ਸੋਰਠਿ ਮਹਲਾ ੧ ॥
soratth mahalaa 1 |
Sant Singh KhalsaSorat'h, First Mehl:
Manmohan SinghSorath 1st Guru.
Manmohan Singh (Punjabi)ਸੋਰਠਿ ਪਹਿਲੀ ਪਾਤਿਸ਼ਾਹੀ।
SikhNet (Spanish)Sorath, Mejl Guru Nanak, Primer Canal Divino.
ਜਿਉ ਮੀਨਾ. ਬਿਨੁ ਪਾਣੀਐ; ਤਿਉ ਸਾਕਤੁ ਮਰੈ ਪਿਆਸ ॥
jiau meenaa. bin paaneeai; tiau saakat marai piaas |
Sant Singh KhalsaLike a fish without water is the faithless cynic, who dies of thirst.
Manmohan SinghAs is a fish without water, so is an apostate, who dies of thirst.
Manmohan Singh (Punjabi)ਜਿਸ ਤਰ੍ਹਾਂ ਮੱਛੀ ਜੱਲ ਦੇ ਬਾਝੋਂ ਹੈ, ਉਸੇ ਤਰ੍ਹਾਂ ਦਾ ਹੀ ਹੈ ਅਧਰਮੀ, ਜੋ ਤਿਹਾਇਆ ਮਰਦਾ ਹੈ।
Fareedkot Teekaਜੈਸੇ ਮਛਲੀ ਪਾਣੀ ਸੇ ਬਿਨਾਂ ਮਰ ਜਾਤੀ ਹੈ, ਤਿਸੀ ਪ੍ਰਕਾਰ ਦ੍ਰਿਸ਼ਟਾਂਤ ਹੈ: ਜੈਸੇ ਨਿਗੁਰਾ ਸਾਕਤ ਬਿਸ੍ਯ ਬਾਸਨਾ ਕੀ ਪਿਆਰ ਮੇਂ ਹੀ ਮਰਤਾ ਦੁਖੀ ਹੋਤਾ ਹੈ॥
Prof. Sahib Singhਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਫਦੀ) ਹੈ ਤਿਵੇਂ ਮਾਇਆ-ਵੇੜ੍ਹਿਆ ਜੀਵ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਦੁਖੀ ਹੁੰਦਾ ਹੈ।ਪਦ ਅਰਥ ਮੀਨਾ = ਮੱਛੀ। ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਇਆ-ਵੇੜ੍ਹਿਆ ਜੀਵ। ਮਰੈ = ਆਤਮਕ ਮੌਤੇ ਮਰਦਾ ਹੈ। ਪਿਆਸ = ਮਾਇਆ ਦੀ ਤ੍ਰਿਸ਼ਨਾ।
SikhNet (Spanish)Así como el pez muere fuera del agua, así el alabador del poder muere sin Maya.
ਤਿਉ ਹਰਿ ਬਿਨੁ. ਮਰੀਐ ਰੇ ਮਨਾ; ਜੋ ਬਿਰਥਾ ਜਾਵੈ ਸਾਸੁ ॥੧॥
tiau har bin. mareeai re manaa; jo birathaa jaavai saas |1|
Sant Singh KhalsaSo shall you die, O mind, without the Lord, as your breath goes in vain. ||1||
Manmohan SinghSo doest thou die O man, without God, if thy breath goes in vain.
Manmohan Singh (Punjabi)ਏਸੇ ਤਰ੍ਹਾਂ ਹੀ, ਹੇ ਇਨਸਾਨ! ਵਾਹਿਗੁਰੂ ਦੇ ਬਗੈਰ ਤੂੰ ਮਰ ਵੰਞ, ਜੇਕਰ ਤੇਰਾ ਸੁਆਸ ਬੇਅਰਥ ਜਾਂਦਾ ਹੈ।
Fareedkot Teekaਹੇ ਮਨਾ! ਤਿਸੀ ਪ੍ਰਕਾਰ ਹਰਿ ਨਾਮ ਸਿਮਰਨ ਸੇ ਬਿਨਾਂ ਜੋ ਏਕ ਸੁਆਸ ਭੀ ਬਿਅਰਥ ਜਾਇ ਤੋ ਹਮਾਰਾ ਮਰਨਾ ਹੋਤਾ ਹੈ॥੧॥
Prof. Sahib Singhਇਸੇ ਤਰ੍ਹਾਂ, ਹੇ ਮਨ! ਹਰੀ-ਸਿਮਰਨ ਤੋਂ ਬਿਨਾ ਜੇਹੜਾ ਭੀ ਸੁਆਸ ਖ਼ਾਲੀ ਜਾਂਦਾ ਹੈ (ਉਸ ਵਿਚ ਦੁਖੀ ਹੋ ਹੋ ਕੇ) ਆਤਮਕ ਮੌਤੇ ਮਰੀਦਾ ਹੈ ॥੧॥ਪਦ ਅਰਥ ਬਿਰਥਾ = ਖ਼ਾਲੀ ॥੧॥
SikhNet (Spanish)Así mi mente muere sin el Señor, con sólo una sola respiración sin el Nombre, muero. (1)
ਮਨ ਰੇ; ਰਾਮ ਨਾਮ ਜਸੁ ਲੇਇ ॥
man re; raam naam jas lee |
Sant Singh KhalsaO mind, chant the Lord's Name, and praise Him.
Manmohan SinghO man utter thou the Lord's Name and praise.
Manmohan Singh (Punjabi)ਹੇ ਬੰਦੇ! ਤੂੰ ਪ੍ਰਭੂ ਦੇ ਨਾਮ ਤੇ ਸਿਫ਼ਤ-ਸਨਾ ਦਾ ਉਚਾਰਨ ਕਰ।
Fareedkot Teekaਮੇਰੇ ਮਨ ਰਾਮ ਨਾਮ ਕੇ ਜਸ ਕੋ ਧਾਰਨ ਕਰ ਲੇਹਿ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰ।ਪਦ ਅਰਥ ਜਸੁ = ਸੋਭਾ, ਵਡਿਆਈ।
SikhNet (Spanish)Oh mi mente, ¡alaba a tu Señor! Porque sin el Guru, uno no experimenta Su Verdad;
ਬਿਨੁ ਗੁਰ. ਇਹੁ ਰਸੁ ਕਿਉ ਲਹਉ; ਗੁਰੁ ਮੇਲੈ ਹਰਿ ਦੇਇ ॥ ਰਹਾਉ ॥
bin gur. ihu ras kiau lhau; gur melai har dee | rahaau |
Sant Singh KhalsaWithout the Guru, how will you obtain this juice? The Guru shall unite you with the Lord. ||Pause||
Manmohan SinghWithout the Guru, how shalt thou obtain this Nectar? The Guru unites man with the Lord. Pause.
Manmohan Singh (Punjabi)ਗੁਰਾਂ ਦੇ ਬਾਝੋਂ ਤੂੰ ਇਸ ਅੰਮ੍ਰਿਤ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵੇਗਾ? ਗੁਰੂ ਜੀ ਬੰਦੇ ਨੂੰ ਪ੍ਰਕਾਸ਼ਵਾਨ ਪ੍ਰਭੂ ਨਾਲ ਮਿਲਾ ਲੈਂਦੇ ਹਨ। ਠਹਿਰਾਉ।
Fareedkot Teekaਪਰੰਤੂ ਇਹ ਰਾਮ ਰਸ ਬਿਨਾਂ ਗੁਰੂ ਸੇ ਕੈਸੇ ਲੇਵੇਂਗਾ, ਭਾਵ ਕਿਸੀ ਪ੍ਰਕਾਰ ਨਹੀਂ ਪ੍ਰਾਪਤਿ ਹੋਤਾ। ਜਬ ਗੁਰੂ ਕਾ ਮਿਲਾਪ ਹਰਿ ਕਰਾਇ ਦੇਇ ਤਬ ਗੁਰੂ ਦੁਆਰੇ ਮਿਲਤਾ ਹੈ॥ ਰਹਾਉ ॥
Prof. Sahib Singh(ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਆਨੰਦ ਨਹੀਂ ਮਿਲ ਸਕਦਾ। ਪ੍ਰਭੂ (ਮੇਹਰ ਕਰ ਕੇ) ਜਿਸ ਨੂੰ ਗੁਰੂ ਮਿਲਾਂਦਾ ਹੈ ਉਸ ਨੂੰ (ਇਹ ਰਸ) ਦੇਂਦਾ ਹੈ। ਰਹਾਉ॥ਪਦ ਅਰਥ ਕਿਉ ਲਹਉ = ਮੈਂ ਕਿਵੇਂ ਲੱਭਾਂ? ਮੈਨੂੰ ਨਹੀਂ ਲੱਭ ਸਕਦਾ। ਦੇਇ = ਦੇਂਦਾ ਹੈ ॥ ਰਹਾਉ॥
SikhNet (Spanish)es a través del Guru que uno obtiene al Señor. (Pausa)
ਸੰਤ ਜਨਾ ਮਿਲੁ ਸੰਗਤੀ; ਗੁਰਮੁਖਿ ਤੀਰਥੁ ਹੋਇ ॥
sant janaa mil sangatee; guramukh teerath hoe |
Sant Singh KhalsaFor the Gurmukh, meeting with the Society of the Saints is like making a pilgrimage to a sacred shrine.
Manmohan SinghFor the Guru-wards, meeting the society of the pious persons is like visiting a place of pilgrimage.
Manmohan Singh (Punjabi)ਗੁਰੂ-ਸਮਰਪਣਾਂ ਲਈ ਪਵਿੱਤ੍ਰ ਪੁਰਸ਼ਾਂ ਦੀ ਸੰਗਤ ਵਿੱਚ ਜੁੜਨਾ ਹੀ ਇਕ ਯਾਤ੍ਰਾ ਅਸਥਾਨ ਹੈ।
Fareedkot Teekaਸੰਤੋ ਜਨੋਂ ਕੀ ਸੰਗਤ ਮੇਂ ਮਿਲਨੇ ਕਰ ਕੇ ਗੁਰੋਂ ਦੁਆਰੇ ਜੀਉ (ਤੀਰਥੁ) ਪਵਿਤ੍ਰ ਹੋਤਾ ਹੈ॥
Prof. Sahib Singh(ਹੇ ਮਨ!) ਸੰਤ ਜਨਾਂ ਦੀ ਸੰਗਤ ਵਿਚ ਮਿਲ (ਸਤਸੰਗ ਵਿਚ ਰਹਿ ਕੇ) ਗੁਰੂ ਦੇ ਸਨਮੁਖ ਰਹਿਣਾ ਹੀ (ਅਸਲ) ਤੀਰਥ (-ਇਸ਼ਨਾਨ) ਹੈ।ਪਦ ਅਰਥ ਮਿਲੁ = {ਹੁਕਮੀ ਭੀਵੱਖਤ, ਮੱਧਮ ਪੁਰਖ, ਇਕ-ਵਚਨ} ਮਿਲ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣਾ।
SikhNet (Spanish)Pues aquéllos que voltean hacia Dios, encuentran en la Sociedad de los Santos su único lugar de peregrinaje.
ਅਠਸਠਿ ਤੀਰਥ ਮਜਨਾ; ਗੁਰ ਦਰਸੁ ਪਰਾਪਤਿ ਹੋਇ ॥੨॥
atthasatth teerath majanaa; gur daras paraapat hoe |2|
Sant Singh KhalsaThe benefit of bathing at the sixty-eight sacred shrines of pilgrimage is obtained by the Blessed Vision of the Guru's Darshan. ||2||
Manmohan SinghThe merit of ablution at the sixty eight places of pilgrimage is obtained by beholding the Guru.
Manmohan Singh (Punjabi)ਅਠਾਹਟ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਦਾ ਮਹਾਤਮ, ਗੁਰਾਂ ਦੀ ਦੀਦਾਰ ਦੁਆਰਾ ਹਾਸਲ ਹੋ ਜਾਂਦਾ ਹੈ।
Fareedkot Teekaਗੁਰੂ ਕੈਸੇ ਪਵਿਤ ਕਰਤੇ ਹੈਂ ਜਿਨ ਕੇ ਦਰਸਨ ਕੇ ਪ੍ਰਾਪਤਿ ਮਾਤ੍ਰ ਹੀ ਸੇ ਅਠਸਠ ਤੀਰਥੋਂ ਕੇ ਇਸ਼ਨਾਨ ਕਾ ਪੁੰਨ ਹੋਤਾ ਹੈ॥੨॥
Prof. Sahib Singhਜਿਸ ਮਨੁੱਖ ਨੂੰ ਗੁਰੂ ਦਾ ਦਰਸਨ ਹੋ ਜਾਂਦਾ ਹੈ ਉਸ ਨੂੰ (ਸਮਝੋ) ਅਠਾਹਠ ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ ॥੨॥ਪਦ ਅਰਥ ਅਠਸਠਿ = ਅਠਾਹਠ {ਲਫ਼ਜ਼ 'ਤੀਰਥੁ' ਇਕ-ਵਚਨ ਹੈ, 'ਤੀਰਥ' ਬਹੁ-ਵਚਨ ਹੈ}। ਮਜਨਾ = ਇਸ਼ਨਾਨ। ਗੁਰ ਦਰਸੁ = ਗੁਰੂ ਦਾ ਦਰਸਨ ॥੨॥
SikhNet (Spanish)Y cuando uno tiene la Visión del Guru, obtiene los méritos de ablución de todas las aguas santas. (2)
ਜਿਉ ਜੋਗੀ ਜਤ ਬਾਹਰਾ; ਤਪੁ ਨਾਹੀ ਸਤੁ ਸੰਤੋਖੁ ॥
jiau jogee jat baaharaa; tap naahee sat santokh |
Sant Singh KhalsaLike the Yogi without abstinence, and like penance without truth and contentment,
Manmohan SinghAs is the Yogi without continence and as is penance without truth and contentment,
Manmohan Singh (Punjabi)ਜਿਸ ਤਰ੍ਹਾਂ ਯੋਗੀ ਪ੍ਰਹੇਜਗਾਰੀ ਦੇ ਬਾਝੋਂ ਅਤੇ ਜਿਸ ਤਰ੍ਹਾਂ ਤਪੱਸਿਆ ਸੱਚ ਤੇ ਸਬਰ ਸਿਦਕ ਦੇ ਬਗੈਰ ਹੈ,
Fareedkot Teekaਜੈਸੇ ਜਤ ਸੇ ਬਿਨਾਂ ਜੋਗੀ ਕਾ ਜੋਗ ਨਿਸਫਲ ਹੈ ਔਰ ਸਤ ਸੰਤੋਖ ਬਿਨਾਂ ਤਪੀ ਕਾ ਤਪ ਨਿਸਫਲ ਹੈ॥
Prof. Sahib Singhਜਿਸ ਨੇ ਆਪਣੇ ਇੰਦ੍ਰਿਆਂ ਨੂੰ ਵੱਸ ਵਿਚ ਨਹੀਂ ਕੀਤਾ ਉਹ ਜੋਗੀ (ਨਿਸਫਲ ਹੈ), ਜੇ ਅੰਦਰ ਸੰਤੋਖ ਨਹੀਂ, ਉੱਚਾ ਜੀਵਨ ਨਹੀਂ, ਤਾਂ (ਕੀਤਾ ਹੋਇਆ) ਤਪ ਵਿਅਰਥ ਹੈ।ਪਦ ਅਰਥ ਜਤ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣਾ।
SikhNet (Spanish)¿De qué sirve al Yogui su abstinencia y sus austeridades, sin el Contentamiento y la Verdad?
ਤਿਉ ਨਾਮੈ ਬਿਨੁ ਦੇਹੁਰੀ; ਜਮੁ ਮਾਰੈ ਅੰਤਰਿ ਦੋਖੁ ॥੩॥
tiau naamai bin dehuree; jam maarai antar dokh |3|
Sant Singh Khalsaso is the body without the Lord's Name; death will slay it, because of the sin within. ||3||
Manmohan Singhso is the body without the Lord's Name. Death punishes it, as within it, is sin.
Manmohan Singh (Punjabi)ਉਸੇ ਤਰ੍ਹਾਂ ਹੀ ਹੈ ਇਹ ਦੇਹ ਪ੍ਰਭੂ ਦੇ ਨਾਮ ਬਗੈਰ। ਮੌਤ ਇਸ ਨੂੰ ਸਜਾ ਦਿੰਦੀ ਹੈ ਕਿਉਂਕਿ ਇਸ ਦੇ ਅੰਦਰ ਪਾਪ ਹੈ।
Fareedkot Teekaਤੈਸੇ ਹੀ ਨਾਮ ਸੇ ਬਿਨਾਂ ਦੇਹੀ, ਭਾਵ ਸਰੀਰ ਬਿਅਰਥ ਹੈ, ਤਿਸ ਕੇ ਅੰਤਰ ਦੋਖੋਂ ਕੇ ਹੋਣੇ ਸੇ ਅੰਤ ਕੋ ਜਮ ਮਾਰੇਗਾ॥੩॥
Prof. Sahib Singhਇਸੇ ਤਰ੍ਹਾਂ ਜੇ ਪ੍ਰਭੂ ਦਾ ਨਾਮ ਨਹੀਂ ਸਿਮਰਿਆ, ਤਾਂ ਇਹ ਮਨੁੱਖਾ ਸਰੀਰ ਵਿਅਰਥ ਹੈ। ਨਾਮ-ਹੀਣੇ ਮਨੁੱਖ ਦੇ ਅੰਦਰ ਵਿਕਾਰ ਹੀ ਵਿਕਾਰ ਹੈ, ਉਸ ਨੂੰ ਜਮਰਾਜ ਸਜ਼ਾ ਦੇਂਦਾ ਹੈ ॥੩॥ਪਦ ਅਰਥ ਦੇਹੁਰੀ = ਸਰੀਰ। ਜਮੁ = ਮੌਤ, ਮੌਤ ਦਾ ਡਰ। ਦੋਖੁ = ਵਿਕਾਰ ॥੩॥
SikhNet (Spanish)La muerte lo apergolla sin el Nombre el Señor, pues nada pudo remover la dualidad en su conciencia. (3)
ਸਾਕਤ. ਪ੍ਰੇਮੁ ਨ ਪਾਈਐ; ਹਰਿ ਪਾਈਐ ਸਤਿਗੁਰ ਭਾਇ ॥
saakat. prem na paaeeai; har paaeeai satigur bhaae |
Sant Singh KhalsaThe faithless cynic does not obtain the Lord's Love; the Lord's Love is obtained only through the True Guru.
Manmohan SinghThe mammon-worshipper obtains not Lord's love. Through the True Guru, the Lord's love is attained.
Manmohan Singh (Punjabi)ਮਾਇਆ ਦਾ ਉਪਾਸ਼ਕ ਪ੍ਰਭੂ ਦੀ ਪ੍ਰੀਤ ਨੂੰ ਪ੍ਰਾਪਤ ਨਹੀਂ ਹੁੰਦਾ। ਸੱਚੇ ਗੁਰਾਂ ਦੇ ਰਾਹੀਂ ਪ੍ਰਭੂ ਦਾ ਪਿਆਰ ਪ੍ਰਾਪਤ ਹੁੰਦਾ ਹੈ।
Fareedkot Teekaਨਿਗੁਰੋਂ ਸੇ ਪ੍ਰੇਮ ਕਰਨੇ ਕਰ ਕੇ ਹਰਿ ਕੀ ਪ੍ਰਾਪਤੀ ਨਹੀਂ ਹੋਤੀ ਹੈ, ਹਰਿ ਸਤਗਿਰ ਕੇ (ਭਾਇ) ਪ੍ਰੇਮ ਸੇ ਪ੍ਰਾਪਤਿ ਹੋਤਾ ਹੈ॥
Prof. Sahib Singh(ਪ੍ਰਭੂ-ਚਰਨਾਂ ਦਾ) ਪਿਆਰ ਮਾਇਆ-ਵੇੜ੍ਹੇ ਬੰਦਿਆਂ ਤੋਂ ਨਹੀਂ ਮਿਲਦਾ, ਗੁਰੂ ਨਾਲ ਪਿਆਰ ਪਾਇਆਂ ਹੀ ਪਰਮਾਤਮਾ ਮਿਲਦਾ ਹੈ।ਪਦ ਅਰਥ ਸਾਕਤ = ਸਾਕਤਾਂ ਪਾਸੋਂ। ਭਾਇ = ਪ੍ਰੇਮ ਵਿਚ।
SikhNet (Spanish)El amante del poder no conoce el Amor. Es entonándose en el Guru Verdadero que uno conoce al Señor.
ਸੁਖ ਦੁਖ ਦਾਤਾ ਗੁਰੁ ਮਿਲੈ; ਕਹੁ ਨਾਨਕ ਸਿਫਤਿ ਸਮਾਇ ॥੪॥੭॥
sukh dukh daataa gur milai; kahu naanak sifat samaae |4|7|
Sant Singh KhalsaOne who meets with the Guru, the Giver of pleasure and pain, says Nanak, is absorbed in the Lord's Praise. ||4||7||
Manmohan SinghSays Nanak, he whom meets Guru, the giver of weal and woe, gets absorbed in the Lord's praise.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਜਿਸ ਨੂੰ ਖੁਸ਼ੀ ਤੇ ਗਮੀ ਦੇਣਹਾਰ ਗੁਰੂ ਜੀ ਮਿਲ ਪੈਂਦੇ ਹਨ, ਉਹ ਪ੍ਰਭੂ ਦੇ ਜੱਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਦੁਖ ਦੂਰ ਕਰਨੇਹਾਰਾ ਔ ਸੁਖ ਕੇ ਦੇਣੇਹਾਰਾ ਗੁਰੂ ਜਿਸ ਕੋ ਪ੍ਰਾਪਤਿ ਹੋਇ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਿਫਤੀ ਅਕਾਲ ਪੁਰਖ ਮੇਂ ਸਮਾਵਤੇ ਹੈਂ॥੪॥੭॥☬ਸਨਮੁਖ ਬੇਨਤੀ:
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸਨੂੰ ਸੁਖਾਂ ਦੁੱਖਾਂ ਦਾ ਦੇਣ ਵਾਲਾ ਰੱਬ ਮਿਲ ਪੈਂਦਾ ਹੈ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਲੀਨ ਰਹਿੰਦਾ ਹੈ ॥੪॥੭॥ਪਦ ਅਰਥ ਸਮਾਇ = ਲੀਨ ਰਹਿੰਦਾ ਹੈ ॥੪॥੭॥
SikhNet (Spanish)Y en cuanto encuentra al Guru, en cuyas manos está el dolor y el placer, Nanak se embulle en Su Alabanza. (4‑7)