ਗੂਜਰੀ ਮਹਲਾ ੪ ॥
goojaree mahalaa 4 |
Sant Singh KhalsaGoojaree, Fourth Mehl:
Manmohan SinghGujri. 4th Guru.
Manmohan Singh (Punjabi)ਗੂਜਰੀ ਚੌਥੀ ਪਾਤਿਸ਼ਾਹੀ।
SikhNet (Spanish)Guyeri, Mejl Guru Ram Das, Cuarto Canal Divino.
ਜਿਨ ਸਤਿਗੁਰੁ ਪੁਰਖੁ, ਜਿਨਿ ਹਰਿ ਪ੍ਰਭੁ ਪਾਇਆ; ਮੋ ਕਉ ਕਰਿ ਉਪਦੇਸੁ ਹਰਿ ਮੀਠ ਲਗਾਵੈ ॥
jin satigur purakh, jin har prabh paaeaa; mo kau kar upades har meetth lagaavai |
Sant Singh KhalsaOne who has found the Lord God through the True Guru, has made the Lord seem so sweet to me, through the His Teachings.
Manmohan SinghHe, whoever, through the Divine True Guru, has obtained the Lord God, has made God dear unto me by his instruction.
Manmohan Singh (Punjabi)ਜਿਸ ਜਿਸ ਨੇ ਹਰੀ ਰੂਪੀ ਸੱਚੇ ਗੁਰਾਂ ਦੇ ਰਾਹੀਂ ਵਾਹਿਗੁਰੂ ਸੁਆਮੀ ਨੂੰ ਪਾ ਲਿਆ ਹੈ, ਉਸ ਨੇ ਆਪਣੀ ਸਿੱਖਿਆ ਦੁਆਰਾ ਵਾਹਿਗੁਰੂ ਮੈਨੂੰ ਮਿੱਠੜਾ ਲਾ ਦਿੱਤਾ ਹੈ।
Fareedkot Teekaਸਤਿਗੁਰੋਂ ਦ੍ਵਾਰੇ ਜਿਨ ਜਿਨ ਪੁਰਸ਼ੋਂ ਨੇ ਹਰਿ ਪੁਰਖ ਪ੍ਰਭੂ ਕੋ ਪਾਯਾ ਹੈ, ਸੋ ਮੇਰੇ ਕੋ ਉਪਦੇਸ਼ ਕਰ ਕੇ ਹਰੀ ਕੋ ਮੀਠਾ ਲਗਾਇ ਦੇਵੈ॥
Prof. Sahib Singh(ਹੇ ਭਰਾ! ਮੇਰਾ ਜੀ ਕਰਦਾ ਹੈ ਮੈਨੂੰ ਉਹ ਸੱਜਣ ਮਿਲ ਪੈਣ) ਜਿਨ੍ਹਾਂ ਨੇ ਗੁਰੂ ਮਹਾ ਪੁਰਖ ਦਾ ਦਰਸਨ ਕਰ ਲਿਆ ਹੈ। (ਮੇਰਾ ਮਨ ਲੋਚਦਾ ਹੈ ਕਿ) ਜਿਸ ਸੱਜਣ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਉਹ ਮੈਨੂੰ ਭੀ ਸਿੱਖਿਆ ਦੇ ਕੇ ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ।ਪਦ ਅਰਥ ਜਿਨ੍ਹ੍ਹ = ਜਿਨ੍ਹਾਂ ਮਨੁੱਖਾਂ ਨੇ। ਜਿਨਿ = ਜਿਸ ਮਨੁੱਖ ਨੇ। ਮੋ ਕਉ = ਮੈਨੂੰ। ਕਰਿ = ਕਰ ਕੇ।
SikhNet (Spanish)Aquél que ha obtenido al Verdadero Guru, al Señor, al Perfecto Purusha, a él le ruego que me instruya para que pueda amar a mi Dios,
ਮਨੁ ਤਨੁ ਸੀਤਲੁ ਸਭ ਹਰਿਆ ਹੋਆ; ਵਡਭਾਗੀ ਹਰਿ ਨਾਮੁ ਧਿਆਵੈ ॥੧॥
man tan seetal sabh hariaa hoaa; vaddabhaagee har naam dhiaavai |1|
Sant Singh KhalsaMy mind and body have been cooled and soothed, and totally rejuvenated; by great good fortune, I meditate on the Name of the Lord. ||1||
Manmohan SinghMy soul and body are all cooled and reverdured, and by the greatest good fortune I meditate on God's Name.
Manmohan Singh (Punjabi)ਮੇਰੀ ਆਤਮਾ ਅਤੇ ਦੇਹ ਸਮੂਹ ਠੰਢੇ ਅਤੇ ਹਰਿਆਵਲੇ ਹੋ ਗਏ ਹਨ ਅਤੇ ਪਰਮ ਚੰਗੇ ਨਸੀਬਾਂ ਦੁਆਰਾ ਮੈਂ ਰਾਮ ਦੇ ਨਾਮ ਨੂੰ ਸਿਮਰਨ ਕਰਦਾ ਹਾਂ।
Fareedkot Teekaਜੋ ਵਡਭਾਗੀ ਹਰਿ ਨਾਮ ਕੋ ਧਿਆਉਤੇ ਹੈਂ ਤਿਨ ਕਾ ਸਰੀਰ ਔਰ ਅੰਤਸਕਰਣ ਸਭ ਹਰਾ ਔਰ ਸੀਤਲ ਹੂਆ ਹੈ, ਭਾਵ ਤਨ ਸਫਲ ਅਰ ਮਨ ਸਾਂਤਿ ਹੂਆ ਹੈ॥੧॥
Prof. Sahib Singhਜੇਹੜਾ ਭਾਗਾਂ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਜਾਂਦਾ ਹੈ, ਉਹ ਆਤਮਕ ਜੀਵਨ ਨਾਲ ਸਰਸ਼ਾਰ (ਭਰਪੂਰ) ਹੋ ਜਾਂਦਾ ਹੈ ॥੧॥ਪਦ ਅਰਥ ਸੀਤਲੁ = ਠੰਢਾ, ਸ਼ਾਂਤ। ਹਰਿਆ = ਹਰਾ, ਆਤਮਕ ਜੀਵਨ ਵਾਲਾ ॥੧॥
SikhNet (Spanish)Para que mi cuerpo y mi mente sean confortados, que todo sea reluciente para mí y por una buena fortuna habite en el Nombre del Señor. (1)
ਭਾਈ ਰੇ. ਮੋ ਕਉ ਕੋਈ ਆਇ ਮਿਲੈ; ਹਰਿ ਨਾਮੁ ਦ੍ਰਿੜਾਵੈ ॥
bhaaee re. mo kau koee aae milai; har naam drirraavai |
Sant Singh KhalsaO Siblings of Destiny, let anyone who can implant the Lord's Name within me, come and meet with me.
Manmohan SinghO my brother, let some one, who may implant God's Name in me, come and meets me.
Manmohan Singh (Punjabi)ਹੇ ਮੇਰੇ ਵੀਰ! ਕੋਈ ਜਣਾ, ਜੋ ਮੇਰੇ ਅੰਦਰ ਆਤਮੇ ਵਾਹਿਗੁਰੂ ਦਾ ਨਾਮ ਪੱਕਾ ਕਰ ਦੇਵੇ, ਆ ਕੇ ਮੈਨੂੰ ਮਿਲੇ।
Fareedkot Teekaਹੇ ਭਾਈ! ਕੋਈ ਐਸਾ ਪ੍ਯਾਰਾ ਮੁਝੇ ਆਇ ਕਰ ਮਿਲ ਜਾਇ ਜੋ ਹਰਿ ਨਾਮ ਦ੍ਰਿਢ ਕਰਾਇ ਦੇਇ॥
Prof. Sahib Singhਹੇ ਭਰਾ! (ਮੇਰਾ ਮਨ ਲੋਚਦਾ ਹੈ ਕਿ) ਮੈਨੂੰ ਕੋਈ (ਅਜੇਹਾ ਸੱਜਣ) ਆ ਕੇ ਮਿਲੇ ਜੇਹੜਾ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦੇਵੇ।ਪਦ ਅਰਥ ਦ੍ਰਿੜਾਵੈ = ਹਿਰਦੇ ਵਿਚ ਪੱਕਾ ਕਰ ਦੇਵੇ।
SikhNet (Spanish)Oh hermano, llévame hasta alguien que pueda enaltecer en mí el Nombre del Señor.
ਮੇਰੇ ਪ੍ਰੀਤਮ ਪ੍ਰਾਨ. ਮਨੁ ਤਨੁ ਸਭੁ ਦੇਵਾ; ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ ॥੧॥ ਰਹਾਉ ॥
mere preetam praan. man tan sabh devaa; mere har prabh kee har kathaa sunaavai |1| rahaau |
Sant Singh KhalsaUnto my Beloved, I give my mind and body, and my very breath of life. He speaks to me of the sermon of my Lord God. ||1||Pause||
Manmohan SinghMy life, soul and body, all I give to my beloved, who narrates to me the Divine discourse of my Lord God. Pause.
Manmohan Singh (Punjabi)ਆਪਣੀ ਜਿੰਦ, ਆਤਮਾ ਦੇਹ ਮੈਂ ਆਪਣੇ ਉਸ ਪਿਆਰੇ ਨੂੰ ਦਿੰਦਾ ਹਾਂ ਜੋ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦੀ ਈਸ਼ਵਰੀ ਗਿਆਨ-ਗੋਸ਼ਟ ਸ੍ਰਵਣ ਕਰਾਉਂਦਾ ਹੈ। ਠਹਿਰਾਉ।
Fareedkot Teekaਹੇ ਮੇਰੇ ਪ੍ਰੀਤਮ! ਜੋ ਹਰਿ ਪ੍ਰਭੂ ਕੀ ਹਰ ਪ੍ਰਕਾਰ ਕਰ ਕੇ ਕਥਾ ਸੁਨਾਵੈ, ਤਿਸ ਕੋ ਮੈਂ ਅਪਨਾ ਪ੍ਰਾਨ ਮਨ ਤਨ ਸਭ ਦੇ ਦੇਉਂ॥੧॥ ਰਹਾਉ ॥
Prof. Sahib Singhਜੇਹੜਾ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਂਦਾ ਰਹੇ, ਮੈਂ ਉਸ ਸੱਜਣ ਨੂੰ ਆਪਣੀ ਜਿੰਦ ਆਪਣਾ ਮਨ ਆਪਣਾ ਤਨ ਸਭ ਕੁਝ ਦੇ ਦਿਆਂਗਾ ॥੧॥ ਰਹਾਉ ॥ਪਦ ਅਰਥ ਦੇਵਾ = ਦੇਵਾਂ, ਮੈਂ ਦੇ ਦਿਆਂ ॥੧॥ ਰਹਾਉ ॥
SikhNet (Spanish)Ofrezco mi Alma, mi mente y mi cuerpo a aquél que recite en mí la Palabra de mi Dios. (1‑Pausa)
ਧੀਰਜੁ ਧਰਮੁ. ਗੁਰਮਤਿ ਹਰਿ ਪਾਇਆ; ਨਿਤ ਹਰਿ ਨਾਮੈ, ਹਰਿ ਸਿਉ ਚਿਤੁ ਲਾਵੈ ॥
dheeraj dharam. guramat har paaeaa; nit har naamai, har siau chit laavai |
Sant Singh KhalsaThrough the Guru's Teachings, I have obtained courage, faith and the Lord. He keeps my mind focused continually on the Lord, and the Name of the Lord.
Manmohan SinghFrom the Guru's instruction, I have obtained fortitude, faith and God. The God The Guru ever, keeps my mind attached to God's Name and God.
Manmohan Singh (Punjabi)ਗੁਰਾਂ ਦੇ ਉਪਦੇਸ਼ ਤੋਂ ਮੈਨੂੰ ਸਹਿਨ-ਸ਼ਕਤੀ, ਸ਼ਰਧਾ-ਪ੍ਰੇਮ ਅਤੇ ਵਾਹਿਗੁਰੂ ਪਰਾਪਤ ਹੋਏ ਹਨ। ਗੁਰੂ ਜੀ, ਹਮੇਸ਼ਾਂ ਮੇਰੇ ਮਨ ਨੂੰ ਵਾਹਿਗੁਰੂ ਦੇ ਨਾਮ ਤੇ ਵਾਹਿਗੁਰੂ ਨਾਲ ਜੋੜੀ ਰੱਖਦੇ ਹਨ।
Fareedkot Teekaਜਿਨੋਂ ਨੇ ਗੁਰਮਤਿ ਧਾਰਨ ਕਰ ਹਰਿ ਸੇ ਧੀਰਜ ਔ ਧਰਮੁ ਪਾਯਾ ਹੈ, ਸੋ ਹਰਿ ਹਰਿ ਨਾਮ ਸੇ ਨਿਤ ਚਿਤ ਕੋ ਲਾਉਤੇ ਹੈਂ॥
Prof. Sahib Singhਜੇਹੜਾ ਮਨੁੱਖ ਸਦਾ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ਪਰਮਾਤਮਾ ਨਾਲ ਚਿੱਤ ਜੋੜੀ ਰੱਖਦਾ ਹੈ, ਉਹ ਧੀਰਜ ਹਾਸਲ ਕਰ ਲੈਂਦਾ ਹੈ, ਉਹ ਧਰਮ ਕਮਾਣ ਲੱਗ ਪੈਂਦਾ ਹੈ, ਉਹ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।ਪਦ ਅਰਥ ਧੀਰਜੁ = ਹੌਸਲਾ। ਹਰਿ ਨਾਮੈ = ਹਰਿ-ਨਾਮ ਵਿਚ।
SikhNet (Spanish)A través del Bani de la Palabra del Guru, encuentro el Sendero de la Paciencia y de la Rectitud y estoy entonado para siempre en el Nombre del Señor.
ਅੰਮ੍ਰਿਤ ਬਚਨ. ਸਤਿਗੁਰ ਕੀ ਬਾਣੀ; ਜੋ ਬੋਲੈ. ਸੋ ਮੁਖਿ ਅੰਮ੍ਰਿਤੁ ਪਾਵੈ ॥੨॥
amrit bachan. satigur kee baanee; jo bolai. so mukh amrit paavai |2|
Sant Singh KhalsaThe Words of the True Guru's Teachings are Ambrosial Nectar; this Amrit trickles into the mouth of the one who chants them. ||2||
Manmohan SinghAmbrosial words are the hymns of the True Guru and the Nectar trickles into the mouth of him who utters them.
Manmohan Singh (Punjabi)ਅੰਮ੍ਰਿਤ ਰੂਪੀ ਚਰਨ ਹਨ, ਸੱਚੇ ਗੁਰਾਂ ਦੇ ਸ਼ਬਦ। ਆਬਿ-ਹਿਯਾਤ ਉਸ ਦੇ ਮੂੰਹ ਵਿੱਚ ਟਪਕਦਾ ਹੈ, ਜੋ ਉਨ੍ਹਾਂ ਨੂੰ ਉਚਾਰਨ ਕਰਦਾ ਹੈ।
Fareedkot Teekaਸਤਗੁਰੋਂ ਕੇ ਬਚਨ ਅੰਮ੍ਰਿਤ ਰੂਪ ਬਾਣੀ ਹੈ, ਜੋ ਬੋਲਤੇ ਹੈਂ, ਸੋ ਮੁਖ ਮੇਂ ਅੰਮ੍ਰਿਤ ਪਾਉਤੇ ਅਰਥਾਤ ਅੰਮ੍ਰਿਤ ਪਦ ਕੋ ਪ੍ਰਾਪਤ ਹੋਤੇ ਹੈਂ॥੨॥
Prof. Sahib Singhਸਤਿਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ, ਜੇਹੜਾ ਮਨੁੱਖ ਇਹ ਬਾਣੀ ਉਚਾਰਦਾ ਹੈ, ਉਹ ਮਨੁੱਖ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਜਲ ਪਾਂਦਾ ਹੈ ॥੨॥ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਮੁਖਿ = ਮੂੰਹ ਵਿਚ ॥੨॥
SikhNet (Spanish)Dulce Néctar es la Palabra del Guru y aquél que la recita prueba el sabor del Néctar. (2)
ਨਿਰਮਲੁ ਨਾਮੁ. ਜਿਤੁ, ਮੈਲੁ ਨ ਲਾਗੈ; ਗੁਰਮਤਿ ਨਾਮੁ ਜਪੈ ਲਿਵ ਲਾਵੈ ॥
niramal naam. jit, mail na laagai; guramat naam japai liv laavai |
Sant Singh KhalsaImmaculate is the Naam, which cannot be stained by filth. Through the Guru's Teachings, chant the Naam with love.
Manmohan SinghImmaculate is God's Name, to which filth attaches not. Through Guru's instruction, he repeats it with love.
Manmohan Singh (Punjabi)ਪਵਿੱਤਰ ਹੈ ਰੱਬ ਦਾ ਨਾਮ, ਜਿਸ ਨੂੰ ਮਲੀਣਤਾ ਨਹੀਂ ਚਿਮੜਦੀ। ਗੁਰਾਂ ਦੇ ਉਪਦੇਸ਼ ਰਾਹੀਂ ਇਸ ਦਾ ਪਿਆਰ ਨਾਲ ਉਚਾਰਨ ਕਰ।
Fareedkot Teekaਅਕਾਲ ਪੁਰਖ ਕਾ ਨਿਰਮਲ ਨਾਮ ਹੈ ਜਿਸ ਸੇ ਕਭੀ ਮੈਲ ਨਹੀਂ ਲਗਤੀ ਹੈ, ਗੁਰਮਤਿ ਸੇ ਸੋ ਨਾਮ ਜਪਤੇ ਹੈਂ ਅਰੁ ਬ੍ਰਿਤੀ ਕੋ ਲਗਾਵਤੇ ਹੈਂ॥
Prof. Sahib Singhਹੇ ਭਰਾ! ਪਰਮਾਤਮਾ ਦਾ ਨਾਮ ਪਵਿੱਤ੍ਰ ਕਰਨ ਵਾਲਾ ਹੈ, ਇਸ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ। ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਹਰਿ-ਨਾਮ ਜਪਦਾ ਹੈ ਉਹ ਪ੍ਰਭੂ-ਚਰਨਾਂ ਵਿਚ ਪ੍ਰੀਤਿ ਪਾ ਲੈਂਦਾ ਹੈ।ਪਦ ਅਰਥ ਜਿਤੁ = ਜਿਸ ਦੀ ਰਾਹੀਂ।
SikhNet (Spanish)El Nombre del Señor es Inmaculado; a través de Él, el polvo no se pega, y cuando uno Lo contempla, se entona en el Señor.
ਨਾਮੁ ਪਦਾਰਥੁ. ਜਿਨ ਨਰ, ਨਹੀ ਪਾਇਆ; ਸੇ ਭਾਗਹੀਣ ਮੁਏ ਮਰਿ ਜਾਵੈ ॥੩॥
naam padaarath. jin nar, nahee paaeaa; se bhaagaheen mue mar jaavai |3|
Sant Singh KhalsaThat man who has not found the wealth of the Naam is most unfortunate; he dies over and over again. ||3||
Manmohan SinghThe man, who has not received the wealth of God's Name, he is unfortunate and dies again and again.
Manmohan Singh (Punjabi)ਜਿਸ ਇਨਸਾਨ ਨੂੰ ਵਾਹਿਗੁਰੂ ਦੇ ਨਾਮ ਦੀ ਦੌਲਤ ਪਰਾਪਤ ਨਹੀਂ ਹੋਈ, ਉਹ ਬਦ-ਕਿਸਮਤ ਹੈ ਅਤੇ ਮੁੜ ਮੁੜ ਕੇ ਮਰਦਾ ਰਹਿੰਦਾ ਹੈ।
Fareedkot Teekaਜਿਨ ਮਨਮੁਖ ਪੁਰਖੋਂ ਨੇ ਨਾਮੁ ਪਦਾਰਥ ਨਹੀਂ ਪਾਯਾ ਹੈ, ਸੋ ਮੰਦਭਾਗੀ ਪੀਛੇ ਮਰ ਕਰ ਜਨਮੇ ਹੈਂ ਅਬ ਮਰਕਰ ਫਿਰ (ਜਾਵੈ) ਜਨਮੇਂਗੇ; ਵਾ ਪਹਲੇ ਪ੍ਰਾਣੋਂ ਕੇ ਹੋਤੇ ਭੀ ਮਰੇ ਹੂਏ ਹੈਂ, ਪੁਨਾ ਪ੍ਰਾਣ ਤ੍ਯਾਗਨ ਰੂਪੁ ਮ੍ਰਿਤੂ ਕੋ ਪ੍ਰਾਪਤਿ ਹੋਤੇ ਹੈਂ॥੩॥
Prof. Sahib Singhਪਰਮਾਤਮਾ ਦਾ ਨਾਮ ਕੀਮਤੀ ਸ਼ੈ ਹੈ, ਜਿਨ੍ਹਾਂ ਮਨੁੱਖਾਂ ਨੇ ਇਹ ਨਾਮ ਹਾਸਲ ਨਹੀਂ ਕੀਤਾ, ਉਹ ਮੰਦ-ਭਾਗੀ ਹਨ, ਉਹ ਆਤਮਕ ਮੌਤ ਸਹੇੜ ਲੈਂਦੇ ਹਨ। (ਜੇਹੜਾ ਭੀ ਮਨੁੱਖ ਨਾਮ ਤੋਂ ਵਾਂਜਿਆ ਰਹਿੰਦਾ ਹੈ ਉਹ) ਆਤਮਕ ਮੌਤੇ ਮਰ ਜਾਂਦਾ ਹੈ ॥੩॥ਪਦ ਅਰਥ ਜਿਨ = ਜਿਨ੍ਹਾਂ ਨੇ। ਮੁਏ = ਆਤਮਕ ਮੌਤੇ ਮਰ ਗਏ। ਮਰਿ ਜਾਵੈ = ਆਤਮਕ ਮੌਤੇ ਮਰ ਜਾਂਦਾ ਹੈ ॥੩॥
SikhNet (Spanish)Aquéllos seres que no han recibido el Nombre, esos desafortunados son destruidos por la muerte. (3)
ਆਨਦ ਮੂਲੁ. ਜਗਜੀਵਨ ਦਾਤਾ; ਸਭ ਜਨ ਕਉ ਅਨਦੁ ਕਰਹੁ. ਹਰਿ ਧਿਆਵੈ ॥
aanad mool. jagajeevan daataa; sabh jan kau anad karahu. har dhiaavai |
Sant Singh KhalsaThe source of bliss, the Life of the world, the Great Giver brings bliss to all who meditate on the Lord.
Manmohan SinghGod, the Bestower is the source of joy and the life of the world. He makes happy all the humans, who meditate on him.
Manmohan Singh (Punjabi)ਵਾਹਿਗੁਰੂ, ਦਾਤਾਰ, ਖੁਸ਼ੀ ਦਾ ਨਿਕਾਸ ਅਤੇ ਜਗਤ ਦੀ ਜਿੰਦ-ਜਾਨ ਹੈ। ਉਹ ਸਾਰੇ ਇਨਸਾਨ ਨੂੰ ਜੋ ਉਸ ਦਾ ਸਿਮਰਨ ਕਰਦੇ ਹਨ, ਪਰਸੰਨ ਕਰ ਦਿੰਦਾ ਹੈ।
Fareedkot Teekaਜੋ ਇਸ ਪ੍ਰਕਾਰ ਗੁਰੋਂ ਦ੍ਵਾਰੇ ਹੇ ਹਰਿ! ਆਪ ਕੋ ਧ੍ਯਾਵਤੇ ਹੈਂ, ਤਿਨ ਸਭ ਜਨੋਂ ਕੇ ਆਨੰਦ ਮੂਲ ਜਗ ਜੀਵਨ ਅਕਾਲ ਪੁਰਖ ਦਾਤਾ ਆਨੰਦਿ (ਕਰਹੁ) ਕਰਤਾ ਹੈ॥
Prof. Sahib Singhਹੇ ਜਗਤ ਦੇ ਜੀਵਨ ਪ੍ਰਭੂ! ਤੂੰ ਆਨੰਦ ਦਾ ਸੋਮਾ ਹੈਂ, ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਸੇਵਕਾਂ ਨੂੰ (ਆਤਮਕ) ਆਨੰਦ ਦੇਂਦਾ ਹੈਂ। (ਜੇਹੜਾ ਭੀ ਮਨੁੱਖ ਤੇਰਾ) ਨਾਮ ਸਿਮਰਦਾ ਹੈ (ਉਸ ਨੂੰ ਤੂੰ ਆਨੰਦ ਦੀ ਦਾਤਿ ਦੇਂਦਾ ਹੈਂ।)ਪਦ ਅਰਥ ਆਨਦ ਮੂਲੁ = ਆਨੰਦ ਦਾ ਮੂਲ, ਆਨੰਦ ਦਾ ਸੋਮਾ। ਜਗ ਜੀਵਨ = ਹੇ ਜਗਤ ਦੇ ਜੀਵਨ ਹਰੀ! ਧਿਆਵੈ = ਧਿਆਨ ਧਰਦਾ ਹੈ।
SikhNet (Spanish)El Señor es la Vida de toda vida, Fuente Benefactora de Éxtasis. Contémplenlo todos y vivan eternamente Dichosos.
ਤੂੰ ਦਾਤਾ. ਜੀਅ ਸਭਿ ਤੇਰੇ; ਜਨ ਨਾਨਕ. ਗੁਰਮੁਖਿ ਬਖਸਿ ਮਿਲਾਵੈ ॥੪॥੬॥
toon daataa. jeea sabh tere; jan naanak. guramukh bakhas milaavai |4|6|
Sant Singh KhalsaYou are the Great Giver, all beings belong to You. O servant Nanak, You forgive the Gurmukhs, and merge them into Yourself. ||4||6||
Manmohan SinghThou art the Giver, all the beings are Thine Says slave Nanak, Thou pardonest the pious persons and blendest them with Thyself.
Manmohan Singh (Punjabi)ਤੂੰ ਦੇਣ ਵਾਲਾ ਹੈ, ਸਮੂਹ ਪ੍ਰਾਣਧਾਰੀ ਤੈਂਡੇ ਹਨ। ਗੋਲਾ ਨਾਨਕ ਆਖਦਾ ਹਾਂ, ਤੂੰ ਪਵਿੱਤਰ ਪੁਰਸ਼ਾਂ ਨੂੰ ਮਾਫੀ ਦੇ ਕੇ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਵਾਹਗੁਰੂ! ਤੂੰ ਦਾਤਾ ਹੈਂ, ਹਮ ਸਭ ਜੀਵ ਤੇਰੇ ਦਾਸ ਹੈਂ। ਔਰ (ਬਖਸਿ) ਕ੍ਰਿਪਾ ਕਰ ਅਪਨੇ ਮੇਂ (ਮਿਲਾਵੈ) ਅਭੇਦ ਕਰ ਲੇਤਾ ਹੈ॥੪॥੬॥
Prof. Sahib Singhਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੂੰ ਸਭਨਾਂ ਨੂੰ ਦਾਤਾਂ ਦੇਂਦਾ ਹੈਂ। ਹੇ ਨਾਨਕ! ਪਰਮਾਤਮਾ ਗੁਰੂ ਦੀ ਸਰਨ ਪਾ ਕੇ (ਵਡ-ਭਾਗੀ ਮਨੁੱਖ ਨੂੰ) ਆਪਣੀ ਮੇਹਰ ਨਾਲ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੬॥ਪਦ ਅਰਥ ਜੀਅ ਸਭਿ = ਸਾਰੇ ਜੀਵ। ਗੁਰਮੁਖਿ = ਗੁਰੂ ਦੀ ਰਾਹੀਂ। ਬਖਸਿ = ਬਖ਼ਸ਼ ਕੇ ॥੪॥੬॥
SikhNet (Spanish)Eres el Señor Benévolo con todos; todas las criaturas son Tuyas, oh Dios, y en Tu Misericordia uniste a Nanak con Tu Ser a través del Bani de la Palabra del Guru. (4‑6)