ੴ

ਸਿੱਖਬਾਣੀ · SikhBani

Ang 597

Sri Guru Granth Sahib · Raag Sorath · 4 shabads, 36 lines
Translations
Shabad Guru Nanak Dev Ji Raag Sorath continued from Ang 596

ਤੁਝ ਹੀ ਮਨ ਰਾਤੇ. ਅਹਿਨਿਸਿ ਪਰਭਾਤੇ; ਹਰਿ ਰਸਨਾ ਜਪਿ ਮਨ ਰੇ ॥੨॥

tujh hee man raate. ahinis parabhaate; har rasanaa jap man re |2|

Sant Singh KhalsaMy mind is imbued with You, day and night and morning, O Lord; my tongue chants Your Name, and my mind meditates on You. ||2||
Manmohan SinghDay, night and morn my Soul remains imbued with Thee. O God, and my tongue heartily utters thy Name.
Manmohan Singh (Punjabi)ਦਿਹੁੰ ਰੈਣ ਅਤੇ ਪ੍ਰਾਤਾਕਾਲ ਮੇਰੀ ਆਤਮਾ ਤੇਰੇ ਨਾਲ ਰੰਗੀ ਰਹਿੰਦੀ ਹੈ, ਹੇ ਵਾਹਿਗੁਰੂ! ਅਤੇ ਮੇਰੀ ਜੀਭ੍ਹਾ ਦਿਲੋਂ ਤੇਰੇ ਨਾਮ ਦਾ ਉਚਾਰਨ ਕਰਦੀ ਹੈ।
Fareedkot Teekaਪਰੰਤੂ ਹੇ ਅਕਾਲ ਪੁਰਖ! ਤੁਝ ਹੀ ਮੇਂ ਹਮਾਰੇ ਮਨ, ਭਾਵ ਅੰਤਹਕਰਣ ਮਿਲ ਰਹੇ ਹੈਂ ਔਰ ਰਾਤ੍ਰਿ ਦਿਨ ਸੰਧ੍ਯਾ ਸਵੇਰੇ ਤੇਰਾ ਹੀ ਨਾਮੁ ਰਸਨਾ ਕਰੁ ਜਪ ਔ ਮਨ ਕਰ ਮਨਨ ਕਰ ਰਹੇ ਹੈਂ॥੨॥
Prof. Sahib Singh(ਮੇਹਰ ਕਰ ਕਿ) ਮੇਰਾ ਮਨ ਦਿਨ ਰਾਤ ਹਰ ਵੇਲੇ ਤੇਰੇ ਪਿਆਰ ਵਿਚ ਰੰਗਿਆ ਰਹੇ। ਹੇ ਮਨ! ਸਵੇਰੇ ਜੀਭ ਨਾਲ ਪਰਮਾਤਮਾ ਦਾ ਨਾਮ ਜਪ! ॥੨॥

ਪਦ ਅਰਥ ਮਨ = ਜਿਨ੍ਹਾਂ ਦੇ ਮਨ। ਰਸਨਾ = ਜੀਭ। ਮਨ ਰੇ = ਹੇ ਮੇਰੇ ਮਨ! ॥੨॥

SikhNet (Spanish)En Ti estoy siempre imbuido; mis labios Te recitan y medito en Ti en mi mente. (2)

ਤੁਮ ਸਾਚੇ. ਹਮ ਤੁਮ ਹੀ ਰਾਚੇ; ਸਬਦਿ ਭੇਦਿ ਫੁਨਿ ਸਾਚੇ ॥

tum saache. ham tum hee raache; sabad bhed fun saache |

Sant Singh KhalsaYou are True, and I am absorbed into You; through the mystery of the Shabad, I shall ultimately become True as well.
Manmohan SinghThou art true and I am absorbed in Thee, and having realised the Name's mystery, I have ultimately become true.
Manmohan Singh (Punjabi)ਤੂੰ ਸੱਚਾ ਹੈ ਅਤੇ ਮੈਂ ਤੇਰੇ ਅੰਦਰ ਲੀਨ ਹੋਇਆ ਹੋਇਆ ਹਾਂ। ਨਾਮ ਦੇ ਭੇਦ ਨੂੰ ਅਨੁਭਵ ਕਰ ਕੇ ਮੈਂ ਆਖਿਰਕਾਰ ਸੱਚਾ ਥੀ ਗਿਆ ਹਾਂ।
Fareedkot Teekaਜੈਸੇ ਤੁਮ ਸਾਚੇ ਹੋ ਤੈਸੇ ਤੁਮਾਰੇ ਸਚੇ ਉਪਦੇਸ ਕੇ (ਭੇਦਿ) ਜਾਨਨੇ ਸੇ ਔਰ ਤੁਮਾਰੇ ਨਾਮ ਮੇਂ ਮਿਲਨੇ ਸੇ ਫਿਰ ਹਮ ਸਾਚੇ ਹੀ ਹੋ ਗਏ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਜੇ ਅਸੀਂ ਜੀਵ ਤੇਰੀ ਯਾਦ ਵਿਚ ਹੀ ਟਿਕੇ ਰਹੀਏ, ਜੇ ਅਸੀਂ ਤੇਰੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਵਿਝੇ ਰਹੀਏ, ਤਾਂ ਅਸੀਂ ਭੀ (ਤੇਰੀ ਮੇਹਰ ਨਾਲ) ਅਡੋਲ-ਚਿੱਤ ਹੋ ਸਕਦੇ ਹਾਂ।

ਪਦ ਅਰਥ ਸਾਚੇ = ਸਦਾ-ਥਿਰ ਰਹਿਣ ਵਾਲੇ। ਭੇਦਿ = ਵਿੱਝ ਕੇ। ਫੁਨਿ = ਮੁੜ, ਭੀ।

SikhNet (Spanish)Eres mi Único Señor Verdadero; Tú compenetras cada partícula de mi ser.

ਅਹਿਨਿਸਿ ਨਾਮਿ ਰਤੇ ਸੇ ਸੂਚੇ; ਮਰਿ ਜਨਮੇ ਸੇ ਕਾਚੇ ॥੩॥

ahinis naam rate se sooche; mar janame se kaache |3|

Sant Singh KhalsaThose who are imbued with the Naam day and night are pure, while those who die to be reborn are impure. ||3||
Manmohan SinghThey, who day and night, remain imbued with the Name are pure but they who come and go are false.
Manmohan Singh (Punjabi)ਜੋ ਦਿਨ ਰਾਤ ਨਾਮ ਨਾਲ ਰੰਗੇ ਰਹਿੰਦੇ ਹਨ, ਉਹ ਪਵਿੱਤ੍ਰ ਹਨ, ਜੋ ਆਉਂਦੇ ਤੇ ਜਾਂਦੇ ਹਨ, ਉਹ ਕੂੜੇ ਹਨ।
Fareedkot Teekaਹੇ ਸ੍ਵਾਮੀ! ਹਮ ਪਰ ਕ੍ਯਾ ਹੈ, ਜੋ ਤੁਮਾਰਾ ਰਾਤ੍ਰਿ ਦਿਨ ਨਾਮ ਜਪਤੇ ਹੈਂ, ਚਾਹੇ ਕੋਈ ਹੋਇ ਸੋ ਪਵਿਤ ਹੈ ਔਰ ਜੋ ਨਾਮ ਨਹੀਂ ਜਪਤੇ ਹੈਂ, ਸੋ (ਕਾਚੇ) ਕਚੇ ਪੁਰਖ ਜਨਮਤੇ ਮਰਤੇ ਹੈਂ॥੩॥
Prof. Sahib Singhਜੇਹੜੇ ਮਨੁੱਖ ਦਿਨ ਰਾਤ ਤੇਰੇ ਨਾਮ ਵਿਚ ਰੰਗੇ ਰਹਿੰਦੇ ਹਨ ਉਹ ਪਵਿਤ੍ਰ-ਆਤਮਾ ਹਨ, (ਪਰ ਨਾਮ ਵਿਸਾਰ ਕੇ) ਜੋ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਨ, ਉਹਨਾਂ ਦੇ ਮਨ ਦੀ ਘਾੜਤ ਅਜੇ ਕੋਝੀ ਹੈ ॥੩॥

ਪਦ ਅਰਥ ਅਹਿਨਿਸਿ = ਦਿਨ-ਰਾਤ (ਅਹਿ = ਦਿਨ। ਨਿਸਿ = ਰਾਤ)। ਨਾਮਿ = ਨਾਮ ਵਿਚ। ਕਾਚੇ = ਕੱਚੀ ਘਾੜਤ ਵਾਲੇ, ਕੋਝੀ ਘਾੜਤ ਵਾਲੇ ॥੩॥

SikhNet (Spanish)Tú me has revelado el Misterio de Tu Shabd y así he conocido la Verdad. Aquéllos que están embebidos siempre en el Nombre del Señor son puros; los demás vienen y van, son falsos. (3)

ਅਵਰੁ ਨ ਦੀਸੈ. ਕਿਸੁ ਸਾਲਾਹੀ; ਤਿਸਹਿ ਸਰੀਕੁ. ਨ ਕੋਈ ॥

avar na deesai. kis saalaahee; tiseh sareek. na koee |

Sant Singh KhalsaI do not see any other like the Lord; who else should I praise? No one is equal to Him.
Manmohan SinghI see not another like my Lord. Whom else should I eulogise? No one equals Him.
Manmohan Singh (Punjabi)ਮੈਨੂੰ ਮੇਰੇ ਮਾਲਕ ਵਰਗਾ ਹੋਰ ਕੋਈ ਨਹੀਂ ਦਿਸਦਾ। ਹੋਰ ਕਿਸ ਦੀ ਮੈਂ ਤਾਰੀਫ ਕਰਾਂ? ਕੋਈ ਭੀ ਉੇਸ ਦੇ ਬਰਾਬਰ ਦਾ ਨਹੀਂ।
Fareedkot Teekaਹੇ ਅਕਾਲ ਪੁਰਖ! ਤੇਰੇ ਬਿਨਾਂ ਮੁਝ ਕੋ ਅਵਰ ਨਹੀਂ ਦਿਖਲਾਈ ਪੜਤਾ, ਤਾਂ ਤੇ ਮੈਂ ਕਿਸ ਕੋ (ਸਲਾਹੀ) ਸਲਾਹਨਾ ਕਰੂੰ। (ਤਿਸਹਿ) ਭਾਵ ਤੇਰਾ ਸਰੀਕੁ ਬਰਾਬਰ ਕਾ ਦੂਸਰਾ ਕੋਈ ਨਹੀਂ ਹੈ॥
Prof. Sahib Singhਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਕੋਈ ਹੋਰ ਮੈਨੂੰ ਉਸ ਵਰਗਾ ਨਹੀਂ ਦਿੱਸਦਾ ਜਿਸ ਦੀ ਮੈਂ ਸਿਫ਼ਤ-ਸਾਲਾਹ ਕਰ ਸਕਾਂ।

ਪਦ ਅਰਥ ਸਾਲਾਹੀ = ਮੈਂ ਸਿਫ਼ਤ ਕਰਾਂ। ਸਰੀਕੁ = ਬਰਾਬਰ ਦਾ।

SikhNet (Spanish)No hay otro como mi Señor; ¿a quién otro podría alabar? No, nadie iguala a mi Señor.

ਪ੍ਰਣਵਤਿ ਨਾਨਕੁ ਦਾਸਨਿ ਦਾਸਾ; ਗੁਰਮਤਿ ਜਾਨਿਆ ਸੋਈ ॥੪॥੫॥

pranavat naanak daasan daasaa; guramat jaaniaa soee |4|5|

Sant Singh KhalsaPrays Nanak, I am the slave of His slaves; by Guru's Instruction, I know Him. ||4||5||
Manmohan SinghPrays Nanak "I am the slave of the Lord's slave and by Guru's instruction, I have known Him".
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, "ਮੈਂ ਪ੍ਰਭੂ ਦੇ ਗੁਲਾਮਾਂ ਦਾ ਗੁਲਾਮ ਹਾਂ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਉਸ ਨੂੰ ਜਾਣ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜੋ ਤੇਰੇ ਦਾਸੋਂ ਕਾ ਦਾਸ ਹੂੰ, ਤੇਰਾ ਜੋ ਯਹ ਭੇਦ ਹੈ, ਸੋ ਮੈਨੇ ਗੁਰਮਤਿ ਦ੍ਵਾਰੇ ਜਾਨਿਆ ਹੈ॥੪॥੫॥ ਪਰਮੇਸ੍ਵਰ ਕਾ ਸ੍ਵਰੂਪ ਵਰਨਨ ਕਰਤੇ ਹੈਂ: ਉਪਦੇਸ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਉਸ (ਲਾ-ਸ਼ਰੀਕ) ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ ॥੪॥੫॥
SikhNet (Spanish)Reza Nanak, soy el Esclavo de los Esclavos del Señor. Es a través de la Instrucción del Guru que conozco a mi Dios. (4‑5)

Open this shabad (11 lines, Angs 596-597) →

Shabad Guru Nanak Dev Ji Raag Sorath

ਸੋਰਠਿ ਮਹਲਾ ੧ ॥

soratth mahalaa 1 |

Sant Singh KhalsaSorat'h, First Mehl:
Manmohan SinghSorath 1st Guru.
Manmohan Singh (Punjabi)ਸੋਰਠਿ ਪਹਿਲੀ ਪਾਤਿਸ਼ਾਹੀ।
SikhNet (Spanish)Sorath, Mejl Guru Nanak, Primer Canal Divino.

ਅਲਖ ਅਪਾਰ ਅਗੰਮ ਅਗੋਚਰ ਨਾ; ਤਿਸੁ ਕਾਲੁ. .ਨ ਕਰਮਾ ॥

alakh apaar agam agochar naa; tis kaal. .na karamaa |

Sant Singh KhalsaHe is unknowable, infinite, unapproachable and imperceptible. He is not subject to death or karma.
Manmohan SinghUnknowable, Infinite, Unapproachable and Imperceptible is my Lord. He is not subject to death and destiny.
Manmohan Singh (Punjabi)ਅਗਾਧ, ਬੇਅੰਤ, ਪਹੁੰਚ ਤੋਂ ਪਰੇ ਅਤੇ ਸਮਝ ਤੋਂ ਉਚੇਰਾ ਹੈ ਮੇਰਾ ਪ੍ਰਭੂ, ਉਹ ਮੌਤ ਅਤੇ ਪ੍ਰਾਲਭਧ ਦੇ ਅਧੀਨ ਨਹੀਂ।
Fareedkot Teekaਅਕਾਲ ਪੁਰਖ ਤਿਸ ਕੋ ਆਜ ਤਕ ਕਿਸੀ ਨੇ ਇਦਮਿਥੰ ਕਰ ਦੇਖਾ ਨਹੀਂ, (ਅਪਾਰ) ਮਨ ਬੁਧਿ ਸੇ ਪਰੇ ਹੈ ਔ ਤਿਸੀ ਤੇ ਤਿਸ ਮੇਂ ਬੁਧੀ ਕੀ ਗਮਤਾ ਨਹੀਂ ਹੈ, (ਅਗੋਚਰ) ਤਿਸਮੇਂ ਨੇਤ੍ਰਾਦਿ ਇੰਦ੍ਰਯ ਜਾਇ ਨਹੀਂ ਸਕਤੀ ਹੈ, ਔਰ ਤੀਨ ਕਾਲ ਤਥਾ ਰਾਜਸ ਤਾਮਸ ਸਾਂਤਕ ਤ੍ਰਿਬਿਧਿ ਕਰਮ ਭੀ ਤਿਸਮੇਂ ਨਹੀਂ ਹੈਂ॥
Prof. Sahib Singhਉਹ ਪਰਮਾਤਮਾ ਅਦ੍ਰਿੱਸ਼ ਹੈ, ਬੇਅੰਤ ਹੈ, ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰੇ ਉਸ ਨੂੰ ਸਮਝ ਨਹੀਂ ਸਕਦੇ, ਮੌਤ ਉਸ ਨੂੰ ਪੋਹ ਨਹੀਂ ਸਕਦੀ, ਕਰਮਾਂ ਦਾ ਉਸ ਉਤੇ ਕੋਈ ਦਬਾਉ ਨਹੀਂ (ਜਿਵੇਂ ਜੀਵ ਕਰਮ-ਅਧੀਨ ਹਨ ਉਹ ਨਹੀਂ)।

ਪਦ ਅਰਥ ਅਲਖ = {अलक्ष्य = invisible} ਅਦ੍ਰਿੱਸ਼। ਅਗੰਮ = ਅਪਹੁੰਚ। ਗੋ = ਗਿਆਨ-ਇੰਦ੍ਰੇ। ਗੋਚਰ = ਜਿਸ ਤਕ ਗਿਆਨ-ਇੰਦ੍ਰੇ ਪਹੁੰਚ ਸਕਣ। ਅਗੋਚਰ = ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਕਾਲੁ = ਮੌਤ। ਕਰਮਾ = ਕਰਮ, ਕੰਮ।

SikhNet (Spanish)Mi Señor es Inefable, Infinito, Sutil e Insondable; Él no muere, ni está atado a la rueda del Karma.

ਜਾਤਿ ਅਜਾਤਿ. ਅਜੋਨੀ ਸੰਭਉ; ਨਾ ਤਿਸੁ ਭਾਉ. ਨ ਭਰਮਾ ॥੧॥

jaat ajaat. ajonee sanbhau; naa tis bhaau. na bharamaa |1|

Sant Singh KhalsaHis caste is casteless; He is unborn, self-illumined, and free of doubt and desire. ||1||
Manmohan SinghHis caste is castelessness. He is unborn, self-illumined and without desire and doubt.
Manmohan Singh (Punjabi)ਉਸ ਤੀ ਜਾਤੀ, ਜਾਤੀ ਦੀ ਰਹਿਤ ਹੋਣਾ ਹੈ। ਉਹ ਅਜਨਮਾ, ਸਵੈ-ਪ੍ਰਕਾਸ਼ਨਵਾਨ ਅਤੇ ਸੰਕਲਪ ਤੇ ਸੰਦੇਹ ਦੇ ਬਗੈਰ ਹੈ।
Fareedkot Teekaਬ੍ਰਹਮਣਾਦਿ ਚਾਰਿ ਜਾਤਿ ਭੀ ਤਿਸਮੇਂ ਨਹੀਂ ਹੈਂ,ਚੰਡਾਲਾਦਿ ਅਜਾਤਿ ਪਨ ਬੀ ਤਿਸ ਕੇ ਵਿਖੇ ਨਹੀਂ, ਕਿਯੋਂਕਿ ਅਜੋਨੀ ਹੈਂ ਔ ਸੰਭਵ ਸੁਤੇ ਪ੍ਰਕਾਸ ਹੈ ਤਥਾਹਿ (ਭਾਉ) ਗ੍ਯਾਨ ਔ ਭਰਮ ਤਿਸਮੇਂ ਨਹੀਂ ਹੈ॥੧॥
Prof. Sahib Singhਉਸ ਪ੍ਰਭੂ ਦੀ ਕੋਈ ਜਾਤਿ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਨਾਹ ਉਸ ਨੂੰ ਕੋਈ ਮੋਹ ਵਿਆਪਦਾ ਹੈ, ਨਾਹ ਉਹਨੂੰ ਕੋਈ ਭਟਕਣਾ ਹੈ ॥੧॥

ਪਦ ਅਰਥ ਅਜਾਤਿ = ਜਿਸ ਦੀ ਕੋਈ ਜਾਤਿ ਨਹੀਂ। ਸੰਭਉ = {स्वयंभु} ਆਪਣੇ ਆਪ ਤੋਂ ਪਰਗਟ ਹੋਣ ਵਾਲਾ। ਭਾਉ = ਮੋਹ ॥੧॥

SikhNet (Spanish)No tiene casta ni forma, y existe en Sí Mismo y no es engañado por la duda y el apego. (1)

ਸਾਚੇ ਸਚਿਆਰ ਵਿਟਹੁ; ਕੁਰਬਾਣੁ ॥

saache sachiaar vittahu; kurabaan |

Sant Singh KhalsaI am a sacrifice to the Truest of the True.
Manmohan SinghI am a sacrifice unto the Truest of the true.
Manmohan Singh (Punjabi)ਮੈਂ ਸਚਿਆਰਾ ਦੇ ਪਰਮ ਸਚਿਆਰ ਅਤੇ ਵਾਰਨੇ ਜਾਂਦਾ ਹਾਂ।
Fareedkot Teeka(ਸਾਚੈ) ਸਤ੍ਯ ਰੂਪ ਅਰੁ (ਸਚਿਆਰ) ਜਥਾਰਥ ਬਕਤਾ ਅਕਾਲ ਪੁਰਖ ਉਪਰੋਂ ਕੁਰਬਾਨ ਹੋਤਾ ਹੂੰ॥
Prof. Sahib Singhਮੈਂ ਸਦਾ ਕੁਰਬਾਨ ਹਾਂ ਉਸ ਪਰਮਾਤਮਾ ਤੋਂ ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਜੋ ਸਚਾਈ ਦਾ ਸੋਮਾ ਹੈ।

ਪਦ ਅਰਥ ਸਚਿਆਰ = {सत्यालय} ਸੱਚ ਦਾ ਸੋਮਾ। ਵਿਟਹੁ = ਤੋਂ।

SikhNet (Spanish)Me postro en Reverencia ante mi Señor Verdadero,

ਨਾ ਤਿਸੁ ਰੂਪ. ਵਰਨੁ ਨਹੀ ਰੇਖਿਆ; ਸਾਚੈ ਸਬਦਿ ਨੀਸਾਣੁ ॥ ਰਹਾਉ ॥

naa tis roop. varan nahee rekhiaa; saachai sabad neesaan | rahaau |

Sant Singh KhalsaHe has no form, no color and no features; through the True Word of the Shabad, He reveals Himself. ||Pause||
Manmohan SinghHe has no form, no colour and no features. Through His True Name, He becomes manifest. Pause.
Manmohan Singh (Punjabi)ਉਸ ਦਾ ਕੋਈ ਸਰੂਪ ਨਹੀਂ ਰੰਗ ਨਹੀਂ ਅਤੇ ਨੁਹਾਰ ਨਹੀਂ। ਸੱਚੇ ਨਾਮ ਦੇ ਰਾਹੀਂ ਉਹ ਪ੍ਰਗਟ ਹੰਦਾ ਹੈ। ਠਹਿਰਾਉ।
Fareedkot Teekaਕੈਸਾ ਹੈ? ਨਾ ਤੋ ਤਿਸ ਕਾ ਰੂਪ ਹੈ ਨ ਤਿਸ ਕਾ (ਵਰਨੁ) ਰੰਗ ਹੈ, ਨ ਤਿਸ ਕੇ ਚਰਨ ਹਸਤ ਕੋਈ ਰੇਖਾ ਹੈ। ਹੇ ਭਾਈ! ਕੇਵਲ ਸਚਾ ਜੋ (ਸਬਦ) ਬੇਦਵਾ ਗੁਰਉਪਦੇਸ ਹੈ ਤਿਸ ਕਰ ਨਿਸਾਨ ਪ੍ਰਗਟ ਹੋਤਾ ਹੈ॥ ਰਹਾਉ ॥
Prof. Sahib Singhਉਸ ਪਰਮਾਤਮਾ ਦਾ ਨਾਹ ਕੋਈ ਰੂਪ ਹੈ ਨਾਹ ਰੰਗ ਹੈ ਅਤੇ ਨਾਹ ਕੋਈ ਚਿਹਨ ਚੱਕ੍ਰ ਹੈ। ਸੱਚੇ ਸ਼ਬਦ ਵਿਚ ਜੁੜਿਆਂ ਉਸ ਦਾ ਥਹੁ-ਪਤਾ ਲੱਗਦਾ ਹੈ। ਰਹਾਉ॥

ਪਦ ਅਰਥ ਵਰਨੁ = ਰੰਗ। ਰੇਖਿਆ = ਚਿਹਨ। ਨੀਸਾਣੁ = ਥਹੁ-ਪਤਾ ॥ ਰਹਾਉ॥

SikhNet (Spanish)Él no tiene forma, ni color, ni signo, ni marca, y es revelado sólo a través de la Palabra Verdadera. (Pausa)

ਨਾ ਤਿਸੁ ਮਾਤ ਪਿਤਾ ਸੁਤ ਬੰਧਪ; ਨਾ ਤਿਸੁ ਕਾਮੁ. ਨ ਨਾਰੀ ॥

naa tis maat pitaa sut bandhap; naa tis kaam. na naaree |

Sant Singh KhalsaHe has no mother, father, sons or relatives; He is free of sexual desire; He has no wife.
Manmohan SinghHe has no mother, father, son and kinsmen. He is free from lust and has no wife.
Manmohan Singh (Punjabi)ਉਸ ਦੇ ਮਾਂ, ਪਿਉ, ਪੁੱਤ੍ਰ ਅਤੇ ਸਨਬੰਧੀ ਕੋਈ ਨਹੀਂ। ਉਸ ਨੂੰ ਸਹਿਵਤ ਦੀ ਇੱਛਾ ਨਹੀਂ ਤੇ ਨਾਂ ਹੀ ਉਸ ਦੀ ਕੋਈ ਪਤਨੀ ਹੈ।
Fareedkot Teekaਨਾ ਤਿਸ ਕੀ ਮਾਤ ਔ ਪਿਤਾ ਪੁਤ੍ਰ ਅਰੁ ਭਾਈ ਹੈਂ, ਨ ਤਿਸ ਕੇ ਕਾਮ ਚੇਸ਼੍ਟਾ ਹੈ, ਨ ਤਿਸ ਕੇ ਇਸਤ੍ਰੀ ਹੈ॥
Prof. Sahib Singhਉਸ ਪ੍ਰਭੂ ਦੀ ਨਾਹ ਮਾਂ ਨਾਹ ਪਿਉ ਨਾਹ ਉਸ ਦਾ ਕੋਈ ਪੁੱਤਰ ਨਾਹ ਰਿਸ਼ਤੇਦਾਰ। ਨਾਹ ਉਸ ਨੂੰ ਕਾਮ-ਵਾਸਨਾ ਫੁਰਦੀ ਹੈ ਤੇ ਨਾਹ ਹੀ ਉਸ ਦੀ ਕੋਈ ਵਹੁਟੀ ਹੈ।

ਪਦ ਅਰਥ ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਕਾਮੁ = ਕਾਮ-ਵਾਸਨਾ।

SikhNet (Spanish)El Señor no tiene padre ni madre, ni hijos ni parientes, ni esposa y ama a todos con imparcialidad.

ਅਕੁਲ ਨਿਰੰਜਨ. ਅਪਰ ਪਰੰਪਰੁ; ਸਗਲੀ ਜੋਤਿ ਤੁਮਾਰੀ ॥੨॥

akul niranjan. apar paranpar; sagalee jot tumaaree |2|

Sant Singh KhalsaHe has no ancestry; He is immaculate. He is infinite and endless; O Lord, Your Light is pervading all. ||2||
Manmohan SinghThou, O Lord art without ancestry unsoiled by mammon's love, endless and infinite. Thy light is pervading all.
Manmohan Singh (Punjabi)ਤੂੰ ਹੇ ਸੁਆਮੀ! ਵੰਸ-ਰਹਿਤ, ਦੁਨਿਆਵੀ ਪਦਾਰਥਾਂ ਦੇ ਮੋਹ ਤੋਂ ਪਵਿੱਤ੍ਰ, ਬੇਹੱਦ ਅਤੇ ਬੇਅੰਤ ਹੈ, ਤੇਰਾ ਨੂਰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਤਾਂ ਤੇ ਤੁਮਾਰੀ ਬੁਧਿ ਮੇਂ ਐਸਾ ਨਿਸਚਾ ਹੋਨਾ ਚਾਹੀਐ ਵਾ ਐਸੇ ਅਸੀ ਕਹਤੇ ਹਾਂ ਜੋ ਅਕਾਲ ਪੁਰਖ ਕੁਲ ਸੇ ਰਹਿਤ (ਅਪਰ) ਸਮਦਾਇਕ ਜੀਵ (ਪਰੰ) ਬ੍ਰਹਮਾਦਿਕ (ਪਰੁ) ਤਿਨਤੇ ਭੀ ਪਰੇ ਹੈਂ, ਤਿਸ ਕੀ (ਜੋਤਿ) ਚੈਤਨ੍ਯਸਤਾ ਯਹ ਸਗਲੀ ਸ੍ਰਿਸਟੀ ਮੇਂ ਬ੍ਯਾਪ ਰਹੀ ਹੈ॥੨॥
Prof. Sahib Singhਉਸ ਦੀ ਕੋਈ ਖ਼ਾਸ ਕੁਲ ਨਹੀਂ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਬੇਅੰਤ ਹੈ ਪਰੇ ਤੋਂ ਪਰੇ ਹੈ। ਹੇ ਪ੍ਰਭੂ! ਸਭ ਥਾਂ ਤੇਰੀ ਹੀ ਜੋਤਿ ਪ੍ਰਕਾਸ਼ ਕਰ ਰਹੀ ਹੈ ॥੨॥

ਪਦ ਅਰਥ ਅਕੁਲ = ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਪਰੰਪਰੁ = ਪਰੇ ਤੋਂ ਪਰੇ, ਬੇਅੰਤ ॥੨॥

SikhNet (Spanish)No tiene familia, es Inmaculado y Trascendente; Su Luz prevalece en todo. (2)

ਘਟ ਘਟ ਅੰਤਰਿ ਬ੍ਰਹਮੁ ਲੁਕਾਇਆ; ਘਟਿ ਘਟਿ ਜੋਤਿ ਸਬਾਈ ॥

ghatt ghatt antar braham lukaaeaa; ghatt ghatt jot sabaaee |

Sant Singh KhalsaDeep within each and every heart, God is hidden; His Light is in each and every heart.
Manmohan Singhwithin every heart is hid the Lord and in all the hearts and bodies is His light.
Manmohan Singh (Punjabi)ਹਰ ਦਿਲ ਅੰਦਰ ਪ੍ਰਭੂ ਛੁਪਿਆ ਹੋਇਆ ਹੈ। ਸਾਰਿਆਂ ਦਿਲਾਂ ਅਤੇ ਜਿਸਮਾਂ ਅੰਦਰ ਉਸ ਦਾ ਹੀ ਪ੍ਰਕਾਸ਼ ਹੈ।
Fareedkot Teeka(ਘਟ ਘਟ) ਸਭ ਘਟੋਂ ਕੇ ਅੰਤਰ ਮਾਯਾ ਨੇ ਬ੍ਰਹਮ ਕੋ ਛਿਪਾਇਆ ਹੂਆ ਹੈ ਔਰ ਸਭ ਘਟੋਂ ਕੇ ਅੰਤਰ ਉਸ ਕੀ ਜੋਤਿ ਆਈ ਹੂਈ ਹੈ; ਵਾ ਸਭ ਕੋ ਬ੍ਰਹਮ ਨੇ ਅਪਨੇ ਮੇਂ ਰਖਿਆ ਹੂਆ ਰੈ ਅਰੁ ਤਿਨ ਸਭ ਘਟੋਂ ਮੇਂ ਤਿਸ ਕੀ ਸਤਾ ਬਿਆਪੀ ਹੂਈ ਹੈ॥
Prof. Sahib Singhਹਰੇਕ ਸਰੀਰ ਦੇ ਅੰਦਰ ਪਰਮਾਤਮਾ ਗੁਪਤ ਹੋ ਕੇ ਬੈਠਾ ਹੋਇਆ ਹੈ, ਹਰੇਕ ਘਟ ਵਿਚ ਹਰ ਥਾਂ ਉਸੇ ਦੀ ਜੋਤਿ ਹੈ[

ਪਦ ਅਰਥ ਅੰਤਰਿ = ਅੰਦਰ। ਘਟਿ ਘਟਿ = ਹਰੇਕ ਘਟ ਵਿਚ। ਸਬਾਈ = ਹਰ ਥਾਂ।

SikhNet (Spanish)El Señor está oculto en todos los corazones; la Luz del Señor nos ilumina a todos.

ਬਜਰ ਕਪਾਟ ਮੁਕਤੇ ਗੁਰਮਤੀ; ਨਿਰਭੈ ਤਾੜੀ ਲਾਈ ॥੩॥

bajar kapaatt mukate guramatee; nirabhai taarree laaee |3|

Sant Singh KhalsaThe heavy doors are opened by Guru's Instructions; one becomes fearless, in the trance of deep meditation. ||3||
Manmohan SinghBy Guru's instruction, the adamantine doors are opened and the man assumes trance in the fear-free Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮਹਾਨ ਕਰੜੇ ਦਰਵਾਜੇ ਖੁੱਲ੍ਹ ਜਾਂਦੇ ਹਨ ਅਤੇ ਡਰ ਰਹਿਤ ਸੁਆਮੀ ਅੰਦਰ ਇਨਸਾਨ ਦੀ ਸਮਾਧੀ ਲੱਗ ਜਾਂਦੀ ਹੈ।
Fareedkot Teekaਬਜਰ ਕਪਾਟ ਪੰਚ ਕੌਸ ਰੂਪ ਦ੍ਰਿੜ ਤਾਕ ਗੁਰੋਂ ਕੀ ਕਿਰਪਾ ਕਰ ਜਬ (ਮੁਕਤੇ) ਖੁਲੇ ਹੈਂ ਤਬ ਨਿਰਭਉ ਸਰੂਪ ਵਿਖੇ (ਤਾੜੀ) ਸਮਾਧਿ ਲਗਾਈ ਹੈ॥੩॥
Prof. Sahib Singhਗੁਰੂ ਦੀ ਮੱਤ ਤੇ ਤੁਰ ਨਾਲ ਕਰੜੇ ਕਵਾੜ ਖੁਲ੍ਹਦੇ ਹਨ ਤੇ ਇਹ ਸਮਝ ਆਉਂਦੀ ਹੈ ਕਿ ਹਰੇਕ ਜੀਵ ਵਿਚ ਵਿਆਪਕ ਹੁੰਦਾ ਹੋਇਆ ਭੀ ਪ੍ਰਭੂ ਨਿਡਰ ਅਵਸਥਾ ਵਿਚ ਟਿਕਿਆ ਬੈਠਾ ਹੈ ॥੩॥

ਪਦ ਅਰਥ ਬਜਰ = ਪੱਥਰ ਵਰਗੇ ਕਰੜੇ। ਕਪਾਟ = ਕਵਾੜ, ਭਿੱਤ। ਮੁਕਤੇ = ਖੁਲ੍ਹ ਜਾਂਦੇ। ਨਿਰਭੈ = ਨਿਡਰ ਅਵਸਥਾ ਵਿਚ। ਤਾੜੀ = ਸਮਾਧੀ ॥੩॥

SikhNet (Spanish)Cuando a través de la Palabra del Shabd del Guru, la Puerta Adamantina de la mente es abierta de par en par, uno es entonado en el Bravo Señor. (3)

ਜੰਤ ਉਪਾਇ ਕਾਲੁ ਸਿਰਿ ਜੰਤਾ; ਵਸਗਤਿ ਜੁਗਤਿ ਸਬਾਈ ॥

jant upaae kaal sir jantaa; vasagat jugat sabaaee |

Sant Singh KhalsaThe Lord created all beings, and placed death over the heads of all; all the world is under His Power.
Manmohan SinghCreating the beings the Lord has stationed death over the head of the beings and all their working the Lord has kept under His away.
Manmohan Singh (Punjabi)ਜੀਵਾਂ ਨੂੰ ਪੈਦਾ ਕਰ ਕੇ ਸੁਆਮੀ ਨੇ ਜੀਵ ਦੇ ਸਿਰ ਉਤੇ ਮੌਤ ਖੜੀ ਕਰ ਦਿੱਤੀ ਹੈ। ਉਨ੍ਹਾਂ ਦੀਆਂ ਸਾਰੀਆਂ ਤਦਬੀਰਾਂ ਸਾਈਂ ਨੇ ਆਪਣੇ ਵੱਸ ਵਿੱਚ ਰੱਖੀਆਂ ਹੋਈਆਂ ਹਨ।
Fareedkot Teekaਜੀਵੋਂ ਕੋ ਉਤਪੰਨ ਕਰ ਕੇ ਫਿਰ ਤਿਨ ਕੇ ਸਿਰ (ਕਾਲੁ) ਮ੍ਰਿਤ੍ਯ ਕੋ ਰਖਾ ਹੈ ਔਰ (ਸਬਾਈ) ਸਭ ਖਾਨ ਪਾਨਾਦਿ ਬਿ੍ਯੋਹਾਰ ਕੀ ਜੁਗਤਿ ਭੀ ਅਪਨੇ ਹੀ ਬਸ ਮੇਂ (ਗਤਿ) ਪ੍ਰਾਪਤਿ ਰਖੀ ਹੈ॥
Prof. Sahib Singhਸਭ ਜੀਵਾਂ ਨੂੰ ਪੈਦਾ ਕਰ ਕੇ ਸਭ ਦੇ ਸਿਰ ਉਤੇ ਪਰਮਾਤਮਾ ਨੇ ਮੌਤ (ਭੀ) ਟਿਕਾਈ ਹੋਈ ਹੈ, ਸਭ ਜੀਵਾਂ ਦੀ ਜੀਵਨ-ਜੁਗਤਿ ਪ੍ਰਭੂ ਨੇ ਆਪਣੇ ਵੱਸ ਵਿਚ ਰੱਖੀ ਹੋਈ ਹੈ।

ਪਦ ਅਰਥ ਸਿਰਿ ਜੰਤਾ = ਸਭ ਜੀਵਾਂ ਦੇ ਸਿਰ ਤੇ। ਵਸਗਤਿ = ਵੱਸ ਵਿਚ ਕੀਤੀ ਹੋਈ। ਸਬਾਈ = ਸਾਰੀ।

SikhNet (Spanish)El Señor creó a las criaturas y las sujetó a la muerte; Su Voluntad prevalece en todo.

ਸਤਿਗੁਰੁ ਸੇਵਿ ਪਦਾਰਥੁ ਪਾਵਹਿ; ਛੂਟਹਿ ਸਬਦੁ ਕਮਾਈ ॥੪॥

satigur sev padaarath paaveh; chhootteh sabad kamaaee |4|

Sant Singh KhalsaServing the True Guru, the treasure is obtained; living the Word of the Shabad, one is emancipated. ||4||
Manmohan SinghHe who serves the True Guru, receive the Name wealth and is emancipated by living the Name.
Manmohan Singh (Punjabi)ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਉਹ ਨਾਮ ਦੀ ਦੌਲਤ ਨੂੰ ਪਾ ਲੈਂਦਾ ਹੈ ਤੇ ਨਾਮ ਦੀ ਕਮਾਈ ਕਰ ਕੇ ਰਿਹਾਈ ਪਾ ਜਾਂਦਾ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੀ ਸੇਵਾ ਕਰ ਕੇ ਨਾਮ ਪਦਾਰਥ ਕੋ ਪ੍ਰਾਪਤਿ ਹੋਵਹਿਗਾ, ਪੁਨਾ ਸਤਿਗੁਰੋਂ ਕੇ (ਸਬਦੁ) ਉਪਦੇਸ ਕੇ ਕਮਾਉਨੇ ਸੇ ਸੰਸਾਰ ਕੇ ਬੰਧਨੋਂ ਸੇ ਛੂਟਹਿਗਾ॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ-ਪਦਾਰਥ ਹਾਸਲ ਕਰਦੇ ਹਨ, ਉਹ ਗੁਰ-ਸ਼ਬਦ ਨੂੰ ਕਮਾ ਕੇ (ਗੁਰ-ਸ਼ਬਦ ਅਨੁਸਾਰ ਜੀਵਨ ਢਾਲ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੪॥

ਪਦ ਅਰਥ ਪਾਵਹਿ = ਜੀਵ ਪ੍ਰਾਪਤ ਕਰਦੇ ਹਨ। ਕਮਾਈ = ਕਮਾਇ, ਕਮਾ ਕੇ ॥੪॥

SikhNet (Spanish)Aquél que sirve al Guru, obtiene el objeto de su vida, y viviendo en la Palabra, es emancipado. (4)

ਸੂਚੈ ਭਾਡੈ. ਸਾਚੁ ਸਮਾਵੈ; ਵਿਰਲੇ ਸੂਚਾਚਾਰੀ ॥

soochai bhaaddai. saach samaavai; virale soochaachaaree |

Sant Singh KhalsaIn the pure vessel, the True Name is contained; how few are those who practice true conduct.
Manmohan SinghIn the pure vessel is contained the True Name. A few indeed are blessed with pure conduct.
Manmohan Singh (Punjabi)ਪਵਿੱਤ੍ਰ ਬਰਤਨ ਅੰਦਰ ਹੀ ਸੱਚਾ ਨਾਲ ਰੱਖਿਆ ਜਾ ਸਕਦਾ ਹੈ। ਬਹੁਤ ਥੋੜਿਆਂ ਨੂੰ ਹੀ ਪਵਿੱਤ੍ਰ ਆਚਰਨ ਦੀ ਦਾਤ ਮਿਲਦੀ ਹੈ।
Fareedkot Teekaਹੇ ਭਾਈ! ਜੋ ਪਵਿਤ੍ਰ ਭਾਂਡੇ, ਭਾਵ ਸੁਧ ਰਿਦੇ ਹੈਂ ਤਿਨਮੇਂ ਸਤਨਾਮ ਸਮਾਵਤਾ ਹੈ, ਪਰੰਤੂ ਐਸੇ (ਸੂਚਾਚਾਰੀ) ਪਵਿਤ੍ਰ ਆਚਾਰ ਵਾਲੇ ਵਿਰਲੇ ਹੈਂ॥
Prof. Sahib Singhਪਵਿਤ੍ਰ ਹਿਰਦੇ ਵਿਚ ਹੀ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਟਿਕ ਸਕਦਾ ਹੈ, ਪਰ ਸੁੱਚੇ ਆਚਰਨ ਵਾਲੇ (ਪਵਿਤ੍ਰ ਹਿਰਦੇ ਵਾਲੇ) ਕੋਈ ਵਿਰਲੇ ਹੁੰਦੇ ਹਨ।

ਪਦ ਅਰਥ ਭਾਡੈ = ਭਾਂਡੇ ਵਿਚ। ਸੂਚਾਚਾਰੀ = ਸੁੱਚੇ ਆਚਾਰ ਵਾਲੇ।

SikhNet (Spanish)La Verdad del Señor puede integrarse en la vasija cristalina, pero, ¿cuántos han preparado su vasija interior para recibir la Verdad del Señor?

ਤੰਤੈ ਕਉ ਪਰਮ ਤੰਤੁ ਮਿਲਾਇਆ; ਨਾਨਕ ਸਰਣਿ ਤੁਮਾਰੀ ॥੫॥੬॥

tantai kau param tant milaaeaa; naanak saran tumaaree |5|6|

Sant Singh KhalsaThe individual soul is united with the Supreme Soul; Nanak seeks Your Sanctuary, Lord. ||5||6||
Manmohan SinghSeeing Thy protection, O Lord, man's soul, unites with the supreme soul, says Nana.
Manmohan Singh (Punjabi)ਹੇ ਸਾਹਿਬ! ਤੇਰੀ ਪਨਾਹ ਲੈਣ ਨਾਲ ਬੰਦੇ ਦੀ ਆਤਮਾ, ਮਹਾਨ ਆਤਮਾ ਨਾਲ ਮਿਲ ਜਾਂਦੀ ਹੈ। ਨਾਨਕ ਜੀ ਆਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਬੇਨਤੀ ਕਰੋ: ਹੇ ਹਰੀ! ਜਿਸ ਨੇ ਤੁਮਾਰੀ ਸਰਣ ਲਈ ਹੈ ਤਿਸ (ਤੰਤੁ) ਜੀਵ ਕੋ ਅਪਨੇ ਪਰਮ ਸਾਰ ਰੂਪ ਮੇਂ ਤੈਨੇ ਮਿਲਾਇਆ ਹੈ॥੫॥੬॥☬ਮਨ ਪ੍ਰਤਿ ਉਪਦੇਸ ਹੈ:
Prof. Sahib Singhਹੇ ਪ੍ਰਭੂ! ਨਾਨਕ ਤੇਰੀ ਸਰਨ ਆਇਆ ਹੈ, ਤੂੰ ਹੀ ਜੀਵ-ਆਤਮਾ ਨੂੰ ਪਰਮ-ਆਤਮਾ ਮਿਲਾਂਦਾ (ਪ੍ਰਭੂ-ਮੇਲ ਕਰਦਾ) ਹੈਂ ॥੫॥੬॥

ਪਦ ਅਰਥ ਤੰਤੈ ਕਉ = ਜੀਵਾਤਮਾ ਨੂੰ। ਪਰਮ ਤੰਤੁ = ਪਰਮ ਆਤਮਾ ॥੫॥੬॥

SikhNet (Spanish)Cuando así el Señor lo desea, la luz del Alma individual se inmerge en la Luz del Alma Universal. Nanak busca el Santuario de su Señor, el Dios. (5‑6)

Open this shabad →

Shabad Guru Nanak Dev Ji Raag Sorath

ਸੋਰਠਿ ਮਹਲਾ ੧ ॥

soratth mahalaa 1 |

Sant Singh KhalsaSorat'h, First Mehl:
Manmohan SinghSorath 1st Guru.
Manmohan Singh (Punjabi)ਸੋਰਠਿ ਪਹਿਲੀ ਪਾਤਿਸ਼ਾਹੀ।
SikhNet (Spanish)Sorath, Mejl Guru Nanak, Primer Canal Divino.

ਜਿਉ ਮੀਨਾ. ਬਿਨੁ ਪਾਣੀਐ; ਤਿਉ ਸਾਕਤੁ ਮਰੈ ਪਿਆਸ ॥

jiau meenaa. bin paaneeai; tiau saakat marai piaas |

Sant Singh KhalsaLike a fish without water is the faithless cynic, who dies of thirst.
Manmohan SinghAs is a fish without water, so is an apostate, who dies of thirst.
Manmohan Singh (Punjabi)ਜਿਸ ਤਰ੍ਹਾਂ ਮੱਛੀ ਜੱਲ ਦੇ ਬਾਝੋਂ ਹੈ, ਉਸੇ ਤਰ੍ਹਾਂ ਦਾ ਹੀ ਹੈ ਅਧਰਮੀ, ਜੋ ਤਿਹਾਇਆ ਮਰਦਾ ਹੈ।
Fareedkot Teekaਜੈਸੇ ਮਛਲੀ ਪਾਣੀ ਸੇ ਬਿਨਾਂ ਮਰ ਜਾਤੀ ਹੈ, ਤਿਸੀ ਪ੍ਰਕਾਰ ਦ੍ਰਿਸ਼ਟਾਂਤ ਹੈ: ਜੈਸੇ ਨਿਗੁਰਾ ਸਾਕਤ ਬਿਸ੍ਯ ਬਾਸਨਾ ਕੀ ਪਿਆਰ ਮੇਂ ਹੀ ਮਰਤਾ ਦੁਖੀ ਹੋਤਾ ਹੈ॥
Prof. Sahib Singhਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਫਦੀ) ਹੈ ਤਿਵੇਂ ਮਾਇਆ-ਵੇੜ੍ਹਿਆ ਜੀਵ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਦੁਖੀ ਹੁੰਦਾ ਹੈ।

ਪਦ ਅਰਥ ਮੀਨਾ = ਮੱਛੀ। ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਇਆ-ਵੇੜ੍ਹਿਆ ਜੀਵ। ਮਰੈ = ਆਤਮਕ ਮੌਤੇ ਮਰਦਾ ਹੈ। ਪਿਆਸ = ਮਾਇਆ ਦੀ ਤ੍ਰਿਸ਼ਨਾ।

SikhNet (Spanish)Así como el pez muere fuera del agua, así el alabador del poder muere sin Maya.

ਤਿਉ ਹਰਿ ਬਿਨੁ. ਮਰੀਐ ਰੇ ਮਨਾ; ਜੋ ਬਿਰਥਾ ਜਾਵੈ ਸਾਸੁ ॥੧॥

tiau har bin. mareeai re manaa; jo birathaa jaavai saas |1|

Sant Singh KhalsaSo shall you die, O mind, without the Lord, as your breath goes in vain. ||1||
Manmohan SinghSo doest thou die O man, without God, if thy breath goes in vain.
Manmohan Singh (Punjabi)ਏਸੇ ਤਰ੍ਹਾਂ ਹੀ, ਹੇ ਇਨਸਾਨ! ਵਾਹਿਗੁਰੂ ਦੇ ਬਗੈਰ ਤੂੰ ਮਰ ਵੰਞ, ਜੇਕਰ ਤੇਰਾ ਸੁਆਸ ਬੇਅਰਥ ਜਾਂਦਾ ਹੈ।
Fareedkot Teekaਹੇ ਮਨਾ! ਤਿਸੀ ਪ੍ਰਕਾਰ ਹਰਿ ਨਾਮ ਸਿਮਰਨ ਸੇ ਬਿਨਾਂ ਜੋ ਏਕ ਸੁਆਸ ਭੀ ਬਿਅਰਥ ਜਾਇ ਤੋ ਹਮਾਰਾ ਮਰਨਾ ਹੋਤਾ ਹੈ॥੧॥
Prof. Sahib Singhਇਸੇ ਤਰ੍ਹਾਂ, ਹੇ ਮਨ! ਹਰੀ-ਸਿਮਰਨ ਤੋਂ ਬਿਨਾ ਜੇਹੜਾ ਭੀ ਸੁਆਸ ਖ਼ਾਲੀ ਜਾਂਦਾ ਹੈ (ਉਸ ਵਿਚ ਦੁਖੀ ਹੋ ਹੋ ਕੇ) ਆਤਮਕ ਮੌਤੇ ਮਰੀਦਾ ਹੈ ॥੧॥

ਪਦ ਅਰਥ ਬਿਰਥਾ = ਖ਼ਾਲੀ ॥੧॥

SikhNet (Spanish)Así mi mente muere sin el Señor, con sólo una sola respiración sin el Nombre, muero. (1)

ਮਨ ਰੇ; ਰਾਮ ਨਾਮ ਜਸੁ ਲੇਇ ॥

man re; raam naam jas lee |

Sant Singh KhalsaO mind, chant the Lord's Name, and praise Him.
Manmohan SinghO man utter thou the Lord's Name and praise.
Manmohan Singh (Punjabi)ਹੇ ਬੰਦੇ! ਤੂੰ ਪ੍ਰਭੂ ਦੇ ਨਾਮ ਤੇ ਸਿਫ਼ਤ-ਸਨਾ ਦਾ ਉਚਾਰਨ ਕਰ।
Fareedkot Teekaਮੇਰੇ ਮਨ ਰਾਮ ਨਾਮ ਕੇ ਜਸ ਕੋ ਧਾਰਨ ਕਰ ਲੇਹਿ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰ।

ਪਦ ਅਰਥ ਜਸੁ = ਸੋਭਾ, ਵਡਿਆਈ।

SikhNet (Spanish)Oh mi mente, ¡alaba a tu Señor! Porque sin el Guru, uno no experimenta Su Verdad;

ਬਿਨੁ ਗੁਰ. ਇਹੁ ਰਸੁ ਕਿਉ ਲਹਉ; ਗੁਰੁ ਮੇਲੈ ਹਰਿ ਦੇਇ ॥ ਰਹਾਉ ॥

bin gur. ihu ras kiau lhau; gur melai har dee | rahaau |

Sant Singh KhalsaWithout the Guru, how will you obtain this juice? The Guru shall unite you with the Lord. ||Pause||
Manmohan SinghWithout the Guru, how shalt thou obtain this Nectar? The Guru unites man with the Lord. Pause.
Manmohan Singh (Punjabi)ਗੁਰਾਂ ਦੇ ਬਾਝੋਂ ਤੂੰ ਇਸ ਅੰਮ੍ਰਿਤ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵੇਗਾ? ਗੁਰੂ ਜੀ ਬੰਦੇ ਨੂੰ ਪ੍ਰਕਾਸ਼ਵਾਨ ਪ੍ਰਭੂ ਨਾਲ ਮਿਲਾ ਲੈਂਦੇ ਹਨ। ਠਹਿਰਾਉ।
Fareedkot Teekaਪਰੰਤੂ ਇਹ ਰਾਮ ਰਸ ਬਿਨਾਂ ਗੁਰੂ ਸੇ ਕੈਸੇ ਲੇਵੇਂਗਾ, ਭਾਵ ਕਿਸੀ ਪ੍ਰਕਾਰ ਨਹੀਂ ਪ੍ਰਾਪਤਿ ਹੋਤਾ। ਜਬ ਗੁਰੂ ਕਾ ਮਿਲਾਪ ਹਰਿ ਕਰਾਇ ਦੇਇ ਤਬ ਗੁਰੂ ਦੁਆਰੇ ਮਿਲਤਾ ਹੈ॥ ਰਹਾਉ ॥
Prof. Sahib Singh(ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਆਨੰਦ ਨਹੀਂ ਮਿਲ ਸਕਦਾ। ਪ੍ਰਭੂ (ਮੇਹਰ ਕਰ ਕੇ) ਜਿਸ ਨੂੰ ਗੁਰੂ ਮਿਲਾਂਦਾ ਹੈ ਉਸ ਨੂੰ (ਇਹ ਰਸ) ਦੇਂਦਾ ਹੈ। ਰਹਾਉ॥

ਪਦ ਅਰਥ ਕਿਉ ਲਹਉ = ਮੈਂ ਕਿਵੇਂ ਲੱਭਾਂ? ਮੈਨੂੰ ਨਹੀਂ ਲੱਭ ਸਕਦਾ। ਦੇਇ = ਦੇਂਦਾ ਹੈ ॥ ਰਹਾਉ॥

SikhNet (Spanish)es a través del Guru que uno obtiene al Señor. (Pausa)

ਸੰਤ ਜਨਾ ਮਿਲੁ ਸੰਗਤੀ; ਗੁਰਮੁਖਿ ਤੀਰਥੁ ਹੋਇ ॥

sant janaa mil sangatee; guramukh teerath hoe |

Sant Singh KhalsaFor the Gurmukh, meeting with the Society of the Saints is like making a pilgrimage to a sacred shrine.
Manmohan SinghFor the Guru-wards, meeting the society of the pious persons is like visiting a place of pilgrimage.
Manmohan Singh (Punjabi)ਗੁਰੂ-ਸਮਰਪਣਾਂ ਲਈ ਪਵਿੱਤ੍ਰ ਪੁਰਸ਼ਾਂ ਦੀ ਸੰਗਤ ਵਿੱਚ ਜੁੜਨਾ ਹੀ ਇਕ ਯਾਤ੍ਰਾ ਅਸਥਾਨ ਹੈ।
Fareedkot Teekaਸੰਤੋ ਜਨੋਂ ਕੀ ਸੰਗਤ ਮੇਂ ਮਿਲਨੇ ਕਰ ਕੇ ਗੁਰੋਂ ਦੁਆਰੇ ਜੀਉ (ਤੀਰਥੁ) ਪਵਿਤ੍ਰ ਹੋਤਾ ਹੈ॥
Prof. Sahib Singh(ਹੇ ਮਨ!) ਸੰਤ ਜਨਾਂ ਦੀ ਸੰਗਤ ਵਿਚ ਮਿਲ (ਸਤਸੰਗ ਵਿਚ ਰਹਿ ਕੇ) ਗੁਰੂ ਦੇ ਸਨਮੁਖ ਰਹਿਣਾ ਹੀ (ਅਸਲ) ਤੀਰਥ (-ਇਸ਼ਨਾਨ) ਹੈ।

ਪਦ ਅਰਥ ਮਿਲੁ = {ਹੁਕਮੀ ਭੀਵੱਖਤ, ਮੱਧਮ ਪੁਰਖ, ਇਕ-ਵਚਨ} ਮਿਲ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣਾ।

SikhNet (Spanish)Pues aquéllos que voltean hacia Dios, encuentran en la Sociedad de los Santos su único lugar de peregrinaje.

ਅਠਸਠਿ ਤੀਰਥ ਮਜਨਾ; ਗੁਰ ਦਰਸੁ ਪਰਾਪਤਿ ਹੋਇ ॥੨॥

atthasatth teerath majanaa; gur daras paraapat hoe |2|

Sant Singh KhalsaThe benefit of bathing at the sixty-eight sacred shrines of pilgrimage is obtained by the Blessed Vision of the Guru's Darshan. ||2||
Manmohan SinghThe merit of ablution at the sixty eight places of pilgrimage is obtained by beholding the Guru.
Manmohan Singh (Punjabi)ਅਠਾਹਟ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਦਾ ਮਹਾਤਮ, ਗੁਰਾਂ ਦੀ ਦੀਦਾਰ ਦੁਆਰਾ ਹਾਸਲ ਹੋ ਜਾਂਦਾ ਹੈ।
Fareedkot Teekaਗੁਰੂ ਕੈਸੇ ਪਵਿਤ ਕਰਤੇ ਹੈਂ ਜਿਨ ਕੇ ਦਰਸਨ ਕੇ ਪ੍ਰਾਪਤਿ ਮਾਤ੍ਰ ਹੀ ਸੇ ਅਠਸਠ ਤੀਰਥੋਂ ਕੇ ਇਸ਼ਨਾਨ ਕਾ ਪੁੰਨ ਹੋਤਾ ਹੈ॥੨॥
Prof. Sahib Singhਜਿਸ ਮਨੁੱਖ ਨੂੰ ਗੁਰੂ ਦਾ ਦਰਸਨ ਹੋ ਜਾਂਦਾ ਹੈ ਉਸ ਨੂੰ (ਸਮਝੋ) ਅਠਾਹਠ ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ ॥੨॥

ਪਦ ਅਰਥ ਅਠਸਠਿ = ਅਠਾਹਠ {ਲਫ਼ਜ਼ 'ਤੀਰਥੁ' ਇਕ-ਵਚਨ ਹੈ, 'ਤੀਰਥ' ਬਹੁ-ਵਚਨ ਹੈ}। ਮਜਨਾ = ਇਸ਼ਨਾਨ। ਗੁਰ ਦਰਸੁ = ਗੁਰੂ ਦਾ ਦਰਸਨ ॥੨॥

SikhNet (Spanish)Y cuando uno tiene la Visión del Guru, obtiene los méritos de ablución de todas las aguas santas. (2)

ਜਿਉ ਜੋਗੀ ਜਤ ਬਾਹਰਾ; ਤਪੁ ਨਾਹੀ ਸਤੁ ਸੰਤੋਖੁ ॥

jiau jogee jat baaharaa; tap naahee sat santokh |

Sant Singh KhalsaLike the Yogi without abstinence, and like penance without truth and contentment,
Manmohan SinghAs is the Yogi without continence and as is penance without truth and contentment,
Manmohan Singh (Punjabi)ਜਿਸ ਤਰ੍ਹਾਂ ਯੋਗੀ ਪ੍ਰਹੇਜਗਾਰੀ ਦੇ ਬਾਝੋਂ ਅਤੇ ਜਿਸ ਤਰ੍ਹਾਂ ਤਪੱਸਿਆ ਸੱਚ ਤੇ ਸਬਰ ਸਿਦਕ ਦੇ ਬਗੈਰ ਹੈ,
Fareedkot Teekaਜੈਸੇ ਜਤ ਸੇ ਬਿਨਾਂ ਜੋਗੀ ਕਾ ਜੋਗ ਨਿਸਫਲ ਹੈ ਔਰ ਸਤ ਸੰਤੋਖ ਬਿਨਾਂ ਤਪੀ ਕਾ ਤਪ ਨਿਸਫਲ ਹੈ॥
Prof. Sahib Singhਜਿਸ ਨੇ ਆਪਣੇ ਇੰਦ੍ਰਿਆਂ ਨੂੰ ਵੱਸ ਵਿਚ ਨਹੀਂ ਕੀਤਾ ਉਹ ਜੋਗੀ (ਨਿਸਫਲ ਹੈ), ਜੇ ਅੰਦਰ ਸੰਤੋਖ ਨਹੀਂ, ਉੱਚਾ ਜੀਵਨ ਨਹੀਂ, ਤਾਂ (ਕੀਤਾ ਹੋਇਆ) ਤਪ ਵਿਅਰਥ ਹੈ।

ਪਦ ਅਰਥ ਜਤ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣਾ।

SikhNet (Spanish)¿De qué sirve al Yogui su abstinencia y sus austeridades, sin el Contentamiento y la Verdad?

ਤਿਉ ਨਾਮੈ ਬਿਨੁ ਦੇਹੁਰੀ; ਜਮੁ ਮਾਰੈ ਅੰਤਰਿ ਦੋਖੁ ॥੩॥

tiau naamai bin dehuree; jam maarai antar dokh |3|

Sant Singh Khalsaso is the body without the Lord's Name; death will slay it, because of the sin within. ||3||
Manmohan Singhso is the body without the Lord's Name. Death punishes it, as within it, is sin.
Manmohan Singh (Punjabi)ਉਸੇ ਤਰ੍ਹਾਂ ਹੀ ਹੈ ਇਹ ਦੇਹ ਪ੍ਰਭੂ ਦੇ ਨਾਮ ਬਗੈਰ। ਮੌਤ ਇਸ ਨੂੰ ਸਜਾ ਦਿੰਦੀ ਹੈ ਕਿਉਂਕਿ ਇਸ ਦੇ ਅੰਦਰ ਪਾਪ ਹੈ।
Fareedkot Teekaਤੈਸੇ ਹੀ ਨਾਮ ਸੇ ਬਿਨਾਂ ਦੇਹੀ, ਭਾਵ ਸਰੀਰ ਬਿਅਰਥ ਹੈ, ਤਿਸ ਕੇ ਅੰਤਰ ਦੋਖੋਂ ਕੇ ਹੋਣੇ ਸੇ ਅੰਤ ਕੋ ਜਮ ਮਾਰੇਗਾ॥੩॥
Prof. Sahib Singhਇਸੇ ਤਰ੍ਹਾਂ ਜੇ ਪ੍ਰਭੂ ਦਾ ਨਾਮ ਨਹੀਂ ਸਿਮਰਿਆ, ਤਾਂ ਇਹ ਮਨੁੱਖਾ ਸਰੀਰ ਵਿਅਰਥ ਹੈ। ਨਾਮ-ਹੀਣੇ ਮਨੁੱਖ ਦੇ ਅੰਦਰ ਵਿਕਾਰ ਹੀ ਵਿਕਾਰ ਹੈ, ਉਸ ਨੂੰ ਜਮਰਾਜ ਸਜ਼ਾ ਦੇਂਦਾ ਹੈ ॥੩॥

ਪਦ ਅਰਥ ਦੇਹੁਰੀ = ਸਰੀਰ। ਜਮੁ = ਮੌਤ, ਮੌਤ ਦਾ ਡਰ। ਦੋਖੁ = ਵਿਕਾਰ ॥੩॥

SikhNet (Spanish)La muerte lo apergolla sin el Nombre el Señor, pues nada pudo remover la dualidad en su conciencia. (3)

ਸਾਕਤ. ਪ੍ਰੇਮੁ ਨ ਪਾਈਐ; ਹਰਿ ਪਾਈਐ ਸਤਿਗੁਰ ਭਾਇ ॥

saakat. prem na paaeeai; har paaeeai satigur bhaae |

Sant Singh KhalsaThe faithless cynic does not obtain the Lord's Love; the Lord's Love is obtained only through the True Guru.
Manmohan SinghThe mammon-worshipper obtains not Lord's love. Through the True Guru, the Lord's love is attained.
Manmohan Singh (Punjabi)ਮਾਇਆ ਦਾ ਉਪਾਸ਼ਕ ਪ੍ਰਭੂ ਦੀ ਪ੍ਰੀਤ ਨੂੰ ਪ੍ਰਾਪਤ ਨਹੀਂ ਹੁੰਦਾ। ਸੱਚੇ ਗੁਰਾਂ ਦੇ ਰਾਹੀਂ ਪ੍ਰਭੂ ਦਾ ਪਿਆਰ ਪ੍ਰਾਪਤ ਹੁੰਦਾ ਹੈ।
Fareedkot Teekaਨਿਗੁਰੋਂ ਸੇ ਪ੍ਰੇਮ ਕਰਨੇ ਕਰ ਕੇ ਹਰਿ ਕੀ ਪ੍ਰਾਪਤੀ ਨਹੀਂ ਹੋਤੀ ਹੈ, ਹਰਿ ਸਤਗਿਰ ਕੇ (ਭਾਇ) ਪ੍ਰੇਮ ਸੇ ਪ੍ਰਾਪਤਿ ਹੋਤਾ ਹੈ॥
Prof. Sahib Singh(ਪ੍ਰਭੂ-ਚਰਨਾਂ ਦਾ) ਪਿਆਰ ਮਾਇਆ-ਵੇੜ੍ਹੇ ਬੰਦਿਆਂ ਤੋਂ ਨਹੀਂ ਮਿਲਦਾ, ਗੁਰੂ ਨਾਲ ਪਿਆਰ ਪਾਇਆਂ ਹੀ ਪਰਮਾਤਮਾ ਮਿਲਦਾ ਹੈ।

ਪਦ ਅਰਥ ਸਾਕਤ = ਸਾਕਤਾਂ ਪਾਸੋਂ। ਭਾਇ = ਪ੍ਰੇਮ ਵਿਚ।

SikhNet (Spanish)El amante del poder no conoce el Amor. Es entonándose en el Guru Verdadero que uno conoce al Señor.

ਸੁਖ ਦੁਖ ਦਾਤਾ ਗੁਰੁ ਮਿਲੈ; ਕਹੁ ਨਾਨਕ ਸਿਫਤਿ ਸਮਾਇ ॥੪॥੭॥

sukh dukh daataa gur milai; kahu naanak sifat samaae |4|7|

Sant Singh KhalsaOne who meets with the Guru, the Giver of pleasure and pain, says Nanak, is absorbed in the Lord's Praise. ||4||7||
Manmohan SinghSays Nanak, he whom meets Guru, the giver of weal and woe, gets absorbed in the Lord's praise.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਜਿਸ ਨੂੰ ਖੁਸ਼ੀ ਤੇ ਗਮੀ ਦੇਣਹਾਰ ਗੁਰੂ ਜੀ ਮਿਲ ਪੈਂਦੇ ਹਨ, ਉਹ ਪ੍ਰਭੂ ਦੇ ਜੱਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਦੁਖ ਦੂਰ ਕਰਨੇਹਾਰਾ ਔ ਸੁਖ ਕੇ ਦੇਣੇਹਾਰਾ ਗੁਰੂ ਜਿਸ ਕੋ ਪ੍ਰਾਪਤਿ ਹੋਇ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਿਫਤੀ ਅਕਾਲ ਪੁਰਖ ਮੇਂ ਸਮਾਵਤੇ ਹੈਂ॥੪॥੭॥☬ਸਨਮੁਖ ਬੇਨਤੀ:
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸਨੂੰ ਸੁਖਾਂ ਦੁੱਖਾਂ ਦਾ ਦੇਣ ਵਾਲਾ ਰੱਬ ਮਿਲ ਪੈਂਦਾ ਹੈ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਲੀਨ ਰਹਿੰਦਾ ਹੈ ॥੪॥੭॥

ਪਦ ਅਰਥ ਸਮਾਇ = ਲੀਨ ਰਹਿੰਦਾ ਹੈ ॥੪॥੭॥

SikhNet (Spanish)Y en cuanto encuentra al Guru, en cuyas manos está el dolor y el placer, Nanak se embulle en Su Alabanza. (4‑7)

Open this shabad →

Shabad Guru Nanak Dev Ji Raag Sorath continues on Ang 598

ਸੋਰਠਿ ਮਹਲਾ ੧ ॥

soratth mahalaa 1 |

Sant Singh KhalsaSorat'h, First Mehl:
Manmohan SinghSorath 1st Guru.
Manmohan Singh (Punjabi)ਸੋਰਠਿ ਪਹਿਲੀ ਪਾਤਿਸ਼ਾਹੀ।
SikhNet (Spanish)Sorath, Mejl Guru Nanak, Primer Canal Divino.

ਤੂ ਪ੍ਰਭ ਦਾਤਾ. ਦਾਨਿ ਮਤਿ ਪੂਰਾ; ਹਮ ਥਾਰੇ ਭੇਖਾਰੀ ਜੀਉ ॥

too prabh daataa. daan mat pooraa; ham thaare bhekhaaree jeeo |

Sant Singh KhalsaYou, God, are the Giver of gifts, the Lord of perfect understanding; I am a mere beggar at Your Door.
Manmohan SinghThou, O my reverend, Beneficent Lord of perfect understanding and munificence, I am but a beggar of Thine.
Manmohan Singh (Punjabi)ਹੇ ਮੇਰੇ ਪੂਰਨ ਸਮਝ ਅਤੇ ਸਖਾਵਤ ਵਾਲੇ ਮਾਨਣਹੀਯ ਦਾਤਾਰ ਮਾਲਕ, ਮੈਂ ਤੇਰਾ ਇਕ ਮੰਗਤਾ ਹਾਂ।
Fareedkot Teekaਹੇ ਸ੍ਵਾਮੀ! ਤੂੰ ਸਮਰਥ ਔਰ ਦਾਨ ਦੇਣੇ ਵਾਲਾ ਦਾਤਾ ਹੈਂ, ਪੁਨਾ ਬੁਧਿ ਕਰ ਪੂਰਨ ਹੈਂ ਹਮ ਆਪ ਕੇ ਭੇਖਾਰੀ ਹੈਂ॥
Prof. Sahib Singhਹੇ ਪ੍ਰਭੂ ਜੀ! ਤੂੰ ਸਾਨੂੰ ਸਭ ਪਦਾਰਥ ਦੇਣ ਵਾਲਾ ਹੈਂ, ਦਾਤਾਂ ਦੇਣ ਵਿਚ ਤੂੰ ਕਦੇ ਖੁੰਝਦਾ ਨਹੀਂ, ਅਸੀਂ ਤੇਰੇ (ਦਰ ਦੇ) ਮੰਗਤੇ ਹਾਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਦਾਨਿ = ਦਾਨ (ਦੇਣ) ਵਿਚ। ਮਤਿ ਪੂਰਾ = ਮੱਤ ਦਾ ਪੂਰਾ, ਕਦੇ ਨਾਹ ਖੁੰਝਣ ਵਾਲਾ। ਥਾਰੇ = ਤੇਰੇ। ਭੇਖਾਰੀ = ਮੰਗਤੇ।

SikhNet (Spanish)Oh Señor Benévolo, de Sabiduría Perfecta y Munificente, soy un pordiosero a Tu Puerta.

ਮੈ ਕਿਆ ਮਾਗਉ. ਕਿਛੁ ਥਿਰੁ, ਨ ਰਹਾਈ; ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥

mai kiaa maagau. kichh thir, na rahaaee; har deejai naam piaaree jeeo |1|

Sant Singh KhalsaWhat should I beg for? Nothing remains permanent; O Lord, please, bless me with Your Beloved Name. ||1||
Manmohan Singhwhat should I ask for? Nothing remain permanent. O Lord, bless me with Thy Beloved Name.
Manmohan Singh (Punjabi)ਮੈਂ ਕੀ ਮੰਗਾ? ਕੋਈ ਭੀ ਅਸਥਿਰ ਨਹੀਂ ਰਹਿੰਦੀ। ਹੇ ਵਾਹਿਗੁਰੂ! ਮੈਨੂੰ ਆਪਣਾ ਪਿਆਰਾ ਨਾਮ ਬਖਸ਼।
Fareedkot Teekaਹੇ ਮਰਾਰਾਜ! ਮੈਂ ਆਪ ਸੇ ਕਿਆ ਦਾਨ ਮਾਂਗੋ ਕੋਈ ਬਸਤ ਥਿਰ ਨਹੀਂ ਰਹਿਤੀ ਹੈ, ਤਾਂ ਤੇ ਹੇ ਹਰੀ! ਨਾਮ ਰੂਪੀ (ਪਿਆਰੀ) ਵਸਤ ਦੀਜੀਐ॥੧॥
Prof. Sahib Singhਮੈਂ ਤੈਥੋਂ ਕੇਹੜੀ ਸ਼ੈ ਮੰਗਾਂ? ਕੋਈ ਸ਼ੈ ਸਦਾ ਟਿਕੀ ਰਹਿਣ ਵਾਲੀ ਨਹੀਂ। ਹੇ ਹਰੀ! ਮੈਨੂੰ (ਕੇਵਲ) ਆਪਣਾ ਨਾਮ ਦੇਹ ਤਾਂ ਜੋ ਮੈਂ ਤੇਰੇ ਨਾਮ ਨੂੰ ਪਿਆਰ ਕਰਾਂ ॥੧॥

ਪਦ ਅਰਥ ਮਾਗਉ = ਮੈਂ ਮੰਗਾਂ। ਥਿਰੁ = ਸਦਾ ਟਿਕੇ ਰਹਿਣ ਵਾਲਾ। ਨ ਰਹਾਈ = ਨ ਰਹੈ, ਨਹੀਂ ਰਹਿੰਦਾ। ਹਰਿ = ਹੇ ਹਰੀ! ਪਿਆਰੀ = ਮੈਂ ਪਿਆਰ ਕਰਾਂ ॥੧॥

SikhNet (Spanish)Pero, ¿qué puedo pedir si nada es permanente? Sólo bendíceme con Tu Amado Nombre. (1)

ਘਟਿ ਘਟਿ; ਰਵਿ ਰਹਿਆ ਬਨਵਾਰੀ ॥

ghatt ghatt; rav rahiaa banavaaree |

Sant Singh KhalsaIn each and every heart, the Lord, the Lord of the forest, is permeating and pervading.
Manmohan SinghThe flower girt Lord is contained in every heart.
Manmohan Singh (Punjabi)ਫੂਲ-ਮਾਲਾ ਵਾਲਾ ਸਾਈਂ ਹਰ ਦਿਲ ਅੰਦਰ ਰਮ ਰਿਹਾ ਹੈ।
Fareedkot Teekaਹੇ ਬਨਵਾਰੀ! ਤੂੰ ਘਟਿ ਘਟਿ ਮੇਂ ਰਮਣ ਕਰ ਰਹਾ ਹੈਂ॥
Prof. Sahib Singhਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ।

ਪਦ ਅਰਥ ਰਵਿ ਰਹਿਆ = ਵਿਆਪਕ ਹੋ ਰਿਹਾ ਹੈ। ਬਨਵਾਰੀ = ਪਰਮਾਤਮਾ।

SikhNet (Spanish)Mi Señor adornado de guirnaldas prevalece en todos los corazones.

ਜਲਿ ਥਲਿ ਮਹੀਅਲਿ ਗੁਪਤੋ ਵਰਤੈ; ਗੁਰਸਬਦੀ ਦੇਖਿ ਨਿਹਾਰੀ ਜੀਉ ॥ ਰਹਾਉ ॥

jal thal maheeal gupato varatai; gurasabadee dekh nihaaree jeeo | rahaau |

Sant Singh KhalsaIn the water, on the land, and in the sky, He is pervading but hidden; through the Word of the Guru's Shabad, He is revealed. ||Pause||
Manmohan SinghIn ocean, earth and sky, He is unmanifestly contained and by Guru's instruction, His sight is seen. Pause.
Manmohan Singh (Punjabi)ਸਮੁੰਦਰ, ਧਰਤੀ ਤੇ ਅਸਮਾਨ ਵਿੱਚ ਉਹ ਲੁਕ ਕੇ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਸ ਦਾ ਦੀਦਾਰ ਦੇਖਿਆ ਜਾਂਦਾ ਹੈ। ਠਹਿਰਾਉ।
Fareedkot Teekaਪਤਾਲ ਔ ਧਰਤੀ ਪੁਨਾ ਅਕਾਸ ਮੇਂ ਗੁਪਤ ਰੂਪ ਹੋ ਕਰ ਸਰਬਤ੍ਰ ਵਰਤ ਰਹਾ ਹੈਂ, ਗੁਰੋਂ ਕੇ ਉਪਦੇਸ਼ ਵਾਲਿਓਂ ਕੀ ਬੁਧੀ ਤੇਰੇ ਕੋ (ਨਿਹਾਰੀ) ਦੇਖਨੇ ਵਾਲੀ ਹੈ। ਜੀਉ ਪਦ ਸੰਬੋਧਨ ਹੈ॥ ਰਹਾਉ ॥
Prof. Sahib Singhਪਾਣੀ ਵਿਚ ਧਰਤੀ ਵਿਚ, ਧਰਤੀ ਦੇ ਉਪਰ ਆਕਾਸ਼ ਵਿਚ ਹਰ ਥਾਂ ਮੌਜੂਦ ਹੈ ਪਰ ਲੁਕਿਆ ਹੋਇਆ ਹੈ। (ਹੇ ਮਨ!) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਵੇਖ! ਰਹਾਉ॥

ਪਦ ਅਰਥ ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਦੇਖਿ ਨਿਹਾਰੀ = ਦੇਖਿ ਨਿਹਾਰਿ, ਚੰਗੀ ਤਰ੍ਹਾਂ ਵੇਖ ॥ ਰਹਾਉ॥

SikhNet (Spanish)Él compenetra las aguas, la tierra y el espacio, y aunque Invisible, se nos revela a través de la Palabra del Shabd del Guru. (Pausa)

ਮਰਤ ਪਇਆਲ ਅਕਾਸੁ ਦਿਖਾਇਓ; ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ॥

marat peaal akaas dikhaaeo; gur satigur kirapaa dhaaree jeeo |

Sant Singh KhalsaIn this world, in the nether regions of the underworld, and in the Akaashic Ethers, the Guru, the True Guru, has shown me the Lord; He has showered me with His Mercy.
Manmohan SinghShowering his benediction, the great True Guru has shown me the Lord, in the mortal world, nether world and the firmament.
Manmohan Singh (Punjabi)ਆਪਣੀ ਮਿਹਰ ਧਾਰ ਕੇ ਵਿਸ਼ਾਲ ਸੱਚੇ ਗੁਰਾਂ ਨੇ ਮੈਨੂੰ ਸਾਹਿਬ, ਮਾਤ ਲੋਕ, ਪਾਤਾਲ ਅਤੇ ਅਸਮਾਨ ਵਿੱਚ ਵਿਖਾਲ ਦਿੱਤਾ ਹੈ।
Fareedkot Teekaਹੇ ਅਕਾਲ ਪੁਰਖ! ਜਬ (ਗੁਰ) ਬੜੇ ਸਤਗੁਰੋਂ ਨੇ ਕਿਰਪਾ ਧਾਰਨ ਕਰੀ ਹੈ ਤਬ ਪ੍ਰਿਥੀ ਪਤਾਲ ਅਕਾਸ ਸਰਬਤ੍ਰ ਮੇਂ ਪੂਰਨ ਤੇਰਾ ਸਰੂਪ ਦਿਖਾਇ ਦੀਆ ਹੈ॥
Prof. Sahib Singhਗੁਰੂ ਨੇ ਸਤਿਗੁਰੂ ਨੇ ਕਿਰਪਾ ਕੀਤੀ ਤੇ ਜੀਵ ਨੂੰ ਪ੍ਰਭੂ ਦੀ ਹੋਂਦ, ਧਰਤੀ, ਆਕਾਸ਼ ਤੇ ਪਾਤਾਲ ਵਿਚ ਵਿਖਾ ਦਿੱਤੀ।

ਪਦ ਅਰਥ ਮਰਤ = ਮਾਤ ਲੋਕ, ਇਹ ਧਰਤੀ। ਪਇਆਲ = ਪਾਤਾਲ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰ ਨੇ।

SikhNet (Spanish)Cuando el Guru Verdadero me mostró Su Compasión, me reveló la Presencia del Señor en el mundo de los mortales, en los bajos mundos y en los cielos.

ਸੋ ਬ੍ਰਹਮੁ ਅਜੋਨੀ. ਹੈ ਭੀ ਹੋਨੀ; ਘਟ ਭੀਤਰਿ ਦੇਖੁ ਮੁਰਾਰੀ ਜੀਉ ॥੨॥

so braham ajonee. hai bhee honee; ghatt bheetar dekh muraaree jeeo |2|

Sant Singh KhalsaHe is the unborn Lord God; He is, and shall ever be. Deep within your heart, behold Him, the Destroyer of ego. ||2||
Manmohan SinghHe, the unborn Lord is and shall also ever be. In thy heart behold thou Him, the Enemy of pride.
Manmohan Singh (Punjabi)ਉਹ ਅਜਨਮਾ ਪ੍ਰਭੂ ਹੈ ਅਤੇ ਅੱਗੇ ਨੂੰ ਭੀ ਹੋਵੇਗਾ। ਆਪਣੇ ਦਿਲ ਅੰਦਰ ਤੂੰ ਉਸ ਹੰਕਾਰ ਦੇ ਵੈਰੀ ਨੂੰ ਤੱਕ।
Fareedkot Teekaਹੇ ਸ੍ਵਾਮੀ! ਜੋ ਤੂੰ ਅਜੋਨੀ ਅਬ ਹੈ ਭੀ ਬਹੁੜੋ (ਹੋਨੀ) ਹੋਵਨੇ ਵਾਲਾ ਹੈਂ ਔ ਮੁਰਾਰੀ ਬ੍ਰਹਮ ਹੈਂ, ਸੋ ਤੇਰੇ ਕੋ ਭਗਤੋਂ ਨੇ ਅਪਨੇ ਘਟ ਮੇਂ ਦੇਖ ਲੀਆ ਹੈ॥੨॥
Prof. Sahib Singhਉਹ ਪਰਮਾਤਮਾ ਜੂਨਾਂ ਵਿਚ ਨਹੀਂ ਆਉਂਦਾ, ਹੁਣ ਭੀ ਮੌਜੂਦ ਹੈ ਅਗਾਂਹ ਨੂੰ ਮੌਜੂਦ ਰਹੇਗਾ, ਉਸ ਪ੍ਰਭੂ ਨੂੰ ਤੂੰ ਆਪਣੇ ਹਿਰਦੇ ਵਿਚ (ਵੱਸਦਾ) ਵੇਖ ॥੨॥

ਪਦ ਅਰਥ ਹੈ ਭੀ = ਹੁਣ ਭੀ ਮੌਜੂਦ ਹੈ। ਹੋਨੀ = ਅਗਾਂਹ ਨੂੰ ਭੀ ਮੌਜੂਦ ਰਹੇਗਾ ॥੨॥

SikhNet (Spanish)El Señor no es puesto en ningún vientre; Él es y siempre será. ¡Muy en lo profundo de tu corazón, Encuéntralo y Contémplalo, es el Destructor del ego negativo! (2)

Open this shabad (11 lines, Angs 597-598) →

Ang 597 of 1430