ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਤਗੁ ਨ ਇੰਦ੍ਰੀ; ਤਗੁ. ਨ ਨਾਰੀ ॥
tag na indree; tag. na naaree |
Sant Singh KhalsaThere is no sacred thread for the sexual organ, and no thread for woman.
Manmohan SinghThere is no thread for the sexual organ and no thread there is for the woman,
Manmohan Singh (Punjabi)ਲਿੰਗ ਲਈ ਕੋਈ ਧਾਗਾ, ਅਤੇ ਇਸਤਰੀ ਲਈ ਕੋਈ ਧਾਗਾ ਨਹੀਂ।
Fareedkot Teekaਹੇ ਪੰਡਤ ਜੀ! ਜਨੇਊ ਪਹਿਨਨੇ ਕਾ ਇਹੀ ਪਰਜੋਜਨ ਹੈ ਕਿ ਧਰਮ ਕੈ ਬੰਧ ਕਰ ਬਿਕਾਰੋਂ ਸੇ ਇੰਦ੍ਰੀਓਂ ਕੋ ਰੋਕਨਾ। ਸੋ ਜਿਨ ਇੰਦ੍ਰੀਓਂ ਸੇ ਬਿਕਾਰ ਹੋਨੇ ਹੈਂ ਤਿਨਕੋਂ ਤੋ ਤਗ ਪਹਨਾਉਤੇ ਹੀ ਨਹੀਂ ਹੈ ਇੰਦ੍ਰੀ ਭਾਵ ਸਿਸਨ ਕੋ ਪਰ ਇਸਤ੍ਰੀ ਗਮਨ ਤੇ ਨ ਹਟਾਇਆ। ਨਾ ਇਸਤ੍ਰੀ ਕੋ ਪਰਤਖ੍ਯ ਤਗ ਪੜਾ, ਭਾਵ ਇਸਤ੍ਰੀ ਸੂਦਰੀ ਰਹੀ। ਵਾ ਸ਼ਿਸਨ ਇੰਦ੍ਰੇ ਕੋ ਪਰ ਨਾਰੀ ਕੀ ਤਰਫੋਂ ਤਗ (ਨ) ਨਹੀਂ ਪਾਇਆ, ਭਾਵ ਰੋਕਿਆ ਨਹੀਂ॥
Prof. Sahib Singh(ਪੰਡਤ ਨੇ ਆਪਣੇ) ਇੰਦਰਿਆਂ ਤੇ ਨਾੜੀਆਂ ਨੂੰ (ਇਹੋ ਜਿਹਾ) ਜਨੇਊ ਨਹੀਂ ਪਾਇਆ (ਕਿ ਉਹ ਇੰਦਰੇ ਵਿਕਾਰਾਂ ਵਲ ਨਾ ਜਾਣ; ਇਸ ਵਾਸਤੇ)ਪਦ ਅਰਥ ਇੰਦ੍ਰੀ = ਸਰੀਰਕ ਇੰਦਰਿਆਂ ਨੂੰ। ਨਾਰੀ = ਨਾੜੀਆਂ।
SikhNet (Spanish)No hay ningún hilo para la mujer, ni para los órganos sensoriales;
ਭਲਕੇ ਥੁਕ ਪਵੈ; ਨਿਤ ਦਾੜੀ ॥
bhalake thuk pavai; nit daarree |
Sant Singh KhalsaThe man's beard is spat upon daily.
Manmohan Singhbecause of this, man's beard is daily and ever spat upon.
Manmohan Singh (Punjabi)ਇਨ੍ਹਾਂ ਦੇ ਸਬੱਬ, ਬੰਦੇ ਦੇ ਦਾੜ੍ਹੇ ਉਤੇ ਹਰ ਰੋਜ ਅਤੇ ਸਦਾ ਹੀ ਥੁੱਕਾਂ ਪੈਦੀਆਂ ਹਨ।
Fareedkot Teekaਜਿਸ ਪਰ ਇਸਤ੍ਰੀ ਕੇ ਗਮਨ ਤੇ ਨਿਤ ਸਵੇਰੇ ਦਾੜੀ ਪਰ (ਥੁਕ) ਲਾਨਤ ਪੜਤੀ ਹੈ, ਭਾਵ ਲੋਕ ਨਿੰਦਾ ਕਰਤੇ ਹੈਂ॥
Prof. Sahib Singhਨਿਤ ਹਰ ਰੋਜ਼ ਉਸ ਦੀ ਬੇਇੱਜ਼ਤੀ ਹੁੰਦੀ ਹੈ;ਪਦ ਅਰਥ ਭਲਕੇ = ਨਿੱਤ, ਹਰ ਰੋਜ਼। ਦਾੜੀ ਥੁਕ ਪਵੈ = ਬੇਇੱਜ਼ਤੀ ਹੁੰਦੀ ਹੈ।
SikhNet (Spanish)y cada nueva mañana somos deshonorados por nuestras orgías sensuales.
ਤਗੁ ਨ ਪੈਰੀ; ਤਗੁ ਨ ਹਥੀ ॥
tag na pairee; tag na hathee |
Sant Singh KhalsaThere is no sacred thread for the feet, and no thread for the hands;
Manmohan SinghThere is not thread for the feet and no thread for the hands.
Manmohan Singh (Punjabi)ਪਗਾਂ ਲਈ ਕੋਈ ਧਾਗਾ ਨਹੀਂ ਅਤੇ ਧਾਗਾ ਹੱਥਾਂ ਲਈ ਭੀ ਨਹੀਂ।
Fareedkot Teekaਨ ਪੈਰੋਂ ਕੋ ਬੁਰੇ ਕਾਮੋਂ ਕੀ ਓਰ ਜਾਨੇ ਸੇ ਤਗ ਪੜਾ, ਹਾਥੋਂ ਕੋ ਭੀ ਤਗ ਨ ਪੜਾ ਕਿ ਪਰ ਇਸਤ੍ਰੀ ਵਾ ਪਰ ਦ੍ਰਬ੍ਯ ਕੀ ਓਰ ਨ ਜਾਇ॥
Prof. Sahib Singhਪੈਰਾਂ ਨੂੰ (ਅਜਿਹਾ) ਜਨੇਊ ਨਹੀਂ ਪਾਇਆ (ਕਿ ਭੈੜੇ ਪਾਸੇ ਨਾ ਲੈ ਜਾਣ), ਹੱਥਾਂ ਨੂੰ ਜਨੇਊ ਨਹੀਂ ਪਾਇਆ (ਕਿ ਉਹ ਮੰਦੇ ਕੰਮ ਨ ਕਰਨ);
SikhNet (Spanish)No hay hilo para los pies, no hay hilo para las manos,
ਤਗੁ ਨ ਜਿਹਵਾ; ਤਗੁ ਨ ਅਖੀ ॥
tag na jihavaa; tag na akhee |
Sant Singh Khalsano thread for the tongue, and no thread for the eyes.
Manmohan SinghNo thread there is for the tongue and no thread for the eyes.
Manmohan Singh (Punjabi)ਧਾਗਾ ਜੀਭ ਲਈ ਨਹੀਂ ਅਤੇ ਨਾਂ ਹੀ ਧਾਗਾ ਨੇਤ੍ਰਾਂ ਲਈ ਹੈ।
Fareedkot Teekaਜਿਹਬਾ ਕੋ ਭੀ ਮਾਸ ਮਦਰਾ ਸੇ ਵਾ ਪਰਨਿੰਦਾ ਸੇ ਹਟਾਉਨੇ ਕਾ ਤਗ ਨ ਪੜਾ, ਨੇਤ੍ਰੋਂ ਕੋ ਪਰ ਇਸਤ੍ਰੀ ਵਿਲੋਕਨਾਦ ਸੇ ਹਟਾਉਨੇ ਕਾ ਤਗ ਨ ਪੜਾ॥
Prof. Sahib Singhਜੀਭ ਨੂੰ (ਕੋਈ) ਜਨੇਊ ਨਹੀਂ ਪਾਇਆ (ਕਿ ਪਰਾਈ ਨਿੰਦਾ ਕਰਨ ਤੋਂ ਹਟੀ ਰਹੇ), ਅੱਖਾਂ ਨੂੰ (ਐਸਾ) ਜਨੇਊ ਨਹੀਂ ਪਾਇਆ (ਕਿ ਪਰਾਈ ਇਸਤ੍ਰੀ ਵਲ ਨਾ ਤੱਕਣ)।
SikhNet (Spanish)no hay hilo para los labios, no hay hilo para los ojos.
ਵੇਤਗਾ; ਆਪੇ ਵਤੈ ॥
vetagaa; aape vatai |
Sant Singh KhalsaThe Brahmin himself goes to the world hereafter without a sacred thread.
Manmohan SinghWithout the thread the Brahman himself wanders about.
Manmohan Singh (Punjabi)ਧਾਗੇ ਦੇ ਬਗੈਰ ਬ੍ਰਹਿਮਣ ਖੁਦ ਭਟਕਦਾ ਫਿਰਦਾ ਹੈ।
Fareedkot Teekaਹੇ ਪੰਡਤ ਜੀ! ਤੁਮ ਹੀ ਆਪ ਬਿਨਾਂ ਤਗ ਕੇ (ਵਤੈ) ਫਿਰਤੇ ਹੋ॥
Prof. Sahib Singhਆਪ ਤਾਂ ਇਹੋ ਜਿਹੇ ਜਨੇਊ ਤੋਂ ਵਾਂਜਿਆ ਹੋਇਆ ਭਟਕਦਾ ਫਿਰਦਾ ਹੈ,ਪਦ ਅਰਥ ਵਤੈ = ਭੌਂਦਾ ਫਿਰਦਾ ਹੈ।
SikhNet (Spanish)El mismo Brahmán se va al más allá sin su hilo
ਵਟਿ ਧਾਗੇ; ਅਵਰਾ ਘਤੈ ॥
vatt dhaage; avaraa ghatai |
Sant Singh KhalsaTwisting the threads, he puts them on others.
Manmohan SinghTwisting the threads, he puts them on others.
Manmohan Singh (Punjabi)ਡੋਰਾਂ ਨੂੰ ਵੱਟ ਕੇ ਉਹ ਉਨ੍ਹਾਂ ਨੂੰ ਹੋਰਨਾਂ ਦੇ ਪਾਉਂਦਾ ਹੈ।
Fareedkot Teekaਔਰੋਂ ਕੋ ਤਾਗੇ ਵਟ ਕਰ ਕੇ ਗਲੇ ਮੇਂ (ਘਤੈ) ਪਾਉਤੇ ਹੋ॥
Prof. Sahib Singhਪਰ (ਕਪਾਹ ਦੇ ਸੂਤ ਦੇ) ਧਾਗੇ ਵੱਟ ਵੱਟ ਕੇ ਹੋਰਨਾਂ ਨੂੰ ਪਾਂਦਾ ਹੈ।
SikhNet (Spanish)y trenzándolo se lo pone a otros.
ਲੈ ਭਾੜਿ; ਕਰੇ ਵੀਆਹੁ ॥
lai bhaarr; kare veeaahu |
Sant Singh KhalsaHe takes payment for performing marriages;
Manmohan SinghHe takes remuneration for performing marriages,
Manmohan Singh (Punjabi)ਵਿਵਾਹ ਕਰਾਉਣ ਦੀ ਉਹ ਮਜਦੂਰੀ ਲੈਂਦਾ ਹੈ।
Fareedkot Teeka(ਭਾੜਿ) ਬਿਆਹ ਕਰਾਈ ਦਖਿਅਨਾ ਜਜਮਾਨ ਸੇ ਲੇ ਕਰ ਬਿਆਹੁ ਕਰਾਉਤੇ ਹੋ॥
Prof. Sahib Singhਆਪਣੇ ਹੀ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਦੱਛਣਾ ਲੈ ਲੈ ਕੇ ਕਰਦਾ ਹੈ,ਪਦ ਅਰਥ ਭਾੜਿ = ਭਾੜਾ, ਮਜੂਰੀ, ਲਾਗ, ਦੱਛਣਾ।
SikhNet (Spanish)Cobrando él la vivienda a los que están bajo su tutela
ਕਢਿ ਕਾਗਲੁ; ਦਸੇ ਰਾਹੁ ॥
kadt kaagal; dase raahu |
Sant Singh Khalsareading their horoscopes, he shows them the way.
Manmohan SinghPulling out the calendar, he shows the way.
Manmohan Singh (Punjabi)ਪੱਤ੍ਰੀ ਕੱਢ ਕੇ ਉਹ ਰਸਤਾ ਵਿਖਾਲਦਾ ਹੈ।
Fareedkot Teeka(ਕਢਿ) ਨਿਕਾਲ ਕਰ (ਕਾਗਲੁ) ਪੁਸਤਕ ਸਗਨ ਸਾਸਤ੍ਰ ਕਾ ਰਸਤਾ ਬਤਾਉਤੇ ਹੋ॥
Prof. Sahib Singhਤੇ ਪੱਤ੍ਰੀ ਸੋਧ ਸੋਧ ਕੇ ਉਹਨਾਂ ਨੂੰ ਰਸਤਾ ਦੱਸਦਾ ਹੈ।ਪਦ ਅਰਥ ਕਾਗਲੁ = ਕਾਗਦ, ਪੱਤ੍ਰੀ।
SikhNet (Spanish)y leyéndole los horóscopos, enseña el camino a todos.
ਸੁਣਿ ਵੇਖਹੁ ਲੋਕਾ; ਏਹੁ ਵਿਡਾਣੁ ॥
sun vekhahu lokaa; ehu viddaan |
Sant Singh KhalsaHear, and see, O people, this wondrous thing.
Manmohan SinghHear and see, ye people, this strange thing.
Manmohan Singh (Punjabi)ਸੁਣੋ ਅਤੇ ਦੇਖੋ, ਤੁਸੀਂ ਹੇ ਲੋਕੋ! ਇਹ ਹੈਰਾਨੀ ਦੀ ਗੱਲ।
Fareedkot Teekaਹੇ ਲੋਕੋ ਸੁਨੋ! ਔਰ ਇਸ (ਵਿਡਾਣੁ) ਅਸਚਰਜ ਕੋ ਦੇਖੋ॥
Prof. Sahib Singhਹੇ ਲੋਕੋ! ਸੁਣੋ, ਵੇਖੋ, ਇਹ ਅਚਰਜ ਤਮਾਸ਼ਾ!ਪਦ ਅਰਥ ਏਹੁ ਵਿਡਾਣੁ = ਇਹ ਅਚਰਜ ਕੌਤਕ।
SikhNet (Spanish)Escucha, oh gente, y ve la Maravilla de las maravillas:
ਮਨਿ ਅੰਧਾ; ਨਾਉ ਸੁਜਾਣੁ ॥੪॥
man andhaa; naau sujaan |4|
Sant Singh KhalsaHe is mentally blind, and yet his name is wisdom. ||4||
Manmohan SinghWhile mentally blind, the Pandit is named Sujan (wise.)
Manmohan Singh (Punjabi)ਆਤਮਕ ਤੌਰ ਤੇ ਅੰਨ੍ਹਾ ਹੁੰਦਿਆਂ ਹੋਇਆ ਭੀ ਪੰਡਿਤ ਦਾ ਨਾਮ ਸਿਆਣਾ ਹੈ।
Fareedkot Teekaਮਨ ਕਰ ਕੇ ਤੋ ਅੰਧੇ ਹੈਂ ਔਰ ਨਾਮ (ਸੁਜਾਣੁ) ਚਤਰ, ਭਾਵ ਪੰਡਿਤ ਹੈਂ॥੪॥
Prof. Sahib Singh(ਪੰਡਿਤ ਆਪ ਤਾਂ) ਮਨੋਂ ਅੰਨ੍ਹਾ ਹੈ (ਭਾਵ, ਅਗਿਆਨੀ ਹੈ), (ਪਰ ਆਪਣਾ) ਨਾਮ (ਰਖਵਾਇਆ ਹੋਇਆ ਹੈ) 'ਸਿਆਣਾ' ॥੪॥ਪਦ ਅਰਥ ਸੁਜਾਣੁ = ਸਿਆਣਾ, ਪੰਡਤ ॥੪॥
SikhNet (Spanish)su mente está ciega y él se llama a sí mismo sabiduría. (4)