ਮਾਝ ਮਹਲਾ ੪ ॥
maajh mahalaa 4 | Ang 95
Sant Singh KhalsaMaajh, Fourth Mehl:
Manmohan SinghMajh, fourth Guru.
Manmohan Singh (Punjabi)ਮਾਝ, ਚਉਥੀ ਪਾਤiਾਹੀ।
SikhNet (Spanish)Mall, Mejl Guru Ram Das, Cuarto Canal Divino.
ਹਉ. ਗੁਣ ਗੋਵਿੰਦ; ਹਰਿ ਨਾਮੁ ਧਿਆਈ ॥
hau. gun govind; har naam dhiaaee | Ang 95
Sant Singh KhalsaI meditate on the Glorious Praises of the Lord of the Universe, and the Name of the Lord.
Manmohan SinghI meditate on the excellences and the Name of God, the world Master.
Manmohan Singh (Punjabi)ਮੈਂ ਹਰੀ, ਸ੍ਰਿਸ਼ਟੀ ਦੇ ਮਾਲਕ, ਦੀਆਂ ਉਤਕ੍ਰਿਸ਼ਟਤਾਈਆਂ ਤੇ ਨਾਮ ਦਾ ਅਰਾਧਨ ਕਰਦਾ ਹਾਂ।
Fareedkot Teekaਮੈਂ ਗੋਬਿੰਦ ਹਰੀ ਕੇ ਗੁਣ ਤਥਾ ਨਾਮ ਕੋ (ਧਿਆਈ) ਸਿਮਰਨ ਕਰੂੰ, ਭਾਵ ਏਹ ਕਿ ਨਾਮ ਜਪੂੰ॥
Prof. Sahib Singh(ਮੇਰੀ ਅਰਦਾਸਿ ਹੈ ਕਿ) ਮੈਂ ਗੋਬਿੰਦ ਦੇ ਗੁਣ ਗਾਵਾਂ, ਮੈਂ ਹਰੀ ਦਾ ਨਾਮ ਸਿਮਰਾਂ,ਪਦ ਅਰਥ ਹਉ = ਮੈਂ।
SikhNet (Spanish)Pronuncio las Alabanzas del Señor y recito Su Nombre;
ਮਿਲਿ ਸੰਗਤਿ; ਮਨਿ ਨਾਮੁ ਵਸਾਈ ॥
mil sangat; man naam vasaaee | Ang 95
Sant Singh KhalsaJoining the Sangat, the Holy Congregation, the Name comes to dwell in the mind.
Manmohan SinghJoining the guild of the saints I place God's Name within my mind.
Manmohan Singh (Punjabi)ਸਾਧ-ਸਮਾਗਮ ਨਾਲ ਜੁੜ ਕੇ ਮੈਂ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਨਾਮ ਨੂੰ ਟਿਕਾਉਂਦਾ ਹਾਂ।
Fareedkot Teekaਸਤਸੰਗਤਿ ਮੇਂ ਮਿਲ ਕਰ ਕੇ ਮੈਨੇ ਨਾਮ ਕੀ ਪ੍ਰੀਤੀ ਬਸਾਈ ਹੈ॥
Prof. Sahib Singhਤੇ ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਵਾਂ।ਪਦ ਅਰਥ ਮਿਲਿ = ਮਿਲ ਕੇ। ਮਨਿ = ਮਨ ਵਿਚ। ਵਸਾਈ = ਵਸਾਈਂ, ਮੈਂ ਵਸਾਵਾਂ।
SikhNet (Spanish)me adhiero a la Saad Sangat, la Sociedad de los Santos y alimento mi Alma con el Nombre.
ਹਰਿ ਪ੍ਰਭ ਅਗਮ ਅਗੋਚਰ ਸੁਆਮੀ; ਮਿਲਿ ਸਤਿਗੁਰ ਹਰਿ ਰਸੁ ਕੀਚੈ ਜੀਉ ॥੧॥
har prabh agam agochar suaamee; mil satigur har ras keechai jeeo |1| Ang 95
Sant Singh KhalsaThe Lord God is our Lord and Master, Inaccessible and Unfathomable. Meeting the True Guru, I enjoy the Sublime Essence of the Lord. ||1||
Manmohan SinghThe Lord God is the inaccessible and inapprehensible Master. By meeting True Guru, I enjoy Divine Bliss.6
Manmohan Singh (Punjabi)ਵਾਹਿਗੁਰੂ ਸੁਆਮੀ ਪਹੁੰਚ ਤੋਂ ਪਰ੍ਹੇ ਅਤੇ ਅਗਾਧ ਮਾਲਕ ਹੈ। ਸੱਚੇ ਗੁਰਾਂ ਨੂੰ ਭੇਟਣ ਦੁਆਰਾ ਮੈਂ ਈਸ਼ਵਰੀ ਅਨੰਦ ਨੂੰ ਮਾਣਦਾ ਹਾਂ।
Fareedkot Teekaਹੇ ਭਾਈ ਜਨੋਂ! ਹਰਿ ਪ੍ਰਭੂ ਜੋ (ਅਗਮੁ ਅਗੋਚਰ) ਮਨ ਬਾਣੀ ਕਾ ਅਵਿਸੇ ਰੂਪ ਸ੍ਵਾਮੀ ਹੈ, ਸੋ ਸਤਿਗੁਰੋਂ ਕੇ ਸਾਥ ਮਿਲ ਕਰ ਤਿਸ ਹਰੀ ਸਾਥ ਪ੍ਰੇਮ ਧਾਰਨ ਕਰੀਏ॥
Prof. Sahib Singhਹੇ ਹਰੀ! ਹੇ ਪ੍ਰਭੂ! ਹੇ ਅਪਹੁੰਚ (ਪ੍ਰਭੂ)! ਹੇ ਅਗੋਚਰ (ਪ੍ਰਭੂ)! ਹੇ ਸੁਆਮੀ! (ਜੇ ਤੇਰੀ ਮਿਹਰ ਹੋਵੇ ਤਾਂ) ਸਤਿਗੁਰੂ ਨੂੰ ਮਿਲ ਕੇ ਤੇਰੇ ਨਾਮ ਦਾ ਆਨੰਦ ਮਾਣਿਆ ਜਾ ਸਕਦਾ ਹੈ ॥੧॥ਪਦ ਅਰਥ ਪ੍ਰਭ = ਹੇ ਪ੍ਰਭੂ! ਅਗਮ = ਹੇ ਅਪਹੁੰਚ ਪ੍ਰਭੂ! ਅਗੋਚਰ = ਉਹ ਪ੍ਰਭੂ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਕੀਚੈ = ਕੀਤਾ ਜਾ ਸਕੇ ॥੧॥
SikhNet (Spanish)Mi Señor es Insondable e Imperceptible; canta tú, oh amigo, Su Alabanza encontrando al Verdadero Guru. (1)
ਧਨੁ ਧਨੁ ਹਰਿ ਜਨ; ਜਿਨਿ ਹਰਿ ਪ੍ਰਭੁ ਜਾਤਾ ॥
dhan dhan har jan; jin har prabh jaataa | Ang 96
Sant Singh KhalsaBlessed, blessed are the humble servants of the Lord, who know the Lord God.
Manmohan SinghBlest, blest are the slaves of God, who know Lord God.
Manmohan Singh (Punjabi)ਮੁਬਾਰਕ, ਮੁਬਾਰਕ ਹਨ ਰੱਬ ਦੇ ਗੋਲੇ, ਜਿਹੜੇ ਵਾਹਿਗੁਰੂ ਸੁਆਮੀ ਨੂੰ ਸਮਝਦੇ ਹਨ।
Fareedkot Teekaਹਰੀ ਕੇ (ਜਨ) ਦਾਸ ਧੰਨ੍ਯ ਹੈਂ ਪੁਨਾ ਧੰਨ ਹੈ ਜਿਨੋਂ ਨੇ ਹਰਿ ਪ੍ਰਭ ਕੋ ਜਾਨਿਆ ਹੈ॥
Prof. Sahib Singhਭਾਗਾਂ ਵਾਲੇ ਹਨ ਪਰਮਾਤਮਾ ਦੇ ਉਹ ਸੇਵਕ ਜਿਨ੍ਹਾਂ ਨੇ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ।ਪਦ ਅਰਥ ਜਿਨ = ਜਿਨ੍ਹਾਂ ਨੇ। ਜਾਤਾ = ਪਛਾਣਿਆ, ਡੂੰਘੀ ਸਾਂਝ ਪਾਈ।
SikhNet (Spanish)Bendito es Aquél que ha conocido al Señor;
ਜਾਇ ਪੁਛਾ ਜਨ; ਹਰਿ ਕੀ ਬਾਤਾ ॥
jaae puchhaa jan; har kee baataa | Ang 96
Sant Singh KhalsaI go and ask those humble servants about the Mysteries of the Lord.
Manmohan SinghI go and ask such slaves the discourses of God.
Manmohan Singh (Punjabi)ਮੈਂ ਜਾ ਕੇ ਐਸੇ ਗੋਲਿਆਂ ਪਾਸੋਂ ਵਾਹਿਗੁਰੂ ਦੀਆਂ ਗੱਲਾਂ ਪੁਛਦਾ ਹਾਂ।
Fareedkot Teekaਹੇ ਭਾਈ! ਐਸੇ ਹਰਿ ਜਨੋਂ ਕੇ ਪਾਸ ਜਾਇ ਕਰ ਕੇ ਮੈਂ ਹਰੀ ਕੀ ਬਾਰਤਾ ਪੂਛੂੰ॥
Prof. Sahib Singh(ਮੇਰਾ ਜੀ ਲੋਚਦਾ ਹੈ ਕਿ) ਮੈਂ ਉਹਨਾਂ ਹਰਿ-ਜਨਾਂ ਕੋਲ ਜਾ ਕੇ ਹਰੀ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਾਂ।ਪਦ ਅਰਥ ਜਾਇ = ਜਾ ਕੇ। ਪੁਛਾ = ਪੁੱਛਾਂ।
SikhNet (Spanish)le pregunto acerca del Maestro.
ਪਾਵ ਮਲੋਵਾ. ਮਲਿ ਮਲਿ ਧੋਵਾ; ਮਿਲਿ ਹਰਿ ਜਨ. ਹਰਿ ਰਸੁ ਪੀਚੈ ਜੀਉ ॥੨॥
paav malovaa. mal mal dhovaa; mil har jan. har ras peechai jeeo |2| Ang 96
Sant Singh KhalsaI wash and massage their feet; joining with the humble servants of the Lord, I drink in the Sublime Essence of the Lord. ||2||
Manmohan SinghI shampoo their feet and wash and rub them, By meeting God's attendants, I quaff God's ambrosia.
Manmohan Singh (Punjabi)ਮੈਂ ਉਨ੍ਹਾਂ ਦੇ ਪੈਰਾਂ ਦੀ ਮੁਠੀ-ਚਾਪੀ ਕਰਦਾ ਅਤੇ ਉਨ੍ਹਾਂ ਨੂੰ ਸਾਫ ਕਰਦਾ ਤੇ ਧੋਦਾ ਹਾਂ। ਰੱਬ ਦੇ ਸੇਵਕਾਂ ਨੂੰ ਮਿਲਕੇ, ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪੀਂਦਾ ਹਾਂ।
Fareedkot Teekaਤਿਨ ਕੇ ਚਰਨੋ ਕੋ (ਮਲੋਵਾ) ਮਰਦਨ ਕਰੂੰ, ਭਾਵ ਏਹ ਕਿ ਸੁੰਦਰ ਰੂਪੀ ਕਰੂੰ, ਪੁਨਾ ਮਲ ਮਲ ਕਰ ਜਲ ਕੇ ਸਾਥ ਧੋਵੋਂ, ਕਿਉਂਕਿ ਤਿਨ ਹਰਿ ਜਨੋਂ ਕੇ ਸਾਥ ਮਿਲ ਕਰ ਕੇ ਹਰੀ ਰਸ ਕੋ (ਪੀਚੈ) ਪਾਂਨ ਕਰੀਤਾ ਹੈ॥੨॥
Prof. Sahib Singhਮੈ ਉਹਨਾਂ ਦੇ ਪੈਰ ਘੁੱਟਾਂ, (ਉਹਨਾਂ ਦੇ ਪੈਰ) ਮਲ ਮਲ ਕੇ ਧੋਵਾਂ। ਹਰੀ ਦੇ ਸੇਵਕਾਂ ਨੂੰ ਹੀ ਮਿਲ ਕੇ ਹਰੀ ਦਾ ਨਾਮ-ਰਸ ਪੀਤਾ ਜਾ ਸਕਦਾ ਹੈ ॥੨॥ਪਦ ਅਰਥ ਪਾਵ = {'ਪਾਉ' ਤੋਂ ਬਹੁ-ਵਚਨ} ਪੈਰ। ਮਲੋਵਾ = ਮਲੋਵਾਂ, ਮਲਾਂ। ਮਲਿ = ਮਲ ਕੇ। ਪੀਚੈ = ਪੀਤਾ ਜਾਏ ॥੨॥
SikhNet (Spanish)Le sobo sus pies y los limpio, y en su presencia, bebo el Néctar de la Esencia del Señor. (2)
ਸਤਿਗੁਰ ਦਾਤੈ; ਨਾਮੁ ਦਿੜਾਇਆ ॥
satigur daatai; naam dirraaeaa | Ang 96
Sant Singh KhalsaThe True Guru, the Giver, has implanted the Naam, the Name of the Lord, within me.
Manmohan SinghTrue Guru, the bestower, has implanted God's Name in my heart.
Manmohan Singh (Punjabi)ਦਾਤਾਰ, ਸੱਚੇ ਗੁਰਾਂ ਨੇ ਮੇਰੇ ਦਿਲ ਅੰਦਰ ਵਾਹਿਗੁਰੂ ਦਾ ਨਾਮ ਪੱਕਾ ਕਰ ਦਿੱਤਾ ਹੈ।
Fareedkot Teekaਹੇ ਭਾਈ! ਸਤਿਗੁਰੂ ਦਾਤੇ ਨੇ ਹਰਿ ਨਾਮੁ (ਦਿੜਾਇਆ) ਨਿਸਚੇ ਕਰਾਇਆ ਹੈ॥
Prof. Sahib Singh(ਨਾਮ ਦੀ ਦਾਤਿ) ਦੇਣ ਵਾਲੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ,ਪਦ ਅਰਥ ਦਾਤੈ = ਦਾਤੇ ਨੇ। ਦਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ।
SikhNet (Spanish)El Munificente Guru me ha hecho conocedor del Nombre.
ਵਡਭਾਗੀ; ਗੁਰ ਦਰਸਨੁ ਪਾਇਆ ॥
vaddabhaagee; gur darasan paaeaa | Ang 96
Sant Singh KhalsaBy great good fortune, I have obtained the Blessed Vision of the Guru's Darshan.
Manmohan SinghBy the greatest good luck, I have obtained the sight of the Guru.
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ ਮੈਨੂੰ ਗੁਰਾਂ ਦਾ ਦੀਦਾਰ ਪਰਾਪਤ ਹੋਇਆ ਹੈ।
Fareedkot Teekaਬਡੇ ਪੁੰਨੋਂ ਕਰ ਕੇ ਵਾ ਬਡੇ ਪੁੰਨਵਾਨ ਗੁਰੋਂ ਕਾ ਦਰਸਨ ਮੇਰੇ ਕੌ ਪ੍ਰਾਪਤਿ ਭਯਾ ਹੈ॥
Prof. Sahib Singhਵੱਡੇ ਭਾਗਾਂ ਨਾਲ ਮੈਨੂੰ ਗੁਰੂ ਦਾ ਦਰਸ਼ਨ ਪ੍ਰਾਪਤ ਹੋਇਆ।
SikhNet (Spanish)Por la más grande fortuna, fui llevado a la Presencia del Guru
ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ; ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ ॥੩॥
amrit ras sach amrit bolee; gur poorai amrit leechai jeeo |3| Ang 96
Sant Singh KhalsaThe True Essence is Ambrosial Nectar; through the Ambrosial Words of the Perfect Guru, this Amrit is obtained. ||3||
Manmohan SinghBy uttering the Nectarean True Name, I drink the ambrosial essence. It is from the perfect Guru that the elixir is obtained.
Manmohan Singh (Punjabi)ਅੰਮ੍ਰਿਤਮਈ ਸੱਚੇ ਨਾਮ ਦਾ ਉਚਾਰਣ ਕਰਨ ਦੁਆਰਾ ਮੈਂ ਆਬਿ-ਹਿਯਾਤੀ ਜੌਹਰ ਪਾਨ ਕਰਦਾ ਹਾਂ। ਪੂਰਨ ਗੁਰਾਂ ਪਾਸੋਂ ਹੀ ਸੁਧਾਰਸ ਪਰਾਪਤ ਹੁੰਦਾ ਹੈ।
Fareedkot Teekaਸੋ ਗੁਰੂ ਆਪ ਸਚੇ ਅੰਮ੍ਰਿਤ ਰਸ ਕੋ ਪਾਨ ਕਰਤੇ ਹੈਂ ਔਰ ਅੰਮ੍ਰਿਤ ਰੂਪ ਹੀ ਤਿਨੋਂ ਕੀ (ਬੋਲੀ) ਬਾਣੀ ਹੈ, ਭਾਵ ਏਹ ਕਿ ਬਾਣੀ ਕਰ ਕੇ ਮ੍ਰਿਤੁ ਸੇ ਰਹਤ ਕਰ ਦੇਤੇ ਹੈਂ।☬ਤਾਂ ਤੇ ਹੇ ਭਾਈ! ਐਸੇ ਪੂਰੇ ਗੁਰੋਂ ਸੇ ਨਾਮ ਰੂਪੀ ਅੰਿ੍ਰਤੁ ਲੀਜੀਏ ਹੈ॥
Prof. Sahib Singhਹੁਣ ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਮਾਣਦਾ ਹਾਂ ਤੇ ਸਦਾ ਕਾਇਮ ਰਹਿਣ ਵਾਲਾ ਅੰਮ੍ਰਿਤ ਨਾਮ (ਮੂੰਹੋਂ) ਉਚਾਰਦਾ ਹਾਂ। ਪੂਰੇ ਗੁਰੂ ਦੀ ਰਾਹੀਂ (ਹੀ) ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ਜਾ ਸਕਦਾ ਹੈ ॥੩॥ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਬੋਲੀ = ਬੋਲੀਂ, ਮੈਂ ਬੋਲਾਂ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਲੀਚੈ = ਲਿਆ ਜਾ ਸਕਦਾ ਹੈ ॥੩॥
SikhNet (Spanish)y pude ver que Su Esencia es Dulce y como Néctar es su Palabra. (3)
ਹਰਿ ਸਤਸੰਗਤਿ; ਸਤ ਪੁਰਖੁ ਮਿਲਾਈਐ ॥
har satasangat; sat purakh milaaeeai | Ang 96
Sant Singh KhalsaO Lord, lead me to the Sat Sangat, the True Congregation, and the true beings.
Manmohan SinghO God! cause me to meet the society of the saints and the true persons.
Manmohan Singh (Punjabi)ਹੇ ਵਾਹਿਗੁਰੂ! ਮੈਨੂੰ ਸਾਧ ਸਮੇਲਣ ਅਤੇ ਸੱਚੇ ਪੁਰਸ਼ਾਂ ਦੇ ਨਾਲ ਜੋੜ ਦੇ।
Fareedkot Teekaਹੇ ਸੰਤ ਜਨੋਂ! ਐਸੇ ਹੀ ਪ੍ਰਾਰਥਨਾ ਕਰਤਾ ਰਹਾ ਹੂੰ, ਹੇ ਹਰੀ! ਮੇਰੇ ਕੋ ਸਤਿ ਪੁਰਸੋਂ ਕੀ ਸੰਗਤਿ ਮੇਂ ਮਿਲਾਈਏ॥
Prof. Sahib Singhਹੇ ਹਰੀ! ਮੈਨੂੰ ਸਾਧ ਸੰਗਤਿ ਮਿਲਾ, ਮੈਨੂੰ ਸਤਿਗੁਰੂ ਮਿਲਾ।ਪਦ ਅਰਥ ਹਰਿ = ਹੇ ਹਰੀ!
SikhNet (Spanish)Oh amigo, bebe el Néctar que el Perfecto Guru te dará.
ਮਿਲਿ ਸਤਸੰਗਤਿ; ਹਰਿ ਨਾਮੁ ਧਿਆਈਐ ॥
mil satasangat; har naam dhiaaeeai | Ang 96
Sant Singh KhalsaJoining the Sat Sangat, I meditate on the Lord's Name.
Manmohan SinghOn meeting the congregation of the pious persons I shall ponder on God's Name.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਦੀ ਸਭਾ ਨਾਲ ਮਿਲ ਕੇ ਮੈਂ ਰੱਬ ਦੇ ਨਾਮ ਦਾ ਅਰਾਧਨ ਕਰਾਂਗਾ।
Fareedkot Teekaਔਰ ਤਿਸ ਸਤਸੰਗਤ ਮੇਂ ਮਿਲ ਕੇ, ਹੇ ਹਰੀ! ਤੇਰੇ ਨਾਮ ਕਾ ਧਿਆਨ ਕਰੀਏ॥
Prof. Sahib Singhਸਾਧ ਸੰਗਤਿ ਵਿਚ ਮਿਲ ਕੇ ਹੀ ਹਰਿ-ਨਾਮ ਸਿਮਰਿਆ ਜਾ ਸਕਦਾ ਹੈ।ਪਦ ਅਰਥ ਧਿਆਈਐ = ਧਿਆਇਆ ਜਾ ਸਕਦਾ ਹੈ।
SikhNet (Spanish)En la Congregación Santa del Señor, encuentro a la persona verdadera; ahí medito en el Nombre del Señor.
ਨਾਨਕ. ਹਰਿ ਕਥਾ ਸੁਣੀ. ਮੁਖਿ ਬੋਲੀ; ਗੁਰਮਤਿ ਹਰਿ ਨਾਮਿ ਪਰੀਚੈ ਜੀਉ ॥੪॥੬॥
naanak. har kathaa sunee. mukh bolee; guramat har naam pareechai jeeo |4|6| Ang 96
Sant Singh KhalsaO Nanak, I listen and chant the Lord's Sermon; through the Guru's Teachings, I am fulfilled by the Name of the Lord. ||4||6||
Manmohan SinghNanak God's gospel I hear and recite with my mouth Under Guru's instruction I am satiated with God's Name.
Manmohan Singh (Punjabi)ਨਾਨਕ, ਵਾਹਿਗੁਰੂ ਦੀ ਵਾਰਤਾ ਮੈਂ ਸਰਵਣ ਕਰਦਾ ਅਤੇ ਆਪਣੇ ਮੂੰਹ ਨਾਲ ਉਚਾਰਦਾ ਹਾਂ। ਗੁਰਾਂ ਦੇ ਉਪਦੇਸ਼ ਤਾਬੇ ਹਰੀ ਦੇ ਨਾਮ ਨਾਲ ਮੈਂ ਤ੍ਰਿਪਤ ਹੋ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੰਤ ਜਨੋਂ! ਮੇਰੀ ਇਹ ਇਛਾ ਹੈ ਕਿ ਹਰੀ ਕੀ ਹਰਿ ਕਥਾ ਕੋ ਸ੍ਰਵਨ ਕਰੂੰ, ਔਰ ਹਰਿ ਕੀ ਕਥਾ ਹੀ ਮੁਖ ਕਰ ਕੇ ਉਚਾਰਨ ਕਰੂੰ, ਔਰ ਮਨ ਗੁਰੋਂ ਕੀ ਸਿਖਿਆ ਕਰ ਕੇ ਹਰੀ ਕੇ ਨਾਮ ਮੇਂ ਪਰਚਾ ਰਹੇ। ਭਾਵ ਏਹ ਕਿ ਮਨ, ਬਚ, ਕਰਮ ਕਰ ਕੇ ਵਾਹਿਗੁਰੂ ਚਿਤ ਆਵੇ ॥੪॥੬॥
Prof. Sahib Singhਹੇ ਨਾਨਕ! (ਅਰਦਾਸ ਕਰ ਕਿ ਸਾਧ ਸੰਗਤਿ ਵਿਚ ਮਿਲ ਕੇ ਗੁਰੁ ਦੀ ਸਰਨ ਪੈ ਕੇ) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦਾ ਰਹਾਂ ਤੇ ਮੂੰਹੋਂ ਬੋਲਦਾ ਰਹਾਂ। ਗੁਰੂ ਦੀ ਮਤਿ ਲੈ ਕੇ (ਮਨ) ਪਰਮਾਤਮਾ ਦੇ ਨਾਮ ਵਿਚ ਪਰਚਿਆ ਰਹਿੰਦਾ ਹੈ ॥੪॥੬॥ਪਦ ਅਰਥ ਸੁਣੀ = ਮੈਂ ਸੁਣਾਂ। ਬੋਲੀ = ਮੈਂ ਬੋਲਾਂ। ਪਰੀਚੈ = ਪਰੀਚਦਾ ਹੈ ॥੪॥
SikhNet (Spanish)Aquí uno escucha y recita, oh, dice Nanak, la Verdad Indiscutible del Señor, e instruido por la Sabiduría del Guru, la mente es mantenida en el Nombre de Dios. (4-6)