ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਮਨੁ ਤਨੁ ਤੇਰਾ; ਧਨੁ ਭੀ ਤੇਰਾ ॥
man tan teraa; dhan bhee teraa |
Sant Singh KhalsaMind and body are Yours; all wealth is Yours.
Manmohan SinghMy soul and body are Thine, my wealth too is Thine.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਤੇਰੀਆਂ ਹਨ, ਮੇਰੀ ਦੌਲਤ ਭੀ ਤੇਰੀ ਹੈ।
Fareedkot Teekaਮਨ ਔਰ ਤਨ ਤੇਰਾ ਹੈ ਪੁਨਾ ਧਨ ਭੀ ਤੇਰਾ ਹੈ॥
Prof. Sahib Singhਹੇ ਸ੍ਰਿਸ਼ਟੀ ਦੇ ਪਾਲਕ! ਮੈਨੂੰ ਇਹ ਮਨ (ਜਿੰਦ) ਇਹ ਸਰੀਰ ਤੈਥੋਂ ਹੀ ਮਿਲਿਆ ਹੈ, (ਇਹ) ਧਨ ਭੀ ਤੇਰਾ ਹੀ ਦਿੱਤਾ ਹੋਇਆ ਹੈ।
SikhNet (Spanish)Tuyo es el cuerpo, Tuya la mente, Tuyas las riquezas,
ਤੂੰ ਠਾਕੁਰੁ ਸੁਆਮੀ; ਪ੍ਰਭੁ ਮੇਰਾ ॥
toon tthaakur suaamee; prabh meraa |
Sant Singh KhalsaYou are my God, my Lord and Master.
Manmohan SinghThou art my Lord Master Husband.
Manmohan Singh (Punjabi)ਤੂੰ ਮੇਰਾ ਸਾਹਿਬ ਮਾਲਕ ਤੇ ਸਿਰ ਦਾ ਸਾਈਂ ਹੈ।
Fareedkot Teekaਠਾਕੁਰ! ਤੂੰ ਮੇਰਾ ਸਮਰਥੁ ਸੁਆਮੀ ਹੈਂ॥
Prof. Sahib Singhਤੂੰ ਮੇਰਾ ਪਾਲਣਹਾਰ ਹੈਂ, ਤੂੰ ਮੇਰਾ ਸੁਆਮੀ ਹੈਂ, ਤੂੰ ਮੇਰਾ ਮਾਲਕ ਹੈਂ।
SikhNet (Spanish)porque Tú eres mi Señor, mi Maestro.
ਜੀਉ ਪਿੰਡੁ ਸਭੁ ਰਾਸਿ ਤੁਮਾਰੀ; ਤੇਰਾ ਜੋਰੁ ਗੋਪਾਲਾ ਜੀਉ ॥੧॥
jeeo pindd sabh raas tumaaree; teraa jor gopaalaa jeeo |1|
Sant Singh KhalsaBody and soul and all riches are Yours. Yours is the Power, O Lord of the World. ||1||
Manmohan SinghMy Life and body are all Thy capital and my power is from Thee, O the world cherisher!
Manmohan Singh (Punjabi)ਮੇਰੀ ਜਿੰਦੜੀ ਤੇ ਦੇਹਿ ਸਮੂਹ ਤੇਰੀ ਹੀ ਪੂੰਜੀ ਹੈ ਅਤੇ ਮੇਰੀ ਸਤਿਆ ਤੇਰੇ ਤੋਂ ਹੀ ਹੈ, ਹੇ ਸ੍ਰਿਸ਼ਟੀ ਦੇ ਪਾਲਕ।
Fareedkot Teekaਹੇ ਗੋਪਾਲ ਜੀ! ਜੀਉ ਪਿੰਡੁ ਸਭ ਤੁਮਾਰੀ ਹੀ ਪੂੰਜੀ ਹੈ ਔਰ ਮੇਰੇ ਕੋ ਤੇਰਾ ਹੀ ਬਲੁ ਹੈ॥੧॥
Prof. Sahib Singhਇਹ ਜਿੰਦ ਇਹ ਸਰੀਰ ਸਭ ਤੇਰਾ ਹੀ ਦਿੱਤਾ ਹੋਇਆ ਹੈ, ਹੇ ਗੋਪਾਲ! ਮੈਨੂੰ ਤੇਰਾ ਹੀ ਮਾਣ ਤਾਣ ਹੈ ॥੧॥ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਸਰਮਾਇਆ। ਗੋਪਾਲਾ = ਹੇ ਗੋਪਾਲ! ॥੧॥
SikhNet (Spanish)Mi cuerpo y mi vida también son Tuyos; Tuyo es el Poder, trabajando a través de ellos, oh Amado Señor. 1()
ਸਦਾ ਸਦਾ ਤੂੰਹੈ ਸੁਖਦਾਈ ॥
sadaa sadaa toonhai sukhadaaee |
Sant Singh KhalsaForever and ever, You are the Giver of Peace.
Manmohan SinghFor ever and aye Thou art the giver of peace.
Manmohan Singh (Punjabi)ਸਦੀਵ ਤੇ ਹਮੇਸ਼ਾਂ ਲਈ ਤੂੰ ਆਰਾਮ ਦੇਣ ਵਾਲਾ ਹੈ।
Fareedkot Teekaਤੂੰ ਹੀ ਸਦਾ ਸੁਖ ਕੇ ਦੇਣੇ ਵਾਲਾ ਹੈ॥
Prof. Sahib Singhਹੇ ਦਇਆਲ ਪ੍ਰਭੂ! ਸਦਾ ਤੋਂ ਹੀ ਸਦਾ ਤੋਂ ਹੀ ਮੈਨੂੰ ਤੂੰ ਹੀ ਸੁਖ ਦੇਣ ਵਾਲਾ ਹੈਂ।ਪਦ ਅਰਥ ਤੂੰ ਹੈ = ਤੂੰ ਹੀ। ਸੁਖਦਾਈ = ਸੁਖ ਦੇਣ ਵਾਲਾ।
SikhNet (Spanish)Serás para siempre el Dador de Paz;
ਨਿਵਿ ਨਿਵਿ ਲਾਗਾ; ਤੇਰੀ ਪਾਈ ॥
niv niv laagaa; teree paaee |
Sant Singh KhalsaI bow down and fall at Your Feet.
Manmohan SinghI bow ever bow and fall at Thine feet.
Manmohan Singh (Punjabi)ਮੈਂ ਨਿਮਸਕਾਰ ਕਰਦਾ ਹਾਂ, ਸਦਾ ਨਿਮਸਕਾਰ ਕਰਦਾ ਹਾਂ ਅਤੇ ਤੇਰੇ ਪੈਰੀ ਪੈਦਾ ਹਾਂ।
Fareedkot Teekaਯਾਂ ਤੇ ਮੈਂ ਮਨ ਤਨ ਸੇ ਨਿਮ੍ਰ ਹੋ ਕਰ ਤੇਰੀ ਚਰਣੀ ਲਾਗਤਾ ਹੂੰ॥
Prof. Sahib Singhਮੈਂ ਸਦਾ ਨਿਊਂ ਨਿਊਂ ਕੇ ਤੇਰੀ ਹੀ ਪੈਰੀਂ ਲੱਗਦਾ ਹਾਂ।ਪਦ ਅਰਥ ਨਿਵਿ = ਨਿਊਂ ਕੇ। ਪਾਈ = ਪੈਰੀਂ, ਚਰਨੀਂ।
SikhNet (Spanish)me postro humildemente ante Tus Graciosos Pies.
ਕਾਰ ਕਮਾਵਾ. ਜੇ ਤੁਧੁ ਭਾਵਾ; ਜਾ ਤੂੰ ਦੇਹਿ ਦਇਆਲਾ ਜੀਉ ॥੨॥
kaar kamaavaa. je tudh bhaavaa; jaa toon dehi deaalaa jeeo |2|
Sant Singh KhalsaI act as it pleases You, as You cause me to act, Kind and Compassionate Dear Lord. ||2||
Manmohan SinghIf it pleases Thee and when Thou givest me, O merciful One! will perform Thy service.
Manmohan Singh (Punjabi)ਜੇਕਰ ਤੈਨੂੰ ਚੰਗਾ ਲਗੇ ਅਤੇ ਜਦ ਤੂੰ ਦੇਵੇਂ ਹੇ ਮਿਹਰਬਾਨ ਪੁਰਖ! ਮੈਂ ਤੇਰੀ ਘਾਲ ਘਾਲਾਂਗਾ।
Fareedkot Teekaਹੇ ਦਯਾਲ! ਜੋ ਤੂ ਦੇਹਿ ਔਰ ਜੋ ਤੇਰੇ ਕੋ ਭਾਵੈ ਸੋ ਕਾਰ ਕਮਾਵਾਂ॥੨॥
Prof. Sahib Singhਜੇ ਤੇਰੀ ਰਜ਼ਾ ਹੋਵੇ ਤਾਂ ਮੈਂ ਉਹੀ ਕੰਮ ਕਰਾਂ ਜੇਹੜਾ ਤੂੰ (ਕਰਨ ਵਾਸਤੇ) ਮੈਨੂੰ ਦੇਵੇਂ ॥੨॥ਪਦ ਅਰਥ ਜੋ ਕਾਰ = ਜੇਹੜੀ ਸੇਵਾ, ਜੇਹੜਾ ਕੰਮ ॥੨॥
SikhNet (Spanish)Hago lo que es Tu Voluntad, oh Señor, cuando en Tu Misericordia me bendices, oh Amado.(2)
ਪ੍ਰਭ ਤੁਮ ਤੇ ਲਹਣਾ; ਤੂੰ ਮੇਰਾ ਗਹਣਾ ॥
prabh tum te lahanaa; toon meraa gahanaa |
Sant Singh KhalsaO God, from You I receive; You are my decoration.
Manmohan SinghO Lord! from Thee alone I receive and Thou art my ornament.
Manmohan Singh (Punjabi)ਹੇ ਸੁਆਮੀ! ਮੈਂ ਕੇਵਲ ਤੇਰੇ ਕੋਲੋ ਹੀ ਲੈਂਦਾ ਹਾਂ ਅਤੇ ਤੂੰ ਹੀ ਮੇਰਾ ਜੇਵਰ ਹੈਂ।
Fareedkot Teekaਹੇ ਪ੍ਰਭੂ! ਮੇਰੇ ਕੋ ਤੇਰੇ ਸੇ ਲਾਭੁ ਹੈ ਔਰ ਤੂੰ ਮੇਰਾ (ਗਹਣਾ) ਭੂਸਣ ਵਤ ਸੋਭਾ ਕੇ ਦੇਣੇ ਵਾਲਾ ਹੈਂ॥
Prof. Sahib Singhਹੇ ਪ੍ਰਭੂ (ਸਾਰੇ ਪਦਾਰਥ) ਮੈਂ ਤੇਰੇ ਪਾਸੋਂ ਹੀ ਲੈਣੇ ਹਨ (ਸਦਾ ਲੈਂਦਾ ਰਹਿੰਦਾ ਹਾਂ), ਤੂੰ ਹੀ ਮੇਰੇ ਆਤਮਕ ਜੀਵਨ ਦੀ ਸੁੰਦਰਤਾ ਦਾ ਵਸੀਲਾ ਹੈਂ।ਪਦ ਅਰਥ ਤੁਮ ਤੇ = ਤੇਰੇ ਪਾਸੋਂ। ਗਹਣਾ = ਸੁੰਦਰਤਾ ਦਾ ਵਸੀਲਾ।
SikhNet (Spanish)Busco todo en Ti, Padre mío; Tú eres mi Joya Preciosa.
ਜੋ ਤੂੰ ਦੇਹਿ; ਸੋਈ ਸੁਖੁ ਸਹਣਾ ॥
jo toon dehi; soee sukh sahanaa |
Sant Singh KhalsaWhatever You give me, brings me happiness.
Manmohan SinghWhatever Thou givest me, I endure that as comfort.
Manmohan Singh (Punjabi)ਜੋ ਕੁਛ ਤੂੰ ਮੈਨੂੰ ਦਿੰਦਾ ਹੈ, ਮੈਂ ਉਸ ਨੂੰ ਆਰਾਮ ਸਮਝ ਕੇ ਸਹਾਰਦਾ ਹਾਂ।
Fareedkot Teekaਜੋ ਤੂੰ ਸੁਖੁ ਦੁਖ ਦੇਤਾ ਹੈਂ, ਸੋ ਪ੍ਰਸੰਨ ਹੋ ਕਰ ਮੈਂ ਸਹਾਰਤਾ ਹੂੰ॥
Prof. Sahib Singh(ਸੁਖ ਚਾਹੇ ਦੁੱਖ) ਜੋ ਕੁਝ ਤੂੰ ਮੈਨੂੰ ਦੇਂਦਾ ਹੈਂ ਮੈਂ ਉਸ ਨੂੰ ਸੁਖ ਜਾਣ ਕੇ ਸਹਾਰਦਾ ਹਾਂ (ਕਬੂਲਦਾ ਹਾਂ)।ਪਦ ਅਰਥ ਸੁਖੁ ਸਹਣਾ = ਸੁਖ (ਜਾਣ ਕੇ) ਸਹਾਰਨਾ।
SikhNet (Spanish)Encuentro Paz en lo que sea que Tú me das,
ਜਿਥੈ ਰਖਹਿ. ਬੈਕੁੰਠੁ ਤਿਥਾਈ; ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥੩॥
jithai rakheh. baikuntth tithaaee; toon sabhanaa ke pratipaalaa jeeo |3|
Sant Singh KhalsaWherever You keep me, is heaven. You are the Cherisher of all. ||3||
Manmohan SinghWherever Thou keepest me, there I find heaven Thou art the nurser of all.
Manmohan Singh (Punjabi)ਜਿਥੇ ਕਿਤੇ ਭੀ ਤੂੰ ਮੈਨੂੰ ਰੱਖਦਾ ਹੈ, ਉਥੇ ਹੀ ਮੇਰਾ ਸਵਰਗ ਹੈ। ਤੂੰ ਸਾਰਿਆਂ ਦੀ ਪਰਵਰਸ਼ ਕਰਨ ਵਾਲਾ ਹੈ।
Fareedkot Teekaਹੇ ਭਗਵਨ! ਜਿਸ ਅਸਥਾਨ ਮੇਂ ਤੂੰ ਰਖੇਂ ਤਹਾਂ ਹੀ ਮੈਂ ਬੈਕੁੰਠ ਮਾਨਤਾ ਹੂੰ, ਤੂੰ ਸਭਨਾਂ ਕੇ ਪ੍ਰਾਣਾਂ ਕੀ ਪ੍ਰਤਿਪਾਲਾ ਕਰਨੇ ਵਾਲਾ ਹੈਂ॥੩॥
Prof. Sahib Singhਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ, ਮੈਨੂੰ ਤੂੰ ਜਿਥੇ ਰੱਖਦਾ ਹੈਂ ਮੇਰੇ ਵਾਸਤੇ ਉਥੇ ਹੀ ਬੈਕੁੰਠ (ਸੁਰਗ) ਹੈ ॥੩॥ਪਦ ਅਰਥ ਪ੍ਰਤਿਪਾਲਾ = ਪਾਲਣ ਵਾਲਾ ॥੩॥
SikhNet (Spanish)en donde sea que Tú me pones, ahí es el Cielo.(3)
ਸਿਮਰਿ ਸਿਮਰਿ ਨਾਨਕ, ਸੁਖੁ ਪਾਇਆ ॥
simar simar naanak, sukh paaeaa |
Sant Singh KhalsaMeditating, meditating in remembrance, Nanak has found peace.
Manmohan SinghBy meditating and pondering on the Lord, Nanak has obtained peace.
Manmohan Singh (Punjabi)ਸਾਹਿਬ ਦਾ ਚਿੰਤਨ ਤੇ ਅਰਾਧਨ ਕਰਨ ਦੁਆਰਾ ਨਾਨਕ ਨੇ ਆਰਾਮ ਪਰਾਪਤ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਨੇ ਮਨ ਬਾਣੀ ਸੇ ਤੇਰਾ ਸਿਮਰਨ ਕੀਆ ਹੈ ਤਾਂ ਤੇ ਸੁਖ ਪਾਇਆ ਹੈ॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਉਸ ਨੇ ਹੀ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਿਆ ਹੈ,ਪਦ ਅਰਥ ਸਿਮਰਿ = ਸਿਮਰ ਕੇ। ਸੁਖੁ = ਆਤਮਕ ਆਨੰਦ। ਨਾਨਕ = ਹੇ ਨਾਨਕ!
SikhNet (Spanish)Eres el Sostenedor de todo, oh Amado; meditando en Ti, Nanak ha encontrado la Paz.
ਆਠ ਪਹਰ; ਤੇਰੇ ਗੁਣ ਗਾਇਆ ॥
aatth pehar; tere gun gaaeaa |
Sant Singh KhalsaTwenty-four hours a day, I sing Your Glorious Praises.
Manmohan SinghThroughout the eight watches of the day he sings Thine praises.
Manmohan Singh (Punjabi)ਦਿਨ ਦੇ ਅਠੇ ਪਹਿਰ ਹੀ ਉਹ ਮੇਰੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ।
Fareedkot Teekaਔਰ ਆਠ ਪਹਰ ਤੇਰੇ ਗੁਣੋਂ ਕੋ ਗਾਇਆ ਹੈ॥
Prof. Sahib Singhਜਿਸ ਮਨੁੱਖ ਨੇ ਅੱਠੇ ਪਹਰ (ਹਰ ਵੇਲੇ) ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ।
SikhNet (Spanish)En las ocho rondas del día y de la noche, él recita Tu Alabanza.
ਸਗਲ ਮਨੋਰਥ ਪੂਰਨ ਹੋਏ; ਕਦੇ. ਨ ਹੋਇ ਦੁਖਾਲਾ ਜੀਉ ॥੪॥੩੩॥੪੦॥
sagal manorath pooran hoe; kade. na hoe dukhaalaa jeeo |4|33|40|
Sant Singh KhalsaAll my hopes and desires are fulfilled; I shall never again suffer sorrow. ||4||33||40||
Manmohan SinghAll his heart's desires are fulfilled and he shall never more be distressed.
Manmohan Singh (Punjabi)ਉਸ ਦੇ ਦਿਲ ਦੀਆਂ ਖਾਹਿਸ਼ਾਂ ਸਾਰੀਆਂ ਪੂਰੀਆਂ ਹੋ ਗਈਆਂ ਹਨ ਅਤੇ ਉਹ ਮੁੜ ਕੇ ਕਦਾਚਿੱਤ ਦੁਖੀ ਨਹੀਂ ਹੋਵੇਗਾ।
Fareedkot Teekaਔਰ ਸੰਪੂਰਨ ਮਨ ਕੇ ਮਨੋਰਥ ਪੂਰੇ ਹੂਏ ਹੈਂ, ਔਰ ਕਭੀ ਭੀ ਹਮਾਰਾ ਚਿਤ ਦੁਖ ਵਾਲਾ ਵਾ ਦੁਖ ਕਾ ਘਰੁ ਨਹੀਂ ਹੋਤਾ ਹੈ॥੪॥੩੩॥੪੦॥
Prof. Sahib Singhਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ, ਉਹ ਕਦੇ ਦੁਖੀ ਨਹੀਂ ਹੁੰਦਾ ॥੪॥੩੩॥੪੦॥ਪਦ ਅਰਥ ਸਗਲ = ਸਾਰੇ। ਦੁਖਾਲਾ = {ਦੁਖ-ਆਲਯ} ਦੁਖੀ ॥੪॥
SikhNet (Spanish)Todos sus deseos están satisfechos, y nunca más estará triste. (4-33-40)