ੴ

ਸਿੱਖਬਾਣੀ · SikhBani

ਜੋ ਤੁਧੁ ਭਾਣਾ ਜੰਤੁ ਸੋ ਤੁਧੁ ਬੁਝਈ ॥

jo tudh bhaanaa jant so tudh bujhee
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 961 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜੋ ਤੁਧੁ ਭਾਣਾ ਜੰਤੁ; ਸੋ ਤੁਧੁ ਬੁਝਈ ॥

jo tudh bhaanaa jant; so tudh bujhee |

Sant Singh KhalsaHe alone understands You, Lord, with whom You are pleased.
Manmohan SinghThat begin alone understands Thee, O Lord, with whom Thou art pleased.
Manmohan Singh (Punjabi)ਕੇਵਲ ਉਹ ਜੀਵ ਹੀ ਤੈਨੂੰ ਸਮਝਦਾ ਹੈ, ਹੇ ਸੁਆਮੀ! ਜਿਹੜਾ ਤੈਨੂੰ ਚੰਗਾ ਲਗਦਾ ਹੈ।
Fareedkot Teekaਹੇ ਹਰਿ! ਜੋ ਜੀਵ ਤੇਰੇ ਕੋ ਭਾਇਆ ਹੈ, ਸੋਈ ਤੁਝ ਕੋ ਜਾਨਤਾ ਹੈ॥
Prof. Sahib Singhਹੇ ਪ੍ਰਭੂ! ਜੇਹੜਾ ਜੀਵ ਤੈਨੂੰ ਪਿਆਰਾ ਲੱਗਦਾ ਹੈ, ਉਹ ਤੇਰੇ ਨਾਲ ਸਾਂਝ ਪਾ ਲੈਂਦਾ ਹੈ।

ਪਦ ਅਰਥ ਤੁਧੁ = ਤੈਨੂੰ। ਭਾਣਾ = ਪਿਆਰਾ ਲੱਗਾ। ਬੁਝਈ = ਸਮਝਦਾ ਹੈ, ਸਾਂਝ ਪਾ ਲੈਂਦਾ ਹੈ।

SikhNet (Spanish)Sólo Te podrá encontrar, oh Dios, aquél con quien estás complacido.

ਜੋ ਤੁਧੁ ਭਾਣਾ ਜੰਤੁ; ਸੁ ਦਰਗਹ ਸਿਝਈ ॥

jo tudh bhaanaa jant; su daragah sijhee |

Sant Singh KhalsaHe alone is approved in the Court of the Lord, with whom You are pleased.
Manmohan SinghThe being, whom Thou lovest, O God; he is exonerated in Thy court.
Manmohan Singh (Punjabi)ਜਿਸ ਜੀਵ ਨੂੰ ਤੂੰ ਪਿਆਰ ਕਰਦਾ ਹੈ, ਹੇ ਵਾਹਿਗੁਰੂ ਉਹ ਤੇਰੇ ਦਰਬਾਰ ਅੰਦਰ ਸੁਰਖਰੂ ਥੀ ਵੰਝਦਾ ਹੈ।
Fareedkot Teekaਜੋ ਜੀਵ ਤੇਰੇ ਕੋ ਭਾਇਆ ਹੈ, ਸੋ ਦਰਗਾਹਿ ਮੈਂ ਸਿਝਿਆ ਹੈ, ਭਾਵ ਸੁਖ ਸਹਤ ਹੂਆ ਹੈ॥
Prof. Sahib Singhਉਹ (ਜੀਵਨ-ਸਫ਼ਰ ਵਿਚ) ਕਾਮਯਾਬ (ਹੋ ਕੇ) ਤੇਰੀ ਹਜ਼ੂਰੀ ਵਿਚ ਪਹੁੰਚਦਾ ਹੈ।

ਪਦ ਅਰਥ ਸਿਝਈ = ਕਾਮਯਾਬ ਹੋ ਜਾਂਦਾ ਹੈ।

SikhNet (Spanish)Aquél con quien Estás complacido, es colmado de satisfacción en la Corte del Señor.

ਜਿਸ ਨੋ ਤੇਰੀ ਨਦਰਿ; ਹਉਮੈ ਤਿਸੁ ਗਈ ॥

jis no teree nadar; haumai tis gee |

Sant Singh KhalsaEgotism is eradicated, when You bestow Your Grace.
Manmohan SinghHe, on whom is Thine grace, O Master; his ego is stilled.
Manmohan Singh (Punjabi)ਜੀਹਦੇ ਉੱਤੇ ਤੇਰੀ ਮਿਹਰ ਹੈ, ਹੇ ਮਾਲਕ! ਉਸ ਦੀ ਹੰਗਤਾ ਨਵਿਰਤ ਹੋ ਜਾਂਦੀ ਹੈ।
Fareedkot Teekaਜਿਸ ਕੋ ਤੇਰੀ ਕ੍ਰਿਪਾ ਦ੍ਰਿਸਟਿ ਪ੍ਰਾਪਤਿ ਹੂਈ ਹੈ ਤਿਸ ਕੀ ਹਉਮੈ ਚਲੀ ਗਈ ਹੈ॥
Prof. Sahib Singhਜਿਸ ਉਤੇ ਤੇਰੀ ਮੇਹਰ ਦੀ ਨਜ਼ਰ ਹੋਵੇ, ਉਸ ਦਾ ਆਪਾ-ਭਾਵ ਦੂਰ ਹੋ ਜਾਂਦਾ ਹੈ।

ਪਦ ਅਰਥ ਤਿਸੁ = ਉਸ ਦੀ। ਹਉਮੈ = ਮੈਂ ਮੈਂ, ਅਹੰਕਾਰ, ਆਪਾ-ਭਾਵ, ਖ਼ੁਦ-ਗ਼ਰਜ਼ੀ।

SikhNet (Spanish)Aquél sobre quien reside Tu Misericordia, oh Dios, es liberado de la idea del yo.

ਜਿਸ ਨੋ. ਤੂ ਸੰਤੁਸਟੁ; ਕਲਮਲ ਤਿਸੁ ਖਈ ॥

jis no. too santusatt; kalamal tis khee |

Sant Singh KhalsaSins are erased, when You are thoroughly pleased.
Manmohan SinghHe, with whom Thou art pleased, O Lord; his sins are effaced.
Manmohan Singh (Punjabi)ਜੀਹਦੇ ਨਾਲ ਤੂੰ ਪ੍ਰਸੰਨ ਹੈਂ, ਹੇ ਸਾਈਂ! ਉਸਦੇ ਪਾਪ ਕੱਟੇ ਜਾਂਦੇ ਹਨ।
Fareedkot Teekaਜਿਸ ਕੋ ਤੁਮ ਪ੍ਰਸੰਨ ਹੂਏ ਹੋ ਤਿਸ ਕੇ ਪਾਪੋਂ ਕੀ ਸਮਗ੍ਰੀ ਨਸ਼ਟ ਹੂਈ ਹੈ॥
Prof. Sahib Singhਜਿਸ ਉਤੇ ਤੂੰ ਖ਼ੁਸ਼ ਹੋ ਜਾਏਂ ਉਸ ਦੇ ਸਾਰੇ ਪਾਪ ਮੁੱਕ ਜਾਂਦੇ ਹਨ।

ਪਦ ਅਰਥ ਸੰਤੁਸਟੁ = ਪ੍ਰਸੰਨ। ਕਲਮਲ = ਪਾਪ। ਖਈ = ਨਾਸ ਹੋ ਗਏ।

SikhNet (Spanish)Aquél a quien Tú bendices, es purgado de todos sus errores.

ਜਿਸ ਕੈ ਸੁਆਮੀ ਵਲਿ; ਨਿਰਭਉ ਸੋ ਭਈ ॥

jis kai suaamee val; nirbhau so bhee |

Sant Singh KhalsaOne who has the Lord Master on his side, becomes fearless.
Manmohan SinghHe, one whose side the Lord is, becomes fearless.
Manmohan Singh (Punjabi)ਜੀਹਦੇ ਪੱਖ ਉੱਤੇ ਪ੍ਰਭੂ ਹੈ, ਉਹ ਨਿਡਰ ਹੋ ਵੰਝਦਾ ਹੈ।
Fareedkot Teekaਹੇ ਸੁਆਮੀ! ਜਿਸ ਕੇ ਵਲ ਤੁਸੀ ਹੂਏ ਹੋ ਸੋ ਤਿਸ ਪੁਰਸ਼ ਕੀ ਬੁਧੀ ਨਿਰਭਉ ਹੂਈ ਹੈ॥
Prof. Sahib Singhਮਾਲਕ-ਪ੍ਰਭੂ ਜਿਸ ਮਨੁੱਖ ਦੇ ਪੱਖ ਤੇ ਹੋਵੇ, ਉਹ (ਦੁਨੀਆ ਦੇ ਡਰ-ਸਹਿਮਾਂ ਵਲੋਂ) ਨਿਡਰ ਹੋ ਜਾਂਦਾ ਹੈ।

ਪਦ ਅਰਥ ਵਲਿ = ਪੱਖ ਤੇ।

SikhNet (Spanish)Aquél a quien Apoyas, se vuelve intrépido.

ਜਿਸ ਨੋ. ਤੂ ਕਿਰਪਾਲੁ; ਸਚਾ ਸੋ ਥਿਅਈ ॥

jis no. too kirapaal; sachaa so thiaee |

Sant Singh KhalsaOne who is blessed with Your Mercy, becomes truthful.
Manmohan SinghHe, unto whom Thou art merciful. O Master is rendered truthful.
Manmohan Singh (Punjabi)ਜੀਹਦੇ ਉਤੇ ਤੂੰ ਮਿਹਰਬਾਨ ਹੈ, ਹੇ ਮਾਲਕ! ਉਹ ਸਤਿਵਾਦੀ ਥੀ ਵੰਞਦਾ ਹੈ।
Fareedkot Teekaਜਿਸ ਕੋ ਤੁਮ ਕ੍ਰਿਪਾਲ ਹੂਏ ਹੋ ਸੋ ਸਚਾ ਹੂਆ ਹੈ॥
Prof. Sahib Singhਹੇ ਪ੍ਰਭੂ! ਜਿਸ ਉਤੇ ਤੂੰ ਦਿਆਲ ਹੋਵੇਂ, ਉਹ (ਮਾਇਆ ਦੇ ਹੱਲਿਆਂ ਅੱਗੇ) ਅਡੋਲ ਹੋ ਜਾਂਦਾ ਹੈ।

ਪਦ ਅਰਥ ਥਿਅਈ = ਹੋ ਜਾਂਦਾ ਹੈ। ਸਚਾ = ਅਡੋਲ-ਚਿੱਤ।

SikhNet (Spanish)Aquél sobre quien posas Tu Gracia, se vuelve eterno.

ਜਿਸ ਨੋ ਤੇਰੀ ਮਇਆ; ਨ ਪੋਹੈ ਅਗਨਈ ॥

jis no teree meaa; na pohai aganee |

Sant Singh KhalsaOne who is blessed with Your Kindness, is not touched by fire.
Manmohan SinghHe, on whom is Thine mercy, O Lord; him fire touches not.
Manmohan Singh (Punjabi)ਜੀਹਦੇ ਉੱਤੇ ਤੇਰੀ ਰਹਿਮਤ ਹੈ, ਹੇ ਸੁਆਮੀ! ਉਸ ਨੂੰ ਅੱਗ ਛੂੰਹਦੀ ਹੀ ਨਹੀਂ।
Fareedkot Teekaਜਿਸ ਕੋ ਤੇਰੀ ਕ੍ਰਿਪਾ ਹੂਈ ਹੈ ਤ੍ਰਿਸ਼ਨਾ ਅਗਨੀ ਤਿਸ ਕੋ ਨਹੀਂ ਬਿਆਪਤੀ॥
Prof. Sahib Singhਜਿਸ ਉਤੇ ਮੇਹਰ ਹੋਵੇ ਉਸ ਨੂੰ (ਮਾਇਆ ਦੀ) ਅੱਗ ਪੋਹ ਹੀ ਨਹੀਂ ਸਕਦੀ।

ਪਦ ਅਰਥ ਮਇਆ = ਦਇਆ। ਅਗਨਈ = (ਵਿਕਾਰਾਂ ਦੀ) ਅੱਗ।

SikhNet (Spanish)Aquél que está a Tu favor, a él el fuego del deseo no lo toca.

ਤਿਸ ਨੋ ਸਦਾ ਦਇਆਲੁ; ਜਿਨਿ ਗੁਰ ਤੇ ਮਤਿ ਲਈ ॥੭॥

tis no sadaa deaal; jin gur te mat lee |7|

Sant Singh KhalsaYou are forever Merciful to those who are receptive to the Guru's Teachings. ||7||
Manmohan SinghThou, O God, art ever compassionate to him, who receives instruction from the Guru.
Manmohan Singh (Punjabi)ਤੂੰ, ਹੇ ਵਾਹਿਗੁਰੂ! ਉਸ ਉੱਤੇ ਸਦੀਵ ਹੀ ਮਇਆਵਾਨ ਹੈਂ, ਜੋ ਗੁਰੂ ਮਹਾਰਾਜ ਜੀ ਤੋਂ ਸਿਖੱਮਤ ਲੈਂਦਾ ਹੈ।
Fareedkot Teekaਜਿਸ ਨੇ ਗੁਰੋਂ ਤੇ ਤੇਰੀ ਸਿਖ੍ਯਾ ਲਈ ਹੈ ਤਿਸ ਕੋ ਸਦਾ ਤੇਰੀ ਦਿਆਲਤਾ ਹੈ॥੭॥
Prof. Sahib Singhਪਰ, (ਹੇ ਪ੍ਰਭੂ!) ਤੂੰ ਉਸੇ ਉਤੇ ਸਦਾ ਦਿਆਲ ਹੈਂ, ਜਿਸ ਨੇ ਗੁਰੂ ਪਾਸੋਂ (ਮਨੁੱਖਾ ਜੀਵਨ ਜੀਊਣ ਦੀ) ਅਕਲ ਸਿੱਖੀ ॥੭॥

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਮਤਿ = ਅਕਲ। ਤਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਤੇ = ਤੋਂ ॥੭॥

SikhNet (Spanish)Sí, Tú eres siempre Magnánimo con aquél que recibe la Enseñanza del Guru.(7)
Answers quote the Granth verbatim with Ang citations. AI commentary is not Gurbani and not a religious ruling.