ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਹਰਿ ਕੇ ਨਾਮ ਕੀ; ਗਤਿ ਠਾਂਢੀ ॥
har ke naam kee; gat tthaandtee |
Sant Singh KhalsaThe Name of the Lord is cooling and soothing.
Manmohan SinghCool and comforting is the procurement of God's Name;
Manmohan Singh (Punjabi)ਠੰਢ ਚੈਨ ਦੇਣਹਾਰ ਹੈ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ।
Fareedkot Teekaਹੇ ਹਰੀ! ਆਪ ਕੇ ਨਾਮ ਕੀ ਪ੍ਰਾਪਤੀ ਸੀਤਲ ਹੈ॥
Prof. Sahib Singhਪਰਮਾਤਮਾ ਦਾ ਨਾਮ ਸ਼ਾਂਤੀ ਦੇਣ ਵਾਲਾ ਪ੍ਰਭਾਵ ਹੈ-ਪਦ ਅਰਥ ਗਤਿ = ਹਾਲਤ, ਤਾਸੀਰ, ਪ੍ਰਭਾਵ। ਠਾਂਢੀ = ਠੰਢ ਪਾਣ ਵਾਲੀ, ਸ਼ਾਂਤੀ ਦੇਣ ਵਾਲੀ।
SikhNet (Spanish)El Nombre del Señor nos bendice con un Bienestar de frescura,
ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ; ਖੋਜਤ ਖੋਜਤ ਕਾਢੀ ॥੧॥ ਰਹਾਉ ॥
bed puraan simrit saadhoo jan; khojat khojat kaadtee |1| rahaau |
Sant Singh KhalsaSearching, searching the Vedas, the Puraanas and the Simritees, the Holy Saints have realized this. ||1||Pause||
Manmohan Singhthe saints have found this out on seeking the Vedas, the Puranas and the Simritis. Pause.
Manmohan Singh (Punjabi)ਵੇਦਾਂ ਪੁਰਾਣਾਂ ਅਤੇ ਸਿਮਰਤੀਆਂ ਨੂੰ ਢੂੰਡ ਭਾਲ ਕੇ ਸੰਤਾਂ ਨੇ ਇਹ ਗੱਲ ਲੱਭੀ ਹੈ। ਠਹਿਰਾਉ।
Fareedkot Teekaਕੇਵਲ ਮੈਂ ਹੀ ਨਹੀਂ ਕਹਿਤਾ ਚਾਰੋਂ ਬੇਦ, ਅਠਾਰੋਂ ਪੁਰਾਨ ਔਰ ਸਤਾਈ ਸਿਮਰਤੀਆਂ ਔਰ ਸੰਤ ਜਨੋਂ ਨੇ ਏਹ ਬਾਤ ਖੋਜ ਖੋਜ ਕਰ ਕੇ ਨਿਕਾਲੀ ਹੈ॥੧॥ ਰਹਾਉ ॥
Prof. Sahib Singhਇਹੀ ਗੱਲ ਵੇਦਾਂ ਪੁਰਾਣਾਂ ਸਿਮ੍ਰਿਤੀਆਂ ਅਤੇ ਸਾਧੂ ਜਨਾਂ ਨੇ ਖੋਜ ਖੋਜ ਕੇ ਦੱਸੀ ਹੈ ॥੧॥ ਰਹਾਉ ॥ਪਦ ਅਰਥ ਖੋਜਤ = ਖੋਜ ਕਰਦਿਆਂ। ਕਾਢੀ = ਕਹੀ ਹੈ, ਦੱਸੀ ਹੈ ॥੧॥ ਰਹਾਉ ॥
SikhNet (Spanish)sí los Santos han conocido esto buscando en los Vedas, los Puranas y los Smritis. (1-Pausa)
ਸਿਵ ਬਿਰੰਚ ਅਰੁ ਇੰਦ੍ਰ ਲੋਕ; ਤਾ ਮਹਿ ਜਲਤੌ ਫਿਰਿਆ ॥
siv biranch ar indr lok; taa meh jalatau firiaa |
Sant Singh KhalsaIn the worlds of Shiva, Brahma and Indra, I wandered around, burning up with envy.
Manmohan SinghIn the realms of Shiva, Brahma and Indra, one wanders, burning in the fire of envy.
Manmohan Singh (Punjabi)ਸ਼ਿਵਾਜੀ ਬ੍ਰਹਮਾਂ ਅਤੇ ਇੰਦਰ ਦੀਆਂ ਪੁਹੀਆਂ ਵਿੱਚ ਜੀਵ ਈਰਖਾ ਦੀ ਅੱਗ ਵਿੱਚ ਸੜਦਾ ਬਲਦਾ ਫਿਰਦਾ ਹੈ।
Fareedkot Teekaਸਿਵ ਲੋਕ ਔਰ ਬ੍ਰਹਮ ਔਰ ਇੰਦ੍ਰ ਲੋਕ ਤਿਨ ਕੇ ਬੀਚ ਈਰਖਾ ਅਗਨੀ ਕਰ ਜਲਤਾ ਫਿਰਾ॥
Prof. Sahib Singhਸ਼ਿਵ-ਲੋਕ, ਬ੍ਰਹਮ-ਲੋਕ, ਇੰਦ੍ਰ-ਲੋਕ-ਇਹਨਾਂ (ਲੋਕਾਂ) ਵਿਚ ਪਹੁੰਚਿਆ ਹੋਇਆ ਭੀ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਹੀ ਫਿਰਦਾ ਹੈ।ਪਦ ਅਰਥ ਸ਼ਿਵ = ਸ਼ਿਵ (-ਲੋਕ)। ਬਿਰੰਚ = ਬ੍ਰਹਮਾ, ਬ੍ਰਹਮ (-ਲੋਕ)। ਅਰੁ = ਅਤੇ {ਅਰਿ = ਵੈਰੀ}। ਤਾ ਮਹਿ = ਉਹਨਾਂ (ਲੋਕਾਂ) ਵਿਚ। ਜਲਤੌ = (ਤ੍ਰਿਸ਼ਨਾ-ਅੱਗ ਨਾਲ) ਸੜਦਾ ਹੀ।
SikhNet (Spanish)En los mundos de Shiva, Varna e Indra uno se consume en los fuegos de las pasiones,
ਸਿਮਰਿ ਸਿਮਰਿ ਸੁਆਮੀ. ਭਏ ਸੀਤਲ; ਦੂਖੁ ਦਰਦੁ ਭ੍ਰਮੁ ਹਿਰਿਆ ॥੧॥
simar simar suaamee. bhe seetal; dookh darad bhram hiriaa |1|
Sant Singh KhalsaMeditating, meditating in remembrance on my Lord and Master, I became cool and calm; my pains, sorrows and doubts are gone. ||1||
Manmohan SinghRemembering and contemplating the Lord, one becomes cool and is rid of sorrow, pain and doubt.
Manmohan Singh (Punjabi)ਪ੍ਰਭੂ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ, ਜੀਵ ਠੰਢਾ ਠਾਰ ਹੋ ਜਾਂਦਾ ਹੈ ਤੇ ਦੁਖੜੇ ਪੀੜ ਤੇ ਸੰਦੇਹ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਹੇ ਸ੍ਵਾਮੀ! ਆਪ ਕੋ ਮਨ ਬਾਣੀ ਕਰ ਕੇ ਸਿਮਰ ਕਰ ਸੀਤਲ ਹੂਏ ਹੈਂ। ਅਬ ਹਮਾਰਾ ਦੁਖ ਦਰਦ ਪੁਨਹ ਭ੍ਰਮ ਆਪ ਨੇ ਸਭ (ਹਿਰਿਆ) ਖੋਸ ਲਿਆ ਹੈ, ਭਾਵ ਦੂਰ ਕੀਆ ਹੈ॥੧॥
Prof. Sahib Singhਸੁਆਮੀ-ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਜੀਵ ਸ਼ਾਂਤ-ਮਨ ਹੋ ਜਾਂਦੇ ਹਨ। (ਸਿਮਰਨ ਦੀ ਬਰਕਤਿ ਨਾਲ) ਸਾਰਾ ਦੁੱਖ ਦਰਦ ਅਤੇ ਭਟਕਣਾ ਦੂਰ ਹੋ ਜਾਂਦਾ ਹੈ ॥੧॥ਪਦ ਅਰਥ ਸਿਮਰਿ = ਸਿਮਰ ਕੇ। ਸੀਤਲ = ਸ਼ਾਂਤ, ਠੰਢਾ-ਠਾਰ। ਹਿਰਿਆ = ਦੂਰ ਕਰ ਲਿਆ ॥੧॥
SikhNet (Spanish)pero cuando uno medita en Dios, se libera de sus dudas, de sus tristezas y dolores. (1)
ਜੋ ਜੋ ਤਰਿਓ ਪੁਰਾਤਨੁ ਨਵਤਨੁ; ਭਗਤਿ ਭਾਇ ਹਰਿ ਦੇਵਾ ॥
jo jo tario puraatan navatan; bhagat bhaae har devaa |
Sant Singh KhalsaWhoever has been saved in the past or the present, was saved through loving devotional worship of the Divine Lord.
Manmohan SinghWhosoever was saved in the past and present time; he was saved through the love-worship of the Luminous Lord.
Manmohan Singh (Punjabi)ਜੋ ਕੋਈ ਭੀ ਪਿਛਲੇ ਅਤੇ ਵਰਤਮਾਨ ਸਮੇ ਵਿੱਚ ਪਾਰ ਊਤਰਿਆ ਹੈ, ਉਹ ਪ੍ਰਕਾਸ਼ਵਾਨ ਸਮੇਂ ਵਿੱਚ ਪਾਰ ਉਤਰਿਆ ਹੈ, ਊਹ ਪ੍ਰਕਾਸ਼ਵਾਨ ਪ੍ਰਭੂ ਦੀ ਪਿਆਰੀ ਉਪਾਸ਼ਨਾਂ ਰਾਹੀਂ ਹੀ ਪਾਰ ਉਤਰਿਆ ਹੈ।
Fareedkot Teekaਜੋ ਨਵੀਨ ਔਰ ਜੋ ਪੁਰਾਤਨ ਭਗਤ ਤਰਿਆ ਹੈ, ਸੋ ਹੇ ਹਰੀ! (ਦੇਵਾ) ਪ੍ਰਕਾਸ ਰੂਪ ਆਪ ਕੀ ਪ੍ਰੇਮਾ ਭਗਤੀ ਕਰ ਤਰਿਆ ਹੈ॥
Prof. Sahib Singhਪੁਰਾਣੇ ਸਮੇ ਦਾ ਚਾਹੇ ਨਵੇਂ ਸਮੇ ਦਾ ਜਿਹੜਾ ਜਿਹੜਾ ਭੀ (ਭਗਤ) ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਹੈ, ਉਹ ਪ੍ਰਭੂ-ਦੇਵ ਦੀ ਭਗਤੀ ਦੀ ਬਰਕਤਿ ਨਾਲ ਪ੍ਰੇਮ ਦੀ ਬਰਕਤਿ ਨਾਲ ਹੀ ਲੰਘਿਆ ਹੈ।ਪਦ ਅਰਥ ਜੋ ਜੋ = ਜਿਹੜਾ (ਭਗਤ)। ਪੁਰਾਤਨੁ = ਪੁਰਾਣੇ ਸਮੇ ਦਾ। ਨਵਤਨੁ = ਨਵੇਂ ਸਮੇ ਦਾ, ਨਵਾਂ। ਭਾਇ = ਪ੍ਰੇਮ ਦੀ ਰਾਹੀਂ {ਭਾਉ = ਪ੍ਰੇਮ}।
SikhNet (Spanish)Quien haya sido salvado en algún momento, lo fue, sólo a través de la Amorosa Alabanza a Dios.
ਨਾਨਕ ਕੀ ਬੇਨੰਤੀ ਪ੍ਰਭ ਜੀਉ; ਮਿਲੈ ਸੰਤ ਜਨ ਸੇਵਾ ॥੨॥੫੨॥੭੫॥
naanak kee benantee prabh jeeo; milai sant jan sevaa |2|52|75|
Sant Singh KhalsaThis is Nanak's prayer: O Dear God, please let me serve the humble Saints. ||2||52||75||
Manmohan SinghSays Nanak, "O Sire Lord, I pray unto Thee. Bless Thou me with the service of the saints".
Manmohan Singh (Punjabi)ਗੁਰੂ ਜੀ ਫਰਮਾਊਦੇ ਹਨ, ਹੇ ਮਹਾਰਾਜ ਮਾਲਕ! ਮੈਂ ਪ੍ਰਾਰਥਨਾਂ ਕਰਦਾ ਹਾਂ, ਤੂੰ ਮੈਨੂੰ ਸਾਧੂਆਂ ਦੀ ਟਹਿਲ ਸੇਵਾ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭ ਜੀਉ! ਹਮਾਰੀ ਏਹ ਬੇਨਤੀ ਹੈ ਕਿ ਮੇਰੇ ਕੋ ਸੰਤ ਜਨੋਂ ਕੀ ਸੇਵਾ (ਮਿਲੈ) ਪ੍ਰਾਪਤਿ ਹੋਵੈ॥੨॥੫੨॥੭੫॥
Prof. Sahib Singhਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ ਇਹੀ) ਬੇਨਤੀ ਹੈ ਕਿ (ਮੈਨੂੰ ਤੇਰੇ) ਸੰਤ ਜਨਾਂ ਦੀ (ਸਰਨ ਵਿਚ ਰਹਿ ਕੇ) ਸੇਵਾ ਕਰਨ ਦਾ ਮੌਕਾ ਮਿਲ ਜਾਏ ॥੨॥੫੨॥੭੫॥ਪਦ ਅਰਥ ਪ੍ਰਭ ਜੀਉ = ਹੇ ਪ੍ਰਭੂ ਜੀ! ਮਿਲੈ = ਮਿਲ ਜਾਏ ॥੨॥੫੨॥੭੫॥
SikhNet (Spanish)Dice Nanak, oh Dios, mi oración es que vengas a mí, pues yo sólo sirvo a Tus Santos. (2-52-75)