ੴ

ਸਿੱਖਬਾਣੀ · SikhBani

ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥

satigur jinee dhiaaeaa se karr na savaahee
Guru Ramdas Ji ਗੁਰੂ ਰਾਮਦਾਸ ਜੀ · Siree Raag · Ang 88, 89 · 6 lines
Translations

ਪਉੜੀ ॥

paurree | Ang 88

Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri.

ਸਤਿਗੁਰੁ. ਜਿਨੀ ਧਿਆਇਆ; ਸੇ ਕੜਿ ਨ ਸਵਾਹੀ ॥

satigur. jinee dhiaaeaa; se karr na savaahee | Ang 88

Sant Singh KhalsaThose who meditate on the True Guru shall not be burnt to ashes.
Manmohan SinghThey, who dwell on the True Guru, burn not to ashes.
Manmohan Singh (Punjabi)ਜੋ ਸੱਚੇ ਗੁਰਾਂ ਨੂੰ ਯਾਦ ਕਰਦੇ ਹਨ, ਉਹ ਸੜ ਕੇ ਸੁਆਹ ਨਹੀਂ ਹੁੰਦੇ।
Fareedkot Teekaਜਿਨ ਪੁਰਸੋਂ ਨੇ ਸਤਿਗੁਰੂ ਕੋ ਧਿਆਇਆ ਹੈ, ਸੋ (ਸਵਾਹੀ) ਸੰਪੂਰਨ ਪੁਰਸ ਵਾ ਸੰਪੂਰਨ ਇੰਦ੍ਰੀਓਂ ਕੋ (ਕੜਿ ਨ) ਵਸ ਕਰ ਲੇਤੇ ਹੈਂ, ਵਾ ਸਵੇਰੇ ਉਠ ਕੇ ਝੂਰਦੇ ਨਹੀਂ ਹੈ। ਸਵੇਰ ਉਪਲਖਤ ਸ੍ਰਬ ਕਾਲ ਜਾਣ ਲੈਣੇ ਕਿਸੀ ਕਾਲ ਮੇਂ ਭੀ ਝੂਰਦੇ ਨਹੀਂ ਹੈਂ॥
Prof. Sahib Singhਜਿਨ੍ਹਾਂ ਨੇ ਸਤਿਗੁਰੂ ਦਾ ਧਿਆਨ ਧਰਿਆ ਹੈ, ਉਹ ਨਿੱਤ ਨਵੇਂ ਸੂਰਜ ਦੁਖੀ ਨਹੀਂ ਹੁੰਦੇ,

ਪਦ ਅਰਥ ਕੜਿ = ਕੜੇ, ਕੜ੍ਹਦੇ, (ਵੇਖੋ, ਪਉੜੀ ਨੰ: ੧ 'ਭਉ ਬਿਖਮੁ ਤਰਿ', ਤਰਿ = ਤਰੇ) ਦੁਖੀ ਹੁੰਦੇ। ਸਵਾਹੀ = ਸਬਾਹੀ, ਸੁਬਹ, ਸਵੇਰੇ (ਨੋਟ: ਇਸ ਦਾ ਅਰਥ 'ਸੁਆਹ' ਕਰਨਾ ਗ਼ਲਤ ਹੈ, ਦੋਹਾਂ ਦਾ 'ਜੋੜ' ਨਹੀਂ ਰਲਦਾ, ਵੇਖੋ ਆਸਾ ਦੀ ਵਾਰ ਵਿਚ "ਤਨ ਵਿਚਿ ਸੁਆਹ।" 'ਕੜਿਨ' ਪਾਠ ਭੀ ਗ਼ਲਤ ਹੈ, ਇਸ ਹਾਲਤ ਵਿਚ ਜੋੜ "ਕੜਨਿ" ਹੁੰਦਾ)।

SikhNet (Spanish)Los que habitan en el Guru Verdadero no son destruidos y convertidos en cenizas por la dualidad,

ਸਤਿਗੁਰੁ. ਜਿਨੀ ਧਿਆਇਆ; ਸੇ ਤ੍ਰਿਪਤਿ ਅਘਾਹੀ ॥

satigur. jinee dhiaaeaa; se tripat aghaahee | Ang 88

Sant Singh KhalsaThose who meditate on the True Guru are satisfied and fulfilled.
Manmohan SinghThey, who dwell on the True Guru, are satisfied and satiated.
Manmohan Singh (Punjabi)ਜੋ ਸੱਚੇ ਗੁਰਾਂ ਨੂੰ ਯਾਦ ਕਰਦੇ ਹਨ, ਉਹ ਰਜ ਤੇ ਧ੍ਰਾਪ ਜਾਂਦੇ ਹਨ।
Fareedkot Teekaਜਿਨਹੋਂ ਨੇ ਸਤਿਗੁਰੂ ਕੋ ਧਿਆਇਆ ਹੈ, ਸੋ ਮਨ ਤਨ ਸੇ ਤ੍ਰਿਪਤਿ ਰਹਤੇ ਹੈਂ॥
Prof. Sahib Singh(ਕਿਉਂਕਿ) ਜਿਨ੍ਹਾਂ ਨੇ ਸਤਿਗੁਰੂ ਦਾ ਧਿਆਨ ਧਰਿਆ ਹੈ ਉਹ (ਦੁਨੀਆ ਦੇ ਪਦਾਰਥਾਂ ਵਲੋਂ) ਪੂਰਨ ਤੌਰ ਤੇ ਰੱਜੇ ਰਹਿੰਦੇ ਹਨ।
SikhNet (Spanish)pues los que habitan en el Guru Verdadero, son liberados.

ਸਤਿਗੁਰੁ. ਜਿਨੀ ਧਿਆਇਆ; ਤਿਨ. ਜਮ ਡਰੁ ਨਾਹੀ ॥

satigur. jinee dhiaaeaa; tin. jam ddar naahee | Ang 88

Sant Singh KhalsaThose who meditate on the True Guru are not afraid of the Messenger of Death.
Manmohan SinghThey, who think of the True Guru, have no fear of death.9
Manmohan Singh (Punjabi)ਜੋ ਸੱਚੇ ਗੁਰਾਂ ਨੂੰ ਚੇਤੇ ਕਰਦੇ ਹਨ, ਉਨ੍ਹਾਂ ਨੂੰ ਮੌਤ ਦਾ ਕੋਈ ਭੈ ਨਹੀਂ।
Fareedkot Teekaਜਿਨ੍ਹੋਂ ਨੇ ਸਤਗੁਰੋਂ ਕੋ ਧਿਆਇਆ ਹੈ, ਤਿਨ ਕੋ ਜਮ ਕਾ ਡਰ ਨਹੀਂ ਹੈ॥
Prof. Sahib Singh(ਇਸ ਵਾਸਤੇ), ਉਹਨਾਂ ਨੂੰ ਮੌਤ ਦਾ ਭੀ ਡਰ ਨਹੀਂ ਹੁੰਦਾ।
SikhNet (Spanish)Los que habitan en el Guru Verdadero, no temen al mensajero de la muerte.

ਜਿਨ ਕਉ. ਹੋਆ ਕ੍ਰਿਪਾਲੁ ਹਰਿ; ਸੇ. ਸਤਿਗੁਰ ਪੈਰੀ ਪਾਹੀ ॥

jin kau. hoaa kripaal har; se. satigur pairee paahee | Ang 89

Sant Singh KhalsaThose upon whom the Lord showers His Mercy, fall at the Feet of the True Guru.
Manmohan SinghThey, unto whom God becomes merciful, fall at the True Guru's feet.
Manmohan Singh (Punjabi)ਜਿਨ੍ਹਾਂ ਉਤੇ ਵਾਹਿਗੁਰੂ ਮਿਹਰਬਾਨ ਹੁੰਦਾ ਹੈ, ਉਹ ਸੱਚੇ ਗੁਰਾਂ ਦੇ ਪਗਾਂ ਉਤੇ ਡਿਗਦੇ ਹਨ।
Fareedkot Teekaਪਰੰਤੂ ਜਿਨ੍ਹੋਂ ਪਰ ਕਿਰਪਾ ਕਰਨੇ ਵਾਲਾ ਹਰੀ ਹੋਆ ਹੈ, ਸੋ ਸਤਿਗੁਰੋਂ ਕੀ ਚਰਨੀ ਪੜਤੇ ਹੈਂ॥
Prof. Sahib Singhਸਤਿਗੁਰੂ ਦੀ ਸਰਨ ਭੀ ਉਹੀ ਲੱਗਦੇ ਹਨ, ਜਿਨ੍ਹਾਂ ਉਤੇ ਹਰੀ ਆਪ ਤੁੱਠਦਾ ਹੈ।
SikhNet (Spanish)Aquéllos que tenían la Gracia del Señor, llegaron hasta los Pies del Señor.

ਤਿਨ ਐਥੈ ਓਥੈ ਮੁਖ ਉਜਲੇ; ਹਰਿ ਦਰਗਹ ਪੈਧੇ ਜਾਹੀ ॥੧੪॥

tin aithai othai mukh ujale; har daragah paidhe jaahee |14| Ang 89

Sant Singh KhalsaHere and hereafter, their faces are radiant; they go to the Lord's Court in robes of honor. ||14||
Manmohan SinghHere and hereafter their faces are bright. They go to God's court arrayed with the robe of honour.
Manmohan Singh (Punjabi)ਏਥੇ ਤੇ ਓਥੇ ਉਨ੍ਹਾਂ ਦੇ ਹਿਰਦੇ ਰੋਸ਼ਨ ਹੁੰਦੇ ਹਨ, ਉਹ ਵਾਹਿਗੁਰੂ ਦੇ ਦਰਬਾਰ ਨੂੰ ਇੱਜ਼ਤ ਦੀ ਪੁਸ਼ਾਕ ਪਾ ਕੇ ਜਾਂਦੇ ਹਨ।
Fareedkot Teekaਤਿਨ ਪੁਰਸੋਂ ਕੇ ਇਸ ਲੋਕ ਔਰ ਪਰਲੋਕ ਮੇਂ ਮੁਖ ਉਜਲ ਹੈ, ਔਰ ਹਰੀ ਕੀ ਦਰਗਾਹ ਮੇਂ (ਪੈਧੇ) ਵਡਿਆਈ ਕੇ ਸਹਤਿ ਹੂਏ ਜਾਤੇ ਹੈਂ॥
Prof. Sahib Singhਉਹ ਦੋਹੀਂ ਜਹਾਨੀਂ ਸੁਰਖ਼ਰੂ ਰਹਿੰਦੇ ਹਨ, ਤੇ ਪ੍ਰਭੂ ਦੀ ਦਰਗਾਹ ਵਿਚ (ਭੀ) ਵਡਿਆਏ ਜਾਂਦੇ ਹਨ ॥੧੪॥
SikhNet (Spanish)Sus semblantes relucen aquí y aquí después, pues son investidos en la Corte de Dios. (14)
Answers quote the Granth verbatim with Ang citations. AI commentary is not Gurbani and not a religious ruling.