ੴ

ਸਿੱਖਬਾਣੀ · SikhBani

Ang 498

Sri Guru Granth Sahib · Raag Gujri · 6 shabads, 36 lines
Translations
Shabad Guru Arjan Dev Ji Raag Gujri continued from Ang 497

ਆਠ ਪਹਰ. ਹਰਿ ਕੇ ਗੁਨ ਗਾਵੈ; ਭਗਤਿ ਪ੍ਰੇਮ ਰਸਿ ਮਾਤਾ ॥

aatth pehar. har ke gun gaavai; bhagat prem ras maataa |

Sant Singh KhalsaTwenty-four hours a day, he sings the Glorious Praises of the Lord, absorbed in loving devotional worship.
Manmohan SinghAbsorbed in the Nectar of love worship, he sings God's praises, the eight-watches through.
Manmohan Singh (Punjabi)ਪ੍ਰੇਮ-ਉਪਾਸ਼ਨਾ ਦੇ ਅੰਮ੍ਰਿਤ ਵਿੱਚ ਲੀਨ ਹੋਇਆ ਹੋਇਆ ਉਹ ਅੱਠੇ ਪਹਿਰ ਵਾਹਿਗੁਰੂ ਦੇ ਜੱਸ ਗਾਇਨ ਕਰਦਾ ਹੈ।
Fareedkot Teekaਜੋ ਪ੍ਰੇਮਾ ਭਗਤਿ ਕੇ ਰਸ ਮੇਂ ਮਸਤ ਹੂਆ ਹੂਆ ਆਠੋਂ ਪਹਿਰ ਹਰਿ ਕੇ ਗੁਣ ਗਾਵਤਾ ਹੈ॥
Prof. Sahib Singh(ਜਿਸ ਮਨੁੱਖ ਉੱਤੇ ਪ੍ਰ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ) ਪਰਮਾਤਮਾ ਦੀ ਭਗਤੀ ਤੇ ਪਿਆਰ ਦੇ ਸੁਆਦ ਵਿਚ ਮਸਤ ਹੋ ਕੇ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।

ਪਦ ਅਰਥ ਗਾਵੈ = ਗਾਂਦਾ ਹੈ। ਰਸਿ = ਸੁਆਦ ਵਿਚ। ਮਾਤਾ = ਮਸਤ।

SikhNet (Spanish)Las veinticuatro horas del día él entona las Gloriosas Alabanzas del Señor, absorbido en la Amorosa Alabanza con total Devoción.

ਹਰਖ ਸੋਗ ਦੁਹੁ ਮਾਹਿ ਨਿਰਾਲਾ; ਕਰਣੈਹਾਰੁ ਪਛਾਤਾ ॥੨॥

harakh sog duhu maeh niraalaa; karanaihaar pachhaataa |2|

Sant Singh KhalsaHe remains unaffected by both fortune and misfortune, and he recognizes the Creator Lord. ||2||
Manmohan SinghBoth in weal and woe he remains unaffected and recognizes his Creator.
Manmohan Singh (Punjabi)ਖੁਸ਼ੀ ਤੇ ਗਮੀ ਦੋਨਾਂ ਅੰਦਰ ਉਹ ਨਿਰਲੇਪ ਰਹਿੰਦਾ ਹੈ ਅਤੇ ਆਪਣੇ ਸਿਰਜਣਹਾਰ ਨੂੰ ਹੀ ਸਿੰਞਾਣਦਾ ਹੈ।
Fareedkot Teekaਔਰ ਹਰਖ ਸੋਗ ਦੋਨੋਂ ਸੇ ਅਲਗ ਰਹਤਾ ਹੈ, ਤਿਸ ਨੇ ਕਰਨੇ ਹਾਰੇ ਕਰਤਾ ਪੁਰਖ ਕੋ ਪਛਾਨਾ ਹੈ॥੨॥
Prof. Sahib Singh(ਇਸ ਤਰ੍ਹਾਂ) ਉਹ ਖ਼ੁਸ਼ੀ ਤੇ ਗ਼ਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ, ਉਹ ਸਦਾ ਸਿਰਜਣਹਾਰ-ਪ੍ਰਭੂ ਨਾਲ ਸਾਂਝ ਪਾਈ ਰੱਖਦਾ ਹੈ ॥੨॥

ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮੀ। ਦੁਹੁ ਮਾਹਿ = ਦੋਹਾਂ ਵਿਚ। ਨਿਰਾਲਾ = {ਨਿਰ-ਆਲਯ। ਆਲਯ = ਘਰ} ਵੱਖਰਾ, ਨਿਰਲੇਪ ॥੨॥

SikhNet (Spanish)Elevándose más allá del dolor y del placer, conoce a su Señor Creador. (2)

ਜਿਸ ਕਾ ਸਾ, ਤਿਨ ਹੀ ਰਖਿ ਲੀਆ; ਸਗਲ ਜੁਗਤਿ ਬਣਿ ਆਈ ॥

jis kaa saa, tin hee rakh leea; sagal jugat ban aaee |

Sant Singh KhalsaThe Lord saves those who belong to Him, and all pathways are opened to them.
Manmohan SinghHe, to whom he belongs, saves him and all the ways are opened unto him.
Manmohan Singh (Punjabi)ਜੀਹਦਾ ਉਹ ਹੈ, ਉਹੀ ਉਸ ਦੀ ਰੱਖਿਆ ਕਰਦਾ ਹੈ ਅਤੇ ਉਸ ਦੇ ਲਈ ਸਾਰੇ ਰਸਤੇ ਖੋਲ੍ਹ ਦਿੱਤੇ ਜਾਂਦੇ ਹਨ।
Fareedkot Teekaਜਿਸ ਕਾ ਦਾਸ ਥਾ ਤਿਸ ਨੇ ਸਭ ਬਿਘਨੋਂ ਸੇ ਵਹੁ ਭਗਤ ਰਖ ਲੀਆ ਹੈ ਔਰ ਸਭ ਲੋਕ ਪਰਲੋਕ ਭੀ ਉਸ ਕੀ ਜੁਗਤ ਬਨ ਆਈ ਹੈ। ਅਰਥਾਤ ਇਸ ਲੋਕ ਮੇਂ ਭੀ ਸੁਖੀ ਹੈ ਅਰ ਪਰਲੋਕ ਮੇਂ ਭੀ ਅਨੰਦ ਭੋਗਤਾ ਹੈ॥
Prof. Sahib Singh(ਪ੍ਰਭੂ! ਦੀ ਦਇਆ ਨਾਲ) ਜਿਹੜਾ ਮਨੁੱਖ ਉਸ ਪ੍ਰਭੂ ਦਾ ਹੀ ਸੇਵਕ ਬਣ ਜਾਂਦਾ ਹੈ, ਉਹ ਪ੍ਰਭੂ ਹੀ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਬਚਾ ਲੈਂਦਾ ਹੈ, ਉਸ ਮਨੁੱਖ ਦੀ ਸਾਰੀ ਜੀਵਨ-ਮਰਯਾਦਾ ਸੁਚੱਜੀ ਬਣ ਜਾਂਦੀ ਹੈ।

ਪਦ ਅਰਥ ਜਿਸ ਕਾ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਸਾ = ਸੀ। ਤਿਨ ਹੀ = ਤਿਨਿ ਹੀ, ਉਸੇ (ਪ੍ਰਭੂ) ਨੇ ਹੀ {ਲਫ਼ਜ਼ 'ਤਿਨਿ' ਦੀ ਿ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਜੁਗਤਿ = ਜੀਵਨ-ਮਰਯਾਦਾ।

SikhNet (Spanish)Dios, a Quien él pertenece, lo salva, y todos los caminos se despejan.

ਕਹੁ ਨਾਨਕ. ਪ੍ਰਭ ਪੁਰਖ ਦਇਆਲਾ; ਕੀਮਤਿ ਕਹਣੁ. ਨ ਜਾਈ ॥੩॥੧॥੯॥

kahu naanak. prabh purakh deaalaa; keemat kehan. na jaaee |3|1|9|

Sant Singh KhalsaSays Nanak, the value of the Merciful Lord God cannot be described. ||3||1||9||
Manmohan SinghSays Nanak, the worth of the merciful mighty Master cannot be told.
Manmohan Singh (Punjabi)ਗੁਰੂ ਜੀ ਆਖਦੇ ਹਨ, ਮਿਹਰਬਾਨ ਬਲਵਾਨ ਮਾਲਕ ਦਾ ਮੁੱਲ ਦੱਸਿਆ ਜਾ ਨਹੀਂ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਜੋ ਮੇਰਾ ਪ੍ਰਭੂ ਪੁਰਖ ਦਿਆਲ ਹੈ ਤਿਸ ਕੀ ਕੀਮਤ ਕਹੀ ਨਹੀਂ ਜਾਤੀ॥੩॥੧॥੯॥
Prof. Sahib Singhਨਾਨਕ ਆਖਦਾ ਹੈ- ਸਰਬ-ਵਿਆਪਕ ਪ੍ਰਭੂ ਜੀ (ਆਪਣੇ ਸੇਵਕ ਉਤੇ ਸਦਾ) ਦਇਆਵਾਨ ਰਹਿੰਦੇ ਹਨ। ਪ੍ਰਭੂ ਦੀ ਦਇਆਲਤਾ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ॥੩॥੧॥੯॥

* ਨੋਟ: ਸਿਰਲੇਖ ਵਿਚ ਲਿਖਿਆ ਹੈ 'ਤਿਪਦੇ' (ਤਿੰਨਾਂ ਬੰਦਾਂ ਵਾਲੇ ਸ਼ਬਦ-ਬਹੁ-ਵਚਨ)। ਪਰ ਇਥੇ ਸਿਰਫ਼ ਇਹੋ ਹੀ 'ਤਿਪਤਾ' ਦਰਜ ਹੈ।

SikhNet (Spanish)Dice Nanak, el Señor es Misericordioso y Compasivo; oh, ¿quién podría evaluar Su Gloria? (3-1-9)

Open this shabad (10 lines, Angs 497-498) →

Shabad Guru Arjan Dev Ji Raag Gujri

ਗੂਜਰੀ ਮਹਲਾ ੫ ਦੁਪਦੇ ਘਰੁ ੨ ॥

goojaree mahalaa 5 dupade ghar 2 |

Sant Singh KhalsaGoojaree, Fifth Mehl, Dho-Padhay, Second House:
Manmohan SinghGujri 5th Guru. Dupade.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ ਦੁਪਦੇ।
Prof. Sahib Singhਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Guyeri, Mejl Guru Aryan, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਪਤਿਤ. ਪਵਿਤ੍ਰ ਲੀਏ ਕਰਿ ਅਪੁਨੇ; ਸਗਲ ਕਰਤ ਨਮਸਕਾਰੋ ॥

patit. pavitr lee kar apune; sagal karat namasakaaro |

Sant Singh KhalsaThe Lord has sanctified the sinners and made them His own; all bow in reverence to Him.
Manmohan SinghThe Lord has purified the sinners and made them Him own, and all pay obeisance unto them.
Manmohan Singh (Punjabi)ਪ੍ਰਭੂ ਨੇ ਪਾਪੀਆਂ ਨੂੰ ਪਾਵਨ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਪਣੇ ਨਿੱਜ ਦੇ ਬਣਾ ਲਿਆ ਹੈ। ਸਾਰੇ ਉਨ੍ਹਾਂ ਨੂੰ ਪ੍ਰਣਾਮ ਕਰਦੇ ਹਨ।
Fareedkot Teekaਹੇ ਹਰੀ! ਜੋ ਪਾਪੀ ਥੇ, ਸੋ ਆਪ ਨੇ ਦਾਸ ਬਨਾਇ ਕਰ ਪਵਿਤ੍ਰ ਕਰ ਲੀਏ, ਪੁਨਾ ਤਿਨ ਕੋ ਸਾਰਾ ਸੰਸਾਰ ਮਾਥਾ ਟੇਕਤਾ ਹੈ॥
Prof. Sahib Singhਵਿਕਾਰਾਂ ਵਿਚ ਡਿੱਗੇ ਹੋਏ ਜਿਨ੍ਹਾਂ ਬੰਦਿਆਂ ਨੂੰ ਪਵਿਤ੍ਰ ਕਰ ਕੇ ਪਰਮਾਤਮਾ ਆਪਣੇ (ਦਾਸ) ਬਣਾ ਲੈਂਦਾ ਹੈ, ਸਾਰੀ ਲੁਕਾਈ ਉਹਨਾਂ ਅੱਗੇ ਸਿਰ ਨਿਵਾਂਦੀ ਹੈ।

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ ਬੰਦੇ। ਲੀਏ ਕਰਿ = ਬਣਾ ਲਏ।

SikhNet (Spanish)El Señor libera a los malvados y purificándolos, los hace Suyos. Entonces todos se postran ante ellos;

ਬਰਨੁ ਜਾਤਿ ਕੋਊ ਪੂਛੈ ਨਾਹੀ; ਬਾਛਹਿ ਚਰਨ ਰਵਾਰੋ ॥੧॥

baran jaat koaoo poochhai naahee; baachheh charan ravaaro |1|

Sant Singh KhalsaNo one asks about their ancestry and social status; instead, they yearn for the dust of their feet. ||1||
Manmohan SinghNo one asks their lineage and caste but others desire the dust of their feet.
Manmohan Singh (Punjabi)ਕੋਈ ਭੀ ਉਨ੍ਹਾਂ ਦੀ ਵੰਸ਼ ਅਤੇ ਜਾਤੀ ਬਾਰੇ ਨਹੀਂ ਪੁੱਛਦਾ। ਪ੍ਰਾਣੀ ਉਨ੍ਹਾਂ ਦੇ ਪੈਰਾਂ ਦੀ ਖਾਕ ਨੂੰ ਲੋੜਦੇ ਹਨ।
Fareedkot Teekaਬਰਨ ਔ ਬਰਨੋਂ ਕੇ ਅੰਤਰ ਜੋ ਜਾਤੇਂ ਹੋ ਗਈ ਹੈਂ, ਸੋ ਤਿਨ ਕੀ ਕੋਈ ਨਹੀਂ ਪੂਛਤਾ। ਸਭ ਉਨ ਕੀ ਚਰਨ ਧੂਰੀ ਕੀ ਇਛਾ ਕਰਤੇ ਹੈਂ॥੧॥
Prof. Sahib Singhਕੋਈ ਨਹੀਂ ਪੁੱਛਦਾ ਉਹਨਾਂ ਦਾ ਵਰਨ ਕੇਹੜਾ ਹੈ ਉਹਨਾਂ ਦੀ ਜਾਤਿ ਕੇਹੜੀ ਹੈ। ਸਭ ਲੋਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ॥੧॥

ਪਦ ਅਰਥ ਬਰਨੁ = (ਬ੍ਰਾਹਮਣ ਖੱਤ੍ਰੀ ਆਦਿਕ) ਵਰਨ। ਕੋਊ = ਕੋਈ ਭੀ। ਬਾਛਹਿ = ਚਾਹੁੰਦੇ ਹਨ, ਮੰਗਦੇ ਹਨ। ਰਵਾਰੋ = ਧੂੜ ॥੧॥

SikhNet (Spanish)ahora debido al Estado que han alcanzado a nadie le importa ya su casta y todos buscan el Polvo de Sus Pies. (1)

ਠਾਕੁਰ; ਐਸੋ ਨਾਮੁ ਤੁਮੑਾਰੋ ॥

tthaakur; aiso naam tumaaro |

Sant Singh KhalsaO Lord Master, such is Your Name.
Manmohan SinghO Lord, such is the glory of Thy Name.
Manmohan Singh (Punjabi)ਹੇ ਪ੍ਰਭੂ! ਐਹੋ ਜਿਹੇ ਹੈ ਪ੍ਰਤਾਪ ਤੇਰੇ ਨਾਮ ਦਾ।
Fareedkot Teekaਹੇ ਠਾਕੁਰ! ਤੁਮਾਰਾ ਨਾਮ ਐਸਾ ਹੈ॥
Prof. Sahib Singhਹੇ ਮਾਲਕ-ਪ੍ਰਭੂ! ਤੇਰਾ ਨਾਮ ਅਸਚਰਜ ਸ਼ਕਤੀ ਵਾਲਾ ਹੈ।

ਪਦ ਅਰਥ ਠਾਕੁਰ = ਹੇ ਠਾਕੁਰ! ਐਸੋ = ਅਜੇਹੀ ਸਮਰਥਾ ਵਾਲਾ।

SikhNet (Spanish)Oh Maestro, tal es Tu Nombre Grandioso;

ਸਗਲ ਸ੍ਰਿਸਟਿ ਕੋ ਧਣੀ ਕਹੀਜੈ; ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥

sagal srisatt ko dhanee kaheejai; jan ko ang niraaro |1| rahaau |

Sant Singh KhalsaYou are called the Lord of all creation; You give Your unique support to Your servant. ||1||Pause||
Manmohan SinghThou art called the Lord of all creation, and Thou givest singular backing to Thy servant. Pause.
Manmohan Singh (Punjabi)ਤੂੰ ਸਮੂਹ ਰਚਨਾ ਦਾ ਸੁਆਮੀ ਆਖਿਆ ਜਾਂਦਾ ਹੈ। ਆਪਣੇ ਸੇਵਕ ਦਾ ਤੂੰ ਨਿਰਾਲਾ ਹੀ ਪੱਖ ਪੂਰਦਾ ਹੈ। ਠਹਿਰਾਉ।
Fareedkot Teekaਸਾਰੀ ਸ੍ਰਿਸਟ ਕਾ ਤੇਰੇ ਕੋ ਧਨੀ ਕਹਤੇ ਹੈਂ। ਪਰੰਤੂ ਅਪਨੇ ਦਾਸੋਂ ਕਾ ਪਖ੍ਯ ਦ੍ਰਿਸ਼ਟੀ ਕੇ ਨਿਆਉਂ ਸੇ ਭਿੰਨ ਹੀ ਕਰਤਾ ਹੈ॥੧॥ ਰਹਾਉ ॥
Prof. Sahib Singhਤੂੰ ਆਪਣੇ ਸੇਵਕ ਦਾ ਅਨੋਖਾ ਹੀ ਪੱਖ ਕਰਦਾ ਹੈਂ, (ਤੇਰੇ ਨਾਮ ਦੀ ਬਰਕਤਿ ਨਾਲ ਤੇਰਾ ਸੇਵਕ) ਸਾਰੀ ਦੁਨੀਆ ਦਾ ਮਾਲਕ ਅਖਵਾਣ ਲੱਗ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਧਣੀ = ਮਾਲਕ। ਕਹੀਜੈ = ਅਖਵਾਂਦਾ ਹੈ। ਜਨ ਕੋ = ਦਾਸ ਦਾ। ਅੰਗੁ = ਪੱਖ। ਨਿਰਾਰੋ = ਨਿਰਾਲਾ, ਅਨੋਖਾ ॥੧॥ ਰਹਾਉ ॥

SikhNet (Spanish)Tú eres el Señor de toda la Creación y eres el Único Soporte de Tu Sirviente. (1-Pausa)

ਸਾਧਸੰਗਿ ਨਾਨਕ. ਬੁਧਿ ਪਾਈ; ਹਰਿ ਕੀਰਤਨੁ ਆਧਾਰੋ ॥

saadhasang naanak. budh paaee; har keeratan aadhaaro |

Sant Singh KhalsaIn the Saadh Sangat, the Company of the Holy, Nanak has obtained understanding; singing the Kirtan of the Lord's Praises is his only support.
Manmohan SinghIn the guild of saints, Nanak has obtained understanding, and singing the praise of God is his mainstay.
Manmohan Singh (Punjabi)ਸਤਿ ਸੰਗਤ ਅੰਦਰ ਨਾਨਕ ਨੂੰ ਸਮਝ ਪ੍ਰਾਪਤ ਹੋ ਗਈ ਹੈ। ਵਾਹਿਗੁਰੂ ਦਾ ਜੱਸ ਗਾਇਨ ਕਰਨਾ ਉਸ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਧ ਸੰਗਤ ਦੁਆਰੇ ਜਿਨੋਂ ਨੇ ਉਤਮ ਬੁਧਿ ਪਾਈ ਹੈ ਤਿਨੋਂ ਕੋ ਹਰਿ ਕੀਰਤਨ ਕਾ (ਆਧਾਰ) ਆਸਰਾ ਹੈ॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ (ਸੁਚੱਜੀ) ਅਕਲ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ।

ਪਦ ਅਰਥ ਬੁਧਿ = ਸੁਚੱਜੀ ਅਕਲ। ਆਧਾਰੋ = ਆਸਰਾ।

SikhNet (Spanish)La mente de Nanak ha despertado y ahora el cantar Tu Nombre en la Sociedad de los Santos la satisface en todo.

ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ; ਮੁਕਤਿ ਭਇਓ ਚੰਮਿਆਰੋ ॥੨॥੧॥੧੦॥

naamadeo trilochan kabeer daasaro; mukat bheo chamiaaro |2|1|10|

Sant Singh KhalsaThe Lord's servants, Naam Dayv, Trilochan, Kabeer and Ravi Daas the shoe-maker have been liberated. ||2||1||10||
Manmohan SinghLord's serfs, Namdev, Trilochan, Kabir and Ravidas, the show maker, got emancipated.
Manmohan Singh (Punjabi)ਸੁਆਮੀ ਦੇ ਗੋਲੇ, ਨਾਮਦੇਵ, ਤ੍ਰਿਲੋਚਨ, ਕਬੀਰ ਅਤੇ ਰਵਿਦਾਸ ਚਮਾਰ ਮੋਖਸ਼ ਹੋ ਗਏ।
Fareedkot Teekaਸੋ ਕੌਨ ਦੇਖੋ ਨਾਮੁਦੇਉ ਛੀਂਬਾ, ਕਬੀਰ (ਦਾਸਰੋ) ਜੁਲਾਹਾ, ਤਿਲੋਚਨ ਬਾਨੀਆਂ, ਰਵਿਦਾਸ ਚਮਾਰ, ਇਨ ਕੀ ਸਭ ਚਰਣ ਧੂਰ ਚਾਹਤੇ ਹੈਂ। ਅਰ ਇਨ ਕਾ ਸਮਦਾਉ ਮੁਕਤ ਕੋ ਪ੍ਰਾਪਤ ਭ੍ਯਾ ਹੈ। ਭਾਵ ਇਹੁ ਕਿ ਹੇ ਠਾਕਰ! ਏਹੁ ਸਭ ਤੇਰੇ ਨਾਮ ਕਾ ਪ੍ਰਤਾਪ ਹੈ॥੨॥੧॥੧੦॥☬ਪਰਮੇਸ੍ਵਰ ਕੀ ਬਿਅੰਤਤਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singh(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਨਾਮਦੇਵ, ਤ੍ਰਿਲੋਚਨ, ਕਬੀਰ, ਰਵਿਦਾਸ ਚਮਾਰ-ਹਰੇਕ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਕਰ ਗਿਆ ॥੨॥੧॥੧੦॥

ਪਦ ਅਰਥ ਦਾਸਰੋ = ਨਿਮਾਣਾ ਜਿਹਾ ਦਾਸ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਚੰਮਿਆਰੋ = ਰਵਿਦਾਸ ਚਮਿਆਰ ॥੨॥੧॥੧੦॥

SikhNet (Spanish)Y así como han sido liberados Nam Dev, Trilochan, Kabir y Ravi Das el zapatero, así soy liberado también bajo Tu Servicio. (2-1-10)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਹੈ ਨਾਹੀ ਕੋਊ ਬੂਝਨਹਾਰੋ; ਜਾਨੈ ਕਵਨੁ ਭਤਾ ॥

hai naahee koaoo boojhanahaaro; jaanai kavan bhataa |

Sant Singh KhalsaNo one understands the Lord; who can understand His plans?
Manmohan SinghThere is no knower of the Lord, who can understand His plans.
Manmohan Singh (Punjabi)ਸਾਹਿਬ ਨੂੰ ਜਾਨਣ ਵਾਲਾ ਕੋਈ ਨਹੀਂ ਉਸ ਦੀਆਂ ਹਿਕਮਤਾਂ ਨੂੰ ਕੌਣ ਬੁੱਝ ਸਕਦਾ ਹੈ।
Fareedkot Teekaਹੇ ਭਾਈ! ਕੋਈ ਹਰੀ ਕੋ ਯਥਾਰਥ ਬੂਝਨੇ ਹਾਰਾ ਨਹੀਂ ਹੈ, ਇਸ ਸੇ ਕਿਸ (ਭਤਾ) ਭਾਂਤ ਪ੍ਰਕਾਰ ਜਾਨੈ॥
Prof. Sahib Singhਕੋਈ ਭੀ ਐਸਾ ਮਨੁੱਖ ਨਹੀਂ ਹੈ ਜੇਹੜਾ ਪਰਮਾਤਮਾ ਦੇ ਸਹੀ ਸਰੂਪ ਨੂੰ ਸਮਝਣ ਦੀ ਤਾਕਤ ਰੱਖਦਾ ਹੋਵੇ।

ਪਦ ਅਰਥ ਕੋਊ = ਕੋਈ ਭੀ। ਬੂਝਨਹਾਰੋ = ਸਮਝਣ ਦੀ ਸਮਰਥਾ ਵਾਲਾ। ਕਵਨੁ = ਕੌਣ? ਭਤਾ = ਭਾਤਿ, ਕਿਸਮ।

SikhNet (Spanish)¿Quién es aquél que conoce a su Señor? ¿Quién es el que conoce Su Camino?

ਸਿਵ ਬਿਰੰਚਿ ਅਰੁ ਸਗਲ ਮੋਨਿ ਜਨ; ਗਹਿ ਨ ਸਕਾਹਿ. ਗਤਾ ॥੧॥

siv biranch ar sagal mon jan; geh na sakaeh. gataa |1|

Sant Singh KhalsaShiva, Brahma and all the silent sages cannot understand the state of the Lord. ||1||
Manmohan SinghShiva, Brahma and all the silent sages, cannot comprehend Lord's condition.
Manmohan Singh (Punjabi)ਸ਼ਿਵਜੀ, ਬ੍ਰਹਮਾ ਅਤੇ ਸਾਰੇ ਖਾਮੋਸ਼ ਰਿਸ਼ੀ ਸੁਆਮੀ ਦੀ ਅਵਸਥਾ ਨੂੰ (ਸਮਝ) ਜਾਂ (ਪਕੜ) ਨਹੀਂ ਸਕਦੇ।
Fareedkot Teekaਸ਼ਿਵ ਅਰ ਬ੍ਰਹਮਾ ਔਰ ਸਭ ਮੁਨਿ ਜਨ ਭੀ (ਗਹਿ) ਪਕੜ ਨਹੀਂ ਸਕਤੇ, ਉਸ ਕੀ (ਗਤਾ) ਗਤਿ ਤੋ ਈਹਾਂ ਤਕ ਹੈ॥੧॥
Prof. Sahib Singhਕੌਣ ਜਾਣ ਸਕਦਾ ਹੈ ਕਿ ਉਹ ਕਿਹੋ ਜਿਹਾ ਹੈ? ਸ਼ਿਵ, ਬ੍ਰਹਮਾ ਅਤੇ ਹੋਰ ਸਾਰੇ ਰਿਸ਼ੀ ਮੁਨੀ ਭੀ ਉਸ ਪਰਮਾਤਮਾ ਦੇ ਸਰੂਪ ਨੂੰ ਸਮਝ ਨਹੀਂ ਸਕਦੇ ॥੧॥

ਪਦ ਅਰਥ ਬਿਰੰਚਿ = ਬ੍ਰਹਮਾ। ਅਰੁ = ਅਤੇ। ਗਹਿ ਨ ਸਕਾਹਿ = ਫੜ ਨਹੀਂ ਸਕਦੇ। ਗਤਾ = ਗਤਿ, ਹਾਲਤ ॥੧॥

SikhNet (Spanish)Ni Shiva ni Brahma ni los hombres de silencio han entendido lo que es Su Estado de Ser. (1)

ਪ੍ਰਭ ਕੀ; ਅਗਮ ਅਗਾਧਿ ਕਥਾ ॥

prabh kee; agam agaadh kathaa |

Sant Singh KhalsaGod's sermon is profound and unfathomable.
Manmohan SinghThe Lord's discourse is recondite and unfathomable.
Manmohan Singh (Punjabi)ਸੁਆਮੀ ਦੀ ਵਾਰਤਾ ਗੁਹਜ ਅਤੇ ਅਥਾਹ ਹੈ।
Fareedkot Teekaਯਾਂ ਤੇ ਐਸੇ ਪ੍ਰਭੂ ਕੀ ਅਗਮ ਔਰ (ਅਗਾਧਿ) ਅਥਾਹ ਕਥਾ ਹੈ॥
Prof. Sahib Singhਪਰਮਾਤਮਾ ਕਿਹੋ ਜਿਹਾ ਹੈ-ਇਸ ਗੱਲ ਦੀ ਸਮਝ ਮਨੁੱਖ ਦੀ ਪਹੁੰਚ ਤੋਂ ਪਰੇ ਹੈ (ਮਨੁੱਖੀ ਸਮਝ ਵਾਸਤੇ) ਬਹੁਤ ਹੀ ਡੂੰਘੀ ਹੈ।

ਪਦ ਅਰਥ ਅਗਮ = ਅਪਹੁੰਚ। ਅਗਾਧਿ = ਡੂੰਘੀ।

SikhNet (Spanish)La Enseñanza del Señor es Profunda e Insondable, pues escuchar es una cosa y saber es otra.

ਸੁਨੀਐ ਅਵਰ. ਅਵਰ ਬਿਧਿ ਬੁਝੀਐ; ਬਕਨ ਕਥਨ ਰਹਤਾ ॥੧॥ ਰਹਾਉ ॥

suneeai avar. avar bidh bujheeai; bakan kathan rahataa |1| rahaau |

Sant Singh KhalsaHe is heard to be one thing, but He is understood to be something else again; He is beyond description and explanation. ||1||Pause||
Manmohan SinghGod is heard to be one thing, but on comprehension, appears to be quit another type. He is beyond narration and exposition. Pause.
Manmohan Singh (Punjabi)ਵਾਹਿਗੁਰੂ ਸੁਣੀਦਾ ਕੁਛ ਹੋਰ ਹੈ, ਪ੍ਰੰਤੂ ਸਮਝਣ ਤੇ ਕੁਝ ਹੋਰ ਹੀ ਤਰ੍ਹਾਂ ਦਾ ਜਾਪਦਾ ਹੈ। ਉਹ ਵਰਣਨ ਅਤੇ ਵਿਆਖਿਆ ਕਰਨ ਤੋਂ ਬਾਹਰ ਹੈ। ਠਹਿਰਾਉ।
Fareedkot Teekaਸੁਨੀਤੀ ਔਰ ਪ੍ਰਕਾਰ ਸੇ ਹੈ ਬੂਝੀਤੀ ਔਰ ਪ੍ਰਕਾਰ ਸੇ ਹੈ। ਭਾਵ ਸਾਸਤ੍ਰਾਂ ਦੁਆਰੇ ਸੁਨੀਤਾ ਹੈ ਕਿ ਪਰਮੇਸ੍ਵਰ ਅਵਤਾਰ ਧਾਰ ਕਰ ਦੁਸਟੋਂ ਕਾ ਨਾਸ ਕਰਤਾ ਹੈ ਅਰ ਭਗਤੋਂ ਕੀ ਰਖ੍ਯਾ ਕਰਤਾ ਹੈ ਔ ਯਥਾਰਥ ਸਮਝੀਏ ਤੋ ਉਸਦਾ ਸਰੂਪ ਬੋਲਨੇ ਸੇ ਅਰ ਕਥਨ ਕਰਨੇ ਸੇ ਰਹਿਤ, ਭਾਵ ਨਿਰਗੁਣ ਸਰਗੁਨ ਕਛ ਨਹੀਂ ਕਹਾ ਜਾਤਾ ਹੈ॥੧॥ ਰਹਾਉ ॥
Prof. Sahib Singh(ਉਸ ਦੇ ਸਰੂਪ ਬਾਰੇ ਲੋਕਾਂ ਪਾਸੋਂ) ਸੁਣੀਦਾ ਕੁਝ ਹੋਰ ਹੈ, ਤੇ ਸਮਝੀਦਾ ਕਿਸੇ ਹੋਰ ਤਰ੍ਹਾਂ ਹੈ, ਕਿਉਂਕਿ (ਉਸ ਦਾ ਸਰੂਪ) ਦੱਸਣ ਤੋਂ ਬਿਆਨ ਕਰਨ ਤੋਂ ਬਾਹਰ ਹੈ ॥੧॥ ਰਹਾਉ ॥

ਪਦ ਅਰਥ ਸੁਨੀਐ = ਸੁਣਿਆ ਜਾਂਦਾ ਹੈ। ਅਵਰ ਬਿਧਿ = ਹੋਰ ਹੀ ਤਰ੍ਹਾਂ। ਬੁਝੀਐ = ਸਮਝਿਆ ਜਾਂਦਾ ਹੈ। ਰਹਤਾ = ਪਰੇ, ਬਿਨਾ ॥੧॥ ਰਹਾਉ ॥

SikhNet (Spanish)Sí, es más que el alcance de las palabras. (1‑Pausa)

ਆਪੇ ਭਗਤਾ. ਆਪਿ ਸੁਆਮੀ; ਆਪਨ ਸੰਗਿ ਰਤਾ ॥

aape bhagataa. aap suaamee; aapan sang rataa |

Sant Singh KhalsaHe Himself is the devotee, and He Himself is the Lord and Master; He is imbued with Himself.
Manmohan SinghGod Himself is the devotee and Himself his Master. He is imbued with Himself
Manmohan Singh (Punjabi)ਵਾਹਿਗੁਰੂ ਖੁਦ ਸ਼ਰਧਾਲੂ ਹੈ ਅਤੇ ਖੁਦ ਹੀ ਉਸ ਦਾ ਮਾਲਕ। ਉਹ ਆਪਣੇ ਆਪ ਨਾਲ ਹੀ ਰੰਗਿਆ ਹੋਇਆ ਹੈ।
Fareedkot Teekaਤਾਂ ਤੇ ਇਹ ਸਿਧਾਂਤ ਹੈ ਕਿ ਆਪ ਹੀ ਭਗਤ ਰੂਪ ਹੈ, ਆਪ ਹੀ ਸ੍ਵਾਮੀ ਰੂਪ ਹੈ, ਅਪਨੇ ਹੀ ਸੰਗ ਰਤਾ ਹੂਆ ਹੈ॥
Prof. Sahib Singhਪਰਮਾਤਮਾ ਆਪ ਹੀ (ਆਪਣਾ) ਭਗਤ ਹੈ, ਆਪ ਹੀ ਮਾਲਕ ਹੈ, ਆਪ ਹੀ ਆਪਣੇ ਨਾਲ ਮਸਤ ਹੈ,

ਪਦ ਅਰਥ ਆਪੇ = ਆਪ ਹੀ। ਸੰਗਿ = ਨਾਲ। ਰਤਾ = ਮਸਤ।

SikhNet (Spanish)Él Mismo es el Devoto, Él Mismo es el objeto de Alabanza, Él está en Júbilo Consigo Mismo.

ਨਾਨਕ. ਕੋ ਪ੍ਰਭੁ, ਪੂਰਿ ਰਹਿਓ ਹੈ; ਪੇਖਿਓ ਜਤ੍ਰ ਕਤਾ ॥੨॥੨॥੧੧॥

naanak. ko prabh, poor rahio hai; pekhio jatr kataa |2|2|11|

Sant Singh KhalsaNanak's God is pervading and permeating everywhere; wherever he looks, He is there. ||2||2||11||
Manmohan SinghNanak, Lord is pervading all and he beholds Him everywhere.
Manmohan Singh (Punjabi)ਨਾਨਕ ਦਾ ਸੁਆਮੀ ਸਾਰੇ ਪਰੀਪੂਰਨ ਹੋ ਰਿਹਾ ਹੈ। ਮੈਂ ਉਸ ਨੂੰ ਹਰ ਥਾਂ ਵੇਖਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰਾ ਪ੍ਰਭੂ ਜਹਾਂ ਕਹਾਂ ਸਰਬਗ੍ਯ ਦੇਖਾ ਹੈ ਪੂਰਨ ਹੋ ਰਹਾ ਹੀ ਦੇਖਾ ਹੈ॥੨॥੨॥੧੧॥☬ਅਨੰਨ੍ਯ ਭਗਤੋਂ ਪਰ ਹਰੀ ਕੀ ਪ੍ਰੀਤਿ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singh(ਕਿਉਂਕਿ, ਹੇ ਭਾਈ!) ਨਾਨਕ ਦਾ ਪਰਮਾਤਮਾ ਸਾਰੇ ਹੀ ਸੰਸਾਰ ਵਿਚ ਵਿਆਪਕ ਹੈ, (ਨਾਨਕ ਨੇ) ਉਸ ਨੂੰ ਹਰ ਥਾਂ ਵੱਸਦਾ ਵੇਖਿਆ ਹੈ ॥੨॥੨॥੧੧॥

ਪਦ ਅਰਥ ਕੋ = ਦਾ। ਜਤ੍ਰ ਕਤਾ = ਜਿਥੇ ਕਿਥੇ, ਹਰ ਥਾਂ ॥੨॥੨॥੧੧॥

SikhNet (Spanish)Pues el Maestro de Nanak prevalece en todo, y es visto aquí y en todos lados. (2‑2‑11)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਮਤਾ ਮਸੂਰਤਿ ਅਵਰ ਸਿਆਨਪ; ਜਨ ਕਉ. ਕਛੂ ਨ ਆਇਓ ॥

mataa masoorat avar siaanap; jan kau. kachhoo na aaeo |

Sant Singh KhalsaThe humble servant of the Lord has no plans, politics or other clever tricks.
Manmohan SinghThe Lord's attendant knows no design, politics and cleverness.
Manmohan Singh (Punjabi)ਸੁਆਮੀ ਦੇ ਸੇਵਕ ਨੂੰ ਕੋਈ ਹਿਕਮਤ, ਰਾਜਨੀਤੀ ਅਤੇ ਚਤੁਰਾਈ ਨਹੀਂ ਆਉਂਦੀ।
Fareedkot Teeka(ਮਤਾ) ਦੋ ਨੇ ਸਲਾਹ ਕਰਨੀ, (ਮਸੂਰਤ) ਬਹੁਤੋਂ ਨੇ ਸਲਾਹ ਕਰਨੀ ਯਾ ਔਰ ਪ੍ਰਕਾਰ ਕੀ ਚਤੁਰਾਈ, ਯਹ ਸਭ ਦਾਸ ਕੋ ਕਛੁ ਉਪਾਉ ਕਰਨਾ ਨਹੀਂ ਆਇਆ ਹੈ॥
Prof. Sahib Singhਪਰਮਾਤਮਾ ਦੇ ਸੇਵਕ ਨੂੰ ਕੋਈ ਸਲਾਹ ਮਸ਼ਵਰਾ, ਕੋਈ ਹੋਰ ਸਿਆਣਪ ਦੀ ਗੱਲ-ਇਹ ਕੁਝ ਭੀ ਨਹੀਂ ਅਹੁੜਦਾ।

ਪਦ ਅਰਥ ਮਤਾ = ਸਲਾਹ। ਮਸੂਰਤਿ = ਮਸ਼ਵਰਾ। ਅਵਰ = ਹੋਰ। ਜਨ = ਦਾਸ, ਸੇਵਕ।

SikhNet (Spanish)El Santo del Señor no conoce contradicciones, ni resuelve él mismo,

ਜਹ ਜਹ ਅਉਸਰੁ ਆਇ ਬਨਿਓ ਹੈ; ਤਹਾ ਤਹਾ ਹਰਿ ਧਿਆਇਓ ॥੧॥

jeh jeh aausar aae banio hai; tahaa tahaa har dhiaaeo |1|

Sant Singh KhalsaWhenever the occasion arises, there, he meditates on the Lord. ||1||
Manmohan SinghWheresoever an occasion arises, there he meditates on God.
Manmohan Singh (Punjabi)ਜਿਥੇ ਕਿਤੇ ਭੀ ਮੌਕਾ ਬਣਦਾ ਹੈ, ਉਥੇ ਉਹ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
Fareedkot Teekaਜਹਾਂ ਜਹਾਂ ਕੋਈ ਮੁਸਕਲ (ਅਉਸਰ) ਸਮ੍ਯ ਆਨ ਬਨਾ ਹੈ ਤਹਾਂ ਤਹਾਂ ਹਰੀ ਕਾ ਹੀ ਧ੍ਯਾਨੁ ਕਰਾ ਹੈ॥੧॥
Prof. Sahib Singhਜਿੱਥੇ ਜਿੱਥੇ (ਕੋਈ ਔਖਿਆਈ ਦਾ) ਮੌਕਾ ਆ ਬਣਦਾ ਹੈ, ਉੱਥੇ ਉੱਥੇ (ਪਰਮਾਤਮਾ ਦਾ ਸੇਵਕ) ਪਰਮਾਤਮਾ ਦਾ ਹੀ ਧਿਆਨ ਧਰਦਾ ਹੈ ॥੧॥

ਪਦ ਅਰਥ ਜਹ ਜਹ = ਜਿੱਥੇ ਜਿੱਥੇ। ਅਉਸਰੁ = ਸਮਾ, ਮੌਕਾ ॥੧॥

SikhNet (Spanish)ni delibera por sí mismo, pues cuando se le presenta la ocasión, contempla a su Señor. (1)

ਪ੍ਰਭ ਕੋ; ਭਗਤਿ ਵਛਲੁ ਬਿਰਦਾਇਓ ॥

prabh ko; bhagat vachhal biradaaeo |

Sant Singh KhalsaIt is the very nature of God to love His devotees;
Manmohan SinghThe innate nature of the Lord is to love His devotees.
Manmohan Singh (Punjabi)ਸਾਈਂ ਦਾ ਸੁਭਾਵਕ ਖਸਲਤ ਆਪਣਿਆਂ ਸੰਤਾਂ ਨੂੰ ਪਿਆਰ ਕਰਨਾ ਹੈ।
Fareedkot Teekaਪ੍ਰਭੂ ਕਾ ਭਗਤ ਵਤਸਲ ਬਿਰਦ ਹੈ॥
Prof. Sahib Singhਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਉਹ ਭਗਤੀ (ਕਰਨ ਵਾਲਿਆਂ) ਦਾ ਪਿਆਰਾ ਹੈ।

ਪਦ ਅਰਥ ਪ੍ਰਭ ਕੋ ਬਿਰਦਾਇਓ = ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ। ਭਗਤਿ ਵਛਲੁ = ਭਗਤੀ (ਕਰਨ ਵਾਲਿਆਂ) ਦਾ ਪਿਆਰਾ।

SikhNet (Spanish)Esta es la Naturaleza Innata del Señor: Él ama a su Devoto.

ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ; ਜਨ ਕਉ ਲਾਡ ਲਡਾਇਓ ॥੧॥ ਰਹਾਉ ॥

kare pratipaal baarik kee niaaee; jan kau laadd laddaaeo |1| rahaau |

Sant Singh KhalsaHe cherishes His servant, and caresses him as His own child. ||1||Pause||
Manmohan SinghGod cherishes His slave and caresses and fondles his as His own child. Pause.
Manmohan Singh (Punjabi)ਵਾਹਿਗੁਰੂ ਆਪਣੇ ਗੋਲੇ ਨੂੰ ਪਾਲਦਾ-ਪੋਸਦਾ ਹੈ ਅਤੇ ਆਪਣੇ ਬੱਚੇ ਦੀ ਮਾਨਿੰਦ ਉਸ ਨੂੰ ਪਲੋਸਦਾ ਤੇ ਪਿਆਰਦਾ ਹੈ। ਠਹਿਰਾਉ।
Fareedkot Teekaਜੈਸੇ ਮਾਤਾ ਪਿਤਾ ਬਾਲਕ ਕੀ ਪ੍ਰਤਿਪਾਲਾ ਕਰਤੇ ਹੈਂ, ਤੈਸੇ ਪ੍ਰਤਿਪਾਲਾ ਕਰਤਾ ਹੈ। ਅਪਨੇ ਦਾਸੋਂ ਕੋ (ਲਾਡ) ਪ੍ਰੇਮ ਕਰ ਲਡਾਉਤਾ ਹੈ॥੧॥ ਰਹਾਉ ॥
Prof. Sahib Singhਉਹ (ਸਭਨਾਂ ਦੀ) ਬੱਚਿਆਂ ਵਾਂਗ ਪਾਲਣਾ ਕਰਦਾ ਹੈ, ਤੇ ਆਪਣੇ ਸੇਵਕ ਨੂੰ ਲਾਡ ਲਡਾਂਦਾ ਹੈ ॥੧॥ ਰਹਾਉ ॥

ਪਦ ਅਰਥ ਪ੍ਰਤਿਪਾਲ = ਪਾਲਣਾ, ਰਾਖੀ। ਬਾਰਿਕ = ਬਾਲਕ, ਬੱਚਾ। ਨਿਆਈ = ਵਾਂਗ। ਕਉ = ਨੂੰ ॥੧॥ ਰਹਾਉ ॥

SikhNet (Spanish)Él lo sostiene y lo trata como Su Propio hijo. (1‑Pausa)

ਜਪ ਤਪ ਸੰਜਮ. ਕਰਮ ਧਰਮ; ਹਰਿ ਕੀਰਤਨੁ. ਜਨਿ ਗਾਇਓ ॥

jap tap sanjam. karam dharam; har keeratan. jan gaaeo |

Sant Singh KhalsaThe Lord's servant sings the Kirtan of His Praises as his worship, deep meditation, self-discipline and religious observances.
Manmohan SinghThe Lord's serf, hymns His praise as the worship, penance, self-mortification, and religious ceremonies.
Manmohan Singh (Punjabi)ਸਾਈਂ ਦਾ ਨਫਰ ਆਪਣੀ ਉਪਾਸ਼ਨਾ, ਤਪੱਸਿਆ, ਸਵੈ-ਰਿਆਜ਼ਤ ਅਤੇ ਮਜ਼ਹਬੀ ਸੰਸਕਾਰਾਂ ਵੱਜੋਂ, ਉਸ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਜਪ ਕਰਨਾ, ਤਪ ਕਰਨਾ, ਇੰਦ੍ਰੀਓਂ ਕਾ ਸੰਜਮ ਕਰਨਾ, ਸੁਭ ਕਰਮ ਕਰਨਾ, ਬੇਦ ਵਿਹਿਤ ਧਰਮ ਕਰਨਾ, ਸਭ ਕੇ ਸਥਾਨ ਭਗਤੋਂ ਨੇ ਹਰਿ ਕੀਰਤਨੁ ਗਾਯਾ ਹੈ ਅਰਥਾਤ ਹਰਿ ਕੀਰਤਨ ਮੇਂ ਹੀ ਸਭ ਕਾ ਅੰਤਰਿ ਭਾਵ ਹੈ॥
Prof. Sahib Singhਪਰਮਾਤਮਾ ਦੇ ਸੇਵਕ ਨੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਹੀ ਗੀਤ ਗਾਇਆ ਹੈ, (ਸੇਵਕ ਵਾਸਤੇ ਇਹ ਸਿਫ਼ਤ-ਸਾਲਾਹ ਹੀ) ਜਪ ਤਪ ਹੈ, ਸੰਜਮ ਹੈ, ਤੇ (ਮਿਥੇ ਹੋਏ) ਧਾਰਮਿਕ ਕਰਮ ਹੈ।

ਪਦ ਅਰਥ ਸੰਜਮ = ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ। ਜਪ = (ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ ਖ਼ਾਸ ਮੰਤ੍ਰਾਂ ਦੇ) ਜਾਪ। ਤਪ = ਧੂਣੀਆਂ ਤਪਾਣੀਆਂ। ਕਰਮ ਧਰਮ = (ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ) ਧਾਰਮਿਕ ਕੰਮ। ਜਨਿ = ਜਨ ਨੇ, ਸੇਵਕ ਨੇ।

SikhNet (Spanish)Entonces para el Devoto el cantar las Alabanzas del Señor, es lo que para otros representa la contemplación,

ਸਰਨਿ ਪਰਿਓ ਨਾਨਕ. ਠਾਕੁਰ ਕੀ; ਅਭੈ ਦਾਨੁ. ਸੁਖੁ ਪਾਇਓ ॥੨॥੩॥੧੨॥

saran pario naanak. tthaakur kee; abhai daan. sukh paaeo |2|3|12|

Sant Singh KhalsaNanak has entered the Sanctuary of his Lord and Master, and has received the blessings of fearlessness and peace. ||2||3||12||
Manmohan SinghNanak has entered the Lord's sanctuary and is blessed with the fearless boon of beatitude.
Manmohan Singh (Punjabi)ਨਾਨਕ ਨੇ ਪ੍ਰਭੂ ਦੀ ਸ਼ਰਣਾਗਤ ਸੰਭਾਲੀ ਹੈ ਅਤੇ ਉਸ ਨੂੰ ਪਰਮ ਪਰਸੰਨਤਾ ਦੀ ਡਰ-ਰਹਿਤ ਦਾਤ ਪਰਾਪਤ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਐਸੇ ਸ੍ਵਾਮੀ ਕੀ ਸਰਨ ਪੜਾ ਹੈ ਤਿਸ ਦਾਸ ਨੇ ਅਭੈਦਾਨ ਸੇ ਸੁਖੁ ਪਾਯਾ ਹੈ॥੨॥੩॥੧੨॥☬ਜਿਸ ਨੇ ਅਭੈਦਾਨ ਸੇ ਸੁਖੁ ਪਾਯਾ ਹੈ ਤਿਸ ਕੇ ਅਰਾਧਨੇ ਕਾ ਉਪਦੇਸ ਕਹਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹੀ ਸਰਨ ਪਿਆ ਰਹਿੰਦਾ ਹੈ, (ਪ੍ਰਭੂ ਦੇ ਦਰ ਤੋਂ ਹੀ ਉਹ) ਨਿਡਰਤਾ ਦੀ ਦਾਤਿ ਪ੍ਰਾਪਤ ਕਰਦਾ ਹੈ, ਆਤਮਕ ਆਨੰਦ ਹਾਸਲ ਕਰਦਾ ਹੈ ॥੨॥੩॥੧੨॥

ਪਦ ਅਰਥ ਅਭੈ ਦਾਨੁ = ਨਿਰਭੈਤਾ ਦੀ ਦਾਤਿ ॥੨॥੩॥੧੨॥

SikhNet (Spanish)vivir austeramente, trabajar en los pasos del Yoga y la Rectitud. Así Nanak ha buscado el Refugio del Señor y es bendecido con el regalo del Estado sin Miedo. (2‑3‑12)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਦਿਨੁ ਰਾਤੀ ਆਰਾਧਹੁ ਪਿਆਰੋ; ਨਿਮਖ. ਨ ਕੀਜੈ ਢੀਲਾ ॥

din raatee aaraadhahu piaaro; nimakh. na keejai dteelaa |

Sant Singh KhalsaWorship the Lord in adoration, day and night, O my dear - do not delay for a moment.
Manmohan SinghMy dear, remember thou the Lord, day and night make not a moment's delay.
Manmohan Singh (Punjabi)ਮੇਰੇ ਪ੍ਰੀਤਮਾ! ਤੂੰ ਦਿਹੁੰ ਰੈਣ ਸੁਆਮੀ ਦਾ ਸਿਮਰਨ ਕਰ। ਇਕ ਮੁਹਤ ਭਰ ਭੀ ਢਿੱਲ ਨਾਂ ਲਾ।
Fareedkot Teekaਹੇ ਭਾਈ! ਐਸੇ ਮੋਹਨ ਪਿਆਰੇ ਕੋ ਰਾਤ ਦਿਨ ਧ੍ਯਾਓ, (ਢੀਲਾ) ਦੇਰ ਇਕ ਨਿਮਖ ਭੀ ਨ ਕਰੋ॥
Prof. Sahib Singhਉਸ ਪਿਆਰੇ ਹਰੀ ਨੂੰ ਦਿਨ ਰਾਤ ਹਰ ਵੇਲੇ ਸਿਮਰਦੇ ਰਿਹਾ ਕਰੋ, ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ (ਇਸ ਕੰਮ ਤੋਂ) ਢਿੱਲ ਨਹੀਂ ਕਰਨੀ ਚਾਹੀਦੀ।

ਪਦ ਅਰਥ ਪਿਆਰੋ = ਪਿਆਰੇ (ਹਰੀ) ਨੂੰ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਢੀਲਾ = ਢਿੱਲ।

SikhNet (Spanish)Contempla a tu Señor, y no vaciles ni por un momento,

ਸੰਤ ਸੇਵਾ ਕਰਿ ਭਾਵਨੀ ਲਾਈਐ; ਤਿਆਗਿ ਮਾਨੁ ਹਾਠੀਲਾ ॥੧॥

sant sevaa kar bhaavanee laaeeai; tiaag maan haattheelaa |1|

Sant Singh KhalsaServe the Saints with loving faith, and set aside your pride and stubbornness. ||1||
Manmohan SinghWith faith, perform thou the saints, service and put aside thy pride and obstinacy.
Manmohan Singh (Punjabi)ਸ਼ਰਧਾ ਦੇ ਨਾਲ ਤੂੰ ਸਾਧੂਆਂ ਦੀ ਟਹਿਲ ਕਮਾ ਅਤੇ ਆਪਣੀ ਹੰਗਤਾ ਅਤੇ ਜਿੱਦ ਨੂੰ ਛੱਡ ਦੇ।
Fareedkot Teekaਪ੍ਰਿਥਮੇਂ ਸੰਤੋਂ ਕੀ ਸੇਵਾ ਕਰ ਕੇ ਫਿਰ ਤਿਸ ਮੇਂ ਅਪਨੀ ਸ੍ਰਧਾ ਲਗਾਈਐ ਔਰ (ਹਾਠੀਲਾ) ਹਠ ਔਰ ਅਭਿਮਾਨੁ ਤ੍ਯਾਗ ਦੇਉ॥੧॥
Prof. Sahib Singh(ਆਪਣੇ ਮਨ ਵਿਚੋਂ) ਅਹੰਕਾਰ ਤੇ ਹਠ ਤਿਆਗ ਕੇ, ਗੁਰੂ ਦੀ ਦੱਸੀ ਸੇਵਾ ਕਰ ਕੇ, (ਪਰਮਾਤਮਾ ਦੇ ਚਰਨਾਂ ਵਿਚ) ਸਰਧਾ ਬਣਾਣੀ ਚਾਹੀਦੀ ਹੈ ॥੧॥

ਪਦ ਅਰਥ ਸੰਤ = ਗੁਰੂ। ਕਰਿ = ਕਰ ਕੇ। ਭਾਵਨੀ = ਸਰਧਾ। ਲਾਈਐ = ਬਣਾਣੀ ਚਾਹੀਦੀ ਹੈ। ਤਿਆਗਿ = ਤਿਆਗ ਕੇ। ਹਾਠੀਲਾ = ਹਠ ॥੧॥

SikhNet (Spanish)y en Fe entera sirve a los Santos sacrificando tu ego y tu vanagloria. (1)

ਮੋਹਨੁ; ਪ੍ਰਾਨ ਮਾਨ ਰਾਗੀਲਾ ॥

mohan; praan maan raageelaa |

Sant Singh KhalsaThe fascinating, playful Lord is my very breath of life and honor.
Manmohan SinghThe fascinating sportive Lord is my very life and honour.
Manmohan Singh (Punjabi)ਮੋਹ ਲੈਣਹਾਰ, ਖਿਲੰਦੜਾ ਸੁਆਮੀ ਮੇਰੀ ਜਿੰਦ ਜਾਨ ਅਤੇ ਪੱਤ-ਆਬਰੂ ਹੈ।
Fareedkot Teekaਮੇਰਾ ਪ੍ਰਾਣ ਪ੍ਯਾਰਾ ਮੋਹਨ ਮਾਨ ਦੇਨੇ ਹਾਰਾ ਰੰਗੀਲਾ ਹੈ॥
Prof. Sahib Singhਸੁੰਦਰ ਹਰੀ ਸਦਾ ਖਿੜੇ ਸੁਭਾਵ ਵਾਲਾ ਹੈ, ਮੇਰੀ ਜਿੰਦ ਦਾ ਮਾਣ ਹੈ।

ਪਦ ਅਰਥ ਮੋਹਨੁ = ਸੁੰਦਰ ਪ੍ਰਭੂ। ਪ੍ਰਾਨ ਮਾਨ = ਜਿੰਦ ਦਾ ਫ਼ਖ਼ਰ। ਰਾਗੀਲਾ = ਰੰਗੀਲਾ, ਸਦਾ ਖਿੜੇ ਸੁਭਾਵ ਵਾਲਾ।

SikhNet (Spanish)Sí, Bello es tu Señor, Él solamente es tu orgullo y tu aliento;

ਬਾਸਿ ਰਹਿਓ. ਹੀਅਰੇ ਕੈ ਸੰਗੇ; ਪੇਖਿ ਮੋਹਿਓ ਮਨੁ ਲੀਲਾ ॥੧॥ ਰਹਾਉ ॥

baas rahio. heeare kai sange; pekh mohio man leelaa |1| rahaau |

Sant Singh KhalsaHe abides in my heart; beholding His playful games, my mind is fascinated. ||1||Pause||
Manmohan SinghHe abides with my soul and my mind is bewitched, as I behold His sports. Pause.
Manmohan Singh (Punjabi)ਉਹ ਮੇਰੀ ਜਿੰਦੜੀ ਦੇ ਨਾਲ ਵਸਦਾ ਹੈ ਅਤੇ ਉਸ ਦੇ ਕਉਤਕ ਵੇਖ ਕੇ ਮੇਰਾ ਚਿੱਤ ਫਰੇਫਤ ਹੋ (ਮੋਹਿਆ) ਗਿਆ ਹੈ। ਠਹਿਰਾਉ।
Fareedkot Teekaਔਰ ਹ੍ਰਿਦ੍ਯ ਕੇ ਸੰਗ ਹੀ ਬਸ ਰਹਾ ਹੈ ਦੂਰ ਨਹੀਂ ਹੈ, ਤਿਸ ਕੀ ਲੀਲਾ ਅਨੰਤ ਪ੍ਰਕਾਰ ਕੀ ਦੇਖ ਕਰ ਮਨ ਮੋਹਾ ਗ੍ਯਾ ਹੈ॥੧॥ ਰਹਾਉ ॥
Prof. Sahib Singhਉਹ ਸੁੰਦਰ ਹਰੀ (ਸਦਾ) ਮੇਰੇ ਹਿਰਦੇ ਨਾਲ ਵੱਸ ਰਿਹਾ ਹੈ, ਮੇਰਾ ਮਨ ਉਸ ਦੇ ਕੌਤਕ ਵੇਖ ਵੇਖ ਕੇ ਮਸਤ ਹੋ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਹੀਅਰੇ ਕੈ ਸੰਗੇ = (ਮੇਰੇ) ਹਿਰਦੇ ਦੇ ਨਾਲ। ਹੀਅਰਾ = ਹਿਰਦਾ। ਪੇਖਿ = ਵੇਖ ਕੇ। ਲੀਲਾ = ਕੌਤਕ ॥੧॥ ਰਹਾਉ ॥

SikhNet (Spanish)Él vive siempre dentro de tu corazón. Atestiguando Su Milagro, mi mente está encantada. (1‑Pausa)

ਜਿਸੁ ਸਿਮਰਤ. ਮਨਿ ਹੋਤ ਅਨੰਦਾ; ਉਤਰੈ ਮਨਹੁ ਜੰਗੀਲਾ ॥

jis simarat. man hot anandaa; utarai manahu jangeelaa |

Sant Singh KhalsaRemembering Him, my mind is in bliss, and the rust of my mind is removed.
Manmohan SinghBy remembering whom, my mind is in bliss and mind's rust is removed.
Manmohan Singh (Punjabi)ਜਿਸ ਦਾ ਚਿੰਤਨ ਕਰਨ ਦੁਆਰਾ ਚਿੱਤ ਵਿੱਚ ਖੁਸ਼ੀ ਹੁੰਦੀ ਹੈ ਅਤੇ ਮਨੂਏ ਦਾ ਜੰਗਾਲ ਲਹਿ ਜਾਂਦਾ ਹੈ।
Fareedkot Teekaਜਿਸ ਮੋਹਨ ਪ੍ਯਾਰੇ ਕੇ ਸਿਮਰਨੇ ਸੇ ਮਨ ਮੇਂ ਅਨੰਦ ਹੋਤਾ ਹੈ ਔਰ (ਜੰਗੀਲਾ) ਮਨ ਸੇ ਜੰਗਾਲੁ, ਭਾਵ ਪਾਪ ਰੂਪੀ ਮੈਲ ਉਤਰ ਜਾਤੀ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ, ਤੇ ਮਨ ਵਿਚੋਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ,

ਪਦ ਅਰਥ ਮਨਿ = ਮਨ ਵਿਚ {ਲਫ਼ਜ਼ 'ਮਨੁ' ਅਤੇ 'ਮਨਿ' ਦਾ ਫ਼ਰਕ ਵੇਖੋ}। ਮਨਹੁ = ਮਨ ਤੋਂ। ਜੰਗੀਲਾ = ਜੰਗਾਲ, ਮੈਲ।

SikhNet (Spanish)Contemplándolo, tu mente está en Éxtasis, ya que toda impureza interior se elimina.

ਮਿਲਬੇ ਕੀ ਮਹਿਮਾ, ਬਰਨਿ. ਨ ਸਾਕਉ; ਨਾਨਕ. ਪਰੈ ਪਰੀਲਾ ॥੨॥੪॥੧੩॥

milabe kee mahimaa, baran. na saakau; naanak. parai pareelaa |2|4|13|

Sant Singh KhalsaThe great honor of meeting the Lord cannot be described; O Nanak, it is infinite, beyond measure. ||2||4||13||
Manmohan SinghThe greatness of meeting the Lord cannot be described. Nanak, it is infinitely beyond measure.
Manmohan Singh (Punjabi)ਸੁਆਮੀ ਦੇ ਮਿਲਾਪ ਦੀ ਵਡਿਆਈ ਵਰਨਣ ਨਹੀਂ ਕੀਤੀ ਜਾ ਸਕਦੀ। ਨਾਨਕ, ਇਹ ਅੰਦਾਜੇ ਤੋਂ ਬੇਅੰਤ ਪਰੇ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਮੋਹਨ ਪ੍ਯਾਰੇ ਸੇ ਮਿਲਨੇ ਕੀ ਜੋ ਮਹਿਮਾ ਹੈ, ਸੋ ਮੈਂ ਕਰ ਨਹੀਂ ਸਕਤਾ। ਪਰੇ ਸੇ ਭੀ ਪਰੇ ਅਰਥਾਤ ਬ੍ਯੰਤ ਹੈ॥੨॥੪॥੧੩॥☬ਮਾਯਾ ਕੀ ਪ੍ਰਬਲਤਾ ਦਿਖਾਉਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਸ ਦੇ ਚਰਨਾਂ ਵਿਚ ਜੁੜਨ ਦੀ ਵਡਿਆਈ ਮੈਂ ਬਿਆਨ ਨਹੀਂ ਕਰ ਸਕਦਾ, ਵਡਿਆਈ ਪਰੇ ਤੋਂ ਪਰੇ ਹੈ (ਪਾਰਲਾ ਬੰਨਾ ਨਹੀਂ ਲੱਭ ਸਕਦਾ) ॥੨॥੪॥੧੩॥

ਪਦ ਅਰਥ ਮਿਲਬੇ ਕੀ = (ਉਸ ਪਰਮਾਤਮਾ ਨੂੰ) ਮਿਲਣ ਦੀ। ਮਹਿਮਾ = ਵਡਿਆਈ। ਸਾਕਉ = ਸਾਕਉਂ ॥੨॥੪॥੧੩॥

SikhNet (Spanish)Bendita es la Unión con Él, Su Gloria es Indescriptible. (2‑4‑13)

Open this shabad →

Shabad Guru Arjan Dev Ji Raag Gujri continues on Ang 499

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਮੁਨਿ ਜੋਗੀ. ਸਾਸਤ੍ਰਗਿ ਕਹਾਵਤ; ਸਭ ਕੀਨੑੇ ਬਸਿ ਅਪਨਹੀ ॥

mun jogee. saasatrag kahaavat; sabh keenae bas apanahee |

Sant Singh KhalsaThey call themselves silent sages, Yogis and scholars of the Shaastras, but Maya has has them all under her control.
Manmohan SinghMen call themselves silent sages, Yogis and learned in Shashtras, but mammon has them all under her control.
Manmohan Singh (Punjabi)ਇਨਸਾਨ ਆਪਣੇ ਆਪ ਨੂੰ ਮੁਨੀ, ਯੋਗੀ ਅਤੇ ਸ਼ਾਸਤਰ-ਵੇਤਾ ਅਖਵਾਉਂਦੇ ਹਨ। ਪਰ ਮਾਇਆ ਨੇ ਉਨ੍ਹਾਂ ਸਾਰਿਆਂ ਨੂੰ ਆਪਣੇ ਕਾਬੂ ਵਿੱਚ ਕੀਤਾ ਹੋਇਆ ਹੈ।
Fareedkot Teekaਬਡੇ ਮੁਨੀ ਔਰ ਜੋਗੀਸ੍ਵਰ ਤਥਾ ਬਡੇ ਪੰਡਤ ਜੋ ਸਾਸਤ੍ਰਗ ਕਹਾਉਤੇ ਹੈਂ, ਸਭ ਅਪਨੇ ਬਸ ਰਖੇ ਹੈਂ॥
Prof. Sahib Singhਕੋਈ ਆਪਣੇ ਆਪ ਨੂੰ ਮੁਨੀ ਅਖਵਾਂਦੇ ਹਨ, ਕੋਈ ਜੋਗੀ ਅਖਵਾਂਦੇ ਹਨ, ਕੋਈ ਸ਼ਾਸਤ੍ਰ-ਵੇਤਾ ਅਖਵਾਂਦੇ ਹਨ-ਇਹਨਾਂ ਸਭਨਾਂ ਨੂੰ (ਪ੍ਰਬਲ ਮਾਇਆ ਨੇ) ਆਪਣੇ ਵੱਸ ਵਿਚ ਕੀਤਾ ਹੋਇਆ ਹੈ।

ਪਦ ਅਰਥ ਮੁਨਿ = ਸਮਾਧੀ ਲਾ ਕੇ ਚੁੱਪ ਟਿਕੇ ਰਹਿਣ ਵਾਲੇ। ਜੋਗੀ = ਜੋਗ-ਅੱਭਿਆਸ ਕਰਨ ਵਾਲੇ। ਸਾਸਤ੍ਰਗਿ = {शास्त्रज्ञ} ਸ਼ਾਸਤਰਾਂ ਦੇ ਜਾਣਨ ਵਾਲੇ। ਕਹਾਵਤ = ਅਖਵਾਂਦੇ ਹਨ। ਬਸਿ = ਵੱਸ ਵਿਚ। ਕੀਨ੍ਹ੍ਹੇ = ਕੀਤੇ ਹਨ।

SikhNet (Spanish)Los Yoguis, los adeptos, los expertos en los Shastras, todos son jalados por Maya.

ਤੀਨਿ ਦੇਵ, ਅਰੁ ਕੋੜਿ ਤੇਤੀਸਾ; ਤਿਨ ਕੀ ਹੈਰਤਿ. ਕਛੁ ਨ ਰਹੀ ॥੧॥

teen dev, ar korr teteesaa; tin kee hairat. kachh na rahee |1|

Sant Singh KhalsaThe three gods, and the 330,000,000 demi-gods, were astonished. ||1||
Manmohan SinghThe three gods (Brahma, Vishnu and Shiva) and three hundred and thirty millions of demigods their astonishment knew no bounds.
Manmohan Singh (Punjabi)ਤਿੰਨ ਸੁਰ ਅਤੇ ਤੇਤੀ ਕ੍ਰੋੜ ਦੇਵਤੇ, ਉਨ੍ਹਾਂ ਦੀ ਹੈਰਾਨਗੀ ਦੀ ਕੋਈ ਹੱਦ ਨਾਂ ਰਹੀ।
Fareedkot Teekaਤੀਨ ਦੇਵ ਬ੍ਰਹਮਾ ਬਿਸਨ ਮਹੇਸ ਤਥਾ ਤੇਤੀਸ ਕੋਟ ਦੇਵਤੇ ਇਨ ਕੀ ਭੀ (ਹੈਰਤਿ) ਅਕਲ ਇਸ ਕੇ ਆਗੇ ਕਛ ਨਹੀਂ ਰਹੀ ਹੈ॥੧॥
Prof. Sahib Singh(ਬ੍ਰਹਮਾ, ਵਿਸ਼ਨੂੰ, ਸ਼ਿਵ ਇਹ ਵੱਡੇ) ਤਿੰਨ ਦੇਵਤੇ ਅਤੇ (ਬਾਕੀ ਦੇ) ਤੇਤੀ ਕ੍ਰੋੜ ਦੇਵਤੇ-(ਮਾਇਆ ਦਾ ਇਤਨਾ ਬਲ ਵੇਖ ਕੇ) ਇਹਨਾਂ ਸਭਨਾਂ ਦੀ ਹੈਰਾਨਗੀ ਦੀ ਕੋਈ ਹੱਦ ਨਾਹ ਰਹਿ ਗਈ ॥੧॥

ਪਦ ਅਰਥ ਤੀਨਿ ਦੇਵ = ਬ੍ਰਹਮਾ, ਵਿਸ਼ਨੂੰ, ਸ਼ਿਵ। ਅਰੁ = ਅਤੇ। ਕੋੜਿ = ਕ੍ਰੋੜ। ਹੈਰਤਿ = ਹੈਰਾਨਗੀ ॥੧॥

SikhNet (Spanish)Los tres dioses, los trescientos treinta mil semidioses estaban en total asombro. (1)

Open this shabad (7 lines, Angs 498-499) →

Ang 498 of 1430