ੴ

ਸਿੱਖਬਾਣੀ · SikhBani

ਖਟ ਸਾਸਤ੍ਰ ਊਚੌ ਕਹਹਿ ਅੰਤੁ ਨ ਪਾਰਾਵਾਰ ॥

khatt saasatr aoochau kaheh ant na paaraavaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 297 · 3 lines
Translations

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ!
Prof. Sahib Singhਸਲੋਕੁ
SikhNet (Spanish)Slok

ਖਟ ਸਾਸਤ੍ਰ. ਊਚੌ ਕਹਹਿ; ਅੰਤੁ ਨ ਪਾਰਾਵਾਰ ॥

khatt saasatr. aoochau kaheh; ant na paaraavaar |

Sant Singh KhalsaThe six Shaastras proclaim Him to be the greatest; He has no end or limitation.
Manmohan SinghThe six schools of philosophy proclaim Him Great and that there is no limit to this and yonder shore of the Lord.
Manmohan Singh (Punjabi)ਫਲਸਫ਼ੇ ਦੇ ਛੇ ਗ੍ਰੰਥ ਪੁਕਾਰਦੇ ਹਨ ਕਿ ਸਾਹਿਬ ਉਚੱਾ ਹੈ ਅਤੇ ਉਸ ਦੇ ਉਰਲੇ ਤੇ ਪਾਰਲੇ ਕਿਨਾਰੇ ਦਾ ਕੋਈ ਓੜਕ ਨਹੀਂ।
Fareedkot Teekaਖਟ ਸ਼ਾਸਤ੍ਰ ਊਚੇ ਪੁਕਾਰ ਕਰ ਕਹਤੇ ਹੈਂ ਕਿ ਵਾਹਿਗੁਰੂ ਕੇ ਪਾਰਾਵਾਰ ਕਾ ਅੰਤ ਨਹੀਂ॥
Prof. Sahib Singhਛੇ ਸ਼ਾਸਤ੍ਰ ਉੱਚੀ (ਪੁਕਾਰ ਕੇ) ਆਖਦੇ ਹਨ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰਮਾਤਮਾ ਦੀ ਹਸਤੀ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ।

ਪਦ ਅਰਥ ਖਟ = ਛੇ। ਖਟ ਸਾਸਤ੍ਰ = (ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ)। ਪਾਰਾਵਾਰ = ਪਾਰ ਅਵਾਰ, ਪਾਰਲਾ ਉਰਲਾ ਬੰਨਾ।

SikhNet (Spanish)Los seis Shastras proclaman que el Señor es Infinito.

ਭਗਤ ਸੋਹਹਿ ਗੁਣ ਗਾਵਤੇ; ਨਾਨਕ. ਪ੍ਰਭ ਕੈ ਦੁਆਰ ॥੬॥

bhagat soheh gun gaavate; naanak. prabh kai duaar |6|

Sant Singh KhalsaThe devotees look beauteous, O Nanak, when they sing the Glories of God at His Door. ||6||
Manmohan SinghNanak the saints look beauteous, when they sing Lord's praises at His door.
Manmohan Singh (Punjabi)ਨਾਨਕ, ਸੁਆਮੀ ਦੇ ਬੂਹੇ ਉਤੇ ਉਸ ਦਾ ਜੱਸ ਆਲਾਪਦੇ ਹੋਏ, ਸੰਤ ਸੁੰਦਰ ਲੱਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਪ੍ਰਭੂ ਕੇ ਦ੍ਵਾਰ ਭਗਤ ਜਨ ਗੁਣ ਗਾਇ ਕਰ ਸੁਭਾਇਮਾਨ ਹੋਤੇ ਹੈਂ॥੬॥
Prof. Sahib Singhਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਉਸ ਦੇ ਗੁਣ ਗਾਂਦੇ ਸੋਹਣੇ ਲੱਗਦੇ ਹਨ ॥੬॥

ਪਦ ਅਰਥ ਸੋਹਹਿ = ਸੋਭਦੇ ਹਨ। ਕੈ ਦੁਆਰਿ = ਦੇ ਦਰ ਉਤੇ ॥੬॥

SikhNet (Spanish)Los Gurmukjs se ven radiantes cuando alaban al Señor en Su Puerta. (6)
Answers quote the Granth verbatim with Ang citations. AI commentary is not Gurbani and not a religious ruling.