ੴ

ਸਿੱਖਬਾਣੀ · SikhBani

ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥

maaee baap putr sabh har ke kee
Guru Ramdas Ji ਗੁਰੂ ਰਾਮਦਾਸ ਜੀ · Raag Gujri · Ang 494 · 14 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਗੂਜਰੀ ਮਹਲਾ ੪ ਘਰੁ ੩ ॥

goojaree mahalaa 4 ghar 3 |

Sant Singh KhalsaGoojaree, Fourth Mehl, Third House:
Manmohan SinghGujri. 4th Guru.
Manmohan Singh (Punjabi)ਗੂਜਰੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਗੂਜਰੀ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Guyeri, Mejl Guru Ram Das, Cuarto Canal Divino.

ਮਾਈ ਬਾਪ ਪੁਤ੍ਰ; ਸਭਿ ਹਰਿ ਕੇ ਕੀਏ ॥

maaee baap putr; sabh har ke kee |

Sant Singh KhalsaMother, father and sons are all made by the Lord;
Manmohan SinghThe mother, father and son are all made by God
Manmohan Singh (Punjabi)ਮਾਤਾ, ਪਿਤਾ ਅਤੇ ਪ੍ਰੱਤ੍ਰ ਸਾਰੇ ਵਾਹਿਗੁਰੂ ਨੇ ਬਣਾਏ ਹਨ,
Fareedkot Teekaਮਾਤਾ ਪਿਤਾ ਪੁਤ੍ਰਾਦਿ ਸਭੀ ਹਰਿ ਕੇ ਉਤਪਤਿ ਕੀਏ ਹੂਏ ਹੈਂ॥
Prof. Sahib Singhਮਾਂ, ਪਿਉ, ਪੁੱਤਰ-ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਹਨ।

ਪਦ ਅਰਥ ਸਭਿ = ਸਾਰੇ। ਕੀਏ = ਪੈਦਾ ਕੀਤੇ ਹੋਏ।

SikhNet (Spanish)Madre e hijos son todos Creación del Señor;

ਸਭਨਾ ਕਉ ਸਨਬੰਧੁ; ਹਰਿ ਕਰਿ ਦੀਏ ॥੧॥

sabhanaa kau sanabandh; har kar dee |1|

Sant Singh Khalsathe relationships of all are established by the Lord. ||1||
Manmohan Singhand the relation ships of all are established by God.
Manmohan Singh (Punjabi)ਅਤੇ ਸਾਰਿਆਂ ਦੇ ਰਿਸ਼ਤੇ ਵਾਹਿਗੁਰੂ ਨੇ ਕਾਇਮ ਕੀਤੇ ਹਨ।
Fareedkot Teekaਇਨ ਸਭ ਕੋ ਉਤਪਤਿ ਕਰ ਕੇ ਪੁਨਃ ਸਨਬੰਧ ਕੀਏ ਹੈਂ। ਬਹੁੜੋ ਹਰੀ ਨੇ ਸਭ ਜੀਵੋਂ ਕੇ ਸਿਰ ਪਰ ਹਾਥ ਦੀਏ ਹੈਂ, ਭਾਵ ਅਤੀ ਕ੍ਰਿਪਾ ਕਰ ਪਾਲਣਾ ਕਰਤਾ ਹੈ॥੧॥
Prof. Sahib Singhਇਹਨਾਂ ਸਭਨਾਂ ਵਾਸਤੇ ਆਪੋ ਵਿਚ ਦਾ ਰਿਸ਼ਤਾ ਪਰਮਾਤਮਾ ਨੇ ਆਪ ਹੀ ਬਣਾਇਆ ਹੋਇਆ ਹੈ (ਸੋ, ਇਹ ਸਹੀ ਜੀਵਨ-ਰਾਹ ਵਿਚ ਰੁਕਾਵਟ ਨਹੀਂ ਹਨ) ॥੧॥

ਪਦ ਅਰਥ ਕਉ = ਵਾਸਤੇ, ਨੂੰ। ਸਨਬੰਧੁ = (ਆਪੋ ਵਿਚ ਦਾ) ਜੋੜ, ਰਿਸ਼ਤਾ ॥੧॥

SikhNet (Spanish)el Señor Mismo nos ha amarrado a ellos. (1)

ਹਮਰਾ ਜੋਰੁ ਸਭੁ; ਰਹਿਓ ਮੇਰੇ ਬੀਰ ॥

hamaraa jor sabh; rahio mere beer |

Sant Singh KhalsaI have given up all my strength, O my brother.
Manmohan SinghAll my strength is an nothing, O my brother.
Manmohan Singh (Punjabi)ਮੇਰੀ ਸਾਰੀ ਤਾਕਤ ਕੁਝ ਭੀ ਨਹੀਂ ਹੇ ਮੇਰੇ ਭਰਾਵਾ!
Fareedkot Teekaਹੇ ਮੇਰੇ (ਬੀਰ) ਭਾਈ! ਹਮਾਰਾ ਬਲੁ ਰਹਿ ਚੁਕਾ ਹੈ॥
Prof. Sahib Singhਹੇ ਮੇਰੇ ਵੀਰ! (ਪਰਮਾਤਮਾ ਦੇ ਟਾਕਰੇ ਤੇ) ਸਾਡਾ ਕੋਈ ਜ਼ੋਰ ਚੱਲ ਨਹੀਂ ਸਕਦਾ।

ਪਦ ਅਰਥ ਸਭੁ = ਸਾਰਾ। ਰਹਿਓ = ਕੰਮ ਨਹੀਂ ਕਰਦਾ, ਨਹੀਂ ਚੱਲਦਾ। ਬੀਰ = ਹੇ ਵੀਰ!

SikhNet (Spanish)Oh hermano, he entregado todo mi poder,

ਹਰਿ ਕਾ ਤਨੁ ਮਨੁ; ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥

har kaa tan man; sabh har kai vas hai sareer |1| rahaau |

Sant Singh KhalsaThe mind and body belong to the Lord, and the human body is entirely under His control. ||1||Pause||
Manmohan SinghThe body and soul belong to God and the entire human frame is in His power. Pause.
Manmohan Singh (Punjabi)ਦੇਹ ਤੇ ਆਤਮਾ ਵਾਹਿਗੁਰੂ ਦੇ ਹਨ। ਸਮੂਹ ਮਨੁੱਖੀ ਢਾਂਚਾ ਵਾਹਿਗੁਰੂ ਦੇ ਅਖਤਿਆਰ ਵਿੱਚ ਹੈ। ਠਹਿਰਾਉ।
Fareedkot Teekaਯਹ (ਤਨੁ) ਸੂਖਮ ਮਨ ਭੀ ਹਰਿ ਕੇ ਬਸ ਹੈ ਔ ਸਰੀਰ ਭੀ ਹਰਿ ਕੇ ਬਸ ਹੈ॥੧॥ ਰਹਾਉ ॥
Prof. Sahib Singhਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਪਰਮਾਤਮਾ ਦਾ ਬਣਾਇਆ ਹੋਇਆ ਹੈ, ਸਾਡਾ ਸਰੀਰ ਪਰਮਾਤਮਾ ਦੇ ਵੱਸ ਵਿਚ ਹੈ ॥੧॥ ਰਹਾਉ ॥

ਪਦ ਅਰਥ ਵਸਿ = ਵੱਸ ਵਿਚ ॥੧॥ ਰਹਾਉ ॥

SikhNet (Spanish)pues mi cuerpo y mi mente íntegros pertenecen a mi Dios.

ਭਗਤ ਜਨਾ ਕਉ; ਸਰਧਾ ਆਪਿ ਹਰਿ ਲਾਈ ॥

bhagat janaa kau; saradhaa aap har laaee |

Sant Singh KhalsaThe Lord Himself infuses devotion into His humble devotees.
Manmohan SinghWithin His saintly persons God Himself infuses His devotion.
Manmohan Singh (Punjabi)ਸਾਧ ਰੂਪ ਪੁਰਸ਼ ਅੰਦਰ, ਵਾਹਿਗੁਰੂ ਖੁਦ ਆਪਣਾ ਅਨੁਰਾਗ (ਪ੍ਰੇਮ) ਪਾਉਂਦਾ ਹੈ।
Fareedkot Teekaਜੋ ਪਰਮੇਸ੍ਵਰ ਕੇ ਭਗਤ ਜਨ ਹੈਂ ਤਿਨ ਕੋ ਨਾਮ ਸਿਮਰਨ ਕੀ ਸਰਧਾ ਹਰਿ ਨੇ ਆਪ ਲਗਾਈ ਹੈ॥
Prof. Sahib Singhਪਰਮਾਤਮਾ ਆਪ ਹੀ ਆਪਣੇ ਭਗਤਾਂ ਨੂੰ ਆਪਣੇ ਚਰਨਾਂ ਦੀ ਪ੍ਰੀਤਿ ਬਖ਼ਸ਼ਦਾ ਹੈ,

ਪਦ ਅਰਥ ਸਰਧਾ = ਪ੍ਰੀਤਿ।

SikhNet (Spanish)El Señor Mismo inculca la Devoción en las mentes de Sus Devotos,

ਵਿਚੇ ਗ੍ਰਿਸਤ; ਉਦਾਸ ਰਹਾਈ ॥੨॥

viche grisat; udaas rahaaee |2|

Sant Singh KhalsaIn the midst of family life, they remain unattached. ||2||
Manmohan SinghIn family life they remain unattached.
Manmohan Singh (Punjabi)ਘਰ ਬਾਰੀ ਜੀਵਨ ਅੰਦਰ, ਉਹ ਉਪਰਾਮ ਰਹਿੰਦੇ ਹਨ।
Fareedkot Teekaਸੋ ਭਗਤ ਗ੍ਰਿਹਸਤ ਹੀ ਮੇਂ ਉਦਾਸੀਨ ਰਹਤੇ ਹੈਂ॥੨॥
Prof. Sahib Singhਉਹਨਾਂ ਭਗਤ ਜਨਾਂ ਨੂੰ ਗ੍ਰਿਹਸਤ ਵਿਚ ਹੀ (ਮਾਂ ਪਿਉ ਪੁੱਤਰ ਇਸਤ੍ਰੀ ਆਦਿਕ ਸਨਬੰਧੀਆਂ ਦੇ ਵਿਚ ਹੀ ਰਹਿੰਦਿਆਂ ਨੂੰ ਹੀ) ਮਾਇਆ ਵਿਚ ਨਿਰਲੇਪ ਰੱਖਦਾ ਹੈ ॥੨॥

ਪਦ ਅਰਥ ਵਿਚੇ = ਵਿਚ ਹੀ। ਉਦਾਸ = ਨਿਰਲੇਪ। ਰਹਾਈ = ਰੱਖਦਾ ਹੈ ॥੨॥

SikhNet (Spanish)y así ellos permanecen desapegados aun estando apegados. (2)

ਜਬ ਅੰਤਰਿ ਪ੍ਰੀਤਿ; ਹਰਿ ਸਿਉ ਬਨਿ ਆਈ ॥

jab antar preet; har siau ban aaee |

Sant Singh KhalsaWhen inner love is established with the Lord,
Manmohan SinghWhen hearty love is established with God,
Manmohan Singh (Punjabi)ਜਦ ਵਾਹਿਗੁਰੂ ਨਾਲ ਦਿਲੀ ਪ੍ਰੇਮ ਪੈ ਜਾਂਦਾ ਹੈ,
Fareedkot Teekaਜਬ ਅੰਤਸਕਰਣ ਸੇ ਹਰਿ ਸੇ ਪ੍ਰੀਤ ਬਨ ਆਈ ਹੈ॥
Prof. Sahib Singhਜਦੋਂ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ,

ਪਦ ਅਰਥ ਸਿਉ = ਨਾਲ।

SikhNet (Spanish)Cuando el ser interior se entona en el Señor,

ਤਬ ਜੋ ਕਿਛੁ ਕਰੇ; ਸੁ ਮੇਰੇ ਹਰਿ ਪ੍ਰਭ ਭਾਈ ॥੩॥

tab jo kichh kare; su mere har prabh bhaaee |3|

Sant Singh Khalsathen whatever one does, is pleasing to my Lord God. ||3||
Manmohan Singhthen whatever the man does that is pleasing to my Lord God.
Manmohan Singh (Punjabi)ਤਦ ਜਿਹੜਾ ਕੁਝ ਭੀ ਬੰਦਾ ਕਰਦਾ ਹੈ, ਉਹ ਮੈਂਡੇ ਵਾਹਿਗੁਰੂ ਸੁਆਮੀ ਨੂੰ ਚੰਗਾ ਲੱਗਦਾ ਹੈ।
Fareedkot Teekaਤਬ ਵਹੁ ਭਗਤੁ ਜੋ ਕਿਰਿਆ ਕਰਤਾ ਹੈ, ਸੋ ਮੇਰੇ ਹਰਿ ਪ੍ਰਭੂ ਕੋ ਭਾਵਤਾ ਹੈ॥੩॥
Prof. Sahib Singhਤਦੋਂ ਮਨੁੱਖ ਜੋ ਕੁਝ ਕਰਦਾ ਹੈ (ਰਜ਼ਾ ਵਿਚ ਹੀ ਕਰਦਾ ਹੈ, ਤੇ) ਉਹ ਮੇਰੇ ਪਰਮਾਤਮਾ ਨੂੰ ਚੰਗਾ ਲੱਗਦਾ ਹੈ ॥੩॥

ਪਦ ਅਰਥ ਭਾਈ = ਚੰਗਾ ਲੱਗਦਾ ਹੈ ॥੩॥

SikhNet (Spanish)entonces, lo que sea que uno hace, complace a Dios. (3)

ਜਿਤੁ ਕਾਰੈ ਕੰਮਿ; ਹਮ ਹਰਿ ਲਾਏ ॥

jit kaarai kam; ham har laae |

Sant Singh KhalsaI do those deeds and tasks which the Lord has set me to;
Manmohan SinghI do the deed and work to which God has yoked me,
Manmohan Singh (Punjabi)ਮੈਂ ਉਹ ਕਾਰਜ ਤੇ ਵਿਹਾਰ ਕਰਦਾ ਹਾਂ ਜਿਸ ਨਾਲ ਹਰੀ ਨੇ ਮੈਨੂੰ ਜੋੜਿਆ ਹੈ,
Fareedkot Teekaਜਿਸ ਕਾਰਜ ਔ ਕ੍ਰਿਤ, ਭਾਵ ਸਮਾਨ ਵਸੇਖ ਕਰਨੇ ਮੇਂ ਹਰਿ ਨੇ ਹਮ ਲਗਾਏ ਹੈਂ॥
Prof. Sahib Singhਜਿਸ ਕਾਰ ਵਿਚ ਜਿਸ ਕੰਮ ਵਿਚ, ਪਰਮਾਤਮਾ ਸਾਨੂੰ ਲਾਂਦਾ ਹੈ,

ਪਦ ਅਰਥ ਜਿਤੁ ਕਾਰੈ = ਜਿਸ ਕਾਰ ਵਿਚ। ਕੰਮਿ = ਕੰਮ ਵਿਚ।

SikhNet (Spanish)Cualquier trabajo que el Señor nos haya encomendado, lo debemos hacer,

ਸੋ ਹਮ ਕਰਹ; ਜੁ ਆਪਿ ਕਰਾਏ ॥੪॥

so ham karah; ju aap karaae |4|

Sant Singh KhalsaI do that which He makes me to do. ||4||
Manmohan Singhand I do that which He Himself makes me to do,
Manmohan Singh (Punjabi)ਅਤੇ ਜਿਸ ਨੂੰ ਉਹ ਆਪ ਮੇਰੇ ਕੋਲੋਂ ਦਰਾਉਂਦਾ ਹੈ।
Fareedkot Teekaਸੋਈ ਹਮ ਕਰਤੇ ਹੈਂ ਔ ਜੋ ਆਪ ਹਰਿ ਹਮ ਸੇ ਆਗੇ ਕਰਾਏਗਾ ਸੋ ਕਰੇਂਗੇ॥੪॥
Prof. Sahib Singhਜੇਹੜਾ ਕੰਮ-ਕਾਰ ਪਰਮਾਤਮਾ ਸਾਥੋਂ ਕਰਾਂਦਾ ਹੈ, ਅਸੀਂ ਉਹੀ ਕੰਮ-ਕਾਰ ਕਰਦੇ ਹਾਂ ॥੪॥

ਪਦ ਅਰਥ ਹਮ = ਸਾਨੂੰ। ਕਰਹ = ਅਸੀਂ ਕਰਦੇ ਹਾਂ ॥੪॥

SikhNet (Spanish)pues Él no nos deja hacer otra cosa. (4)

ਜਿਨ ਕੀ ਭਗਤਿ; ਮੇਰੇ ਪ੍ਰਭ ਭਾਈ ॥

jin kee bhagat; mere prabh bhaaee |

Sant Singh KhalsaThose whose devotional worship is pleasing to my God
Manmohan SinghThey, whose devotional service is pleasing to my Lord,
Manmohan Singh (Punjabi)ਜਿਨ੍ਹਾਂ ਦੀ ਪ੍ਰੇਮ-ਮਈ ਸੇਵਾ, ਮੈਂਡੇ ਸੁਆਮੀ ਨੂੰ ਚੰਗੀ ਲੱਗਦੀ ਹੈ,
Fareedkot Teekaਜਿਨ ਦਾਸੋਂ ਕੀ ਸੇਵਾ ਮੇਰੇ ਹਰਿ ਪ੍ਰਭੂ ਕੋ ਅਛੀ ਲਗੀ ਹੈ॥
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੀ ਭਗਤੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ,

ਪਦ ਅਰਥ ਪ੍ਰਭ ਭਾਈ = ਪ੍ਰਭੂ ਨੂੰ ਪਸੰਦ ਆਉਂਦੀ ਹੈ।

SikhNet (Spanish)Aquéllos cuya Devoción es aprobada por el Señor, dice Nanak,

ਤੇ ਜਨ ਨਾਨਕ; ਰਾਮ ਨਾਮ ਲਿਵ ਲਾਈ ॥੫॥੧॥੭॥੧੬॥

te jan naanak; raam naam liv laaee |5|1|7|16|

Sant Singh Khalsa- O Nanak, those humble beings center their minds lovingly on the Lord's Name. ||5||1||7||16||
Manmohan Singhthose persons fix their attention on the Lord's Name, O Nanak.
Manmohan Singh (Punjabi)ਉਹ ਪੁਰਸ਼ ਆਪਣੀ ਬਿਰਤੀ ਸੁਆਮੀ ਦੇ ਨਾਲ ਜੋੜਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਦਾਸੋਂ ਨੇ ਰਾਮ ਨਾਮ ਸਿਮਰਨ ਮੇਂ ਬ੍ਰਿਤੀ ਲਗਾਈ ਹੈ॥੫॥੧॥੭॥੧੬॥☬ਕਿਸੀ ਕਾਲ ਮੇਂ ਲੰਗਰੁ ਬੰਦ ਦੇਖਾ ਤਉ ਭਾਈ ਗੁਰਦਾਸ ਜੀ ਨੇ ਕਹਾ ਕਿ ਆਪ ਕੁਛ ਉਪਾਇ ਕਰੈਂ। ਤਿਸ ਪਰ ਭਾਈ ਗੁਰਦਾਸ ਜੀ ਪ੍ਰਤਿ ਉਪਦੇਸ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਪਾ ਲੈਂਦੇ ਹਨ ॥੫॥੧॥੭॥੧੬॥

ਪਦ ਅਰਥ ਤੇ ਜਨ = ਉਹ ਬੰਦੇ। ਲਿਵ = ਲਗਨ ॥੫॥੧॥੭॥੧੬॥

* ਵੇਰਵਾ: ਮ: ੪ ਦਾ 'ਘਰੁ ੩' ਵਿਚ ਇਕ ਸ਼ਬਦ ਹੈ: ਅੰਕ ੧। ਮ: ੪ ਦੇ ਗੂਜਰੀ ਰਾਗ ਵਿਚ ਸੱਤ ਸ਼ਬਦ ਹ: ਅੰਕ ੭। ਮ: ੧ ਦੇ = ੨। ਮ: ੩ ਦੇ = ੭। ਮ: ੪ ਦੇ = ੭। ਜੋੜ = ੧੬।

SikhNet (Spanish)son entonados en el Naam, el Nombre del Dios Todo Prevaleciente. (5‑1-7‑16)
Answers quote the Granth verbatim with Ang citations. AI commentary is not Gurbani and not a religious ruling.