ਸਾਰਗ ਮਹਲਾ ੫ ਘਰੁ ੨ ॥
saarag mahalaa 5 ghar 2 | Ang 1206
Sant Singh KhalsaSaarang, Fifth Mehl, Second House:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸਾਰੰਗ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Sarang, Mejl Guru Aryan Dev, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 1206
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਕੈਸੇ ਕਹਉ ਮੋਹਿ; ਜੀਅ ਬੇਦਨਾਈ ॥
kaise khau mohi; jeea bedanaaee | Ang 1206
Sant Singh KhalsaHow can I express the pain of my soul?
Manmohan SinghHow should I utter the pain of my soul?
Manmohan Singh (Punjabi)ਮੈਂ ਆਪਣੀ ਜਿੰਦੜੀ ਦੀ ਪੀੜ ਨੂੰ ਕਿਸ ਤਰ੍ਹਾਂ ਦੱਸਾ?
Fareedkot Teekaਮੈਂ ਅਪਨੇ ਜੀਅ ਕੀ (ਬੇਦਨਾਈ) ਪੀੜਾ ਕੋ ਕੈਸੇ ਕਰ ਕਹੂੰ॥
Prof. Sahib Singhਹੇ ਵੀਰ! ਮੈਂ ਆਪਣੇ ਦਿਲ ਦੀ ਪੀੜ ਕਿਵੇਂ ਬਿਆਨ ਕਰਾਂ? (ਬਿਆਨ ਕਰ ਨਹੀਂ ਸਕਦੀ)।ਪਦ ਅਰਥ ਜੀਅ ਬੇਦਨਾਈ = ਦਿਲ ਦੀ ਪੀੜ। ਮੋਹਿ = ਮੈਂ।
SikhNet (Spanish)¿Cómo poder describir el dolor de mi Alma?,
ਦਰਸਨ ਪਿਆਸ ਪ੍ਰਿਅ ਪ੍ਰੀਤਿ ਮਨੋਹਰ; ਮਨੁ. ਨ ਰਹੈ, ਬਹੁ ਬਿਧਿ ਉਮਕਾਈ ॥੧॥ ਰਹਾਉ ॥
darasan piaas pria preet manohar; man. na rahai, bahu bidh umakaaee |1| rahaau | Ang 1206
Sant Singh KhalsaI am so thirsty for the Blessed Vision, the Darshan of my Enticing and Lovely Beloved. My mind cannot survive - it yearns for Him in so many ways. ||1||Pause||
Manmohan SinghI thirst for the vision of my fascinating and loved Beloved. My soul can live not without it and longs for it in many a way. Pause.
Manmohan Singh (Punjabi)ਮੈਂ ਆਪਣੇ ਮਨਮੋਹਨ ਤੇ ਪਿਆਰੇ ਪ੍ਰੀਤਮ ਦੇ ਦੀਦਾਰ ਦੀ ਤਿਹਾਈ ਹਾਂ। ਮੇਰੀ ਜਿੰਦੜੀ ਇਸ ਦੇ ਬਾਝੋਂ ਰਹਿ ਨਹੀਂ ਸਕਦੀ ਤੇ ਅਨੇਕਾਂ ਤਰੀਕਿਆਂ ਨਾਲ ਇਸ ਦੀ ਤਾਂਘ ਕਰਦੀ ਹੈ। ਠਹਿਰਾਉ।
Fareedkot Teekaਪਤੀ (ਮਨੋਹਰ) ਸੁੰਦ੍ਰ ਕੇ ਦਰਸਨ ਕੀ ਪ੍ਰੀਤੀ ਕਰ ਮਿਲਾਪ ਕੀ (ਪਿਆਸ) ਚਾਹ ਹੋ ਰਹੀ ਹੈ, ਮਨ ਰਹਿਤਾ ਨਹੀਂ ਹੈ। ਪ੍ਰੇਮ ਕਰ ਕੇ ਬਹੁ ਬਿਧੀ ਕਰ (ਉਮਕਾਈ) ਉਛਲਤਾ ਹੈ, ਭਾਵ ਉਤਸਾਹੁਤ ਹੋ ਰਹਾ ਹੈ॥੧॥ ਰਹਾਉ ॥
Prof. Sahib Singhਮੇਰੇ ਅੰਦਰ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਪ੍ਰਭੂ ਦੀ ਪ੍ਰੀਤ ਹੈ ਉਸ ਦੇ ਦਰਸਨ ਦੀ ਤਾਂਘ ਹੈ (ਦਰਸਨ ਤੋਂ ਬਿਨਾ ਮੇਰਾ) ਮਨ ਧੀਰਜ ਨਹੀਂ ਕਰਦਾ, (ਮੇਰਾ ਅੰਦਰ) ਕਈ ਤਰੀਕਿਆਂ ਨਾਲ ਉਮੰਗ ਉਠ ਰਹੀ ਹੈ ॥੧॥ ਰਹਾਉ ॥ਪਦ ਅਰਥ ਪਿਆਸ = ਤਾਂਘ। ਮਨੋਹਰ = ਮਨ ਨੂੰ ਮੋਹ ਲੈਣ ਵਾਲਾ। ਪ੍ਰਿਅ ਮਨੋਹਰ ਪ੍ਰੀਤਿ = ਮਨ ਨੂੰ ਮੋਹ ਲੈਣ ਵਾਲੇ ਪਿਆਰੇ (ਹਰੀ) ਦੀ ਪ੍ਰੀਤ। ਨ ਰਹੈ = ਟਿਕਦਾ ਨਹੀਂ, ਧੀਰਜ ਨਹੀਂ ਫੜਦਾ। ਬਹੁ ਬਿਧਿ = ਕਈ ਤਰੀਕਿਆਂ ਨਾਲ। ਉਮਕਾਈ = ਉਮੰਗ ਵਿਚ ਆਉਂਦਾ ਹੈ ॥੧॥ ਰਹਾਉ ॥
SikhNet (Spanish)en mi interior reside el ansia de lograr la Visión de Dios de Fascinación y a cada momento mi añoranza por Él se incrementa. (1-Pausa)
ਚਿਤਵਨਿ ਚਿਤਵਉ. ਪ੍ਰਿਅ ਪ੍ਰੀਤਿ ਬੈਰਾਗੀ; ਕਦਿ ਪਾਵਉ ਹਰਿ ਦਰਸਾਈ ॥
chitavan chitvau. pria preet bairaagee; kad paavau har darasaaee | Ang 1207
Sant Singh KhalsaI think thoughts of Him; I miss the Love of my Beloved. When will I obtain the Blessed Vision of the Lord's Darshan?
Manmohan SinghSad in the love of my spouse, I cherish His thought. When shall I have the vision of my God?
Manmohan Singh (Punjabi)ਆਪਣੇ ਕੰਤ ਦੇ ਪ੍ਰੇਮ ਵਿੱਚ ਉਦਾਸ ਮੈਂ ਉਸ ਦਾ ਧਿਆਨ ਧਾਰਦੀ ਹਾਂ। ਆਪਣੇ ਵਾਹਿਗੁਰੂ ਦਾ ਮੈਨੂੰ ਕਦੋਂ ਦਰਸ਼ਨ ਪ੍ਰਾਪਤ ਹੋਵੇਗਾ?
Fareedkot Teekaਚਿਤਵਨੀ ਕਰ ਕੇ (ਪ੍ਰਿਅ) ਪਤੀ ਕੋ (ਚਿਤਵਉ) ਯਾਦ ਕਰਤੀ ਹੂੰ, ਤਿਸ ਕੀ ਪ੍ਰੀਤ ਮੇਂ ਮੇਰੀ ਬੁਧੀ ਬੈਰਾਗੀ ਹੈ ਅਰਥਾਤ ਪ੍ਰੇਮਣਿ ਹੋਈ ਹੈ। ਹਰੀ ਕੇ (ਦਰਸਾਈ) ਦਰਸਨ ਕੋ ਕਬ ਪਾਂਵੋਗੀ? ਐਸੇ ਉਤਕੰਠ ਭਈ ਹੈ॥
Prof. Sahib Singhਹੇ ਵੀਰ! ਮੈਂ ਪਿਆਰੇ ਦੀ ਪ੍ਰੀਤ ਨਾਲ ਵੈਰਾਗਣ ਹੋਈ ਪਈ ਹਾਂ, ਮੈਂ (ਹਰ ਵੇਲੇ ਇਹ) ਸੋਚ ਸੋਚਦੀ ਰਹਿੰਦੀ ਹਾਂ ਕਿ ਮੈਂ ਹਰੀ ਦਾ ਦਰਸਨ ਕਦੋਂ ਕਰਾਂਗੀ।ਪਦ ਅਰਥ ਚਿਤਵਨਿ = ਸੋਚ। ਚਿਤਵਉ = ਚਿਤਵਉ, ਮੈਂ ਸੋਚਦੀ ਹਾਂ। ਬੈਰਾਗੀ = ਵੈਰਾਗਣ ਹੋਈ ਹੋਈ। ਕਦਿ = ਕਦੋਂ? ਪਾਵਉ = ਪਾਵਉਂ, ਮੈਂ ਪਾਵਾਂਗੀ।
SikhNet (Spanish)Triste es la espera de mi Amor, elevo en mi mete este pensamiento: ¿cuándo podré tener Su Visión?
ਜਤਨ ਕਰਉ. ਇਹੁ ਮਨੁ, ਨਹੀ ਧੀਰੈ; ਕੋਊ ਹੈ ਰੇ ਸੰਤੁ ਮਿਲਾਈ ॥੧॥
jatan krau. ihu man, nahee dheerai; koaoo hai re sant milaaee |1| Ang 1207
Sant Singh KhalsaI try, but this mind is not encouraged. Is there any Saint who can lead me to God? ||1||
Manmohan SinghI make effort, but this soul is comforted not. Is there any such saint, who may make me meet with my Groom?
Manmohan Singh (Punjabi)ਮੈਂ ਉਪਰਾਲਾ ਕਰਦੀ ਹਾਂ, ਪਰੰਤੂ ਇਹ ਜਿੰਦੜੀ ਧੀਰਜ ਨਹੀਂ ਕਰਦੀ। ਕੀ ਕੋਈ ਐਹੋ ਜੇਹਾ ਸਾਧੂ ਹੈ ਜੋ ਮੈਨੂੰ ਮੇਰੇ ਪਤੀ ਨਾਲ ਮਿਲਾ ਦੇਵੇ?
Fareedkot Teekaਬਹੁਤੇਰਾ ਜਤਨ ਕਰਤੀ ਹੂੰ, ਪਰੰਤੂ ਇਹ ਮਨ ਧੀਰਜ ਨਹੀਂ ਕਰਤਾ ਹੈ। ਭਾਈ ਕੋਈ ਐਸਾ ਉਪਕਾਰੀ ਸੰਤ ਹੈ, ਜੋ ਮੇਰੇ ਕੋ ਮਿਲਾਇ ਦੇਵੇ॥੧॥
Prof. Sahib Singh(ਇਸ ਮਨ ਨੂੰ ਧੀਰਜ ਦੇਣ ਲਈ) ਮੈਂ ਜਤਨ ਕਰਦੀ ਰਹਿੰਦੀ ਹਾਂ, ਪਰ ਇਹ ਮਨ ਧੀਰਜ ਨਹੀਂ ਕਰਦਾ। ਹੇ ਵੀਰ! ਕੋਈ ਅਜਿਹਾ ਭੀ ਸੰਤ ਹੈ ਜਿਹੜਾ ਮੈਨੂੰ ਪ੍ਰਭੂ ਮਿਲਾ ਦੇਵੇ? ॥੧॥ਪਦ ਅਰਥ ਕਰਉ = ਕਰਉਂ, ਮੈਂ ਕਰਦੀ ਹਾਂ। ਨਹੀ ਧੀਰੈ = ਧੀਰਜ ਨਹੀਂ ਕਰਦਾ। ਰੇ = ਹੇ ਭਾਈ! {ਪੁਲਿੰਗ} ॥੧॥
SikhNet (Spanish)Pues por más que trato, no logro alcanzar el Bienestar para mi Alma, oh, ¿habrá alguien que me lleve hasta los Santos? (1)
ਜਪ ਤਪ ਸੰਜਮ ਪੁੰਨ ਸਭਿ ਹੋਮਉ; ਤਿਸੁ ਅਰਪਉ ਸਭਿ ਸੁਖ ਜਾਂਈ ॥
jap tap sanjam pun sabh homau; tis arpau sabh sukh jaanee | Ang 1207
Sant Singh KhalsaChanting, penance, self-control, good deeds and charity - I sacrifice all these in fire; I dedicate all peace and places to Him.
Manmohan SinghWorship, penance, self-control and alms sacrifice I all unto my Lord. To Him I dedicate all my comforts and my abode too.
Manmohan Singh (Punjabi)ਪੂਜਾ ਤਪੱਸਿਆ ਸਵੈ-ਜਬਤ ਅਤੇ ਦਾਨ ਪੁੰਨ ਮੈਂ ਸਾਰੇ ਆਪਣੇ ਸੁਆਮੀ ਤੋਂ ਕੁਰਬਾਨ ਕਰਦੀ ਹਾਂ। ਉਸ ਨੂੰ ਮੈਂ ਆਪਣੇ ਸਾਰੇ ਆਰਾਮ ਤੇ ਆਪਣੇ ਰਹਿਣ ਦੀ ਥਾਂ ਸਮਰਪਨ ਕਰਦੀ ਹਾਂ।
Fareedkot Teekaਜਪ, ਤਪ ਔਰ ਸੰਜਮੁ ਬ੍ਰਤਾਦਿ ਪੁਨਹ ਪੁੰਨ੍ਯ (ਹੋਮਉ) ਅਰਪ ਦੇਵਉ ਔਰ ਤਿਸ ਕੋ ਸਭ ਸੁਖ ਅਰੁ (ਜਾਂਈ) ਜਗਾਂ ਭੀ ਅਰਪਣ ਕਰ ਦੇਵੋਂ॥
Prof. Sahib Singhਹੇ ਵੀਰ! ਮੈਂ ਸਾਰੇ ਜਪ ਸਾਰੇ ਤਪ ਸਾਰੇ ਸੰਜਮ ਸਾਰੇ ਪੁੰਨ ਕੁਰਬਾਨ ਕਰ ਦਿਆਂ, ਸਾਰੇ ਸੁਖਾਂ ਦੇ ਵਸੀਲੇ (ਪਿਆਰੇ ਪ੍ਰਭੂ ਨਾਲ ਮਿਲਣ ਵਾਲੇ ਸੰਤ ਅੱਗੇ) ਭੇਟਾ ਰੱਖ ਦਿਆਂਗੀ।ਪਦ ਅਰਥ ਸੰਜਮ = ਇੰਦ੍ਰਿਆਂ ਨੂੰ ਵੱਸ ਕਰਨ ਦੇ ਸਾਧਨ। ਪੁੰਨ = ਮਿਥੇ ਹੋਏ ਧਾਰਮਿਕ ਕੰਮ। ਸਭਿ = ਸਾਰੇ। ਹੋਮਉ = ਹੋਮਉਂ, ਮੈਂ ਭੇਟ ਕਰ ਦਿਆਂਗੀ। ਅਰਪਉ = ਅਰਪਉਂ, ਮੈਂ ਦੇ ਦਿਆਂਗੀ। ਸੁਖ ਜਾਂਈ = ਸੁਖਾਂ ਦੇ ਥਾਂ।
SikhNet (Spanish)Echaría al fuego toda meditación, penitencias, disciplinas, actos piadosos, si lograra obtener al Señor de Éxtasis.
ਏਕ ਨਿਮਖ. ਪ੍ਰਿਅ ਦਰਸੁ ਦਿਖਾਵੈ; ਤਿਸੁ ਸੰਤਨ ਕੈ ਬਲਿ ਜਾਂਈ ॥੨॥
ek nimakh. pria daras dikhaavai; tis santan kai bal jaanee |2| Ang 1207
Sant Singh KhalsaOne who helps me to behold the Blessed Vision of my Beloved, for even an instant - I am a sacrifice to that Saint. ||2||
Manmohan SinghI am devoted unto that saint, who makes me see, even for an instant the vision of my loved spouse.
Manmohan Singh (Punjabi)ਮੈਂ ਉਸ ਸਾਧੂ ਉਤੇ ਸਦਕੇ ਜਾਂਦੀ ਹਾਂ ਜੋ ਮੇਨੂੰ ਮੇਰੇ ਪਿਆਰੇ ਪਤੀ ਦਾ ਇਕ ਮੁਹਤ ਭਰ ਨਹੀਂ ਭੀ ਦਰਸ਼ਨ ਵਿਖਾਲ ਦੇਵੇ।
Fareedkot Teekaਜੋ ਕੋਈ ਏਕ ਨਿਮਖ ਮਾਤ੍ਰ ਮੇਰੇ ਪਤੀ ਕਾ ਦਰਸਨ ਦਿਖਾਇ ਦੇਵੈਂ, ਮੈਂ ਤਿਸ ਸੰਤ ਕੇ ਬਲਿਹਾਰਨੇ ਜਾਵੋਂ॥੨॥
Prof. Sahib Singhਹੇ ਵੀਰ! ਜੇ ਕੋਈ ਅੱਖ ਝਮਕਣ ਜਿਤਨੇ ਸਮੇ ਲਈ ਹੀ ਮੈਨੂੰ ਪਿਆਰੇ ਦਾ ਦਰਸਨ ਕਰਾ ਦੇਵੇ, ਤਾਂ ਮੈਂ ਉਸ ਪਿਆਰੇ ਦੇ ਉਹਨਾਂ ਸੰਤਾਂ ਤੋਂ ਸਦਕੇ ਕੁਰਬਾਨ ਜਾਵਾਂ ॥੨॥ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਤਿਸੁ ਸੰਤਨ ਕੈ = ਉਸ (ਪ੍ਰਭੂ) ਦੇ ਸੰਤਾਂ ਤੋਂ। ਬਲਿ ਜਾਂਈ = ਮੈਂ ਸਦਕੇ ਜਾਂਦੀ ਹਾਂ ॥੨॥
SikhNet (Spanish)Ofrecería mi vida en sacrificio al Santo que me dé, aún por un instante, la Visión de Dios. (2)
ਕਰਉ ਨਿਹੋਰਾ ਬਹੁਤੁ ਬੇਨਤੀ; ਸੇਵਉ ਦਿਨੁ ਰੈਨਾਈ ॥
krau nihoraa bahut benatee; sevau din rainaaee | Ang 1207
Sant Singh KhalsaI offer all my prayers and entreaties to him; I serve him, day and night.
Manmohan SinghImplorations and supplications make I many before my spouse and serve Him day and night.
Manmohan Singh (Punjabi)ਮਿੰਨਤਾ ਅਤੇ ਅਰਜ਼ਾ ਮੈਂ ਆਪਣੇ ਪਤੀ ਅੱਗੇ ਘਣੇਰੀਆਂ ਕਰਦੀ ਹਾਂ ਅਤੇ ਦਿਨ ਤੇ ਰਾਤ ਉਸ ਦੀ ਘਾਲ ਕਮਾਉਂਦੀ ਹਾਂ।
Fareedkot Teekaਤਿਸ ਕੇ ਆਗੇ ਬਹੁਤ (ਨਿਹੋਰਾ) ਨਿਮ੍ਰਤਾ ਖੁਸਾਮਦ ਔਰ ਬੇਨਤੀ ਕਰੋਂ ਔਰ ਰਾਤ੍ਰੀ ਦਿਨ ਸੇਵਾ ਕਰੋਂ॥
Prof. Sahib Singhਹੇ ਵੀਰ! ਮੈਂ ਉਸ ਦੇ ਅੱਗੇ ਬਹੁਤ ਤਰਲਾ ਕਰਾਂਗੀ, ਬੇਨਤੀ ਕਰਾਂਗੀ, ਮੈਂ ਦਿਨ ਰਾਤ ਉਸ ਦੀ ਸੇਵਾ ਕਰਾਂਗੀ।ਪਦ ਅਰਥ ਨਿਹੋਰਾ = ਤਰਲਾ, ਮਿੰਨਤ। ਸੇਵਉ = ਸੇਵਉਂ, ਮੈਂ ਸੇਵਾ ਕਰਾਂਗੀ। ਰੈਨਾਈ = ਰਾਤ।
SikhNet (Spanish)Lo serviré siempre con toda humildad y Lo alabaré, abandonando todo sentido de mi ego,
ਮਾਨੁ ਅਭਿਮਾਨੁ ਹਉ ਸਗਲ ਤਿਆਗਉ; ਜੋ ਪ੍ਰਿਅ ਬਾਤ ਸੁਨਾਈ ॥੩॥
maan abhimaan hau sagal tiaagau; jo pria baat sunaaee |3| Ang 1207
Sant Singh KhalsaI have renounced all pride and egotism; he tells me the stories of my Beloved. ||3||
Manmohan SinghAbandon I all my self-hood and self-conceit before him, who narrates to me the gospel of my Groom.
Manmohan Singh (Punjabi)ਆਪਣੀ ਸਮੂਹ ਅਪਣਤ ਅਤੇ ਸਵੈ-ਹੰਗਤਾ ਮੈਂ ਉਸ ਦੇ ਮੂਹਰੇ ਛੱਡ ਦਿੰਦੀ ਹਾਂ, ਜਿਹੜਾ ਮੈਨੂੰ ਮੇਰੇ ਪਤੀ ਦਾ ਪ੍ਰਸੰਗ ਸੁਣਾਉਂਦਾ ਹੈ।
Fareedkot Teekaਮਾਨ ਔਰ ਅਭਿਮਾਨ (ਹਉ) ਮੇਂ ਸਬੋ ਤ੍ਯਾਗ ਦੇਵੋਂ, ਜੋ ਮੇਰੇ ਕੋ ਪਤੀ ਕੀ ਬਾਤ ਸੁਨਾ ਦੇਵੇ॥੩॥
Prof. Sahib Singhਜਿਹੜਾ ਕੋਈ ਸੰਤ ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਏ, ਮੈਂ ਉਸ ਦੇ ਅੱਗੇ ਆਪਣਾ ਸਾਰਾ ਮਾਣ ਅਹੰਕਾਰ ਤਿਆਗ ਦਿਆਂਗੀ ॥੩॥ਪਦ ਅਰਥ ਹਉ = ਹਉਂ, ਮੈਂ। ਤਿਆਗਉ = ਤਿਆਗਉਂ, ਮੈਂ ਛੱਡ ਦਿਆਂਗੀ। ਸੁਨਾਈ = ਸੁਨਾਏ, ਸੁਣਾਇਗਾ ॥੩॥
SikhNet (Spanish)si él me recita la Palabra de Dios. (3)
ਦੇਖਿ ਚਰਿਤ੍ਰ ਭਈ ਹਉ ਬਿਸਮਨਿ; ਗੁਰਿ ਸਤਿਗੁਰਿ. ਪੁਰਖਿ ਮਿਲਾਈ ॥
dekh charitr bhee hau bisaman; gur satigur. purakh milaaee | Ang 1207
Sant Singh KhalsaI am wonder-struck, gazing upon the wondrous play of God. The Guru, the True Guru, has led me to meet the Primal Lord.
Manmohan SinghI am wonder-struck seeing the wondrous plays of God and the great True Guru has made me meet with Him.
Manmohan Singh (Punjabi)ਵਾਹਿਗੁਰੂ ਦੀਆਂ ਅਸਚਰਜ ਖੇਡਾਂ ਵੇਖ ਮੈਂ ਅਸਚਰਜ ਹੋ ਗਈ ਹਾਂ ਅਤੇ ਵਿਸ਼ਾਲ ਸੱਚੇ ਗੁਰਾਂ ਦੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।
Fareedkot Teekaਪ੍ਰਭੂ ਕੇ ਚਰਿਤ੍ਰ ਦੇਖ ਕਰ ਅਬ ਮੈਂ (ਬਿਸਮਨਿ) ਅਸਚਰਜ ਰੂਪ ਭਈ ਹੂੰ, ਤਬ ਸਤਿਗੁਰੋਂ ਕੇ (ਗੁਰਿ) ਵਡੇ ਪੁਰਖ ਨੇ ਪ੍ਰਮਾਤਮਾਂ ਸਾਥ ਮਿਲਾਈ ਹੂੰ॥
Prof. Sahib Singhਮੈਂ ਇਹ ਕੌਤਕ ਵੇਖ ਕੇ ਹੈਰਾਨ ਹੋ ਗਈ ਕਿ ਗੁਰੂ ਨੇ ਸਤਿਗੁਰੂ ਨੇ ਮੈਨੂੰ ਅਕਾਲ ਪੁਰਖ (ਦੇ ਚਰਨਾਂ) ਵਿਚ ਜੋੜ ਦਿੱਤਾ।ਪਦ ਅਰਥ ਦੇਖਿ = ਵੇਖ ਕੇ। ਚਰਿਤ੍ਰ = ਕੌਤਕ, ਤਮਾਸ਼ਾ। ਬਿਸਮਨਿ = ਹੈਰਾਨ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ। ਪੁਰਖਿ = ਪ੍ਰਭੂ ਵਿਚ।
SikhNet (Spanish)Estoy atónito, viendo las Maravillas de Dios; las obtengo a través del Guru Perfecto.
ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ; ਜਨ ਨਾਨਕ. ਤਪਤਿ ਬੁਝਾਈ ॥੪॥੧॥੧੫॥
prabh rang deaal mohi grih meh paaeaa; jan naanak. tapat bujhaaee |4|1|15| Ang 1207
Sant Singh KhalsaI have found God, my Merciful Loving Lord, within the home of my own heart. O Nanak, the fire within me has been quenched. ||4||1||15||
Manmohan SinghMy merciful and merry Master, I have obtained within my home and my inner fire is quenched, O slave Nanak?
Manmohan Singh (Punjabi)ਆਪਣਾ ਮਿਹਰਬਾਨ ਅਤੇ ਹਸਮੁੱਖਾ ਮਾਲਕ, ਮੈਂ ਆਪਣੇ ਘਰ ਵਿੱਚ ਹੀ ਪਾ ਲਿਆ ਹੈ ਅਤੇ ਮੇਰੀ ਅੰਦਰਲੀ ਅੱਗ ਬੱਝ ਗਈ ਹੈ, ਹੇ ਗੋਲੇ ਨਾਨਕ!
Fareedkot Teekaਪ੍ਰਭੂ ਦਇਆਲ ਕਾ (ਰੰਗ) ਆਨੰਦ ਜੋਰਿ ਦੇ ਘਰ ਮੇਂ ਪਾਇਆ। ਸ੍ਰੀ ਗੁਰੂ ਜੀ ਕਹਿਤੇ ਹੈਂ: ਮੁਝ ਜਨ ਕੀ ਵਿਛੋੜੇ ਕੀ ਤਪਤ ਬੁਝਾਈ ਹੈ॥੪॥੧॥੧੫॥☬ਉਪਦੇਸ ਕਰਤੇ ਹੂਏ ਕਹਿਤੇ ਹੈਂ:
Prof. Sahib Singhਹੇ ਦਾਸ ਨਾਨਕ! ਦਇਆ ਦਾ ਸੋਮਾ ਪਿਆਰ-ਸਰੂਪ ਪਰਮਾਤਮਾ ਮੈਂ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ, (ਤੇ, ਮੇਰੇ ਅੰਦਰੋਂ ਮਾਇਆ ਵਾਲੀ ਸਾਰੀ) ਤਪਸ਼ ਮਿਟ ਗਈ ॥੪॥੧॥੧੫॥ਪਦ ਅਰਥ ਰੰਗ = ਪ੍ਰੇਮ-ਸਰੂਪ। ਮੋਹਿ = ਮੈਂ। ਗ੍ਰਿਹ ਮਹਿ = ਹਿਰਦੇ-ਘਰ ਵਿਚ। ਤਪਤਿ = ਸੜਨ, ਤਪਸ਼ ॥੪॥੧॥੧੫॥
SikhNet (Spanish)Sí, he obtenido a mi Señor Compasivo en el interior de mi hogar y el fuego interior de mis pasiones ha sido sofocado. (4-1-15)