ਮਃ ੫ ॥
mahalaa 5 | Ang 960
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.
ਪੰਡਿਤੁ ਆਖਾਏ ਬਹੁਤੀ ਰਾਹੀ; ਕੋਰੜ ਮੋਠ ਜਿਨੇਹਾ ॥
panddit aakhaae bahutee raahee; korarr motth jinehaa | Ang 960
Sant Singh KhalsaHe is called a Pandit, a religious scholar, and yet he wanders along many pathways. He is as hard as uncooked beans.
Manmohan SinghHe is called a Brahman and wanders in many ways. He is hard like the uncookable grain of Phaseolus aconilifolious.
Manmohan Singh (Punjabi)(ਆਖਣ ਨੂੰ ਤਾਂ) ਉਹ ਬ੍ਰਾਹਮਣ ਆਖਿਆ ਜਾਂਦਾ ਹੈ ਪਰ ਬਹੁਤਿਆਂ ਰਸਤਿਆਂ ਵਿੱਚ ਭਟਕਦਾ ਹੈ। ਉਹ ਕੋਕੜੂ ਮੋਠ ਦੇ ਦਾਣੇ ਵਰਗਾ ਕਰੜਾ ਹੈ।
Fareedkot Teekaਪੰਡਤ ਕਹਾਵਤਾ ਹੈ ਔ ਬਹੁਤਿਆਂ ਰਸਤਿਓਂ ਮੇਂ ਚਲਤਾ ਹੈ; ਵਾ ਬਹੁਤ ਪਰਕਾਰੋਂ ਭਾਵ ਅਨੇਕ ਸ਼ਾਸਤ੍ਰ ਪੜ ਕਰ ਪੰਡਤ ਕਹਾਵਤਾ ਹੈ। ਸਾਬਤ ਦਾਲ ਮੇਂ ਜੋ ਦਾਣਾ ਗਲੇ ਨਹੀਂ ਤਿਸ ਕੋ ਕੋਰੜੂ ਕਹਿਤੇ ਹੈਂ। ਵਹੁ ਕੋਰੜੂ ਮੋਠ ਜਿਹਾ ਹੈ, ਭਾਵ ਚਿਤ ਕਠੋਰ ਹੈ ਔਰ ਦਿਲੋਂ ਕਿਸੇ ਸੇ ਮਿਲਤਾ ਨਹੀਂ॥
Prof. Sahib Singhਬਹੁਤੇ ਸ਼ਾਸਤ੍ਰ ਆਦਿਕ ਪੜ੍ਹਨ ਕਰ ਕੇ (ਹੀ ਜੇ ਆਪਣੇ ਆਪ ਨੂੰ ਕੋਈ ਮਨੁੱਖ) ਪੰਡਿਤ ਅਖਵਾਉਂਦਾ ਹੈ (ਪਰ) ਹੈ ਉਹ ਕੋੜਕੂ ਮੋਠ ਵਰਗਾ (ਜੋ ਰਿੰਨ੍ਹਿਆਂ ਗਲਦਾ ਨਹੀਂ)।ਪਦ ਅਰਥ ਬਹੁਤੀ ਰਾਹੀ = ਬਹੁਤ ਸ਼ਾਸਤ੍ਰ ਆਦਿਕਾਂ ਨੂੰ ਪੜ੍ਹਨ ਕਰ ਕੇ। ਜਿਨੇਹਾ = ਵਰਗਾ।
SikhNet (Spanish)A un maestro de grandes conocimientos, la gente le llama Pandit, pero en su interior su corazón esta tan duro como el frijol antes de coserse.
ਅੰਦਰਿ ਮੋਹੁ. ਨਿਤ ਭਰਮਿ ਵਿਆਪਿਆ; ਤਿਸਟਸਿ ਨਾਹੀ. ਦੇਹਾ ॥
andar mohu. nit bharam viaapiaa; tisattas naahee. dehaa | Ang 960
Sant Singh KhalsaHe is filled with attachment, and constantly engrossed in doubt; his body cannot hold still.
Manmohan SinghIn his mind is worldly attached, he is ever engrossed in doubt, and his body remains not stable.
Manmohan Singh (Punjabi)ਉਸ ਦੇ ਮਨ ਵਿੱਚ ਸੰਸਾਰੀ ਲਗਨ ਹੈ, ਉਹ ਸਦਾ ਹੀ ਸੰਦੇਹ ਅੰਦਰ ਖੱਚਤ ਹੋਇਆ ਰਹਿੰਦਾ ਹੈ ਅਤੇ ਉਸ ਦਾ ਸਰੀਰ ਅਸਥਿਰ ਨਹੀਂ ਰਹਿੰਦਾ।
Fareedkot Teekaਅੰਦਰ ਤਿਸਦੇ ਮੋਹ ਹੈ ਅਰੁ ਨਿਤ ਭਰਮ ਮੇਂ ਹੀ ਵਿਆਪਿਆ ਹੋਇਆ ਹੈ। ਦੇਹ ਕਰ ਕੇ ਭੀ ਇਸਥਤ ਨਹੀਂ ਰਹਿਤਾ ਹੈ, ਭਾਵ ਆਸਨ ਚੰਚਲ ਹੈ॥
Prof. Sahib Singhਉਸ ਦੇ ਮਨ ਵਿਚ ਮੋਹ (ਪ੍ਰਬਲ) ਹੈ, ਉਸ ਦੀ ਭਟਕਣਾ ਖ਼ਤਮ ਨਹੀਂ ਹੁੰਦੀ।ਪਦ ਅਰਥ ਤਿਸਟਸਿ = ਟਿਕਦਾ। ਤਿਸਟਸਿ ਨਾਹੀ ਦੇਹਾ = ਸਰੀਰ ਟਿਕਦਾ ਨਹੀਂ, ਭਟਕਣਾ ਖ਼ਤਮ ਨਹੀਂ ਹੁੰਦੀ।
SikhNet (Spanish)Ese ser vive infectado por la duda y el deseo, así su cuerpo no encuentra descanso alguno y no se relaja.
ਕੂੜੀ ਆਵੈ. ਕੂੜੀ ਜਾਵੈ; ਮਾਇਆ ਕੀ ਨਿਤ ਜੋਹਾ ॥
koorree aavai. koorree jaavai; maaeaa kee nit johaa | Ang 960
Sant Singh KhalsaFalse is his coming, and false is his going; he is continually on the lookout for Maya.
Manmohan SinghFalse is his coming and false his going. He ever remains on the look-out of wealth.
Manmohan Singh (Punjabi)ਝੂਠਾ ਹੈ ਉਸ ਦਾ ਆਉਣਾ ਅਤੇ ਝੂਠਾ ਹੀ ਜਾਣਾ। ਉਹ ਹਮੇਸ਼ਾਂ ਧਨ ਦੌਲਤ ਦੀ ਤਾੜ ਅੰਦਰ ਰਹਿੰਦਾ ਹੈ।
Fareedkot Teekaਝੂਠਾ ਹੀ ਉਸ ਕਾ ਸਤਸੰਗ ਮੇਂ ਆਵਣਾ ਹੈ ਔ ਝੂਠਾ ਹੀ ਉਸ ਕਾ ਜਾਣਾ ਹੈ, ਕਿਉਂਕਿ ਮਾਇਆ ਕੀ ਹੀ ਨਿਤ (ਜੋਹਾ) ਝਾਕ ਲਗੀ ਹੂਈ ਹੈ॥
Prof. Sahib Singhਉਸ ਪੰਡਿਤ ਦੀ (ਵਿੱਦਿਆ ਵਾਲੀ) ਸਾਰੀ ਦੌੜ-ਭੱਜ ਝੂਠ-ਮੂਠ ਹੈ (ਕਿਉਂਕਿ) ਉਸ ਨੂੰ ਸਦਾ ਮਾਇਆ ਦੀ ਹੀ ਝਾਕ ਲੱਗੀ ਰਹਿੰਦੀ ਹੈ।ਪਦ ਅਰਥ ਕੂੜੀ = ਝੂਠ-ਮੂਠ, ਵਿਅਰਥ। ਜੋਹਾ = ਤੱਕ, ਝਾਕ।
SikhNet (Spanish)La Verdad lo provoca, pero en su interior persiste el enojo.
ਸਚੁ ਕਹੈ ਤਾ ਛੋਹੋ ਆਵੈ; ਅੰਤਰਿ ਬਹੁਤਾ ਰੋਹਾ ॥
sach kahai taa chhoho aavai; antar bahutaa rohaa | Ang 960
Sant Singh KhalsaIf someone speaks the truth, then he is aggravated; he is totally filled with anger.
Manmohan SinghIf one tells the truth, then is he vexed, Within his mind is immense wrath.
Manmohan Singh (Punjabi)ਜੇਕਰ ਕੋਈ ਸੱਚ ਆਖੇ ਤਦ ਉਸ ਨੂੰ ਖਿਝ ਛੁਟਦੀ ਹੈ। ਉਸ ਦੇ ਚਿੱਤ ਅੰਦਰ ਅਤਿਅੰਤ ਕ੍ਰੋਪ ਹੈ।
Fareedkot Teekaਜੋ ਕੋਈ ਸਚ ਕਹੇ (ਤਾ ਛੋਹੋ) ਗੁਸੇ ਮੈਂ ਆਵਤਾ ਹੈ, ਅੰਤਰ ਤਿਸ ਕੇ ਬਹੁਤਾ (ਰੋਹਾ) ਗੁਸਾ ਹੀ ਭਰਿਆ ਹੂਆ ਹੈ॥
Prof. Sahib Singhਜੇ ਕੋਈ ਉਸ ਨੂੰ ਇਹ ਅਸਲੀਅਤ ਦੱਸੇ ਤਾਂ ਉਸ ਨੂੰ ਖਿੱਝ ਆਉਂਦੀ ਹੈ (ਕਿਉਂਕਿ ਸ਼ਾਸਤ੍ਰ ਆਦਿਕ ਪੜ੍ਹ ਕੇ ਭੀ) ਉਸ ਦੇ ਮਨ ਵਿਚ ਗੁੱਸਾ ਬਹੁਤ ਹੈ।ਪਦ ਅਰਥ ਛੋਹ = ਖਿੱਝ। ਰੋਹ = ਗੁੱਸਾ।
SikhNet (Spanish)Apegado al Mundo, este desafortunado tonto vive envuelto en una naturaleza maligna.
ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ; ਮਨਿ ਲਾਗਾ ਤਿਸੁ ਮੋਹਾ ॥
viaapiaa duramat kubudh kumoorraa; man laagaa tis mohaa | Ang 960
Sant Singh KhalsaThe evil fool is engrossed in evil-mindedness and false intellectualizations; his mind is attached to emotional attachment.
Manmohan SinghThe evil fool is involved in mal-intellect and wicked under-standing To his soul is attached. the worldly love.
Manmohan Singh (Punjabi)ਮੰਦਾ ਮੂਰਖ ਖੋਟੀ ਅਕਲ ਅਤੇ ਭੈੜੀ ਸਮਝ ਅੰਦਰ ਫਾਥਾ ਹੋਇਆ ਹੈ। ਸੰਸਾਰੀ ਮਮਤਾ ਉਸਦੀ ਆਤਮਾ ਨੂੰ ਚਿਮੜੀ ਹੋਈ ਹੈ।
Fareedkot Teekaਵਹੁ ਦੁਰਮਤੀ ਖੋਟੀ ਵਿਸੇ ਪਰਾਯਣ ਕੁਬੁਧੀ ਮੈਂ ਵਿਆਪਿਆ ਹੋਇਆ ਹੈ। ਇਸੀ ਤੇ (ਕੁਮੂੜਾ) ਕੁਤਸਤ ਔ ਮੂਰਖ ਹੈ ਕਿਉਂਕਿ ਤਿਸ ਕਾ ਮਨ ਜੋ ਮੋਹ ਮੈਂ ਲਾਗਾ ਹੂਆ ਹੈ॥
Prof. Sahib Singh(ਅਜੇਹਾ ਪੰਡਿਤ ਅਸਲ ਵਿਚ) ਭੈੜੀ ਕੋਝੀ ਮੱਤ ਦਾ ਮਾਰਿਆ ਹੋਇਆ ਮਹਾ ਮੂਰਖ ਹੁੰਦਾ ਹੈ ਕਿਉਂਕਿ ਉਸ ਦੇ ਮਨ ਵਿਚ ਮਾਇਆ ਦਾ ਮੋਹ (ਬਲਵਾਨ) ਹੈ;ਪਦ ਅਰਥ ਕੁਮੂੜਾ = ਬਹੁਤ ਮੂਰਖ। ਮਨਿ = ਮਨ ਵਿਚ।
SikhNet (Spanish)Siendo un embustero, habita en la compañía de los cinco grandes embusteros.
ਠਗੈ ਸੇਤੀ. ਠਗੁ ਰਲਿ ਆਇਆ; ਸਾਥੁ ਭਿ ਇਕੋ ਜੇਹਾ ॥
tthagai setee. tthag ral aaeaa; saath bhi iko jehaa | Ang 960
Sant Singh KhalsaThe deceiver abides with the five deceivers; it is a gathering of like minds.
Manmohan SinghHe, the deceiver, abides with the five deceivers. abides with the five deceivers. It is the comradeship of the like one.
Manmohan Singh (Punjabi)ਉਹ ਦਗੇਬਾਜ਼, ਪੰਜ ਦਗੇਬਾਜ਼ਾਂ ਨਾਲ ਵਸਦਾ ਹੈ। ਇਹ ਇਕ ਜੈਸਿਆਂ ਦਾ ਮੇਲ ਮਿਲਾਪ ਹੈ।
Fareedkot Teekaਪੰਡਤ ਠਗ ਦੇ ਨਾਲ ਉਸ ਦਾ ਵਿਦਿਆਅਰਥੀ ਰਲ ਕੇ ਸੰਤਾਂ ਮੈਂ ਆਇਆ। ਦੋਨੋਂ ਕਾ ਸਾਥ ਇਕੋ ਜੇਹਾ ਹੈ, ਭਾਵ ਦੋਨੋਂ ਪਖੰਡੀ ਹੈਂ॥
Prof. Sahib Singhਅਜੇਹੇ ਠੱਗ ਨਾਲ ਇਕ ਹੋਰ ਇਹੋ ਜਿਹਾ ਹੀ ਠੱਗ ਰਲ ਪੈਂਦਾ ਹੈ, ਦੋਹਾਂ ਦਾ ਵਾਹ-ਵਾਹ ਮੇਲ ਬਣ ਜਾਂਦਾ ਹੈ।ਪਦ ਅਰਥ ਸੇਤੀ = ਨਾਲ।
SikhNet (Spanish)Cuando el Guru, el Joyero, lo prueba con la Piedra de Toque, mira, en vez de ser de oro resulta ser de acero.
ਸਤਿਗੁਰੁ ਸਰਾਫੁ, ਨਦਰੀ ਵਿਚਦੋ ਕਢੈ; ਤਾਂ ਉਘੜਿ ਆਇਆ ਲੋਹਾ ॥
satigur saraaf, nadaree vichado kadtai; taan ugharr aaeaa lohaa | Ang 960
Sant Singh KhalsaAnd when the Jeweller, the True Guru, appraises him, then he is exposed as mere iron.
Manmohan SinghWhen, true Guru, the jeweller assays him, then he is exposed to be but iron.
Manmohan Singh (Punjabi)ਜਦ ਜਵੇਹਰੀ, ਸੱਚੇ ਗੁਰੂ ਜੀ ਉਸ ਨੂੰ ਪਰਖਦੇ ਹਨ, ਤਦ ਉਹ ਕੇਵਲ ਲੋਹਾ ਹੀ ਜ਼ਾਹਰ ਹੁੰਦਾ ਹੈ।
Fareedkot Teekaਸਤਿਗੁਰੂ ਜੋ ਸਰਾਫ ਰੂਪ ਹੈਂ ਜਾਂ ਨਜਰ ਵਿਚੋਂ ਕਢਿਆ ਤਾਂ ਉਘੜ ਆਇਆ ਲੋਹਾ, ਭਾਵ ਪਾਪੀ ਕਾਲਾ ਪਰਤੀਤ ਹੋਇਆ॥
Prof. Sahib Singhਜਦੋਂ ਸਰਾਫ਼ ਸਤਿਗੁਰੂ ਗਹੁ ਨਾਲ ਪਰਖ ਕਰਦਾ ਹੈ ਤਾਂ (ਇਹ ਬਾਹਰੋਂ ਵਿੱਦਿਆ ਨਾਲ ਚਮਕਦਾ ਸੋਨਾ ਦਿੱਸਣ ਵਾਲਾ, ਪਰ ਅੰਦਰੋਂ) ਲੋਹਾ ਉੱਘੜ ਆਉਂਦਾ ਹੈ।ਪਦ ਅਰਥ ਨਦਰੀ ਵਿਚਦੋ ਕਢੈ = ਨਜ਼ਰ ਵਿਚੋਂ ਦੀ ਕੱਢਦਾ ਹੈ, ਗਹੁ ਨਾਲ ਪਰਖਦਾ ਹੈ।
SikhNet (Spanish)Él tenía una mezcla de muchos metales, pero no, él está aparte, la máscara de su cara le ha sido arrancada.
ਬਹੁਤੇਰੀ ਥਾਈ ਰਲਾਇ ਰਲਾਇ ਦਿਤਾ; ਉਘੜਿਆ ਪੜਦਾ ਅਗੈ ਆਇ ਖਲੋਹਾ ॥
bahuteree thaaee ralaae ralaae ditaa; ugharriaa parradaa agai aae khalohaa | Ang 960
Sant Singh KhalsaMixed and mingled with others, he was passed off as genuine in many places; but now, the veil has been lifted, and he stands naked before all.
Manmohan SinghMixed and mingled with others, he was passed on as genuine in many places. Now his veil is lifted and he stands naked before all.
Manmohan Singh (Punjabi)ਹੋਰਨਾਂ ਨਾਲ ਰਲਾ ਮਿਲਾ ਕੇ, ਉਸ ਨੂੰ ਘਣੇਰੀਆਂ ਥਾਵਾਂ ਤੇ ਖਰਾ ਕਰ ਕੇ ਚਲਾ ਦਿੱਤਾ ਗਿਆ ਸੀ। ਹੁਣ ਉਸ ਦਾ ਬੁਰਕਾ ਉਤਰ ਗਿਆ ਹੈ ਅਤੇ ਉਹ ਸਾਰਿਆਂ ਮੂਹਰੋਂ ਨੰਗਾ ਹੋਇਆ ਖੜ੍ਹਾ ਹੈ।
Fareedkot Teekaਬਹੁਤੀ ਥਾਂਈ, ਭਾਵ ਬਹੁਤ ਉਤਮ ਜਗਾ ਸਤਸੰਗ ਮੈਂ ਰਲਾਇ ਰਲਾਇ ਦੀਆ, ਪਰੰਤੂ ਉਸ ਕਾ ਪੜਦਾ ਉਘੜਿਆ, ਭਾਵ ਵਹੁ ਪਾਪੀ ਮਸ਼ਾਹੂਰ ਹੋ ਹੀ ਗਿਆ। ਜੋ ਉਸ ਕਾ ਕਰਮ ਥਾ, ਸੋ ਆਗੇ ਉਸ ਕੇ ਆਇ ਖਲੋਆ॥
Prof. Sahib Singhਕਈ ਥਾਈਂ ਭਾਵੇਂ ਇਸ ਨੂੰ ਰਲਾ ਰਲਾ ਕੇ ਰੱਖੀਏ, ਪਰ ਇਸ ਦਾ ਪਾਜ ਖੁਲ੍ਹ ਕੇ ਅਸਲੀਅਤ ਅੱਗੇ ਆ ਹੀ ਜਾਂਦੀ ਹੈ।
SikhNet (Spanish)No obstante, si busca el Refugio del Guru, es transmutado de nuevo de acero en oro,
ਸਤਿਗੁਰ ਕੀ ਜੇ ਸਰਣੀ ਆਵੈ; ਫਿਰਿ ਮਨੂਰਹੁ. ਕੰਚਨੁ ਹੋਹਾ ॥
satigur kee je saranee aavai; fir manoorahu. kanchan hohaa | Ang 960
Sant Singh KhalsaOne who comes to the Sanctuary of the True Guru, shall be transformed from iron into gold.
Manmohan SinghIf he enters the True Guru's sanctuary, the shall he be transmuted into gold from iron-dross.
Manmohan Singh (Punjabi)ਜੇਕਰ ਉਹ ਸੱਚੇ ਗੁਰਾਂ ਦੀ ਪਨਾਹ ਲੈ ਲਵੇ ਤਦ ਉਹ ਜੰਗਾਲੇ ਹੋਏ ਲੋਹੇ ਤੋਂ ਸੋਨਾ ਥੀ ਵੰਝੇਗਾ।
Fareedkot Teekaਜੋ ਸਤਗੁਰੋਂ ਕੀ ਵਹੁ ਸਰਨੀ ਆ ਜਾਵੇ ਫੇਰ ਤੌ ਮਨੂਰ ਸੇ ਕੰਚਨ ਹੂਆ ਹੀ ਜਾਣੋ, ਭਾਵ ਸੁਧ ਰੂਪ ਹੋ ਜਾਵੈ॥
Prof. Sahib Singh(ਅਜੇਹਾ ਬੰਦਾ ਭੀ) ਜੇ ਸਤਿਗੁਰੂ ਦੀ ਸਰਨ ਵਿਚ ਆ ਜਾਏ ਤਾਂ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ।ਪਦ ਅਰਥ ਮਨੂਰ = ਸੜਿਆ ਹੋਇਆ ਲੋਹਾ। ਕੰਚਨੁ = ਸੋਨਾ।
SikhNet (Spanish)pues el Guru no odia a nadie, y mira al amigo y al enemigo por igual,
ਸਤਿਗੁਰੁ ਨਿਰਵੈਰੁ, ਪੁਤ੍ਰ ਸਤ੍ਰ ਸਮਾਨੇ; ਅਉਗਣ ਕਟੇ, ਕਰੇ ਸੁਧੁ ਦੇਹਾ ॥
satigur niravair, putr satr samaane; aaugan katte, kare sudh dehaa | Ang 960
Sant Singh KhalsaThe True Guru has no anger or vengeance; He looks upon son and enemy alike. Removing faults and mistakes, He purifies the human body.
Manmohan SinghUninimical is the True Guru. He looks on the son and foe alike. Removing demerits, he renders the human body pure.
Manmohan Singh (Punjabi)ਦੁਸ਼ਮਨੀ ਰਹਿਤ ਹਨ ਸੱਚੇ ਗੁਰੂ ਜੀ। ਉਹ ਪੁੱਤਰ ਅਤੇ ਵੈਰੀ ਨੂੰ ਇਕ ਬਰਾਬਰ ਵੇਖਦੇ ਹਨ। ਬਦੀਆਂ ਨੂੰ ਦੂਰ ਕਰਕੇ ਉਹ ਮਨੁੱਖੀ ਸਰੀਰ ਨੂੰ ਪਵਿੱਤਰ ਕਰ ਦਿੰਦੇ ਹਨ।
Fareedkot Teekaਸਤਗੁਰੂ ਤੌ ਨਿਰਵੈਰ ਹੈਂ ਜਿਨ ਕੋ ਪੁਤ੍ਰ ਔ ਸਤਰੂ ਏਕ ਸਮਾਨ ਹੈਂ, ਔਗੁਣ ਕਟ ਕੇ ਇਸ ਦੇਹ ਮੈਂ ਸੁਧ ਕਰ ਦੇਤੇ ਹੈਂ॥
Prof. Sahib Singhਸਤਿਗੁਰੂ ਨੂੰ ਕਿਸੇ ਨਾਲ ਵੈਰ ਨਹੀਂ, ਉਸ ਨੂੰ ਪੁਤ੍ਰ ਤੇ ਵੈਰੀ ਇਕੋ ਜਿਹੇ ਪਿਆਰੇ ਹਨ (ਜੋ ਕੋਈ ਭੀ ਉਸ ਦੀ ਸਰਨ ਆਵੇ ਉਸ ਦੇ) ਔਗੁਣ ਕੱਟ ਕੇ (ਗੁਰੂ) ਉਸ ਦੇ ਸਰੀਰ ਨੂੰ ਸੁੱਧ ਕਰ ਦੇਂਦਾ ਹੈ।ਪਦ ਅਰਥ ਸਤ੍ਰ = ਵੈਰੀ। ਸਮਾਨੇ = ਬਰਾਬਰ, ਇਕੋ ਜਿਹੇ। ਸੁਧੁ = ਪਵਿਤ੍ਰ।
SikhNet (Spanish)y borrando sus impurezas lo vuelve Puro.
ਨਾਨਕ. ਜਿਸੁ ਧੁਰਿ ਮਸਤਕਿ ਹੋਵੈ ਲਿਖਿਆ; ਤਿਸੁ. ਸਤਿਗੁਰ ਨਾਲਿ ਸਨੇਹਾ ॥
naanak. jis dhur masatak hovai likhiaa; tis. satigur naal sanehaa | Ang 960
Sant Singh KhalsaO Nanak, one who has such pre-ordained destiny inscribed upon his forehead, is in love with the True Guru.
Manmohan SinghNanak, he on whose forehead there is such a pre-ordained writ, loves the True Guru.
Manmohan Singh (Punjabi)ਨਾਨਕ, ਜਿਸ ਦੇ ਮੱਥੇ ਉੱਤੇ ਮੁੱਢ ਦੀ ਲਿਖੀ ਹੋਈ ਐਹੋ ਜੇਹੀ ਲਿਖਤਕਾਰ ਹੈ, ਉਹ ਸੱਚੇ ਗੁਰਾਂ ਨਾਲ ਪਿਆਰ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੇ ਧੁਰੋਂ ਹੀ ਮਸਤਕ ਪਰ ਲੇਖ ਲਿਖਿਆ ਹੋਵੈ ਤਿਸ ਕਾ ਸਤਗੁਰੋਂ ਸਾਥ ਪ੍ਰੇਮ ਹੋਤਾ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੋਇਆ ਹੋਵੇ, ਉਸ ਦਾ ਗੁਰੂ ਨਾਲ ਪ੍ਰੇਮ ਬਣਦਾ ਹੈ।ਪਦ ਅਰਥ ਸਨੇਹਾ = ਪਿਆਰ।
SikhNet (Spanish)Dice Nanak, quien tiene ese Destino, se enamora del Verdadero Guru.
ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ; ਜਿਸੁ ਕਿਰਪਾਲੁ ਹੋਵੈ. ਤਿਸੁ ਰਿਦੈ ਵਸੇਹਾ ॥
amrit baanee satigur poore kee; jis kirapaal hovai. tis ridai vasehaa | Ang 961
Sant Singh KhalsaThe Word of the Perfect True Guru's Bani is Ambrosial Nectar; it dwells in the heart of one who is blessed by the Guru's Mercy.
Manmohan SinghAmbrosial is the word of the perfect True Guru. It abides within the mind of him, to whom the Guru is compassionate.
Manmohan Singh (Punjabi)ਅੰਮ੍ਰਿਤ-ਮਈ ਹੈ ਪੂਰਨ ਸੱਚੇ ਗੁਰਦੇਵ ਜੀ ਦੀ ਗੁਰਬਾਣੀ। ਇਹ ਉਸ ਦੇ ਹਿਰਦੇ ਅੰਦਰ ਵਸਦੀ ਹੈ, ਜਿਸ ਉੱਤੇ ਗੁਰੂ ਜੀ ਮਿਹਰਬਾਨ ਹਨ।
Fareedkot Teekaਸਤਗੁਰੂ ਪੂਰੇ ਕੀ ਬਾਣੀ ਅੰਮ੍ਰਿਤ ਸਰੂਪ ਹੈ। ਜਿਸ ਪਰ ਪਰਮੇਸਰ ਕਿਰਪਾਲ ਹੋਵੈ ਤਿਸ ਕੇ ਰਿਦੇ ਮੈਂ ਗੁਰੋਂ ਕੀ ਬਾਣੀ ਬਸਤੀ ਹੈ॥
Prof. Sahib Singhਪੂਰੇ ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਸ ਮਨੁੱਖ ਦੇ ਹਿਰਦੇ ਵਿਚ ਵੱਸਦੀ ਹੈ ਜਿਸ ਉਤੇ ਗੁਰੂ ਮੇਹਰ ਕਰੇ।ਪਦ ਅਰਥ ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ।
SikhNet (Spanish)La Palabra del Bani del Guru Perfecto es Néctar Ambrosial y habita en el corazón de quien ha sido bendecido con la Misericordia del Guru.
ਆਵਣ ਜਾਣਾ. ਤਿਸ ਕਾ ਕਟੀਐ; ਸਦਾ ਸਦਾ ਸੁਖੁ ਹੋਹਾ ॥੨॥
aavan jaanaa. tis kaa katteeai; sadaa sadaa sukh hohaa |2| Ang 961
Sant Singh KhalsaHis coming and going in reincarnation is ended; forever and ever, he is at peace. ||2||
Manmohan SinghHis comings and goings end and for ever and aye he abides in peace.
Manmohan Singh (Punjabi)ਉਸ ਤੋਂ ਆਉਣੇ ਅਤੇ ਜਾਣੇ ਮੁੱਕ ਜਾਂਦੇ ਹਨ ਅਤੇ ਸਦੀਵ ਤੇ ਹਮੇਸ਼ਾਂ ਲਈ ਉਹ ਆਰਾਮ ਅੰਦਰ ਰਹਿੰਦਾ ਹੈ।
Fareedkot Teekaਤਿਸ ਕਾ ਜਨਮ ਮਰਣ ਕਟੀਤਾ ਹੈ, ਤਿਸੀ ਕੋ ਸਦਾ ਸਦਾ ਹੀ ਸੁਖ ਹੋਤਾ ਹੈ॥੨॥
Prof. Sahib Singhਉਸ ਮਨੁੱਖ ਦਾ ਜਨਮ ਮਰਨ ਦੇ ਗੇੜ ਮੁੱਕ ਜਾਂਦਾ ਹੈ, ਉਸ ਨੂੰ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ ॥੨॥
SikhNet (Spanish)Sus reencarnaciones terminan, viviendo para siempre en Paz.(2)