ਕਬੀਰ. ਸੁਪਨੈ ਹੂ ਬਰੜਾਇ ਕੈ; ਜਿਹ ਮੁਖਿ ਨਿਕਸੈ ਰਾਮੁ ॥
kabeer. supanai hoo bararraae kai; jih mukh nikasai raam |
Sant Singh KhalsaKabeer, if someone utters the Name of the Lord even in dreams,
Manmohan SinghKabir, from whose mouth, even in dream, issues the Lord's Name as he mutters;
Manmohan Singh (Punjabi)ਕਬੀਰ, ਜਿਸ ਦੇ ਮੂੰਹ ਵਿਚੋਂ ਉਸ ਦੇ ਸੁਫਨੇ ਦੇ ਬੁਰੜਾਉਣ ਅੰਦਰ ਵੀ ਪ੍ਰਭੂ ਦਾ ਨਾਮ ਨਿਕਲਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਿਸ ਕੇ ਮੁਖ ਤੇ ਸੁਪਨੇ ਮੇਂ ਬਰੜਾਵਣੇ ਕਰ ਕੇ ਭੀ ਰਾਮ ਨਾਮ ਕਾ ਉਚਾਰਨ ਹੋਵੈ॥
Prof. Sahib Singhਹੇ ਕਬੀਰ! ਸੁੱਤੇ ਪਿਆਂ ਸੁਪਨੇ ਵਿਚ ਉੱਚੀ ਬੋਲਿਆਂ ਜੇ ਕਿਸੇ ਮਨੁੱਖ ਦੇ ਮੂੰਹੋਂ ਪਰਮਾਤਮਾ ਦਾ ਨਾਮ ਨਿਕਲੇ ਤਾਂ,ਪਦ ਅਰਥ ਸੁਪਨੈ ਹੂ = ਸੁਪਨੇ ਵਿਚ। ਬਰੜਾਇ ਕੈ = ਸੁੱਤੇ ਪਿਆਂ ਸੁਪਨੇ ਆਉਣ ਤੇ ਕਈ ਵਾਰੀ ਗੱਲਾਂ ਕਰਨ ਲੱਗ ਪਈਦੀਆਂ ਹਨ, ਇਸ ਨੂੰ ਬਰੜਾਉਣਾ ਆਖੀਦਾ ਹੈ। ਜਿਹ ਮੁਖਿ = ਜਿਸ ਮਨੁੱਖ ਦੇ ਮੂੰਹੋਂ। ਨਿਕਸੈ = ਨਿਕਲੇ।
SikhNet (Spanish)Kabir, si alguien recita el Nombre del Señor aun en el sueño,
ਤਾ ਕੇ ਪਗ ਕੀ ਪਾਨਹੀ; ਮੇਰੇ ਤਨ ਕੋ ਚਾਮੁ ॥੬੩॥
taa ke pag kee paanahee; mere tan ko chaam |63|
Sant Singh KhalsaI would make my skin into shoes for his feet. ||63||
Manmohan SinghLet the skin of my body be the shoes for his feet.
Manmohan Singh (Punjabi)ਕਾਸ਼! ਮੇਰੀ ਦੇਹ ਦੀ ਖਲ ਉਸ ਦੇ ਪੈਰਾਂ ਦੀ ਜੁੱਤੀ ਹੋ ਜਾਵੇ।
Fareedkot Teekaਮੇਰੇ ਸਰੀਰ ਕਾ ਜੋ ਚੰਮ ਹੈ, ਸੋ ਤਿਸ ਕੇ ਚਰਨੋਂ ਕੀ (ਪਾਨਹੀ) ਜੂਤੀ ਹੋਵੇ। ਭਾਵ ਯੇਹ ਸੁਪਨੇ ਮੇਂ ਉਚਾਰਨੇ ਸੇ ਇਹ ਮੁਰਾਤਬਾ ਹੈ ਤੌ ਜੋ ਪ੍ਰਤਖ ਪ੍ਰੇਮ ਸੇ ਉਚਾਰਨ ਕਰਤੇ ਹੈਂ ਤਿਨ ਕੀ ਮਹਿਮਾਂ ਅਪਾਰ ਹੈ॥੬੩॥
Prof. Sahib Singhਉਸ ਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖੱਲ ਹਾਜ਼ਰ ਹੈ (ਭਾਵ, ਮੈਂ ਹਰ ਤਰ੍ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ) ॥੬੩॥ਪਦ ਅਰਥ ਪਗ = ਪੈਰ। ਪਾਨਹੀ = (Skt. ਉਪਾਨਹ) ਜੁੱਤੀ। ਚਾਮੁ = ਚੰਮ, ਖੱਲ ॥੬੩॥
* ਨੋਟ: ਜੋ ਕੰਮ ਸਾਰਾ ਦਿਨ ਕਰਦੇ ਰਹੀਏ, ਜਿਸ ਪਾਸੇ ਸਾਰਾ ਦਿਨ ਸੁਰਤਿ ਜੁੜੀ ਰਹੇ, ਰਾਤ ਨੂੰ ਸੁੱਤੇ ਪਿਆਂ ਭੀ ਆਮ ਤੌਰ ਤੇ ਸੁਰਤਿ ਨੇ ਉਧਰੇ ਹੀ ਜਾਣਾ ਹੈ ਤੇ ਉਹਨਾਂ ਹੀ ਕੰਮਾਂ ਦੇ ਸੁਪਨੇ ਆਉਣੇ ਹਨ। ਸਾਲਾਨਾ ਇਮਤਿਹਾਨ ਦੇ ਦਿਨਾਂ ਵਿਚ ਜਦੋਂ ਵਿੱਦਿਆਰਥੀ ਪੜ੍ਹਨ ਵਿਚ ਦਿਨ-ਰਾਤ ਇਕ ਕਰ ਦੇਂਦੇ ਹਨ, ਤਾਂ ਸੁੱਤੇ ਪਿਆਂ ਭੀ ਉਹੀ ਮਜ਼ਮੂਨ ਉਹੀ ਕਿਤਾਬਾਂ ਪੜ੍ਹੀ ਜਾਂਦੇ ਹਨ। ਇਸੇ ਤਰ੍ਹਾਂ ਦਿਨੇ ਕਿਰਤ-ਕਾਰ ਕਰਦਿਆਂ ਜਿਸ ਮਨੁੱਖ ਦੀ ਸੁਰਤਿ ਪ੍ਰਭੂ ਦੀ ਯਾਦ ਵਿਚ ਜੁੜੀ ਰਹਿੰਦੀ ਹੈ, ਉਸੇ ਨੂੰ ਹੀ ਸੁਪਨੇ ਵਿਚ ਭੀ ਰੱਬ ਚੇਤੇ ਆ ਸਕਦਾ ਹੈ। ਕਬੀਰ ਜੀ ਇਸ ਸ਼ਲੋਕ ਵਿਚ ਆਪਣੇ ਸੁਭਾਵਿਕ ਗੂਝ ਢੰਗ ਨਾਲ ਆਖਦੇ ਹਨ ਕਿ ਦਿਨ ਵੇਲੇ ਕਿਰਤ-ਕਾਰ ਕਰਦਿਆਂ ਸੁਰਤਿ ਪ੍ਰਭੂ-ਚਰਨਾਂ ਵਿਚ ਜੋੜੋ, ਰਾਤ ਨੂੰ ਸੁੱਤੇ ਪਿਆਂ ਆਪਣੇ ਆਪ ਸੁਰਤਿ ਪ੍ਰਭੂ ਵਿਚ ਜੁੜੀ ਰਹੇਗੀ; ਤੇ, ਇਸ ਤਰ੍ਹਾਂ ਉਠਦੇ ਬੈਠਦੇ ਜਾਗਦੇ ਸੁੱਤੇ ਹਰ ਵੇਲੇ ਪ੍ਰਭੂ-ਚਰਨਾਂ ਵਿਚ ਜੁੜਨ ਦੀ ਆਦਤ ਬਣ ਜਾਇਗੀ।੬੩।
SikhNet (Spanish)para sus pies haré de mi piel los zapatos.(63)