ੴ

ਸਿੱਖਬਾਣੀ · SikhBani

Ang 106

Sri Guru Granth Sahib · Raag Maajh · 4 shabads, 45 lines
Translations
Shabad Guru Arjan Dev Ji Raag Maajh continued from Ang 105

ਸਰਬ ਜੀਆ ਕਉ ਦੇਵਣਹਾਰਾ ॥

sarab jeea kau devanahaaraa |

Sant Singh KhalsaHe is the Giver of all souls.
Manmohan SinghThe Lord is the giver of all the living beings.
Manmohan Singh (Punjabi)ਸੁਆਮੀ ਸਾਰਿਆਂ ਜੀਵਾਂ ਨੂੰ ਦੇਣਵਾਲਾ ਹੈ।
Fareedkot Teekaਜੋ ਵਾਹਿਗੁਰੂ ਸਰਬ ਜੀਵੋਂ ਕੋ ਦਾਨ ਦੇਵਣੇ ਵਾਲਾ ਹੈ॥
Prof. Sahib Singhਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਦੀ ਸਮਰੱਥਾ ਰੱਖਦਾ ਹੈ,

ਪਦ ਅਰਥ ਕਊ = ਨੂੰ।

SikhNet (Spanish)Él, el Señor, es el Dador de todo;

ਗੁਰ ਪਰਸਾਦੀ ਨਦਰਿ ਨਿਹਾਰਾ ॥

gur parasaadee nadar nihaaraa |

Sant Singh KhalsaBy Guru's Grace, He blesses us with His Glance of Grace.
Manmohan SinghBy the Guru's grace I have seen Him with mine eyes.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ।
Fareedkot Teekaਸੋ ਗੁਰ ਕਿਰਪਾ ਕਰ ਕੇ ਗ੍ਯਾਨ ਦ੍ਰਿਸਟੀ ਸੇ ਦੇਖਾ ਜਾਤਾ ਹੈ॥
Prof. Sahib Singhਉਸ ਪ੍ਰਭੂ ਨੇ ਗੁਰੂ ਦੀ ਕਿਰਪਾ ਨਾਲ (ਮੈਨੂੰ ਭੀ) ਮਿਹਰ ਦੀ ਨਿਗਾਹ ਨਾਲ ਤੱਕਿਆ,

ਪਦ ਅਰਥ ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਰਾ = ਵੇਖਦਾ ਹੈ।

SikhNet (Spanish)por la Gracia del Guru, Él nos bendice con Su Mirada de Misericordia.

ਜਲ ਥਲ ਮਹੀਅਲ ਸਭਿ ਤ੍ਰਿਪਤਾਣੇ; ਸਾਧੂ ਚਰਨ ਪਖਾਲੀ ਜੀਉ ॥੩॥

jal thal maheeal sabh tripataane; saadhoo charan pakhaalee jeeo |3|

Sant Singh KhalsaThe beings in the water, on the land and in the sky are all satisfied; I wash the Feet of the Holy. ||3||
Manmohan SinghThe beings of the ocean land and sky are all satiated. I wash the feet of the Saint-Guru.
Manmohan Singh (Punjabi)ਸਮੁੰਦਰ, ਧਰਤੀ ਤੇ ਅਸਮਾਨ ਦੇ ਸਮੂਹ ਜੀਵ ਧਰਾਪ ਗਏ ਹਨ। ਮੈਂ ਸੰਤ-ਗੁਰਾਂ ਦੇ ਪੈਰ ਧੋਦਾਂ ਹਾਂ।
Fareedkot Teekaਜਿਨੋਂ ਨੇ ਸੰਤੋਂ ਕੇ ਚਰਣ (ਪਖਾਲੀ) ਧੋਏ ਹੈਂ, ਸੋ ਜਲੋਂ ਕੇ ਅਸਥਲ ਪਤਾਲ (ਮਹੀ) ਪ੍ਰਿਥੀ (ਅਲ) ਅਕਾਮ ਸਰਬ ਮੇਂ ਹਰੀ ਕੋ ਪੂਰਣ ਜਾਨ ਕਰ ਕੇ ਮਨ ਤਨ ਕਰ ਤ੍ਰਿਪਤਿ ਭਏ ਹੈਂ॥੩॥
Prof. Sahib Singh(ਜਿਸ ਦੀ ਕਿਰਪਾ ਨਾਲ) ਪਾਣੀ ਧਰਤੀ ਤੇ ਧਰਤੀ ਦੇ ਉਪਰਲੇ ਪੁਲਾੜ (ਦੇ) ਸਾਰੇ ਜੀਅ ਜੰਤ ਉਸ ਦੀਆਂ ਦਾਤਾਂ ਨਾਲ) ਰੱਜ ਰਹੇ ਹਨ, (ਉਸ ਨੇ ਮੇਰੇ ਹਿਰਦੇ ਵਿਚ ਨਾਮ ਵਰਖਾ ਕਰਕੇ ਮੈਨੂੰ ਮਾਇਆ ਦੀ ਤ੍ਰਿਸ਼ਨਾ ਵਲੋਂ ਰਜਾ ਦਿੱਤਾ, ਤਾਹੀਏਂ) ਮੈਂ ਗੁਰੂ ਦੇ ਚਰਨ ਧੋਂਦਾ ਹਾਂ ॥੩॥

ਪਦ ਅਰਥ ਮਹੀਅਲ = ਮਹੀ ਤਲ, ਧਰਤੀ ਦਾ ਉਪਰਲਾ ਪਾਸਾ, ਆਕਾਸ਼, ਪੁਲਾੜ। ਤ੍ਰਿਪਤਾਣੇ = ਰੱਜ ਗਏ। ਪਖਾਲੀ = ਪਖਾਲੀਂ, ਮੈਂ ਧੋਂਦਾ ਹਾਂ ॥੩॥

SikhNet (Spanish)Las tierras, los mares, los glaciares y los espacios interiores, están compenetrados de Su Presencia. Lavo los Pies al Guru, Quien me lleva con mi Señor.

ਮਨ ਕੀ ਇਛ ਪੁਜਾਵਣਹਾਰਾ ॥

man kee ichh pujaavanahaaraa |

Sant Singh KhalsaHe is the Fulfiller of the desires of the mind.
Manmohan SinghLord is the fulfiller of mind's aspiration.
Manmohan Singh (Punjabi)ਪ੍ਰਭੂ ਚਿੱਤ ਦੀ ਖਾਹਿਸ਼ ਪੂਰੀ ਕਰਨ ਵਾਲਾ ਹੈ।
Fareedkot Teekaਜੋ ਹਰੀ ਮਨ ਕੀ ਚਾਹ ਪੂਰੀ ਕਰਨੇ ਵਾਲਾ ਹੈ॥
Prof. Sahib Singhਪਰਮਤਾਮਾ ਸਭ ਜੀਵਾਂ ਦੇ ਮਨ ਦੀ ਕਾਮਨਾ ਪੂਰੀ ਕਰਨ ਵਾਲਾ ਹੈ।

ਪਦ ਅਰਥ ਇਛਾ = ਇੱਛਾ।

SikhNet (Spanish)Sí, el Señor llena todo;

ਸਦਾ ਸਦਾ ਜਾਈ ਬਲਿਹਾਰਾ ॥

sadaa sadaa jaaee balihaaraa |

Sant Singh KhalsaForever and ever, I am a sacrifice to Him.
Manmohan SinghEver and ever I am a sacrifice unto Him.
Manmohan Singh (Punjabi)ਹਮੇਸ਼ਾਂ ਤੇ ਸਦੀਵ ਹੀ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।
Fareedkot Teekaਤਿਸ ਹਰੀ ਕੇ ਮਨ ਤਨ ਬਾਣੀ ਕਰ ਕੇ ਸਦਾ ਬਲਿਹਾਰਨੇ ਜਾਈਏ॥
Prof. Sahib Singhਮੈਂ ਉਸ ਤੋਂ ਸਦਾ ਹੀ ਸਦਾ ਹੀ ਸਦਕੇ ਜਾਂਦਾ ਹਾਂ।

ਪਦ ਅਰਥ ਜਾਈ = ਜਾਈਂ, ਮੈਂ ਜਾਂਦਾ ਹਾਂ।

SikhNet (Spanish)yo me ofrezco siempre y para siempre en sacrificio a Él.

ਨਾਨਕ. ਦਾਨੁ ਕੀਆ ਦੁਖ ਭੰਜਨਿ; ਰਤੇ ਰੰਗਿ ਰਸਾਲੀ ਜੀਉ ॥੪॥੩੨॥੩੯॥

naanak. daan keea dukh bhanjan; rate rang rasaalee jeeo |4|32|39|

Sant Singh KhalsaO Nanak, the Destroyer of pain has given this Gift; I am imbued with the Love of the Delightful Lord. ||4||32||39||
Manmohan SinghNanak the destroyer of pain has given me this gift and I am imbued with the love of Him who is the home of happiness.
Manmohan Singh (Punjabi)ਨਾਨਕ ਦਰਦ ਦੇ ਨਾਸ ਕਰਨ ਵਾਲੇ ਨੇ ਮੈਨੂੰ ਇਹ ਦਾਤ ਦਿਤੀ ਹੈ ਕਿ ਮੈਂ ਉਸ ਦੀ ਪ੍ਰੀਤ ਨਾਲ ਰੰਗਿਆ ਗਿਆ ਹਾਂ ਜੋ ਪ੍ਰਸੰਨਤਾ ਦਾ ਘਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦੁਖ ਨਾਸੁ ਕਰਤਾ ਵਾਹਿਗੁਰੂ ਨੇ ਜਿਨ ਕੋ ਸਤਸੰਗ ਰੂਪ ਦਾਨ ਦੀਆ ਹੈ, ਵਹੁ ਪੁਰਸ (ਰਸਾਲੀ) ਸੁੰਦਰ (ਰੰਗ) ਅਨੰਦ ਮੇਂ (ਰਤੇ) ਰਹਿਤੇ ਹੈਂ॥੪॥੩੨॥੩੯॥☬ਆਤਮ ਨਿਵੇਦਨ ਭਗਤੀ ਕਾ ਪ੍ਰਕਾਰ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! (ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ ਪ੍ਰਭੂ ਨੇ (ਜਿਨ੍ਹਾਂ ਨੂੰ ਨਾਮ ਦੀ) ਦਾਤ ਬਖ਼ਸ਼ੀ ਉਹ ਉਸ ਸਾਰੇ ਰਸਾਂ ਦੇ ਮਾਲਕ ਪ੍ਰਭੂ ਦੇ ਪ੍ਰੇਮ ਵਿਚ ਰੰਗੇ ਗਏ ॥੪॥੩੨॥੩੯॥

ਪਦ ਅਰਥ ਦੁਖ ਭੰਜਨਿ = ਦੁੱਖਾਂ ਦਾ ਨਾਸ ਕਰਨ ਵਾਲੇ ਪ੍ਰਭੂ ਨੇ। ਰੰਗਿ = ਪ੍ਰੇਮ ਵਿਚ। ਰਸਾਲੀ = {ਰਸ-ਆਲਯ} ਰਸਾਂ ਦਾ ਘਰ ਪ੍ਰਭੂ। ਰੰਗਿ ਰਸਾਲੀ = ਸਭ ਰਸਾਂ ਦੇ ਮਾਲਕ ਪ੍ਰਭੂ ਦੇ ਪ੍ਰੇਮ ਵਿਚ ॥੪॥

SikhNet (Spanish)Dice Nanak, el Señor Gozoso, el Disipador del miedo, me ha bendecido con Su Amor. (4-32-39)

Open this shabad (13 lines, Angs 105-106) →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਮਨੁ ਤਨੁ ਤੇਰਾ; ਧਨੁ ਭੀ ਤੇਰਾ ॥

man tan teraa; dhan bhee teraa |

Sant Singh KhalsaMind and body are Yours; all wealth is Yours.
Manmohan SinghMy soul and body are Thine, my wealth too is Thine.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਤੇਰੀਆਂ ਹਨ, ਮੇਰੀ ਦੌਲਤ ਭੀ ਤੇਰੀ ਹੈ।
Fareedkot Teekaਮਨ ਔਰ ਤਨ ਤੇਰਾ ਹੈ ਪੁਨਾ ਧਨ ਭੀ ਤੇਰਾ ਹੈ॥
Prof. Sahib Singhਹੇ ਸ੍ਰਿਸ਼ਟੀ ਦੇ ਪਾਲਕ! ਮੈਨੂੰ ਇਹ ਮਨ (ਜਿੰਦ) ਇਹ ਸਰੀਰ ਤੈਥੋਂ ਹੀ ਮਿਲਿਆ ਹੈ, (ਇਹ) ਧਨ ਭੀ ਤੇਰਾ ਹੀ ਦਿੱਤਾ ਹੋਇਆ ਹੈ।
SikhNet (Spanish)Tuyo es el cuerpo, Tuya la mente, Tuyas las riquezas,

ਤੂੰ ਠਾਕੁਰੁ ਸੁਆਮੀ; ਪ੍ਰਭੁ ਮੇਰਾ ॥

toon tthaakur suaamee; prabh meraa |

Sant Singh KhalsaYou are my God, my Lord and Master.
Manmohan SinghThou art my Lord Master Husband.
Manmohan Singh (Punjabi)ਤੂੰ ਮੇਰਾ ਸਾਹਿਬ ਮਾਲਕ ਤੇ ਸਿਰ ਦਾ ਸਾਈਂ ਹੈ।
Fareedkot Teekaਠਾਕੁਰ! ਤੂੰ ਮੇਰਾ ਸਮਰਥੁ ਸੁਆਮੀ ਹੈਂ॥
Prof. Sahib Singhਤੂੰ ਮੇਰਾ ਪਾਲਣਹਾਰ ਹੈਂ, ਤੂੰ ਮੇਰਾ ਸੁਆਮੀ ਹੈਂ, ਤੂੰ ਮੇਰਾ ਮਾਲਕ ਹੈਂ।
SikhNet (Spanish)porque Tú eres mi Señor, mi Maestro.

ਜੀਉ ਪਿੰਡੁ ਸਭੁ ਰਾਸਿ ਤੁਮਾਰੀ; ਤੇਰਾ ਜੋਰੁ ਗੋਪਾਲਾ ਜੀਉ ॥੧॥

jeeo pindd sabh raas tumaaree; teraa jor gopaalaa jeeo |1|

Sant Singh KhalsaBody and soul and all riches are Yours. Yours is the Power, O Lord of the World. ||1||
Manmohan SinghMy Life and body are all Thy capital and my power is from Thee, O the world cherisher!
Manmohan Singh (Punjabi)ਮੇਰੀ ਜਿੰਦੜੀ ਤੇ ਦੇਹਿ ਸਮੂਹ ਤੇਰੀ ਹੀ ਪੂੰਜੀ ਹੈ ਅਤੇ ਮੇਰੀ ਸਤਿਆ ਤੇਰੇ ਤੋਂ ਹੀ ਹੈ, ਹੇ ਸ੍ਰਿਸ਼ਟੀ ਦੇ ਪਾਲਕ।
Fareedkot Teekaਹੇ ਗੋਪਾਲ ਜੀ! ਜੀਉ ਪਿੰਡੁ ਸਭ ਤੁਮਾਰੀ ਹੀ ਪੂੰਜੀ ਹੈ ਔਰ ਮੇਰੇ ਕੋ ਤੇਰਾ ਹੀ ਬਲੁ ਹੈ॥੧॥
Prof. Sahib Singhਇਹ ਜਿੰਦ ਇਹ ਸਰੀਰ ਸਭ ਤੇਰਾ ਹੀ ਦਿੱਤਾ ਹੋਇਆ ਹੈ, ਹੇ ਗੋਪਾਲ! ਮੈਨੂੰ ਤੇਰਾ ਹੀ ਮਾਣ ਤਾਣ ਹੈ ॥੧॥

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਸਰਮਾਇਆ। ਗੋਪਾਲਾ = ਹੇ ਗੋਪਾਲ! ॥੧॥

SikhNet (Spanish)Mi cuerpo y mi vida también son Tuyos; Tuyo es el Poder, trabajando a través de ellos, oh Amado Señor. 1()

ਸਦਾ ਸਦਾ ਤੂੰਹੈ ਸੁਖਦਾਈ ॥

sadaa sadaa toonhai sukhadaaee |

Sant Singh KhalsaForever and ever, You are the Giver of Peace.
Manmohan SinghFor ever and aye Thou art the giver of peace.
Manmohan Singh (Punjabi)ਸਦੀਵ ਤੇ ਹਮੇਸ਼ਾਂ ਲਈ ਤੂੰ ਆਰਾਮ ਦੇਣ ਵਾਲਾ ਹੈ।
Fareedkot Teekaਤੂੰ ਹੀ ਸਦਾ ਸੁਖ ਕੇ ਦੇਣੇ ਵਾਲਾ ਹੈ॥
Prof. Sahib Singhਹੇ ਦਇਆਲ ਪ੍ਰਭੂ! ਸਦਾ ਤੋਂ ਹੀ ਸਦਾ ਤੋਂ ਹੀ ਮੈਨੂੰ ਤੂੰ ਹੀ ਸੁਖ ਦੇਣ ਵਾਲਾ ਹੈਂ।

ਪਦ ਅਰਥ ਤੂੰ ਹੈ = ਤੂੰ ਹੀ। ਸੁਖਦਾਈ = ਸੁਖ ਦੇਣ ਵਾਲਾ।

SikhNet (Spanish)Serás para siempre el Dador de Paz;

ਨਿਵਿ ਨਿਵਿ ਲਾਗਾ; ਤੇਰੀ ਪਾਈ ॥

niv niv laagaa; teree paaee |

Sant Singh KhalsaI bow down and fall at Your Feet.
Manmohan SinghI bow ever bow and fall at Thine feet.
Manmohan Singh (Punjabi)ਮੈਂ ਨਿਮਸਕਾਰ ਕਰਦਾ ਹਾਂ, ਸਦਾ ਨਿਮਸਕਾਰ ਕਰਦਾ ਹਾਂ ਅਤੇ ਤੇਰੇ ਪੈਰੀ ਪੈਦਾ ਹਾਂ।
Fareedkot Teekaਯਾਂ ਤੇ ਮੈਂ ਮਨ ਤਨ ਸੇ ਨਿਮ੍ਰ ਹੋ ਕਰ ਤੇਰੀ ਚਰਣੀ ਲਾਗਤਾ ਹੂੰ॥
Prof. Sahib Singhਮੈਂ ਸਦਾ ਨਿਊਂ ਨਿਊਂ ਕੇ ਤੇਰੀ ਹੀ ਪੈਰੀਂ ਲੱਗਦਾ ਹਾਂ।

ਪਦ ਅਰਥ ਨਿਵਿ = ਨਿਊਂ ਕੇ। ਪਾਈ = ਪੈਰੀਂ, ਚਰਨੀਂ।

SikhNet (Spanish)me postro humildemente ante Tus Graciosos Pies.

ਕਾਰ ਕਮਾਵਾ. ਜੇ ਤੁਧੁ ਭਾਵਾ; ਜਾ ਤੂੰ ਦੇਹਿ ਦਇਆਲਾ ਜੀਉ ॥੨॥

kaar kamaavaa. je tudh bhaavaa; jaa toon dehi deaalaa jeeo |2|

Sant Singh KhalsaI act as it pleases You, as You cause me to act, Kind and Compassionate Dear Lord. ||2||
Manmohan SinghIf it pleases Thee and when Thou givest me, O merciful One! will perform Thy service.
Manmohan Singh (Punjabi)ਜੇਕਰ ਤੈਨੂੰ ਚੰਗਾ ਲਗੇ ਅਤੇ ਜਦ ਤੂੰ ਦੇਵੇਂ ਹੇ ਮਿਹਰਬਾਨ ਪੁਰਖ! ਮੈਂ ਤੇਰੀ ਘਾਲ ਘਾਲਾਂਗਾ।
Fareedkot Teekaਹੇ ਦਯਾਲ! ਜੋ ਤੂ ਦੇਹਿ ਔਰ ਜੋ ਤੇਰੇ ਕੋ ਭਾਵੈ ਸੋ ਕਾਰ ਕਮਾਵਾਂ॥੨॥
Prof. Sahib Singhਜੇ ਤੇਰੀ ਰਜ਼ਾ ਹੋਵੇ ਤਾਂ ਮੈਂ ਉਹੀ ਕੰਮ ਕਰਾਂ ਜੇਹੜਾ ਤੂੰ (ਕਰਨ ਵਾਸਤੇ) ਮੈਨੂੰ ਦੇਵੇਂ ॥੨॥

ਪਦ ਅਰਥ ਜੋ ਕਾਰ = ਜੇਹੜੀ ਸੇਵਾ, ਜੇਹੜਾ ਕੰਮ ॥੨॥

SikhNet (Spanish)Hago lo que es Tu Voluntad, oh Señor, cuando en Tu Misericordia me bendices, oh Amado.(2)

ਪ੍ਰਭ ਤੁਮ ਤੇ ਲਹਣਾ; ਤੂੰ ਮੇਰਾ ਗਹਣਾ ॥

prabh tum te lahanaa; toon meraa gahanaa |

Sant Singh KhalsaO God, from You I receive; You are my decoration.
Manmohan SinghO Lord! from Thee alone I receive and Thou art my ornament.
Manmohan Singh (Punjabi)ਹੇ ਸੁਆਮੀ! ਮੈਂ ਕੇਵਲ ਤੇਰੇ ਕੋਲੋ ਹੀ ਲੈਂਦਾ ਹਾਂ ਅਤੇ ਤੂੰ ਹੀ ਮੇਰਾ ਜੇਵਰ ਹੈਂ।
Fareedkot Teekaਹੇ ਪ੍ਰਭੂ! ਮੇਰੇ ਕੋ ਤੇਰੇ ਸੇ ਲਾਭੁ ਹੈ ਔਰ ਤੂੰ ਮੇਰਾ (ਗਹਣਾ) ਭੂਸਣ ਵਤ ਸੋਭਾ ਕੇ ਦੇਣੇ ਵਾਲਾ ਹੈਂ॥
Prof. Sahib Singhਹੇ ਪ੍ਰਭੂ (ਸਾਰੇ ਪਦਾਰਥ) ਮੈਂ ਤੇਰੇ ਪਾਸੋਂ ਹੀ ਲੈਣੇ ਹਨ (ਸਦਾ ਲੈਂਦਾ ਰਹਿੰਦਾ ਹਾਂ), ਤੂੰ ਹੀ ਮੇਰੇ ਆਤਮਕ ਜੀਵਨ ਦੀ ਸੁੰਦਰਤਾ ਦਾ ਵਸੀਲਾ ਹੈਂ।

ਪਦ ਅਰਥ ਤੁਮ ਤੇ = ਤੇਰੇ ਪਾਸੋਂ। ਗਹਣਾ = ਸੁੰਦਰਤਾ ਦਾ ਵਸੀਲਾ।

SikhNet (Spanish)Busco todo en Ti, Padre mío; Tú eres mi Joya Preciosa.

ਜੋ ਤੂੰ ਦੇਹਿ; ਸੋਈ ਸੁਖੁ ਸਹਣਾ ॥

jo toon dehi; soee sukh sahanaa |

Sant Singh KhalsaWhatever You give me, brings me happiness.
Manmohan SinghWhatever Thou givest me, I endure that as comfort.
Manmohan Singh (Punjabi)ਜੋ ਕੁਛ ਤੂੰ ਮੈਨੂੰ ਦਿੰਦਾ ਹੈ, ਮੈਂ ਉਸ ਨੂੰ ਆਰਾਮ ਸਮਝ ਕੇ ਸਹਾਰਦਾ ਹਾਂ।
Fareedkot Teekaਜੋ ਤੂੰ ਸੁਖੁ ਦੁਖ ਦੇਤਾ ਹੈਂ, ਸੋ ਪ੍ਰਸੰਨ ਹੋ ਕਰ ਮੈਂ ਸਹਾਰਤਾ ਹੂੰ॥
Prof. Sahib Singh(ਸੁਖ ਚਾਹੇ ਦੁੱਖ) ਜੋ ਕੁਝ ਤੂੰ ਮੈਨੂੰ ਦੇਂਦਾ ਹੈਂ ਮੈਂ ਉਸ ਨੂੰ ਸੁਖ ਜਾਣ ਕੇ ਸਹਾਰਦਾ ਹਾਂ (ਕਬੂਲਦਾ ਹਾਂ)।

ਪਦ ਅਰਥ ਸੁਖੁ ਸਹਣਾ = ਸੁਖ (ਜਾਣ ਕੇ) ਸਹਾਰਨਾ।

SikhNet (Spanish)Encuentro Paz en lo que sea que Tú me das,

ਜਿਥੈ ਰਖਹਿ. ਬੈਕੁੰਠੁ ਤਿਥਾਈ; ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥੩॥

jithai rakheh. baikuntth tithaaee; toon sabhanaa ke pratipaalaa jeeo |3|

Sant Singh KhalsaWherever You keep me, is heaven. You are the Cherisher of all. ||3||
Manmohan SinghWherever Thou keepest me, there I find heaven Thou art the nurser of all.
Manmohan Singh (Punjabi)ਜਿਥੇ ਕਿਤੇ ਭੀ ਤੂੰ ਮੈਨੂੰ ਰੱਖਦਾ ਹੈ, ਉਥੇ ਹੀ ਮੇਰਾ ਸਵਰਗ ਹੈ। ਤੂੰ ਸਾਰਿਆਂ ਦੀ ਪਰਵਰਸ਼ ਕਰਨ ਵਾਲਾ ਹੈ।
Fareedkot Teekaਹੇ ਭਗਵਨ! ਜਿਸ ਅਸਥਾਨ ਮੇਂ ਤੂੰ ਰਖੇਂ ਤਹਾਂ ਹੀ ਮੈਂ ਬੈਕੁੰਠ ਮਾਨਤਾ ਹੂੰ, ਤੂੰ ਸਭਨਾਂ ਕੇ ਪ੍ਰਾਣਾਂ ਕੀ ਪ੍ਰਤਿਪਾਲਾ ਕਰਨੇ ਵਾਲਾ ਹੈਂ॥੩॥
Prof. Sahib Singhਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ, ਮੈਨੂੰ ਤੂੰ ਜਿਥੇ ਰੱਖਦਾ ਹੈਂ ਮੇਰੇ ਵਾਸਤੇ ਉਥੇ ਹੀ ਬੈਕੁੰਠ (ਸੁਰਗ) ਹੈ ॥੩॥

ਪਦ ਅਰਥ ਪ੍ਰਤਿਪਾਲਾ = ਪਾਲਣ ਵਾਲਾ ॥੩॥

SikhNet (Spanish)en donde sea que Tú me pones, ahí es el Cielo.(3)

ਸਿਮਰਿ ਸਿਮਰਿ ਨਾਨਕ, ਸੁਖੁ ਪਾਇਆ ॥

simar simar naanak, sukh paaeaa |

Sant Singh KhalsaMeditating, meditating in remembrance, Nanak has found peace.
Manmohan SinghBy meditating and pondering on the Lord, Nanak has obtained peace.
Manmohan Singh (Punjabi)ਸਾਹਿਬ ਦਾ ਚਿੰਤਨ ਤੇ ਅਰਾਧਨ ਕਰਨ ਦੁਆਰਾ ਨਾਨਕ ਨੇ ਆਰਾਮ ਪਰਾਪਤ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਨੇ ਮਨ ਬਾਣੀ ਸੇ ਤੇਰਾ ਸਿਮਰਨ ਕੀਆ ਹੈ ਤਾਂ ਤੇ ਸੁਖ ਪਾਇਆ ਹੈ॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਉਸ ਨੇ ਹੀ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਿਆ ਹੈ,

ਪਦ ਅਰਥ ਸਿਮਰਿ = ਸਿਮਰ ਕੇ। ਸੁਖੁ = ਆਤਮਕ ਆਨੰਦ। ਨਾਨਕ = ਹੇ ਨਾਨਕ!

SikhNet (Spanish)Eres el Sostenedor de todo, oh Amado; meditando en Ti, Nanak ha encontrado la Paz.

ਆਠ ਪਹਰ; ਤੇਰੇ ਗੁਣ ਗਾਇਆ ॥

aatth pehar; tere gun gaaeaa |

Sant Singh KhalsaTwenty-four hours a day, I sing Your Glorious Praises.
Manmohan SinghThroughout the eight watches of the day he sings Thine praises.
Manmohan Singh (Punjabi)ਦਿਨ ਦੇ ਅਠੇ ਪਹਿਰ ਹੀ ਉਹ ਮੇਰੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ।
Fareedkot Teekaਔਰ ਆਠ ਪਹਰ ਤੇਰੇ ਗੁਣੋਂ ਕੋ ਗਾਇਆ ਹੈ॥
Prof. Sahib Singhਜਿਸ ਮਨੁੱਖ ਨੇ ਅੱਠੇ ਪਹਰ (ਹਰ ਵੇਲੇ) ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ।
SikhNet (Spanish)En las ocho rondas del día y de la noche, él recita Tu Alabanza.

ਸਗਲ ਮਨੋਰਥ ਪੂਰਨ ਹੋਏ; ਕਦੇ. ਨ ਹੋਇ ਦੁਖਾਲਾ ਜੀਉ ॥੪॥੩੩॥੪੦॥

sagal manorath pooran hoe; kade. na hoe dukhaalaa jeeo |4|33|40|

Sant Singh KhalsaAll my hopes and desires are fulfilled; I shall never again suffer sorrow. ||4||33||40||
Manmohan SinghAll his heart's desires are fulfilled and he shall never more be distressed.
Manmohan Singh (Punjabi)ਉਸ ਦੇ ਦਿਲ ਦੀਆਂ ਖਾਹਿਸ਼ਾਂ ਸਾਰੀਆਂ ਪੂਰੀਆਂ ਹੋ ਗਈਆਂ ਹਨ ਅਤੇ ਉਹ ਮੁੜ ਕੇ ਕਦਾਚਿੱਤ ਦੁਖੀ ਨਹੀਂ ਹੋਵੇਗਾ।
Fareedkot Teekaਔਰ ਸੰਪੂਰਨ ਮਨ ਕੇ ਮਨੋਰਥ ਪੂਰੇ ਹੂਏ ਹੈਂ, ਔਰ ਕਭੀ ਭੀ ਹਮਾਰਾ ਚਿਤ ਦੁਖ ਵਾਲਾ ਵਾ ਦੁਖ ਕਾ ਘਰੁ ਨਹੀਂ ਹੋਤਾ ਹੈ॥੪॥੩੩॥੪੦॥
Prof. Sahib Singhਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ, ਉਹ ਕਦੇ ਦੁਖੀ ਨਹੀਂ ਹੁੰਦਾ ॥੪॥੩੩॥੪੦॥

ਪਦ ਅਰਥ ਸਗਲ = ਸਾਰੇ। ਦੁਖਾਲਾ = {ਦੁਖ-ਆਲਯ} ਦੁਖੀ ॥੪॥

SikhNet (Spanish)Todos sus deseos están satisfechos, y nunca más estará triste. (4-33-40)

Open this shabad →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino

ਪਾਰਬ੍ਰਹਮਿ ਪ੍ਰਭਿ; ਮੇਘੁ ਪਠਾਇਆ ॥

paarabraham prabh; megh patthaaeaa |

Sant Singh KhalsaThe Supreme Lord God has unleashed the rain clouds.
Manmohan SinghThe Lofty Lord Master has sent the cloud.
Manmohan Singh (Punjabi)ਉਚੇ ਸੁਆਮੀ ਮਾਲਕ ਨੇ ਬੱਦਲ ਭੇਜਿਆ ਹੈ।
Fareedkot Teekaਹੇ ਭਾਈ! ਪਾਰਬ੍ਰਹਮੁ ਪ੍ਰਭੂ ਨੇ ਗੁਰੂ ਰੂਪ ਬਾਦਲ ਭੇਜਿਆ ਹੈ॥
Prof. Sahib Singh(ਜਿਵੇਂ ਜਦੋਂ ਭੀ) ਪਾਰਬ੍ਰਹਮ ਪ੍ਰਭੂ ਨੇ ਬੱਦਲ ਘੱਲਿਆ,

ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਪ੍ਰਭਿ = ਪ੍ਰਭੂ ਨੇ। ਮੇਘ = ਬੱਦਲ। ਪਠਾਇਆ = ਭੇਜਿਆ।

SikhNet (Spanish)El Señor Supremo ha enviado la lluvia

ਜਲਿ ਥਲਿ ਮਹੀਅਲਿ; ਦਹ ਦਿਸਿ ਵਰਸਾਇਆ ॥

jal thal maheeal; deh dis varasaaeaa |

Sant Singh KhalsaOver the sea and over the land-over all the earth's surface, in all directions, He has brought the rain.
Manmohan SinghIn ten directions and over sea land He has caused it to rain.
Manmohan Singh (Punjabi)ਦਸਾਂ ਹੀ ਪਾਸਿਆਂ ਵਿੱਚ ਅਤੇ ਸਮੁੰਦਰ ਤੇ ਧਰਤੀ ਉਤੇ ਉਸ ਨੇ ਮੀਂਹ ਵਰ੍ਹਾਇਆ ਹੈ।
Fareedkot Teekaਔਰ ਤਿਸ ਨੇ ਜਲ ਥਲ ਪ੍ਰਿਥੀ ਅਕਾਸੁ ਦਸੋਂ ਦਿਸਾ ਮੇਂ ਜਲ ਵਰਸਾਇਆ ਹੈ, ਭਾਵ ਏਹਿ ਕਿ ਉੱਤਮ, ਮਧਮ, ਕਨਿਸ੍ਟ ਸਰਬ ਅਧਿਕਾਰੀਓਂ ਕੋ ਉਪਦੇਸ਼ ਕੀਯਾ ਹੈ॥
Prof. Sahib Singhਤੇ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਦਸੀਂ ਪਾਸੀਂ ਵਰਖਾ ਕਰ ਦਿੱਤੀ,

ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ। ਦਹ ਦਿਸਿ = ਦਸੀਂ ਪਾਸੀਂ।

SikhNet (Spanish)en diez direcciones sobre mar y tierra.

ਸਾਂਤਿ ਭਈ. ਬੁਝੀ ਸਭ ਤ੍ਰਿਸਨਾ; ਅਨਦੁ ਭਇਆ. ਸਭ ਠਾਈ ਜੀਉ ॥੧॥

saant bhee. bujhee sabh trisanaa; anad bheaa. sabh tthaaee jeeo |1|

Sant Singh KhalsaPeace has come, and the thirst of all has been quenched; there is joy and ecstasy everywhere. ||1||
Manmohan SinghPeace has ensued. All the thirst is quenched and there is joy at all the places.
Manmohan Singh (Punjabi)ਠੰਢ ਚੈਨ ਵਰਤ ਗਈ ਹੈ। ਸਾਰੀ ਤੇਹ ਮਿਟ ਗਈ ਹੈ, ਅਤੇ ਸਾਰੀਆਂ ਥਾਵਾਂ ਤੇ ਖੁਸ਼ੀ ਹੋ ਗਈ ਹੈ।
Fareedkot Teekaਤਿਸ ਗੁਰ ਉਪਦੇਸ਼ ਰੂਪੀ ਵਰਸਾ ਸੇ ਸੰਪੂਰਨ ਤ੍ਰਿਸਨਾ ਬੁਝਣੇ ਸੇ ਸਾਂਤੀ ਭਈ ਹੈ ਔਰ ਸਰਬ ਅਸਥਾਨੋਂ ਮੇਂ ਅਨੰਦੁ ਹੋਇਆ ਹੈ॥੧॥
Prof. Sahib Singh(ਜਿਸ ਦੀ ਬਰਕਤਿ ਨਾਲ ਜੀਵਾਂ ਦੇ ਅੰਦਰ) ਠੰਢ ਪੈ ਗਈ, ਸਭਨਾਂ ਦੀ ਤ੍ਰੇਹ ਮਿਟ ਗਈ ਤੇ ਸਭ ਥਾਈਂ ਖ਼ੁਸ਼ੀ ਹੀ ਖ਼ੁਸ਼ੀ ਹੋ ਗਈ (ਇਸੇ ਤਰ੍ਹਾਂ ਅਕਾਲ ਪੁਰਖ ਨੇ ਗੁਰੂ ਨੂੰ ਘੱਲਿਆ ਜਿਸ ਨੇ ਪ੍ਰਭੂ ਦੇ ਨਾਮ ਦੀ ਵਰਖਾ ਕੀਤੀ ਤਾਂ ਸਭ ਜੀਵਾਂ ਦੇ ਹਿਰਦੇ ਵਿਚ ਸ਼ਾਂਤੀ ਪੈਦਾ ਹੋਈ ਸਭ ਦੀ ਮਾਇਕ ਤ੍ਰਿਸ਼ਨਾ ਮਿਟ ਗਈ, ਤੇ ਸਭ ਦੇ ਹਿਰਦਿਆਂ ਵਿਚ ਆਤਮਕ ਆਨੰਦ ਪੈਦਾ ਹੋਇਆ) ॥੧॥

ਪਦ ਅਰਥ ਤ੍ਰਿਸਨਾ = ਤ੍ਰੇਹ। ਠਾਈ = ਥਾਵਾਂ ਵਿਚ ॥੧॥

SikhNet (Spanish)Por todas partes desborda el agua. Hay Paz; el hambre de todos ha sido saciada, y por todos lados hay Contentamiento, oh Amado. (1)

ਸੁਖਦਾਤਾ; ਦੁਖ ਭੰਜਨਹਾਰਾ ॥

sukhadaataa; dukh bhanjanahaaraa |

Sant Singh KhalsaHe is the Giver of Peace, the Destroyer of pain.
Manmohan SinghGod is the giver of comfort and the destroyer of distress.
Manmohan Singh (Punjabi)ਵਾਹਿਗੁਰੂ ਆਰਾਮ ਦੇਣਹਾਰ ਅਤੇ ਤਕਲੀਫ ਰਫਾ ਕਰਨ ਵਾਲਾ ਹੈ।
Fareedkot Teekaਹੇ ਭਾਈ! ਸੋ ਹਰੀ ਸੁਖੋਂ ਕੇ ਦੇਣੇ ਵਾਲਾ ਹੈ ਔਰ ਦੁਖੋਂ ਕੇ ਨਾਸ ਕਰਨੇ ਵਾਲਾ ਹੈ॥
Prof. Sahib Singh(ਸਭ ਜੀਵਾਂ ਨੂੰ) ਸੁਖ ਦੇਣ ਵਾਲਾ (ਸਭ ਦੇ) ਦੁੱਖ ਦੂਰ ਕਰਨ ਵਾਲਾ ਪਰਮਾਤਮਾ -

ਪਦ ਅਰਥ ਭੰਜਨਹਾਰਾ = ਨਾਸ ਕਰਨ ਵਾਲਾ।

SikhNet (Spanish)Él, el Dador de la Paz, es el Disipador de la tristeza;

ਆਪੇ ਬਖਸਿ; ਕਰੇ ਜੀਅ ਸਾਰਾ ॥

aape bakhas; kare jeea saaraa |

Sant Singh KhalsaHe gives and forgives all beings.
Manmohan SinghHe Himself gives gifts to all the beings.
Manmohan Singh (Punjabi)ਉਹ ਖੁਦ ਹੀ ਸਾਰਿਆਂ ਜੀਵਾਂ ਨੂੰ ਦਾਤਾਂ ਦਿੰਦਾ ਹੈ।
Fareedkot Teekaਔਰ ਆਪ ਹੀ ਬਖਸਸ ਕਰਤਾ ਹੈ ਔਰ ਜੀਵੋਂ ਕੀ (ਸਾਰਾ) ਸੰਭਾਲ ਕਰਤਾ ਹੈ॥
Prof. Sahib Singhਆਪ ਹੀ ਮਿਹਰ ਕਰ ਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ।

ਪਦ ਅਰਥ ਜੀਅ ਸਾਰਾ = ਜੀਵਾਂ ਦੀ ਸਾਰ, ਜੀਵਾਂ ਦੀ ਸੰਭਾਲ।

SikhNet (Spanish)Él, en Su Misericordia cuida nuestra Alma,

ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ; ਪਇ ਪੈਰੀ ਤਿਸਹਿ ਮਨਾਈ ਜੀਉ ॥੨॥

apane keete no aap pratipaale; pe pairee tiseh manaaee jeeo |2|

Sant Singh KhalsaHe Himself nurtures and cherishes His Creation. I fall at His Feet and surrender to Him. ||2||
Manmohan SinghHis creation, He Himself nurtures Falling at His feet I propitiate Him.
Manmohan Singh (Punjabi)ਆਪਣੀ ਰਚਨਾ ਨੂੰ ਉਹ ਆਪੇ ਹੀ ਪਾਲਦਾ ਪੋਸਦਾ ਹੈ। ਉਸ ਦੇ ਪਗੀ ਡਿਗ ਕੇ ਮੈਂ ਉਸ ਨੂੰ ਪ੍ਰਸੰਨ ਕਰਦਾ ਹਾਂ।
Fareedkot Teekaਆਪਨੇ ਕੀਏ ਹੂਏ ਜੀਵ ਕੀ ਆਪ ਹੀ ਪ੍ਰਤਿਪਾਲਾ ਕਰਤਾ ਹੈ, ਯਾਂ ਤੇ ਤਿਸਕੇ ਚਰਨੋਂ ਮੇਂ ਪੜ ਕਰ ਕੇ ਮਨਾਈਏ॥੨॥
Prof. Sahib Singhਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਪਾਲਣਾ ਕਰਦਾ ਹੈ। ਮੈਂ ਉਸ ਦੇ ਚਰਨਾਂ ਤੇ ਢਹਿ ਕੇ ਉਸ ਨੂੰ ਹੀ ਪ੍ਰਸੰਨ ਕਰਨ ਦਾ ਜਤਨ ਕਰਦਾ ਹਾਂ ॥੨॥

ਪਦ ਅਰਥ ਨੋ = ਨੂੰ। ਪਇ = ਪੈ ਕੇ। ਤਿਸਹਿ = ਉਸ ਨੂੰ ਹੀ {ਨੋਟ: ਲਫ਼ਜ਼ 'ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹਿ' ਕਾਰਨ ਉਡ ਗਿਆ ਹੈ}। ਮਨਾਈ = ਮਨਾਈਂ, ਮੈਂ ਮਨਾਂਦਾ ਹਾਂ ॥੨॥

SikhNet (Spanish)es Él Quien sustenta a todas las criaturas, cae a Sus Pies, y reconcílialo contigo. (2)

ਜਾ ਕੀ ਸਰਣਿ ਪਇਆ; ਗਤਿ ਪਾਈਐ ॥

jaa kee saran peaa; gat paaeeai |

Sant Singh KhalsaSeeking His Sanctuary, salvation is obtained.
Manmohan SinghBy seeking whose shelter emancipation is obtained,
Manmohan Singh (Punjabi)ਜਿਸ ਦੀ ਸ਼ਰਣਾਗਤ ਸੰਭਾਲਣ ਦੁਆਰਾ ਮੁਕਤੀ ਪਰਾਪਤ ਹੁੰਦੀ ਹੈ,
Fareedkot Teekaਕਿਉਂਕਿ ਜਿਸ ਵਾਹਿਗੁਰੂ ਕੀ ਸਰਣਿ ਪੜਨੇ ਸੇ (ਗਤਿ) ਮੋਖ੍ਯ ਪਾਈਤੀ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦਾ ਆਸਰਾ ਲਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ,

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ।

SikhNet (Spanish)Buscando su Santuario se obtiene salvación.

ਸਾਸਿ ਸਾਸਿ; ਹਰਿ ਨਾਮੁ ਧਿਆਈਐ ॥

saas saas; har naam dhiaaeeai |

Sant Singh KhalsaWith each and every breath, I meditate on the Lord's Name.
Manmohan Singhmeditate with every breath on the Name of God.
Manmohan Singh (Punjabi)ਉਸ ਪ੍ਰਭੂ ਦਾ ਆਪਣੇ ਹਰ ਸੁਆਸ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
Fareedkot Teekaਤਿਤੁ ਹਰੀ ਕੇ ਨਾਮ ਕਾ ਸ੍ਵਾਸੁ ਸ੍ਵਾਸੁ ਧਿਆਉਨਾ ਕਰੀਏ॥
Prof. Sahib Singhਉਸ ਹਰੀ ਦਾ ਨਾਮ ਹਰੇਕ ਸਾਹ ਦੇ ਨਾਲ ਚੇਤੇ ਕਰਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ।

SikhNet (Spanish)Medita en Su Nombre con cada respiración, porque es Él Quien te da Sosiego.

ਤਿਸੁ ਬਿਨੁ. ਹੋਰੁ ਨ ਦੂਜਾ ਠਾਕੁਰੁ; ਸਭ ਤਿਸੈ ਕੀਆ ਜਾਈ ਜੀਉ ॥੩॥

tis bin. hor na doojaa tthaakur; sabh tisai keea jaaee jeeo |3|

Sant Singh KhalsaWithout Him, there is no other Lord and Master. All places belong to Him. ||3||
Manmohan SinghWithout Him there is no other second Master. All the places are but His.
Manmohan Singh (Punjabi)ਉਸ ਦੇ ਬਗੈਰ ਹੋਰਸ ਕੋਈ ਦੂਸਰਾ ਮਾਲਕ ਨਹੀਂ। ਸਾਰੀਆਂ ਥਾਵਾਂ ਕੇਵਲ ਉਸੇ ਦੀਆਂ ਹੀ ਹਨ।
Fareedkot Teekaਤਿਸ ਵਾਹਿਗੁਰੂ ਸੇ ਬਿਨਾਂ ਔਰ ਦੂਸਰਾ ਠਾਕੁਰ ਨਹੀਂ ਹੈ, ਕਿਉਂਕਿ ਸਰਬ ਜਗਾ ਤਿਸੀ ਕੀਆਂ ਹੈ॥੩॥ ਐਸੀ ਬੇਨਤੀ ਕਰੀਏ:
Prof. Sahib Singhਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਪਾਲਣਹਾਰ ਨਹੀਂ ਹੈ, ਸਾਰੀਆਂ ਥਾਵਾਂ ਉਸੇ ਦੀਆਂ ਹੀ ਹਨ (ਸਭ ਜੀਵਾਂ ਵਿਚ ਉਹ ਆਪ ਹੀ ਵੱਸ ਰਿਹਾ ਹੈ) ॥੩॥

ਪਦ ਅਰਥ ਤਿਸੈ ਕੀਆ = ਉਸ ਦੀਆਂ ਹੀ। ਜਾਈ = ਥਾਵਾਂ ॥੩॥

SikhNet (Spanish)Sin Él, no hay ningún otro maestro; Él es el Regente en todas partes.(3)

ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥

teraa maan taan prabh teraa |

Sant Singh KhalsaYours is the Honor, God, and Yours is the Power.
Manmohan SinghThine is the honour and Thine O lord is the strength of mine.
Manmohan Singh (Punjabi)ਤੇਰੀ ਹੀ ਹੈ ਮੇਰੀ ਇਜ਼ਤ ਤੇ ਤੇਰੀ ਹੀ ਹੈ, ਹੇ ਮੇਰੇ ਸਾਈਂ! ਮੇਰੀ ਤਾਕਤ।
Fareedkot Teekaਹੇ ਪ੍ਰਭੁ! ਤੇਰਾ ਹੀ ਮਾਨੁ ਹੈ ਔਰ ਤੇਰਾ ਹੀ ਬਲੁ ਹੈ॥
Prof. Sahib Singhਹੇ ਪ੍ਰਭੂ! ਮੈਨੂੰ ਤੇਰਾ ਹੀ ਮਾਣ ਹੈ ਮੈਨੂੰ ਤੇਰਾ ਹੀ ਆਸਰਾ ਹੈ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Yo me apoyo, oh Maestro, en Tu Poder,

ਤੂੰ ਸਚਾ ਸਾਹਿਬੁ; ਗੁਣੀ ਗਹੇਰਾ ॥

toon sachaa saahib; gunee gaheraa |

Sant Singh KhalsaYou are the True Lord and Master, the Ocean of Excellence.
Manmohan SinghThou art my True Lord an ocean of excellences.
Manmohan Singh (Punjabi)ਤੂੰ ਹੀ ਹੈ ਮੇਰਾ ਸੱਚਾ ਸੁਆਮੀ, ਵਡਿਆਈਆਂ ਦਾ ਸਮੁੰਦਰ।
Fareedkot Teekaਤੂੰ ਸਚਾ ਸਾਹਿਬੁ ਗੁਣੋਂ ਕੇ ਗ੍ਰਹਣ ਕਰਣੇ ਵਾਲਾ ਹੈਂ॥
Prof. Sahib Singhਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ, ਤੂੰ ਸਾਰੇ ਗੁਣਾਂ ਵਾਲਾ ਹੈਂ ਤੇਰੇ ਗੁਣਾਂ ਦੀ ਹਾਥ ਨਹੀਂ ਪਾਈ ਜਾ ਸਕਦੀ।

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਗਹੇਰਾ = ਡੂੰਘਾ।

SikhNet (Spanish)porque eres el Verdadero Señor, el Tesoro de todo lo bueno.

ਨਾਨਕੁ ਦਾਸੁ ਕਹੈ ਬੇਨੰਤੀ; ਆਠ ਪਹਰ ਤੁਧੁ ਧਿਆਈ ਜੀਉ ॥੪॥੩੪॥੪੧॥

naanak daas kahai benantee; aatth pehar tudh dhiaaee jeeo |4|34|41|

Sant Singh KhalsaServant Nanak utters this prayer: may I meditate on You twenty-four hours a day. ||4||34||41||
Manmohan SinghSerf Nanak makes a supplication Throughout the eight watches of the day I reflect upon Thee.
Manmohan Singh (Punjabi)ਨਫਰ ਨਾਨਕ ਇਕ ਪ੍ਰਾਰਥਨਾ ਕਰਦਾ ਹੈ। ਦਿਨ ਦੇ ਅਠੇ ਪਹਿਰ ਹੀ ਮੈਂ ਤੇਰਾ ਅਰਾਧਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਾਸੁ ਏਹ ਬੇਨਤੀ ਕਰਤਾ ਹੂੰ ਕਿ ਮੈਂ ਆਠ ਪਹਰ ਤੇਰੇ ਕੋ ਧਿਆਊਂ॥੪॥੩੪॥੪੧॥
Prof. Sahib Singhਹੇ ਪ੍ਰਭੂ! (ਤੇਰਾ) ਦਾਸ ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ (ਕਿ ਮਿਹਰ ਕਰ) ਮੈਂ ਅੱਠੇ ਪਹਰ ਤੈਨੂੰ ਯਾਦ ਕਰਦਾ ਰਹਾਂ ॥੪॥੩੪॥੪੧॥

ਪਦ ਅਰਥ ਧਿਆਈ = ਮੈਂ ਧਿਆਉਂਦਾ ਹਾਂ ॥੪॥

SikhNet (Spanish)Tu Esclavo Nanak reza, oh Señor, bendíceme para que pueda meditar en Ti noche y día. (4-34-41)

Open this shabad →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਸਭੇ ਸੁਖ ਭਏ; ਪ੍ਰਭ ਤੁਠੇ ॥

sabhe sukh bhe; prabh tutthe |

Sant Singh KhalsaAll happiness comes, when God is pleased.
Manmohan SinghAll the happiness ensues when the Lord becomes very pleased.
Manmohan Singh (Punjabi)ਸਾਰੀਆਂ ਖੁਸ਼ੀਆਂ ਹੋ ਆਉਂਦੀਆਂ ਹਨ ਜਦ ਸੁਆਮੀ ਪਰਮ-ਪਰਸੰਨ ਹੁੰਦਾ ਹੈ।
Fareedkot Teekaਜਿਨ ਪਰ ਪ੍ਰਭ ਪ੍ਰਸੰਨ ਭਏ ਹੈਂ ਤਿਨ ਕੋ ਸੰਪੂਰਨ ਸੁਖ ਪ੍ਰਾਪਤਿ ਹੂਏ ਹੈਂ॥☬ਪ੍ਰਸ਼ਨ: ਪ੍ਰਭ ਕਿਸ ਪਰ ਪਰਸੰਨ ਭਏ ਹੈਂ?
Prof. Sahib Singhਜਦੋਂ (ਕਿਸੇ ਵਡ-ਭਾਗੀ ਉੱਤੇ) ਪ੍ਰਭੂ ਪ੍ਰਸੰਨ ਹੋਵੇ, ਤਾਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।

ਪਦ ਅਰਥ ਤੁਠੇ = ਪ੍ਰਸੰਗ ਹੋਇਆਂ।

SikhNet (Spanish)Hay Paz por todas partes; el Señor es Compasivo.

ਗੁਰ ਪੂਰੇ ਕੇ ਚਰਣ; ਮਨਿ ਵੁਠੇ ॥

gur poore ke charan; man vutthe |

Sant Singh KhalsaThe Feet of the Perfect Guru dwell in my mind.
Manmohan SinghThe feet of the perfect Guru abide in my mind.
Manmohan Singh (Punjabi)ਪੂਰਨ ਗੁਰਾਂ ਦੇ ਪੈਰ ਮੇਰੇ ਚਿੱਤ ਅੰਦਰ ਵਸਦੇ ਹਨ।
Fareedkot Teekaਤਿਸ ਪਰ ਕਹਤੇ ਹੈਂ: ਜਿਨ ਕੇ ਮਨ ਮੇਂ ਗੁਰ ਪੂਰੇ ਕੇ ਚਰਨ ਵਸੇ ਹੈਂ॥☬ਪ੍ਰਸ਼ਨ: ਕਉਨ ਪ੍ਰਕਾਰ ਸੁਖੁ ਹੂਆ ਹੈ? ਉਤਰੁ:
Prof. Sahib Singh(ਤੇ ਉਸ ਦੀ ਮਿਹਰ ਨਾਲ) ਪੂਰੇ ਗੁਰੂ ਦੇ ਚਰਨ ਮਨ ਵਿਚ ਆ ਵੱਸਦੇ ਹਨ।

ਪਦ ਅਰਥ ਮਨਿ = ਮਨ ਵਿਚ। ਵੁਠੇ = ਵੁਠੇ, ਵੱਸ ਪਏ।

SikhNet (Spanish)Los Sagrados Pies del Guru los tengo en mi mente,

ਸਹਜ ਸਮਾਧਿ ਲਗੀ ਲਿਵ ਅੰਤਰਿ; ਸੋ ਰਸੁ. ਸੋਈ ਜਾਣੈ ਜੀਉ ॥੧॥

sehaj samaadh lagee liv antar; so ras. soee jaanai jeeo |1|

Sant Singh KhalsaI am intuitively absorbed in the state of Samaadhi deep within. God alone knows this sweet pleasure. ||1||
Manmohan SinghIn the Lord's love I have acquired profound concentration. That bliss the enjoyer alone knows.
Manmohan Singh (Punjabi)ਪ੍ਰਭੂ ਦੀ ਪ੍ਰੀਤ ਅੰਦਰ ਮੇਰੀ ਅਫੁਰ ਤਾੜੀ ਲੱਗ ਗਈ ਹੈ। ਉਸ ਖੁਸ਼ੀ ਨੂੰ ਉਹ ਅਨੰਦ ਮਾਨਣ ਵਾਲਾ ਹੀ ਜਾਣਦਾ ਹੈ।
Fareedkot Teekaਸੁਤੇ ਹੀ ਤਿਨ ਕੀ ਸਮਾਧਿ ਲਗੀ ਰਹੀ ਹੈ ਏਹੀ ਸੁਖ ਕਾ ਸਾਧਨੁ ਹੈ। ਜੇ ਕਹੇ ਸਮਾਧੀ ਕਾ ਸਰੂਪ ਕਿਆ ਹੈ? ਤਿਸ ਪਰ ਕਹਤੇ ਹੈਂ: (ਲਿਵ) ਬ੍ਰਿਤੀ ਕਾ ਜੋ ਅੰਤਰਮੁਖ ਰਹਿਣਾ ਹੈ ਏਹੀ ਸਮਾਧੀ ਕਾ ਸਰੂਪ ਹੈ, ਭਾਵ ਏਹਿ ਕਿ ਬ੍ਰਿਤੀ ਕਾ ਆਤਮ ਪਰਾਇਣ ਹੋਣਾ। ਪਰੰਤੂ ਸੋ ਅਨੰਦ ਸੋਈ ਜਾਣਤਾ ਹੈ ਜਿਸ ਕੀ ਅੰਤਰ ਮੁਖ ਬਿਰਤੀ ਹੈ॥੧॥☬ਪ੍ਰਸ਼ਨ: ਜਿਸ ਮੇਂ ਮਹਾਤਮਾਂ ਬਿਰਤੀ ਕੋ ਲਗਾਵਤੇ ਹੈਂ, ਸੋ ਦੇਖਨੇ ਮੇਂ ਆਵੇ ਹੈ ਵਾ ਨਹੀਂ? ਤਿਸ ਪਰ ਕਹਤੇ ਹੈਂ:
Prof. Sahib Singhਪਰ ਉਸ ਆਨੰਦ ਨੂੰ ਉਹੀ ਮਨੁੱਖ ਸਮਝਦਾ ਹੈ ਜਿਸ ਦੇ ਅੰਦਰ (ਪ੍ਰਭੂ-ਮਿਲਾਪ ਦੀ) ਲਗਨ ਹੋਵੇ ਜਿਸ ਦੀ ਆਤਮਕ ਅਡੋਲਤਾ ਵਾਲੀ ਸਮਾਧੀ ਲੱਗੀ ਹੋਈ ਹੋਵੇ (ਭਾਵ, ਜੋ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹੇ) ॥੧॥

ਪਦ ਅਰਥ ਸਹਜ = ਆਤਮਕ ਅਡੋਲਤਾ। ਸਹਜ ਸਮਾਧਿ = ਆਤਮਕ ਅਡੋਲਤਾ ਦੀ ਸਮਾਧੀ। ਲਿਵ = ਲਗਨ। ਅੰਤਰਿ = (ਜਿਸ ਦੇ) ਹਿਰਦੇ ਵਿਚ। ਸੋਈ = ਉਹੀ ਮਨੁੱਖ ॥੧॥

SikhNet (Spanish)pero ese Sabor es conocido solamente por aquél, oh amigo, que con total Paz mental, comulga con el Señor. (1)

ਅਗਮ ਅਗੋਚਰੁ ਸਾਹਿਬੁ ਮੇਰਾ ॥

agam agochar saahib meraa |

Sant Singh KhalsaMy Lord and Master is Inaccessible and Unfathomable.
Manmohan SinghUnapproachable and beyond comprehension is my Lord.
Manmohan Singh (Punjabi)ਅਪਹੁੰਚ ਤੇ ਗਿਆਤ ਤੋਂ ਪਰੇ ਹੈ ਮੇਰਾ ਮਾਲਕ।
Fareedkot Teekaਅਸਥੂਲ ਦ੍ਰਿਸਟੀਓਂ ਕੋ ਮਨ ਇੰਦ੍ਰੀਓਂ ਸੇ ਜੋ ਮੇਰਾ ਸਾਹਿਬੁ ਪਰੇ ਹੈ॥☬ਜੇ ਕਹੇ ਆਤਮ ਦਰਸੀ ਕੈਸੇ ਦੇਖਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਭਾਈ!) ਮੇਰਾ ਮਾਲਕ-ਪ੍ਰਭੂ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ।

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰੀਆਂ ਦੀ ਪਹੁੰਚ ਨਾਹ ਹੋ ਸਕੇ।

SikhNet (Spanish)Mi Señor es Incognoscible, más allá de la comprensión del intelecto,

ਘਟ ਘਟ ਅੰਤਰਿ ਵਰਤੈ ਨੇਰਾ ॥

ghatt ghatt antar varatai neraa |

Sant Singh KhalsaDeep within each and every heart, He dwells near and close at hand.
Manmohan SinghHe dwells in every heart and lives near.
Manmohan Singh (Punjabi)ਉਹ ਹਰ ਦਿਲ ਅੰਦਰ ਵੱਸਦਾ ਹੈ ਤੇ ਨੇੜੇ ਹੀ ਰਹਿੰਦਾ ਹੈ।
Fareedkot Teekaਘਟਿ ਘਟਿ ਅੰਤਿਰ ਨਿਕਟ ਹੀ ਵਰਤ ਰਹਾ ਹੈ॥☬ਪ੍ਰਸ਼ਨ: ਜਬ ਸਰਬ ਘਟਾਂ ਮੇਂ ਹੈ ਤਬ ਪਰਮੇਸ੍ਵਰੁ ਪਾਪੁ ਪੁੰਨ ਕਾ ਭਾਗੀ ਹੋਵੇਗਾ? ਤਿਸ ਪਰ ਕਹਤੇ ਹੈਂ:
Prof. Sahib Singh(ਉਂਞ) ਉਹ ਹਰੇਕ ਦੇ ਹਿਰਦੇ ਵਿਚ ਵੱਸ ਰਿਹਾ ਹੈ ਉਹ ਸਭ ਜੀਵਾਂ ਦੇ ਨੇੜੇ ਵੱਸਦਾ ਹੈ।

ਪਦ ਅਰਥ ਵਰਤੈ = ਮੌਜੂਦ ਹੈ। ਨੇਰਾ = ਨੇੜੇ।

SikhNet (Spanish)pero Él habita en todos los corazones.

ਸਦਾ ਅਲਿਪਤੁ ਜੀਆ ਕਾ ਦਾਤਾ; ਕੋ ਵਿਰਲਾ. ਆਪੁ ਪਛਾਣੈ ਜੀਉ ॥੨॥

sadaa alipat jeea kaa daataa; ko viralaa. aap pachhaanai jeeo |2|

Sant Singh KhalsaHe is always detached; He is the Giver of souls. How rare is that person who understands his own self. ||2||
Manmohan SinghHe is ever unaffected and is the giver of beings. Rare is the person who understands his own self.
Manmohan Singh (Punjabi)ਉਹ ਹਮੇਸ਼ਾਂ ਨਿਰਲੇਪ ਹੈ ਤੇ ਜੀਵਾਂ ਨੂੰ ਦੇਣ ਵਾਲਾ ਹੈ। ਕੋਈ ਟਾਂਵਾਂ ਪੁਰਸ਼ ਹੀ ਆਪਣੇ ਆਪੇ ਨੂੰ ਸਮਝਦਾ ਹੈ।
Fareedkot Teekaਸਦਾ (ਅਲਿਪਤੁ) ਅਸੰਗ ਹੈ ਔਰ ਜੀਵੋਂ ਕੋ ਖਾਂਨ ਪਾਂਨ ਦੇਣੇ ਵਾਲਾ ਹੈ, ਪਰੰਤੂ ਐਸੇ ਅਸੰਗ ਵਾਹਿਗੁਰੂ ਕੋ ਕੋਈ ਵਿਰਲਾ ਹੀ ਆਪਣਾ ਆਪ ਸਮਝਤਾ ਹੈ॥੨॥☬ਕਦਚਿਤ ਐਸੀ ਅਸੰਕਾ ਹੋ ਕਿ ਤਿਸ ਪ੍ਰਭੂ ਕੇ ਮਿਲਣੇ ਕੀ ਨਿਸ਼ਾਨੀ ਕਯਾ ਹੈ? ਤਿਸ ਕਾ ਸਮਾਧਾਂਨ ਕਹਤੇ ਹੈਂ:
Prof. Sahib Singh(ਫਿਰ ਭੀ) ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਤੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਉਹ ਸਭ ਦੀ ਜਿੰਦ-ਜਾਨ ਹੈ ਸਭ ਦਾ ਆਤਮਾ ਹੈ, ਸਭ ਦਾ ਆਪਾ ਹੈ) ਉਸ (ਸਭ ਦੇ) ਆਪੇ (ਪ੍ਰਭੂ) ਨੂੰ ਕੋਈ ਵਿਰਲਾ ਮਨੁੱਖ ਪਛਾਣਦਾ ਹੈ ॥੨॥

ਪਦ ਅਰਥ ਅਲਿਪਤੁ = ਨਿਰਲੇਪ। ਆਪੁ = ਆਪਣੇ ਆਪ ਨੂੰ ॥੨॥

SikhNet (Spanish)Vive tan cerca, sin embargo, permanece desapegado, y así sustenta a todos. Excepcional es aquél que Lo realiza en su interior.(2)

ਪ੍ਰਭ ਮਿਲਣੈ ਕੀ, ਏਹ ਨੀਸਾਣੀ ॥

prabh milanai kee, eeh neesaanee |

Sant Singh KhalsaThis is the sign of union with God:
Manmohan SinghThis is the sign of union with the Lord.
Manmohan Singh (Punjabi)ਸੁਆਮੀ ਦੇ ਮਿਲਾਪ ਦਾ ਇਹ ਲੱਛਣ ਹੈ।
Fareedkot Teekaਪ੍ਰਭੂ ਕੇ ਮਿਲਣੇ ਕੀ ਏਹੀ ਨੀਸ਼ਾਣੀ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਮਿਲਾਪ ਦੀ ਨਿਸ਼ਾਨੀ ਇਹ ਹੈ,
SikhNet (Spanish)Cuando la mente cumple con la Única y Verdadera Voluntad,

ਮਨਿ ਇਕੋ ਸਚਾ ਹੁਕਮੁ ਪਛਾਣੀ ॥

man iko sachaa hukam pachhaanee |

Sant Singh Khalsain the mind, the Command of the True Lord is recognized.
Manmohan SinghThat in his mind the man recognises only the True Lord's command.
Manmohan Singh (Punjabi)ਇਨਸਾਨ ਆਪਣੇ ਚਿੱਤ ਅੰਦਰ ਕੇਵਲ ਸੱਚੇ ਸਾਈਂ ਦੇ ਫੁਰਮਾਨ ਨੂੰ ਹੀ ਸਿੰਞਾਣਦਾ ਹੈ।
Fareedkot Teekaਜੋ ਕਿ ਮਨ ਕਰ ਕੇ ਇਕ ਵਾਹਿਗੁਰੂ ਕਾ ਸਚਾ ਹੁਕਮ ਪਛਾਨਣਾ, ਅਰਥਾਤ ਦੁਖੁ ਸੁਖੁ ਮੇਂ ਸਮ ਰਹਣਾ॥☬ਪ੍ਰਸ਼ਨ: ਹੁਕਮ ਮੇਂ ਕਿਆ ਲਾਭ ਹੂਆ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਕਿ ਜੇਹੜਾ ਉਸ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ਉਹ) ਆਪਣੇ ਮਨ ਵਿਚ ਉਸ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਹੁਕਮ ਸਮਝ ਲੈਂਦਾ ਹੈ (ਉਸ ਦੀ ਰਜ਼ਾ ਵਿਚ ਰਾਜ਼ੀ ਰਹਿੰਦਾ ਹੈ)।

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ।

SikhNet (Spanish)se manifiesta la Unión con el Señor.

ਸਹਜਿ ਸੰਤੋਖਿ ਸਦਾ ਤ੍ਰਿਪਤਾਸੇ; ਅਨਦੁ ਖਸਮ ਕੈ ਭਾਣੈ ਜੀਉ ॥੩॥

sehaj santokh sadaa tripataase; anad khasam kai bhaanai jeeo |3|

Sant Singh KhalsaIntuitive peace and poise, contentment, enduring satisfaction and bliss come through the Pleasure of the Master's Will. ||3||
Manmohan SinghBy walking according to the Master's will man obtains eternal peace, contentment satiation and happiness.
Manmohan Singh (Punjabi)ਮਾਲਕ ਦੀ ਰਜ਼ਾ ਅਨੁਸਾਰ ਟੁਰਨ ਦੁਆਰਾ ਹਿਨਸਾਨ ਨੂੰ ਸਦੀਵੀ ਆਰਾਮ, ਸੰਤੁਸ਼ਟਤਾ, ਚੱਜ ਅਤੇ ਖੁਸ਼ੀ ਪਰਾਪਤ ਹੁੰਦੀ ਹੈ।
Fareedkot Teekaਵਹੁ ਪੁਰਸ ਸੁਤੇ ਹੀ ਸੰਤੋਖਿ ਕਰ ਸਦੀਵ ਕਾਲ (ਤ੍ਰਿਪਤਾਸੈ) ਅਘਾਇ ਰਹੇ ਹੈਂ, ਕਿਉਂਕਿ ਖਸਮ ਕੇ ਭਾਣੇ ਕੋ ਮਾਨਨੇ ਸੇ ਉਨ ਕੋ ਅਨੰਦੁ ਪ੍ਰਾਪਤਿ ਹੂਆ ਹੈ॥੩॥
Prof. Sahib Singhਜੇਹੜੇ ਮਨੁੱਖ ਖਸਮ-ਪ੍ਰਭੂ ਦੀ ਰਜ਼ਾ ਵਿਚ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਸੰਤੋਖ ਵਿਚ ਜੀਵਨ ਬਿਤੀਤ ਕਰਦੇ ਹਨ ਤੇ (ਤ੍ਰਿਸ਼ਨਾ ਵਲੋਂ) ਸਦਾ ਰੱਜੇ ਰਹਿੰਦੇ ਹਨ ॥੩॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੰਤੋਖਿ = ਸੰਤੋਖ ਵਿਚ। ਤ੍ਰਿਪਤਾਸੇ = ਰੱਜ ਜਾਂਦੇ ਹਨ। ਭਾਣੈ = ਰਜ਼ਾ ਵਿਚ ॥੩॥

SikhNet (Spanish)De esa forma uno encuentra el Equilibrio, el Contentamiento y la Plenitud, y se deleita en la Voluntad del Señor.

ਹਥੀ ਦਿਤੀ; ਪ੍ਰਭਿ ਦੇਵਣਹਾਰੈ ॥

hathee ditee; prabh devanahaarai |

Sant Singh KhalsaGod, the Great Giver, has given me His Hand.
Manmohan SinghLord the bestower has given me His hand.
Manmohan Singh (Punjabi)ਸੁਆਮੀ ਦਾਤਾਰ ਨੇ ਮੈਨੂੰ ਆਪਣਾ ਹੱਥ ਦਿਤਾ ਹੈ।
Fareedkot Teekaਜਿਨੋਂ ਕੋ ਦੇਵਣਹਾਰ ਵਾਹਿਗੁਰੂ ਨੇ (ਹਥੀ) ਬਾਹ ਦੇਈ ਹੈ॥
Prof. Sahib Singh(ਪ੍ਰਭੂ ਦੀ ਸਿਫ਼ਤ-ਸਾਲਾਹ, ਮਾਨੋ, ਇਕ ਫੱਕੀ ਹੈ) ਦੇਵਣਹਾਰ ਪ੍ਰਭੂ ਨੇ ਇਸ ਜੀਵ-ਬਾਲ ਨੂੰ (ਇਸ ਫੱਕੀ ਦੀ) ਤਲੀ ਦਿੱਤੀ,

ਪਦ ਅਰਥ ਹਥੀ = ਤਲੀ {ਘਰ ਵਿਚ ਅੰਞਾਣਿਆਂ ਲਈ ਮਾਵਾਂ ਜਵੈਣ ਸੌਂਫ ਆਦਿਕ ਦੀ ਫੱਕੀ ਬਣਾ ਰੱਖਦੀਆਂ ਹਨ, ਤੇ ਵੇਲੇ ਕੁਵੇਲੇ ਬਾਲਾਂ ਨੂੰ ਤਲੀ ਦੇ ਦੇਂਦੀਆਂ ਹਨ}, ਫੱਕੀ। ਪ੍ਰਭਿ = ਪ੍ਰਭੂ ਨੇ।

SikhNet (Spanish)Dios, el Benévolo, me ha dado Su Mano,

ਜਨਮ ਮਰਣ ਰੋਗ; ਸਭਿ ਨਿਵਾਰੇ ॥

janam maran rog; sabh nivaare |

Sant Singh KhalsaHe has erased all the sickness of birth and death.
Manmohan SinghHe has annulled all my affliction of birth and death.
Manmohan Singh (Punjabi)ਉਸ ਨੇ ਮੇਰੇ ਜੰਮਣ ਤੇ ਮਰਣ ਦੇ ਸਮੂਹ ਕਸ਼ਟ ਦੂਰ ਕਰ ਦਿਤੇ ਹਨ।
Fareedkot Teekaਤਿਨੋਂ ਕੇ ਜਨਮ ਮਰਣ ਆਦਿ ਰੋਗ ਸਭਿ ਨਿਵਿਰਤ ਕਰੇ ਹੈਂ॥
Prof. Sahib Singhਉਸ ਦੇ ਜਨਮ ਮਰਨ ਦੇ ਗੇੜ ਵਿਚ ਪਾਣ ਵਾਲੇ ਸਾਰੇ ਰੋਗ ਦੂਰ ਕਰ ਦਿੱਤੇ।

ਪਦ ਅਰਥ ਸਭਿ = ਸਾਰੇ। ਨਿਵਾਰੇ = ਦੂਰ ਕਰ ਦਿੱਤੇ।

SikhNet (Spanish)y los dolores de todos los nacimientos y las muertes se me han quitado.

ਨਾਨਕ ਦਾਸ ਕੀਏ ਪ੍ਰਭਿ ਅਪੁਨੇ; ਹਰਿ ਕੀਰਤਨਿ ਰੰਗ ਮਾਣੇ ਜੀਉ ॥੪॥੩੫॥੪੨॥

naanak daas kee prabh apune; har keeratan rang maane jeeo |4|35|42|

Sant Singh KhalsaO Nanak, those whom God has made His slaves, rejoice in the pleasure of singing the Kirtan of the Lord's Praises. ||4||35||42||
Manmohan SinghNanak, they whom the Lord has made His slaves, enjoy the pleasure of singing God's praises.
Manmohan Singh (Punjabi)ਨਾਨਕ ਜਿਨ੍ਹਾਂ ਨੂੰ ਸੁਆਮੀ ਨੇ ਆਪਣੇ ਗੋਲੇ ਬਣਾ ਲਿਆ ਹੈ, ਉਹ ਵਾਹਿਗੁਰੂ ਦਾ ਜੱਸ ਗਾਇਨ ਕਰਨ ਦਾ ਅਨੰਦ ਭੋਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰਭੂ ਨੇ ਅਪਨੇ ਦਾਸ ਕੀਏ ਸੋ ਹਰੀ ਕੇ ਜਸ ਕਾ ਅਨੰਦੁ ਭੋਗਤੇ ਹੈਂ॥੪॥੩੫॥੪੨॥
Prof. Sahib Singhਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਸੇਵਕ ਬਣਾ ਲਿਆ, ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ (ਆਤਮਕ) ਆਨੰਦ ਮਾਣਦੇ ਹਨ ॥੪॥੩੫॥੪੨॥

ਪਦ ਅਰਥ ਕੀਰਤਨਿ = ਕੀਰਤਨ ਵਿਚ ॥੪॥

SikhNet (Spanish)El Señor ha tomado a Nanak, Su Esclavo, y así él goza cantando Sus Alabanzas. (4-35-42)

Open this shabad →

Ang 106 of 1430