ੴ

ਸਿੱਖਬਾਣੀ · SikhBani

ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥

satigur pooraa je milai piaare so jan hot nihaalaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 802 · 20 lines
Translations

ਰਾਗੁ ਬਿਲਾਵਲੁ ਮਹਲਾ ੫ ਘਰੁ ੨. ਯਾਨੜੀਏ ਕੈ ਘਰਿ ਗਾਵਣਾ ॥

raag bilaaval mahalaa 5 ghar 2. yaanarree kai ghar gaavanaa |

Sant Singh KhalsaRaag Bilaaval, Fifth Mehl, Second House, To Be Sung To The Tune Of Yaan-Ree-Ay:
Manmohan SinghRag Bilawal. 5th Guru.
Manmohan Singh (Punjabi)ਰਾਗੁ ਬਿਲਾਵਲ ਪੰਜਵੀਂ ਪਾਤਿਸ਼ਾਹੀ।
Fareedkot Teekaਯਾਨੜੀ ਛੰਤਾਂ ਕੀ ਜਾਤ ਹੈ। ਵਾ ਜਾਨੀਅੜਾ ਮੇਰਾ ਜਾਨੀਅੜਾ, ਇਸ ਸਬਦ ਕੌ ਇਸ ਰੀਤੀ ਸੇ ਗਾਵਤੇ ਹੈਂ ਉਸੀ ਪ੍ਰਕਾਰ ਇਸ ਕੋ ਗਾਯਨ ਕਰਨਾ। ਬੇਨਤੀ ਕਰਤੇ ਹੈਂ:
Prof. Sahib Singhਰਾਗ ਬਿਲਾਵਲੁ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ; ਇਸ ਸ਼ਬਦ ਨੂੰ 'ਯਾਨੜੀਏ' ਦੀ ਸੁਰ ਵਿੱਚ ਗਾਇਆ ਜਾਵੇ (ਜਿਸ ਦੀ ਪਹਿਲੀ ਤੁਕ ਹੈ 'ਇਆਨੜੀਏ ਮਾਨੜਾ ਕਾਇ ਕਰੇਹਿ')।
SikhNet (Spanish)Rag Bilawal, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮੈ ਮਨਿ ਤੇਰੀ ਟੇਕ. ਮੇਰੇ ਪਿਆਰੇ; ਮੈ ਮਨਿ ਤੇਰੀ ਟੇਕ ॥

mai man teree ttek. mere piaare; mai man teree ttek |

Sant Singh KhalsaYou are the Support of my mind, O my Beloved, You are the Support of my mind.
Manmohan SinghIn my mind is Thine Prop, O my Beloved, in my mind is Thine prop.
Manmohan Singh (Punjabi)ਮੇਰੇ ਚਿੱਤ ਅੰਦਰ ਤੇਰਾ ਆਸਰਾ ਹੈ, ਹੇ ਮੇਰੇ ਪ੍ਰੀਤਮ! ਮੇਰੇ ਚਿੱਤ ਅੰਦਰ ਤੇਰਾ ਆਸਰਾ ਹੈ।
Fareedkot Teekaਹੇ ਮੇਰੇ ਪਿਆਰੇ ਵਾਹਗੁਰ! ਮੇਰੇ ਮਨ ਮੇਂ ਭੂਤ, ਭਵਿਖਤ, ਵਰਤਮਾਨ ਤੀਨ ਕਾਲ ਮੇਂ ਸਦਾ ਤੇਰੀ ਹੀ ਟੇਕ ਅਰਥਾਤ ਆਸਰਾ ਹੈ॥
Prof. Sahib Singhਹੇ ਪਿਆਰੇ ਪ੍ਰਭੂ! ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ, ਤੇਰਾ ਹੀ ਆਸਰਾ ਹੈ।

ਪਦ ਅਰਥ ਕੈ ਘਰਿ= ਦੇ ਘਰ ਵਿਚ। ਯਾਨੜੀਏ ਕੈ ਘਰਿ = ਉਸ ਸ਼ਬਦ ਦੇ 'ਘਰ' ਵਿਚ ਜਿਸ ਦੀ ਪਹਿਲੀ ਤੁਕ ਹੈ 'ਇਆਨੜੀਏ ਮਾਨੜਾ ਕਾਇ ਕਰੇਹਿ'। (ਨੋਟ: ਇਹ ਸ਼ਬਦ ਤਿਲੰਗ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਹੈ, ਪੰਨਾ ੭੨੨, ਪਰ ਉਸ ਦਾ 'ਘਰੁ' ੩ ਹੈ)। ਮੈ ਮਨਿ = ਮੇਰੇ ਮਨ ਵਿਚ। ਟੇਕ = ਆਸਰਾ।

SikhNet (Spanish)Mi mente se apoya en Ti, oh mi Amor, y sólo en Ti.

ਅਵਰ ਸਿਆਣਪਾ ਬਿਰਥੀਆ ਪਿਆਰੇ; ਰਾਖਨ ਕਉ ਤੁਮ ਏਕ ॥੧॥ ਰਹਾਉ ॥

avar siaanapaa biratheea piaare; raakhan kau tum ek |1| rahaau |

Sant Singh KhalsaAll other clever tricks are useless, O Beloved; You alone are my Protector. ||1||Pause||
Manmohan SinghUseless are other ingenuities, O my love, Thou alone art my Protector. Pause.
Manmohan Singh (Punjabi)ਬੇ-ਫਾਇਦਾ ਹਨ ਹੋਰ ਅਕਲਮੰਦੀਆਂ, ਹੇ ਮੇਰੇ ਪ੍ਰੀਤਮ! ਕੇਵਲ ਤੂੰ ਹੀ ਮੇਰਾ ਰਖਵਾਲਾ ਹੈ। ਠਹਿਰਾਉ।
Fareedkot Teekaਕਯੋਂਕਿ ਤੇਰੇ ਆਸਰੇ ਬਿਨਾਂ ਔਰ ਚਤਰਾਈਆਂ ਵਿਅਰਥ ਹੈਂ। ਹੇ ਪ੍ਯਾਰੇ! ਸਰਬ ਭੈ ਤੇ ਰਖਿਆ ਕਰਨੇ ਕਉ ਏਕ ਤੂੰ ਸਮਰਥੁ ਹੈਂ॥੧॥ ਰਹਾਉ ॥
Prof. Sahib Singhਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ। (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ ॥੧॥ ਰਹਾਉ ॥

ਪਦ ਅਰਥ ਅਵਰ = ਹੋਰ। ਸਿਆਣਪਾ = ਚਤੁਰਾਈਆਂ। ਬਿਰਥੀਆ = ਵਿਅਰਥ। ਰਾਖਨ ਕਉ = ਰੱਖਿਆ ਕਰਨ ਜੋਗਾ। ਤੁਮ ਏਕ = ਸਿਰਫ਼ ਤੂੰ ਹੀ ॥੧॥ ਰਹਾਉ ॥

SikhNet (Spanish)Nuestra astucia de nada sirve, oh mi Amor, pues sólo Tú nos puedes salvar.(1-Pausa)

ਸਤਿਗੁਰੁ ਪੂਰਾ ਜੇ ਮਿਲੈ ਪਿਆਰੇ; ਸੋ ਜਨੁ ਹੋਤ ਨਿਹਾਲਾ ॥

satigur pooraa je milai piaare; so jan hot nihaalaa |

Sant Singh KhalsaOne who meets with the Perfect True Guru, O Beloved, that humble person is enraptured.
Manmohan SinghHe, whom the Perfect True Guru meets, O my dear; that person is rendered blissful.
Manmohan Singh (Punjabi)ਜਿਸ ਨੂੰ ਪੂਰਨ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਹੇ ਮੇਰੇ ਪਿਆਰਿਆ! ਉਹ ਪੁਰਸ਼ ਪਰਸੰਨ ਹੋ ਜਾਂਦਾ ਹੈ।
Fareedkot Teekaਹੇ ਹਰੀ! ਮੇਰਾ ਪ੍ਰੀਤਮ ਪੂਰਾ ਸਤਗੁਰੂ ਜਿਸ ਜਨ ਕੋ ਮਿਲੈ ਤਬ ਸੋ ਜਨ ਨਿਹਾਲ ਹੋ ਜਾਤਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ।

ਪਦ ਅਰਥ ਸੋ ਜਨੁ = ਉਹ ਬੰਦਾ। ਨਿਹਾਲਾ = ਆਨੰਦ-ਭਰਪੂਰ।

SikhNet (Spanish)Aquél que encuentra al Guru Verdadero es emancipado.

ਗੁਰ ਕੀ ਸੇਵਾ ਸੋ ਕਰੇ ਪਿਆਰੇ; ਜਿਸ ਨੋ ਹੋਇ ਦਇਆਲਾ ॥

gur kee sevaa so kare piaare; jis no hoe deaalaa |

Sant Singh KhalsaHe alone serves the Guru, O Beloved, unto whom the Lord becomes merciful.
Manmohan SinghHe alone performs the Guru's service, O dear, unto whom the Lord becomes merciful.
Manmohan Singh (Punjabi)ਕੇਵਲ ਉਹ ਹੀ ਗੁਰਾਂ ਦੀ ਘਾਲ ਕਮਾਉਂਦਾ ਹੈ, ਹੇ ਪਿਆਰਿਆ! ਜਿਸ ਉਤੇ ਮਾਲਕ ਮਿਹਰਬਾਨ ਹੋ ਜਾਂਦਾ ਹੈ।
Fareedkot Teekaਤਿਨ ਸਤਿਗੁਰਾਂ ਕੀ ਸੇਵਾ ਸੋਈ ਜਨ ਕਰਤਾ ਹੈ, ਹੇ ਮੇਰੇ ਪਿਆਰੇ! ਜਿਸ ਜਨ ਪਰ ਤੂੰ ਆਪ ਦਇਆਲੂ ਹੋਤਾ ਹੈਂ॥
Prof. Sahib Singhਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ।

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਹੋਇ = ਹੁੰਦਾ ਹੈ (ਪ੍ਰਭੂ)।

SikhNet (Spanish)Sólo sirve al Guru quien es bendecido por el Mismo Señor con Su Misericordia.

ਸਫਲ ਮੂਰਤਿ ਗੁਰਦੇਉ ਸੁਆਮੀ; ਸਰਬ ਕਲਾ ਭਰਪੂਰੇ ॥

safal moorat guradeo suaamee; sarab kalaa bharapoore |

Sant Singh KhalsaFruitful is the form of the Divine Guru, O Lord and Master; He is overflowing with all powers.
Manmohan SinghAccredited is the personality of the (spiritually) Bright Guru God, who is brimful with all the might,
Manmohan Singh (Punjabi)ਅਮੋਘ ਹੈ ਵਿਅਕਤੀ ਪ੍ਰਕਾਸ਼ਵਾਨ ਗੁਰੂ-ਪਰਮੇਸ਼ਰ ਦੀ, ਜੋ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ।
Fareedkot Teekaਹੇ ਮੇਰੇ ਸੁਆਮੀ! ਸਰਬ ਕਲਾ ਕਰ ਕੇ ਪੂਰਨ ਐਸੇ ਸਤਿਗੁਰ ਦੇਵ ਕੀ ਸਫਲ ਮੂਰਤੀ ਰੂਪ ਆਪ ਹੋ॥
Prof. Sahib Singhਹੇ ਭਾਈ! ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ।

ਪਦ ਅਰਥ ਸਫਲ ਮੂਰਤਿ = ਉਹ ਜਿਸ ਦੀ ਹਸਤੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰ ਸਕਦੀ ਹੈ। ਕਲਾ = ਸੱਤਿਆ, ਤਾਕਤ।

SikhNet (Spanish)La Visión del Señor, del Maestro, del Dios de dioses, Todopoderoso, es fructífera.

ਨਾਨਕ. ਗੁਰੁ ਪਾਰਬ੍ਰਹਮੁ ਪਰਮੇਸਰੁ; ਸਦਾ ਸਦਾ ਹਜੂਰੇ ॥੧॥

naanak. gur paarabraham paramesar; sadaa sadaa hajoore |1|

Sant Singh KhalsaO Nanak, the Guru is the Supreme Lord God, the Transcendent Lord; He is ever-present, forever and ever. ||1||
Manmohan SinghNanak, the Guru Himself is the Transcendent Lord Master. Ever, ever-present is he, the Guru.
Manmohan Singh (Punjabi)ਨਾਨਕ ਗੁਰੂ ਜੀ ਖੁਦ ਹੀ ਸ਼ਰੋਮਣੀ ਸਾਹਿਬ ਮਾਲਕ ਹਨ। ਸਦੀਵੀ, ਸਦੀਵੀਂ-ਅੰਗ ਸੰਗ ਹਨ, ਉਹ ਗੁਰਦੇਵ ਜੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਾਰਬ੍ਰਹਮ ਪਰਮੇਸਰ! ਐਸੇ ਸਤਿਗੁਰ ਤੇਰੇ (ਸਦਾ) ਨਿਤ ਸਰੂਪ ਕੌ ਸਦਾ ਹਾਜਰ ਹਜੂਰ ਦਿਖਾਇ ਦੇਤੇ ਹੈਂ॥੧॥
Prof. Sahib Singhਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ। (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ ॥੧॥

ਪਦ ਅਰਥ ਹਜੂਰੇ = ਅੰਗ-ਸੰਗ ॥੧॥

SikhNet (Spanish)Nuestro Señor Trascendente, el Guru, está siempre presente. (1)

ਸੁਣਿ ਸੁਣਿ ਜੀਵਾ ਸੋਇ ਤਿਨਾ ਕੀ; ਜਿਨੑ ਅਪੁਨਾ ਪ੍ਰਭੁ ਜਾਤਾ ॥

sun sun jeevaa soe tinaa kee; jina apunaa prabh jaataa |

Sant Singh KhalsaI live by hearing, hearing of those who know their God.
Manmohan SinghI live by continually hearing the glory of those, who know their Lord.
Manmohan Singh (Punjabi)ਮੈਂ ਉਨ੍ਹਾਂ ਦੀ ਸ਼ੋਭਾ ਇਕ-ਰਸ ਸੁਣ ਕੇ ਜੀਉਂਦਾ ਹਾਂ ਜੋ ਆਪਣੇ ਸੁਆਮੀ ਨੂੰ ਜਾਣਦੇ ਹਨ।
Fareedkot Teekaਜਿਨਾਂ ਨੇ ਤੈਨੂੰ ਅਪਨਾ ਪ੍ਰਭੂ ਜਾਣਿਆ ਹੈ, ਤਿਨ ਸੰਤ ਜਨੋਂ ਕੀ (ਸੋਇ) ਸੋਭਾ ਸੁਣ ਸੁਣ ਕਰ ਮੈਂ ਸਦਾ ਜੀਵਤਾ ਹੂੰ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।

ਪਦ ਅਰਥ ਸੁਣਿ = ਸੁਣ ਕੇ। ਜੀਵਾ = ਜੀਵਾਂ, ਮੈਂ ਜੀਉਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਸੋਇ = ਸੋਭਾ। ਜਾਤਾ = ਪਛਾਣਿਆ, ਸਾਂਝ ਪਾਈ।

SikhNet (Spanish)Vivo para escuchar a aquéllos que han conocido a su Señor,

ਹਰਿ ਨਾਮੁ ਅਰਾਧਹਿ. ਨਾਮੁ ਵਖਾਣਹਿ; ਹਰਿ ਨਾਮੇ ਹੀ ਮਨੁ ਰਾਤਾ ॥

har naam araadheh. naam vakhaaneh; har naame hee man raataa |

Sant Singh KhalsaThey contemplate the Lord's Name, they chant the Lord's Name, and their minds are imbued with the Lord's Name.
Manmohan SinghGod's Name they contemplate, God's Name They utter and with God's Name their soul is imbued.
Manmohan Singh (Punjabi)ਵਾਹਿਗੁਰੂ ਦੇ ਨਾਮ ਨੂੰ ਉਹ ਸਿਮਰਦੇ ਹਨ, ਵਾਹਿਗੁਰੂ ਦੇ ਨਾਮ ਨੂੰ ਉਹ ਉਚਾਰਦੇ ਹਨ ਅਤੇ ਵਾਹਿਗੁਰੂ ਦੇ ਨਾਮ ਨਾਲ ਹੀ ਉਨ੍ਹਾਂ ਦੀ ਆਤਮਾ ਰੰਗੀ ਹੋਈ ਹੈ।
Fareedkot Teekaਸੋ ਸੰਤ ਜਨ ਹੇ ਹਰੀ! ਤੇਰੇ ਨਾਮ ਕੋ ਹੀ ਰਿਦੇ ਕਰ ਅਰਾਧਤੇ ਹੈਂ ਔਰ ਤੇਰੇ ਹਰਿ ਨਾਮ ਕੌ ਹੀ ਸਦਾ ਬਾਣੀ ਕਰ ਉਚਾਰਨ ਕਰਤੇ ਹੈਂ। ਹੇ ਹਰੀ! ਤੇਰੇ ਨਾਮ ਵਿਖੇ ਤਿਨ ਕਾ ਮਨੁ (ਰਾਤਾ) ਰੰਗਿਆ ਹੂਆ ਹੈ, ਭਾਵ ਯਹਿ ਮਨ ਤਨ ਬਾਣੀ ਕਰ ਤੇਰੇ ਨਾਮ ਵਿਖੇ ਹੀ ਲੀਨ ਹੈ॥
Prof. Sahib Singh(ਉਹ ਵਡ-ਭਾਗੀ ਮਨੁੱਖ ਸਦਾ) ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਦਾ ਨਾਮ ਉਚਾਰਦੇ ਹਨ, ਪਰਮਾਤਮਾ ਦੇ ਨਾਮ ਵਿਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ।

ਪਦ ਅਰਥ ਅਰਾਧਹਿ = ਅਰਾਧਦੇ ਹਨ। ਵਖਾਣਹਿ = ਉਚਾਰਦੇ ਹਨ। ਰਾਤਾ = ਰੰਗਿਆ ਹੋਇਆ।

SikhNet (Spanish)a quienes contemplan Su Nombre.

ਸੇਵਕੁ ਜਨ ਕੀ. ਸੇਵਾ ਮਾਗੈ; ਪੂਰੈ ਕਰਮਿ ਕਮਾਵਾ ॥

sevak jan kee. sevaa maagai; poorai karam kamaavaa |

Sant Singh KhalsaI am Your servant; I beg to serve Your humble servants. By the karma of perfect destiny, I do this.
Manmohan SinghI Thy slave pray for the Service of Thine saints, Through Thine perfect grace. such a service is performed.
Manmohan Singh (Punjabi)ਮੈਂ ਤੇਰਾ ਗੋਲਾ, ਤੇਰੇ ਸਾਧੂਆਂ ਦੀ ਟਹਿਲ ਸੇਵਾ ਦੀ ਯਾਚਨਾ ਕਰਦਾ ਹਾਂ। ਤੇਰੀ ਪੂਰਨ ਰਹਿਮਤ ਰਾਹੀਂ ਹੀ ਐਸੀ ਘਾਲ ਕਮਾਈ ਜਾਂਦੀ ਹੈ।
Fareedkot Teekaਤਾਂ ਤੇ ਮੈਂ ਤੇਰਾ ਸੇਵਕ ਤਿਨ ਤੇਰੇ (ਜਨ) ਦਾਸੋਂ ਕੀ ਸੇਵਾ ਕੋ ਮਾਂਗਤਾ ਹੂੰ। ਪੂਰਨ ਭਾਗੋਂ ਕਰ ਤੇਰੇ ਜਨੋਂ ਕੀ ਸੇਵਾ ਕਮਾਵਣਾ ਕਰੋਂ॥
Prof. Sahib Singhਹੇ ਪ੍ਰਭੂ! (ਤੇਰਾ ਇਹ) ਸੇਵਕ (ਤੇਰੇ ਉਹਨਾਂ) ਸੇਵਕਾਂ ਦੀ ਸੇਵਾ (ਦੀ ਦਾਤ ਤੇਰੇ ਪਾਸੋਂ) ਮੰਗਦਾ ਹੈ, (ਤੇਰੀ) ਪੂਰਨ ਬਖ਼ਸ਼ਸ਼ ਨਾਲ (ਹੀ) ਮੈਂ (ਉਹਨਾਂ ਦੀ) ਸੇਵਾ ਦੀ ਕਾਰ ਕਰ ਸਕਦਾ ਹਾਂ।

ਪਦ ਅਰਥ ਮਾਗੈ = ਮੰਗਦਾ ਹੈ। ਕਰਮਿ = ਮੇਹਰ ਨਾਲ। ਕਮਾਵਾ = ਕਮਾਵਾਂ, ਮੈਂ ਕਮਾ ਸਕਦਾ ਹਾਂ।

SikhNet (Spanish)Ellos Lo recitan y están siempre imbuidos en Él. Si mi Destino es perfecto, quiero servir a Tus Devotos, oh Señor.

ਨਾਨਕ ਕੀ ਬੇਨੰਤੀ ਸੁਆਮੀ; ਤੇਰੇ ਜਨ ਦੇਖਣੁ ਪਾਵਾ ॥੨॥

naanak kee benantee suaamee; tere jan dekhan paavaa |2|

Sant Singh KhalsaThis is Nanak's prayer: O my Lord and Master, may I obtain the Blessed Vision of Your humble servants. ||2||
Manmohan SinghThis is the prayer of Nanak "O Lord, may I see the vision of Thine saints".
Manmohan Singh (Punjabi)ਇਹ ਹੈ ਨਾਨਕ ਦੀ ਪ੍ਰਾਰਥਨਾ, "ਹੇ ਸੁਆਮੀ! ਮੈਨੂੰ ਤੇਰੇ ਸਾਧੂਆਂ ਦਾ ਦਰਸ਼ਨ ਵੇਖਣ ਨਸੀਬ ਹੋਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਸੁਆਮੀ! ਤੇਰੇ ਪਾਸ ਮੇਰੀ ਇਹ ਬੇਨਤੀ ਹੈ, ਤੇਰੇ ਜਨੋਂ ਕਾ ਦਰਸਨ ਸਰਬ ਸਮੇਂ ਮੇਂ ਪਾਵਣਾ ਕਰੋਂ॥੨॥
Prof. Sahib Singhਹੇ ਮਾਲਕ-ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ, (-ਮੇਹਰ ਕਰ) ਮੈਂ ਤੇਰੇ ਸੇਵਕਾਂ ਦਾ ਦਰਸਨ ਕਰ ਸਕਾਂ ॥੨॥

ਪਦ ਅਰਥ ਦੇਖਣੁ ਪਾਵਾ = ਦੇਖ ਸਕਾਂ ॥੨॥

SikhNet (Spanish)Esta es la oración de Nanak, oh Señor, bendíceme con la Visión de Tus Santos. (2)

ਵਡਭਾਗੀ ਸੇ ਕਾਢੀਅਹਿ ਪਿਆਰੇ; ਸੰਤਸੰਗਤਿ ਜਿਨਾ ਵਾਸੋ ॥

vaddabhaagee se kaadteeeh piaare; santasangat jinaa vaaso |

Sant Singh KhalsaThey are said to be very fortunate, O Beloved, who dwell in the Society of the Saints.
Manmohan SinghThey are said to be very fortunate, O dear, who abide in the society of saints.
Manmohan Singh (Punjabi)ਚੰਗੀ ਕਿਸਮਤ ਵਾਲੇ ਆਖਾ ਜਾਂਦੇ ਹਨ, ਹੇ ਪਿਆਰਿਆ! ਉਹ, ਜੋ ਸਾਧ ਸੰਗਤ ਅੰਦਰ ਵਸਦੇ ਹਨ।
Fareedkot Teekaਹੇ ਪ੍ਯਾਰੇ ਪ੍ਰਭੂ! ਸੋਈ ਵਡਿਆਂ ਭਾਗਾਂ ਵਾਲੇ ਕਹੀਤੇ ਹੈਂ, ਜਿਨੋਂ ਕਾ ਸੰਤ ਜਨੋਂ ਕੀ ਸੰਗਤਿ ਮੇਂ ਨਿਵਾਸ ਭਯਾ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਬਹਿਣ-ਖਲੋਣ ਸਦਾ ਗੁਰਮੁਖਾਂ ਦੀ ਸੰਗਤਿ ਵਿਚ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ।

ਪਦ ਅਰਥ ਕਾਢੀਅਹਿ = ਕਹੇ ਜਾਂਦੇ ਹਨ। ਵਾਸੋ = ਨਿਵਾਸ, ਬਹਿਣ-ਖਲੋਣ।

SikhNet (Spanish)Benditos son aquéllos, oh Señor, que habitan en la Sociedad de los Santos,

ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ; ਮਨੈ ਹੋਵੈ ਪਰਗਾਸੋ ॥

amrit naam araadheeai niramal; manai hovai paragaaso |

Sant Singh KhalsaThey contemplate the Immaculate, Ambrosial Naam, and their minds are illuminated.
Manmohan SinghReflecting over the ambrosial and immaculate Name, the soul is illumined.
Manmohan Singh (Punjabi)ਅੰਮ੍ਰਿਤਮਈ ਅਤੇ ਪਵਿੱਤਰ ਨਾਮ ਦਾ ਚਿੰਤਨ ਕਰਨ ਦੁਆਰਾ ਆਤਮਾ ਪ੍ਰਕਾਸ਼ਵਾਨ ਹੋ ਜਾਂਦੀ ਹੈ।
Fareedkot Teekaਤਿਸ ਸਤਸੰਗ ਮੇਂ ਮਿਲਕਰ ਜਬ ਤੇਰੇ ਨਾਮ ਰੂਪੀ ਅੰਮ੍ਰਿਤ ਕਾ ਅਰਾਧਨਾ ਕਰੀਏ ਤਬ ਮਨ ਵਿਖੇ ਤੇਰੇ ਸਰੂਪ ਕਾ ਪ੍ਰਕਾਸੁ ਹੋ ਜਾਤਾ ਹੈ॥
Prof. Sahib Singh(ਗੁਰਮੁਖਾਂ ਦੀ ਸੰਗਤਿ ਵਿਚ ਹੀ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਸਿਮਰਿਆ ਜਾ ਸਕਦਾ ਹੈ, ਅਤੇ ਮਨ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ (ਗਿਆਨ) ਪੈਦਾ ਹੁੰਦਾ ਹੈ।

ਪਦ ਅਰਥ ਅਰਾਧੀਐ = ਆਰਾਧਿਆ ਜਾ ਸਕਦਾ ਹੈ। ਅੰ​‍ਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਮਨੈ = ਮਨਿ, ਮਨ ਵਿਚ। ਪਰਗਾਸੋ = ਚਾਨਣ।

SikhNet (Spanish)que contemplan Tu Nombre Inmaculado, y cuyas mentes están iluminadas.

ਜਨਮ ਮਰਣ ਦੁਖੁ ਕਾਟੀਐ ਪਿਆਰੇ; ਚੂਕੈ ਜਮ ਕੀ ਕਾਣੇ ॥

janam maran dukh kaatteeai piaare; chookai jam kee kaane |

Sant Singh KhalsaThe pains of birth and death are eradicated, O Beloved, and the fear of the Messenger of Death is ended.
Manmohan SinghThe pain of birth and death is removed and the fear of Yama is ended, O dear.
Manmohan Singh (Punjabi)ਜੰਮਣ ਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ ਅਤੇ ਯੱਮ ਦਾ ਡਰ ਮਿੱਟ ਜਾਂਦਾ ਹੈ, ਹੇ ਪ੍ਰੀਤਮ!
Fareedkot Teekaਹੇ ਪ੍ਯਾਰੇ! ਤਬ ਜਨਮ ਮਰਨ ਰੂਪੀ ਦੁਖ (ਕਾਟੀਐ) ਦੂਰ ਹੋ ਜਾਤਾ ਹੈ ਔਰ ਜਮ ਕੀ ਕਾਣ ਦੀਨਤਾ ਭੀ ਉਠ ਜਾਤੀ ਹੈ॥
Prof. Sahib Singhਹੇ ਭਾਈ! (ਗੁਰਮੁਖਾਂ ਦੀ ਸੰਗਤਿ ਵਿਚ ਹੀ) ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ, ਅਤੇ ਜਮਰਾਜ ਦੀ ਧੌਂਸ ਭੀ ਮੁੱਕ ਜਾਂਦੀ ਹੈ।

ਪਦ ਅਰਥ ਕਾਟੀਐ = ਕੱਟਿਆ ਜਾਂਦਾ ਹੈ। ਚੂਕੈ = ਮੁੱਕ ਜਾਂਦੀ ਹੈ। ਕਾਣੇ = ਕਾਣਿ, ਮੁਥਾਜੀ।

SikhNet (Spanish)El dolor del nacimiento y de la muerte es erradicado y el poderoso embrujo de Maya no habita más en ellos.

ਤਿਨਾ ਪਰਾਪਤਿ ਦਰਸਨੁ ਨਾਨਕ; ਜੋ ਪ੍ਰਭ ਅਪਣੇ ਭਾਣੇ ॥੩॥

tinaa paraapat darasan naanak; jo prabh apane bhaane |3|

Sant Singh KhalsaThey alone obtain the Blessed Vision of this Darshan, O Nanak, who are pleasing to their God. ||3||
Manmohan SinghThey alone are blessed with His vision, O Nanak, who are pleasing to their Lord.
Manmohan Singh (Punjabi)ਕੇਵਲ ਉਹ ਹੀ ਉਸ ਦੇ ਦੀਦਾਰ ਨੂੰ ਪਾਉਂਦੇ ਹਨ, ਹੇ ਨਾਨਕ! ਜਿਹੜੇ ਆਪਣੇ ਸੁਆਮੀ ਨੂੰ ਚੰਗੇ ਲੱਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਜੋ ਤੇਰੇ ਅਪਨੇ ਮਨ ਵਿਖੇ ਭਾਏ ਹੈਂ ਤਿਨਾਂ ਕੌ ਹੀ ਤੇਰਾ ਦਰਸਨੁ ਪ੍ਰਾਪਤਿ ਹੂਆ ਹੈ॥੩॥
Prof. Sahib Singhਪਰ, ਹੇ ਨਾਨਕ! (ਗੁਰਮੁਖਾਂ ਦਾ) ਦਰਸਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ॥੩॥

ਪਦ ਅਰਥ ਨਾਨਕ = ਹੇ ਨਾਨਕ! ਭਾਣੇ = ਚੰਗੇ ਲੱਗਦੇ ਹਨ ॥੩॥

SikhNet (Spanish)Sólo serán bendecidos con la Visión de Su Darshan, dice Nanak, a quienes el Mismo Señor bendiga.(3)

ਊਚ ਅਪਾਰ ਬੇਅੰਤ ਸੁਆਮੀ; ਕਉਣੁ ਜਾਣੈ ਗੁਣ ਤੇਰੇ ॥

aooch apaar beant suaamee; kaun jaanai gun tere |

Sant Singh KhalsaO my lofty, incomparable and infinite Lord and Master, who can know Your Glorious Virtues?
Manmohan SinghO my lofty, Peerless and Endless Lord, who can know Thine virtues?
Manmohan Singh (Punjabi)ਹੇ ਮੇਰੇ ਬੁਲੰਦ, ਲਾਸਾਨੀ ਅਤੇ ਅਨੰਤ ਸਾਹਿਬ! ਤੇਰੀਆਂ ਨੇਕੀਆਂ ਨੂੰ ਕੌਣ ਜਾਣ ਸਕਦਾ ਹੈ?
Fareedkot Teekaਹੇ ਸਰਬ ਤੇ ਊਚਾ ਔ ਅਪਾਰ ਸਰੂਪ ਹੈਂ! ਹੇ ਬਿਅੰਤ ਗੁਣਾਂ ਵਾਲੇ ਮੇਰੇ ਸੁਆਮੀ! ਤੇਰੇ ਗੁਣ ਕਉਣ ਜਾਣ ਸਕਤਾ ਹੈ, ਭਾਵ ਯੇਹਿ ਸੰਪੂਰਨ ਤੇਰੇ ਗੁਣਾਂ ਕੌ ਕੋਈ ਨਹੀਂ ਜਾਨ ਸਕਤਾ॥
Prof. Sahib Singhਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਕੋਈ ਭੀ ਮਨੁੱਖ ਤੇਰੇ (ਸਾਰੇ) ਗੁਣ ਨਹੀਂ ਜਾਣ ਸਕਦਾ।

ਪਦ ਅਰਥ ਅਪਾਰ = ਹੇ ਬੇਅੰਤ!

SikhNet (Spanish)Oh Maestro Sublime, Infinito e Ilimitado; no hay quien conozca todas Tus Virtudes.

ਗਾਵਤੇ ਉਧਰਹਿ. ਸੁਣਤੇ ਉਧਰਹਿ; ਬਿਨਸਹਿ ਪਾਪ ਘਨੇਰੇ ॥

gaavate udhareh. sunate udhareh; binaseh paap ghanere |

Sant Singh KhalsaThose who sing them are saved, and those who listen to them are saved; all their sins are erased.
Manmohan SinghThey who sing Thine excellences are saved, saved are they who hear them and all their sins are effaced.
Manmohan Singh (Punjabi)ਜੋ ਤੇਰੀਆਂ ਵਡਿਆਈਆਂ ਗਾਇਨ ਕਰਦੇ ਹਨ ਉਹ ਬੱਚ ਜਾਂਦੇ ਹਨ, ਬੱਚ ਜਾਂਦੇ ਉਹ ਜੋ ਉਨ੍ਹਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਦੇ ਸਾਰੇ ਪਾਪ ਕੱਟੇ ਜਾਂਦੇ ਹਨ। ਹੇ ਪ੍ਰਭੂ!
Fareedkot Teekaਪਰੰਤੂ ਤੇਰੇ ਗੁਣਾਂ ਕੇ ਗਾਵਣੇਹਾਰੇ ਕਲ੍ਯਾਨ ਰੂਪ ਹੋ ਜਾਤੇ ਹੈਂ ਔਰ ਸਰਵਨ ਕਰਨ ਵਾਲੇ ਭੀ ਸੰਸਾਰ ਤੇ ਪਾਰ ਹੋ ਜਾਤੇ ਹੈਂ। ਤਾਂ ਤੇ ਤੇਰੇ ਗੁਣਾਂ ਕੇ ਕਹਣੇ ਤੇ ਅਨੇਕਾ ਜਨਮੋਂ ਕੇ ਬਹੁਤੇ ਪਾਪ ਦੂਰ ਹੋ ਜਾਤੇ ਹੈਂ॥
Prof. Sahib Singhਜੇਹੜੇ ਮਨੁੱਖ (ਤੇਰੇ ਗੁਣ) ਗਾਂਦੇ ਹਨ, ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ। ਜੇਹੜੇ ਮਨੁੱਖ (ਤੇਰੀਆਂ ਸਿਫ਼ਤਾਂ) ਸੁਣਦੇ ਹਨ, ਉਹਨਾਂ ਦੇ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ।

ਪਦ ਅਰਥ ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ। ਬਿਨਸਹਿ = ਨਾਸ ਹੋ ਜਾਂਦੇ ਹਨ। ਘਨੇਰੇ = ਬਹੁਤ।

SikhNet (Spanish)Los seres que Te cantan son salvados, los que escuchan de Ti también; millones de sus errores son disipados.

ਪਸੂ ਪਰੇਤ ਮੁਗਧ ਕਉ ਤਾਰੇ; ਪਾਹਨ ਪਾਰਿ ਉਤਾਰੈ ॥

pasoo paret mugadh kau taare; paahan paar utaarai |

Sant Singh KhalsaYou save the beasts, demons and fools, and even stones are carried across.
Manmohan SinghO Lord, Thou savest the beasts, goblins and the fools and ferriest Thou across even the stones.
Manmohan Singh (Punjabi)ਤੂੰ ਡੰਗਰਾਂ, ਭੂਤਾਂ ਅਤੇ ਮੂਰਖਾਂ ਨੂੰ ਤਾਰ ਦਿੰਦਾ ਹੈਂ ਅਤੇ ਪੱਥਰਾਂ ਨੂੰ ਭੀ ਪਾਰ ਕਰ ਦਿੰਦਾ ਹੈ।
Fareedkot Teekaਔ ਉਤਮ ਜਨੋਂ ਕੀ ਤੋ ਕ੍ਯਾ ਗਿਣਤੀ ਹੈ ਪਸੂ ਔ ਪ੍ਰੇਤ ਔਰ ਜੋ ਮੂਰਖ ਹੈਂ, ਸੋ ਭੀ ਤੇਰੇ ਨਾਮ ਨੇ ਸੰਸਾਰ ਤੇ ਤਾਰ ਦੀਏ ਹੈਂ। ਪਾਥਰ ਭੀ ਸਮੁੰਦ੍ਰ ਤੇ ਤਾਰੇ ਹੈਂ। ਜਬ ਰਾਮ ਅਵਤਾਰ ਧਾਰ ਕਰ ਸਮੁੰਦ੍ਰ ਪਰ ਪੁਲ ਬਾਂਧਨੇ ਸਮੈਂ ਪਥਰੋਂ ਪਰ ਰਾਮ ਨਾਮ ਲਿਖ ਕਰ ਸਮੁੰਦ੍ਰ ਤੇ ਸਭ ਬ੍ਰਿਛ ਪਾਥਰ ਭੀ ਤਾਰੇ ਹੈਂ। ਸੋ ਕੇਵਲ ਨਾਮ ਕਾ ਪ੍ਰਤਾਪ ਹੀ ਦਿਖਾਯਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ।

ਪਦ ਅਰਥ ਪਰੇਤ = ਪ੍ਰੇਤ, ਗੁਜ਼ਰੇ ਹੋਏ, ਗਏ-ਗੁਜ਼ਰੇ, ਮਨੁੱਖਤਾ ਤੋਂ ਗਏ-ਗੁਜ਼ਰੇ। ਮੁਗਧ = ਮੂਰਖ। ਤਾਰੇ = ਪਾਰ ਲੰਘਾ ਦੇਂਦਾ ਹੈ। ਪਾਹਨ = ਪੱਥਰ (-ਦਿਲ ਬੰਦੇ)।

SikhNet (Spanish)Llevas a través tanto al tonto como al ignorante, también a los cuadrúpedos, a los gnomos y a las piedras que se hunden.

ਨਾਨਕ ਦਾਸ. ਤੇਰੀ ਸਰਣਾਈ; ਸਦਾ ਸਦਾ ਬਲਿਹਾਰੈ ॥੪॥੧॥੪॥

naanak daas. teree saranaaee; sadaa sadaa balihaarai |4|1|4|

Sant Singh KhalsaSlave Nanak seeks Your Sanctuary; he is forever and ever a sacrifice to You. ||4||1||4||
Manmohan SinghSlave Nanak, seeks Thy refuge, O Lord and is ever, ever a sacrifice unto Thee.
Manmohan Singh (Punjabi)ਗੋਲਾ ਨਾਨਕ ਤੇਰੀ ਸਰਣਾਗਤ ਲੋੜਦਾ ਹੈ, ਹੇ ਸੁਆਮੀ! ਅਤੇ ਹਮੇਸ਼ਾ, ਹਮੇਸ਼ਾਂ ਤੇਰੇ ਉਤੋਂ ਘੋਲੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੇਰੇ ਨਾਮ ਪਰ ਸਦਾ ਤੇਰੀ ਸਰਣਿ ਕੋ ਪ੍ਰਾਪਤਿ ਹੂਏ ਹੈਂ, ਤਾਂ ਤੇ ਤੇਰੇ ਨਾਮ ਪਰ ਸਦਾ ਸਰਬ ਸਬ ਸਮੈਂ ਮਨ ਤਨ ਕਰ ਬਲਿਹਾਰਨੇ ਜਾਤੇ ਹੈਂ॥੪॥੧॥੪॥☬ਅਬ ਸੰਸਾਰ ਕੀ ਅਸਤਤਾ ਦਿਖਾਵਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ ॥੪॥੧॥੪॥

ਪਦ ਅਰਥ ਬਲਿਹਾਰੈ = ਕੁਰਬਾਨ ॥੪॥੧॥੪॥

* ਨੋਟ: ਇਹ ਚਉਪਦਾ ਘਰ ੨ ਦਾ ਪਹਿਲਾ ਸ਼ਬਦ ਹੈ।

SikhNet (Spanish)Nanak busca Tu Santuario, oh Señor, y ofrece su ser siempre en total sacrificio a Ti. (4-1-4)
Answers quote the Granth verbatim with Ang citations. AI commentary is not Gurbani and not a religious ruling.