ੴ

ਸਿੱਖਬਾਣੀ · SikhBani

ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ ॥

ansaa aautaar upaaeon bhaau doojaa keea
Guru Amardas Ji ਗੁਰੂ ਅਮਰਦਾਸ ਜੀ · Raag Gujri · Ang 516 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਅੰਸਾ ਅਉਤਾਰੁ ਉਪਾਇਓਨੁ; ਭਾਉ ਦੂਜਾ ਕੀਆ ॥

ansaa aautaar upaaeon; bhaau doojaa keea |

Sant Singh KhalsaFrom a single particle of His greatness, He created His incarnations, but they indulged in the love of duality.
Manmohan SinghGiving an iota of His might, the Lord created His incarnations, but they indulged in another's Love.
Manmohan Singh (Punjabi)ਜ਼ੱਰਾ ਭਰ ਆਪਣੀ ਸ਼ਕਤੀ ਦੇ ਕੇ ਪ੍ਰਭੂ ਨੇ ਆਪਣੇ ਅਵਤਾਰ ਪੈਦਾ ਕੀਤੇ ਪਰ ਉਹ ਹੋਰਸ ਦੀ ਪ੍ਰੀਤ ਅੰਦਰ ਪ੍ਰਵਿਰਤ ਹੋ ਗਏ।
Fareedkot Teekaਆਪ ਹੀ ਸ੍ਵਾਮੀ ਨੇ ਦ੍ਵੈਤ ਭਾਉ ਮੇਂ ਜਗਤ ਕੋ ਕੀਆ ਹੈ। ਤਿਸ ਮੇਂ ਅੰਸਾ ਔਤਾਰ, ਭਾਵ ਪ੍ਰਿਥੁ ਆਦਿਕੋਂ ਕੋ ਉਤਪੰਨ ਕਰਾ ਹੈ। ਔਤਾਰ ੬ ਪ੍ਰਕਾਰ ਕੇ ਹੋਤੇ ਹੈਂ: ਅੰਸ ਅਵਤਾਰ ਵਾ ਅੰਸਾਂਸਾ ਅਵਤਾਰ ੧, ਅਵੇਸਾ ਅਵਤਾਰ ੨, ਨਿਤ੍ਯ ਅਵਤਾਰ ੩, ਨਮਿਤ ਅਵਤਾਰ ੪, ਪੂਰਣ ਅਵਤਾਰ ੫, ਪੂਰਣਤਮ ਅਵਤਾਰ ੬॥
Prof. Sahib Singhਦੇਵਤੇ ਆਦਿਕਾਂ ਦਾ (ਭੀ) ਜਨਮ ਪ੍ਰਭੂ ਨੇ ਆਪ ਹੀ ਕੀਤਾ ਤੇ ਮਾਇਆ ਦਾ ਮੋਹ ਭੀ ਆਪ ਹੀ ਬਣਾਇਆ।

ਪਦ ਅਰਥ ਅੰਸ = (ਸੰ: ਅੰਸ, ਅੰਸ਼) ਹਿੱਸਾ। ਅੰਸਾ ਅਉਤਾਰ = (ਪਰਮਾਤਮਾ ਦੇ) ਅੰਸਾਂ ਦਾ (ਜਗਤ ਵਿਚ) ਆਉਣਾ, ਦੇਵਤੇ ਆਦਿਕਾਂ ਦਾ ਜਨਮ। ਉਪਾਇਓਨੁ = ਉਸ (ਪ੍ਰਭੂ) ਨੇ ਉਪਾਇਆ। ਭਾਉ ਦੂਜਾ = ਮਾਇਆ ਦਾ ਮੋਹ।

SikhNet (Spanish)Sólo una partícula de la Gloria del Señor se manifestó en las encarnaciones de aquéllos que amaban a otro

ਜਿਉ ਰਾਜੇ ਰਾਜੁ ਕਮਾਵਦੇ; ਦੁਖ ਸੁਖ ਭਿੜੀਆ ॥

jiau raaje raaj kamaavade; dukh sukh bhirreea |

Sant Singh KhalsaThey ruled like kings, and fought for pleasure and pain.
Manmohan SinghThey ruled like the Kings and fought for weal and woe.
Manmohan Singh (Punjabi)ਪਾਤਿਸ਼ਾਹਾਂ ਦੀ ਤਰ੍ਹਾਂ ਉਹ ਹਕੂਮਤ ਕਰਦੇ ਸਨ ਅਤੇ ਖੁਸ਼ੀ ਤੇ ਗਮੀ ਦੀ ਖਾਤਿਰ ਲੜਦੇ ਸਨ।
Fareedkot Teekaਜੈਸੇ ਅੰਨ ਰਾਜੇ ਰਾਜ ਕਰਤੇ ਹੈਂ, ਇਸੀ ਪ੍ਰਕਾਰ ਸੋ ਅੰਸਾ ਅਵਤਾਰ ਰਾਜ ਕਰਤੇ ਹੂਏ ਭੋਗਤੇ ਔ ਲੜਤੇ ਰਹੇ॥
Prof. Sahib Singh(ਉਹ ਦੇਵਤੇ ਭੀ) ਰਾਜਿਆਂ ਵਾਂਗ ਰਾਜ ਕਰਦੇ ਰਹੇ ਤੇ ਦੁੱਖਾਂ ਸੁਖਾਂ ਦੀ ਖ਼ਾਤਰ ਲੜਦੇ ਰਹੇ।

ਪਦ ਅਰਥ ਜਿਉ ਰਾਜੇ = ਰਾਜਿਆਂ ਵਾਂਗ।

SikhNet (Spanish)y regían como reyes peleando por placer y dolor.

ਈਸਰੁ ਬ੍ਰਹਮਾ ਸੇਵਦੇ; ਅੰਤੁ ਤਿਨੑੀ. ਨ ਲਹੀਆ ॥

eesar brahamaa sevade; ant tinaee. na laheea |

Sant Singh KhalsaThose who serve Shiva and Brahma do not find the limits of the Lord.
Manmohan SinghThey, who serve god of death and god of creation, find not Lord's limits.
Manmohan Singh (Punjabi)ਜੋ ਮੌਤ ਦੇ ਦੇਵਤੇ (ਸ਼ਿਵ) ਅਤੇ ਉਤਪਤੀ ਦੇ ਦੇਵਤੇ (ਬ੍ਰਹਮਾ) ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਵਾਹਿਗੁਰੂ ਦੇ ਓੜਕ ਦਾ ਪਤਾ ਨਹੀਂ ਲੱਗਦਾ।
Fareedkot Teekaਸਿਵ ਔ ਬ੍ਰਹਮਾਂ ਸੇਵਤੇ ਹੈਂ ਵਾ ਜੋ ਬ੍ਰਹਮਾਂ ਵਾ ਸਿਵ ਕੀ ਉਪਾਸਨਾਂ ਕਰਤੇ ਹੈਂ, ਤਿਨੋਂ ਨੇ ਪਰਮੇਸ੍ਵਰ ਕਾ ਅੰਤ ਨਹੀਂ ਜਾਣਿਆ, ਭਾਵ ਵਾਸਤਵ ਸ੍ਵਰੂਪ ਕੋ ਨਹੀਂ ਜਾਨਾ॥
Prof. Sahib Singhਬ੍ਰਹਮਾ ਤੇ ਸ਼ਿਵ (ਵਰਗੇ ਵੱਡੇ ਦੇਵਤੇ ਪ੍ਰਭੂ ਨੂੰ) ਸਿਮਰਦੇ ਰਹੇ ਪਰ ਉਹਨਾਂ ਭੀ (ਉਸ ਦੀ ਅਜਬ ਖੇਡ ਦਾ) ਭੇਦ ਨਾਹ ਲੱਭਾ।

ਪਦ ਅਰਥ ਈਸਰ = ਸ਼ਿਵ। ਤਿਨ੍ਹ੍ਹੀ = ਉਹਨਾਂ ਨੇ ਭੀ।

SikhNet (Spanish)Aquéllos que servían a Shiva y a Brahma no sabían que éstos dos no habían encontrado los Límites del Señor,

ਨਿਰਭਉ ਨਿਰੰਕਾਰੁ ਅਲਖੁ ਹੈ; ਗੁਰਮੁਖਿ ਪ੍ਰਗਟੀਆ ॥

nirbhau nirankaar alakh hai; guramukh pragatteea |

Sant Singh KhalsaThe Fearless, Formless Lord is unseen and invisible; He is revealed only to the Gurmukh.
Manmohan SinghThe Fearless and Formless Lord is invisible and is revealed, through the Guru.
Manmohan Singh (Punjabi)ਡਰ-ਰਹਿਤ ਅਤੇ ਸਰੂਪ-ਰਹਿਤ ਸੁਆਮੀ ਅਦ੍ਰਿਸ਼ਟ ਹੈ ਅਤੇ ਗੁਰਾਂ ਦੇ ਰਾਹੀਂ ਜਾਹਰ ਹੁੰਦਾ ਹੈ।
Fareedkot Teekaਜੋ ਨਿਰਭਉ ਨਿਰੰਕਾਰ ਅਲਖ ਹੈ, ਸੋ ਗੁਰੋਂ ਦੁਆਰੇ ਨਿਹਕਾਮੀਓਂ ਕੋ ਪ੍ਰਗਟ ਹੂਆ ਹੈ॥
Prof. Sahib Singhਪਰਮਾਤਮਾ ਨਿ-ਡਰ ਹੈ, ਆਕਾਰ-ਰਹਿਤ ਹੈ ਤੇ ਲਖਿਆ ਨਹੀਂ ਜਾ ਸਕਦਾ, ਗੁਰਮੁਖ ਦੇ ਅੰਦਰ ਪਰਗਟ ਹੁੰਦਾ ਹੈ,
SikhNet (Spanish)pues el Señor sin forma es Inefable y es revelado sólo a través del Guru.

ਤਿਥੈ ਸੋਗੁ ਵਿਜੋਗੁ. ਨ ਵਿਆਪਈ; ਅਸਥਿਰੁ ਜਗਿ ਥੀਆ ॥੧੯॥

tithai sog vijog. na viaapee; asathir jag theea |19|

Sant Singh KhalsaThere, one does not suffer sorrow or separation; he becomes stable and immortal in the world. ||19||
Manmohan SinghThere, in Lord's mansion, man suffers not sorrow and separation. By remembering Him he becomes stable (immortal) in this world.
Manmohan Singh (Punjabi)ਓਥੇ ਮਾਲਕ ਦੇ ਮੰਦਰ ਅੰਦਰ, ਇਨਸਾਨ ਨੂੰ ਕੋਈ ਗਮੀ ਦੇ ਵਿਛੋੜਾ ਨਹੀਂ ਵਾਪਰਦਾ। ਉਸ ਦਾ ਆਰਾਧਨ ਕਰਨ ਦੁਆਰਾ ਉਹ ਇਸ ਜਹਾਨ ਵਿੱਚ ਅਮਰ ਹੋ ਜਾਂਦਾ ਹੈ।
Fareedkot Teekaਤਿਥੈ, ਭਾਵ ਜਿਸ ਰਿਦੇ ਮੇਂ ਪਰਮੇਸ੍ਵਰ ਪ੍ਰਗਟ ਹੂਆ ਹੈ ਤਿਸ ਮੇਂ ਹਰਖ ਸੋਗ ਔਰ ਸੰਜੋਗ ਵਿਜੋਗਾਦਿ ਦ੍ਵੰਦੋਂ ਕਾ ਦੁਖ ਸਪਰਸ ਨਹੀਂ ਕਰਤਾ। ਐਸਾ ਦੁੰਦ ਰਹਿਤ ਜੀਵਨ ਮੁਕਤਿ ਪੁਰਸ ਜਗਤ ਮੇਂ ਇਸਥਿਤ, ਭਾਵ ਜਨਮ ਮਰਣ ਰਹਿਤ ਹੂਆ ਹੈ॥੧੯॥
Prof. Sahib Singhਗੁਰਮੁਖ ਅਵਸਥਾ ਵਿਚ ਚਿੰਤਾ ਤੇ (ਪ੍ਰਭੂ ਨਾਲੋਂ) ਵਿਛੋੜਾ ਦਬਾ ਨਹੀਂ ਪਾ ਸਕਦੇ, ਗੁਰਮੁਖ ਜਗਤ ਵਿਚ (ਮਾਇਆ ਦੇ ਮੋਹ ਵਲੋਂ) ਅਡੋਲ ਰਹਿੰਦਾ ਹੈ ॥੧੯॥

ਪਦ ਅਰਥ ਤਿਥੈ = (ਗੁਰਮੁਖ ਵਾਲੀ) ਅਵਸਥਾ ਵਿਚ। ਸੋਗੁ = ਚਿੰਤਾ। ਵਿਜੋਗੁ = ਵਿਛੋੜਾ। ਜਗਿ = ਜਗਤ ਵਿਚ ॥੧੯॥

SikhNet (Spanish)Y ahí en donde tal Señor es alabado, no existe la separación, ni la aflicción, y tal mundo es Eterno. (19)
Answers quote the Granth verbatim with Ang citations. AI commentary is not Gurbani and not a religious ruling.