ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਹਰਿ ਜਨ; ਰਾਮ ਰਾਮ ਰਾਮ ਧਿਆਂਏ ॥
har jan; raam raam raam dhiaane |
Sant Singh KhalsaThe humble servant of the Lord meditates on the Lord, Raam, Raam, Raam.
Manmohan SinghThe Lord's slave meditates on the Name of his Lord Master.
Manmohan Singh (Punjabi)ਪ੍ਰਭੂ ਦਾ ਗੋਲਾ ਆਪਣੇ ਸੁਅਮਾੀ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਹਰੀ ਕੇ ਜਨ ਸੰਤ ਮਨ, ਤਨ, ਬਾਣੀ ਕਰ ਰਾਮ ਕੋ ਧ੍ਯਾਵਤੇ ਹੈਂ॥
Prof. Sahib Singhਪਰਮਾਤਮਾ ਦੇ ਭਗਤ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਹਨ।ਪਦ ਅਰਥ ਹਰਿ ਜਨ = ਪਰਮਾਤਮਾ ਦੇ ਭਗਤ। ਧਿਆਂਏ = ਧਿਆਉਂਦੇ ਹਨ।
SikhNet (Spanish)Oh Santos de Dios, habiten en su Señor, el Éxtasis que reciben por un instante en la Compañía de los Santos
ਏਕ ਪਲਕ. ਸੁਖ ਸਾਧ ਸਮਾਗਮ; ਕੋਟਿ ਬੈਕੁੰਠਹ ਪਾਂਏ ॥੧॥ ਰਹਾਉ ॥
ek palak. sukh saadh samaagam; kott baikuntthah paane |1| rahaau |
Sant Singh KhalsaOne who enjoys peace in the Company of the Holy, even for an instant, obtains millions of heavenly paradises. ||1||Pause||
Manmohan SinghEnjoying the society of saints, even for a moment, one is blessed with millions of heavens. Pause.
Manmohan Singh (Punjabi)ਸਤਿਸੰਗਤ ਦਾ ਇਕ ਮੁਹਤ ਭਰ ਅਨੰਦ ਮਾਣਨ ਦੁਆਰਾ ਇਨਸਾਨ ਕ੍ਰੋੜਾਂ ਹੀ ਸਵਰਗਾਂ ਨੂੰ ਪਰਾਪਤ ਹੋ ਜਾਂਦਾ ਹੈ। ਠਹਿਰਾਉ।
Fareedkot Teekaਏਕ ਪਲਕ ਮਾਤ੍ਰ ਸਾਧੋਂ ਕੇ (ਸਮਾਗਮ) ਸਤਿਸੰਗ ਕਰਨੇ ਕਾ ਜੋ ਸੁਖੁ ਹੈ, ਸੋ ਜਾਣੇ ਕ੍ਰੋੜੋਂ ਹੀ ਬੈਕੁੰਠ ਪ੍ਰਾਪਤਿ ਹੋ ਗਏ॥੧॥ ਰਹਾਉ ॥
Prof. Sahib Singhਸਾਧ ਸੰਗਤ ਦੇ ਇਕ ਪਲ ਭਰ ਦੇ ਸੁਖ (ਨੂੰ ਉਹ ਇਉਂ ਸਮਝਦੇ ਹਨ ਕਿ) ਕ੍ਰੋੜਾਂ ਬੈਕੁੰਠ ਹਾਸਲ ਕਰ ਲਏ ਹਨ ॥੧॥ ਰਹਾਉ ॥ਪਦ ਅਰਥ ਸਮਾਗਮ = ਇਕੱਠ। ਕੋਟਿ = ਕ੍ਰੋੜਾਂ। ਪਾਂਏ = ਪਾ ਲੈਂਦੇ ਹਨ ॥੧॥ ਰਹਾਉ ॥
SikhNet (Spanish)es como la Joya de miles de cielos. (1-Pausa)
ਦੁਲਭ ਦੇਹ ਜਪਿ ਹੋਤ ਪੁਨੀਤਾ; ਜਮ ਕੀ ਤ੍ਰਾਸ ਨਿਵਾਰੈ ॥
dulabh deh jap hot puneetaa; jam kee traas nivaarai |
Sant Singh KhalsaThis human body, so difficult to obtain, is sanctified by meditating on the Lord. It takes away the fear of death.
Manmohan SinghGod's meditation sanctifies the priceless body and dispels the fear of death.
Manmohan Singh (Punjabi)ਰਬ ਦੀ ਬੰਦਗੀ ਅਮੋਲਕ ਸਰੀਰ ਨੂੰ ਪਵਿੱਤਰ ਅਤੇ ਮੌਤ ਦੇ ਡਰ ਨੂੰ ਦੂਰ ਕਰ ਦਿੰਦੀ ਹੈ।
Fareedkot Teekaਦ੍ਰੁਲਭ ਦੇਹ ਨਾਮ ਕੋ ਜਪਣੇ ਕਰ ਪਵਿਤ੍ਰ ਹੋਤੀ ਹੈ ਔਰ ਜਮ ਕੀ ਤ੍ਰਾਸ ਨਿਬ੍ਰਿਤ ਹੋ ਜਾਤੀ ਹੈ॥
Prof. Sahib Singhਨਾਮ ਜਪ ਕੇ ਉਸ ਦਾ ਦੁਰਲੱਭ ਮਨੁੱਖਾ ਸਰੀਰ ਪਵਿੱਤਰ ਹੋ ਜਾਂਦਾ ਹੈ, (ਨਾਮ ਉਸ ਦੇ ਅੰਦਰੋਂ) ਜਮਾਂ ਦਾ ਡਰ ਦੂਰ ਕਰ ਦੇਂਦਾ ਹੈ।ਪਦ ਅਰਥ ਜਪਿ = ਜਪ ਕੇ। ਪੁਨੀਤਾ = ਪਵਿੱਤਰ। ਤ੍ਰਾਸ = ਡਰ। ਨਿਵਾਰੈ = ਦੂਰ ਕਰਦਾ ਹੈ।
SikhNet (Spanish)Preciosa es la investidura del cuerpo humano, es saciada en la Contemplación del Nombre, sí, cuando uno alaba el Nombre del Señor en su corazón,
ਮਹਾ ਪਤਿਤ ਕੇ. ਪਾਤਿਕ ਉਤਰਹਿ; ਹਰਿ ਨਾਮਾ ਉਰਿ ਧਾਰੈ ॥੧॥
mahaa patit ke. paatik utareh; har naamaa ur dhaarai |1|
Sant Singh KhalsaEven the sins of terrible sinners are washed away, by cherishing the Lord's Name within the heart. ||1||
Manmohan SinghCherishing the Lord's Name in the mind, the sins of the great sinner are washed off.
Manmohan Singh (Punjabi)ਸੁਆਮੀ ਦਾ ਨਾਮ ਹਿਰਦੇ ਅੰਦਰ ਟਿਕਾਉਣ ਦੁਆਰਾ, ਵੱਡੇ ਪਾਪੀ ਦੇ ਪਾਪ ਧੋਤੇ ਜਾਂਦੇ ਹਨ।
Fareedkot Teekaਹਰੀ ਕੇ ਨਾਮ ਹਿਰਦੇ ਮੇਂ ਧਾਰਨੇ ਕਰ ਕੇ ਮਹਾ ਪਾਪੀ ਕੇ (ਪਾਤਿਕ) ਦੋਸ ਉਤਰ ਜਾਤੇ ਹੈਂ॥੧॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਂਦਾ ਹੈ, ਨਾਮ ਦੀ ਬਰਕਤਿ ਨਾਲ ਵੱਡੇ ਵੱਡੇ ਵਿਕਾਰੀਆਂ ਦੇ ਪਾਪ ਲਹਿ ਜਾਂਦੇ ਹਨ ॥੧॥ਪਦ ਅਰਥ ਪਤਿਤ = ਵਿਕਾਰੀ, ਪਾਪਾਂ ਵਿਚ ਡਿੱਗਾ ਹੋਇਆ। ਪਾਤਿਕ = ਪਾਪ। ਉਤਰਹਿ = ਲਹਿ ਜਾਂਦੇ ਹਨ। ਉਰਿ = ਹਿਰਦੇ ਵਿਚ। ਧਾਰੈ = ਵਸਾਂਦਾ ਹੈ। ਦੇਹ = ਸਰੀਰ ॥੧॥
SikhNet (Spanish)se logra liberar del miedo a la muerte, y hasta los malhechores son liberados de las consecuencias de sus errores. (1)
ਜੋ ਜੋ ਸੁਨੈ ਰਾਮ ਜਸੁ ਨਿਰਮਲ; ਤਾ ਕਾ ਜਨਮ ਮਰਣ ਦੁਖੁ ਨਾਸਾ ॥
jo jo sunai raam jas niramal; taa kaa janam maran dukh naasaa |
Sant Singh KhalsaWhoever listens to the Immaculate Praises of the Lord - his pains of birth and death are dispelled.
Manmohan SinghWhosoever hears the pure praise of the Lord; his pain of birth and death is dispelled.
Manmohan Singh (Punjabi)ਜੋ ਕੋਈ ਭੀ ਪ੍ਰਭੂ ਦੀ ਪਵਿੱਤ੍ਰ ਮਹਿਮਾ ਸ੍ਰਵਣ ਕਰਦਾ ਹੈ, ਉਸ ਦਾ ਜੰਮਣ ਅਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ।
Fareedkot Teekaਜੋ ਜੋ ਕੋਈ ਰਾਮ ਕਾ ਨਿਰਮਲ ਜਸੁ ਸੁਨਤਾ ਹੈ, ਤਿਸ ਤਿਸ ਕਾ ਜਨਮ ਮਰਣ ਕਾ ਦੁਖ ਨਸਟ ਹੋ ਗਿਆ ਹੈ॥
Prof. Sahib Singhਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ ਪਵਿੱਤਰ ਸਿਫ਼ਤ-ਸਾਲਾਹ ਸੁਣਦਾ ਹੈ, ਉਸ ਦਾ ਸਾਰੀ ਉਮਰ ਦਾ ਦੁੱਖ ਨਾਸ ਹੋ ਜਾਂਦਾ ਹੈ।ਪਦ ਅਰਥ ਜਸੁ = ਸਿਫ਼ਤ-ਸਾਲਾਹ। ਤਾ ਕਾ = ਉਸ (ਮਨੁੱਖ) ਦਾ। ਨਾਸਾ = ਨਾਸ ਹੋ ਜਾਂਦਾ ਹੈ।
SikhNet (Spanish)Quien sea que escuche la Alabanza Inmaculada del Señor, se libera de los dolores de nacimientos y muertes.
ਕਹੁ ਨਾਨਕ. ਪਾਈਐ ਵਡਭਾਗੀਂ; ਮਨ ਤਨ ਹੋਇ ਬਿਗਾਸਾ ॥੨॥੪॥੨੩॥
kahu naanak. paaeeai vaddabhaaganee; man tan hoe bigaasaa |2|4|23|
Sant Singh KhalsaSays Nanak, the Lord is found by great good fortune, and then the mind and body blossom forth. ||2||4||23||
Manmohan SinghSays Nanak, by great good fortune, man attains unto the Lord and then flower his soul and body.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਪਰਮ ਚੰਗੇ ਨਸੀਬਾਂ ਦੁਆਰਾ ਜੀਵ ਪ੍ਰਭੂ ਨੂੰ ਪਰਾਪਤ ਹੁੰਦਾ ਹੈ ਅਤੇ ਤਦ ਉਸ ਦੀ ਜਿੰਦੜੀ ਤੇ ਦੇਹਿ ਪ੍ਰਫੁਲਤ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਰਾਮ ਜਸੁ ਵਡੇ ਭਾਗੋਂ ਕਰ ਪ੍ਰਾਪਤਿ ਹੋਤਾ ਹੈ ਤਿਸ ਮਨ ਤਨ ਮੇਂ (ਬਿਗਾਸ) ਅਨੰਦ ਹੋਤਾ ਹੈ॥੨॥੪॥੨੩॥☬ਪ੍ਰਮੇਸ੍ਵਰ ਪਤੀ ਕੇ ਸਨਮੁਖ ਬੇਨਤੀ ਕਰ ਪ੍ਰਾਪਤੀ ਦਿਖਾਵਤੇ ਹੂਏ ਕਹਿਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਇਹ ਸਿਫ਼ਤ-ਸਾਲਾਹ) ਵੱਡੇ ਭਾਗਾਂ ਨਾਲ ਮਿਲਦੀ ਹੈ (ਜਿਨ੍ਹਾਂ ਨੂੰ ਮਿਲਦੀ ਹੈ ਉਹਨਾਂ ਦੇ) ਮਨਾਂ ਵਿਚ ਤਨਾਂ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ ॥੨॥੪॥੨੩॥ਪਦ ਅਰਥ ਬਿਗਾਸਾ = ਖਿੜਾਉ ॥੨॥੪॥੨੩॥
SikhNet (Spanish)Dice Nanak, por una muy buena Fortuna uno logra ese Estado y, ahí, nuestro ser íntegro florece. (2-4-23)