ਬਿਲਾਵਲੁ ਮਹਲਾ ੫ ॥
bilaaval mahalaa 5 | Ang 802
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਬਿਖੈ ਬਨੁ ਫੀਕਾ. ਤਿਆਗਿ ਰੀ ਸਖੀਏ; ਨਾਮੁ ਮਹਾ ਰਸੁ ਪੀਓ ॥
bikhai ban feekaa. tiaag ree sakhee; naam mahaa ras peeo | Ang 802
Sant Singh KhalsaRenounce the tasteless water of corruption, O my companion, and drink in the supreme nectar of the Naam, the Name of the Lord.
Manmohan SinghForsake thou the insipid water of sin, O my mate and quaff thou the supreme Nectar of the Lord's Name.
Manmohan Singh (Punjabi)ਤੂੰ ਪਾਪ ਦੇ ਫਿਕਲੇ ਪਾਣੀ ਨੂੰ ਛੱਡ ਦੇ, ਨੀ ਮੇਰੀ ਸਹੇਲੀਏ! ਅਤੇ ਤੂੰ ਪ੍ਰਭੂ ਦੇ ਨਾਮ ਦੇ ਪਰਮ ਅੰਮ੍ਰਿਤ ਨੂੰ ਪਾਨ ਕਰ।
Fareedkot Teekaਹੇ ਸਖੀਅਹੁ ਸੰਤ ਜਨੋਂ! ਇਹੁ ਵਿਸਹੁ ਕਾ ਰਸ ਰੂਪੀ (ਬਨੁ) ਫੀਕਾ ਹੈ, ਤਾਂ ਤੇ ਇਸ ਰਸ ਕੋ ਤਿਆਗ ਕਰ ਨਾਮੁ (ਮਹਾ ਰਸੁ) ਅੰਮ੍ਰਿਤ ਰਸ ਕੋ ਪਾਨ ਕਰੋ॥
Prof. Sahib Singhਹੇ ਸਹੇਲੀਏ! ਵਿਸ਼ੇ-ਵਿਕਾਰਾਂ ਦਾ ਬੇ-ਸੁਆਦਾ ਪਾਣੀ (ਪੀਣਾ) ਛੱਡ ਦੇ। ਸਦਾ ਨਾਮ-ਅੰਮ੍ਰਿਤ ਪੀਆ ਕਰ, ਇਹ ਬਹੁਤ ਸੁਆਦਲਾ ਹੈ।ਪਦ ਅਰਥ ਬਨੁ = ਪਾਣੀ {वनं कानने जले}। ਬਿਖੈ ਬਨੁ = ਵਿਸ਼ੇ-ਵਿਕਾਰਾਂ ਦਾ ਜਲ। ਰੀ ਸਖੀਏ = ਹੇ ਸਹੇਲੀਏ! ਮਹਾ ਰਸੁ = ਬੜਾ ਸੁਆਦਲਾ ਅੰਮ੍ਰਿਤ।
SikhNet (Spanish)Deja las aguas malvadas de la corrupción, pues son insípidas, y bebe la Esencia Grandiosa del Naam, el Nombre del Señor.
ਬਿਨੁ ਰਸ ਚਾਖੇ. ਬੁਡਿ ਗਈ ਸਗਲੀ; ਸੁਖੀ. ਨ ਹੋਵਤ ਜੀਓ ॥
bin ras chaakhe. budd gee sagalee; sukhee. na hovat jeeo | Ang 802
Sant Singh KhalsaWithout the taste of this nectar, all have drowned, and their souls have not found happiness.
Manmohan SinghWithout tasting the Name Nectar, all have been drowned and their soul becomes not happy.
Manmohan Singh (Punjabi)ਨਾਮ ਦੇ ਅੰਮ੍ਰਿਤ ਨੂੰ ਚੱਖਣ ਦੇ ਬਗੈਰ ਸਾਰੀਆਂ ਹੀ ਡੁੱਬ ਗਈਆਂ ਹਨ ਅਤੇ ਉਨ੍ਹਾਂ ਦੀ ਆਤਮਾ ਪ੍ਰਸੰਨ ਨਹੀਂ ਹੁੰਦੀ।
Fareedkot Teekaਇਸ ਨਾਮ ਰਸ ਚਾਖੇ ਬਿਨਾਂ ਸਾਰੀ ਸ੍ਰਿਸਟੀ ਜਨਮ ਮਰਨ ਰੂਪੀ ਦੁਖ ਸਮੁੰਦ੍ਰ ਮੇਂ ਡੂਬ ਗਈ ਹੈ, ਇਸ ਤੇ ਕੋਈ ਜੀਵ ਸੁਖੀ ਨਹੀਂ ਹੋਤਾ ਹੈ॥
Prof. Sahib Singh(ਨਾਮ-ਅੰਮ੍ਰਿਤ ਦਾ) ਸੁਆਦ ਨਾਹ ਚੱਖਣ ਕਰਕੇ, ਸਾਰੀ ਸ੍ਰਿਸ਼ਟੀ (ਵਿਸ਼ੇ-ਵਿਕਾਰਾਂ ਦੇ ਪਾਣੀ ਵਿਚ) ਡੁੱਬ ਰਹੀ ਹੈ, (ਫਿਰ ਭੀ) ਜਿੰਦ ਸੁਖੀ ਨਹੀਂ ਹੁੰਦੀ।ਪਦ ਅਰਥ ਬੁਡਿ ਗਈ = ਡੁੱਬ ਰਹੀ ਹੈ। ਸਗਲੀ = ਸਾਰੀ (ਸ੍ਰਿਸ਼ਟੀ)। ਜੀਓ = ਜੀਉ, ਜਿੰਦ। ਮਾਨੁ = ਫ਼ਖ਼ਰ, ਆਸਰਾ।
SikhNet (Spanish)Por no probar Su Sabor, millones se han ahogado y el Alma nunca encuentra la Paz.
ਮਾਨੁ ਮਹਤੁ. ਨ ਸਕਤਿ ਹੀ ਕਾਈ; ਸਾਧਾ ਦਾਸੀ ਥੀਓ ॥
maan mehat. na sakat hee kaaee; saadhaa daasee theeo | Ang 802
Sant Singh KhalsaYou have no honor, glory or power - become the slave of the Holy Saints.
Manmohan SinghThou hast no honour, glory and might, so be thou the handmaiden of the saints.
Manmohan Singh (Punjabi)ਤੇਰੀ ਕੋਈ ਇੱਜ਼ਤ ਆਬਰੂ, ਪ੍ਰਭਤਾ ਅਤੇ ਤਾਕਤਾਂ ਨਹੀਂ ਇਸ ਲਈ ਤੂੰ ਸੰਤਾਂ ਦੀ ਬਾਂਦੀ ਬਣ ਜਾ।
Fareedkot Teekaਤਾਂ ਤੇ ਮਾਨ ਔ (ਮਹਤੁ) ਵਡਿਆਈ ਔ (ਸਕਤ) ਸਮਰਥਤਾ ਕਾ ਗੁਮਾਂਨ (ਹੀ) ਨਿਸਚੇ ਕਰ ਕੇ ਕੋਈ ਨ ਕਰੋ ਔਰ ਸੰਤ ਜਨੋਂ ਕੀ ਦਾਸੀ ਹੋਵੋ॥
Prof. Sahib Singhਕੋਈ (ਹੋਰ) ਆਸਰਾ, ਕੋਈ ਵਡੱਪਣ ਕੋਈ ਤਾਕਤ (ਨਾਮ-ਅੰਮ੍ਰਿਤ ਦੀ ਪ੍ਰਾਪਤੀ ਦਾ ਸਾਧਨ ਨਹੀਂ ਬਣ ਸਕਦੇ)। ਹੇ ਸਹੇਲੀਏ! (ਨਾਮ-ਜਲ ਦੀ ਪ੍ਰਾਪਤੀ ਵਾਸਤੇ) ਗੁਰਮੁਖਾਂ ਦੀ ਦਾਸੀ ਬਣੀ ਰਹੁ।ਪਦ ਅਰਥ ਮਹਤੁ = ਵਡੱਪਣ। ਸਕਤਿ = ਤਾਕਤਿ, ਸ਼ਕਤੀ। ਕਾਈ = {ਇਸਤ੍ਰੀ ਲਿੰਗ} ਕੋਈ ਹੀ। ਥੀਓ = ਹੋ ਜਾ।
SikhNet (Spanish)No tienes Honor, Poder o Gloria; conviértete en el Esclavo de los Santos.
ਨਾਨਕ. ਸੇ ਦਰਿ ਸੋਭਾਵੰਤੇ; ਜੋ ਪ੍ਰਭਿ ਅਪੁਨੈ ਕੀਓ ॥੧॥
naanak. se dar sobhaavante; jo prabh apunai keeo |1| Ang 803
Sant Singh KhalsaO Nanak, they alone look beautiful in the Court of the Lord, whom the Lord has made His Own. ||1||
Manmohan SinghNanak they, whom the Lord makes His own, look graceful at His court.
Manmohan Singh (Punjabi)ਨਾਨਕ, ਜਿਨ੍ਹਾਂ ਨੂੰ ਪ੍ਰਭੂ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਉਹ ਉਸ ਦੇ ਦਰਬਾਰ ਅੰਦਰ ਸੁੰਦਰ ਲੱਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਨ ਵਾਹਿਗੁਰੂ ਕੀ ਦਰਗਾਹਿ ਮੇਂ ਵਾ ਸਤਸੰਗ ਮੇਂ ਸੋਭਾ ਵਾਲੇ ਹੂਏ ਹੈਂ, ਜੋ ਤਿਸ ਪ੍ਰਭੂ ਨੇ ਅਪਨੇ ਚਰਨਾਂ ਕੇ ਦਾਸ ਕਰ ਲੀਏ ਹੈਂ॥੧॥
Prof. Sahib Singhਹੇ ਨਾਨਕ! ਪ੍ਰਭੂ ਦੇ ਦਰ ਤੇ ਉਹ ਬੰਦੇ ਸੋਭਾ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਪਿਆਰੇ ਪ੍ਰਭੂ ਨੇ ਆਪ ਹੀ ਸੋਭਾ ਵਾਲੇ ਬਣਾਇਆ ਹੈ ॥੧॥ਪਦ ਅਰਥ ਸੇ = ਉਹ ਬੰਦੇ {ਬਹੁ-ਵਚਨ}। ਦਰਿ = (ਪ੍ਰਭੂ ਦੇ) ਦਰ ਤੇ। ਪ੍ਰਭਿ = ਪ੍ਰਭੂ ਨੇ। ਪ੍ਰਭਿ ਅਪੁਨੈ = ਆਪਣੇ ਪ੍ਰਭੂ ਨੇ। ਕੀਓ = ਕਰ ਲਏ ॥੧॥
SikhNet (Spanish)Dice Nanak, sólo se ven bellos en la Corte del Señor, a quienes el Señor los ha vuelto Suyos y les ha otorgado Su Gloria.(1)
ਹਰਿਚੰਦਉਰੀ ਚਿਤ ਭ੍ਰਮੁ ਸਖੀਏ; ਮ੍ਰਿਗ ਤ੍ਰਿਸਨਾ ਦ੍ਰੁਮ ਛਾਇਆ ॥
harichandauree chit bhram sakhee; mrig trisanaa drum chhaaeaa | Ang 803
Sant Singh KhalsaMaya is a mirage, which deludes the mind, O my companion, like the scent-crazed deer, or the transitory shade of a tree.
Manmohan SinghThe optical illusion, deer's craze and shade of a tree, have misled man's mind, O my comrade.
Manmohan Singh (Punjabi)ਦ੍ਰਿਸ਼ਅਕ ਮੁਗਾਲਤਾ, ਹਰਨ ਦਾ ਝੱਲਾਪਣ ਅਤੇ ਰੁੱਖ ਦੀ ਛਾਂ ਨੇ ਬੰਦੇ ਦੇ ਮਨ ਨੂੰ ਗੁੰਮਰਾਹ ਕਰ ਲਿਆ ਹੈ, ਨੀ ਮੇਰੀ ਸਹੇਲੀਏ!
Fareedkot Teekaਤਾਂ ਤੇ ਹੇ ਸਖੀ ਸੰਤ ਜਨੋਂ! ਇਹ ਜੋ ਸੰਸਾਰ ਕੇ ਪਦਾਰਥ ਹੈਂ, ਸੋ ਜੈਸੇ ਅਕਾਸ ਮੇਂ (ਹਰਿਚੰਦਉਰੀ) ਗੰਧ੍ਰਬ ਨਗਰੀ ਅਨਹੋਤੀ ਦਿਖਾਈ ਦੇਤੀ ਹੈ। ਔਰੁ ਨੇਤ੍ਰੋਂ ਕੇ ਭ੍ਰਮ ਕਰ ਜੈਸੇ ਬਾਲਕ ਪਰਛਾਵੇਂ ਕੋ ਚਿਤ ਕੇ ਭ੍ਰਮ ਕਰ ਬੈ ਤਾਲ ਦੇਖਤਾ ਹੈ। ਪੁਨਾ ਮ੍ਰਿਗ ਤ੍ਰਿਸਨਾ ਕਾ ਜਲ ਹੈ ਵਾਸਤਵ ਸੇ ਹੋਤੇ ਨਹੀਂ ਹੈ। ਤੈਸੇ ਚਿਤ ਕੇ ਭ੍ਰਮ ਕਰ ਅਨਹੋਤੇ ਪਦਾਰਥ ਸਭ ਭਾਸ ਰਹੇ ਹੈਂ, ਵਾਸਤਵ ਸੇ ਅਸਤ ਰੂਪ ਹੈਂ। ਪੁਨਾ ਜੈਸੇ ਬ੍ਰਿਛ ਕੀ ਛਾਯਾ ਭੀ ਅਨਿਸਥਰ ਰੂਪ ਹੈ॥
Prof. Sahib Singhਹੇ ਸਹੇਲੀਏ! ਇਹ ਮਾਇਆ (ਮਾਨੋ) ਹਵਾਈ ਕਿਲ੍ਹਾ ਹੈ, ਮਨ ਨੂੰ ਭਟਕਣਾ ਵਿਚ ਪਾਣ ਦਾ ਸਾਧਨ ਹੈ, ਠਗ-ਨੀਰਾ ਹੈ, ਰੁੱਖ ਦੀ ਛਾਂ ਹੈ।ਪਦ ਅਰਥ ਹਰਿਚੰਦਉਰੀ = ਹਰਿਚੰਦ ਨਗਰੀ, ਹਵਾਈ ਕਿਲ੍ਹਾ। ਭ੍ਰਮੁ = ਭਰਮ, ਭੁਲੇਖਾ। ਮ੍ਰਿਗ ਤ੍ਰਿਸਨਾ = ਠਗ-ਨੀਰਾ। ਦ੍ਰੁਮ = ਰੁੱਖ। ਛਾਇਆ = ਛਾਂ।
SikhNet (Spanish)Maya es como un espejismo, una ilusión mental, el musgo que persigue el venado, la sombra pasajera del árbol.
ਚੰਚਲਿ ਸੰਗਿ. ਨ ਚਾਲਤੀ ਸਖੀਏ; ਅੰਤਿ ਤਜਿ ਜਾਵਤ ਮਾਇਆ ॥
chanchal sang. na chaalatee sakhee; ant taj jaavat maaeaa | Ang 803
Sant Singh KhalsaMaya is fickle, and does not go with you, O my companion; in the end, it will leave you.
Manmohan SinghO mate, the mercurial mammon goes not with the man, and ultimately leaves him,
Manmohan Singh (Punjabi)ਨੀ ਸਹੇਲੀਏ! ਚੁਲਬਲੀ ਦੌਲਤ ਬੰਦੇ ਦੇ ਨਾਲ ਨਹੀਂ ਜਾਂਦੀ ਅਤੇ ਓੜਕ ਨੂੰ ਉਸ ਨੂੰ ਛੱਡ ਜਾਂਦੀ ਹੈ।
Fareedkot Teekaਹੇ ਸਖੀ! ਇਹ ਮਾਯਾ ਪਰਮ ਚੰਚਲ ਸਰੂਪ ਹੈ ਸਾਥ ਨਹੀਂ ਚਲਤੀ ਹੈ, ਏਹ ਜੀਉ ਭੀ ਅੰਤ ਸਮੈਂ ਤਿਆਗ ਕਰ ਚਲਾ ਜਾਤਾ ਹੈ॥
Prof. Sahib Singhਕਦੇ ਭੀ ਇੱਕ ਥਾਂ ਨਾਹ ਟਿਕ ਸਕਣ ਵਾਲੀ ਇਹ ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ, ਇਹ ਆਖ਼ਰ ਨੂੰ (ਸਾਥ) ਛੱਡ ਜਾਂਦੀ ਹੈ।ਪਦ ਅਰਥ ਚੰਚਲਿ = {ਇਸਤ੍ਰੀ ਲਿੰਗ} ਕਿਤੇ ਇੱਕ ਥਾਂ ਨਾਹ ਟਿਕਣ ਵਾਲੀ। ਸੰਗਿ = ਨਾਲ। ਅੰਤਿ = ਆਖ਼ਰ ਨੂੰ।
SikhNet (Spanish)Maya es de mente vacilante y al final no se va con nosotros.
ਰਸਿ ਭੋਗਣ ਅਤਿ ਰੂਪ ਰਸ ਮਾਤੇ; ਇਨ ਸੰਗਿ ਸੂਖੁ. ਨ ਪਾਇਆ ॥
ras bhogan at roop ras maate; in sang sookh. na paaeaa | Ang 803
Sant Singh KhalsaHe may enjoy pleasures and sensual delights with supremely beautiful women, but no one finds peace in this way.
Manmohan Singhenjoying pleasures and fornicating with the supremely beautiful damsels, in their company none ever obtains peace.
Manmohan Singh (Punjabi)ਮੌਜ ਬਹਾਰਾਂ ਮਾਨਣ ਅਤੇ ਪਰਮ ਸੁੰਦਰ ਮੁਟਿਆਰਾਂ ਨਾਲ ਭੋਗ-ਬਿਲਾਸ ਕਰਨ, ਇਨ੍ਹਾਂ ਦੀ ਸੰਗਤ ਅੰਦਰ ਕਦੇ ਕੋਈ ਆਰਾਮ ਨੂੰ ਪਰਾਪਤ ਨਹੀਂ ਹੁੰਦਾ।
Fareedkot Teekaਰੂਪ ਰਸਾਦੀ ਰਸੋਂ ਕੇ ਭੋਗਣੇ ਮੇਂ ਜੋ (ਮਾਤੇ) ਮਸਤ ਹੂਏ ਹੈਂ, ਸੋ ਸਦਾ ਅਤੀ ਦੁਖੀ ਰਹਿਤੇ ਹੈਂ ਔਰ ਇਨ ਪਦਾਰਥੋਂ ਕਰ ਕਿਸੀ ਨੇ ਕਬੀ ਸੁਖ ਨਹੀਂ ਪਾਇਆ ਹੈ॥
Prof. Sahib Singhਸੁਆਦ ਨਾਲ ਦੁਨੀਆ ਦੇ ਪਦਾਰਥ ਭੋਗਣੇ, ਦੁਨੀਆ ਦੇ ਰੂਪਾਂ ਤੇ ਰਸਾਂ ਵਿਚ ਮਸਤ ਰਹਿਣਾ-ਹੇ ਸਖੀਏ! ਇਹਨਾਂ ਦੀ ਸੰਗਤਿ ਵਿਚ ਆਤਮਕ ਆਨੰਦ ਨਹੀਂ ਲੱਭਦਾ।ਪਦ ਅਰਥ ਰਸਿ = ਸੁਆਦ ਨਾਲ। ਅਤਿ = ਬਹੁਤ। ਮਾਤੇ = ਮਸਤ। ਇਨ ਸੰਗਿ = ਇਹਨਾਂ ਦੀ ਸੰਗਤਿ ਵਿਚ ਰਿਹਾਂ।
SikhNet (Spanish)El vivir de placeres y de goces fugaces de la carne no trae ninguna paz.
ਧੰਨਿ ਧੰਨਿ ਹਰਿ ਸਾਧ ਜਨ ਸਖੀਏ; ਨਾਨਕ. ਜਿਨੀ ਨਾਮੁ ਧਿਆਇਆ ॥੨॥
dhan dhan har saadh jan sakhee; naanak. jinee naam dhiaaeaa |2| Ang 803
Sant Singh KhalsaBlessed, blessed are the humble, Holy Saints of the Lord, O my companion. O Nanak, they meditate on the Naam, the Name of the Lord. ||2||
Manmohan SinghSays Nanak, blest, blest O mate are the Lord's saintly men, who contemplate the Name
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸੁਲੱਖਣੇ, ਸੁਲੱਖਣੇ ਹਨ, ਨੀ ਮੇਰੀ ਸਹੇਲੀਏ! ਸਾਈਂ ਦੇ ਸੰਤ ਸਰੂਪ ਬੰਦੇ ਜੋ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਜੋ ਹਰੀ ਕੇ ਸੰਤ ਹੈਂ ਜਿਨੋਂ ਨੇ ਨਾਮ ਕਾ ਧਿਆਵਨਾ ਕੀਆ ਹੈ, ਸੋ ਮਨ ਬਾਣੀ ਸੇ ਧੰਨਤਾ ਜੋਗ੍ਯ ਹੈਂ॥੨॥
Prof. Sahib Singhਹੇ ਨਾਨਕ! (ਆਖ-) ਹੇ ਸਹੇਲੀਏ! ਭਾਗਾਂ ਵਾਲੇ ਹਨ ਪਰਮਾਤਮਾ ਦੇ ਭਗਤ ਜਿਨ੍ਹਾਂ ਨੇ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਹੈ ॥੨॥ਪਦ ਅਰਥ ਧੰਨਿ = ਭਾਗਾਂ ਵਾਲੇ ॥੨॥
SikhNet (Spanish)Benditos son los Santos del Señor que viven en Su Nombre. (2)
ਜਾਇ ਬਸਹੁ ਵਡਭਾਗਣੀ ਸਖੀਏ; ਸੰਤਾ ਸੰਗਿ ਸਮਾਈਐ ॥
jaae basahu vaddabhaaganee sakhee; santaa sang samaaeeai | Ang 803
Sant Singh KhalsaGo, O my very fortunate companion: dwell in the Company of the Saints, and merge with the Lord.
Manmohan SinghO my very fortunate mate, to merge in thy Lord, go thou to abide with the saints.
Manmohan Singh (Punjabi)ਹੇ ਮੇਰੀ ਭਾਰੇ ਭਾਗਾਂ ਵਾਲੀਏ ਸਹੇਲੀਏ! ਆਪਣੇ ਸੁਆਮੀ ਵਿੱਚ ਲੀਨ ਹੋਣ ਲਈ ਤੂੰ ਸਾਧੂਆਂ ਦੇ ਨਾਂਲ ਜਾ ਕੇ ਵਸ ਪਉ।
Fareedkot Teekaਤਾਂ ਤੇ ਹੇ ਵੱਡੇ ਭਾਗੋਂ ਵਾਲੀ ਸਖੀਓ! ਤਿਨ ਸੰਤੋਂ ਕੀ ਸੰਗਤਿ ਮੇਂ ਜਾਇ ਕਰ ਵਸਣਾ ਕਰੋ, ਜਿਸ ਤੇ ਤਿਸ ਵਾਹਿਗੁਰੂ ਕੋ ਸਰੂਪ ਮੇਂ ਸਮਾਇ ਜਾਵੀਏ॥੨॥
Prof. Sahib Singhਹੇ ਭਾਗਾਂ ਵਾਲੀ ਸਹੇਲੀਏ! ਜਾ ਕੇ ਸਾਧ ਸੰਗਤਿ ਵਿਚ ਟਿਕਿਆ ਕਰ। ਗੁਰਮੁਖਾਂ ਦੀ ਸੰਗਤਿ ਵਿਚ ਹੀ ਸਦਾ ਟਿਕਣਾ ਚਾਹੀਦਾ ਹੈ।ਪਦ ਅਰਥ ਜਾਇ = ਜਾ ਕੇ। ਬਸਹੁ = ਟਿਕੋ। ਤ
SikhNet (Spanish)Oh compañeros afortunados, vayan a vivir con los Santos;
ਤਹ ਦੂਖ ਨ ਭੂਖ. ਨ ਰੋਗੁ ਬਿਆਪੈ; ਚਰਨ ਕਮਲ ਲਿਵ ਲਾਈਐ ॥
teh dookh na bhookh. na rog biaapai; charan kamal liv laaeeai | Ang 803
Sant Singh KhalsaThere, neither pain nor hunger nor disease will afflict you; enshrine love for the Lord's Lotus Feet.
Manmohan SinghNeither pain, nor hunger nor disease afflicts man there and he comes to enshrine love for the Lord's lotus feet.
Manmohan Singh (Punjabi)ਨਾਂ ਪੀੜ ਨਾਂ ਭੁੱਖ, ਨਾਂ ਹੀ ਬੀਮਾਰੀ ਬੰਦੇ ਨੂੰ ਉਥੇ ਵਾਪਰਦੀ ਹੈ ਅਤੇ ਉਸ ਦਾ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਪ੍ਰੇਮ ਪੈ ਜਾਂਦਾ ਹੈ।
Fareedkot Teekaਤਹਾਂ ਜਨਮ ਮਰਣਾਦੀ ਦੁਖ ਔ ਪਦਾਰਥੋਂ ਕੀ ਤ੍ਰਿਸ਼ਨਾ ਰੂਪੀ ਭੂਖ ਔ ਆਧ ਵ੍ਯਾਯ ਉਪਾਧ ਆਦੀ ਰੋਗ ਕੋਈ ਨਹੀਂ ਵਿਆਪਤਾ, ਤਾਂ ਤੇ ਸੰਤੋਂ ਕੇ ਚਰਨ ਕਮਲੋਂ ਮੇਂ ਚਿਤ ਕੀ ਬ੍ਰਿਤੀ ਕੋ ਲਗਾਵਣਾ ਕਰੀਏ॥
Prof. Sahib Singhਉਥੇ ਟਿਕਿਆਂ ਦੁਨੀਆ ਦੇ ਦੁੱਖ, ਮਾਇਆ ਦੀ ਤ੍ਰਿਸ਼ਨਾ, ਕੋਈ ਰੋਗ ਆਦਿਕ-ਇਹ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। (ਸਾਧ ਸੰਗਤਿ ਵਿਚ ਜਾ ਕੇ) ਪ੍ਰਭੂ ਦੇ ਸੋਹਣੇ ਚਰਨਾਂ ਵਿਚ ਸੁਰਤ ਜੋੜਨੀ ਚਾਹੀਦੀ ਹੈ।ਪਦ ਅਰਥ ਤਹ = ਉਥੇ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਲਿਵ = ਸੁਰਤਿ।
SikhNet (Spanish)ahí no aflige ni el hambre, ni el dolor, ni la enfermedad, ni la tristeza, y uno está entonado en los Pies de Loto del Señor.
ਤਹ ਜਨਮ ਨ ਮਰਣੁ. ਨ ਆਵਣ ਜਾਣਾ; ਨਿਹਚਲੁ ਸਰਣੀ ਪਾਈਐ ॥
teh janam na maran. na aavan jaanaa; nihachal saranee paaeeai | Ang 803
Sant Singh KhalsaThere is no birth or death there, no coming or going in reincarnation, when you enter the Sanctuary of the Eternal Lord.
Manmohan SinghThere is no birth and death nor coming and going there and one enters the Lords eternal sanctuary.
Manmohan Singh (Punjabi)ਉਥੇ ਨਾਂ ਪੈਦਾਇਸ਼ ਨਾਂ ਮੌਤ, ਨਾਂ ਹੀ ਆਉਣ ਅਤੇ ਜਾਣਾ ਹੈ ਅਤੇ ਇਨਸਾਨ ਪ੍ਰਭੂ ਦੀ ਕਾਲ-ਸਥਾਈ ਪਨਾਹ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
Fareedkot Teekaਤਹਾਂ ਜਨਮ ਕਰ ਆਵਣਾ ਨਹੀਂ ਹੈ ਔਰ ਮਰ ਕਰ ਜਾਣਾ ਨਹੀਂ ਹੋਤਾ, ਤਾਂ ਤੇ ਮਨ ਕੋ ਨਿਹਚਲ ਕਰ ਕੇ ਸੰਤਾਂ ਕੀ ਸਰਣਿ ਮੇਂ ਪ੍ਰਾਪਤ ਕਰੀਐ॥
Prof. Sahib Singhਸਾਧ ਸੰਗਤਿ ਵਿਚ ਰਿਹਾਂ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ, ਮਨ ਦੀ ਅਡੋਲਤਾ ਕਾਇਮ ਰਹਿੰਦੀ ਹੈ। ਸੋ, ਪ੍ਰਭੂ ਦੀ ਸਰਨ ਵਿਚ ਹੀ ਪਏ ਰਹਿਣਾ ਚਾਹੀਦਾ ਹੈ।
SikhNet (Spanish)Ahí no hay ni ida ni venida, ni muerte ni nacimiento, y uno entra en el Refugio Eterno de Dios.
ਪ੍ਰੇਮ ਬਿਛੋਹੁ ਨ ਮੋਹੁ ਬਿਆਪੈ; ਨਾਨਕ ਹਰਿ ਏਕੁ ਧਿਆਈਐ ॥੩॥
prem bichhohu na mohu biaapai; naanak har ek dhiaaeeai |3| Ang 803
Sant Singh KhalsaLove does not end, and attachment does not grip you, O Nanak, when you meditate on the One Lord. ||3||
Manmohan SinghBy remembering One God, man's love sunders, not, nor the worldly love afflicts Him.
Manmohan Singh (Punjabi)ਇਕ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮਨੁੱਖ ਦੀ ਪ੍ਰੀਤ ਟੁੱਟਦੀ ਨਹੀਂ ਨਾਂ ਹੀ ਸੰਸਾਰੀ ਲਗਨ ਉਸ ਨੂੰ ਸਤਾਉਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਸੇ ਪ੍ਰੇਮ ਕਰਨੇ ਤੇ ਨ ਵਿਛੋੜਾ ਹੋਤਾ ਹੈ ਅਰ ਨ ਮੋਹ ਵਿਆਪਤਾ ਹੈ, ਤਹਾਂ ਏਕ ਹਰੀ ਕਾ ਹੀ ਧਿਆਵਣਾ ਕਰੀਤਾ ਹੈ॥੩॥
Prof. Sahib Singhਹੇ ਨਾਨਕ! (ਸਾਧ ਸੰਗਤਿ ਦੀ ਬਰਕਤਿ ਨਾਲ) ਪ੍ਰਭੂ-ਪ੍ਰੇਮ ਦੀ ਅਣਹੋਂਦ, ਮਾਇਆ ਦਾ ਮੋਹ-ਇਹ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। ਸਤ ਸੰਗਤਿ ਵਿਚ ਸਦਾ ਪਰਮਾਤਮਾ ਦਾ ਨਾਮ ਸਿਮਰ ਸਕੀਦਾ ਹੈ ॥੩॥ਪਦ ਅਰਥ ਬਿਛੋਹੁ = ਵਿਛੋੜਾ ॥੩॥
SikhNet (Spanish)Uno no se separa de su Amor, ni el deseo lo aflige y vive sólo en su Señor.(3)
ਦ੍ਰਿਸਟਿ ਧਾਰਿ ਮਨੁ ਬੇਧਿਆ ਪਿਆਰੇ; ਰਤੜੇ ਸਹਜਿ ਸੁਭਾਏ ॥
drisatt dhaar man bedhiaa piaare; ratarre sehaj subhaae | Ang 803
Sant Singh KhalsaBestowing His Glance of Grace, my Beloved has pierced my mind, and I am intuitively attuned to His Love.
Manmohan SinghCasting His glance of grace the Beloved has pierced my soul and I am now easily imbued with His love.
Manmohan Singh (Punjabi)ਆਪਣੀ ਮਿਹਰ ਦੀ ਨਿਗ੍ਹਾ ਕਰ ਕੇ ਪ੍ਰੀਤਮ ਨੇ ਮੇਰੀ ਆਤਮਾ ਨੂੰ ਵਿੰਨ੍ਹ ਸੁਟਿਆ ਹੈ ਅਤੇ ਮੈਂ ਹੁਣ ਸੁਭਾਵਕ ਹੀ ਉਸਦੇ ਪ੍ਰੇਮ ਨਾਲ ਰੰਗੀ ਗਈ ਹਾਂ।
Fareedkot Teekaਜਿਨਾਂ ਪਰ ਤਿਸ ਵਾਹਿਗੁਰੂ ਨੇ ਕ੍ਰਿਪਾ ਦ੍ਰਿਸਟੀ ਧਾਰਨ ਕਰੀ ਹੈ ਹੇ ਪਿਆਰੇ! ਤਿਨੋਂ ਕਾ ਮਨ ਗੁਰ ਉਪੇਦਸ਼ ਮੇਂ ਮਿਲ ਗਿਆ ਹੈ, ਔਰ ਸੋ ਜਨ ਸਹਜ ਸੁਭਾਵਕ ਹੀ ਤਿਸ ਕੇ ਪ੍ਰੇਮ ਰੰਗ ਮੇਂ ਰੰਗੇ ਹੂਏ ਲਾਲ ਭਏ ਹੈਂ॥
Prof. Sahib Singhਹੇ ਪਿਆਰੇ (ਪ੍ਰਭੂ)! ਮੇਹਰ ਦੀ ਨਿਗਾਹ ਕਰ ਕੇ ਤੂੰ ਜਿਨ੍ਹਾਂ ਦਾ ਮਨ ਆਪਣੇ ਚਰਨਾਂ ਵਿਚ ਪ੍ਰੋ ਲਿਆ ਹੈ, ਉਹ ਆਤਮਕ ਅਡੋਲਤਾ ਵਿਚ, ਪ੍ਰੇਮ ਵਿਚ, ਸਦਾ ਰੰਗੇ ਰਹਿੰਦੇ ਹਨ।ਪਦ ਅਰਥ ਧਾਰਿ = ਧਾਰ ਕੇ, ਕਰ ਕੇ। ਦ੍ਰਿਸਟਿ = ਨਿਗਾਹ, ਨਜ਼ਰ। ਬੇਧਿਆ = ਵਿੰਨ੍ਹ ਲਿਆ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪਿਆਰ ਵਿਚ।
SikhNet (Spanish)Nuestro Amado Señor ha encantado mi mente con Su Mirada de Gracia y me he imbuido espontáneamente en Su Amor.
ਸੇਜ ਸੁਹਾਵੀ ਸੰਗਿ ਮਿਲਿ ਪ੍ਰੀਤਮ; ਅਨਦ ਮੰਗਲ ਗੁਣ ਗਾਏ ॥
sej suhaavee sang mil preetam; anad mangal gun gaae | Ang 803
Sant Singh KhalsaMy bed is embellished, meeting with my Beloved; in ecstasy and bliss, I sing His Glorious Praises.
Manmohan SinghMeeting with my love, my couch is embellished and I now sing His praise with gladness and glee.
Manmohan Singh (Punjabi)ਆਪਣੇ ਪਿਆਰੇ ਦੇ ਨਾਲ ਮਿਲ ਕੇ ਮੇਰਾ ਪਲੰਘ ਸੁਹਾਵਣਾ ਹੋ ਗਿਆ ਹੈ ਅਤੇ ਮੈਂ ਹੁਣ ਉਸ ਦੀ ਮਹਿਮਾ ਖੁਸ਼ੀ ਤੇ ਉਮਾਹ ਨਾਲ ਗਾਉਂਦੀ ਹਾਂ।
Fareedkot Teekaਅਪਨੇ ਪ੍ਰੀਤਮ ਕੇ ਸੰਗ ਮਿਲ ਕਰ ਤਿਨ ਕੀ ਅੰਤਹਕਰਣ ਰੂਪੀ ਸੇਜਾ ਸੁਹਾਵੀ ਭਈ ਹੈ, ਅਰ ਤਿਸ ਕੇ ਮੰਗਲ ਰੂਪ ਗੁਣਾਂ ਕੌ ਗਾਇਨ ਕਰ ਕੇ ਪਰਮ ਅਨੰਦ ਰੂਪ ਭਏ ਹੈਂ॥
Prof. Sahib Singhਹੇ ਪ੍ਰੀਤਮ! ਤੇਰੇ (ਚਰਨਾਂ) ਨਾਲ ਮਿਲ ਕੇ ਉਹਨਾਂ ਦਾ ਹਿਰਦਾ ਆਨੰਦ-ਭਰਪੂਰ ਹੋ ਜਾਂਦਾ ਹੈ, ਤੇਰੇ ਗੁਣ ਗਾ ਗਾ ਕੇ ਉਹਨਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ।ਪਦ ਅਰਥ ਸੇਜ = ਹਿਰਦਾ-ਸੇਜ। ਸੁਹਾਵੀ = ਸੁਖਾਵੀਂ, ਸੁਖ ਦੇਣ ਵਾਲੀ। ਮਿਲਿ = ਮਿਲ ਕੇ। ਗਾਏ = ਗਾਇ, ਗਾ ਕੇ।
SikhNet (Spanish)Encontrando a mi Amor, mi asiento nupcial me trae dicha y canto la Melodía de Éxtasis.
ਸਖੀ ਸਹੇਲੀ ਰਾਮ ਰੰਗਿ ਰਾਤੀ; ਮਨ ਤਨ ਇਛ ਪੁਜਾਏ ॥
sakhee sahelee raam rang raatee; man tan ichh pujaae | Ang 803
Sant Singh KhalsaO my friends and companions, I am imbued with the Lord's Love; the desires of my mind and body are satisfied.
Manmohan SinghMy friends and companions, I am imbued with my Lord's love and the desire of my mind and body is fulfilled.
Manmohan Singh (Punjabi)ਮੇਰੀਓ ਸੱਜਣੀਓ! ਅਤੇ ਹਮਜੋਲੜੋ, ਮੈਂ ਆਪਣੇ ਪ੍ਰਭੂ ਦੇ ਪਿਆਰ ਨਾਲ ਰੰਗੀ ਗਈ ਹਾਂ ਅਤੇ ਮੇਰੇ ਚਿੱਤ ਤੇ ਸਰੀਰ ਦੀ ਸੱਧਰ ਪੂਰੀ ਹੋ ਗਈ ਹੈ।
Fareedkot Teekaਸੋ ਤਿਸ ਹਰੀ ਕੀ ਪਰਮ (ਸਹੇਲੀ) ਪਿਆਰੀ ਗਿਆਨਵਾਨ ਰੂਪੀ ਵਾ ਉਤਮ ਮਧਮ ਜਗ੍ਯਾਸੂ ਰੂਪ ਸਖੀ ਹੈ, ਜੋ ਰਾਮ ਕੇ (ਰੰਗਿ) ਪ੍ਰੇਮ ਮੇਂ (ਰਾਤੀ) ਮਸਤ ਹੋਈ ਹੋਈ ਹੈ, ਤਿਸ ਕੇ ਮਨ ਤਨ ਕੀ ਸਰਬ ਇੱਛਾਂ ਪੂਰਨ ਹੋ ਗਈਆਂ ਹੈਂ॥
Prof. Sahib Singhਜੇਹੜੀਆਂ (ਸਤਸੰਗੀ) ਸਹੇਲੀਆਂ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀਆਂ ਰਹਿੰਦੀਆਂ ਹਨ, ਪ੍ਰਭੂ ਉਹਨਾਂ ਦੇ ਮਨ ਦੀ ਤਨ ਦੀ ਹਰੇਕ ਇੱਛਾ ਪੂਰੀ ਕਰਦਾ ਹੈ।ਪਦ ਅਰਥ ਰੰਿਗ ਣਣਿ = ਰੰਗ ਵਿਚ, ਪ੍ਰੇਮ ਵਿਚ।
SikhNet (Spanish)Oh compañero, la novia que está imbuida en el Amor de su Señor está satisfecha en cuerpo y mente.
ਨਾਨਕ. ਅਚਰਜੁ ਅਚਰਜ ਸਿਉ ਮਿਲਿਆ; ਕਹਣਾ ਕਛੂ. ਨ ਜਾਏ ॥੪॥੨॥੫॥
naanak. acharaj acharaj siau miliaa; kahanaa kachhoo. na jaae |4|2|5| Ang 803
Sant Singh KhalsaO Nanak, the wonder-struck soul blends with the Wonderful Lord; this state cannot be described. ||4||2||5||
Manmohan SinghNanak, the wondrous soul has blended with the wondrous Lord and that state can in no way be narrated.
Manmohan Singh (Punjabi)ਨਾਨਕ ਅਦਭੁਤ ਆਤਮਾ, ਅਦਭੁਤ ਪ੍ਰਭੂ ਦੇਨਾਲ ਅਭੇਦ ਹੋ ਗਈ ਹੈ ਅਤੇ ਉਹ ਅਵਸਥਾ ਕਿਸੇ ਤਰ੍ਹਾਂ ਭੀ ਵਰਣਨ ਨਹੀਂ ਕੀਤੀ ਜਾ ਸਕਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਅਸਚਰਜ ਰੂਪ ਹੋ ਕਰ (ਅਚਰਜ) ਵਾਹਗੁਰੂ ਸਾਥ ਗਿਆਨਵਾਨ (ਮਿਲਿਆ) ਅਭੇਦ ਹੂਆ ਹੈ, ਕਿਉਂਕਿ ਬ੍ਰਹਮ ਕੋ ਮਨ ਬਾਣੀ ਕਾ ਅਵਿਖੇ ਹੋਣ ਤੇ ਤਿਸ ਕਾ (ਕਹਣਾ) ਕੁਛ ਕਹਾ ਨਹੀਂ ਜਾਤਾ॥੪॥੨॥੫॥☬ਸ੍ਰੀ ਅਕਾਲ ਪੁਰਖ ਜੀ ਕੋ ਸਰਬ ਰੂਪ ਕਹ ਕਰ ਪੁਨਾ ਅਸੰਗ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਹਨਾਂ ਦੀ (ਉੱਚੀ ਹੋ ਚੁਕੀ) ਜਿੰਦ ਅਚਰਜ-ਰੂਪ ਪ੍ਰਭੂ ਨਾਲ (ਇਉਂ) ਮਿਲ ਜਾਂਦੀ ਹੈ ਕਿ (ਉਸ ਅਵਸਥਾ ਦਾ) ਬਿਆਨ ਨਹੀਂ ਕੀਤਾ ਜਾ ਸਕਦਾ ॥੪॥੨॥੫॥ਪਦ ਅਰਥ ਅਚਰਜੁ = ਹੈਰਾਨ ਕਰਨ ਵਾਲੀ ਹਾਲਤ ਵਿਚ ਪਹੁੰਚਿਆ ਹੋਇਆ ਜੀਵ ॥੪॥੨॥੫॥
SikhNet (Spanish)El Señor Maravilloso encuentra al Alma maravillosa y uno logra experimentar todo, pero no puede describir su Dicha.(4-2-5)