ਗੂਜਰੀ ਮਹਲਾ ੫ ॥
goojaree mahalaa 5 |
Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.
ਹੈ ਨਾਹੀ ਕੋਊ ਬੂਝਨਹਾਰੋ; ਜਾਨੈ ਕਵਨੁ ਭਤਾ ॥
hai naahee koaoo boojhanahaaro; jaanai kavan bhataa |
Sant Singh KhalsaNo one understands the Lord; who can understand His plans?
Manmohan SinghThere is no knower of the Lord, who can understand His plans.
Manmohan Singh (Punjabi)ਸਾਹਿਬ ਨੂੰ ਜਾਨਣ ਵਾਲਾ ਕੋਈ ਨਹੀਂ ਉਸ ਦੀਆਂ ਹਿਕਮਤਾਂ ਨੂੰ ਕੌਣ ਬੁੱਝ ਸਕਦਾ ਹੈ।
Fareedkot Teekaਹੇ ਭਾਈ! ਕੋਈ ਹਰੀ ਕੋ ਯਥਾਰਥ ਬੂਝਨੇ ਹਾਰਾ ਨਹੀਂ ਹੈ, ਇਸ ਸੇ ਕਿਸ (ਭਤਾ) ਭਾਂਤ ਪ੍ਰਕਾਰ ਜਾਨੈ॥
Prof. Sahib Singhਕੋਈ ਭੀ ਐਸਾ ਮਨੁੱਖ ਨਹੀਂ ਹੈ ਜੇਹੜਾ ਪਰਮਾਤਮਾ ਦੇ ਸਹੀ ਸਰੂਪ ਨੂੰ ਸਮਝਣ ਦੀ ਤਾਕਤ ਰੱਖਦਾ ਹੋਵੇ।ਪਦ ਅਰਥ ਕੋਊ = ਕੋਈ ਭੀ। ਬੂਝਨਹਾਰੋ = ਸਮਝਣ ਦੀ ਸਮਰਥਾ ਵਾਲਾ। ਕਵਨੁ = ਕੌਣ? ਭਤਾ = ਭਾਤਿ, ਕਿਸਮ।
SikhNet (Spanish)¿Quién es aquél que conoce a su Señor? ¿Quién es el que conoce Su Camino?
ਸਿਵ ਬਿਰੰਚਿ ਅਰੁ ਸਗਲ ਮੋਨਿ ਜਨ; ਗਹਿ ਨ ਸਕਾਹਿ. ਗਤਾ ॥੧॥
siv biranch ar sagal mon jan; geh na sakaeh. gataa |1|
Sant Singh KhalsaShiva, Brahma and all the silent sages cannot understand the state of the Lord. ||1||
Manmohan SinghShiva, Brahma and all the silent sages, cannot comprehend Lord's condition.
Manmohan Singh (Punjabi)ਸ਼ਿਵਜੀ, ਬ੍ਰਹਮਾ ਅਤੇ ਸਾਰੇ ਖਾਮੋਸ਼ ਰਿਸ਼ੀ ਸੁਆਮੀ ਦੀ ਅਵਸਥਾ ਨੂੰ (ਸਮਝ) ਜਾਂ (ਪਕੜ) ਨਹੀਂ ਸਕਦੇ।
Fareedkot Teekaਸ਼ਿਵ ਅਰ ਬ੍ਰਹਮਾ ਔਰ ਸਭ ਮੁਨਿ ਜਨ ਭੀ (ਗਹਿ) ਪਕੜ ਨਹੀਂ ਸਕਤੇ, ਉਸ ਕੀ (ਗਤਾ) ਗਤਿ ਤੋ ਈਹਾਂ ਤਕ ਹੈ॥੧॥
Prof. Sahib Singhਕੌਣ ਜਾਣ ਸਕਦਾ ਹੈ ਕਿ ਉਹ ਕਿਹੋ ਜਿਹਾ ਹੈ? ਸ਼ਿਵ, ਬ੍ਰਹਮਾ ਅਤੇ ਹੋਰ ਸਾਰੇ ਰਿਸ਼ੀ ਮੁਨੀ ਭੀ ਉਸ ਪਰਮਾਤਮਾ ਦੇ ਸਰੂਪ ਨੂੰ ਸਮਝ ਨਹੀਂ ਸਕਦੇ ॥੧॥ਪਦ ਅਰਥ ਬਿਰੰਚਿ = ਬ੍ਰਹਮਾ। ਅਰੁ = ਅਤੇ। ਗਹਿ ਨ ਸਕਾਹਿ = ਫੜ ਨਹੀਂ ਸਕਦੇ। ਗਤਾ = ਗਤਿ, ਹਾਲਤ ॥੧॥
SikhNet (Spanish)Ni Shiva ni Brahma ni los hombres de silencio han entendido lo que es Su Estado de Ser. (1)
ਪ੍ਰਭ ਕੀ; ਅਗਮ ਅਗਾਧਿ ਕਥਾ ॥
prabh kee; agam agaadh kathaa |
Sant Singh KhalsaGod's sermon is profound and unfathomable.
Manmohan SinghThe Lord's discourse is recondite and unfathomable.
Manmohan Singh (Punjabi)ਸੁਆਮੀ ਦੀ ਵਾਰਤਾ ਗੁਹਜ ਅਤੇ ਅਥਾਹ ਹੈ।
Fareedkot Teekaਯਾਂ ਤੇ ਐਸੇ ਪ੍ਰਭੂ ਕੀ ਅਗਮ ਔਰ (ਅਗਾਧਿ) ਅਥਾਹ ਕਥਾ ਹੈ॥
Prof. Sahib Singhਪਰਮਾਤਮਾ ਕਿਹੋ ਜਿਹਾ ਹੈ-ਇਸ ਗੱਲ ਦੀ ਸਮਝ ਮਨੁੱਖ ਦੀ ਪਹੁੰਚ ਤੋਂ ਪਰੇ ਹੈ (ਮਨੁੱਖੀ ਸਮਝ ਵਾਸਤੇ) ਬਹੁਤ ਹੀ ਡੂੰਘੀ ਹੈ।ਪਦ ਅਰਥ ਅਗਮ = ਅਪਹੁੰਚ। ਅਗਾਧਿ = ਡੂੰਘੀ।
SikhNet (Spanish)La Enseñanza del Señor es Profunda e Insondable, pues escuchar es una cosa y saber es otra.
ਸੁਨੀਐ ਅਵਰ. ਅਵਰ ਬਿਧਿ ਬੁਝੀਐ; ਬਕਨ ਕਥਨ ਰਹਤਾ ॥੧॥ ਰਹਾਉ ॥
suneeai avar. avar bidh bujheeai; bakan kathan rahataa |1| rahaau |
Sant Singh KhalsaHe is heard to be one thing, but He is understood to be something else again; He is beyond description and explanation. ||1||Pause||
Manmohan SinghGod is heard to be one thing, but on comprehension, appears to be quit another type. He is beyond narration and exposition. Pause.
Manmohan Singh (Punjabi)ਵਾਹਿਗੁਰੂ ਸੁਣੀਦਾ ਕੁਛ ਹੋਰ ਹੈ, ਪ੍ਰੰਤੂ ਸਮਝਣ ਤੇ ਕੁਝ ਹੋਰ ਹੀ ਤਰ੍ਹਾਂ ਦਾ ਜਾਪਦਾ ਹੈ। ਉਹ ਵਰਣਨ ਅਤੇ ਵਿਆਖਿਆ ਕਰਨ ਤੋਂ ਬਾਹਰ ਹੈ। ਠਹਿਰਾਉ।
Fareedkot Teekaਸੁਨੀਤੀ ਔਰ ਪ੍ਰਕਾਰ ਸੇ ਹੈ ਬੂਝੀਤੀ ਔਰ ਪ੍ਰਕਾਰ ਸੇ ਹੈ। ਭਾਵ ਸਾਸਤ੍ਰਾਂ ਦੁਆਰੇ ਸੁਨੀਤਾ ਹੈ ਕਿ ਪਰਮੇਸ੍ਵਰ ਅਵਤਾਰ ਧਾਰ ਕਰ ਦੁਸਟੋਂ ਕਾ ਨਾਸ ਕਰਤਾ ਹੈ ਅਰ ਭਗਤੋਂ ਕੀ ਰਖ੍ਯਾ ਕਰਤਾ ਹੈ ਔ ਯਥਾਰਥ ਸਮਝੀਏ ਤੋ ਉਸਦਾ ਸਰੂਪ ਬੋਲਨੇ ਸੇ ਅਰ ਕਥਨ ਕਰਨੇ ਸੇ ਰਹਿਤ, ਭਾਵ ਨਿਰਗੁਣ ਸਰਗੁਨ ਕਛ ਨਹੀਂ ਕਹਾ ਜਾਤਾ ਹੈ॥੧॥ ਰਹਾਉ ॥
Prof. Sahib Singh(ਉਸ ਦੇ ਸਰੂਪ ਬਾਰੇ ਲੋਕਾਂ ਪਾਸੋਂ) ਸੁਣੀਦਾ ਕੁਝ ਹੋਰ ਹੈ, ਤੇ ਸਮਝੀਦਾ ਕਿਸੇ ਹੋਰ ਤਰ੍ਹਾਂ ਹੈ, ਕਿਉਂਕਿ (ਉਸ ਦਾ ਸਰੂਪ) ਦੱਸਣ ਤੋਂ ਬਿਆਨ ਕਰਨ ਤੋਂ ਬਾਹਰ ਹੈ ॥੧॥ ਰਹਾਉ ॥ਪਦ ਅਰਥ ਸੁਨੀਐ = ਸੁਣਿਆ ਜਾਂਦਾ ਹੈ। ਅਵਰ ਬਿਧਿ = ਹੋਰ ਹੀ ਤਰ੍ਹਾਂ। ਬੁਝੀਐ = ਸਮਝਿਆ ਜਾਂਦਾ ਹੈ। ਰਹਤਾ = ਪਰੇ, ਬਿਨਾ ॥੧॥ ਰਹਾਉ ॥
SikhNet (Spanish)Sí, es más que el alcance de las palabras. (1‑Pausa)
ਆਪੇ ਭਗਤਾ. ਆਪਿ ਸੁਆਮੀ; ਆਪਨ ਸੰਗਿ ਰਤਾ ॥
aape bhagataa. aap suaamee; aapan sang rataa |
Sant Singh KhalsaHe Himself is the devotee, and He Himself is the Lord and Master; He is imbued with Himself.
Manmohan SinghGod Himself is the devotee and Himself his Master. He is imbued with Himself
Manmohan Singh (Punjabi)ਵਾਹਿਗੁਰੂ ਖੁਦ ਸ਼ਰਧਾਲੂ ਹੈ ਅਤੇ ਖੁਦ ਹੀ ਉਸ ਦਾ ਮਾਲਕ। ਉਹ ਆਪਣੇ ਆਪ ਨਾਲ ਹੀ ਰੰਗਿਆ ਹੋਇਆ ਹੈ।
Fareedkot Teekaਤਾਂ ਤੇ ਇਹ ਸਿਧਾਂਤ ਹੈ ਕਿ ਆਪ ਹੀ ਭਗਤ ਰੂਪ ਹੈ, ਆਪ ਹੀ ਸ੍ਵਾਮੀ ਰੂਪ ਹੈ, ਅਪਨੇ ਹੀ ਸੰਗ ਰਤਾ ਹੂਆ ਹੈ॥
Prof. Sahib Singhਪਰਮਾਤਮਾ ਆਪ ਹੀ (ਆਪਣਾ) ਭਗਤ ਹੈ, ਆਪ ਹੀ ਮਾਲਕ ਹੈ, ਆਪ ਹੀ ਆਪਣੇ ਨਾਲ ਮਸਤ ਹੈ,ਪਦ ਅਰਥ ਆਪੇ = ਆਪ ਹੀ। ਸੰਗਿ = ਨਾਲ। ਰਤਾ = ਮਸਤ।
SikhNet (Spanish)Él Mismo es el Devoto, Él Mismo es el objeto de Alabanza, Él está en Júbilo Consigo Mismo.
ਨਾਨਕ. ਕੋ ਪ੍ਰਭੁ, ਪੂਰਿ ਰਹਿਓ ਹੈ; ਪੇਖਿਓ ਜਤ੍ਰ ਕਤਾ ॥੨॥੨॥੧੧॥
naanak. ko prabh, poor rahio hai; pekhio jatr kataa |2|2|11|
Sant Singh KhalsaNanak's God is pervading and permeating everywhere; wherever he looks, He is there. ||2||2||11||
Manmohan SinghNanak, Lord is pervading all and he beholds Him everywhere.
Manmohan Singh (Punjabi)ਨਾਨਕ ਦਾ ਸੁਆਮੀ ਸਾਰੇ ਪਰੀਪੂਰਨ ਹੋ ਰਿਹਾ ਹੈ। ਮੈਂ ਉਸ ਨੂੰ ਹਰ ਥਾਂ ਵੇਖਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰਾ ਪ੍ਰਭੂ ਜਹਾਂ ਕਹਾਂ ਸਰਬਗ੍ਯ ਦੇਖਾ ਹੈ ਪੂਰਨ ਹੋ ਰਹਾ ਹੀ ਦੇਖਾ ਹੈ॥੨॥੨॥੧੧॥☬ਅਨੰਨ੍ਯ ਭਗਤੋਂ ਪਰ ਹਰੀ ਕੀ ਪ੍ਰੀਤਿ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singh(ਕਿਉਂਕਿ, ਹੇ ਭਾਈ!) ਨਾਨਕ ਦਾ ਪਰਮਾਤਮਾ ਸਾਰੇ ਹੀ ਸੰਸਾਰ ਵਿਚ ਵਿਆਪਕ ਹੈ, (ਨਾਨਕ ਨੇ) ਉਸ ਨੂੰ ਹਰ ਥਾਂ ਵੱਸਦਾ ਵੇਖਿਆ ਹੈ ॥੨॥੨॥੧੧॥ਪਦ ਅਰਥ ਕੋ = ਦਾ। ਜਤ੍ਰ ਕਤਾ = ਜਿਥੇ ਕਿਥੇ, ਹਰ ਥਾਂ ॥੨॥੨॥੧੧॥
SikhNet (Spanish)Pues el Maestro de Nanak prevalece en todo, y es visto aquí y en todos lados. (2‑2‑11)