਕੁਛ ਨਹੀਂ। ਭਾਵ ਯਹਿ ਕਿ ਜੋ ਪਰਮੇਸ੍ਵਰ ਸੇ ਬਿਨਾ ਹੋਰ ਸੇਵਾ ਕਰਮਾਦਿਕ ਕਰਨੇ ਹੈਂ ਤਿਨੋਂ ਕਰ ਕੇ ਬਾਰੰਬਾਰ ਜੋਨੀਓਂ ਮੇਂ ਧਾਵਣਾ ਹੋਤਾ ਹੈ, ਸਿਧਾਂਤ ਰੂਪੁ ਅਨਾਜ ਨਹੀਂ ਨਿਕਸਤਾ॥੨॥
Prof. Sahib Singh(ਵੇਖ, ਜਿਹੜੇ ਕਿਸਾਨ ਉਹਨਾਂ) ਤੁਹਾਂ ਨੂੰ ਹੀ ਗਾਂਹਦੇ ਰਹਿੰਦੇ ਹਨ ਜਿਨ੍ਹਾਂ ਵਿਚ ਦਾਣੇ ਨਹੀਂ ਹੁੰਦੇ, ਉਹ ਦੌੜ ਦੌੜ ਕੇ ਦੁੱਖ (ਹੀ) ਪਾਂਦੇ ਹਨ ॥੨॥

ਪਦ ਅਰਥ ਕਣੁ = ਦਾਣੇ। ਤੁਹ = ਦਾਣਿਆਂ ਦੇ ਖ਼ਾਲੀ ਉਪਰਲੇ ਸਿੱਕੜ। ਧਾਇ ਧਾਇ = ਦੌੜ ਦੌੜ ਕੇ। ਪਾਂਹੀ = ਪਾਂਹਿ, ਪਾਂਦੇ ਹਨ ॥੨॥

SikhNet (Spanish)Golpeas las ramas sin sacar nada de trigo, corriendo por todas partes y preocupándote. Lo único que logras es puro dolor. (2)

ਮਿਥਿਆ ਸੰਗਿ ਕੂੜਿ ਲਪਟਾਇਓ; ਉਰਝਿ ਪਰਿਓ ਕੁਸਮਾਂਹੀ ॥

mithiaa sang koorr lapattaaeo; urajh pario kusamaanhee |

Sant Singh KhalsaThe false person is attached to falsehood; he is entangled with transitory things.
Manmohan SinghThe false man is attached to falsehood and is entangled with the saf-flower.
Manmohan Singh (Punjabi)ਝੂਠਾ ਆਦਮੀ ਝੂਠ ਨਾਲ ਜੁੜਿਆ ਅਤੇ ਕਸੁੱਪੇ ਦੇ ਫੁੱਲ ਨਾਲ ਉਲਝਿਆ ਹੋਇਆ ਹੈ।
Fareedkot Teekaਹੇ ਝੂਠੇ ਜੀਵ! ਤੂੰ ਮਿਥ੍ਯਾ ਪਦਾਰਥੋਂ ਕੇ ਸੰਗ ਲਪਟ ਰਹਾ ਹੈ ਔਰ (ਕੁਸਮਾਂਹੀ) ਕੁਸੁੰਭੇ ਕੇ ਰੰਗ ਵਾ ਫੂਲੋਂ ਸਮ ਸੁਖੋਂ ਮੇਂ ਉਲਝ ਰਹਿਆ ਹੈ, ਭਾਵ ਏਹ ਸੁਖ ਥੋੜੇ ਦਿਨ ਰਹਿਣੇ ਵਾਲੇ ਹੈਂ॥
Prof. Sahib Singhਹੇ ਕਮਲੇ! ਤੂੰ ਨਾਸਵੰਤ ਮਾਇਆ ਨਾਲ ਨਾਸਵੰਤ ਜਗਤ ਨਾਲ ਚੰਬੜਿਆ ਰਹਿੰਦਾ ਹੈਂ, ਤੂੰ ਕੁਸੁੰਭੇ ਦੇ ਫੁੱਲਾਂ ਨਾਲ ਹੀ ਪਿਆਰ ਪਾਈ ਬੈਠਾ ਹੈਂ।

ਪਦ ਅਰਥ ਮਿਥਿਆ = ਨਾਸਵੰਤ (ਮਾਇਆ)। ਸੰਗਿ = ਨਾਲ। ਕੂੜਿ = ਝੂਠ ਵਿਚ, ਨਾਸਵੰਤ ਜਗਤ ਵਿਚ। ਕੁਸਮਾਂਹੀ = ਫੁੱਲਾਂ ਵਿਚ, ਕੁਸੁੰਭੇ ਦੇ ਫੁੱਲਾਂ ਵਿਚ।

SikhNet (Spanish)Pues estás apegado a la ilusión y al color transitorio del azafrán y,

ਧਰਮ ਰਾਇ ਜਬ ਪਕਰਸਿ ਬਵਰੇ; ਤਉ ਕਾਲ ਮੁਖਾ ਉਠਿ ਜਾਹੀ ॥੩॥

dharam raae jab pakaras bavare; tau kaal mukhaa utth jaahee |3|

Sant Singh KhalsaAnd when the Righteous Judge of Dharma seizes you, O madman, you shall arise and depart with your face blackened. ||3||
Manmohan SinghWhen the Righteous judge seizes thee, O man mad, then thou shall arise and depart with the black face.
Manmohan Singh (Punjabi)ਜਦ ਧਰਮ ਰਾਜਾ ਤੈਨੂੰ ਫੜੇਗਾ, ਹੇ ਪਗਲੇ ਪ੍ਰਾਣੀ! ਤਦ ਤੂੰ ਕਾਲੇ ਮੂੰਹ ਨਾਲ ਖੜ੍ਹਾਂ ਹੋ ਟੁਰ ਜਾਏਗਾ।
Fareedkot Teekaਹੇ ਬਾਵਰੇ! ਜਬ ਧਰਮ ਰਾਜ ਤੇਰੇ ਕੋ ਪਕੜੇਗਾ ਤਬ ਕਾਲ ਕੇ ਮੁਖ ਮੇਂ ਪੜ ਕਰ ਵਾ ਕਲੰਕਤ ਮੁਖ ਹੂਆ ਚਲਾ ਜਾਵੇਗਾ॥੩॥
Prof. Sahib Singhਜਦੋਂ ਤੈਨੂੰ ਧਰਮ-ਰਾਜ ਆ ਫੜੇਗਾ (ਜਦੋਂ ਮੌਤ ਆ ਗਈ) ਤਦੋਂ (ਭੈੜੇ ਕੰਮਾਂ ਦੀ) ਕਾਲਖ ਹੀ ਮੂੰਹ ਤੇ ਲੈ ਕੇ (ਇਥੋਂ) ਚਲਾ ਜਾਹਿਂਗਾ ॥੩॥

ਪਦ ਅਰਥ ਜਬ = ਜਦੋਂ। ਪਕਰਸਿ = ਫੜੇਗਾ। ਬਵਰੇ = ਹੇ ਕਮਲੇ! ਕਾਲ ਮੁਖਾ = ਕਾਲੇ ਮੂੰਹ ਵਾਲਾ। ਉਠਿ = ਉੱਠ ਕੇ। ਜਾਹੀ = ਜਾਹਿ, ਤੂੰ ਜਾਹਿਂਗਾ ॥੩॥

SikhNet (Spanish)cuando el señor de la muerte te atrape, entonces como un loco de semblante oscuro te irás. (3)

ਸੋ ਮਿਲਿਆ. ਜੋ ਪ੍ਰਭੂ ਮਿਲਾਇਆ; ਜਿਸੁ ਮਸਤਕਿ ਲੇਖੁ ਲਿਖਾਂਹੀ ॥

so miliaa. jo prabhoo milaaeaa; jis masatak lekh likhaanhee |

Sant Singh KhalsaHe alone meets with God, whom God Himself meets, by such pre-ordained destiny written on his forehead.
Manmohan SinghHe alone meets with the Lord, whom He unites and on whose brow such a writ is written.
Manmohan Singh (Punjabi)ਕੇਵਲ ਉਹ ਹੀ ਸੁਆਮੀ ਨਾਲ ਮਿਲਦਾ ਹੈ, ਜਿਸ ਨੂੰ ਉਹ ਮਿਲਾਉਂਦਾ ਹੈ ਤੇ ਜਿਸ ਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਲਿਖੀ ਹੋਈ ਹੈ।
Fareedkot Teekaਜੋ ਪੁਰਸ ਗੁਰੋਂ ਨੇ ਪ੍ਰਭੂ ਸਾਥ ਮਿਲਾਯਾ ਹੈ, ਸੋਈ ਮਿਲਾ ਹੈ ਔਰ ਸਤਿਗੁਰੋਂ ਕੋ ਸੋ ਮਿਲਾ ਹੈ ਜਿਸ ਕੇ ਮਸਤਕ ਪੁਰ ਨਿਸਚੈ ਕਰ ਉਤਮ ਲੇਖ ਲਿਖਾ ਹੂਆ ਥਾ॥
Prof. Sahib Singh(ਪਰ, ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ?) ਉਹ ਮਨੁੱਖ (ਹੀ ਪਰਮਾਤਮਾ ਨੂੰ) ਮਿਲਦਾ ਹੈ ਜਿਸ ਮਨੁੱਖ ਨੂੰ ਪਰਮਾਤਮਾ ਆਪ ਮਿਲਾਂਦਾ ਹੈ, ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ-ਮਿਲਾਪ ਦੇ) ਲੇਖ ਲਿਖੇ ਹੁੰਦੇ ਹਨ।

ਪਦ ਅਰਥ ਸੋ = ਉਹ ਮਨੁੱਖ (ਹੀ)। ਜੋ = ਜਿਸ ਮਨੁੱਖ ਨੂੰ। ਜਿਸੁ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉੱਤੇ।

SikhNet (Spanish)Sólo se encuentra con Dios, aquél a quien Dios encuentra, sí, quien lo tiene así inscrito en su frente.

ਕਹੁ ਨਾਨਕ. ਤਿਨੑ ਜਨ ਬਲਿਹਾਰੀ; ਜੋ ਅਲਿਪ ਰਹੇ ਮਨ ਮਾਂਹੀ ॥੪॥੨॥੧੬॥

kahu naanak. tina jan balihaaree; jo alip rahe man maanhee |4|2|16|

Sant Singh KhalsaSays Nanak, I am a sacrifice to that humble being, who remains unattached within his mind. ||4||2||16||
Manmohan SinghSays Nanak, I am a sacrifice unto the man, who remains detached in his mind.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਉਸ ਜੀਵ ਉਤੇ ਕੁਰਬਾਨ ਜਾਂਦਾ ਹਾਂ, ਜੋ ਆਪਣੇ ਚਿੱਤ ਅੰਦਰ ਨਿਰਲੇਪ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਸੰਤ ਜਨੋਂ ਕੇ ਹਮ ਬਲਿਹਾਰਨੇ ਜਾਤੇ ਹੈਂ, ਜੋ ਮਨ ਮੇਂ ਹੀ ਹਰੀ ਕੋ ਜਾਨ ਕਰ ਸੰਸਾਰ ਸੇ ਨ੍ਰਿਲੇਪ ਹੋ ਰਹੇ ਹੈਂ॥੪॥੨॥੧੬॥☬ਸੰਤੋਂ ਪਾਸ ਜਗ੍ਯਾਸੂ ਕੀ ਬੇਨਤੀ ਹੈ:
Prof. Sahib Singhਨਾਨਕ ਆਖਦਾ ਹੈ- ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਹਾਂ, ਜਿਹੜੇ (ਪ੍ਰਭੂ-ਮਿਲਾਪ ਦੀ ਬਰਕਤਿ ਨਾਲ) ਮਨ ਵਿਚ (ਮਾਇਆ ਤੋਂ) ਨਿਰਲੇਪ ਰਹਿੰਦੇ ਹਨ ॥੪॥੨॥੧੬॥

ਪਦ ਅਰਥ ਨਾਨਕ = ਹੇ ਨਾਨਕ! ਜੋ = ਜਿਹੜੇ ਮਨੁੱਖ। ਅਲਿਪ = ਅਲਿਪਤ, ਨਿਰਲੇਪ। ਮਾਂਹੀ = ਵਿਚ ॥੪॥੨॥੧੬॥

SikhNet (Spanish)Dice Nanak, ofrezco mi vida hacia aquél que vive desapegado. (4-2-16)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਕਿਉ ਜੀਵਨੁ; ਪ੍ਰੀਤਮ ਬਿਨੁ. ਮਾਈ ॥

kiau jeevan; preetam bin. maaee |

Sant Singh KhalsaHow can I live without my Beloved, O my mother?
Manmohan SinghHow can I live without my Love, O mother?
Manmohan Singh (Punjabi)ਮੈਂ ਆਪਣੇ ਪਿਆਰੇ ਦੇ ਬਗੈਰ ਕਿਸ ਤਰ੍ਹਾਂ ਜੀ ਸਕਦੀ ਹਾਂ, ਹੇ ਮਾਤਾ।
Fareedkot Teekaਹੇ (ਮਾਈ) ਸੰਤ ਜਨੋ! ਮੇਰਾ ਪ੍ਰੀਤਮ ਪਰਮੇਸ੍ਵਰ ਸੇ ਬਿਨਾ ਕੈਸੇ ਜੀਵਨਾ ਹੋਵੈ?
Prof. Sahib Singhਹੇ (ਮੇਰੀ) ਮਾਂ! ਉਸ ਪ੍ਰੀਤਮ ਪ੍ਰਭੂ ਦੀ ਯਾਦ ਤੋਂ ਬਿਨਾ ਆਤਮਕ ਜੀਵਨ ਹਾਸਲ ਨਹੀਂ ਹੋ ਸਕਦਾ,

ਪਦ ਅਰਥ ਕਿਉਂ = ਕਿਵੇਂ? ਨਹੀਂ ਹੋ ਸਕਦਾ। ਜੀਵਨੁ = ਆਤਮਕ ਜੀਵਨ। ਪ੍ਰੀਤਮ ਬਿਨੁ = ਪਿਆਰੇ ਪ੍ਰਭੂ (ਦੀ ਯਾਦ) ਤੋਂ ਬਿਨਾ। ਮਾਈ = ਹੇ ਮਾਂ!

SikhNet (Spanish)Oh madre, ¿cómo estar sin mi Amor?

ਜਾ ਕੇ ਬਿਛੁਰਤ ਹੋਤ ਮਿਰਤਕਾ; ਗ੍ਰਿਹ ਮਹਿ ਰਹਨੁ. ਨ ਪਾਈ ॥੧॥ ਰਹਾਉ ॥

jaa ke bichhurat hot miratakaa; grih meh rehan. na paaee |1| rahaau |

Sant Singh KhalsaSeparated from Him, the mortal becomes a corpse, and is not allowed to remain within the house. ||1||Pause||
Manmohan SinghThrough whose separation, one becomes dead and is allowed not to stay in the house. Pause.
Manmohan Singh (Punjabi)ਜਿਸ ਦੇ ਵਿਛੋੜੇ ਰਾਹੀਂ ਜੀਵ ਮੁਰਦਾ ਹੋ ਜਾਂਦਾ ਹੈ ਅਤੇ ਅਘਰ ਵਿੱਚ ਰਹਿਣ ਨਹੀਂ ਦਿੱਤਾ ਜਾਂਦਾ। ਠਹਿਰਾਉ!
Fareedkot Teekaਜਿਸ ਕੇ ਬਿਛਰਨੇ ਸੇ, ਭਾਵ ਵਿਸੇਸ ਸਤਾ ਕੇ ਭਿੰਨ ਹੋਣੇ ਸੇ ਸਰੀਰ ਮਿਟੀ ਹੋ ਜਾਤਾ ਹੈ, ਭਾਵ ਮੁਰਦਾ ਹੋਤਾ ਹੈ। ਅਰ ਵਹੁ ਮੁਰਦਾਰ ਘਰ ਮੇਂ ਰਹਿਣਾ ਨਹੀਂ ਪਾਵਤਾ ਅਰਥਾਤ ਸਨਬੰਧੀ ਬਾਹਰ ਛੋਡ ਆਵਤੇ ਹੈਂ॥੧॥ ਰਹਾਉ ॥
Prof. Sahib Singhਜਿਸ ਪਰਮਾਤਮਾ ਦੀ ਜੋਤਿ ਸਰੀਰ ਤੋਂ ਵਿੱਛੁੜਿਆਂ ਸਰੀਰ ਮੁਰਦਾ ਹੋ ਜਾਂਦਾ ਹੈ, (ਤੇ ਮੁਰਦਾ ਸਰੀਰ) ਘਰ ਵਿਚ ਟਿਕਿਆ ਨਹੀਂ ਰਹਿ ਸਕਦਾ ॥੧॥ ਰਹਾਉ ॥

ਪਦ ਅਰਥ ਬਿਛੁਰਤ = ਵਿੱਛੁੜਿਆਂ। ਮਿਰਤਕਾ = ਮੁਰਦਾ। ਗ੍ਰਿਹ = ਘਰ ॥੧॥ ਰਹਾਉ ॥

SikhNet (Spanish)Olvidándome de Él, me convierto en cadáver y soy expulsado de mi hogar. (1-Pausa)

ਜੀਅ ਹੀਂਅ ਪ੍ਰਾਨ ਕੋ ਦਾਤਾ; ਜਾ ਕੈ ਸੰਗਿ ਸੁਹਾਈ ॥

jeea haneea praan ko daataa; jaa kai sang suhaaee |

Sant Singh KhalsaHe is the Giver of the soul, the heart, the breath of life. Being with Him, we are embellished with joy.
Manmohan SinghHe, in whose association, one looks embellished, is the Giver of mind, soul and vital breath.
Manmohan Singh (Punjabi)ਜਿਸ ਦੀ ਸੰਗਤ ਅੰਦਰ ਇਨਸਾਨ ਸੁਭਾਇਮਾਨ ਲਗਦਾ ਹੈ, ਉਹ ਮਨ ਆਤਮਾ ਅਤੇ ਜਿੰਦ-ਜਾਨ ਬਖਸ਼ਣ ਵਾਲਾ ਹੈ।
Fareedkot Teekaਜਿਸ ਕੋ ਮਿਲ ਕੇ ਸੋਭਨੀਕ ਹੋਈਤਾ ਹੈ, ਸੋ ਹਿਰਦੇ ਕਾ ਜੀਵਨ ਰੂਪ ਔ ਸੁਖੋਂ ਕਾ ਦਾਤਾ ਹੈ॥
Prof. Sahib Singhਜਿਹੜਾ ਪਰਮਾਤਮਾ (ਸਭ ਜੀਵਾਂ ਨੂੰ) ਜਿੰਦ ਦੇਣ ਵਾਲਾ ਹੈ ਹਿਰਦਾ ਦੇਣ ਵਾਲਾ ਹੈ ਪ੍ਰਾਣ ਦੇਣ ਵਾਲਾ ਹੈ, ਤੇ, ਜਿਸ ਦੀ ਸੰਗਤ ਵਿਚ ਹੀ (ਇਹ ਸਰੀਰ) ਸੋਹਣਾ ਲੱਗਦਾ ਹੈ,

ਪਦ ਅਰਥ ਜੀਅ ਕੋ ਦਾਤਾ = ਜਿੰਦ ਦਾ ਦਾਤਾ। ਹੀਅ ਕੋ ਦਾਤਾ = ਹਿਰਦੇ ਦਾ ਦੇਣ ਵਾਲਾ। ਪ੍ਰਾਨ ਕੋ ਦਾਤਾ = ਪ੍ਰਾਣਾਂ ਦਾ ਦੇਣ ਵਾਲਾ। ਜਾ ਕੈ ਸੰਗਿ = ਜਿਸ ਦੇ ਨਾਲ, ਜਿਸ ਦੀ ਜੋਤਿ ਸਰੀਰ ਵਿਚ ਹੁੰਦਿਆਂ। ਸੁਹਾਈ = (ਸਰੀਰ) ਸੋਹਣਾ ਲੱਗਦਾ ਹੈ।

SikhNet (Spanish)Pues, es Él, Quien me bendice con la respiración vital,

ਕਰਹੁ ਕ੍ਰਿਪਾ ਸੰਤਹੁ ਮੋਹਿ ਅਪੁਨੀ; ਪ੍ਰਭ ਮੰਗਲ ਗੁਣ ਗਾਈ ॥੧॥

karahu kripaa santahu mohi apunee; prabh mangal gun gaaee |1|

Sant Singh KhalsaPlease bless me with Your Gace, O Saint, that I may sing the songs of joyful praise to my God. ||1||
Manmohan SinghShower thou thy benediction on me, O saint, that I may sing my Lord's praise with joy.
Manmohan Singh (Punjabi)ਤੂੰ ਮੇਰੇ ਉਤੇ ਆਪਣੀ ਮਿਹਰ ਧਾਰ, ਹੇ ਸਾਧੂ! ਤਾਂ ਜੋ ਮੈਂ ਖੁਸ਼ੀ ਨਾਲ ਆਪਣੇ ਸੁਆਮੀ ਦੀ ਸਿਫ਼ਤ ਗਾਇਨ ਕਰਾਂ।
Fareedkot Teekaਹੇ ਸੰਤ ਜਨੋਂ! ਮੇਰੇ ਪੁਰ ਅਪਨੀ ਕਿਰਪਾ ਦ੍ਰਿਸ਼੍ਟੀ ਕਰੋ, ਜੋ ਤਿਸ ਮੰਗਲ ਰੂਪ ਪ੍ਰਭੂ ਕੇ ਗੁਣੋਂ ਕੋ ਗਾਵਨਾ ਕਰੂੰ॥੧॥
Prof. Sahib Singhਹੇ ਸੰਤ ਜਨੋ! ਮੇਰੇ ਉਤੇ ਆਪਣੀ ਮਿਹਰ ਕਰੋ, ਮੈਂ ਉਸ ਪਰਮਾਤਮਾ ਦੇ ਗੁਣ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਾਂ ॥੧॥

ਪਦ ਅਰਥ ਸੰਤਹੁ = ਹੇ ਸੰਤ ਜਨੋ! ਮੰਗਲ = ਸਿਫ਼ਤ-ਸਾਲਾਹ ਦੇ ਗੀਤ। ਗਾਈ = ਗਾਈਂ, ਮੈਂ ਗਾਵਾਂ ॥੧॥

SikhNet (Spanish)mi Alma, y habita siempre conmigo. (1)

ਚਰਨ ਸੰਤਨ ਕੇ. ਮਾਥੇ ਮੇਰੇ ਊਪਰਿ; ਨੈਨਹੁ ਧੂਰਿ ਬਾਂਛਾਈਂ ॥

charan santan ke. maathe mere aoopar; nainahu dhoor baanchhaaenee |

Sant Singh KhalsaI touch my forehead to the feet of the Saints. My eyes long for their dust.
Manmohan SinghI keep the saints' feet on my forehead and mine eyes long for the collyrium of the dust of their feet.
Manmohan Singh (Punjabi)ਮੈਂ ਸਾਧੂ ਦੇ ਪੈਰ ਆਪਣੇ ਮੱਥੇ ਉਤੇ ਟੇਕਦਾ ਹਾਂ ਅਤੇ ਮੇਰੀਆਂ ਅੱਖਾਂ ਉਨ੍ਹਾਂ ਦੀ ਚਰਨ-ਧੂੜ ਦੇ ਸੁਰਮੇ ਨੂੰ ਚਾਹੁੰਦੀਆਂ ਹਨ।
Fareedkot Teekaਸੰਤੋਂ ਕੇ ਚਰਨ ਮੇਰੇ ਮਸਤਕ ਪੁਰ ਟਿਕੈ ਅਰ ਨੇਤ੍ਰੋਂ ਕੋ ਸਫਲ ਕਰਨੇ ਵਾਲੀ ਤਿਨ ਕੇ ਚਰਣੋਂ ਕੀ ਧੂਰੀ ਚਾਹਤਾ ਹੂੰ॥
Prof. Sahib Singhਹੇ ਮਾਂ! ਮੇਰੀ ਤਾਂਘ ਹੈ ਕਿ ਸੰਤ ਜਨਾਂ ਦੇ ਚਰਨ ਮੇਰੇ ਮੱਥੇ ਉੱਤੇ ਟਿਕੇ ਰਹਿਣ, ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੀਆਂ ਅੱਖਾਂ ਨੂੰ ਲੱਗਦੀ ਰਹੇ।

ਪਦ ਅਰਥ ਨੈਨਹੁ = ਅੱਖਾਂ ਵਿਚ। ਧੂਰਿ = (ਸੰਤਾਂ ਦੇ ਚਰਨਾਂ ਦੀ) ਧੂੜ। ਬਾਂਛਾਈ = ਮੈਂ (ਲਾਣੀ) ਚਾਹੁੰਦਾ ਹਾਂ।

SikhNet (Spanish)O Santos tengan Compasión de mí, para que pueda cantar las Alabanzas de ese Señor, mi Dios.Conserva los Pies de los Santos sobre mi frente, pues añoro el Colirio de su Polvo.

ਜਿਹ ਪ੍ਰਸਾਦਿ, ਮਿਲੀਐ ਪ੍ਰਭ ਨਾਨਕ; ਬਲਿ ਬਲਿ ਤਾ ਕੈ, ਹਉ ਜਾਈ ॥੨॥੩॥੧੭॥

jih prasaad, mileeai prabh naanak; bal bal taa kai, hau jaaee |2|3|17|

Sant Singh KhalsaBy His Grace, we meet God; O Nanak, I am a sacrifice, a sacrifice to Him. ||2||3||17||
Manmohan SinghO Nanak, a sacrifice, sacrifice am I unto him, by whose grace, I meet with my Lord.
Manmohan Singh (Punjabi)ਹੇ ਨਾਨਕ!ਕੁਰਬਾਨ ਕੁਰਬਾਨ ਜਾਂਦਾ ਹਾਂ ਮੈਂ ਉਸ ਉਤੋਂ ਜਿਸ ਦੀ ਦਇਆ ਦੁਆਰਾ ਮੈਂ ਆਪਣੇ ਸਾਈਂ ਨੂੰ ਮਿਲਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਕੀ ਕ੍ਰਿਪਾ ਕਰ ਕੇ ਪ੍ਰਭੂ ਕੋ ਮਿਲੀਐ ਹੈ, ਤਿਨ ਕੇ ਮਨ, ਬਾਣੀ ਕਰ ਮੈਂ ਬਲਿਹਾਰਨੇ ਜਾਤਾ ਹੂੰ॥੨॥੩॥੧੭॥
Prof. Sahib Singhਹੇ ਨਾਨਕ! ਜਿਨ੍ਹਾਂ ਸੰਤ ਜਨਾਂ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੨॥੩॥੧੭॥

ਪਦ ਅਰਥ ਜਿਹ ਪ੍ਰਸਾਦਿ = ਜਿਸ (ਗੁਰੂ) ਦੀ ਕਿਰਪਾ ਨਾਲ। ਬਲਿ ਬਲਿ ਤਾ ਕੈ = ਉਸ ਤੋਂ ਸਦਾ ਕੁਰਬਾਨ। ਹਉ = ਮੈਂ। ਜਾਈ = ਜਾਈਂ, ਮੈਂ ਜਾਂਦਾ ਹਾਂ ॥੨॥੩॥੧੭॥

SikhNet (Spanish)Sí, ofrezco mi ser en sacrificio a Él, por su Gracia me encuentro con mi Amor. (2-3-17)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਉਆ ਅਉਸਰ ਕੈ; ਹਉ ਬਲਿ ਜਾਈ ॥

auaa aausar kai; hau bal jaaee |

Sant Singh KhalsaI am a sacrifice to that occasion.
Manmohan SinghI am a sacrifice unto that time,
Manmohan Singh (Punjabi)ਮੈਂ ਉਸ ਸਮੇ ਤੋਂ ਕੁਰਬਾਨ ਜਾਂਦਾ ਹਾਂ,
Fareedkot Teekaਉਸ ਸਮ੍ਯ ਕੇ ਮੈਂ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਉਸ ਮੌਕੇ ਤੋਂ ਸਦਕੇ ਜਾਂਦਾ ਹਾਂ (ਜਦੋਂ ਮੈਨੂੰ ਸੰਤ ਜਨਾਂ ਦੀ ਸੰਗਤ ਪ੍ਰਾਪਤ ਹੋਈ)।

ਪਦ ਅਰਥ ਅਉਸਰ = ਸਮਾ, ਮੌਕਾ। ਉਆ ਅਉਸਰ ਕੈ = ਉਸ ਸਮੇਂ ਤੋਂ। ਹਉ = ਮੈਂ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ।

SikhNet (Spanish)Ofrezco mi vida a esos preciosos momentos en que contemplo

ਆਠ ਪਹਰ ਅਪਨਾ ਪ੍ਰਭੁ ਸਿਮਰਨੁ; ਵਡਭਾਗੀ ਹਰਿ ਪਾਂਈ ॥੧॥ ਰਹਾਉ ॥

aatth pehar apanaa prabh simaran; vaddabhaagee har paanee |1| rahaau |

Sant Singh KhalsaTwenty-four hours a day, I meditate in remembrance on my God; by great good fortune, I have found the Lord. ||1||Pause||
Manmohan Singhwhen contemplating my Lord throughout the eight watches of the day, obtain I the Master through very good fortune. Pause.
Manmohan Singh (Punjabi)ਜਦ ਅੱਠੇ ਪਹਿਰ ਆਪਣੇ ਆਪਣੇ ਸੁਆਮੀ ਦਾ ਆਰਾਧਨ ਕਰਨ ਦੁਆਰਾ ਮੈਂ ਪਰਮ ਖੁਸ਼-ਕਿਸਮਤ ਰਾਹੀਂ ਮਾਲਕ ਨੂੰ ਪਰਾਪਤ ਹੁੰਦਾ ਹਾਂ। ਠਹਿਰਾਉ।
Fareedkot Teekaਜਿਸਮੈਂ ਆਠ ਪਹਿਰ ਏਕ ਰਸ ਪ੍ਰਭੂ ਕਾ ਸਿਮਰਨ ਕਰ ਕੇ ਵਡਭਾਗੀ ਹੋ ਕਰ ਹਰੀ ਕੋ ਪਾਵੈਂ॥੧॥ ਰਹਾਉ ॥
Prof. Sahib Singh(ਹੁਣ ਮੈਨੂੰ) ਅੱਠੇ ਪਹਿਰ ਆਪਣੇ ਪ੍ਰਭੂ ਦਾ ਸਿਮਰਨ (ਮਿਲ ਗਿਆ ਹੈ), ਤੇ, ਵੱਡੇ ਭਾਗਾਂ ਨਾਲ ਮੈਂ ਹਰੀ ਨੂੰ ਲੱਭ ਲਿਆ ਹੈ ॥੧॥ ਰਹਾਉ ॥

ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ। ਪਾਂਈ = ਮੈਂ ਪਾ ਲਿਆ ਹੈ, ਮੈਂ ਲੱਭ ਲਿਆ ਹੈ ॥੧॥ ਰਹਾਉ ॥

SikhNet (Spanish)a mi Dios y me uno en Él, por buena fortuna. (1-Pausa)

ਭਲੋ ਕਬੀਰੁ ਦਾਸੁ ਦਾਸਨ ਕੋ; ਊਤਮੁ ਸੈਨੁ ਜਨੁ ਨਾਈ ॥

bhalo kabeer daas daasan ko; aootam sain jan naaee |

Sant Singh KhalsaKabeer is good, the slave of the Lord's slaves; the humble barber Sain is sublime.
Manmohan SinghPraiseworthy is Kabir, the slave of God's slaves and sublime is Sain barber.
Manmohan Singh (Punjabi)ਸ਼ਲਾਘਾ ਸੌਗ ਹੈ, ਰੱਬ ਦੇ ਗੋਲਿਆਂ ਦਾ ਗੋਲਾ ਕਬੀਰ ਅਤੇ ਸਰੇਸ਼ਟ ਹੈ ਸਾਹਿਬ ਦਾ ਨੌਕਰ, ਸੈਨ ਹਜਾਮ।
Fareedkot Teekaਦਾਸਨ ਕੇ ਦਾਸ ਹੋਣੇ ਕਰ ਕਬੀਰ ਭਲਾ ਹੋਤਾ ਭ੍ਯਾ, ਪੁਨਹ ਸੈਨ ਨਾਈ ਦਾਸ ਹੋਣੇ ਕਰ ਊਤਮ ਹੋਤਾ ਭ੍ਯਾ॥
Prof. Sahib Singhਕਬੀਰ (ਪਰਮਾਤਮਾ ਦੇ) ਦਾਸਾਂ ਦਾ ਦਾਸ ਬਣ ਕੇ ਭਲਾ ਬਣ ਗਿਆ, ਸੈਣ ਨਾਈ ਸੰਤ ਜਨਾਂ ਦਾ ਦਾਸ ਬਣ ਕੇ ਉੱਤਮ ਜੀਵਨ ਵਾਲਾ ਹੋ ਗਿਆ।

ਪਦ ਅਰਥ ਭਲੋ = ਚੰਗਾ, ਸ੍ਰੇਸ਼ਟ। ਕੋ = ਦਾ। ਦਾਸੁ ਦਾਸਨ ਕੋ = ਦਾਸਨ ਕੋ ਦਾਸੁ, ਦਾਸਾਂ ਦਾ ਦਾਸ। ਜਨੁ = ਦਾਸ।

SikhNet (Spanish)Bendito es Kabir, el Esclavo de los Esclavos del Señor, el Ser Sublime,

ਊਚ ਤੇ ਊਚ ਨਾਮਦੇਉ ਸਮਦਰਸੀ; ਰਵਿਦਾਸ ਠਾਕੁਰ ਬਣਿ ਆਈ ॥੧॥

aooch te aooch naamadeo samadarasee; ravidaas tthaakur ban aaee |1|

Sant Singh KhalsaHighest of the high is Naam Dayv, who looked upon all alike; Ravi Daas was in tune with the Lord. ||1||
Manmohan SinghThe Lord's servant, Highest of the high is Nam Dev, who saw all alike and with Ravi Dass the Lord was pleased.
Manmohan Singh (Punjabi)ਬੁਲੰਦਾਂ ਦਾ ਪਰਮ ਬੁਲੰਦ ਹੈ ਨਾਮਦੇਵ, ਜੋ ਸਾਰਿਆਂ ਨੂੰ ਇਕ-ਸਮਾਨ ਵੇਖਦਾ ਸੀ ਅਤੇ ਰਵਿਦਾਸ ਨਾਲ ਪ੍ਰਭੂ ਪ੍ਰਸੰਨ ਸੀ।
Fareedkot Teekaਸਮ ਦ੍ਰਿਸ਼੍ਟੀ ਕਰ ਨਾਮਦੇਉ ਊਚੋਂ ਸੇ ਊਚਾ ਹੋਤਾ ਭ੍ਯਾ ਔਰ ਰਵਿਦਾਸ ਕੀ ਠਾਕੁਰ ਜੀ ਸਾਥ ਪ੍ਰੀਤੀ ਬਣ ਆਵਤੀ ਭਈ॥੧॥
Prof. Sahib Singh(ਸੰਤ ਜਨਾਂ ਦੀ ਸੰਗਤ ਨਾਲ) ਨਾਮਦੇਵ ਉੱਚੇ ਤੋਂ ਉੱਚੇ ਜੀਵਨ ਵਾਲਾ ਬਣਿਆ, ਅਤੇ ਸਭ ਵਿਚ ਪਰਮਾਤਮਾ ਦੀ ਜੋਤ ਨੂੰ ਵੇਖਣ ਵਾਲਾ ਬਣ ਗਿਆ, (ਸੰਤ ਜਨਾਂ ਦੀ ਕਿਰਪਾ ਨਾਲ ਹੀ) ਰਵਿਦਾਸ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ ॥੧॥

ਪਦ ਅਰਥ ਤੇ = ਤੋਂ। ਸਮਦਰਸੀ = (ਸਭ ਨੂੰ) ਇਕੋ ਜਿਹਾ ਵੇਖਣ ਵਾਲਾ, ਸਭਨਾਂ ਵਿਚ ਇਕੋ ਜੋਤਿ ਵੇਖਣ ਵਾਲਾ। ਬਣਿ ਆਈ = ਪ੍ਰੀਤ ਬਣ ਗਈ ॥੧॥

SikhNet (Spanish)y lo más Alto de lo alto es Nam Dev, Quien vio a Dios en todo, y Ravi Das también, con quien el Señor estuvo complacido. (1)

ਜੀਉ ਪਿੰਡੁ, ਤਨੁ ਧਨੁ ਸਾਧਨ ਕਾ; ਇਹੁ ਮਨੁ, ਸੰਤ ਰੇਨਾਈ ॥

jeeo pindd, tan dhan saadhan kaa; ihu man, sant renaaee |

Sant Singh KhalsaMy soul, body and wealth belong to the Saints; my mind longs for the dust of the Saints.
Manmohan SinghMy soul, bodily-frame and wealth belong to the saints and this my mind is the dust of their feet.
Manmohan Singh (Punjabi)ਮੇਰੀ ਜਿੰਦੜੀ ਦੇਹਿ ਦਾ ਢਾਚਾ ਅਤੇ ਦੌਲਤ ਸੰਤਾਂ ਦੀ ਮਲਕੀਅਤ ਹਨ ਅਤੇ ਮੇਰਾ ਇਹ ਮਨੂਆ ਉਨ੍ਹਾਂ ਦੇ ਪੈਰਾ ਦੀ ਧੂੜ ਹੈ।
Fareedkot Teekaਜੀਉ ਔਰ (ਪਿੰਡੁ) ਸਰੀਰ (ਤਨੁ) ਸਹਿਤ ਧਨ ਕੇ ਸਭ ਸੰਤੋਂ ਕਾ ਹੈ ਔਰ ਇਹ ਮਨ ਭੀ ਸੰਤੋਂ ਕੀ (ਰੇਨਾਈ) ਧੂਰੀ ਕੀਆ ਹੈ॥
Prof. Sahib Singh(ਹੇ ਭਾਈ!) ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਇਹ ਤਨ, ਇਹ ਧਨ-ਸਭ ਕੁਝ ਸੰਤ ਜਨਾਂ ਦਾ ਹੋ ਚੁਕਿਆ ਹੈ, ਮੇਰਾ ਇਹ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਸਾਧਨ ਕਾ = ਸੰਤ ਜਨਾਂ ਦਾ। ਰੇਨਾਈ = ਚਰਨ-ਧੂੜ।

SikhNet (Spanish)Mi cuerpo, Alma, mente y riquezas pertenecen a los Santos, sí, mi mente busca ser el Polvo que los Santos pisan.

ਸੰਤ ਪ੍ਰਤਾਪਿ ਭਰਮ ਸਭਿ ਨਾਸੇ; ਨਾਨਕ ਮਿਲੇ ਗੁਸਾਈ ॥੨॥੪॥੧੮॥

sant prataap bharam sabh naase; naanak mile gusaaee |2|4|18|

Sant Singh KhalsaAnd by the radiant Grace of the Saints, all my doubts have been erased. O Nanak, I have met the Lord. ||2||4||18||
Manmohan SinghBy the saints effulgence all the doubts have been dispelled and I have met with my Lord, O Nanak.
Manmohan Singh (Punjabi)ਸਾਧੂਆਂ ਦੇ ਤਪ ਤੇਜ ਦੁਆਰਾ ਸਾਰੇ ਸੰਦੇਹ ਦੂਰ ਹੋ ਗਹੈ ਹਨ ਅਤੇ ਮੈਂ ਆਪਣੇ ਸੁਆਮੀ ਨਾਲ ਮਿਲ ਗਿਆ ਹਾਂ, ਹੇ ਨਾਨਕ!
Fareedkot Teekaਸੰਤੋਂ ਕੇ ਪ੍ਰਤਾਪ ਕਰ ਕੇ ਹਮਾਰੇ ਭਰਮ ਸਭ ਨਾਸੇ, ਭਾਵ ਨਿਬ੍ਰਿਤ ਹੋ ਗਏ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: (ਗੁਸਾਈ) ਪਰਮੇਸ੍ਵਰ ਜੀ ਮਿਲੇ ਹੈਂ॥੨॥੪॥੧੮॥
Prof. Sahib Singhਹੇ ਨਾਨਕ! ਸੰਤ ਜਨਾਂ ਦੇ ਪ੍ਰਤਾਪ ਨਾਲ ਸਾਰੇ ਭਰਮ ਨਾਸ ਹੋ ਜਾਂਦੇ ਹਨ ਅਤੇ ਜਗਤ ਦਾ ਖਸਮ ਪ੍ਰਭੂ ਮਿਲ ਪੈਂਦਾ ਹੈ ॥੨॥੪॥੧੮॥

ਪਦ ਅਰਥ ਸੰਤ ਪ੍ਰਤਾਪਿ = ਸੰਤਾਂ ਦੇ ਪ੍ਰਤਾਪ ਨਾਲ। ਸਭਿ = ਸਾਰੇ। ਗੁਸਾਈ = ਧਰਤੀ ਦਾ ਖਸਮ ॥੨॥੪॥੧੮॥

SikhNet (Spanish)Oh, Gloria a los Santos, por la Gracia de lo cuáles, me libero de mis dudas y me encuentro con mi Dios. (2-4-18)

Open this shabad →

Shabad Guru Arjan Dev Ji Raag Saarang continues on Ang 1208

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮਨੋਰਥ ਪੂਰੇ ਸਤਿਗੁਰ ਆਪਿ ॥

manorath poore satigur aap |

Sant Singh KhalsaThe True Guru fulfills the mind's desires.
Manmohan SinghThe True Guru, of himself, has fulfilled my mind's desires.
Manmohan Singh (Punjabi)ਸੱਚੇ ਗੁਰਾਂ ਨੇ ਆਪੇ ਹੀ ਮੇਰੇ ਮਨ ਦੀਆਂ ਖਾਹਿਸ਼ਾਂ ਪੁਰੀਆਂ ਕਰ ਦਿੱਤੀਆਂ ਹਨ।
Fareedkot Teekaਸਤਿਗੁਰੋਂ ਨੇ ਆਪ ਹਮਾਰੇ ਸਰਬ ਮਨੋਰਥ ਪੂਰੇ ਕੀਏ ਹੈਂ॥
Prof. Sahib Singh(ਸਰਨ ਪਏ ਮਨੁੱਖ ਦੀਆਂ) ਸਾਰੀਆਂ ਲੋੜਾਂ ਗੁਰੂ ਆਪ ਪੂਰੀਆਂ ਕਰਦਾ ਹੈ।

ਪਦ ਅਰਥ ਮਨੋਰਥ = ਗ਼ਰਜ਼ਾਂ, ਲੋੜਾਂ। ਪੂਰੇ = ਪੂਰੀਆਂ ਕਰਦਾ ਹੈ।

SikhNet (Spanish)¡El Guru Verdadero ha llenado mi ser!

Open this shabad (7 lines, Angs 1207-1208) →

Ang 1207 of 1430