ਮਾਝ ਮਹਲਾ ੪ ॥
maajh mahalaa 4 |
Sant Singh KhalsaMaajh, Fourth Mehl:
Manmohan SinghMajh, Fourth Guru.
Manmohan Singh (Punjabi)ਮਾਝ, ਚਉਥੀ ਪਾਤਸਾਹੀ।
SikhNet (Spanish)Mall, Mejl Guru Ram Das, Cuarto Canal Divino.
ਹਰਿ ਗੁਰ ਗਿਆਨੁ; ਹਰਿ ਰਸੁ ਹਰਿ ਪਾਇਆ ॥
har gur giaan; har ras har paaeaa |
Sant Singh KhalsaThrough the Guru, I have obtained the Lord's spiritual wisdom. I have obtained the Sublime Essence of the Lord.
Manmohan SinghFrom the Guru, I have obtained God's knowledge and Lord God's elixir.
Manmohan Singh (Punjabi)ਗੁਰਾਂ ਪਾਸੋਂ ਮੈਂ ਵਾਹਿਗੁਰੂ ਦੀ ਗਿਆਤ ਅਤੇ ਵਾਹਿਗੁਰੂ ਸੁਆਮੀ ਦਾ ਅੰਮ੍ਰਿਤ ਪਰਾਪਤ ਕੀਤਾ ਹੈ।
Fareedkot Teekaਹੇ ਭਾਈ ਸੰਤ ਜਨੋਂ! ਗੁਰੋਂ ਕੇ ਗਿਆਨ ਉਪਦੇਸ਼ ਦ੍ਵਾਰਾ ਜਬ ਹਰੀ ਕਾ ਹਰਿ ਹਰਿ ਨਾਮੁ ਰੂਪੁ ਰਸ ਪ੍ਰਾਪਤਿ ਭਯਾ॥
Prof. Sahib Singhਮੈਂ ਗੁਰੂ ਦੀ ਦਿੱਤੀ ਹੋਈ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਕਰ ਲਈ ਹੈ, ਮੈਨੂੰ ਪਰਮਾਤਮਾ ਦਾ ਨਾਮ-ਰਸ ਮਿਲ ਗਿਆ ਹੈ।ਪਦ ਅਰਥ ਗਿਆਨੁ = ਜਾਣ-ਪਛਾਣ, ਡੂੰਘੀ ਸਾਂਝ।
SikhNet (Spanish)El Guru me ha llevado a conocer al Señor; del Señor pruebo la realidad de lo Real.
ਮਨੁ. ਹਰਿ ਰੰਗਿ ਰਾਤਾ; ਹਰਿ ਰਸੁ ਪੀਆਇਆ ॥
man. har rang raataa; har ras peeaeaa |
Sant Singh KhalsaMy mind is imbued with the Love of the Lord; I drink in the Sublime Essence of the Lord.
Manmohan SinghMy soul I imbued with God's love and drinks God's Nectar.
Manmohan Singh (Punjabi)ਮੇਰੀ ਆਤਮਾ ਵਾਹਿਗਰੂ ਦੀ ਪ੍ਰੀਤ ਨਾਲ ਰੰਗੀ ਹੋਈ ਹੈ ਅਤੇ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਪਾਨ ਕਰਦੀ ਹੈ।
Fareedkot Teekaਤਬ ਮੇਰਾ ਮਨ ਹਰੀ ਕੇ ਰੰਗ ਮੇਂ ਰਤਾ, ਪੁਨਾ ਔਰੋਂ ਕੋ ਭੀ ਹਰੀ ਰਸ ਪੀਆਇਆ ਹੈ॥
Prof. Sahib Singhਮੇਰਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਗਿਆ ਹੈ, ਮੈਨੂੰ (ਗੁਰੂ ਨੇ) ਪਰਮਾਤਮਾ ਦਾ ਨਾਮ-ਰਸ ਪਿਲਾ ਦਿੱਤਾ ਹੈ।ਪਦ ਅਰਥ ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ।
SikhNet (Spanish)Mi mente está imbuida en el Amor del Señor, y bebe hasta saciarse.
ਹਰਿ ਹਰਿ ਨਾਮੁ, ਮੁਖਿ ਹਰਿ ਹਰਿ ਬੋਲੀ; ਮਨੁ ਹਰਿ ਰਸਿ ਟੁਲਿ ਟੁਲਿ ਪਉਦਾ ਜੀਉ ॥੧॥
har har naam, mukh har har bolee; man har ras ttul ttul paudaa jeeo |1|
Sant Singh KhalsaWith my mouth, I chant the Name of the Lord, Har, Har; my mind is filled to overflowing with the Sublime Essence of the Lord. ||1||
Manmohan SinghWith my mouth I utter Lord God and Lord God's Name, and my mind is overflowing with God's ambrosia.
Manmohan Singh (Punjabi)ਆਪਣੇ ਮੂੰਹ ਨਾਮ ਮੈਂ ਪ੍ਰਭੂ ਤੇ ਪ੍ਰਮੇਸ਼ਰ ਦੇ ਨਾਮ ਦਾ ਉਚਾਰਣ ਕਰਦਾ ਹਾਂ ਅਤੇ ਮੇਰਾ ਚਿੱਤ ਵਾਹਿਗੁਰੂ ਦੇ ਅੰਮ੍ਰਿਤ ਨਾਲ ਪਰੀ-ਪੂਰਨ ਹੋ ਰਿਹਾ ਹੈ।
Fareedkot Teekaਹਰਿ ਪੁਰਸੋਂ ਕੇ ਪਾਪ (ਹਰਿ) ਦੂਰ ਕਰਨੇ ਵਾਲਾ ਜੋ ਹਰੀ ਤਿਸ ਕਾ ਹਰਿ ਜਸ ਮੁਖ ਸੇ ਬੋਲਤਾ ਹੂੰ, ਪੁਨਾ ਮਨੁ ਹਰਿ ਰਸ ਕੋ (ਟੁਲਿ ਟੁਲਿ) ਉਲਟ ਉਲਟ ਕਰ ਕੇ (ਪਉਦਾ) ਪੜਦਾ ਹੈ॥੧॥
Prof. Sahib Singh(ਹੁਣ) ਮੈਂ ਸਦਾ ਪਰਮਾਤਮਾ ਦਾ ਨਾਮ ਮੂੰਹ ਨਾਲ ਉਚਾਰਦਾ ਰਹਿੰਦਾ ਹਾਂ, ਪਰਮਾਤਮਾ ਦੇ ਨਾਮ-ਰਸ ਵਿਚ ਮੇਰਾ ਮਨ ਉਛਲ ਉਛਲ ਪੈਂਦਾ ਹੈ ॥੧॥ਪਦ ਅਰਥ ਮੁਖਿ = ਮੂੰਹ ਨਾਲ। ਬੋਲੀ = ਬੋਲੀਂ, ਮੈਂ ਬੋਲਦਾ ਹਾਂ। ਹਰਿ ਰਸਿ = ਹਰੀ = ਨਾਮ ਦੇ ਰਸ ਵਿਚ। ਟੁਲਿ ਟੁਲਿ = ਡੁਲ੍ਹ ਡੁਲ੍ਹ, ਉਛਲ ਉਛਲ। ਪਉਦਾ = ਪੈਂਦਾ ॥੧॥
SikhNet (Spanish)Mi lengua pronuncia el Nombre del Señor, y mi mente está repleta de Alegría. (1)
ਆਵਹੁ ਸੰਤ; ਮੈ ਗਲਿ ਮੇਲਾਈਐ ॥
aavahu sant; mai gal melaaeeai |
Sant Singh KhalsaCome, O Saints, and lead me to my Lord's Embrace.
Manmohan SinghCome, O Saints! and hug me to my Lord's bosom.
Manmohan Singh (Punjabi)ਹੇ ਸਾਧੂਓ! ਆਓ ਤੇ ਮੈਨੂੰ ਆਪਣੇ ਸੁਆਮੀ ਦੇ ਗਲ ਨਾਲ ਮਿਲਾਓ।
Fareedkot Teekaਹੇ ਸੰਤ ਜਨੋਂ! ਤੁਮ ਅਇ ਕਰ ਮੇਰੇ ਕੋ ਗਲੇ ਸੇ ਮਿਲਾਇ ਲੀਜੀਏ॥
Prof. Sahib Singhਹੇ ਸੰਤ ਜਨੋ! ਆਵੋ, ਮੈਨੂੰ ਆਪਣੇ ਗਲ ਨਾਲ ਲਾ ਲਵੋ,ਪਦ ਅਰਥ ਗਲਿ = ਗਲ ਨਾਲ। ਮੈ = ਮੈਨੂੰ।
SikhNet (Spanish)Vengan, oh Santos, llévenme a los brazos de mi Señor;
ਮੇਰੇ ਪ੍ਰੀਤਮ ਕੀ; ਮੈ ਕਥਾ ਸੁਣਾਈਐ ॥
mere preetam kee; mai kathaa sunaaeeai |
Sant Singh KhalsaRecite to me the Sermon of my Beloved.
Manmohan SinghRecite to me the discourse of my Beloved.
Manmohan Singh (Punjabi)ਮੇਰੇ ਪਿਆਰੇ ਦੀ ਮੈਨੂੰ ਧਰਮ-ਵਾਰਤਾ ਸੁਣਾਓ।
Fareedkot Teekaਮੇਰਾ ਜੋ ਪ੍ਰੀਤਮੁ ਪਰਮੇਸ੍ਵਰ ਹੈ ਤਿਸ ਕੀ ਮੇਰੇ ਕੋ ਕਥਾ ਸ੍ਰਵਣ ਕਰਾਈਏ, ਭਾਵ ਏਹਿ ਕਿ ਐਸੀ ਪ੍ਰੀਤੀ ਉਤਪਤਿ ਭਈ ਕਿ ਸਰਬ ਦਾ ਕਾਲ ਬ੍ਰਿਤੀ ਪ੍ਰੇਮ ਕੇ ਬੀਚ ਲਗੀ ਰਹੈ॥
Prof. Sahib Singhਤੇ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਵੋ।
SikhNet (Spanish)digan algunas palabras acerca de Él.
ਹਰਿ ਕੇ ਸੰਤ ਮਿਲਹੁ. ਮਨੁ ਦੇਵਾ; ਜੋ. ਗੁਰਬਾਣੀ ਮੁਖਿ ਚਉਦਾ ਜੀਉ ॥੨॥
har ke sant milahu. man devaa; jo. gurabaanee mukh chaudaa jeeo |2|
Sant Singh KhalsaI dedicate my mind to those Saints of the Lord, who chant the Word of the Guru's Bani with their mouths. ||2||
Manmohan SinghIf I meet such saints of God, who with their mouth recite Gurbani, I would offer my Soul unto them Through,
Manmohan Singh (Punjabi)ਜੇਕਰ ਮੈਂ ਰੱਬ ਦੇ ਐਸੇ ਸਾਧੂਆਂ ਨੂੰ ਮਿਲ ਪਵਾਂ ਜਿਹੜੇ ਆਪਣੇ ਮੂੰਹ ਨਾਲ ਗੁਰਬਾਣੀ ਦਾ ਉਚਾਰਣ ਕਰਦੇ ਹਨ, ਮੈਂ ਉਨ੍ਹਾਂ ਨੂੰ ਆਪਣੀ ਆਤਮਾ ਅਰਪਣ ਕਰ ਦੇਵਾਂਗਾ।
Fareedkot Teekaਹੇ ਹਰੀ ਕੇ ਸੰਤ ਜਨੋਂ! ਮੇਰੇ ਕੋ ਮਿਲੋ ਜੋ ਕਈ ਮਹਾਤਮਾਂ ਜਨੁ ਮੁਖ ਕਰ ਕੇ ਹਰਿ ਕੀ ਬਾਣੀ (ਚਉਦਾ) ਉਚਾਰਣ ਕਰਦਾ ਹੈ, ਮੈਂ ਤਿਸ ਕੇ ਆਗੇ ਅਪਨਾ ਤਨੁ ਮਨੁ ਅਰਪਨ ਕਰੋਂ॥੨॥
Prof. Sahib Singhਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਮਿਲੋ। ਜੇਹੜਾ ਕੋਈ ਸਤਿਗੁਰੂ ਦੀ ਬਾਣੀ ਮੂੰਹ ਨਾਲ ਉਚਾਰਦਾ ਹੈ (ਤੇ ਮੈਨੂੰ ਸੁਣਾਂਦਾ ਹੈਂ) ਮੈਂ ਆਪਣਾ ਮਨ ਉਸ ਦੇ ਹਵਾਲੇ ਕਰਦਾ ਹਾਂ ॥੨॥ਪਦ ਅਰਥ ਦੇਵਾ = ਦੇਵਾਂ, ਮੈਂ ਦੇ ਦਿਆਂ। ਚਉਦਾ = ਬੋਲਦਾ ॥੨॥
SikhNet (Spanish)Ofrezco mi mente a quien me enseñe la Palabra del Guru.(2)
ਵਡਭਾਗੀ; ਹਰਿ ਸੰਤੁ ਮਿਲਾਇਆ ॥
vaddabhaagee; har sant milaaeaa |
Sant Singh KhalsaBy great good fortune, the Lord has led me to meet His Saint.
Manmohan SinghGod has introduced me to His saint.
Manmohan Singh (Punjabi)ਪੂਰਨ ਚੰਗੇ ਨਸੀਬਾਂ ਰਾਹੀਂ, ਵਾਹਿਗੁਰੂ ਨੇ ਮੈਨੂੰ ਆਪਣੇ ਸਾਧੂ ਨਾਲ ਮਿਲਾ ਦਿੱਤਾ ਹੈ।
Fareedkot Teekaਹੇ ਭਾਈ ਸੰਤ ਜਨੋਂ! ਵੱਡੇ ਪੁੰਨੋਂ ਵਾਲੇ ਕੋ ਹਰੀ ਨੇ ਸੰਤ ਰੂਪ ਗੁਰੂ ਕਾ ਮੇਲੁ ਕਰਾਇਆ ਹੈ॥
Prof. Sahib Singhਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ,ਪਦ ਅਰਥ ਸੰਤੁ = ਗੁਰੂ।
SikhNet (Spanish)Por suerte encontré a los Santos del Señor;
ਗੁਰਿ ਪੂਰੈ; ਹਰਿ ਰਸੁ ਮੁਖਿ ਪਾਇਆ ॥
gur poorai; har ras mukh paaeaa |
Sant Singh KhalsaThe Perfect Guru has placed the Sublime Essence of the Lord into my mouth.
Manmohan SinghThe Perfect Guru has poured into my mouth God's Nectar.
Manmohan Singh (Punjabi)ਪੂਰਨ-ਗੁਰਾਂ ਨੇ ਮੇਰੇ ਮੂੰਹ ਵਿੱਚ ਵਾਹਿਗੁਰੂ ਦਾ ਅੰਮ੍ਰਿਤ ਪਾ ਦਿੱਤਾ ਹੈ।
Fareedkot Teekaਔਰ ਪੂਰਨ ਗੁਰੋਂ ਨੇ ਹਰਿ ਨਾਮੁ ਮੁਖ ਮੇਂ ਪਾਇਆ ਹੈ, ਭਾਵ ਏਹਿ ਕਿ ਨਾਮ ਕਾ ਉਪਦੇਸੁ ਕੀਆ ਹੈ॥
Prof. Sahib Singhਤੇ (ਉਸ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿਚ ਪਾ ਦਿੱਤਾ ਹੈ।ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ।
SikhNet (Spanish)y el Perfecto Guru puso en mis labios la Esencia del Señor,
ਭਾਗਹੀਨ. ਸਤਿਗੁਰੁ ਨਹੀ ਪਾਇਆ; ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥੩॥
bhaagaheen. satigur nahee paaeaa; manamukh garabh joonee nit paudaa jeeo |3|
Sant Singh KhalsaThe unfortunate ones do not find the True Guru; the self-willed manmukhs continually endure reincarnation through the womb. ||3||
Manmohan SinghThe unfortunate one obtain not the True Guru. The perverse person ever enters the womb existences.
Manmohan Singh (Punjabi)ਨਿਕਰਮਣ ਬੰਦਾ ਸੱਚੇ ਗੁਰਾਂ ਨੂੰ ਪ੍ਰਾਪਤ ਨਹੀਂ ਹੁੰਦਾ। ਪ੍ਰਤੀਕੂਲ ਪੁਰਸ਼ ਹਮੇਸ਼ਾਂ ਰਹਿਮ ਦੀਆਂ ਜੂਨੀਆਂ ਅੰਦਰ ਪ੍ਰਵੇਸ਼ ਕਰਦਾ ਹੈ।
Fareedkot Teekaਜੋ ਭਾਗ ਹੀਨ ਪੁਰਸ਼ ਹੈਂ ਤਿਨ ਕੋ ਸਤਿਗੁਰੂ ਪ੍ਰਾਪਤਿ ਨਹੀਂ ਭਯਾ ਹੈ। ਇਸ ਸੇ ਮਨਮੁਖ ਪੁਰਸ ਨਿਤ ਹੀ ਗਰਭ ਜੂਨੀ ਮੇਂ ਪੜਤਾ ਹੈ, ਭਾਵ ਏਹ ਕਿ ਜਨਮਤਾ ਔਰ ਮਰਤਾ ਹੈ ॥੩॥
Prof. Sahib Singhਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਨਿਤਿ = ਸਦਾ ॥੩॥
SikhNet (Spanish)los desafortunados no Lo encontraron, y guiados por su propia inclinación, inexorablemente fueron confinados una y otra vez en algún vientre. (3)
ਆਪਿ ਦਇਆਲਿ; ਦਇਆ ਪ੍ਰਭਿ ਧਾਰੀ ॥
aap deaal; deaa prabh dhaaree |
Sant Singh KhalsaGod, the Merciful, has Himself bestowed His Mercy.
Manmohan SinghThe Merciful Lord has Himself been moved with pity,
Manmohan Singh (Punjabi)ਮਿਹਰਬਾਨ ਸੁਆਮੀ ਨੇ ਆਪ ਹੀ ਰਹਿਮਤ ਕੀਤੀ ਹੈ,
Fareedkot Teekaਜਿਸ ਪੁਰਸ ਪਰ ਦਯਾਲੂ ਪੁਰਖ ਪ੍ਰਭੂ ਨੇ ਆਪ ਦਇਆ ਧਾਰਨ ਕਰੀ ਹੈ॥
Prof. Sahib Singhਦਇਆ ਦੇ ਘਰ ਪ੍ਰਭੂ ਨੇ ਜਿਸ ਮਨੁੱਖ ਉੱਤੇ ਮਿਹਰ ਕੀਤੀ,ਪਦ ਅਰਥ ਦਇਆਲਿ = ਦਇਆਲ ਨੇ। ਪ੍ਰਭਿ = ਪ੍ਰਭੂ ਨੇ। ਦਇਆਲ ਪ੍ਰਭਿ = ਦਇਆਲ ਪ੍ਰਭੂ ਨੇ।
SikhNet (Spanish)Él, el Señor, es Misericordioso y Benévolo,
ਮਲੁ ਹਉਮੈ ਬਿਖਿਆ; ਸਭ ਨਿਵਾਰੀ ॥
mal haumai bikhiaa; sabh nivaaree |
Sant Singh KhalsaHe has totally removed the poisonous pollution of egotism.
Manmohan Singhand He has removed all the poisonous filth of ego.
Manmohan Singh (Punjabi)ਅਤੇ ਉਸ ਨੇ ਹੰਕਾਰ ਦੀ ਸਾਰੀ ਜ਼ਹਿਰੀਲੀ ਮਲੀਨਤਾ ਲਾਹ ਸੁੱਟੀ ਹੈ।
Fareedkot Teekaਤਿਸ ਪੁਰਸ ਨੇ ਹੰਤਾ ਮਮਤਾ ਰੂਪ ਸੰਪੂਰਨ ਮੈਲ ਨਿਵਾਰਣ ਕਰੀ ਹੈ॥
Prof. Sahib Singhਉਸ ਨੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਮਾਇਆ ਦੀ ਮੈਲ ਸਾਰੀ ਹੀ ਦੂਰੀ ਕਰ ਲਈ।ਪਦ ਅਰਥ ਬਿਖਿਆ = ਮਾਇਆ। ਨਿਵਾਰੀ = ਦੂਰ ਕਰ ਦਿੱਤੀ।
SikhNet (Spanish)Él ha lavado la mugre del ego en mi interior.
ਨਾਨਕ. ਹਟ ਪਟਣ ਵਿਚਿ ਕਾਂਇਆ; ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥੪॥੫॥
naanak. hatt pattan vich kaaneaa; har lainde guramukh saudaa jeeo |4|5|
Sant Singh KhalsaO Nanak, in the shops of the city of the human body, the Gurmukhs buy the merchandise of the Lord's Name. ||4||5||
Manmohan Singh'Nanak, the Guruwards buy the Goods of God's Name from the stalls of the city of human body.
Manmohan Singh (Punjabi)ਨਾਨਕ, ਗੁਰੂ-ਅਨੁਸਾਰੀ ਮਨੁੱਖੀ ਦੇਹਿ ਦੇ ਸ਼ਹਿਰ ਦੀਆਂ ਦੁਕਾਨਾਂ ਵਿਚੋਂ ਰੱਬ ਦੇ ਨਾਮ ਦਾ ਸੌਦਾ ਸੂਤ ਖਰੀਦਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੰਤ ਜਨੋਂ! ਦੇਹ ਰੂਪੀ (ਪਟਣ) ਨਗਰ ਇੰਦ੍ਰਯ ਰੂਪੀ ਹਾਟ ਹੈਂ, ਤਿਸ ਮੇਂ ਗੁਰਮੁਖ ਪੁਰਸ ਰੂਪੀ ਬ੍ਯੋਪਾਰੀ ਨਾਮ ਕਾ ਸੌਦਾ ਲੇਤੇ ਹੈਂ, ਭਾਵ ਏਹ ਕਿ ਸਰਬ ਇੰਦ੍ਰੀਓਂ ਕਰ ਕੇ ਭਗਤੀ ਕਰਤੇ ਹੈਂ॥੪॥੫॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ (ਆਪਣੇ) ਸਰੀਰ-ਹੱਟ ਵਿਚ ਹੀ ਸਰੀਰ-ਸ਼ਹਰ ਵਿਚ ਹੀ (ਟਿਕ ਕੇ) ਪਰਮਾਤਮਾ ਦੇ ਨਾਮ ਦਾ ਸੌਦਾ ਖ਼ਰੀਦਦੇ ਹਨ ॥੪॥੫॥ਪਦ ਅਰਥ ਪਟਣ = ਸ਼ਹਰ। ਕਾਂਇਆ = ਸਰੀਰ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ॥੪॥
SikhNet (Spanish)Oh dice Nanak, dentro del cuerpo están los puestos en donde los fieles a Dios compran los artículos de valor para el Alma. (4-3)