ੴ

ਸਿੱਖਬਾਣੀ · SikhBani

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥

hukamee hovan aakaar hukam na kahiaa jaaee
Guru Nanak Dev Ji ਗੁਰੂ ਨਾਨਕ ਦੇਵ ਜੀ · Jap · Ang 1 · 6 lines
Translations

ਹੁਕਮੀ. ਹੋਵਨਿ ਆਕਾਰ; ਹੁਕਮੁ. ਨ ਕਹਿਆ ਜਾਈ ॥

hukamee. hovan aakaar; hukam. na kahiaa jaaee |

Sant Singh KhalsaBy His Command, bodies are created; His Command cannot be described.
Manmohan SinghBy the Lord's order bodies are produced. His order cannot be narrated.
Manmohan Singh (Punjabi)ਸਾਈਂ ਦੇ ਅਮਰ ਦੁਆਰਾ ਸਰੀਰ ਬਣਦੇ ਹਨ। ਉਸ ਦਾ ਅਮਰ ਵਰਨਣ ਕੀਤਾ ਨਹੀਂ ਜਾ ਸਕਦਾ।
Fareedkot Teekaਪ੍ਰਥਮ ਤੋ ਉਸ ਕਾ ਹੁਕਮੁ ਸਮਗ੍ਰ ਕਹਾ ਨਹੀਂ ਜਾਤਾ, ਕ੍ਯੋਂਕਿ ਬਿਅੰਤ ਹੈ। ਪਰ ਤਾਂ ਵੀ ਕੁਛ ਸੁਨਾਵਤੇ ਹੈਂ। ਏਹ ਜਿਤਨੇ ਅਕਾਰ ਸਥੂਲ ਸਰੀਰ ਹੈਂ, ਸੋ ਸੰਪੂਰਣ ਹੁਕਮੀ ਪਰਮੇਸ੍ਵਰ ਕੇ ਹੁਕਮ ਸੇ ਹੋਤੇ ਹੈਂ। ਅਰ ਹੁਕਮ ਸੇ ਹੀ ਜੀਵ ਆਵਰ ਭਾਵ ਕੋ ਪ੍ਰਾਪਤਿ ਹੋਤੇ ਹੈਂ। ਵਾ ਅਕਾਰ ਉਪਲਖਤ 'ਅਕਾਰ', 'ਉਕਾਰ', 'ਮਕਾਰ', 'ਬ੍ਰਹਮਾ', 'ਬਿਸਨੁ', 'ਮਹੇਸ਼' ਸਭ (ਹੁਕਮੀ) ਪਰਮੇਸ੍ਵਰ ਕੇ ਹੁਕਮ ਸੇ ਹੋਤੇ ਹੈਂ॥
Prof. Sahib Singhਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ।

ਪਦ ਅਰਥ ਹੁਕਮੀ = ਹੁਕਮ ਵਿਚ, ਅਕਾਲ ਪੁਰਖ ਦੇ ਹੁਕਮ ਅਨੁਸਾਰ। ਹੋਵਨਿ = ਹੁੰਦੇ ਹਨ, ਹੋਂਦ ਵਿਚ ਆਉਂਦੇ ਹਨ, ਬਣ ਜਾਂਦੇ ਹਨ। ਆਕਾਰ = ਸਰੂਪ, ਸ਼ਕਲਾਂ, ਸਰੀਰ। ਨ ਕਹਿਆ ਜਾਈ = ਕਹਿਆ ਨ ਜਾਈ, ਕਥਨ ਨਹੀਂ ਕੀਤਾ ਜਾ ਸਕਦਾ।

SikhNet (Spanish)Por Su Voluntad los cuerpos son creados, Su Mandato no puede ser comprendido.

ਹੁਕਮੀ. ਹੋਵਨਿ ਜੀਅ; ਹੁਕਮਿ. ਮਿਲੈ ਵਡਿਆਈ ॥

hukamee. hovan jeea; hukam. milai vaddiaaee |

Sant Singh KhalsaBy His Command, souls come into being; by His Command, glory and greatness are obtained.
Manmohan SinghWith His fiat the souls come into being and with His fiat greatness is obtained.
Manmohan Singh (Punjabi)ਉਸ ਦੇ ਫੁਰਮਾਨ ਨਾਲ ਰੂਹਾਂ ਹੋਂਦ ਵਿੱਚ ਆਉਂਦੀਆਂ ਹਨ ਅਤੇ ਉਸ ਦੇ ਫੁਰਮਾਨ ਨਾਲ ਹੀ ਮਾਨ ਪਰਾਪਤ ਹੁੰਦਾ ਹੈ।
Fareedkot Teekaਪੁਨਾ ਤਿਨਾ ਦ੍ਵਾਰੇ ਔਰ ਜੀਵੋਂ ਕੇ ਅਕਾਰ, ਸਥਾਵਰ ਜੰਗਮ ਰੂਪ ਸਭ ਹੁਕਮੀ ਕੇ ਹੁਕਮ ਕਰ ਕੇ ਹੋਤੇ ਹੈਂ। ਹੁਕਮ ਹੀ ਕਰ ਕੇ ਇਨ ਜੀਵੋਂ ਕੋ ਵਡਿਆਈ ਛੁਟਿਆਈ ਮਿਲਤੀ ਹੈ॥
Prof. Sahib Singhਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ 'ਤੇ) ਸ਼ੋਭਾ ਮਿਲਦੀ ਹੈ।

ਪਦ ਅਰਥ ਜੀਅ-ਜੀਅ ਜੰਤ। ਹੁਕਮਿ = ਹੁਕਮ ਅਨੁਸਾਰ। ਵਡਿਆਈ = ਆਦਰ, ਸ਼ੋਭਾ।

SikhNet (Spanish)Por Su Voluntad todas las Almas toman forma y por Su Voluntad la Grandeza es obtenida.

ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ ॥

hukamee, utam neech; hukam likh, dukh sukh paaeeeh |

Sant Singh KhalsaBy His Command, some are high and some are low; by His Written Command, pain and pleasure are obtained.
Manmohan SinghBy His command the mortals are make high and low and by His written command they obtain woe and weal.
Manmohan Singh (Punjabi)ਉਸ ਦੇ ਫੁਰਮਾਨ ਦੁਆਰਾ ਪ੍ਰਾਨੀ ਚੰਗੇ ਤੇ ਮੰਦੇ ਹੁੰਦੇ ਹਨ ਅਤੇ ਉਸ ਦੇ ਲਿਖੇ ਫੁਰਮਾਨ ਦੁਆਰਾ ਹੀ ਉਹ ਗ਼ਮੀ ਤੇ ਖ਼ੁਸ਼ੀ ਪਾਉਂਦੇ ਹਨ।
Fareedkot Teekaਹੁਕਮੀ ਕੇ ਹੁਕਮ ਹੀ ਕਰ ਕੇ ਉਤਮ ਅਰੁ ਨੀਚ ਹੂਏ ਹੈਂ, ਵਾ ਨੀਚ ਤੇ ਉਤਮ, ਉਤਮ ਤੇ ਨੀਚ ਹੋਤੇ ਹੈਂ। ਜਥਾ ਅੰਗ ਰਾਜਾ ਕਾ ਬੇਟਾ ਬੇਨੁ ਨੀਚ ਹੂਆ, ਅਰੁ ਬਾਲਮੀਕ ਨੀਚੁ ਥਾ, ਸੋ ਪਰਮਾਤਮਾ ਕੇ ਹੁਕਮ ਸੇ ਰਾਮ ਜਪ ਕਰ ਉਤਮੁ ਭਇਆ⁽¹⁾। ਔਰ ਲਿਖਾ ਹੂਆ ਜੋ ਦੁਖੁ ਸੁਖੁ ਕਾ ਲੇਖੁ ਹੈ, ਸੋ (ਹੁਕਮੀ) ਪ੍ਰਮੇਸ੍ਵਰ ਕੇ ਹੁਕਮ ਸੇ 'ਪਾਈਅਹਿ', ਭਾਵ ਭੋਗੀਤਾ ਹੈ॥
Prof. Sahib Singhਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ।

ਪਦ ਅਰਥ ਉਤਮੁ = ਸ੍ਰੇਸ਼ਟ, ਚੰਗਾ। ਲਿਖਿ = ਲਿਖ ਕੇ, ਲਿਖੇ ਅਨੁਸਾਰ। ਪਾਈਅਹਿ = ਪਾਈਦੇ ਹਨ, ਭੋਗੀਦੇ ਹਨ।

SikhNet (Spanish)Por Su Voluntad unos están elevados mientras otros andan en niveles bajos.Por Su Voluntad unos conocen una gran Dicha mientras otros sólo experimentan pena y tristeza.

ਇਕਨਾ. ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ ॥

eikanaa. hukamee bakhasees; ik, hukamee sadaa bhavaaeeeh |

Sant Singh KhalsaSome, by His Command, are blessed and forgiven; others, by His Command, wander aimlessly forever.
Manmohan SinghSome obtain gifts through His order and some through His order are ever made to wander in transmigration.
Manmohan Singh (Punjabi)ਕਈਆਂ ਨੂੰ ਉਸ ਦੀ ਆਗਿਆ ਰਾਹੀਂ ਦਾਤਾਂ ਮਿਲਦੀਆਂ ਹਨ ਅਤੇ ਕਈ ਉਸ ਦੀ ਆਗਿਆ ਰਾਹੀਂ ਆਵਾਗਉਣ ਅੰਦਰ ਸਦੀਵ ਹੀ ਭੁਆਈਂਦੇ ਹਨ।
Fareedkot Teekaਇਕਨੋਂ ਕੋ ਹੁਕਮੀ ਕੇ ਹੁਕਮ ਕਰ ਕੇ ਹੀ ਆਤਮ ਪਦ ਕੀ ਪ੍ਰਾਪਤੀ ਰੂਪੁ ਬਖਸੀਸ ਮਿਲਤੀ ਹੈ। ਏਕ ਪਰਮਾਤਮਾ ਕੇ ਹੁਕਮ ਕਰ ਕੇ ਜਨਮ ਮਰਨ ਰੂਪ ਚੌਰਾਸੀ ਮੈ ਸਦਾ ਭ੍ਰਮਾਈਤੇ ਹੈਂ॥
Prof. Sahib Singhਹੁਕਮ ਵਿਚ ਹੀ ਕਦੀ ਮਨੁੱਖਾਂ ਉੱਤੇ (ਅਕਾਲ ਪੁਰਖ ਦੇ ਦਰ ਤੋਂ) ਬਖ਼ਸ਼ਸ਼ ਹੁੰਦੀ ਹੈ, ਅਤੇ ਉਸ ਦੇ ਹੁਕਮ ਵਿਚ ਹੀ ਕਈ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਭਵਾਈਦੇ ਹਨ।

ਪਦ ਅਰਥ ਇਕਨਾ = ਕਈ ਮਨੁੱਖਾਂ ਨੂੰ। ਬਖਸੀਸ = ਦਾਤ, ਬਖ਼ਸ਼ਸ਼। ਇਕਿ = ਕਈ ਮਨੁੱਖ। ਭਵਾਈਅਹਿ = ਭਵਾਈਦੇ ਹਨ, ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ।

SikhNet (Spanish)Por la Voluntad de Dios algunas Almas son liberadas mientras otras son obligadas a vagar de vida en vida.

ਹੁਕਮੈ ਅੰਦਰਿ. ਸਭੁ ਕੋ; ਬਾਹਰਿ ਹੁਕਮ. ਨ ਕੋਇ ॥

hukamai andar. sabh ko; baahar hukam. na koe |

Sant Singh KhalsaEveryone is subject to His Command; no one is beyond His Command.
Manmohan SinghAll are subject to His fiat and none is exempt from His fiat.
Manmohan Singh (Punjabi)ਸਾਰੇ ਉਸ ਦੇ ਅਮਰ ਵਿੱਚ ਹਨ ਅਤੇ ਉਸ ਦੇ ਅਮਰ ਤੋਂ ਬਾਹਰ ਕੋਈ ਨਹੀਂ।
Fareedkot Teekaਸੋ ਸਭ ਕੋਈ ਹੁਕਮ ਹੀ ਕੇ ਅੰਦਰ ਹੈ ਬ੍ਰਹਮਾ ਸੇ ਲੇ ਕਰ ਚੀਟੀ ਪ੍ਰਯੰਤ ਹੁਕਮ ਤੇ ਬਾਹਰ ਕੋਈ ਨਹੀਂ ਹੈ॥☬ਪ੍ਰਸ਼ਨ: ਜੇ ਕਰ ਹੁਕਮ ਮੈ ਹੀ ਹੈਂ, ਤਾਂ ਮੈ ਏਹੁ ਕਰਤਾ ਹਾਂ ਅਰੁ ਏਹੁ ਕਰਾਂਗਾ? ਸੋ ਜੀਉ ਐਸੇ ਕ੍ਯੋਂ ਕਹਿਤਾ ਹੈ ਅਰੁ ਸੋ ਅਹੰਤਾ ਮਮਤਾ ਕੈਸੇ ਛੁਟੈ?☬ਉੱਤਰ:
Prof. Sahib Singhਹਰੇਕ ਜੀਵ ਰੱਬ ਦੇ ਹੁਕਮ ਵਿਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ।

ਪਦ ਅਰਥ ਅੰਦਰਿ = ਰੱਬ ਦੇ ਹੁਕਮ ਵਿਚ ਹੀ। ਸਭੁ ਕੋ = ਹਰੇਕ ਜੀਵ। ਬਾਹਰਿ ਹੁਕਮ = ਹੁਕਮ ਤੋਂ ਬਾਹਰ।

SikhNet (Spanish)Todos los seres viven bajo la Voluntad de Dios; ninguno vive fuera de ella.

ਨਾਨਕ. ਹੁਕਮੈ ਜੇ ਬੁਝੈ; ਤ ਹਉਮੈ. ਕਹੈ ਨ ਕੋਇ ॥੨॥

naanak. hukamai je bujhai; ta haumai. kahai na koe |2|

Sant Singh KhalsaO Nanak, one who understands His Command, does not speak in ego. ||2||
Manmohan SinghO Nanak! if man were to understand Lord's fiat, then no one would take pride (speak in ego).
Manmohan Singh (Punjabi)ਹੇ ਨਾਨਕ! ਜੇਕਰ ਇਨਸਾਨ ਪ੍ਰਭੂ ਦੇ ਫੁਰਮਾਨ ਨੂੰ ਸਮਝ ਲਵੇ, ਤਦ ਕੋਈ ਭੀ ਹੰਕਾਰ ਨਾਂ ਕਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧੋ! ਜੇ ਕਰ ਹੁਕਮ ਕੋ ਬੂਝੇ ਤਾਂ ਕੋਈ ਪ੍ਰਕਾਰ ਸੇ (ਹਉਮੈ) ਹੰਕਾਰ ਕੇ ਬਚਨ ਨਹੀਂ ਕਹਤਾ ਕਿ ਮੈ ਨੇ ਏਹਿ ਕੀਆ ਅਰੁ ਏਹਿ ਕਰਾਂਗਾ। ਸਭ ਅਕਾਲ ਪੁਰਖ ਕੀ ਆਗ੍ਯਾ ਹੀ ਮਾਨੇਗੇ॥☬ਪ੍ਰਸ਼ਨ: ਜਿਸ ਕਾ ਐਸਾ ਹੁਕਮ ਹੈ, ਉਸ ਕਾ ਬਲੁ ਕਿਤਨਾਕੁ ਹੈ? ਕ੍ਯੋਂਕਿ ਹੁਕਮੁ ਜੋਰ ਸੇ ਚਲਤਾ ਹੈ?☬ਉੱਤਰ:
Prof. Sahib Singhਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ) ॥੨॥

ਪਦ ਅਰਥ ਹੁਕਮੈ = ਹੁਕਮ ਨੂੰ। ਬੁਝੈ = ਸਮਝ ਲਏ। ਹਉਮੈ ਕਹੈ ਨ = ਹਉਮੈ ਦੇ ਬਚਨ ਨਹੀਂ ਆਖਦਾ, ਮੈਂ ਮੈਂ ਨਹੀਂ ਆਖਦਾ, ਸੁਆਰਥੀ ਨਹੀਂ ਬਣਦਾ ॥੨॥

* ਭਾਵ: ਪ੍ਰਭੂ ਦੇ ਹੁਕਮ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਉਹ ਥੋੜ੍ਹ-ਵਿਤਾ ਨਹੀਂ ਰਹਿੰਦਾ।

SikhNet (Spanish)Oh, dice Nanak, quien entiende Su Voluntad, no se aferra a su tonto orgullo. (2)
Answers quote the Granth verbatim with Ang citations. AI commentary is not Gurbani and not a religious ruling.