ੴ

ਸਿੱਖਬਾਣੀ · SikhBani

ਰਾਮ ਨਾਮੁ ਰਤਨ ਧਨੁ ਸੰਚਹੁ ਮਨਿ ਤਨਿ ਲਾਵਹੁ ਭਾਉ ॥

raam naam ratan dhan sanchahu man tan laavahu bhaau
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1219 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl;
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਜਿਹਵੇ; ਅੰਮ੍ਰਿਤ ਗੁਣ ਹਰਿ ਗਾਉ ॥

jihave; amrit gun har gaau |

Sant Singh KhalsaO my tongue, sing the Ambrosial Praises of the Lord.
Manmohan SinghO my tongue, sing thou the Lord's ambrosial praise
Manmohan Singh (Punjabi)ਹੇ ਮੇਰੀ ਜੀਭ! ਤੂੰ ਪ੍ਰਭੂ ਦਾ ਅੰਮ੍ਰਿਤਮਈ ਜੱਸ ਗਾਇਨ ਕਰ।
Fareedkot Teekaਹੇ ਜਿਹਵੇ ਵਾ ਜੀਵ! ਜਿਹਬਾ ਸੇ ਅੰਮ੍ਰਿਤ ਰੂਪ ਹਰੀ ਕੇ ਗੁਣੋਂ ਕੋ ਗਾਂਵਨਾ ਕਰੁ॥
Prof. Sahib Singhਹੇ (ਮੇਰੀ) ਜੀਭ! ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਗੁਣ ਗਾਇਆ ਕਰ।

ਪਦ ਅਰਥ ਜਿਹਵੇ = ਹੇ (ਮੇਰੀ) ਜੀਭ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਗਾਉ = ਗਾਇਆ ਕਰ।

SikhNet (Spanish)Reciten el Néctar Dulce de la Alabanza de Tu Dios, oh labios míos,

ਹਰਿ ਹਰਿ ਬੋਲਿ. ਕਥਾ ਸੁਨਿ ਹਰਿ ਕੀ; ਉਚਰਹੁ ਪ੍ਰਭ ਕੋ ਨਾਉ ॥੧॥ ਰਹਾਉ ॥

har har bol. kathaa sun har kee; ucharahu prabh ko naau |1| rahaau |

Sant Singh KhalsaChant the Name of the Lord, Har, Har, listen to the Lord's Sermon, and chant God's Name. ||1||Pause||
Manmohan SinghContemplating thou thy Lord God, hear the gospel of God and utter the Lord's Name O man. Pause.
Manmohan Singh (Punjabi)ਤੂੰ ਆਪਣੇ ਸੁਆਮੀ ਵਾਹਿਗੁਰੂ ਨੂੰ ਸਿਮਰ ਵਾਹਿਗੁਰੂ ਦੀ ਕਥਾ-ਵਾਰਤਾ ਸੁਣ ਅਤੇ ਪ੍ਰਭੂ ਦਾ ਨਾਮ ਜਾਪ ਕਰ, ਹੇ ਜੀਵ! ਠਹਿਰਾਉ।
Fareedkot Teekaਮੁਖ ਕਰ ਕੇ ਹਰਿ ਹਰਿ ਬੋਲ ਔਰ ਕਾਨੋਂ ਕਰ ਕੇ ਹਰੀ ਕੀ ਕਥਾ ਕੋ ਸ੍ਰਵਨ ਕਰ ਔਰ ਬਾਣੀ ਕਰ ਕੇ ਪ੍ਰਭੂ ਕੇ ਨਾਮ ਕੋ ਉਚਾਰਨ ਕਰੁ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ ਉਚਾਰਿਆ ਕਰ, ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਿਆ ਕਰ, ਪ੍ਰਭੂ ਦਾ ਨਾਮ ਉਚਾਰਿਆ ਕਰ ॥੧॥ ਰਹਾਉ ॥

ਪਦ ਅਰਥ ਕੋ = ਦਾ ॥੧॥ ਰਹਾਉ ॥

SikhNet (Spanish)sí, recita el Evangelio de Dios, oh ser humano, escucha sólo de Él, y canta sólo Su Nombre. (1-Pausa)

ਰਾਮ ਨਾਮੁ ਰਤਨ ਧਨੁ ਸੰਚਹੁ; ਮਨਿ ਤਨਿ ਲਾਵਹੁ ਭਾਉ ॥

raam naam ratan dhan sanchahu; man tan laavahu bhaau |

Sant Singh KhalsaSo gather in the jewel, the wealth of the Lord's Name; love God with your mind and body.
Manmohan SinghAmass thou the invaluable wealth of the Lord's Name and with Thy mind and body love thy God.
Manmohan Singh (Punjabi)ਤੂੰ ਸੁਆਮੀ ਦੇ ਨਾਮ ਦੀ ਅਮੋਲਕ ਦੌਲਤ ਨੂੰ ਇਥੱਤਰ ਕਰ ਅਤੇ ਆਪਣੇ ਚਿੱਤ ਤੇ ਸਰੀਰ ਨਾਲ ਆਪਣੇ ਹਰੀ ਨੂੰ ਪਿਆਰ ਕਰ।
Fareedkot Teekaਰਾਮ ਨਾਮ ਜੋ ਰਤਨ ਰੂਪ ਧਨ ਹੈ ਇਸ ਕੋ ਇਕਤ੍ਰ ਕਰੋ ਔਰ ਮਨ ਤਨ ਕਰ ਕੇ ਤਿਸ ਮੇਂ ਪ੍ਰੇਮ ਲਗਾਉ।
Prof. Sahib Singhਪਰਮਾਤਮਾ ਦਾ ਨਾਮ ਹੀ ਕੀਮਤੀ ਧਨ ਹੈ, ਇਹ ਧਨ ਇਕੱਠਾ ਕਰਿਆ ਕਰ। ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਬਣਾਇਆ ਕਰ।

ਪਦ ਅਰਥ ਰਤਨ ਧਨੁ = ਕੀਮਤੀ ਧਨ। ਸੰਚਹੁ = ਇਕੱਠਾ ਕਰਿਆ ਕਰੋ। ਮਨਿ = ਮਨ ਵਿਚ। ਤਨਿ = ਤਨ ਵਿਚ। ਭਾਉ = ਪ੍ਰੇਮ।

SikhNet (Spanish)Acumula las Riquezas del Nombre del Señor y ama a Tu Dios en cuerpo y Alma,

ਆਨ ਬਿਭੂਤ ਮਿਥਿਆ ਕਰਿ ਮਾਨਹੁ; ਸਾਚਾ ਇਹੈ ਸੁਆਉ ॥੧॥

aan bibhoot mithiaa kar maanahu; saachaa ihai suaau |1|

Sant Singh KhalsaYou must realize that all other wealth is false; this alone is the true purpose of life. ||1||
Manmohan SinghDeem thou other wealth as false. This alone is the true aim of life.
Manmohan Singh (Punjabi)ਤੂੰ ਹੋਰ ਦੌਲਤ ਨੂੰ ਕੂੜੀ ਕਰਕੇ ਜਾਣ। ਕੇਵਲ ਇਹ ਹੀ ਜੀਵਨ ਦਾ ਸੱਚਾ ਮਨੋਰਥ ਹੈ।
Fareedkot Teekaਔਰ (ਬਿਭੂਤ) ਮਾਯਾ ਮਿਥ੍ਯਾ ਕਰ ਕੇ ਮਾਨੋ, ਸਚਾ (ਸੁਆਉ) ਪ੍ਰਯੋਜਨ ਇਹ ਹੈ॥੧॥
Prof. Sahib Singh(ਨਾਮ ਤੋਂ ਬਿਨਾ) ਹੋਰ ਹੋਰ ਧਨ-ਪਦਾਰਥ ਨੂੰ ਨਾਸਵੰਤ ਸਮਝ। (ਪਰਮਾਤਮਾ ਦਾ ਨਾਮ ਹੀ) ਸਦਾ ਕਾਇਮ ਰਹਿਣ ਵਾਲਾ ਜੀਵਨ-ਮਨੋਰਥ ਹੈ ॥੧॥

ਪਦ ਅਰਥ ਆਨ = ਹੋਰ ਹੋਰ। ਬਿਭੂਤ = ਐਸ਼੍ਵਰਜ, ਧਨ-ਪਦਾਰਥ। ਮਿਥਿਆ = ਨਾਸਵੰਤ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸੁਆਉ = ਮਨੋਰਥ ॥੧॥

SikhNet (Spanish)considera todas las demás glorias como una ilusión, pues este en Verdad es el único objeto de la vida. (1)

ਜੀਅ ਪ੍ਰਾਨ ਮੁਕਤਿ ਕੋ ਦਾਤਾ; ਏਕਸ ਸਿਉ ਲਿਵ ਲਾਉ ॥

jeea praan mukat ko daataa; ekas siau liv laau |

Sant Singh KhalsaHe is the Giver of the soul, the breath of life and liberation; lovingly tune in to the One and Only Lord.
Manmohan SinghGod is the Giver of soul, vital breath and salvation. Profess thou love for Him alone.
Manmohan Singh (Punjabi)ਵਾਹਿਗੁਰੂ ਆਤਮਾਂ ਜਿੰਤ ਜਾਨ ਤੇ ਮੋਖਸ਼ ਦੇਣ ਵਾਲਾ ਹੈ। ਤੂੰ ਕੇਵਲ ਉਸ ਨਾਲ ਹੀ ਪਿਰਹੜੀ ਪਾ।
Fareedkot Teekaਜੋ ਜੀਵੋਂ ਕੋ ਪ੍ਰਾਨ ਔਰ ਮੁਕਤੀ ਦਾਤਾ ਹੈ ਤਿਸ ਏਕ ਕੇ ਸਾਥ ਬ੍ਰਿਤੀ ਕੋ ਲਗਾਵੋ॥
Prof. Sahib Singhਸਿਰਫ਼ ਪਰਮਾਤਮਾ (ਦੇ ਨਾਮ) ਨਾਲ ਲਗਨ ਪੈਦਾ ਕਰ, ਪਰਮਾਤਮਾ ਹੀ ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਮੁਕਤੀ (ਉੱਚੀ ਆਤਮਕ ਦਸ਼ਾ) ਦੇਣ ਵਾਲਾ ਹੈ।

ਪਦ ਅਰਥ ਕੋ = ਦਾ। ਜੀਅ = ਜਿੰਦ। ਏਕਸ ਸਿਉ = ਇਕ (ਪਰਮਾਤਮਾ) ਨਾਲ ਹੀ। ਲਿਵ = ਲਗਨ।

SikhNet (Spanish)Tu Dios te bendice con la vida, con la respiración vital y el Alma, Él es Quien te emancipa, entónate entonces en Él y sólo en Él.

ਕਹੁ ਨਾਨਕ. ਤਾ ਕੀ ਸਰਣਾਈ; ਦੇਤ ਸਗਲ ਅਪਿਆਉ ॥੨॥੫੩॥੭੬॥

kahu naanak. taa kee saranaaee; det sagal apiaau |2|53|76|

Sant Singh KhalsaSays Nanak, I have entered His Sanctuary; He gives sustenance to all. ||2||53||76||
Manmohan SinghSays Nanak, I have entered the sanctuary of Him alone, who gives sustenance to all.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਕੇਵਲ ਉਸ ਦੀ ਹੀ ਪਨਾਹ ਲਈ ਹੈ, ਜੋ ਸਾਰਿਆਂ ਨੂੰ ਰੋਜੀ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਸ ਵਾਹਿਗੁਰੂ ਕੀ ਸਰਨ ਹੈਂ, ਜੋ ਸਰਬ ਕੋ (ਅਪਿਆਉ) ਭੋਜਨ ਦੇਤਾ ਹੈ॥੨॥੫੩॥੭੬॥☬ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਉਸ ਪਰਮਾਤਮਾ ਦੀ ਸਰਨ ਪਿਆ ਰਹੁ ਜੋ ਸਾਰੇ ਖਾਣ ਪੀਣ ਦੇ ਪਦਾਰਥ ਦੇਂਦਾ ਹੈ ॥੨॥੫੩॥੭੬॥

ਪਦ ਅਰਥ ਤਾ ਕੀ = ਉਸ (ਪਰਮਾਤਮਾ) ਦੀ। ਸਗਲ = ਸਾਰੇ। ਅਪਿਆਉ = ਭੋਜਨ, ਖਾਣੇ ॥੨॥੫੩॥੭੬॥

SikhNet (Spanish)Dice Nanak, busco el Santuario de sólo Aquél que da Sustento a todos. (2-53-76)
Answers quote the Granth verbatim with Ang citations. AI commentary is not Gurbani and not a religious ruling.