ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri (Pancham)
ਪੰਚਮਿ. ਪੰਚ ਪ੍ਰਧਾਨ ਤੇ; ਜਿਹ ਜਾਨਿਓ ਪਰਪੰਚੁ ॥
pancham. panch pradhaan te; jih jaanio parapanch |
Sant Singh KhalsaThe fifth day of the lunar cycle: They are the self-elect, the most distinguished, who know the true nature of the world.
Manmohan SinghThe fifth Lunar day: They are the elect and the most distinguished, who understand the purport of the world.
Manmohan Singh (Punjabi)ਪੰਜਵੀਂ ਥਿੱਤ-ਓਹੀ ਚੁਣੇ ਹੋਏ ਅਤੇ ਸਾਰਿਆਂ ਦੇ ਮੁਖੀਏ ਹਨ ਜੋ ਸੰਸਾਰ ਦੇ ਮਨੋਰਥ ਨੂੰ ਸਮਝਦੇ ਹਨ।
Fareedkot Teekaਪੰਚਮੀ ਤਿਥ ਦ੍ਵਾਰੇ ਕਹਤੇ ਹੈਂ ਸੋਈ ਸ੍ਰੇਸ੍ਟ ਮੁਖ ਰੂਪ, ਭਾਵ ਅਤੀ ਸ੍ਰੇਸ੍ਟ ਹੈਂ ਜਿਨੋਂ ਨੇ ਜਗਤ ਕੋ ਜਾਣਿਆ ਹੈ॥☬ਪ੍ਰਸ਼ਨ: ਕੈਸੇ ਜਾਣਿਆ ਹੈ?☬ਉੱਤਰ:
Prof. Sahib Singh(ਜਗਤ ਵਿਚ) ਉਹ ਸੰਤ ਜਨ ਸ੍ਰੇਸ਼ਟ ਮੰਨੇ ਜਾਂਦੇ ਹਨ ਜਿਨ੍ਹਾਂ ਨੇ ਇਸ ਜਗਤ-ਪਸਾਰੇ ਨੂੰ (ਇਉਂ) ਸਮਝ ਲਿਆ ਹੈ,ਪਦ ਅਰਥ ਪੰਚਮਿ = ਪੰਜਵੀਂ ਥਿਤਿ। ਪੰਚ = ਸੰਤ ਜਨ। ਤੇ = ਉਹ ਮਨੁੱਖ {ਬਹੁ-ਵਚਨ}। ਜਿਹ = ਜਿਨ੍ਹਾਂ ਨੇ। ਪਰਪੰਚੁ = ਜਗਤ-ਪਸਾਰਾ।
SikhNet (Spanish)Quinto Día del Ciclo Lunar. Son los elegidos de Dios quienes conocen el Verdadero Soporte del Mundo.
ਕੁਸਮ ਬਾਸ. ਬਹੁ ਰੰਗੁ ਘਣੋ; ਸਭ ਮਿਥਿਆ ਬਲਬੰਚੁ ॥
kusam baas. bahu rang ghano; sabh mithiaa balabanch |
Sant Singh KhalsaThe many colors and scents of flowers - all worldly deceptions are transitory and false.
Manmohan SinghLike the great scent and many colours of flowers all the frauds are false.
Manmohan Singh (Punjabi)ਫੁੱਲਾਂ ਦੀ ਬਹੁਤੀ ਮਹਿਕ ਅਤੇ ਅਨੇਕਾਂ ਰੰਗਾਂ ਦੀ ਤਰ੍ਹਾਂ ਸਮੂਹ ਵਲਛਲ ਕੂੜੇ ਹਨ।
Fareedkot Teekaਜੈਸੇ ਫੂਲੋਂ ਕੀ ਸੁਗੰਧੀ ਔਰ ਬਹੁਤ ਸੇ ਬਹੁਤ ਰੰਗ ਦੇਖੀਤੇ ਹੈਂ, ਸੋ ਥੋੜੇ ਦਿਨ ਰਹਿਤੇ ਹੈਂ, ਤੈਸੇ ਹੀ ਇਸ ਜਗਤ ਮੇਂ ਠੱਗੀ ਬੀ ਬਲੁ ਹੈ ਵਾ ਠੱਗੀਆਂ ਹੈਂ, ਸੋ ਮਿਥਿਆ ਹੈ॥
Prof. Sahib Singh(ਕਿ ਇਹ) ਫੁੱਲਾਂ ਦੀ ਸੁਗੰਧੀ (ਵਰਗਾ ਹੈ, ਤੇ ਭਾਵੇਂ) ਅਨੇਕਾਂ ਰੰਗਾਂ ਵਾਲਾ ਹੈ (ਫਿਰ ਭੀ) ਸਾਰਾ ਨਾਸਵੰਤ ਹੈ ਤੇ ਠੱਗੀ ਹੀ ਹੈ।ਪਦ ਅਰਥ ਕੁਸਮ ਬਾਸ = ਫੁੱਲ ਦੀ ਸੁਗੰਧੀ। ਮਿਥਿਆ = ਨਾਸ-ਵੰਤ। ਬਲਬੰਚੁ = ਠੱਗੀ।
SikhNet (Spanish)Las ramificaciones encantadoras del mundo son falsas como el aroma pasajero de las flores.
ਨਹ ਜਾਪੈ. ਨਹ ਬੂਝੀਐ; ਨਹ ਕਛੁ ਕਰਤ ਬੀਚਾਰੁ ॥
neh jaapai. neh boojheeai; neh kachh karat beechaar |
Sant Singh KhalsaPeople do not see, and they do not understand; they do not reflect upon anything.
Manmohan SinghMan sees not, he understands not the reality, nor does he deliberate even a little.
Manmohan Singh (Punjabi)ਆਦਮੀ ਵੇਖਦਾ ਨਹੀਂ ਉਹ ਅਸਲੀਅਤ ਨੂੰ ਸਮਝਦਾ ਨਹੀਂ, ਨਾਂ ਹੀ ਉਹ ਥੋੜਾਂ ਜਿੰਨਾ ਭੀ ਸੋਚਦਾ ਵੀਚਾਰਦਾ ਹੈ।
Fareedkot Teekaਜੀਵ ਤਿਸ ਜਗਤ ਕਾ ਠਗਿਆ ਹੂਆ ਵਾਹਿਗੁਰੂ ਕਾ ਨਾਮ ਬਾਣੀ ਕਰ ਜਪਤਾ ਨਹੀਂ, ਔਰ ਤਿਸ ਕਾ ਮਾਰਗ ਮਹਾਤਮਾ ਸੇ ਪੂਛਤਾ ਨਹੀਂ ਔਰ ਨ ਕੁਛ ਸਤ ਅਸਤ ਕਾ ਵੀਚਾਰ ਕਰਤਾ ਹੈ॥
Prof. Sahib Singhਇਸ ਨੂੰ (ਸਹੀ ਜੀਵਨ-ਜੁਗਤਿ) ਸੁੱਝਦੀ ਨਹੀਂ, ਇਹ ਸਮਝਦਾ ਨਹੀਂ, ਤੇ (ਸਹੀ ਜੀਵਨ-ਜੁਗਤਿ ਬਾਰੇ) ਕੋਈ ਵਿਚਾਰ ਨਹੀਂ ਕਰਦਾ।ਪਦ ਅਰਥ ਜਾਪੈ = ਸੁੱਝਦਾ। ਕਰਤ = ਕਰਦਾ।
SikhNet (Spanish)Pero esto no lo vemos, ni sabemos, ni nos interesa,
ਸੁਆਦ ਮੋਹ ਰਸ ਬੇਧਿਓ; ਅਗਿਆਨਿ ਰਚਿਓ ਸੰਸਾਰੁ ॥
suaad moh ras bedhio; agiaan rachio sansaar |
Sant Singh KhalsaThe world is pierced through with attachment to tastes and pleasures, engrossed in ignorance.
Manmohan SinghThe world is pierced through with relishes, temporal love and revelments and is engrossed in ignorance.
Manmohan Singh (Punjabi)ਦੁਨੀਆਂ ਸੁਆਦਾ, ਸੰਸਾਰੀ ਮਮਤਾ ਅਤੇ ਰੰਗ-ਰਲੀਆਂ ਨਾਲ ਵਿੰਨ੍ਹੀ ਹੋਈ ਹੈ ਅਤੇ ਬੇਸਮਝੀ ਅੰਦਰ ਗਲਤਾਨ ਹੈ।
Fareedkot Teekaਵਿਖੇ ਸੁਆਦ ਕਰ ਮੋਹਿਆ ਹੂਆ ਸਬਦ ਸਪਰਸ ਰੂਪ ਰਸ ਗੰਧ ਮੇਂ (ਬੇਧਿਓ) ਮਿਲ ਰਹਾ ਹੈ॥☬ਪ੍ਰਸ਼ਨ: ਰਚਨ ਮੇਂ ਕਾਰਣ ਕੌਣ ਹੈ॥☬ਉੱਤਰ: ਜੀਵ ਸੰਸਾਰ ਮੇਂ ਅਗਿਆਨ ਕਰ ਰਚਿਓ ਹੈ॥☬ਰਚਨੇ ਕਾ ਫਲ੍ਹ ਦੇਖਾਵਤੇ ਹੈਂ:
Prof. Sahib Singhਜਗਤ (ਆਮ ਤੌਰ ਤੇ) ਅਗਿਆਨ ਵਿਚ ਮਸਤ ਰਹਿੰਦਾ ਹੈ, ਸੁਆਦਾਂ ਵਿਚ ਮੋਹ ਲੈਣ ਵਾਲੇ ਰਸਾਂ ਵਿਚ ਵਿੱਝਾ ਰਹਿੰਦਾ ਹੈ।ਪਦ ਅਰਥ ਬੇਧਿਓ = ਵਿੱਝਿਆ ਹੋਇਆ। ਅਗਿਆਨਿ = ਅਗਿਆਨ ਵਿਚ।
SikhNet (Spanish)porque de tal manera estamos embriagados con los estímulos de los sentidos, que vivimos empapados en la ignorancia.
ਜਨਮ ਮਰਣ. ਬਹੁ ਜੋਨਿ ਭ੍ਰਮਣ; ਕੀਨੇ ਕਰਮ ਅਨੇਕ ॥
janam maran. bahu jon bhraman; keene karam anek |
Sant Singh KhalsaThose who perform empty religious rituals will be born, only to die again. They wander through endless incarnations.
Manmohan SinghThey suffer transmigration and wander in many existences, who perform many religious rites,
Manmohan Singh (Punjabi)ਉਹ ਆਵਾਗਉਣ ਵਿੱਚ ਪੈਂਦੇ ਹਨ ਅਤੇ ਬਹੁਤੀਆਂ ਜੂਨੀਆਂ ਅੰਦਰ ਭਟਕਦੇ ਹਨ, ਜੋ ਘਣੇਰੇ ਧਾਰਮਕ ਸੰਸਕਾਰ ਕਰਦੇ ਹਨ,
Fareedkot Teekaਅਨੇਕ ਪ੍ਰਕਾਰ ਕੇ ਕਰਮ ਕਰਨੇ ਸੇ ਬਹੁਤ ਜੋਨੀਓਂ ਮੇਂ ਭ੍ਰਮਨਾ ਹੋਤਾ ਹੈ ਔਰ ਸਦਾ ਜਨਮ ਮਰਣ ਰਹਤਾ ਹੈ॥
Prof. Sahib Singh(ਜਿਹੜਾ ਮਨੁੱਖ ਕਰਤਾਰ ਦਾ ਸਿਮਰਨ ਛੱਡ ਕੇ) ਹੋਰ ਹੋਰ ਅਨੇਕਾਂ ਕਰਮ ਕਰਦਾ ਰਿਹਾ, ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਿਹਾ, ਉਹ ਅਨੇਕਾਂ ਜੂਨਾਂ ਵਿਚ ਭਟਕਦਾ ਰਿਹਾ।ਪਦ ਅਰਥ ਭ੍ਰਮਣ = ਭਟਕਣਾ।
SikhNet (Spanish)Vamos, venimos y pasamos a través de un sin fin de estados de evolución con diferentes formas y cuerpos y realizamos actos piadosos de variadas maneras,
ਰਚਨਹਾਰੁ. ਨਹ ਸਿਮਰਿਓ; ਮਨਿ. ਨ ਬੀਚਾਰਿ ਬਿਬੇਕ ॥
rachanahaar. neh simario; man. na beechaar bibek |
Sant Singh KhalsaThey do not meditate in remembrance on the Creator Lord; their minds do not understand.
Manmohan Singhbut do not meditate on the Creator and in their mind have no Divine discrimination.
Manmohan Singh (Punjabi)ਪ੍ਰੰਤੂ ਸਿਰਜਣਹਾਜਰ ਦਾ ਆਰਾਧਨ ਨਹੀਂ ਕਰਦੇ ਅਤੇ ਜਿਨ੍ਹਾਂ ਦੇ ਚਿੱਤ ਅੰਦਰ ਈਸ਼ਵਰੀ ਪਰਬੀਨਤਾ ਨਹੀਂ।
Fareedkot Teekaਕਿਉਂਕਿ ਕਰਮੋਂ ਮੇਂ ਲਗ ਕਰ ਰਚਨੇ ਵਾਲੇ ਵਾਹਿਗੁਰੂ ਕੌ ਸਿਮਰਨ ਨਹੀਂ ਕੀਆ, ਔਰ ਮਨ ਸੈ (ਬਿਬੇ) ਦੋ ਅਰਥਾਤ ਜੀਵ ਈਸ੍ਵਰ ਕੀ ਏਕਤਾ ਕੋ ਨਹੀਂ ਵੀਚਾਰਿਆ॥
Prof. Sahib Singhਉਸ ਨੇ ਸਿਰਜਣਹਾਰ ਕਰਤਾਰ ਦਾ ਸਿਮਰਨ ਨਹੀਂ ਕੀਤਾ, ਆਪਣੇ ਮਨ ਵਿਚ ਵਿਚਾਰ ਕੇ (ਭਲੇ ਬੁਰੇ ਕੰਮ ਦੀ) ਪਰਖ ਨਹੀਂ ਪੈਦਾ ਕੀਤੀ।ਪਦ ਅਰਥ ਰਚਨਹਾਰੁ = ਸਿਰਜਣਹਾਰ ਕਰਤਾਰ। ਮਨਿ = ਮਨ ਵਿਚ। ਬੀਚਾਰਿ = ਵਿਚਾਰ ਕੇ। ਬਿਬੇਕ = ਪਰਖ (ਦੀ ਤਾਕਤ)।
SikhNet (Spanish)pero no contemplamos al Señor Creador ni obtenemos el sentido de discriminación.
ਭਾਉ ਭਗਤਿ ਭਗਵਾਨ ਸੰਗਿ; ਮਾਇਆ ਲਿਪਤ ਨ. ਰੰਚ ॥
bhaau bhagat bhagavaan sang; maaeaa lipat na. ranch |
Sant Singh KhalsaBy loving devotion to the Lord God, you shall not be polluted by Maya at all.
Manmohan SinghBy virtue of Lord's love devotion and association, mortal is not in the least contaminated by mammon.
Manmohan Singh (Punjabi)ਸੁਆਮੀ ਦੀ ਪ੍ਰੀਤ ਅਨੁਰਾਗ ਅਤੇ ਸੰਗਤ ਦੀ ਬਰਕਤ, ਧਨ-ਦੌਲਤ ਨਾਲ ਪ੍ਰਾਣੀ ਭੋਰਾ ਭਰ ਭੀ ਪਲੀਤ ਨਹੀਂ ਹੁੰਦਾ।
Fareedkot Teekaਔਰ ਜੋ ਪ੍ਰੇਮਾ ਭਗਤੀ ਕਰ ਭਗਵਾਨ ਕੇ ਸਾਥ ਮਿਲੇ ਹੈਂ ਤਿਨ ਕੋ ਮਾਇਆ ਕਾ ਲੇਪ ਰੰਚਕ ਮਾਤਰ ਨਹੀਂ॥
Prof. Sahib Singhਜੇਹੜੇ ਭਗਵਾਨ ਨਾਲ ਪ੍ਰੇਮ ਕਰਦੇ ਹਨ ਭਗਵਾਨ ਦੀ ਭਗਤੀ ਕਰਦੇ ਹਨ, ਜਿਨ੍ਹਾਂ ਉਤੇ ਮਾਇਆ ਆਪਣਾ ਰਤਾ ਭਰ ਭੀ ਪ੍ਰਭਾਵ ਨਹੀਂ ਪਾ ਸਕਦੀ,ਪਦ ਅਰਥ ਭਾਉ = ਪ੍ਰੇਮ। ਰੰਚ = ਰਤਾ ਭਰ।
SikhNet (Spanish)Dice Nanak, son aquéllos que están intoxicados con la Alabanza amorosa del Señor, los que no se contaminan con Maya,
ਨਾਨਕ. ਬਿਰਲੇ ਪਾਈਅਹਿ; ਜੋ. ਨ ਰਚਹਿ ਪਰਪੰਚ ॥੫॥
naanak. birale paaeeeh; jo. na racheh parapanch |5|
Sant Singh KhalsaO Nanak, how rare are those, who are not engrossed in worldly entanglements. ||5||
Manmohan SinghNanak scarcely are found such persons who get not engrossed in the world.
Manmohan Singh (Punjabi)ਨਾਨਕ ਬਹੁਤ ਹੀ ਥੋੜੇ ਐਸੇ ਪੁਰਸ਼ ਮਿਲਦੇ ਹਨ, ਜੋ ਸੰਸਾਰ ਅੰਦਰ ਖਚਤ ਨਹੀਂ ਹੁੰਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪਰਪੰਚ ਮੇਂ ਨਹੀਂ ਰਚਤੇ ਐਸੇ ਜਨ ਵਿਰਲੇ ਹੀ ਪਾਈਤੇ ਹੈਂ॥੫॥
Prof. Sahib Singhਹੇ ਨਾਨਕ! (ਜਗਤ ਵਿਚ ਅਜੇਹੇ ਬੰਦੇ) ਵਿਰਲੇ ਹੀ ਲੱਭਦੇ ਹਨ ਜੋ ਇਸ ਜਗਤ-ਖਿਲਾਰੇ (ਦੇ ਮੋਹ) ਵਿਚ ਨਹੀਂ ਫਸਦੇ ॥੫॥ਪਦ ਅਰਥ ਪਾਈਅਹਿ = ਪਾਏ ਜਾਂਦੇ ਹਨ, ਲੱਭਦੇ ਹਨ। ਰਚਹਿ = ਰਚਦੇ, ਮਸਤ ਹੁੰਦੇ ॥੫॥
SikhNet (Spanish)ni caen víctimas de las trampas del mundo.