ਗੂਜਰੀ ਮਹਲਾ ੫ ਚਉਪਦੇ ਘਰੁ ੧ ॥
goojaree mahalaa 5 chaupade ghar 1 |
Sant Singh KhalsaGoojaree, Fifth Mehl, Chau-Padhay, First House:
Manmohan SinghGujri, 5th Guru. Chaupade.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਗੂਜਰੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Guyeri, Mejl Guru Aryan, Quinto Canal Divino, Chau-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਕਾਹੇ ਰੇ ਮਨ. ਚਿਤਵਹਿ ਉਦਮੁ; ਜਾ. ਆਹਰਿ ਹਰਿ ਜੀਉ ਪਰਿਆ ॥
kaahe re man. chitaveh udam; jaa. aahar har jeeo pariaa |
Sant Singh KhalsaWhy, O mind, do you contrive your schemes, when the Dear Lord Himself provides for your care?
Manmohan SinghWhy doest thou O man think of enterprise when Reverend God is Himself engaged in thy care.
Manmohan Singh (Punjabi)ਤੂੰ ਕਿਉਂ ਹੇ ਬੰਦੇ! (ਚਿੰਤਾ ਭਰਪੂਰ) ਉਦਮ ਬਾਰੇ ਸੋਚਦਾ ਹੈ, ਜਦ ਕਿ ਮਾਣਨੀਯ ਵਾਹਿਗੁਰੂ ਆਪ ਤੇਰੇ ਫਿਕਰ ਵਿੱਚ ਲੱਗਾ ਹੋਇਆ ਹੈ।
Fareedkot Teekaਹੇ ਮਨ ਪਿਆਰੇ! ਕਿਸ ਵਾਸਤੇ ਉਦਮ ਚਿਤਵਤਾ ਹੈਂ ਜਾਂ ਕਹੀਏ ਜੇਕਰ ਜੀਵ ਕੀ ਪਾਲਨਾ ਕੇ ਆਹਰ ਮੇਂ ਹਰਿ ਜੀ ਪਰਿਆ ਹੈ॥
Prof. Sahib Singhਹੇ ਮੇਰੇ ਮਨ! ਤੂੰ (ਉਸ ਰਿਜ਼ਕ ਦੀ ਖ਼ਾਤਰ) ਕਿਉਂ ਸੋਚਾਂ ਸੋਚਦਾ ਰਹਿੰਦਾ ਹੈਂ ਜੇਹੜਾ (ਰਿਜ਼ਕ ਅਪੜਾਣ ਦੇ) ਆਹਰ ਵਿਚ ਪਰਮਾਤਮਾ ਆਪ ਲੱਗਾ ਪਿਆ ਹੈ।ਪਦ ਅਰਥ ਕਾਹੇ = ਕਿਉਂ? ਚਿਤਵਹਿ = ਤੂੰ ਚਿਤਵਦਾ ਹੈਂ। ਚਿਤਵਹਿ ਉਦਮੁ = ਤੂੰ ਉੱਦਮ ਚਿਤਵਦਾ ਹੈਂ, ਤੂੰ ਚਿੰਤਾ-ਫ਼ਿਕਰ ਕਰਦਾ ਹੈਂ। ਜਾ ਆਹਰਿ = ਜਿਸ (ਰਿਜ਼ਕ) ਦੇ ਆਹਰ ਵਿਚ। ਪਰਿਆ = ਪਿਆ ਹੋਇਆ ਹੈਂ।
SikhNet (Spanish)Oh mi mente, por qué piensas en una vida de esfuerzos vanos e innecesarios cuando
ਸੈਲ ਪਥਰ ਮਹਿ. ਜੰਤ ਉਪਾਏ; ਤਾ ਕਾ ਰਿਜਕੁ. ਆਗੈ ਕਰਿ ਧਰਿਆ ॥੧॥
sail pathar meh. jant upaae; taa kaa rijak. aagai kar dhariaa |1|
Sant Singh KhalsaFrom rocks and stones, He created the living beings, and He places before them their sustenance. ||1||
Manmohan SinghIn the rocks and stone, He has created the beings and their sustenance He puts before them.
Manmohan Singh (Punjabi)ਚਟਾਨਾਂ ਅਤੇ ਪੱਥਰਾਂ ਅੰਦਰ ਉਸ ਨੇ ਜੀਵ ਪੈਦਾ ਕੀਤੇ ਹਨ। ਉਨ੍ਹਾਂ ਦੀ ਰੋਜ਼ੀ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ।
Fareedkot Teeka(ਸੈਲ) ਖੁਸ਼ਕ ਪਥਰ ਮੇਂ ਜੰਤ ਉਤਪਤਿ ਕਰੇ ਹੈਂ, ਤਾਂ ਕਾ ਰਿਜਕ ਆਗੈ ਕਰਿ ਰਖਿਆ ਹੈ॥੧॥
Prof. Sahib Singh(ਵੇਖ,) ਪਹਾੜਾਂ ਦੇ ਪੱਥਰਾਂ ਵਿਚ (ਪਰਮਾਤਮਾ ਨੇ) ਜੀਵ ਪੈਦਾ ਕੀਤੇ ਹੋਏ ਹਨ ਉਹਨਾਂ ਦਾ ਰਿਜ਼ਕ ਉਸ ਨੇ ਪਹਿਲਾਂ ਹੀ ਤਿਆਰ ਕਰ ਕੇ ਰੱਖ ਦਿੱਤਾ ਹੁੰਦਾ ਹੈ ॥੧॥ਪਦ ਅਰਥ ਸੈਲ = ਪਹਾੜ। ਤਾ ਕਾ = ਉਹਨਾਂ ਦਾ। ਆਗੈ = ਪਹਿਲਾਂ ਹੀ। ਕਰਿ = ਬਣਾ ਕੇ ॥੧॥
SikhNet (Spanish)Dios Mismo se preocupa de tu cuidado. Aun la misma piedra es cuidada por Dios. (1)
ਮੇਰੇ ਮਾਧਉ ਜੀ; ਸਤਸੰਗਤਿ ਮਿਲੇ ਸਿ ਤਰਿਆ ॥
mere maadhau jee; satasangat mile si tariaa |
Sant Singh KhalsaO my Dear Lord of Souls, one who meets with the Sat Sangat, the True Congregation, is saved.
Manmohan SinghO my Venerable Lord of mammon he who mixes with the society of saints is saved.
Manmohan Singh (Punjabi)ਹੇ ਮੈਂਡੇ ਪੂਜਯ ਮਾਇਆ ਦੇ ਸੁਆਮੀ! ਜੋ ਕੋਈ ਸਾਧ ਸੰਗਤ ਨਾਲ ਜੁੜਦਾ ਹੈ, ਉਹ ਪਾਰ ਉੱਤਰ ਜਾਂਦਾ ਹੈ।
Fareedkot Teekaਹਮਾਰੇ ਸ੍ਵਾਮੀ ਮਾਇਆ ਪਤੀ ਕੀ ਜੋ ਸਤਸੰਗਤ ਮੇਂ ਮਿਲਾ ਹੈ, ਸੋ ਤਰਿਆ ਹੂਆ ਹੈ॥
Prof. Sahib Singhਹੇ ਮੇਰੇ ਪ੍ਰਭੂ ਜੀ! ਜੇਹੜੇ ਮਨੁੱਖ ਤੇਰੀ ਸਾਧ ਸੰਗਤਿ ਵਿਚ ਮਿਲਦੇ ਹਨ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।ਪਦ ਅਰਥ ਮਾਧਉ = {ਮਾ = ਮਾਇਆ। ਧਉ = ਧਵ, ਪਤੀ। ਮਾਇਆ ਦਾ ਪਤੀ} ਹੇ ਪਰਮਾਤਮਾ! ਸਿ = ਉਹ ਬੰਦੇ।
SikhNet (Spanish)Oh Maestro de Maya, aquél que se unió a la Sociedad de los Santos,
ਗੁਰ ਪਰਸਾਦਿ. ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥
gur parasaad. param pad paaeaa; sooke kaasatt hariaa |1| rahaau |
Sant Singh KhalsaBy Guru's Grace, he obtains the supreme status, and the dry branch blossoms forth in greenery. ||1||Pause||
Manmohan SinghBy Guru's grace, he obtains the supreme status and the dry-wood blossoms forth. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ ਅਤੇ (ਇਕ ਤਰ੍ਹਾਂ ਨਾਲ) ਸੁੱਕੀ ਲੱਕੜ ਪ੍ਰਫੁਲਤ ਥੀ ਵੰਞਦੀ ਹੈ। ਠਹਿਰਾਉ।
Fareedkot Teekaਗੁਰ ਪ੍ਰਸਾਦਿ ਸੇ ਪਰਮ ਪਦ ਪਾਇਆ ਹੈ, ਸੁਕੇ ਕਾਸਟ ਵਤ ਰਿਦਾ ਹਰਿਆ ਹੂਆ ਹੈ॥ ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਇਉਂ ਹਰੇ (ਆਤਮਕ ਜੀਵਨ ਵਾਲੇ) ਹੋ ਜਾਂਦੇ ਹਨ ਜਿਵੇਂ ਕੋਈ ਸੁੱਕੇ ਰੁੱਖ ਹਰੇ ਹੋ ਜਾਣ ॥੧॥ ਰਹਾਉ ॥ਪਦ ਅਰਥ ਪਰਸਾਦਿ = ਕਿਰਪਾ ਨਾਲ। ਪਰਮ ਪਦੁ = ਉੱਚਾ ਆਤਮਕ ਦਰਜਾ। ਕਾਸਟ = ਕਾਠ। ਹਰਿਆ = ਹਰੇ ॥੧॥ ਰਹਾਉ ॥
SikhNet (Spanish)nadó a través de las existencias. A través de Tu Gracia recibió el Éxtasis Supremo y la madera seca floreció. (1‑Pausa)
ਜਨਨਿ ਪਿਤਾ. ਲੋਕ ਸੁਤ ਬਨਿਤਾ; ਕੋਇ ਨ ਕਿਸ ਕੀ ਧਰਿਆ ॥
janan pitaa. lok sut banitaa; koe na kis kee dhariaa |
Sant Singh KhalsaMother, father, friends, children, and spouse - no one is the support of any other.
Manmohan SinghOf mother, father, people, son and wife, no one is the support of another.
Manmohan Singh (Punjabi)ਮਾਂ, ਪਿਓ, ਜਨਤਾ, ਪੁੱਤ੍ਰ ਅਤੇ ਪਤਨੀ ਵਿਚੋਂ ਕੋਈ ਭੀ ਕਿਸੇ ਦਾ ਆਸਰਾ ਨਹੀਂ।
Fareedkot Teekaਜਨਨੀ ਮਾਤਾ ਪਿਤਾ ਹੋਰ ਲੋਕ ਸੰਬੰਧੀ (ਆ) ਚਾਰੋਂ ਓਰ ਤੇ ਕੋਈ ਕਿਸੇ ਕੀ (ਧਰਿ) ਓਟ ਨਹੀਂ॥
Prof. Sahib Singhਹੇ ਮਨ! ਮਾਂ, ਪਿਉ, ਹੋਰ ਲੋਕ, ਪੁੱਤਰ, ਇਸਤ੍ਰੀ-ਇਹਨਾਂ ਵਿਚੋਂ ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ।ਪਦ ਅਰਥ ਜਨਨਿ = ਮਾਂ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਧਰਿਆ = ਆਸਰਾ।
SikhNet (Spanish)Ni madre, ni padre, ni hermanos ni esposo son lo importante; es sólo Dios Quien da Sustento a todos.
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ਭਉ ਕਰਿਆ ॥੨॥
sir sir rijak sanbaahe tthaakur; kaahe man bhau kariaa |2|
Sant Singh KhalsaFor each and every individual, the Lord and Master provides sustenance; why do you fear, O my mind? ||2||
Manmohan SinghTo every individual the Lord reaches sustenance why fearest thou O my soul.
Manmohan Singh (Punjabi)ਹਰ ਇਕਸ ਇਨਸਾਨ ਨੂੰ ਸੁਆਮੀ ਅਹਾਰ ਪੁਚਾਉਂਦਾ ਹੈ। ਤੂੰ ਕਿਉਂ ਡਰਦੀ ਹੈਂ, ਹੇ ਮੇਰੀ ਜਿੰਦੜੀਏ!
Fareedkot Teekaਸਿਰਿ ਬਿਸਿਰਿ ਰਿਜਕ ਪਹੁੰਚਾਵਤੇ ਹੈਂ ਠਾਕੁਰ ਜੀ। ਹੇ ਮਨ! ਕਾਹੇ ਤੂੰ ਭੈ ਕਰਤਾ ਹੈਂ, ਜੋ ਮੇਰੀ ਪਾਲਨਾ ਨਾ ਹੋਵੇਗੀ॥੨॥
Prof. Sahib Singhਪਰਮਾਤਮਾ ਆਪ ਹਰੇਕ ਜੀਵ ਵਾਸਤੇ ਰਿਜ਼ਕ ਅਪੜਾਂਦਾ ਹੈ। ਹੇ ਮਨ! ਤੂੰ (ਰਿਜ਼ਕ ਵਾਸਤੇ) ਕਿਉਂ ਸਹਮ ਕਰਦਾ ਹੈਂ? ॥੨॥ਪਦ ਅਰਥ ਸਿਰਿ ਸਿਰਿ = ਹਰੇਕ ਦੇ ਸਿਰ ਉਤੇ। ਸੰਭਾਹੇ = {संत्रहाय} ਅਪੜਾਂਦਾ ਹੈ। ਮਨ = ਹੇ ਮਨ! ॥੨॥
SikhNet (Spanish)¿Por qué, oh vida, corrompe la preocupación tu mente? (2)
ਊਡੈ ਊਡਿ ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥
aooddai aoodd aavai sai kosaa; tis paachhai bachare chhariaa |
Sant Singh KhalsaThe flamingoes fly hundreds of miles, leaving their young ones behind.
Manmohan SinghThe flamingoes come having flown over hundreds of miles while their young ones they leave behind.
Manmohan Singh (Punjabi)ਸੈਂਕੜੇ ਮੀਲ ਉਡਾਰੀ ਮਾਰ ਕੇ ਕੂੰਜਾਂ ਆਉਂਦੀਆਂ ਹਨ ਅਤੇ ਆਪਣੇ ਬੱਚੇ ਉਹ ਪਿਛੇ ਛੱਡ ਆਉਂਦੀਆਂ ਹਨ।
Fareedkot Teekaਊਡੇ ਜੋ ਕੂੰਜਾਂ ਹੈਂ ਉਡ ਕੇ ਸੈ ਕੋਸਾਂ ਤੇ ਆਵਤੀ ਹੈਂ, ਤਿਨਾਂ ਨੇ ਪਿਛੇ ਬਚੋਂ ਕੋ ਛੋਡਾ ਹੈ॥ ਡਡੇ ਰਾਰੇ ਕੀ ਸ੍ਵਰਨਤਾ ਹੈ।
Prof. Sahib Singh(ਹੇ ਮਨ! ਵੇਖ, ਕੂੰਜ) ਉੱਡਦੀ ਹੈ, ਤੇ ਉੱਡ ਕੇ (ਆਪਣੇ ਆਲ੍ਹਣੇ ਤੋਂ) ਸੈਂਕੜੇ ਕੋਹ (ਦੂਰ) ਆ ਜਾਂਦੀ ਹੈ, ਉਸ ਦੇ ਬੱਚੇ ਉਸ ਦੇ ਪਿੱਛੇ ਇਕੱਲੇ ਪਏ ਰਹਿੰਦੇ ਹਨ।ਪਦ ਅਰਥ ਊਡੈ = ਉੱਡਦੀ ਹੈ। ਊਡਿ = ਉੱਡ ਕੇ। ਸੈ ਕੋਸਾ = ਸੈਂਕੜੇ ਕੋਹ। ਛਰਿਆ = ਛੱਡੇ ਹੋਏ।
SikhNet (Spanish)Las golondrinas viajan miles de millas dejando sus críos atrás.
ਉਨ ਕਵਨੁ ਖਲਾਵੈ ਕਵਨੁ ਚੁਗਾਵੈ; ਮਨ ਮਹਿ ਸਿਮਰਨੁ ਕਰਿਆ ॥੩॥
aun kavan khalaavai kavan chugaavai; man meh simaran kariaa |3|
Sant Singh KhalsaWho feeds them, and who teaches them to feed themselves? Have you ever thought of this in your mind? ||3||
Manmohan SinghWho feeds them and who enables them to peck? Hast thou ever thought of it in thy mind?
Manmohan Singh (Punjabi)ਉਨ੍ਹਾਂ ਨੂੰ ਕੌਣ ਖੁਆਲਦਾ ਹੈ ਅਤੇ ਕੌਣ ਚੋਗਾ ਦਿੰਦਾ ਹੈ? ਕੀ ਤੂੰ ਆਪਣੇ ਚਿੱਤ ਅੰਦਰ ਕਦੇ ਇਸ ਦਾ ਖਿਆਲ ਕੀਤਾ ਹੈ?
Fareedkot Teekaਤਿਨਾਂ ਬਚਿਆਂ ਕੋ ਕਵਨ ਖਿਲਾਵਤਾ ਹੈ? ਕੁਕੜ ਤੁਲ ਚੋਗਾ ਜੋ ਚਿੜੀ ਆਦ ਮੁਖ ਮੇਂ ਦੇਤੇ ਹੈਂ, ਸੋ ਨਹੀਂ। ਮਨ ਮਹਿ ਸਿਮਰਨ ਕੀਤਾ ਹੈ। ਸੋ ਕੂੰਜੋਂ ਕੇ ਬਚੇ ਇਸਤੇ ਪਲਤੇ ਹੈਂ॥੩॥
Prof. Sahib Singh(ਦੱਸ,) ਉਹਨਾਂ ਬੱਚਿਆਂ ਨੂੰ ਕੌਣ (ਚੋਗਾ) ਖਵਾਂਦਾ ਹੈ? ਕੌਣ ਚੋਗਾ ਚੁਗਾਂਦਾ ਹੈ? (ਕੂੰਜ) ਆਪਣੇ ਮਨ ਵਿਚ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹੈ (ਪਰਮਾਤਮਾ ਦੀ ਕੁਦਰਤਿ! ਇਸ ਯਾਦ ਨਾਲ ਹੀ ਉਹ ਬੱਚੇ ਪਲਦੇ ਰਹਿੰਦੇ ਹਨ) ॥੩॥ਪਦ ਅਰਥ ਉਨ = ਉਹਨਾਂ ਨੂੰ। ਸਿਮਰਨੁ = ਯਾਦ, ਚੇਤਾ ॥੩॥
SikhNet (Spanish)¿Has alguna vez pensado en esto?, ¿Quién los alimenta y les trae su comida? (3)
ਸਭ ਨਿਧਾਨ. ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥
sabh nidhaan. das asatt sidhaan; tthaakur kar tal dhariaa |
Sant Singh KhalsaAll treasures and the eighteen supernatural spiritual powers of the Siddhas are held by the Lord and Master in the palm of His hand.
Manmohan SinghAll the treasures and the eighteen supernatural powers the Lord holds on the palm of His Hand.
Manmohan Singh (Punjabi)ਸਮੂਹ ਖਜਾਨੇ ਅਤੇ ਅਠਾਰਾਂ ਕਰਾਮਾਤੀ ਸ਼ਕਤੀਆਂ ਪ੍ਰਭੂ ਨੇ ਆਪਣੇ ਹੱਥ ਦੀ ਤਲੀ ਉਤੇ ਟਿਕਾਈਆਂ ਹੋਈਆਂ ਹਨ।
Fareedkot Teekaਸਭ ਨਿਧੀਆਂ ਨੂੰ ਅਰ ਅਠਾਰਾਂ ਸਿਧੀਆਂ ਨੂੰ ਠਾਕਰ ਨੇ (ਕਰ) ਹਾਥ ਕੀ ਤਲੀ ਪਰ ਧਰਾ ਹੈ, ਦੇਨੇ ਮੇਂ ਦੇਰੀ ਨਹੀਂ॥☬ਤਾਂ ਤੇ ਐਸੇ ਬੇਨਤੀ ਕਰੇ:
Prof. Sahib Singh(ਹੇ ਮਨ! ਦੁਨੀਆ ਦੇ) ਸਾਰੇ ਖ਼ਜ਼ਾਨੇ, ਅਠਾਰਾਂ ਸਿੱਧੀਆਂ (ਕਰਾਮਾਤੀ ਤਾਕਤਾਂ)-ਇਹ ਸਭ ਪਰਮਾਤਮਾ ਦੇ ਹੱਥਾਂ ਦੀਆਂ ਤਲੀਆਂ ਉਤੇ ਟਿਕੇ ਰਹਿੰਦੇ ਹਨ।ਪਦ ਅਰਥ ਨਿਧਾਨ = ਖ਼ਜ਼ਾਨੇ। ਦਸ ਅਸਟ = ਦਸ ਤੇ ਅੱਠ, ਅਠਾਰਾਂ। ਸਿਧਾਨ = ਸਿੱਧਿਆਂ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ।
SikhNet (Spanish)Dios es Quien los conserva siempre en Su Mente. Los Nueve Tesoros, los Dieciocho Milagros, todos ellos están en las Palmas de Sus Manos.
ਜਨ ਨਾਨਕ. ਬਲਿ ਬਲਿ ਸਦ ਬਲਿ ਜਾਈਐ; ਤੇਰਾ. ਅੰਤੁ ਨ ਪਾਰਾਵਰਿਆ ॥੪॥੧॥
jan naanak. bal bal sad bal jaaeeai; teraa. ant na paaraavariaa |4|1|
Sant Singh KhalsaServant Nanak is devoted, dedicated, and forever a sacrifice to You - Your vast expanse has no limit. ||4||1||
Manmohan SinghSlave Nanak is devoted dedicates and ever a sacrifice unto Thee, O Lord and to Thine vastness there is no limit or bound.
Manmohan Singh (Punjabi)ਗੋਲਾ ਨਾਨਕ ਤੇਰੇ ਉਤੋਂ, ਹੇ ਸੁਆਮੀ! ਸਦਾ ਸਦਕੇ, ਅਤੇ ਕੁਰਬਾਨ ਜਾਂਦਾ ਹੈ। ਤੇਰੇ ਪਰਮ ਵਿਸਥਾਰ ਦਾ ਕੋਈ ਓੜਕ ਜਾਂ ਹੱਦ ਬੰਨਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਾਨੀ ਆਦਿ ਸੇ ਸਦਾ ਬਲਿਹਾਰ ਜਾਤੇ ਹੈਂ, ਹੇ ਭਗਵਾਨ! ਤੇਰੇ ਪਾਰ ਉਰਾਰ ਕਾ ਅੰਤ ਨਹੀਂ॥੪॥੧॥
Prof. Sahib Singhਹੇ ਨਾਨਕ! ਉਸ ਪਰਮਾਤਮਾ ਤੋਂ ਸਦਕੇ ਸਦਾ ਕੁਰਬਾਨ ਹੁੰਦੇ ਰਹਿਣਾ ਚਾਹੀਦਾ ਹੈ (ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਪ੍ਰਭੂ!) ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੪॥੧॥ਪਦ ਅਰਥ ਸਦ = ਸਦਾ। ਬਲਿ = ਸਦਕੇ। ਜਾਈਐ = ਜਾਣਾ ਚਾਹੀਦਾ ਹੈ। ਪਾਰਾਵਰਿਆ = ਪਾਰ ਅਵਾਰ, ਪਾਰਲਾ ਤੇ ਉਰਲਾ ਬੰਨਾ ॥੪॥੧॥
SikhNet (Spanish)Oh Señor, Nanak ofrece su ser en sacrificio a Ti, por siempre y para siempre, aun sin conocer Tu Extensión ni Tu Expansión. (4‑1)