ਬਿਲਾਵਲੁ ਮਹਲਾ ੫ ॥
bilaaval mahalaa 5 | Ang 801
Sant Singh KhalsaBilaaval, Fifth Mehl:
Manmohan SinghBilawal 5th Guru,
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਸੁਖ ਨਿਧਾਨ; ਪ੍ਰੀਤਮ ਪ੍ਰਭ ਮੇਰੇ ॥
sukh nidhaan; preetam prabh mere | Ang 801
Sant Singh KhalsaYou are the treasure of peace, O my Beloved God.
Manmohan SinghO my loved Lord, though art the Treasure of bliss.
Manmohan Singh (Punjabi)ਹੇ ਮੇਰੇ ਪਿਆਰੇ ਪ੍ਰਭੂ! ਤੂੰ ਖੁਸ਼ੀ ਦਾ ਖਜਾਨਾ ਹੈਂ।
Fareedkot Teekaਹੇ ਸੁਖਾਂ ਕੇ ਸਮੁੰਦਰ ਪ੍ਰੀਤਮ ਮੇਰੇ (ਪ੍ਰਭ) ਸੁਆਮੀ! ॥
Prof. Sahib Singhਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਹੇ ਮੇਰੇ ਪ੍ਰੀਤਮ ਪ੍ਰਭੂ!ਪਦ ਅਰਥ ਸੁਖ ਨਿਧਾਨ ਪ੍ਰਭ = ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ!
SikhNet (Spanish)Oh mi Amado Maestro, eres el Tesoro de Paz, oh mi Dios Bienamado.
ਅਗਨਤ ਗੁਣ; ਠਾਕੁਰ ਪ੍ਰਭ ਤੇਰੇ ॥
aganat gun; tthaakur prabh tere | Ang 802
Sant Singh KhalsaYour Glories are uncounted, O God, my Lord and Master.
Manmohan SinghInfinite are Thine excellences, O my Lord Master.
Manmohan Singh (Punjabi)ਬੇਅੰਤ ਹਨ ਤੇਰੀਆਂ ਚੰਗਿਆਈਆਂ, ਹੇ ਮੇਰੇ ਸੁਆਮੀ ਮਾਲਕ!
Fareedkot Teekaਹੇ ਠਾਕੁਰ! ਤੇਰੇ ਗੁਣੋਂ ਕਾ ਅੰਤ ਨਹੀਂ॥
Prof. Sahib Singhਹੇ ਠਾਕੁਰ ਪ੍ਰਭੂ! ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।ਪਦ ਅਰਥ ਅਗਨਤ = ਅ-ਗਨਤ, ਜੋ ਗਿਣੇ ਨਾਹ ਜਾ ਸਕਣ।
SikhNet (Spanish)Incontables son Tus Glorias, mi Señor y Maestro.
ਮੋਹਿ ਅਨਾਥ; ਤੁਮਰੀ ਸਰਣਾਈ ॥
mohi anaath; tumaree saranaaee | Ang 802
Sant Singh KhalsaI am an orphan, entering Your Sanctuary.
Manmohan SinghI, an orphan, have entered Thine sanctuary.
Manmohan Singh (Punjabi)ਮੈਂ, ਯਤੀਮ ਨੇ ਤੇਰੀ ਪਨਾਹ ਲਈ ਹੈ।
Fareedkot Teekaਮੈਂ ਜੋ ਅਨਾਥ ਹੂੰ ਅਬ ਤੁਮਾਰੀ ਸਰਨ ਕੋ ਪ੍ਰਾਪਤ ਭਯਾ ਹੂੰ॥
Prof. Sahib Singhਮੈਂ ਅਨਾਥ ਤੇਰੀ ਸਰਨ ਆਇਆ ਹਾਂ।ਪਦ ਅਰਥ ਮੋਹਿ = ਮੈਂ।
SikhNet (Spanish)Soy un huérfano entrando a Tu Santuario,
ਕਰਿ ਕਿਰਪਾ; ਹਰਿ ਚਰਨ ਧਿਆਈ ॥੧॥
kar kirapaa; har charan dhiaaee |1| Ang 802
Sant Singh KhalsaHave Mercy on me, O Lord, that I may meditate on Your Feet. ||1||
Manmohan SinghO Lord, have mercy on me, that I may meditate on Thy feet.
Manmohan Singh (Punjabi)ਹੇ ਪ੍ਰਭੂ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਤੇਰੇ ਚਰਨਾਂ ਦਾ ਆਰਾਧਨ ਕਰਾਂ।
Fareedkot Teekaਹੇ ਹਰੀ! ਮੇਰੇ ਤੇ ਕ੍ਰਿਪਾ ਕਰੋ ਜੋ ਮੈਂ ਆਪ ਕੇ ਚਰਨਾਂ ਕੋ ਧਿਆਵਾਂ॥੧॥
Prof. Sahib Singhਹੇ ਹਰੀ! ਮੇਰੇ ਉਤੇ ਮੇਹਰ ਕਰ, ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੧॥ਪਦ ਅਰਥ ਧਿਆਈ = ਧਿਆਈਂ, ਮੈਂ ਧਿਆਵਾਂ ॥੧॥
SikhNet (Spanish)ten Misericordia de mí, para que pueda meditar a Tus Pies. (1)
ਦਇਆ ਕਰਹੁ; ਬਸਹੁ ਮਨਿ ਆਇ ॥
deaa karahu; basahu man aae | Ang 802
Sant Singh KhalsaTake pity upon me, and abide within my mind;
Manmohan SinghMy Master, take pity on me and abide Thou within my mind,
Manmohan Singh (Punjabi)ਮੇਰੇ ਮਾਲਕ, ਮੇਰੇ ਉਤੇ ਦਰਸ ਦਰ ਅਤੇ ਤੂੰ ਮੇਰੇ ਹਿਰਦੇ ਅੰਦਰ ਆ ਕੇ ਟਿਕ ਜਾ,
Fareedkot Teekaਹੇ ਵਾਹਗੁਰੂ! ਮੇਰੇ ਪਰ ਐਸੀ ਦਯਾ ਕਰੋ ਜਿਸ ਕਰ ਮੇਰੇ ਰਿਦੇ ਮੇਂ ਹੀ ਆਇ ਬਸੋ॥
Prof. Sahib Singhਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੇਰੇ ਮਨ ਵਿਚ ਆ ਵੱਸ।ਪਦ ਅਰਥ ਮਨਿ = ਮਨ ਵਿਚ। ਆਇ = ਆ ਕੇ।
SikhNet (Spanish)Ten Piedad de mí y habita en el interior de mi ser,
ਮੋਹਿ ਨਿਰਗੁਨ; ਲੀਜੈ ਲੜਿ ਲਾਇ ॥ ਰਹਾਉ ॥
mohi niragun; leejai larr laae | rahaau | Ang 802
Sant Singh KhalsaI am worthless - please let me grasp hold of the hem of Your robe. ||1||Pause||
Manmohan Singhand let me, the meritless one, hold on to Thy skirt. Pause.
Manmohan Singh (Punjabi)ਅਤੇ ਮੈਂ ਗੁਣ-ਵਿਹੂਣੇ ਨੂੰ ਆਪਣੇ ਪੱਲੇ ਨਾਲ ਜੋੜ ਲੈ। ਠਹਿਰਾਉ।
Fareedkot Teekaਮੈਂ ਨਿਰਗੁਨ ਕੋ ਅਪਨੇ ਲੜ ਲਗਾਇ ਲੀਜੀਏ॥ ਰਹਾਉ ॥
Prof. Sahib Singhਮੈਨੂੰ ਗੁਣ-ਹੀਨ ਨੂੰ ਆਪਣੇ ਲੜ ਲਾ ਲੈ ਰਹਾਉ॥ਪਦ ਅਰਥ ਮੋਹਿ = ਮੈਨੂੰ। ਨਿਰਗੁਨ = ਗੁਣ-ਹੀਨ। ਲਾਇ ਲੀਜੈ = ਲਾ ਲੈ। ਲੜਿ = ਲੜ ਨਾਲ, ਪੱਲੇ ਨਾਲ ॥ਰਹਾਉ॥
SikhNet (Spanish)no tengo ningún valor, déjame aferrarme a Tu Túnica. (1-Pausa)
ਪ੍ਰਭੁ ਚਿਤਿ ਆਵੈ; ਤਾ ਕੈਸੀ ਭੀੜ ॥
prabh chit aavai; taa kaisee bheerr | Ang 802
Sant Singh KhalsaWhen God comes into my consciousness, what misfortune can strike me?
Manmohan SinghIf I remember the Lord, what calamity, can then befall me?
Manmohan Singh (Punjabi)ਜੇਕਰ ਮੈਂ ਪ੍ਰਭੂ ਦਾ ਆਰਾਧਨ ਕਰਾਂ ਤਦ ਮੈਨੂੰ ਕਿਹੜੀ ਬਿਪਤਾ ਵਾਪਰ ਸਕਦੀ ਹੈ।
Fareedkot Teekaਹੇ ਪ੍ਰਭੂ! ਜਿਨਾਂ ਕੇ ਚਿਤਿ ਮੇਂ ਤੇਰਾ ਸਿਮਰਨ ਆਵੈ, ਤਿਨਾਂ ਕੋ (ਭੀੜ) ਅਪਦਾ ਕੈਸੀ ਹੋਵੈ, ਭਾਵ ਯਹਿ ਤਿਨ ਕੋ ਕੋਈ ਅਪਦਾ ਨਹੀਂ ਹੋਤੀ ਹੈ॥
Prof. Sahib Singhਹੇ ਭਾਈ! ਜਦੋਂ ਪ੍ਰਭੂ ਮਨ ਵਿਚ ਆ ਵੱਸੇ, ਤਾਂ ਕੋਈ ਭੀ ਬਿਪਤਾ ਪੋਹ ਨਹੀਂ ਸਕਦੀ।ਪਦ ਅਰਥ ਚਿਤਿ = ਚਿੱਤ ਵਿਚ। ਭੀੜ = ਬਿਪਤਾ।
SikhNet (Spanish)Si Te alabo, oh Dios, entonces no conoceré tristeza alguna,
ਹਰਿ ਸੇਵਕ; ਨਾਹੀ ਜਮ ਪੀੜ ॥
har sevak; naahee jam peerr | Ang 802
Sant Singh KhalsaThe Lord's servant does not suffer pain from the Messenger of Death.
Manmohan SinghGod's slave suffers not pain caused by Yama.
Manmohan Singh (Punjabi)ਰੱਬ ਦਾ ਗੋਲਾ ਯੱਮ ਦਾ ਦੁੱਖ ਨਹੀਂ ਉਠਾਉਂਦਾ।
Fareedkot Teekaਹਰੀ ਤੇਰੇ ਸੇਵਕਾਂ ਕੋ ਜਮ ਕੀ ਪੀੜਾ ਭੀ ਨਹੀਂ ਵਿਆਪਤੀ ਹੈ॥
Prof. Sahib Singhਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ ਨੂੰ ਜਮਾਂ ਦਾ ਦੁੱਖ ਭੀ ਡਰਾ ਨਹੀਂ ਸਕਦਾ।
SikhNet (Spanish)pues el Devoto del Señor no se sujeta al dolor de la muerte.
ਸਰਬ ਦੂਖ; ਹਰਿ ਸਿਮਰਤ ਨਸੇ ॥
sarab dookh; har simarat nase | Ang 802
Sant Singh KhalsaAll pains are dispelled, when one remembers the Lord in meditation;
Manmohan SinghAll the troubles of him pass away,
Manmohan Singh (Punjabi)ਉਸ ਦੀਆਂ ਸਾਰੀਆਂ ਤਕਲੀਫਾਂ ਦੌੜ ਜਾਂਦੀਆਂ ਹਨ,
Fareedkot Teekaਤੇਰੇ ਸਿਮਰਨ ਕਰਨੇ ਤੇ ਤਿਨ ਕੇ ਸਰਬ ਦੁਖ ਦੂਰ ਹੋਇ ਜਾਤੇ ਹੈਂ॥
Prof. Sahib Singhਨਾਮ ਸਿਮਰਿਆਂ ਉਸ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ,ਪਦ ਅਰਥ ਸਰਬ = ਸਾਰੇ। ਸਿਮਰਤ = ਸਿਮਰਦਿਆਂ।
SikhNet (Spanish)Contemplándote, todas sus penas son disipadas;
ਜਾ ਕੈ ਸੰਗਿ; ਸਦਾ ਪ੍ਰਭੁ ਬਸੈ ॥੨॥
jaa kai sang; sadaa prabh basai |2| Ang 802
Sant Singh KhalsaGod abides with him forever. ||2||
Manmohan Singhwho remembers God, and with whom the Lord ever abides.
Manmohan Singh (Punjabi)ਜੋ ਵਾਹਿਗੁਰੂ ਦਾ ਭਜਨ ਕਰਦਾ ਹੈ ਅਤੇ ਜਿਸ ਦੇ ਨਾਲ ਸੁਆਮੀ ਸਦੀਵ ਹੀ ਨਿਵਾਸ ਰੱਖਦਾ ਹੈ।
Fareedkot Teekaਹੇ ਸੁਆਮੀ! ਜਿਨ ਸੰਤ ਜਨੋਂ ਕੇ ਸਾਥ ਤੂੰ ਸਦਾ ਹੀ ਬਸਤਾ ਹੈਂ॥੨॥
Prof. Sahib Singhਜਿਸ ਦੇ ਅੰਗ-ਸੰਗ ਸਦਾ ਪਰਮਾਤਮਾ ਵੱਸਦਾ ਹੈ ॥੨॥ਪਦ ਅਰਥ ਜਾ ਕੈ ਸੰਗਿ = ਜਿਸ ਦੇ ਨਾਲ ॥੨॥
SikhNet (Spanish)sí, de aquél en quien habitas siempre. (2)
ਪ੍ਰਭ ਕਾ ਨਾਮੁ; ਮਨਿ ਤਨਿ ਆਧਾਰੁ ॥
prabh kaa naam; man tan aadhaar | Ang 802
Sant Singh KhalsaThe Name of God is the Support of my mind and body.
Manmohan SinghThe Lord's Name is the support of my soul and body,
Manmohan Singh (Punjabi)ਸਾਹਿਬ ਦਾ ਨਾਮ ਮੇਰੀ ਜਿੰਦੜੀ ਅਤੇ ਦੇਹ ਦਾ ਆਸਰਾ ਹੈ,
Fareedkot Teekaਹੇ ਪ੍ਰਭ! ਤੇਰੇ ਹੀ ਨਾਮ ਕਾ ਤਿਨ ਕੇ ਮਨ ਤਨ ਮੇਂ ਆਸਰਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ (ਹੀ ਮਨੁੱਖ ਦੇ) ਮਨ ਵਿਚ ਸਰੀਰ ਵਿਚ ਆਸਰਾ (ਦੇਣ ਵਾਲਾ) ਹੈ।ਪਦ ਅਰਥ ਤਨਿ = ਤਨ ਵਿਚ। ਆਧਾਰੁ = ਆਸਰਾ।
SikhNet (Spanish)El Nombre del Señor es lo que sostiene mi cuerpo y mi mente.
ਬਿਸਰਤ ਨਾਮੁ; ਹੋਵਤ ਤਨੁ ਛਾਰੁ ॥
bisarat naam; hovat tan chhaar | Ang 802
Sant Singh KhalsaForgetting the Naam, the Name of the Lord, the body is reduced to ashes.
Manmohan Singhand forgetting the Name the body is reduced to ashes.
Manmohan Singh (Punjabi)ਅਤੇ ਨਾਮ ਨੂੰ ਭੁਲਾ ਕੇ ਦੇਹ ਸੁਆਹ ਹੋ ਜਾਂਦੀ ਹੈ।
Fareedkot Teekaਇਹੁ ਤਿਨ ਕਾ ਨਿਸਚਾ ਹੈ। ਤੇਰਾ ਨਾਮ ਬਿਸਰਨੇ ਤੇ (ਤਨੁ) ਸਰੀਰ (ਛਾਰੁ) ਖਾਕ ਵਤ ਹੈ, ਭਾਵ ਨਿਸਫਲ ਹੋਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਭੁੱਲਿਆਂ ਸਰੀਰ (ਮਾਨੋ) ਸੁਆਹ (ਦੀ ਢੇਰੀ) ਹੋ ਜਾਂਦਾ ਹੈ।ਪਦ ਅਰਥ ਤਨੁ = ਸਰੀਰ। ਛਾਰੁ = ਸੁਆਹ।
SikhNet (Spanish)Abandonando el Nombre, el cuerpo es reducido a polvo.
ਪ੍ਰਭ ਚਿਤਿ ਆਏ; ਪੂਰਨ ਸਭ ਕਾਜ ॥
prabh chit aae; pooran sabh kaaj | Ang 802
Sant Singh KhalsaWhen God comes into my consciousness, all my affairs are resolved.
Manmohan SinghContemplating the Lord, all the affairs are adjusted.
Manmohan Singh (Punjabi)ਸਾਈਂ ਦਾ ਸਿਮਰਨ ਕਰਨ ਦੁਆਰਾ ਸਾਰਜੇ ਕਾਰਜ ਰਾਸ ਹੋ ਜਾਂਦੇ ਹਨ।
Fareedkot Teekaਹੇ ਪ੍ਰਭੂ! ਤੇਰੇ ਗੁਣ ਜਿਨ ਕੋ ਯਾਦ ਆਏ ਹੈਂ, ਤਿਨ ਕੇ ਸਰਬ ਕਾਰਜ ਪੂਰਨ ਭਏ ਹੈਂ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਆ ਵਸਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।ਪਦ ਅਰਥ ਕਾਜ = ਕੰਮ।
SikhNet (Spanish)Cuando uno alaba al Señor, uno vive en Plenitud, pero si uno abandona a su Dios,
ਹਰਿ ਬਿਸਰਤ; ਸਭ ਕਾ ਮੁਹਤਾਜ ॥੩॥
har bisarat; sabh kaa muhataaj |3| Ang 802
Sant Singh KhalsaForgetting the Lord, one becomes subservient to all. ||3||
Manmohan SinghForsaking his Lord, the mortal becomes subservient to all.
Manmohan Singh (Punjabi)ਆਪਣੇ ਪ੍ਰਭੂ ਨੂੰ ਭੁੱਲਾ, ਪ੍ਰਾਣੀ ਸਾਰਿਆਂ ਦੇ ਅਧੀਨ ਹੋ ਜਾਂਦਾ ਹੈ।
Fareedkot Teekaਹੇ ਹਰੀ! ਤੇਰਾ ਨਾਮ ਜਿਨ ਕੇ ਚਿਤ ਤੇ ਬਿਸਰਤਾ ਹੈ, ਸੋ ਸਭ ਕਾ (ਮੁਹਤਾਜ) ਅਧੀਨ ਹੋਤਾ ਹੈ॥੩॥
Prof. Sahib Singhਪਰਮਾਤਮਾ ਦਾ ਨਾਮ ਭੁੱਲਿਆਂ ਮਨੁੱਖ ਧਿਰ ਧਿਰ ਦਾ ਅਰਥੀਆ ਹੋ ਜਾਂਦਾ ਹੈ ॥੩॥ਪਦ ਅਰਥ ਮੁਹਤਾਜ = ਅਰਥੀਆ ॥੩॥
SikhNet (Spanish)entonces se vuelve dependiente de todos y de cada uno.(3)
ਚਰਨ ਕਮਲ ਸੰਗਿ; ਲਾਗੀ ਪ੍ਰੀਤਿ ॥
charan kamal sang; laagee preet | Ang 802
Sant Singh KhalsaI am in love with the Lotus Feet of the Lord.
Manmohan SinghBy enshrining love for the Lord's lotus feet,
Manmohan Singh (Punjabi)ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਪ੍ਰੇਮ ਪਾਉਣ ਦੁਆਰਾ,
Fareedkot Teekaਜਿਨ ਕੇ ਚਿਤ ਕੀ ਤੇਰੇ ਚਰਨ ਕਮਲੋਂ ਸਾਥ ਪ੍ਰੀਤ ਲਾਗੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ,ਪਦ ਅਰਥ ਸੰਗਿ = ਨਾਲ।
SikhNet (Spanish)Cuando amorosamente adoro Tus Pies de Loto, oh Señor,
ਬਿਸਰਿ ਗਈ; ਸਭ ਦੁਰਮਤਿ ਰੀਤਿ ॥
bisar gee; sabh duramat reet | Ang 802
Sant Singh KhalsaI am rid of all evil-minded ways.
Manmohan SinghI am rid of all the evil thoughts and ways.
Manmohan Singh (Punjabi)ਮੈਂ ਮੰਦੇ ਖਿਆਲਾਂ ਅਤੇ ਰਹੁ-ਰੀਤੀਆਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਤਿਨ ਕੇ ਚਿਤ ਤੇ ਖੋਟੀ ਮਤਿ ਕੀ ਰੀਤਿ ਬਿਸਰ ਗਈ ਹੈ॥
Prof. Sahib Singhਉਸ ਨੂੰ ਖੋਟੀ ਮਤਿ ਵਾਲਾ ਸਾਰਾ (ਜੀਵਨ) ਰਵਈਆ ਭੁੱਲ ਜਾਂਦਾ ਹੈ।ਪਦ ਅਰਥ ਦੁਰਮਤਿ = ਖੋਟੀ ਮਤਿ। ਰੀਤਿ = ਰਵਈਆ।
SikhNet (Spanish)todas mis mañas y maldades se esfuman.
ਮਨ ਤਨ ਅੰਤਰਿ; ਹਰਿ ਹਰਿ ਮੰਤ ॥
man tan antar; har har mant | Ang 802
Sant Singh KhalsaThe Mantra of the Lord's Name, Har, Har, is deep within my mind and body.
Manmohan SinghWithin my mind and body is the Name of the Lord God.
Manmohan Singh (Punjabi)ਮੇਰੇ ਹਿਰਦੇ ਅਤੇ ਸਰੀਰ ਦੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਹੈ।
Fareedkot Teekaਤਿਨ ਕੇ ਮਨ ਤਨ ਕੇ ਅੰਦਰ ਹੇ ਹਰੀ! ਤੇਰਾ ਹਰਿ ਨਾਮ ਹੀ ਮੰਤ੍ਰ ਹੈ॥
Prof. Sahib Singhਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ ਪਰਮਾਤਮਾ ਦਾ ਨਾਮ-ਮੰਤਰ ਵੱਸਦਾ ਰਹਿੰਦਾ ਹੈ (ਜੋ ਖੋਟੀ ਮਤਿ ਨੂੰ ਨੇੜੇ ਨਹੀਂ ਢੁੱਕਣ ਦੇਂਦਾ)ਪਦ ਅਰਥ ਮੰਤ = ਮੰਤਰ।
SikhNet (Spanish)El Mantra del Señor entonces resuena en mi cuerpo y en mi mente.
ਨਾਨਕ; ਭਗਤਨ ਕੈ ਘਰਿ ਸਦਾ ਅਨੰਦ ॥੪॥੩॥
naanak; bhagatan kai ghar sadaa anand |4|3| Ang 802
Sant Singh KhalsaO Nanak, eternal bliss fills the home of the Lord's devotees. ||4||3||
Manmohan SinghNanak, within the home of the Lord's serfs, abides the eternal bliss.
Manmohan Singh (Punjabi)ਨਾਨਕ, ਸਾਹਿਬ ਦੇ ਗੋਲਿਆਂ ਦੇ ਗ੍ਰਹਿ ਅੰਦਰ ਕਾਲ-ਸਥਾਈ ਪ੍ਰਸੰਨਤਾ ਵਸਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਤੇਰੇ ਭਗਤੋਂ ਕੇ (ਘਰਿ) ਰਿਦੇ ਮੇਂ ਸਦਾ ਹੀ ਅਨੰਦ ਹੈ॥੪॥੩॥
Prof. Sahib Singhਹੇ ਨਾਨਕ! ਪ੍ਰਭੂ ਦੇ ਭਗਤਾਂ ਦੇ ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੪॥੩॥ਪਦ ਅਰਥ ਘਰਿ = ਹਿਰਦੇ-ਘਰ ਵਿਚ ॥੪॥੩॥
SikhNet (Spanish)Dice Nanak, el Hogar de los Devotos del Señor está siempre lleno de Dicha. (4-3)