ਗੂਜਰੀ ਮਹਲਾ ੫ ਦੁਪਦੇ ਘਰੁ ੨ ॥
goojaree mahalaa 5 dupade ghar 2 |
Sant Singh KhalsaGoojaree, Fifth Mehl, Dho-Padhay, Second House:
Manmohan SinghGujri 5th Guru. Dupade.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ ਦੁਪਦੇ।
Prof. Sahib Singhਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Guyeri, Mejl Guru Aryan, Quinto Canal Divino, Du-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਪਤਿਤ. ਪਵਿਤ੍ਰ ਲੀਏ ਕਰਿ ਅਪੁਨੇ; ਸਗਲ ਕਰਤ ਨਮਸਕਾਰੋ ॥
patit. pavitr lee kar apune; sagal karat namasakaaro |
Sant Singh KhalsaThe Lord has sanctified the sinners and made them His own; all bow in reverence to Him.
Manmohan SinghThe Lord has purified the sinners and made them Him own, and all pay obeisance unto them.
Manmohan Singh (Punjabi)ਪ੍ਰਭੂ ਨੇ ਪਾਪੀਆਂ ਨੂੰ ਪਾਵਨ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਪਣੇ ਨਿੱਜ ਦੇ ਬਣਾ ਲਿਆ ਹੈ। ਸਾਰੇ ਉਨ੍ਹਾਂ ਨੂੰ ਪ੍ਰਣਾਮ ਕਰਦੇ ਹਨ।
Fareedkot Teekaਹੇ ਹਰੀ! ਜੋ ਪਾਪੀ ਥੇ, ਸੋ ਆਪ ਨੇ ਦਾਸ ਬਨਾਇ ਕਰ ਪਵਿਤ੍ਰ ਕਰ ਲੀਏ, ਪੁਨਾ ਤਿਨ ਕੋ ਸਾਰਾ ਸੰਸਾਰ ਮਾਥਾ ਟੇਕਤਾ ਹੈ॥
Prof. Sahib Singhਵਿਕਾਰਾਂ ਵਿਚ ਡਿੱਗੇ ਹੋਏ ਜਿਨ੍ਹਾਂ ਬੰਦਿਆਂ ਨੂੰ ਪਵਿਤ੍ਰ ਕਰ ਕੇ ਪਰਮਾਤਮਾ ਆਪਣੇ (ਦਾਸ) ਬਣਾ ਲੈਂਦਾ ਹੈ, ਸਾਰੀ ਲੁਕਾਈ ਉਹਨਾਂ ਅੱਗੇ ਸਿਰ ਨਿਵਾਂਦੀ ਹੈ।ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ ਬੰਦੇ। ਲੀਏ ਕਰਿ = ਬਣਾ ਲਏ।
SikhNet (Spanish)El Señor libera a los malvados y purificándolos, los hace Suyos. Entonces todos se postran ante ellos;
ਬਰਨੁ ਜਾਤਿ ਕੋਊ ਪੂਛੈ ਨਾਹੀ; ਬਾਛਹਿ ਚਰਨ ਰਵਾਰੋ ॥੧॥
baran jaat koaoo poochhai naahee; baachheh charan ravaaro |1|
Sant Singh KhalsaNo one asks about their ancestry and social status; instead, they yearn for the dust of their feet. ||1||
Manmohan SinghNo one asks their lineage and caste but others desire the dust of their feet.
Manmohan Singh (Punjabi)ਕੋਈ ਭੀ ਉਨ੍ਹਾਂ ਦੀ ਵੰਸ਼ ਅਤੇ ਜਾਤੀ ਬਾਰੇ ਨਹੀਂ ਪੁੱਛਦਾ। ਪ੍ਰਾਣੀ ਉਨ੍ਹਾਂ ਦੇ ਪੈਰਾਂ ਦੀ ਖਾਕ ਨੂੰ ਲੋੜਦੇ ਹਨ।
Fareedkot Teekaਬਰਨ ਔ ਬਰਨੋਂ ਕੇ ਅੰਤਰ ਜੋ ਜਾਤੇਂ ਹੋ ਗਈ ਹੈਂ, ਸੋ ਤਿਨ ਕੀ ਕੋਈ ਨਹੀਂ ਪੂਛਤਾ। ਸਭ ਉਨ ਕੀ ਚਰਨ ਧੂਰੀ ਕੀ ਇਛਾ ਕਰਤੇ ਹੈਂ॥੧॥
Prof. Sahib Singhਕੋਈ ਨਹੀਂ ਪੁੱਛਦਾ ਉਹਨਾਂ ਦਾ ਵਰਨ ਕੇਹੜਾ ਹੈ ਉਹਨਾਂ ਦੀ ਜਾਤਿ ਕੇਹੜੀ ਹੈ। ਸਭ ਲੋਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ॥੧॥ਪਦ ਅਰਥ ਬਰਨੁ = (ਬ੍ਰਾਹਮਣ ਖੱਤ੍ਰੀ ਆਦਿਕ) ਵਰਨ। ਕੋਊ = ਕੋਈ ਭੀ। ਬਾਛਹਿ = ਚਾਹੁੰਦੇ ਹਨ, ਮੰਗਦੇ ਹਨ। ਰਵਾਰੋ = ਧੂੜ ॥੧॥
SikhNet (Spanish)ahora debido al Estado que han alcanzado a nadie le importa ya su casta y todos buscan el Polvo de Sus Pies. (1)
ਠਾਕੁਰ; ਐਸੋ ਨਾਮੁ ਤੁਮੑਾਰੋ ॥
tthaakur; aiso naam tumaaro |
Sant Singh KhalsaO Lord Master, such is Your Name.
Manmohan SinghO Lord, such is the glory of Thy Name.
Manmohan Singh (Punjabi)ਹੇ ਪ੍ਰਭੂ! ਐਹੋ ਜਿਹੇ ਹੈ ਪ੍ਰਤਾਪ ਤੇਰੇ ਨਾਮ ਦਾ।
Fareedkot Teekaਹੇ ਠਾਕੁਰ! ਤੁਮਾਰਾ ਨਾਮ ਐਸਾ ਹੈ॥
Prof. Sahib Singhਹੇ ਮਾਲਕ-ਪ੍ਰਭੂ! ਤੇਰਾ ਨਾਮ ਅਸਚਰਜ ਸ਼ਕਤੀ ਵਾਲਾ ਹੈ।ਪਦ ਅਰਥ ਠਾਕੁਰ = ਹੇ ਠਾਕੁਰ! ਐਸੋ = ਅਜੇਹੀ ਸਮਰਥਾ ਵਾਲਾ।
SikhNet (Spanish)Oh Maestro, tal es Tu Nombre Grandioso;
ਸਗਲ ਸ੍ਰਿਸਟਿ ਕੋ ਧਣੀ ਕਹੀਜੈ; ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥
sagal srisatt ko dhanee kaheejai; jan ko ang niraaro |1| rahaau |
Sant Singh KhalsaYou are called the Lord of all creation; You give Your unique support to Your servant. ||1||Pause||
Manmohan SinghThou art called the Lord of all creation, and Thou givest singular backing to Thy servant. Pause.
Manmohan Singh (Punjabi)ਤੂੰ ਸਮੂਹ ਰਚਨਾ ਦਾ ਸੁਆਮੀ ਆਖਿਆ ਜਾਂਦਾ ਹੈ। ਆਪਣੇ ਸੇਵਕ ਦਾ ਤੂੰ ਨਿਰਾਲਾ ਹੀ ਪੱਖ ਪੂਰਦਾ ਹੈ। ਠਹਿਰਾਉ।
Fareedkot Teekaਸਾਰੀ ਸ੍ਰਿਸਟ ਕਾ ਤੇਰੇ ਕੋ ਧਨੀ ਕਹਤੇ ਹੈਂ। ਪਰੰਤੂ ਅਪਨੇ ਦਾਸੋਂ ਕਾ ਪਖ੍ਯ ਦ੍ਰਿਸ਼ਟੀ ਕੇ ਨਿਆਉਂ ਸੇ ਭਿੰਨ ਹੀ ਕਰਤਾ ਹੈ॥੧॥ ਰਹਾਉ ॥
Prof. Sahib Singhਤੂੰ ਆਪਣੇ ਸੇਵਕ ਦਾ ਅਨੋਖਾ ਹੀ ਪੱਖ ਕਰਦਾ ਹੈਂ, (ਤੇਰੇ ਨਾਮ ਦੀ ਬਰਕਤਿ ਨਾਲ ਤੇਰਾ ਸੇਵਕ) ਸਾਰੀ ਦੁਨੀਆ ਦਾ ਮਾਲਕ ਅਖਵਾਣ ਲੱਗ ਪੈਂਦਾ ਹੈ ॥੧॥ ਰਹਾਉ ॥ਪਦ ਅਰਥ ਧਣੀ = ਮਾਲਕ। ਕਹੀਜੈ = ਅਖਵਾਂਦਾ ਹੈ। ਜਨ ਕੋ = ਦਾਸ ਦਾ। ਅੰਗੁ = ਪੱਖ। ਨਿਰਾਰੋ = ਨਿਰਾਲਾ, ਅਨੋਖਾ ॥੧॥ ਰਹਾਉ ॥
SikhNet (Spanish)Tú eres el Señor de toda la Creación y eres el Único Soporte de Tu Sirviente. (1-Pausa)
ਸਾਧਸੰਗਿ ਨਾਨਕ. ਬੁਧਿ ਪਾਈ; ਹਰਿ ਕੀਰਤਨੁ ਆਧਾਰੋ ॥
saadhasang naanak. budh paaee; har keeratan aadhaaro |
Sant Singh KhalsaIn the Saadh Sangat, the Company of the Holy, Nanak has obtained understanding; singing the Kirtan of the Lord's Praises is his only support.
Manmohan SinghIn the guild of saints, Nanak has obtained understanding, and singing the praise of God is his mainstay.
Manmohan Singh (Punjabi)ਸਤਿ ਸੰਗਤ ਅੰਦਰ ਨਾਨਕ ਨੂੰ ਸਮਝ ਪ੍ਰਾਪਤ ਹੋ ਗਈ ਹੈ। ਵਾਹਿਗੁਰੂ ਦਾ ਜੱਸ ਗਾਇਨ ਕਰਨਾ ਉਸ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਧ ਸੰਗਤ ਦੁਆਰੇ ਜਿਨੋਂ ਨੇ ਉਤਮ ਬੁਧਿ ਪਾਈ ਹੈ ਤਿਨੋਂ ਕੋ ਹਰਿ ਕੀਰਤਨ ਕਾ (ਆਧਾਰ) ਆਸਰਾ ਹੈ॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ (ਸੁਚੱਜੀ) ਅਕਲ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ।ਪਦ ਅਰਥ ਬੁਧਿ = ਸੁਚੱਜੀ ਅਕਲ। ਆਧਾਰੋ = ਆਸਰਾ।
SikhNet (Spanish)La mente de Nanak ha despertado y ahora el cantar Tu Nombre en la Sociedad de los Santos la satisface en todo.
ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ; ਮੁਕਤਿ ਭਇਓ ਚੰਮਿਆਰੋ ॥੨॥੧॥੧੦॥
naamadeo trilochan kabeer daasaro; mukat bheo chamiaaro |2|1|10|
Sant Singh KhalsaThe Lord's servants, Naam Dayv, Trilochan, Kabeer and Ravi Daas the shoe-maker have been liberated. ||2||1||10||
Manmohan SinghLord's serfs, Namdev, Trilochan, Kabir and Ravidas, the show maker, got emancipated.
Manmohan Singh (Punjabi)ਸੁਆਮੀ ਦੇ ਗੋਲੇ, ਨਾਮਦੇਵ, ਤ੍ਰਿਲੋਚਨ, ਕਬੀਰ ਅਤੇ ਰਵਿਦਾਸ ਚਮਾਰ ਮੋਖਸ਼ ਹੋ ਗਏ।
Fareedkot Teekaਸੋ ਕੌਨ ਦੇਖੋ ਨਾਮੁਦੇਉ ਛੀਂਬਾ, ਕਬੀਰ (ਦਾਸਰੋ) ਜੁਲਾਹਾ, ਤਿਲੋਚਨ ਬਾਨੀਆਂ, ਰਵਿਦਾਸ ਚਮਾਰ, ਇਨ ਕੀ ਸਭ ਚਰਣ ਧੂਰ ਚਾਹਤੇ ਹੈਂ। ਅਰ ਇਨ ਕਾ ਸਮਦਾਉ ਮੁਕਤ ਕੋ ਪ੍ਰਾਪਤ ਭ੍ਯਾ ਹੈ। ਭਾਵ ਇਹੁ ਕਿ ਹੇ ਠਾਕਰ! ਏਹੁ ਸਭ ਤੇਰੇ ਨਾਮ ਕਾ ਪ੍ਰਤਾਪ ਹੈ॥੨॥੧॥੧੦॥☬ਪਰਮੇਸ੍ਵਰ ਕੀ ਬਿਅੰਤਤਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singh(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਨਾਮਦੇਵ, ਤ੍ਰਿਲੋਚਨ, ਕਬੀਰ, ਰਵਿਦਾਸ ਚਮਾਰ-ਹਰੇਕ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਕਰ ਗਿਆ ॥੨॥੧॥੧੦॥ਪਦ ਅਰਥ ਦਾਸਰੋ = ਨਿਮਾਣਾ ਜਿਹਾ ਦਾਸ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਚੰਮਿਆਰੋ = ਰਵਿਦਾਸ ਚਮਿਆਰ ॥੨॥੧॥੧੦॥
SikhNet (Spanish)Y así como han sido liberados Nam Dev, Trilochan, Kabir y Ravi Das el zapatero, así soy liberado también bajo Tu Servicio. (2-1-10)