ੴ

ਸਿੱਖਬਾਣੀ · SikhBani

ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ ॥

paarabraham prabh megh patthaaeaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 106 · 13 lines
Translations

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino

ਪਾਰਬ੍ਰਹਮਿ ਪ੍ਰਭਿ; ਮੇਘੁ ਪਠਾਇਆ ॥

paarabraham prabh; megh patthaaeaa |

Sant Singh KhalsaThe Supreme Lord God has unleashed the rain clouds.
Manmohan SinghThe Lofty Lord Master has sent the cloud.
Manmohan Singh (Punjabi)ਉਚੇ ਸੁਆਮੀ ਮਾਲਕ ਨੇ ਬੱਦਲ ਭੇਜਿਆ ਹੈ।
Fareedkot Teekaਹੇ ਭਾਈ! ਪਾਰਬ੍ਰਹਮੁ ਪ੍ਰਭੂ ਨੇ ਗੁਰੂ ਰੂਪ ਬਾਦਲ ਭੇਜਿਆ ਹੈ॥
Prof. Sahib Singh(ਜਿਵੇਂ ਜਦੋਂ ਭੀ) ਪਾਰਬ੍ਰਹਮ ਪ੍ਰਭੂ ਨੇ ਬੱਦਲ ਘੱਲਿਆ,

ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਪ੍ਰਭਿ = ਪ੍ਰਭੂ ਨੇ। ਮੇਘ = ਬੱਦਲ। ਪਠਾਇਆ = ਭੇਜਿਆ।

SikhNet (Spanish)El Señor Supremo ha enviado la lluvia

ਜਲਿ ਥਲਿ ਮਹੀਅਲਿ; ਦਹ ਦਿਸਿ ਵਰਸਾਇਆ ॥

jal thal maheeal; deh dis varasaaeaa |

Sant Singh KhalsaOver the sea and over the land-over all the earth's surface, in all directions, He has brought the rain.
Manmohan SinghIn ten directions and over sea land He has caused it to rain.
Manmohan Singh (Punjabi)ਦਸਾਂ ਹੀ ਪਾਸਿਆਂ ਵਿੱਚ ਅਤੇ ਸਮੁੰਦਰ ਤੇ ਧਰਤੀ ਉਤੇ ਉਸ ਨੇ ਮੀਂਹ ਵਰ੍ਹਾਇਆ ਹੈ।
Fareedkot Teekaਔਰ ਤਿਸ ਨੇ ਜਲ ਥਲ ਪ੍ਰਿਥੀ ਅਕਾਸੁ ਦਸੋਂ ਦਿਸਾ ਮੇਂ ਜਲ ਵਰਸਾਇਆ ਹੈ, ਭਾਵ ਏਹਿ ਕਿ ਉੱਤਮ, ਮਧਮ, ਕਨਿਸ੍ਟ ਸਰਬ ਅਧਿਕਾਰੀਓਂ ਕੋ ਉਪਦੇਸ਼ ਕੀਯਾ ਹੈ॥
Prof. Sahib Singhਤੇ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਦਸੀਂ ਪਾਸੀਂ ਵਰਖਾ ਕਰ ਦਿੱਤੀ,

ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ। ਦਹ ਦਿਸਿ = ਦਸੀਂ ਪਾਸੀਂ।

SikhNet (Spanish)en diez direcciones sobre mar y tierra.

ਸਾਂਤਿ ਭਈ. ਬੁਝੀ ਸਭ ਤ੍ਰਿਸਨਾ; ਅਨਦੁ ਭਇਆ. ਸਭ ਠਾਈ ਜੀਉ ॥੧॥

saant bhee. bujhee sabh trisanaa; anad bheaa. sabh tthaaee jeeo |1|

Sant Singh KhalsaPeace has come, and the thirst of all has been quenched; there is joy and ecstasy everywhere. ||1||
Manmohan SinghPeace has ensued. All the thirst is quenched and there is joy at all the places.
Manmohan Singh (Punjabi)ਠੰਢ ਚੈਨ ਵਰਤ ਗਈ ਹੈ। ਸਾਰੀ ਤੇਹ ਮਿਟ ਗਈ ਹੈ, ਅਤੇ ਸਾਰੀਆਂ ਥਾਵਾਂ ਤੇ ਖੁਸ਼ੀ ਹੋ ਗਈ ਹੈ।
Fareedkot Teekaਤਿਸ ਗੁਰ ਉਪਦੇਸ਼ ਰੂਪੀ ਵਰਸਾ ਸੇ ਸੰਪੂਰਨ ਤ੍ਰਿਸਨਾ ਬੁਝਣੇ ਸੇ ਸਾਂਤੀ ਭਈ ਹੈ ਔਰ ਸਰਬ ਅਸਥਾਨੋਂ ਮੇਂ ਅਨੰਦੁ ਹੋਇਆ ਹੈ॥੧॥
Prof. Sahib Singh(ਜਿਸ ਦੀ ਬਰਕਤਿ ਨਾਲ ਜੀਵਾਂ ਦੇ ਅੰਦਰ) ਠੰਢ ਪੈ ਗਈ, ਸਭਨਾਂ ਦੀ ਤ੍ਰੇਹ ਮਿਟ ਗਈ ਤੇ ਸਭ ਥਾਈਂ ਖ਼ੁਸ਼ੀ ਹੀ ਖ਼ੁਸ਼ੀ ਹੋ ਗਈ (ਇਸੇ ਤਰ੍ਹਾਂ ਅਕਾਲ ਪੁਰਖ ਨੇ ਗੁਰੂ ਨੂੰ ਘੱਲਿਆ ਜਿਸ ਨੇ ਪ੍ਰਭੂ ਦੇ ਨਾਮ ਦੀ ਵਰਖਾ ਕੀਤੀ ਤਾਂ ਸਭ ਜੀਵਾਂ ਦੇ ਹਿਰਦੇ ਵਿਚ ਸ਼ਾਂਤੀ ਪੈਦਾ ਹੋਈ ਸਭ ਦੀ ਮਾਇਕ ਤ੍ਰਿਸ਼ਨਾ ਮਿਟ ਗਈ, ਤੇ ਸਭ ਦੇ ਹਿਰਦਿਆਂ ਵਿਚ ਆਤਮਕ ਆਨੰਦ ਪੈਦਾ ਹੋਇਆ) ॥੧॥

ਪਦ ਅਰਥ ਤ੍ਰਿਸਨਾ = ਤ੍ਰੇਹ। ਠਾਈ = ਥਾਵਾਂ ਵਿਚ ॥੧॥

SikhNet (Spanish)Por todas partes desborda el agua. Hay Paz; el hambre de todos ha sido saciada, y por todos lados hay Contentamiento, oh Amado. (1)

ਸੁਖਦਾਤਾ; ਦੁਖ ਭੰਜਨਹਾਰਾ ॥

sukhadaataa; dukh bhanjanahaaraa |

Sant Singh KhalsaHe is the Giver of Peace, the Destroyer of pain.
Manmohan SinghGod is the giver of comfort and the destroyer of distress.
Manmohan Singh (Punjabi)ਵਾਹਿਗੁਰੂ ਆਰਾਮ ਦੇਣਹਾਰ ਅਤੇ ਤਕਲੀਫ ਰਫਾ ਕਰਨ ਵਾਲਾ ਹੈ।
Fareedkot Teekaਹੇ ਭਾਈ! ਸੋ ਹਰੀ ਸੁਖੋਂ ਕੇ ਦੇਣੇ ਵਾਲਾ ਹੈ ਔਰ ਦੁਖੋਂ ਕੇ ਨਾਸ ਕਰਨੇ ਵਾਲਾ ਹੈ॥
Prof. Sahib Singh(ਸਭ ਜੀਵਾਂ ਨੂੰ) ਸੁਖ ਦੇਣ ਵਾਲਾ (ਸਭ ਦੇ) ਦੁੱਖ ਦੂਰ ਕਰਨ ਵਾਲਾ ਪਰਮਾਤਮਾ -

ਪਦ ਅਰਥ ਭੰਜਨਹਾਰਾ = ਨਾਸ ਕਰਨ ਵਾਲਾ।

SikhNet (Spanish)Él, el Dador de la Paz, es el Disipador de la tristeza;

ਆਪੇ ਬਖਸਿ; ਕਰੇ ਜੀਅ ਸਾਰਾ ॥

aape bakhas; kare jeea saaraa |

Sant Singh KhalsaHe gives and forgives all beings.
Manmohan SinghHe Himself gives gifts to all the beings.
Manmohan Singh (Punjabi)ਉਹ ਖੁਦ ਹੀ ਸਾਰਿਆਂ ਜੀਵਾਂ ਨੂੰ ਦਾਤਾਂ ਦਿੰਦਾ ਹੈ।
Fareedkot Teekaਔਰ ਆਪ ਹੀ ਬਖਸਸ ਕਰਤਾ ਹੈ ਔਰ ਜੀਵੋਂ ਕੀ (ਸਾਰਾ) ਸੰਭਾਲ ਕਰਤਾ ਹੈ॥
Prof. Sahib Singhਆਪ ਹੀ ਮਿਹਰ ਕਰ ਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ।

ਪਦ ਅਰਥ ਜੀਅ ਸਾਰਾ = ਜੀਵਾਂ ਦੀ ਸਾਰ, ਜੀਵਾਂ ਦੀ ਸੰਭਾਲ।

SikhNet (Spanish)Él, en Su Misericordia cuida nuestra Alma,

ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ; ਪਇ ਪੈਰੀ ਤਿਸਹਿ ਮਨਾਈ ਜੀਉ ॥੨॥

apane keete no aap pratipaale; pe pairee tiseh manaaee jeeo |2|

Sant Singh KhalsaHe Himself nurtures and cherishes His Creation. I fall at His Feet and surrender to Him. ||2||
Manmohan SinghHis creation, He Himself nurtures Falling at His feet I propitiate Him.
Manmohan Singh (Punjabi)ਆਪਣੀ ਰਚਨਾ ਨੂੰ ਉਹ ਆਪੇ ਹੀ ਪਾਲਦਾ ਪੋਸਦਾ ਹੈ। ਉਸ ਦੇ ਪਗੀ ਡਿਗ ਕੇ ਮੈਂ ਉਸ ਨੂੰ ਪ੍ਰਸੰਨ ਕਰਦਾ ਹਾਂ।
Fareedkot Teekaਆਪਨੇ ਕੀਏ ਹੂਏ ਜੀਵ ਕੀ ਆਪ ਹੀ ਪ੍ਰਤਿਪਾਲਾ ਕਰਤਾ ਹੈ, ਯਾਂ ਤੇ ਤਿਸਕੇ ਚਰਨੋਂ ਮੇਂ ਪੜ ਕਰ ਕੇ ਮਨਾਈਏ॥੨॥
Prof. Sahib Singhਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਪਾਲਣਾ ਕਰਦਾ ਹੈ। ਮੈਂ ਉਸ ਦੇ ਚਰਨਾਂ ਤੇ ਢਹਿ ਕੇ ਉਸ ਨੂੰ ਹੀ ਪ੍ਰਸੰਨ ਕਰਨ ਦਾ ਜਤਨ ਕਰਦਾ ਹਾਂ ॥੨॥

ਪਦ ਅਰਥ ਨੋ = ਨੂੰ। ਪਇ = ਪੈ ਕੇ। ਤਿਸਹਿ = ਉਸ ਨੂੰ ਹੀ {ਨੋਟ: ਲਫ਼ਜ਼ 'ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹਿ' ਕਾਰਨ ਉਡ ਗਿਆ ਹੈ}। ਮਨਾਈ = ਮਨਾਈਂ, ਮੈਂ ਮਨਾਂਦਾ ਹਾਂ ॥੨॥

SikhNet (Spanish)es Él Quien sustenta a todas las criaturas, cae a Sus Pies, y reconcílialo contigo. (2)

ਜਾ ਕੀ ਸਰਣਿ ਪਇਆ; ਗਤਿ ਪਾਈਐ ॥

jaa kee saran peaa; gat paaeeai |

Sant Singh KhalsaSeeking His Sanctuary, salvation is obtained.
Manmohan SinghBy seeking whose shelter emancipation is obtained,
Manmohan Singh (Punjabi)ਜਿਸ ਦੀ ਸ਼ਰਣਾਗਤ ਸੰਭਾਲਣ ਦੁਆਰਾ ਮੁਕਤੀ ਪਰਾਪਤ ਹੁੰਦੀ ਹੈ,
Fareedkot Teekaਕਿਉਂਕਿ ਜਿਸ ਵਾਹਿਗੁਰੂ ਕੀ ਸਰਣਿ ਪੜਨੇ ਸੇ (ਗਤਿ) ਮੋਖ੍ਯ ਪਾਈਤੀ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦਾ ਆਸਰਾ ਲਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ,

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ।

SikhNet (Spanish)Buscando su Santuario se obtiene salvación.

ਸਾਸਿ ਸਾਸਿ; ਹਰਿ ਨਾਮੁ ਧਿਆਈਐ ॥

saas saas; har naam dhiaaeeai |

Sant Singh KhalsaWith each and every breath, I meditate on the Lord's Name.
Manmohan Singhmeditate with every breath on the Name of God.
Manmohan Singh (Punjabi)ਉਸ ਪ੍ਰਭੂ ਦਾ ਆਪਣੇ ਹਰ ਸੁਆਸ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
Fareedkot Teekaਤਿਤੁ ਹਰੀ ਕੇ ਨਾਮ ਕਾ ਸ੍ਵਾਸੁ ਸ੍ਵਾਸੁ ਧਿਆਉਨਾ ਕਰੀਏ॥
Prof. Sahib Singhਉਸ ਹਰੀ ਦਾ ਨਾਮ ਹਰੇਕ ਸਾਹ ਦੇ ਨਾਲ ਚੇਤੇ ਕਰਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ।

SikhNet (Spanish)Medita en Su Nombre con cada respiración, porque es Él Quien te da Sosiego.

ਤਿਸੁ ਬਿਨੁ. ਹੋਰੁ ਨ ਦੂਜਾ ਠਾਕੁਰੁ; ਸਭ ਤਿਸੈ ਕੀਆ ਜਾਈ ਜੀਉ ॥੩॥

tis bin. hor na doojaa tthaakur; sabh tisai keea jaaee jeeo |3|

Sant Singh KhalsaWithout Him, there is no other Lord and Master. All places belong to Him. ||3||
Manmohan SinghWithout Him there is no other second Master. All the places are but His.
Manmohan Singh (Punjabi)ਉਸ ਦੇ ਬਗੈਰ ਹੋਰਸ ਕੋਈ ਦੂਸਰਾ ਮਾਲਕ ਨਹੀਂ। ਸਾਰੀਆਂ ਥਾਵਾਂ ਕੇਵਲ ਉਸੇ ਦੀਆਂ ਹੀ ਹਨ।
Fareedkot Teekaਤਿਸ ਵਾਹਿਗੁਰੂ ਸੇ ਬਿਨਾਂ ਔਰ ਦੂਸਰਾ ਠਾਕੁਰ ਨਹੀਂ ਹੈ, ਕਿਉਂਕਿ ਸਰਬ ਜਗਾ ਤਿਸੀ ਕੀਆਂ ਹੈ॥੩॥ ਐਸੀ ਬੇਨਤੀ ਕਰੀਏ:
Prof. Sahib Singhਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਪਾਲਣਹਾਰ ਨਹੀਂ ਹੈ, ਸਾਰੀਆਂ ਥਾਵਾਂ ਉਸੇ ਦੀਆਂ ਹੀ ਹਨ (ਸਭ ਜੀਵਾਂ ਵਿਚ ਉਹ ਆਪ ਹੀ ਵੱਸ ਰਿਹਾ ਹੈ) ॥੩॥

ਪਦ ਅਰਥ ਤਿਸੈ ਕੀਆ = ਉਸ ਦੀਆਂ ਹੀ। ਜਾਈ = ਥਾਵਾਂ ॥੩॥

SikhNet (Spanish)Sin Él, no hay ningún otro maestro; Él es el Regente en todas partes.(3)

ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥

teraa maan taan prabh teraa |

Sant Singh KhalsaYours is the Honor, God, and Yours is the Power.
Manmohan SinghThine is the honour and Thine O lord is the strength of mine.
Manmohan Singh (Punjabi)ਤੇਰੀ ਹੀ ਹੈ ਮੇਰੀ ਇਜ਼ਤ ਤੇ ਤੇਰੀ ਹੀ ਹੈ, ਹੇ ਮੇਰੇ ਸਾਈਂ! ਮੇਰੀ ਤਾਕਤ।
Fareedkot Teekaਹੇ ਪ੍ਰਭੁ! ਤੇਰਾ ਹੀ ਮਾਨੁ ਹੈ ਔਰ ਤੇਰਾ ਹੀ ਬਲੁ ਹੈ॥
Prof. Sahib Singhਹੇ ਪ੍ਰਭੂ! ਮੈਨੂੰ ਤੇਰਾ ਹੀ ਮਾਣ ਹੈ ਮੈਨੂੰ ਤੇਰਾ ਹੀ ਆਸਰਾ ਹੈ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Yo me apoyo, oh Maestro, en Tu Poder,

ਤੂੰ ਸਚਾ ਸਾਹਿਬੁ; ਗੁਣੀ ਗਹੇਰਾ ॥

toon sachaa saahib; gunee gaheraa |

Sant Singh KhalsaYou are the True Lord and Master, the Ocean of Excellence.
Manmohan SinghThou art my True Lord an ocean of excellences.
Manmohan Singh (Punjabi)ਤੂੰ ਹੀ ਹੈ ਮੇਰਾ ਸੱਚਾ ਸੁਆਮੀ, ਵਡਿਆਈਆਂ ਦਾ ਸਮੁੰਦਰ।
Fareedkot Teekaਤੂੰ ਸਚਾ ਸਾਹਿਬੁ ਗੁਣੋਂ ਕੇ ਗ੍ਰਹਣ ਕਰਣੇ ਵਾਲਾ ਹੈਂ॥
Prof. Sahib Singhਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ, ਤੂੰ ਸਾਰੇ ਗੁਣਾਂ ਵਾਲਾ ਹੈਂ ਤੇਰੇ ਗੁਣਾਂ ਦੀ ਹਾਥ ਨਹੀਂ ਪਾਈ ਜਾ ਸਕਦੀ।

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਗਹੇਰਾ = ਡੂੰਘਾ।

SikhNet (Spanish)porque eres el Verdadero Señor, el Tesoro de todo lo bueno.

ਨਾਨਕੁ ਦਾਸੁ ਕਹੈ ਬੇਨੰਤੀ; ਆਠ ਪਹਰ ਤੁਧੁ ਧਿਆਈ ਜੀਉ ॥੪॥੩੪॥੪੧॥

naanak daas kahai benantee; aatth pehar tudh dhiaaee jeeo |4|34|41|

Sant Singh KhalsaServant Nanak utters this prayer: may I meditate on You twenty-four hours a day. ||4||34||41||
Manmohan SinghSerf Nanak makes a supplication Throughout the eight watches of the day I reflect upon Thee.
Manmohan Singh (Punjabi)ਨਫਰ ਨਾਨਕ ਇਕ ਪ੍ਰਾਰਥਨਾ ਕਰਦਾ ਹੈ। ਦਿਨ ਦੇ ਅਠੇ ਪਹਿਰ ਹੀ ਮੈਂ ਤੇਰਾ ਅਰਾਧਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਾਸੁ ਏਹ ਬੇਨਤੀ ਕਰਤਾ ਹੂੰ ਕਿ ਮੈਂ ਆਠ ਪਹਰ ਤੇਰੇ ਕੋ ਧਿਆਊਂ॥੪॥੩੪॥੪੧॥
Prof. Sahib Singhਹੇ ਪ੍ਰਭੂ! (ਤੇਰਾ) ਦਾਸ ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ (ਕਿ ਮਿਹਰ ਕਰ) ਮੈਂ ਅੱਠੇ ਪਹਰ ਤੈਨੂੰ ਯਾਦ ਕਰਦਾ ਰਹਾਂ ॥੪॥੩੪॥੪੧॥

ਪਦ ਅਰਥ ਧਿਆਈ = ਮੈਂ ਧਿਆਉਂਦਾ ਹਾਂ ॥੪॥

SikhNet (Spanish)Tu Esclavo Nanak reza, oh Señor, bendíceme para que pueda meditar en Ti noche y día. (4-34-41)
Answers quote the Granth verbatim with Ang citations. AI commentary is not Gurbani and not a religious ruling.