ਸਲੋਕੁ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਦਇਆ ਕਪਾਹ. ਸੰਤੋਖੁ ਸੂਤੁ; ਜਤੁ ਗੰਢੀ. ਸਤੁ ਵਟੁ ॥
deaa kapaah. santokh soot; jat gandtee. sat vatt |
Sant Singh KhalsaMake compassion the cotton, contentment the thread, modesty the knot and truth the twist.
Manmohan SinghMake compassion the cotton contentment the thread, continence the knot and truth the twist.
Manmohan Singh (Punjabi)ਮਿਹਰਬਾਨੀ ਨੂੰ ਕਪਾਸ, ਸੰਤੁਸ਼ਟਤਾ ਨੂੰ ਧਾਗਾ, ਪ੍ਰਹੇਜ਼ਗਾਰੀ ਨੂੰ ਗੱਠ ਅਤੇ ਸੱਚ ਨੂੰ ਮਰੋੜਾ ਬਣਾ।
Fareedkot Teekaਸਭ ਜੀਵੋਂ ਪਰ ਦ੍ਯਾ ਕਰਨੀ ਯਹੀ ਤੋ ਕਪਾਸ ਹੋਇ ਔਰ ਉਸ ਮੇਂ ਸੇ ਸੰਤੋਖ ਕਾ ਸੂਤ ਨਿਕਾਲੈ ਔਰ ਇੰਦ੍ਰੀਓਂ ਕਾ ਦਮਨ ਰੂਪ ਕੀਆ ਗੰਢਾਂ ਦੇਵੇ, ਸਤ ਬੋਲਨ ਰੂਪ ਵਟੁ ਦੇਵੇ॥
Prof. Sahib Singhਹੇ ਪੰਡਤ! ਉਹ ਜਨੇਊ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ, ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ,ਪਦ ਅਰਥ ਦਇਆ = ਪਿਆਰ, ਤਰਸ। ਜਤੁ = (ਆਪਣੇ ਆਪ ਨੂੰ) ਵੱਸ ਵਿਚ ਰੱਖਣਾ। ਗੰਢੀ = ਗੰਢਾਂ (ਗੰਢਿ ਇਕ-ਵਚਨ Singular) ਤੋਂ ਗੰਢੀ ਬਹੁ-ਵਚਨ ਹੈ, ਜਿਵੇਂ 'ਲਹਰਿ' ਇਕ-ਵਚਨ ਤੋਂ 'ਲਹਰੀ' ਬਹੁ-ਵਚਨ ਹੈ। ਸਤੁ = ਸੁੱਚਾ ਆਚਰਨ।
SikhNet (Spanish)La Compasión es el algodón, el Contentamiento es el hilo, la Continencia es el nudo y la Verdad la trenza.
ਏਹੁ ਜਨੇਊ. ਜੀਅ ਕਾ; ਹਈ ਤ. ਪਾਡੇ ਘਤੁ ॥
ehu janeaoo. jeea kaa; hee ta. paadde ghat |
Sant Singh KhalsaThis is the sacred thread of the soul; if you have it, then go ahead and put it on me.
Manmohan SinghThis is the sacred thread of the soul and if thou hast it, O Brahman then, put it on me.
Manmohan Singh (Punjabi)ਇਹ ਹੈ ਜੰਞੂ ਆਤਮਾ ਦਾ। ਜੇ ਤੇਰੇ ਕੋਲ ਇਹ ਹੈ, ਹੇ ਬ੍ਰਾਹਮਣ! ਤਦ, ਮੈਨੂੰ ਇਹ ਪਾ ਦੇ।
Fareedkot Teekaਇਹ ਜੀਵ ਕਾ ਜਨੇਊ ਹੈ, ਹੇ ਪਾਂਡੇ ਜੀ! ਜਉ ਤੁਮਾਰੇ ਪਾਸ ਹੋਇ ਤੋ ਹਮਾਰੇ ਕੋ (ਘਤੁ) ਪਾਉ, ਭਾਵ ਪਹਿਨਾਉ ਵਾ ਅਪਨੇ ਪਾਉ॥
Prof. Sahib Singhਜੇ (ਤੇਰੇ ਪਾਸ) ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ (ਮੇਰੇ ਗਲ) ਪਾ ਦੇਹ।ਪਦ ਅਰਥ ਜੀਅ ਕਾ = ਆਤਮਾ ਦੇ ਵਾਸਤੇ। ਹਈ = ਜੇ ਤੇਰੇ ਪਾਸ ਹੈ। ਤ = ਤਾਂ।
SikhNet (Spanish)Éstos son en verdad, el hilo sagrado del Alma. Oh Brahmán, pónmelo si es que tú tienes uno puesto.
ਨਾ ਏਹੁ ਤੁਟੈ. ਨ ਮਲੁ ਲਗੈ; ਨਾ ਏਹੁ ਜਲੈ. ਨ ਜਾਇ ॥
naa ehu tuttai. na mal lagai; naa ehu jalai. na jaae |
Sant Singh KhalsaIt does not break, it cannot be soiled by filth, it cannot be burnt, or lost.
Manmohan SinghIf breaks not, nor it is soiled with filth nor it is burnt, nor lost.
Manmohan Singh (Punjabi)ਇਹ ਟੁੱਟਦਾ ਨਹੀਂ, ਨਾਂ ਹੀ ਇਸ ਨੂੰ ਮੈਲ ਚਿਮੜਦੀ ਹੈ। ਇਹ ਨਾਂ ਸੜਦਾ ਹੈ, ਤੇ ਨਾਂ ਹੀ ਗਵਾਚਦਾ ਹੈ।
Fareedkot Teekaਯਹ ਜੀਉ ਕਾ ਜਨੇਊ ਕੈਸਾ ਹੈ? ਜੋ ਨ ਤੋ ਟੂਟਤਾ ਹੈ, ਨ ਮੈਲ ਲਗਤੀ ਹੈ, ਨ ਜਲਤਾ ਹੈ, ਨ ਕਹੀਂ ਜਾਤਾ ਹੈ॥
Prof. Sahib Singh(ਹੇ ਪੰਡਿਤ)! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ।ਪਦ ਅਰਥ ਨ ਜਾਇ = ਨਾ ਹੀ ਇਹ ਜਨੇਊ ਗੁਆਚਦਾ ਹੈ।
SikhNet (Spanish)Este hilo no se rompe ni se llega a ensuciar; tampoco puede ser quemado y no se desgasta.
ਧੰਨੁ ਸੁ ਮਾਣਸ ਨਾਨਕਾ; ਜੋ. ਗਲਿ ਚਲੇ ਪਾਇ ॥
dhan su maanas naanakaa; jo. gal chale paae |
Sant Singh KhalsaBlessed are those mortal beings, O Nanak, who wear such a thread around their necks.
Manmohan SinghBlessed are the mortals, O Nanak, who go wearing such a thread on their neck.
Manmohan Singh (Punjabi)ਮੁਬਾਰਕ ਹਨ ਉਹ ਪ੍ਰਾਣੀ, ਹੇ ਨਾਨਕ! ਜੋ ਐਹੋ ਜੇਹਾ ਜਨੇਊ ਆਪਣੀ ਗਰਦਨ ਦੁਆਲੇ ਪਾ ਕੇ ਜਾਂਦੇ ਹਨ।
Fareedkot Teekaਹੇ ਪੰਡਤ ਜੀ! ਸੋ ਪੁਰਖੁ ਧੰਨੁ ਹੈਂ, ਜੋ ਇਸ ਪ੍ਰਕਾਰ ਜੀਉ ਕਾ ਜਨੇਊ ਗਲ ਪਹਿਰ ਕਰ ਪਰਲੋਕ ਕੋ ਚਲੇ ਹੈਂ॥
Prof. Sahib Singhਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿਚ ਪਾ ਲਿਆ ਹੈ।ਪਦ ਅਰਥ ਚਲੇ ਪਾਇ = ਪਾ ਚੱਲੇ ਹਨ, ਜਿਨ੍ਹਾਂ ਨੇ ਪਾ ਲਿਆ ਹੈ।
SikhNet (Spanish)Benditos son aquéllos, oh dice Nanak, ¡que lo usan en sus cuellos!
ਚਉਕੜਿ ਮੁਲਿ ਅਣਾਇਆ; ਬਹਿ ਚਉਕੈ ਪਾਇਆ ॥
chaukarr mul anaaeaa; beh chaukai paaeaa |
Sant Singh KhalsaYou buy the thread for a few shells, and seated in your enclosure, you put it on.
Manmohan SinghThou buyest and bringest a thread for four shells and seated in an enclosure, putest it on.
Manmohan Singh (Punjabi)ਤੂੰ ਚਾਰ ਕਉਡੀਆਂ ਨੂੰ ਧਾਗਾ ਖਰੀਦ ਕੇ ਲਿਆਉਂਦਾ ਹੈਂ ਅਤੇ ਵਲਗਣ ਵਿੱਚ ਬੈਠ ਕੇ ਇਸ ਨੂੰ ਪਾਉਂਦਾ ਹੈਂ।
Fareedkot Teekaਅਬ ਸਰੀਰ ਕੇ ਜਨੇਊ ਕੋ ਕਹਤੇ ਹੈਂ (ਚਉਕੜਿ) ਜਨੇਊ ਮੋਲ ਮੰਗਾਇਆ ਪੁਨਾ ਚੋਕੇ ਮੇਂ ਬੈਠ ਕਰ ਕੇ ਗਲੇ ਮੇਂ ਪਾਇਆ॥
Prof. Sahib Singh(ਹੇ ਪੰਡਤ! ਇਹ ਜਨੇਊ ਜੋ ਤੂੰ ਪਾਂਦਾ ਫਿਰਦਾ ਹੈਂ, ਇਹ ਤਾਂ ਤੂੰ) ਚਾਰ ਕੌਡਾਂ ਮੁੱਲ ਦੇ ਕੇ ਮੰਗਵਾ ਲਿਆ, (ਆਪਣੇ ਜਜਮਾਨ ਦੇ) ਚੌਕੇ ਵਿਚ ਬੈਠ ਕੇ (ਉਸ ਦੇ ਗਲ) ਪਾ ਦਿੱਤਾ,ਪਦ ਅਰਥ ਚਉਕੜਿ = ਚਾਰ ਕੌਡੀਆਂ ਤੋਂ। ਅਣਾਇਆ = ਮੰਗਵਾਇਆ।
SikhNet (Spanish)Las cuatro cualidades del hilo que se puede comprar, es usado por el Brahmán bautizado y puesto en el lugar santificado.
ਸਿਖਾ ਕੰਨਿ ਚੜਾਈਆ; ਗੁਰੁ ਬ੍ਰਾਹਮਣੁ ਥਿਆ ॥
sikhaa kan charraaeea; gur braahaman thiaa |
Sant Singh KhalsaWhispering instructions into others' ears, the Brahmin becomes a guru.
Manmohan SinghThe Brahman becomes religious preceptor and whispers instructions into the ears.
Manmohan Singh (Punjabi)ਬ੍ਰਾਹਮਣ ਧਾਰਮਕ ਉਸਤਾਦ ਬਣ ਜਾਂਦਾ ਹੈ ਅਤੇ ਕੰਨਾਂ ਵਿੱਚ ਸਿੱਖਿਆ ਫੂਕਦਾ ਹੈ।
Fareedkot Teekaਅਰ ਬ੍ਰਾਹਮਣੋਂ ਕੇ ਕਾਨ ਮੇਂ ਗਾਇਤ੍ਰੀ ਮੰਤ੍ਰ ਕੀ ਸਿਖ੍ਯਾ ਦੀ, ਤਬ ਸੇ ਬ੍ਰਾਹਮਣ ਗੁਰੂ (ਥਿਆ) ਹੂਆ॥
Prof. Sahib Singh(ਫੇਰ ਤੂੰ ਉਸ ਦੇ) ਕੰਨ ਵਿਚ ਉਪਦੇਸ਼ ਦਿੱਤਾ (ਕਿ ਅੱਜ ਤੋਂ ਤੇਰਾ) ਗੁਰੂ ਬ੍ਰਾਹਮਣ ਹੋ ਗਿਆ।ਪਦ ਅਰਥ ਸਿਖਾ = ਸਿਖਿਆ, ਉਪਦੇਸ਼। ਚੜਾਈਆ = ਦਿੱਤੀ, ਚਾੜ੍ਹੀ। ਥਿਆ = ਹੋ ਗਿਆ।
SikhNet (Spanish)La Sabiduría le es susurrada al oído y el Brahmán se convierte en guru,
ਓਹੁ ਮੁਆ. ਓਹੁ ਝੜਿ ਪਇਆ; ਵੇਤਗਾ ਗਇਆ ॥੧॥
ohu muaa. ohu jharr peaa; vetagaa geaa |1|
Sant Singh KhalsaBut he dies, and the sacred thread falls away, and the soul departs without it. ||1||
Manmohan Singh(But) that man dies and the sacrificial thread falls and the soul departs without the thread.
Manmohan Singh (Punjabi)(ਪ੍ਰੰਤੂ) ਉਹ ਆਦਮੀ ਮਰ ਜਾਂਦਾ ਹੈ, ਉਹ ਜਨੈਊ ਡਿੱਗ ਪੈਂਦਾ ਹੈ ਅਤੇ ਆਤਮਾ ਬਿਨਾਂ ਧਾਗੇ ਦੇ ਟੁਰ ਵੰਞਦੀ ਹੈ।
Fareedkot Teekaਜਬ ਓਹ ਪੁਰਖੁ ਮਰ ਗ੍ਯਾ, ਭਾਵ ਸਰੀਰ ਕਾ ਵਜੋਗ ਹੂਆ, ਤਬ ਵਹੁ ਜਨੇਊ ਚਿਖਾ ਮੇਂ ਜਲ ਕਰ ਝੜ ਪ੍ਯਾ, ਭਾਵ ਲਹ ਗ੍ਯਾ। ਤਬ ਜੀਉ ਜਨੇਊ ਸੇ ਬਿਨਾਂ ਪਰਲੋਕ ਮੇਂ ਗ੍ਯਾ॥੧॥
Prof. Sahib Singh(ਸਮਾ ਪੁੱਗਣ ਤੇ ਜਦੋਂ) ਉਹ (ਜਜਮਾਨ) ਮਰ ਗਿਆ (ਤਾਂ) ਉਹ (ਜਨੇਊ ਉਸ ਦੇ ਸਰੀਰ ਤੋਂ) ਢਹਿ ਪਿਆ (ਭਾਵ ਸੜ ਗਿਆ ਜਾਂ ਡਿੱਗ ਪਿਆ, ਪਰ ਆਤਮਾ ਦੇ ਨਾਲ ਨਾ ਨਿਭਿਆ, ਇਸ ਵਾਸਤੇ ਉਹ ਜਜਮਾਨ ਵਿਚਾਰਾ) ਜਨੇਊ ਤੋਂ ਬਿਨਾ ਹੀ (ਸੰਸਾਰ ਤੋਂ) ਗਿਆ ॥੧॥
SikhNet (Spanish)pero cuando el hombre muere, éste hilo es quemado y se va al más allá sin el hilo. (1)