ੴ

ਸਿੱਖਬਾਣੀ · SikhBani

ਮਾਰਗਿ ਚਲੇ ਤਿਨੑੀ ਸੁਖੁ ਪਾਇਆ ਜਿਨੑ ਸਿਉ ਗੋਸਟਿ ਸੇ ਤਰੇ ॥

maarag chale tinaee sukh paaeaa jina siau gosatt se tare
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1208 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਹਰਿ ਜਨ; ਸਗਲ ਉਧਾਰੇ ਸੰਗ ਕੇ ॥

har jan; sagal udhaare sang ke |

Sant Singh KhalsaThe Lord's humble servant saves those who accompany him.
Manmohan SinghGod's slave emancipates all his associates.
Manmohan Singh (Punjabi)ਵਾਹਿਗੁਰੂ ਦਾ ਗੋਲਾ ਆਪਣੇ ਸਾਰੇ ਸੰਗੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਹਰੀ ਜਨ ਸੰਤੋਂ ਨੇ ਅਪਨੇ ਸੰਗ ਕੇ ਸਮੂਹ ਉਧਾਰ ਲੀਏ ਹੈਂ॥
Prof. Sahib Singhਪਰਮਾਤਮਾ ਦੇ ਸੰਤ ਜਨ (ਆਪਣੇ) ਨਾਲ ਬੈਠਣ ਵਾਲੇ ਸਾਰਿਆਂ ਨੂੰ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦੇ ਹਨ।

ਪਦ ਅਰਥ ਹਰਿ ਜਨ = ਹਰੀ ਦੇ ਜਨ, ਪਰਮਾਤਮਾ ਦੇ ਸੰਤ ਜਨ। ਸਗਲ = ਸਾਰੇ। ਉਧਾਰੇ = ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦੇ ਹਨ। ਸੰਗ ਕੇ = ਆਪਣੇ ਨਾਲ ਦੇ।

SikhNet (Spanish)El Señor de lo Santos emancipa a todos con los que llega,

ਭਏ ਪੁਨੀਤ. ਪਵਿਤ੍ਰ ਮਨ; ਜਨਮ ਜਨਮ ਕੇ ਦੁਖ ਹਰੇ ॥੧॥ ਰਹਾਉ ॥

bhe puneet. pavitr man; janam janam ke dukh hare |1| rahaau |

Sant Singh KhalsaTheir minds are sanctified and rendered pure, and they are rid of the pains of countless incarnations. ||1||Pause||
Manmohan SinghTheir mind is rendered pure and immaculate and they are rid of the sorrows of many births. Pause.
Manmohan Singh (Punjabi)ਉਨ੍ਹਾਂ ਦਹ ਹਿਰਦਾ ਸ਼ੁੱਧ ਅਤੇ ਪਾਵਨ ਹੋ ਜਾਂਦਾ ਹੈ ਅਤੇ ਉਹ ਅਨੇਕਾਂ ਜਨਮਾਂ ਦੇ ਦੁੱਖਾਂ ਤੋਂ ਖਲਾਸੀ ਪਾ ਜਾਂਦੇ ਹਨ। ਠਹਿਰਾਉ!
Fareedkot Teekaਤਿਨ ਕੇ ਸੰਗੀ ਤਨ ਕਰ ਕੇ ਪੁਨੀਤ ਭਏ ਹੈਂ ਅਰ ਮਨ ਕਰ ਕੇ ਪਵਿਤ੍ਰ ਭਏ ਹੈਂ ਔਰ ਜਨਮ ਜਨਮ ਕੇ ਦੁਖ ਤਿਨ ਕੇ ਦੂਰ ਹੋ ਗਏ ਹੈਂ॥੧॥ ਰਹਾਉ ॥
Prof. Sahib Singh(ਸੰਤ ਜਨਾਂ ਦੇ ਨਾਲ ਸੰਗਤ ਕਰਨ ਵਾਲੇ ਮਨੁੱਖ) ਪਵਿਤੱਰ ਮਨ ਵਾਲੇ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੇ ਅਨੇਕਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਪੁਨੀਤ = ਸੁੱਚੇ ਜੀਵਨ ਵਾਲੇ। ਹਰੇ = ਦੂਰ ਹੋ ਜਾਂਦੇ ਹਨ ॥੧॥ ਰਹਾਉ ॥

SikhNet (Spanish)es así como la mente se vuelve Pura y uno es liberado de las aflicciones de miles de encarnaciones (1-Pausa)

ਮਾਰਗਿ ਚਲੇ. ਤਿਨੑੀ ਸੁਖੁ ਪਾਇਆ; ਜਿਨੑ ਸਿਉ ਗੋਸਟਿ ਸੇ ਤਰੇ ॥

maarag chale. tinaee sukh paaeaa; jina siau gosatt se tare |

Sant Singh KhalsaThose who walk on the path find peace; they are saved, along with those who speak with them.
Manmohan SinghThey who walk on the saints path attain peace. They too are emancipated with whom they converse.
Manmohan Singh (Punjabi)ਜੋ ਸੰਤਾਂ ਦੇ ਰਾਹ ਤੇ ਟੁਰਦੇ ਹਨ, ਉਹ ਆਰਾਮ ਪਾਉਂਦੇ ਹਨ। ਜਿਨ੍ਹਾਂ ਨਾਲ ਉਹ ਗੱਲ ਬਾਤ ਕਰਦੇ ਹਨ, ਉਹ ਭੀ ਮੁਕਤ ਹੋ ਜਾਂਦੇ ਹਨ।
Fareedkot Teekaਜੋ ਸੰਤੋਂ ਕੇ (ਮਾਰਗਿ) ਰਸਤੇ ਚਲੇ ਹੈਂ ਤਿਨੋਂ ਨੇ ਸੁਖ ਕੋ ਪਾਯਾ ਹੈ ਔ ਜਿਨ ਕੇ ਸਾਥ ਉਨ ਕੀ ਗੋਸਟਿ ਹੋਈ ਹੈ, ਸੋ ਭੀ ਤਰ ਜਾਤੇ ਭਏ ਹੈਂ॥
Prof. Sahib Singhਜਿਹੜੇ ਮਨੁੱਖ (ਸਾਧ ਸੰਗਤ ਦੇ) ਰਸਤੇ ਉਤੇ ਤੁਰਦੇ ਹਨ, ਉਹ ਸੁਖ-ਆਨੰਦ ਮਾਣਦੇ ਹਨ, ਜਿਨ੍ਹਾਂ ਨਾਲ ਸੰਤ ਜਨਾਂ ਦਾ ਬਹਿਣ-ਖਲੋਣ ਹੋ ਜਾਂਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।

ਪਦ ਅਰਥ ਮਾਰਗਿ = ਰਸਤੇ ਉਤੇ। ਸਿਉ = ਨਾਲ। ਗੋਸਟਿ = ਬਹਿਣ-ਖਲੋਣ, ਵਿਚਾਰ-ਵਟਾਂਦਰਾ। ਸੇ = ਉਹ ਮਨੁੱਖ {ਬਹੁ-ਵਚਨ}। ਤਰੇ = ਪਾਰ ਲੰਘ ਗਏ।

SikhNet (Spanish)Los que caminan en Su Sendero, obtienen el Éxtasis y también son liberados aquéllos con quien conversan.

ਬੂਡਤ ਘੋਰ ਅੰਧ ਕੂਪ ਮਹਿ; ਤੇ ਸਾਧੂ ਸੰਗਿ ਪਾਰਿ ਪਰੇ ॥੧॥

booddat ghor andh koop meh; te saadhoo sang paar pare |1|

Sant Singh KhalsaEven those who are drowning in the horrible, deep dark pit are carried across in the Saadh Sangat, the Company of the Holy. ||1||
Manmohan SinghThey who are drowning in the terrible blind well; through the society of the saints, even they are ferried across.
Manmohan Singh (Punjabi)ਜੋ ਭਿਆਨਕ ਅੰਨ੍ਹੇ ਖੂਹ ਵਿੱਚ ਡੁਬ ਰਹੇ ਹਨ, ਸਤਿਸਗੰਤ ਦੇ ਰਾਹੀਂ ਉਹ ਭੀ ਪਾਰ ਉਤਰ ਜਾਂਦੇ ਹਨ।
Fareedkot Teekaਜੋ ਪੁਰਸ ਸੰਸਾਰ ਰੂਪੀ ਘੋਰ ਅੰਧੇਰੇ ਕੂਪ ਮੇਂ ਡੂਬਤੇ ਥੇ, ਸੋ ਪੁਰਸ ਸਾਧੂ ਕੀ ਸੰਗਤ ਹੋਣੇ ਕਰ ਪਾਰ ਹੋ ਜਾਤੇ ਭਏ॥੧॥
Prof. Sahib Singhਜਿਹੜੇ ਮਨੁੱਖ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਵਿਚ ਡੁੱਬੇ ਰਹਿੰਦੇ ਹਨ, ਉਹ ਭੀ ਸਾਧ ਸੰਗਤ ਦੀ ਬਰਕਤਿ ਨਾਲ ਪਾਰ ਲੰਘ ਜਾਂਦੇ ਹਨ ॥੧॥

ਪਦ ਅਰਥ ਘੋਰ ਅੰਧ ਕੂਪ ਮਹਿ = ਘੁੱਪ ਹਨੇਰੇ ਖੂਹ ਵਿਚ। ਤੇ = ਉਹ {ਬਹੁ-ਵਚਨ}। ਸਾਧੂ ਸੰਗਿ = ਸਾਧ ਸੰਗਤ ਵਿਚ ॥੧॥

SikhNet (Spanish)Sí, los que han caído en la oscuridad y en el ciego pozo de Maya, la Ilusión, son rescatados por los Santos y redimidos. (1)

ਜਿਨੑ ਕੇ ਭਾਗ ਬਡੇ ਹੈ ਭਾਈ; ਤਿਨੑ ਸਾਧੂ ਸੰਗਿ ਮੁਖ ਜੁਰੇ ॥

jina ke bhaag badde hai bhaaee; tina saadhoo sang mukh jure |

Sant Singh KhalsaThose who have such high destiny turn their faces toward the Saadh Sangat.
Manmohan SinghThey whose destiny is great, O brother; their faces alone are turned towards the saints congregation.
Manmohan Singh (Punjabi)ਜਿਨ੍ਹਾਂ ਦੀ ਪ੍ਰਾਲਬੰਧ ਭਾਰੀ ਹੈ, ਹੇ ਵੀਰ! ਕੇਵਲ ਉਨ੍ਹਾਂ ਦੇ ਮੂੰਹ ਹੀ ਸਤਿਸੰਗਤ ਵਲ ਮੁੜਦੇ ਹਨ।
Fareedkot Teekaਹੇ ਭਾਈ! ਜਿਨ ਕੇ ਬਡੇ ਭਾਗ ਹੈਂ ਤਿਨ ਕੇ ਸਾਧੂਓਂ ਕੇ ਸਾਥ ਮੁਖ ਜੁੜੇ ਹੈਂ, ਭਾਵ ਮਿਲਾਪੁ ਹੂਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਵੱਡੇ ਭਾਗ (ਜਾਗਦੇ) ਹਨ, ਉਹਨਾਂ ਦੇ ਮੂੰਹ ਸਾਧ ਸੰਗਤ ਵਿਚ ਜੁੜਦੇ ਹਨ (ਉਹ ਮਨੁੱਖ ਸਾਧ ਸੰਗਤ ਵਿਚ ਸਤਸੰਗੀਆਂ ਨਾਲ ਮਿਲਦੇ ਹਨ)।

ਪਦ ਅਰਥ ਭਾਈ = ਹੇ ਭਾਈ! ਤਿਨ੍ਹ੍ਹ ਮੁਖ = ਉਹਨਾਂ ਦੇ ਮੂੰਹ। ਜੁਰੇ = ਜੁੜਦੇ ਹਨ।

SikhNet (Spanish)Cuando el Destino de ellos es despertado, su total atención es dirigida hacia los Santos,

ਤਿਨੑ ਕੀ ਧੂਰਿ ਬਾਂਛੈ ਨਿਤ ਨਾਨਕੁ; ਪ੍ਰਭੁ ਮੇਰਾ ਕਿਰਪਾ ਕਰੇ ॥੨॥੩॥੨੨॥

tina kee dhoor baanchhai nit naanak; prabh meraa kirapaa kare |2|3|22|

Sant Singh KhalsaNanak longs for the dust of their feet; O God, please shower Your Mercy on me! ||2||3||22||
Manmohan SinghNanak, ever longs for the dust of the feet of those saints. May the Lord mercifully bless Nanak with it.
Manmohan Singh (Punjabi)ਨਾਨਕ, ਸਦੀਵ ਹੀ ਉਨ੍ਹਾਂ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਲੋਚਦਾ ਹੈ। ਮੇਰਾ ਪ੍ਰਭੂ ਮਿਹਰ ਧਾਰ ਕੇ ਨਾਨਕ ਨੂੰ ਇਸ ਦੀ ਦਾਤ ਬਖਸ਼ੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਸਾਧੂਓਂ ਕੀ ਚਰਨ ਧੂਰੀ ਹਮ ਬਾਂਛਤੇ ਹੈਂ, ਜੋ ਮੇਰਾ ਪ੍ਰਭੂ ਕ੍ਰਿਪਾ ਕਰ ਕੇ ਮੇਰੇ ਕੋ ਦੇਵੇ ਤੋ ਮਿਲੇ॥੨॥੩॥੨੨॥
Prof. Sahib Singhਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹੈ (ਪਰ ਇਹ ਤਦੋਂ ਹੀ ਮਿਲ ਸਕਦੀ ਹੈ, ਜੇ) ਮੇਰਾ ਪ੍ਰਭੂ ਮਿਹਰ ਕਰੇ ॥੨॥੩॥੨੨॥

ਪਦ ਅਰਥ ਧੂਰਿ = ਚਰਨ-ਧੂੜ। ਬਾਂਛੈ = ਮੰਗਦਾ ਹੈ ॥੨॥੩॥੨੨॥

SikhNet (Spanish)es así como Nanak añora el Polvo de los Pies de los Santos, oh Señor, bendícelo con esta Misericordia Tuya. (2-3-22)
Answers quote the Granth verbatim with Ang citations. AI commentary is not Gurbani and not a religious ruling.