ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਲਖ ਚੋਰੀਆ ਲਖ ਜਾਰੀਆ; ਲਖ ਕੂੜੀਆ ਲਖ ਗਾਲਿ ॥
lakh choreea lakh jaareea; lakh koorreea lakh gaal |
Sant Singh KhalsaHe commits thousands of robberies, thousands of acts of adultery, thousands of falsehoods and thousands of abuses.
Manmohan SinghMan commits lacs of thefts and lacs of adulteries and utters lacs of falsehoods and lacs of abuses.
Manmohan Singh (Punjabi)ਆਦਮੀ ਲੱਖਾਂ ਚੋਰੀਆਂ ਅਤੇ ਲੱਖਾਂ ਵਿਭਚਾਰ ਕਰਦਾ ਹੈ ਅਤੇ ਲੱਖਾਂ ਝੂਠ ਤੇ ਮੰਦੇ ਬਚਨ ਬੋਲਦਾ ਹੈ।
Fareedkot Teekaਇਸ ਜਨੇਊ ਕੋ ਪਾਇ ਕਰ ਲਾਖੋਂ ਚੋਰੀਆਂ ਕਰਤੇ ਹੈਂ, ਲਾਖੋਂ (ਜਾਰੀਆ) ਪਰ ਇਸਤ੍ਰੀ ਗਮਨ ਕਰਤੇ ਹੈਂ, ਲਾਖੋਂ (ਕੂੜੀਆ) ਝੂਠੀਆਂ ਬਾਤਾਂ ਕਰਤੇ ਹੈਂ, ਲਾਖੋਂ ਗਾਲੀਆਂ ਦੇਤੇ ਹੈਂ॥
Prof. Sahib Singh(ਮਨੁੱਖ) ਲੱਖਾਂ ਚੋਰੀਆਂ ਤੇ ਜਾਰੀਆਂ (ਯਾਰੀਆਂ ਪਰ-ਇਸਤ੍ਰੀ ਗਮਨ) ਕਰਦਾ ਹੈ; ਲੱਖਾਂ ਝੂਠ ਬੋਲਦਾ ਹੈ ਤੇ ਗਾਲ੍ਹੀਆਂ ਕੱਢਦਾ ਹੈ।ਪਦ ਅਰਥ ਕੂੜੀਆ = ਝੂਠ।
SikhNet (Spanish)Innumerables son los robos, amores ilícitos, falsedades y abusos;
ਲਖ ਠਗੀਆ ਪਹਿਨਾਮੀਆ; ਰਾਤਿ ਦਿਨਸੁ ਜੀਅ ਨਾਲਿ ॥
lakh tthageea pahinaameea; raat dinas jeea naal |
Sant Singh KhalsaHe practices thousands of deceptions and secret deeds, night and day, against his fellow beings.
Manmohan SinghHe practises countless deceptions and villainies, night and day, with his fellow beings.
Manmohan Singh (Punjabi)ਉਹ ਰੈਣ ਦਿਹੁੰ ਅਣਗਿਣਤ ਠੱਗੀਆਂ ਠੋਰੀਆਂ ਅਤੇ ਪਾਂਬਰਤਾਈਆਂ ਆਪਣੇ ਸਾਥ ਦੇ ਜੀਵਾਂ ਨਾਲ ਕਰਦਾ ਹੈ।
Fareedkot Teekaਲਾਖੋਂ ਠਗੀਆਂ ਔਰ ਲਾਖੋਂ (ਪਹਿਨਾਮੀਆ) ਛਪਾਇ ਕਰ ਕੇ ਮੰਦ ਕਰਤੂਤਾਂ ਕਰਨੀਆਂ, ਇਹ ਬਿਕਾਰ ਰਾਤਿ ਦਿਨ ਜੀਵੋਂ ਕੇ ਨਾਲ ਰਹਤੇ ਹੈਂ॥
Prof. Sahib Singhਦਿਨ ਰਾਤ ਲੋਕਾਂ ਤੋਂ ਚੋਰੀ ਚੋਰੀ ਲੱਖਾਂ ਠੱਗੀਆਂ ਤੇ ਪਹਿਨਾਮੀਆਂ (ਅਮਾਨਤ ਵਿੱਚ ਖ਼ਿਆਨਤ) ਕਰਦਾ ਹੈ।ਪਦ ਅਰਥ ਪਹਿਨਾਮੀਆ = ਪਹਿਨਾਮੀਆਂ, ਅਮਾਨਤ ਵਿਚ ਖ਼ਿਆਨਤ ਕਰਨੀ। ਜੀਅ ਨਾਲਿ = ਆਪਣੇ ਮਨ ਨਾਲ, ਲੁਕ ਲੁਕ ਕੇ, ਲੋਕਾਂ ਤੋਂ ਲੁਕਾ ਲੁਕਾ ਕੇ, ਚੋਰੀ ਚੋਰੀ।
SikhNet (Spanish)sinnúmero son los engaños escondidos que se apegan a la vida día y noche.
ਤਗੁ ਕਪਾਹਹੁ ਕਤੀਐ; ਬਾਮੑਣੁ ਵਟੇ ਆਇ ॥
tag kapaahahu kateeai; baaman vatte aae |
Sant Singh KhalsaThe thread is spun from cotton, and the Brahmin comes and twists it.
Manmohan SinghThe thread is spun from cotton and the Brahman comes and twists it.
Manmohan Singh (Punjabi)ਧਾਗਾ ਰੂੰ ਤੋਂ ਕੱਤਿਆਂ ਜਾਂਦਾ ਹੈ ਅਤੇ ਬ੍ਰਾਹਮਣ ਆ ਕੇ ਇਸ ਨੂੰ ਵੱਟਦਾ ਹੈ।
Fareedkot Teekaਤਗੁ ਕਪਾਹ ਤੇ ਕਤੀ ਦਾ ਹੈ ਔ ਬ੍ਰਾਹਮਣ ਆਕਰ ਵਟਦਾ ਹੈ॥
Prof. Sahib Singh(ਇਹ ਤਾਂ ਹੈ ਮਨੁੱਖ ਦੇ ਅੰਤਰ-ਆਤਮੇ ਦਾ ਹਾਲ ਪਰ ਬਾਹਰ ਤੱਕੋ, ਲੋਕਾ-ਚਾਰੀ ਕੀਹ ਕੁਝ ਹੋ ਰਿਹਾ ਹੈ) ਕਪਾਹ ਤੋਂ (ਭਾਵ, ਕਪਾਹ ਲਿਆ ਕੇ) ਧਾਗਾ ਕੱਤਿਆ ਜਾਂਦਾ ਹੈ ਅਤੇ ਬ੍ਰਾਹਮਣ (ਜਜਮਾਨ ਦੇ ਘਰ) ਆ ਕੇ (ਉਸ ਧਾਗੇ ਨੂੰ) ਵੱਟ ਦੇਂਦਾ ਹੈ।ਪਦ ਅਰਥ ਤਗੁ = ਤਾਗਾ। ਵਟੇ ਆਇ = ਆ ਕੇ ਵੱਟ ਦੇਂਦਾ ਹੈ (ਤੇ ਜਨੇਊ ਬਣਾ ਦੇਂਦਾ ਹੈ)।
SikhNet (Spanish)Y aun así, éste Brahmán tuerce el hilo de algodón que él hiló,
ਕੁਹਿ ਬਕਰਾ ਰਿੰਨੑਿ ਖਾਇਆ; ਸਭੁ ਕੋ ਆਖੈ ਪਾਇ ॥
kuhi bakaraa rina khaaeaa; sabh ko aakhai paae |
Sant Singh KhalsaThe goat is killed, cooked and eaten, and everyone then says, "Put on the sacred thread."
Manmohan SinghThe goat is killed, cooked and eaten and everyone then says, put on the sacred thread.
Manmohan Singh (Punjabi)ਬੱਕਰਾ ਮਾਰਿਆ ਪਕਾਇਆ ਤੇ ਖਾਧਾ ਜਾਂਦਾ ਹੈ। ਤਦ ਹਰ ਕੋਈ ਕਹਿੰਦਾ ਹੈ, ਜਨੇਊ ਪਾ ਦਿਉ।
Fareedkot Teekaਬਕਰਾ (ਕੁਹਿ) ਮਾਰ ਕੇ ਪੁਨਾ ਰਿੰਨ ਕਰ ਕੇ ਖਾਇਆ, ਤਬ ਸਭੁ ਕੋਈ ਕਹਤਾ ਹੈ ਕੇ ਜਨੇਊ ਪਾਇਆ ਹੈ॥
Prof. Sahib Singh(ਘਰ ਆਏ ਹੋਏ ਸਾਰੇ ਅੰਗ-ਸਾਕਾਂ ਨੂੰ) ਬੱਕਰਾ ਮਾਰ ਕੇ ਤੇ ਰਿੰਨ੍ਹ ਕੇ ਖੁਆਇਆ ਜਾਂਦਾ ਹੈ; (ਘਰ ਦਾ) ਹਰੇਕ ਪ੍ਰਾਣੀ ਆਖਦਾ ਹੈ 'ਜਨੇਊ ਪਾਇਆ ਗਿਆ ਹੈ; ਜਨੇਊ ਪਾਇਆ ਗਿਆ ਹੈ'।ਪਦ ਅਰਥ ਕੁਹਿ = ਵੱਢ ਕੇ। ਰਿੰਨ੍ਹ੍ਹਿ = ਰਿੰਨ੍ਹ ਕੇ। ਸਭੁ ਕੋ = ਹਰੇਕ ਜੀਵ, (ਪਰਵਾਰ ਦਾ) ਹਰੇਕ ਪ੍ਰਾਣੀ। ਪਾਇ = (ਜਨੇਊ) ਪਾ ਲਿਆ।
SikhNet (Spanish)y luego sacrifica y cuece al chivo y comiéndoselo le dice a todos, oh, ponte el hilo sagrado.
ਹੋਇ ਪੁਰਾਣਾ ਸੁਟੀਐ; ਭੀ ਫਿਰਿ ਪਾਈਐ ਹੋਰੁ ॥
hoe puraanaa sutteeai; bhee fir paaeeai hor |
Sant Singh KhalsaWhen it wears out, it is thrown away, and another one is put on.
Manmohan SinghWhen it wears off, it is thrown away and then another is put on over again.
Manmohan Singh (Punjabi)ਜਦ ਇਹ ਬੋਦਾ ਹੋ ਜਾਂਦਾ ਹੈ, ਇਸ ਨੂੰ ਸੁੱਟ ਦਿੰਦੇ ਹਨ ਅਤੇ ਤਦ ਹੋਰ ਨਵੇਂ ਸਿਰਿਓਂ ਪਾ ਦਿੱਤਾ ਜਾਂਦਾ ਹੈ।
Fareedkot Teekaਜਬ ਵਹੁ ਪੁਰਾਨਾ ਹੋ ਗ੍ਯਾ ਤਬ ਉਸ ਕੋ ਸੁਟ ਦਈਤਾ ਹੈ ਪੁਨਾ ਪੁਨਾ ਔਰ ਪਾਈਤਾ ਹੈ॥
Prof. Sahib Singhਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਤਾਂ ਸੁੱਟ ਦਿੱਤਾ ਜਾਂਦਾ ਹੈ ਅਤੇ ਇਸ ਦੇ ਥਾਂ ਹੋਰ ਜਨੇਊ ਪਾ ਲਿਆ ਜਾਂਦਾ ਹੈ।
SikhNet (Spanish)Cuando el hilo se desgasta, es cambiado por otro.
ਨਾਨਕ. ਤਗੁ ਨ ਤੁਟਈ; ਜੇ ਤਗਿ ਹੋਵੈ ਜੋਰੁ ॥੨॥
naanak. tag na tuttee; je tag hovai jor |2|
Sant Singh KhalsaO Nanak, the thread would not break, if it had any real strength. ||2||
Manmohan SinghNanak, the thread would not break if it has any strength.
Manmohan Singh (Punjabi)ਨਾਨਕ, ਧਾਗਾ ਟੁਟੇ ਹੀ ਨਾਂ, ਜੇਕਰ ਧਾਗੇ ਵਿੱਚ ਕੋਈ ਸੱਤਿਆ ਹੋਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਤਗੁ) ਜਨੇਊ ਬਲ ਵਾਲਾ ਹੋਵੇ ਤੋ ਟੂਟੇ ਨਹੀਂ॥੨॥☬ਇਤਨਾ ਸੁਨ ਕਰ ਪਰੋਹਿਤ ਹਰਿਦ੍ਯਾਲ ਜੀ ਨੇ ਕਹਾ: ਗੁਰੂ ਜੀ ਜਨੇਊ ਕਾ ਤੋ ਜੋੜਾ ਪਹਿਰਾ ਜਾਤਾ ਹੈ ਆਪ ਨੇ ਏਕ ਜਨੇਊ ਕਾ ਕਥਨੁ ਕੀਆ ਦੂਸਰਾ ਭੀ ਕਹੀਐ: ਸ੍ਰੀ ਮੁਖ ਵਾਕ:
Prof. Sahib Singhਹੇ ਨਾਨਕ! ਜੇ ਧਾਗੇ ਵਿਚ ਜ਼ੋਰ ਹੋਵੇ (ਭਾਵ, ਜੇ ਆਤਮਾ ਦੇ ਕੰਮ ਆਉਣ ਵਾਲਾ ਆਤਮਾ ਨੂੰ ਬਲ ਦੇਣ ਵਾਲਾ ਕੋਈ ਜਨੇਊ ਹੋਵੇ) ਤਾਂ ਉਹ ਧਾਗਾ ਨਹੀਂ ਟੁੱਟਦਾ ॥੨॥ਪਦ ਅਰਥ ਤਗਿ = ਤਗ ਵਿਚ, ਧਾਗੇ ਵਿਚ, ਜਨੇਊ ਵਿਚ ॥੨॥
* 'ਕੁਹਿ ਬਕਰਾ ਰਿੰਨ੍ਹ' ਬਾਰੇ ਨੋਟ: ਇਹਨਾਂ ਸ਼ਬਦਾਂ ਦਾ ਪਦ-ਛੇਦ ਕਿਸੇ ਹੋਰ ਤਰ੍ਹਾਂ ਨਹੀਂ ਹੋ ਸਕਦਾ। ਜੋ ਸੱਜਣ ਕਰਦੇ ਹਨ, ਉਹ ਪਰਤੱਖ ਤੌਰ ਤੇ ਗੁਰਬਾਣੀ ਦੇ ਵਿਆਕਰਣ ਤੋਂ ਆਪਣੀ ਨਾਵਾਕਫ਼ੀਅਤ ਪਰਗਟ ਕਰਦੇ ਹਨ। 'ਕੁਹਿਬ ਕਰਾਰਿ ਨ' ਆਖਣ ਵਾਲੇ ਸੱਜਣ ਇਹ ਚੇਤਾ ਨਹੀਂ ਰੱਖਦੇ ਕਿ 'ਰਿ' ਦੀ (ੰ) 'ਨ' ਦੀ (ਿ) ਅਤੇ (੍ਹ) ਨਾਲ ਨਹੀਂ ਰਹੇ। ਖੋਜੀ ਸੱਜਣ ਜਿਉਂ ਜਿਉਂ ਗੁਰਬਾਣੀ ਦੇ ਵਿਆਕਰਣ ਵਲ ਧਿਆਨ ਮਾਰਨਗੇ, ਉਹਨਾਂ ਨੂੰ ਪਤਾ ਲਗੇਗਾ ਕਿ ਬਾਣੀ ਦੀ ਇੱਕ ਭੀ ਲਗ ਮਾਤਰ ਅਗਾਂਹ ਪਿਛਾਂਹ ਕਰਨ ਨਾਲ ਅਰਥ ਦਾ ਅਨਰਥ ਹੋ ਜਾਂਦਾ ਹੈ। (ਇਸੇ ਨਾਵਾਕਫ਼ੀਅਤ ਦੇ ਕਾਰਨ ਸਭ ਟੀਕਾਕਾਰ ਹੇਠ-ਲਿਖੀ ਤੁਕ ਦੇ ਅਸ਼ੁੱਧ ਅਰਥ ਕਰਦੇ ਚਲੇ ਆਏ ਹਨ: ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵਹਿ ਲਹਿ ॥ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ ॥੫।੧੪॥ (ਸਵਈਏ ਮਹਲੇ ਤੀਜੇ ਕੇ)। 'ਇਕੁ ਬਿੰਨਿ' ਦਾ ਅਰਥ ਹੁਣ ਤਾਈਂ 'ਇਕ ਤੋਂ ਬਿਨਾ' ਹੀ ਹੁੰਦਾ ਆਇਆ ਹੈ। ਇਸ ਗੱਲ ਵੱਲ ਕਦੇ ਧਿਆਨ ਨਹੀਂ ਕੀਤਾ ਗਿਆ ਕਿ 'ਬਿਨੁ' ਅਤੇ 'ਬਿੰਨਿ' ਵਖੋ ਵਖਰੇ ਸ਼ਬਦ ਹਨ। ਸ਼ਬਦ 'ਬਿਨੁ' ਦਾ ਪ੍ਰਾਕਿਤ ਰੂਪ 'ਵਿਣੁ' ਹੈ, ਜੋ ਸੰਸਕ੍ਰਿਤ ਦੇ ਸ਼ਬਦ 'ਵਿਨਾ' ਦਾ ਵਿਗਾੜ ਹੈ। ਓਪਰੀ ਓਪਰੀ ਨਜ਼ਰ ਮਾਰਿਆਂ ਹੀ ਦਿੱਸ ਪੈਂਦਾ ਹੈ ਕਿ 'ਬਿਨੁ' ਅਤੇ 'ਬਿੰਨਿ' ਵਿਚ ਬਹੁਤ ਫ਼ਰਕ ਹੈ। ਇਸੇ ਤਰ੍ਹਾਂ 'ਕੁਹਿ ਬਕਰਾ ਰਿੰਨ੍ਹ੍ਹ ਖਾਇਆ' ਨੂੰ 'ਕੁਹਿਬ ਕਰਾਰਿ ਨ ਖਾਇਆ' ਪੜ੍ਹਨ ਵਾਲੇ ਸੱਜਣ ਆਪ ਹੀ ਵੇਖ ਲੈਣ ਕਿ ਉਹ ਕੇਡੀ ਭਾਰੀ ਭੁ
SikhNet (Spanish)Dice Nanak, si este hilo tuviera algún poder, no se rompería. (2)