ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ; ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair; akaal moorat ajoonee saibhan gur prasaad |
Sant Singh KhalsaOne Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace ~
Manmohan SinghThere is but one God. True is His Name, creative His personality and immortal His form. He is without fear sans enmity, unborn and self-illumined. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਕੀਨਾ-ਰਹਿਤ, ਅਜਨਮਾ ਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਯਾ ਦੁਆਰਾ ਉਹ ਪਰਾਪਤ ਹੁੰਦਾ ਹੈ।
Fareedkot Teekaਬੇਦ ਸੂਪੁ ਉਪਦੇਸ ਮੇ 'ਓਂ' ਕੇ ਆਦਿ ਮੇ 'ਏਕ' ਅੰਗੁ ਨਹੀਂ ਕਹਾ, ਈਹਾਂ ਕਹਾ ਹੈ। ਤਿਸ ਕਾ ਏਹਿ ਤਾਤਪਰਯੁ ਹੈ, ਸੋ ਸਭ ਕੋ ਪ੍ਰਤੀਤ ਹੋ ਜਾਵੇ, ਜੋ ਸਿਧਾਂਤ ਵਸਤੂ ਅਦ੍ਵੈਤ ਹੈ, ਦ੍ਵੈਤ ਨਹੀਂ। ਯਾਂ ਤੇ ਜੀਵ ਈਸ ਏਕ ਰੂਪੁ ਹੈਂ, ਭੇਦ ਵਾਦੀਯੋਂ ਕੇ ਮਤ ਵਤ ਦੋ ਨਹੀਂ। ਕੇਈ ਕਿ ਏਕ ਅੰਗੁ ਆਦਿ ਮੇ ਕਹਿਨੇ ਕਾ ਏਹਿ ਹੇਤੂ ਕਹਤੇ ਹੈਂ, ਜੋ ਏਹਿ ਉਪਦੇਸੁ ਪੁਰਖ ਇਸਤ੍ਰੀ ਮਾਤ੍ਰ ਕੋ ਸਾਂਝਾ ਹੈ। ਅਰੁ ਵੇਦ ਮੇ ਤੀਨ ਵਰਣੋਂ ਕੇ ਪੁਰਖੋਂ ਬਿਨਾਂ ਨਿਖਲ ਵਰਣੋਂ ਕੀ ਇਸਤ੍ਰੀਆਂ ਅਰ ਪੁਰਖੋਂ ਕੋ 'ਓਂ' ਕੇ ਮੁਖ ਸੇ ਉਚਾਰਨ ਕਰਨ ਕੀ ਆਗ੍ਯਾ ਨਹੀਂ। ਯਾਂ ਤੇ ਸਾਂਝਾ ਉਪਦੇਸੁ ਭੀ ਕਰਨਾ ਔਰ ਪੂਰਬ ਵੇਦ ਮੇ ਕਹੀ ਹੂਈ ਅਪਨੀ ਆਗ੍ਯਾ ਭੀ ਸਹੀ ਰਖਨੀ, ਏਹ ਵਿਚਾਰ ਕੇ ਪ੍ਰਮੇਸ੍ਵਰ ਨੇ 'ਓਂ' ਕੇ ਆਦਿ ਮੈ ਪੜਦਾ ਰਖ ਦੀਆ ਹੈ, ਜੋ ਪੜਦੇ ਸੇ ਸਭੀ ਬੋਲੇਂ। ਪੜਦੇ ਸੇ ਬੋਲਣੇ ਮੇ ਦੋਸ਼ੁ ਨਹੀਂ। ਏਹੀ ਬਾਤ ਸਮਝ ਕੇ ਬਾਲਮੀਕ ਕੋ ਰਿਖੀਯੋਂ ਨੇ 'ਰਾਮ' ਮੰਤ੍ਰ ਕਾ ਉਲਟਾ, 'ਮਰਾ' ਉਪਦੇਸੁ ਕੀਆ ਥਾ। ਪੜਦੇ ਕਾ ਅਰਥੁ ਏਹਿ ਹੈ, ਜੋ ਪਹਿਲੇ ਪਾਠ ਸੇ ਔਰ ਰੀਤਿ ਕਾ ਪਾਠੁ ਕਰ ਦੇਣਾ। ਅਰਥੁ ਇਸ ਪੱਖ ਮੈ ਭੀ 'ਏਕ' ਕਾ ਵਹੀ ਹੈ, ਜੋ ਪੀਛੇ ਕਹਾ ਹੈ। 'ਓਂ' ਕਾ ਅਰਥੁ ਵ੍ਯਾਕਰਣ ਵਾਲੇ ਨਾਮੁ ਲੇਨੇ ਮਾਤ੍ਰ ਸੇ, 'ਰੱਖ੍ਯਾ ਕਰਨੇ ਵਾਲਾ' ਪਰਮੇਸ੍ਵਰੁ ਕਹਤੇ ਹੈਂ। 'ਅਵ' ਧਾਤੁ ਸੇ ਬਨਾਵਤੇ ਹੈਂ 'ਅਵ' ਕਾ ਅਰਥੁ 'ਰਖਯਾ' ਹੈ। ਯਾਂ ਤੇ ਰਖਯਾ ਕਰਨੇ ਵਾਲੇ ਕਾ ਨਾਮ 'ਓਂ' ਕਹੇ ਹੈਂ। ਔਰ ਗ੍ਰੰਥੋਂ ਵਾਲੇ 'ਅ'+'ਉ'+'ਮ' ਇਨ ਤੀਨ ਮ
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।ਪਦ ਅਰਥ ਸਤਿ ਨਾਮੁ = ਜਿਸ ਦਾ ਨਾਮ 'ਸਤਿ' ਹੈ। ਲਫ਼ਜ਼ 'ਸਤਿ' ਦਾ ਸੰਸਕ੍ਰਿਤ ਸਰੂਪ 'ਸਤਯ' ਹੈ, ਇਸ ਦਾ ਅਰਥ ਹੈ 'ਹੋਂਦ ਵਾਲਾ'। ਇਸ ਦਾ ਧਾਤੂ 'ਅਸ' ਹੈ, ਜਿਸ ਦਾ ਅਰਥ ਹੈ 'ਹੋਣਾ'। ਸੋ 'ਸਤਿਨਾਮ' ਦਾ ਅਰਥ ਹੈ "ਉਹ ਇਕ ਓਅੰਕਾਰ, ਜਿਸ ਦਾ ਨਾਮ ਹੈ ਹੋਂਦ ਵਾਲਾ। ਪੁਰਖੁ = ਸੰਸਕ੍ਰਿਤ ਵਿਚ ਵਿਉਤਪੱਤੀ ਅਨੁਸਾਰ ਇਸ ਲਫ਼ਜ ਦਾ ਅਰਥ ਇਉਂ ਕੀਤਾ ਗਿਆ ਹੈ, 'ਪੂਰਿ ਸ਼ੇਤੇ ਇਤਿ ਪੁਰੁਸ਼ਹ', ਭਾਵ, ਜੋ ਸਰੀਰ ਵਿਚ ਲੇਟਿਆ ਹੋਇਆ ਹੈ'। ਸੰਸਕ੍ਰਿਤ ਵਿਚ ਆਮ ਪ੍ਰਚਲਤ ਅਰਥ ਹੈ 'ਮਨੁੱਖ'। ਭਗਵਤ ਗੀਤਾ ਵਿਚ 'ਪੁਰਖੁ' 'ਆਤਮਾ' ਦੇ ਅਰਥਾਂ ਵਿਚ ਵਰਤਿਆ ਗਿਆ ਹੈ। 'ਰਘੂਵੰਸ਼' ਵਿਚ ਇਹ ਸ਼ਬਦ 'ਬ੍ਰਹਮਾਂਡ ਵਾ ਆਤਮਾ' ਦੇ ਅਰਥਾਂ ਵਿਚ ਆਇਆ ਹੈ, ਇਸੇ ਤਰ੍ਹਾਂ ਪੁਸਤਕ "ਸ਼ਿਸ਼ੂਪਾਲ ਵਧ" ਵਿਚ ਭੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਪੁਰਖੁ' ਦਾ ਅਰਥ ਹੈ 'ਓਹੁ ਓਅੰਕਾਰ ਜੋ ਸਾਰੇ ਜਗਤ ਵਿਚ ਵਿਆਪਕ ਹੈ, ਉਹ ਆਤਮਾ ਜੋ ਸਾਰੀ ਸ੍ਰਿਸ਼ਟੀ ਵਿਚ ਰਮ ਰਿਹਾ ਹੈ'। 'ਮਨੁੱਖ' ਅਤੇ 'ਆਤਮਾ' ਅਰਥ ਵਿਚ ਭੀ ਇਹ ਸ਼ਬਦ ਕਈ ਥਾਈਂ ਆਇਆ ਹੈ। ਅਕਾਲ ਮੂਰਤਿ = ਸ਼ਬਦ 'ਮੂਰਤਿ' ਇਸਤ੍ਰੀ ਲਿੰਗ ਹੈ, 'ਅਕਾਲ' ਇਸ ਦਾ ਵਿਸ਼ੇਸ਼ਣ ਹੈ, ਇਹ ਭੀ ਇਸਤ੍ਰੀ ਲਿੰਗ ਰੂਪ ਵਿਚ ਲਿਖਿਆ ਗਿਆ ਹੈ। ਜੇ ਸ਼ਬਦ 'ਅਕਾਲ' ਇਕੱਲਾ ਹੀ 'ਪੁਰਖੁ', 'ਨਿਰਭਉ', ਨਿਰਵੈਰੁ' ਵਾਂਗ ੴ ਦਾ ਗੁਣ-ਵਾਚਕ ਹੁੰਦਾ ਤਾਂ ਪੁਲਿੰਗ ਰੂਪ ਵਿਚ ਹੁੰਦਾ; ਤਾਂ ਇਸ ਦੇ ਅੰਤ ਵਿਚ (ੁ) ਹੁੰਦਾ। ਲਫ਼ਜ਼ 'ਮੂਰਤੁ' ਸੰਸਕ੍ਰਿਤ ਦਾ ਲਫ਼ਜ਼ 'ਮੁਹੂਰਤ' ਹੈ। ਚਸਾ, ਮੁਹੂਰਤ ਆਦਿਕ ਸ਼ਬਦ ਸਮੇਂ ਦੀ ਵੰਡ ਵਿਚ ਵਰਤੀਂਦੇ ਹਨ। ਇਹ ਸ਼ਬਦ ਪੁਲਿੰਗ ਹਨ। {ਨੋਟ: ਸ਼ਬਦ 'ਮੂਰਤਿ' ਤੇ 'ਮੂਰਤੁ' ਦਾ ਭੇਦ ਜਾਨਣਾ ਜ਼ਰੂਰੀ ਹੈ। 'ਮੂਰਤਿ' ਸਦਾ (ਿ) ਨਾਲ ਲਿਖੀਦਾ ਹੈ ਅਤੇ ਇਸਤ੍ਰੀ ਲਿੰਗ ਹੈ। ਇਸ ਦਾ ਅਰਥ ਹੈ 'ਸਰੂਪ'। ਸੰਸਕ੍ਰਿਤ ਦਾ ਸ਼ਬਦ ਹੈ}। ਅਜੂਨੀ = ਜੂਨਾਂ ਤੋਂ ਰਹਿਤ, ਜੋ ਜਨਮ ਵਿਚ ਨਹੀਂ ਆਉਂਦਾ। ਸੈਭੰ = ਸ੍ਵਯੰਭੂ (ਸ੍ਵ = ਸ੍ਵਯੰ। ਭੰ = ਭੂ) ਆਪਣੇ ਆਪ ਤੋਂ ਹੋਣ ਵਾਲਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਗੁਰ ਪ੍ਰਸਾਦਿ = ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ, ਭਾਵ, ਉਪਰੋਕਤ 'ੴ' ਗੁਰੂ ਦੀ ਕਿਰਪਾ ਨਾਲ (ਮਿਲਦਾ ਹੈ)।
* ਨੋਟ: ਇਹ ਉਪਰੋਕਤ ਗੁਰਸਿੱਖੀ ਦਾ ਮੂਲ-ਮੰਤਰ ਹੈ। ਇਸ ਤੋਂ ਅਗਾਂਹ ਲਿਖੀ ਗਈ ਬਾਣੀ ਦਾ ਨਾਮ ਹੈ 'ਜਪੁ'। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਮੂਲ-ਮੰਤਰ ਵੱਖਰੀ ਚੀਜ਼ ਹੈ ਤੇ ਬਾਣੀ 'ਜਪੁ' ਵੱਖਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਇਹ ਮੂਲ-ਮੰਤਰ ਲਿਖਿਆ ਹੈ, ਜਿਵੇਂ ਹਰੇਕ ਰਾਗ ਦੇ ਸ਼ੁਰੂ ਵਿਚ ਭੀ ਲਿਖਿਆ ਮਿਲਦਾ ਹੈ। ਬਾਣੀ 'ਜਪੁ' ਲਫ਼ਜ਼ 'ਆਦਿ ਸਚੁ' ਤੋਂ ਸ਼ੁਰੂ ਹੁੰਦੀ ਹੈ। ਆਸਾ ਦੀ ਵਾਰ ਦੇ ਸ਼ੁਰੂ ਵਿਚ ਭੀ ਇਹੀ ਮੂਲ-ਮੰਤਰ ਹੈ, ਪਰ 'ਵਾਰ' ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ, ਤਿਵੇਂ ਹੀ ਇੱਥੇ ਹੈ। 'ਜਪੁ' ਦੇ ਅਰੰਭ ਵਿਚ ਮੰਗਲਾਚਰਨ ਦੇ ਤੌਰ ਤੇ ਇਕ ਸਲੋਕ ਉਚਾਰਿਆ ਗਿਆ ਹੈ। ਫਿਰ 'ਜਪੁ' ਸਾਹਿਬ ਦੀਆਂ ੩੮ ਪਉੜੀਆਂ ਹਨ।
SikhNet (Spanish)Un sólo Creador Universal, Verdad es Su Nombre. Creativa Su Personalidad. Sin Miedo, sin Venganza. Inmortal, Sin Principio, Sin Fin, Auto Existente. Por la Gracia del Verdadero Guru.
॥ ਜਪੁ ॥
| jap |
Sant Singh KhalsaChant And Meditate:
Manmohan SinghEmbrace His meditation.
Manmohan Singh (Punjabi)ਉਸ ਦਾ ਸਿਮਰਨ ਕਰ।
Fareedkot Teekaਇਸ ਅਸਥਾਨ ਮੈ ਜਪ ਸਬਦ ਕੇ ਕਹਿਨੇ ਸੇ ਇਸ ਬਾਣੀ ਕਾ ਨਾਮੁ ਜਪੁ ਹੀ ਕਹਤੇ ਹੈਂ। ਜਿਸ ਪ੍ਰਮਾਤਮਾ ਕੇ ਨਾਮ ਕਾ ਜਪੁ ਵਿਧਾਨ ਕੀਆ ਹੈ ਸੋ ਪਰਮਾਤਮਾ ਕੈਸਾ ਹੈ ਤਿਸੁ ਪਰ ਕਹਤੇ ਹੈਂ (ਕਰਤਾ) ਨਿਖਲ ਸੰਸਾਰ ਕਾਕਾਰਣੁ ਹੈ ਭਾਵ ਯੇਹ ਹੈ ਕਿ ਯਾਵਤ ਕਾਲ ਕਿਸੀ ਬਸਤੂ ਕਾ ਲਛਨੁ ਨਹੀਂ ਕੀਆ ਜਾਤਾ ਹੈ ਤਾਵਤ ਕਾਲ ਪਰਯੰਤ ਵਸਤੂ ਕੀ ਸਿੱਧੀ ਨਹੀਂ ਹੋਤੀ ਹੈ ਇਸ ਸੋਜਿਸੁ ਈਸ੍ਵਰ ਕੇ ਨਾਮ ਕਾ ਜਪੁ ਕਹਾ ਹੈ ਉਸ ਕਾ ਭੀ ਲਛਣੁ ਕਹਾ ਚਾਹੀਏ ਨਹੀਂ ਤੋ ਉਸ ਕੀ ਸਿੱਧੀ ਨਹੀਂ ਹੋਗੀ ਸੋ ਲਛਣੁ ਦੋ ਪ੍ਰਕਾਰ ਕਾ ਹੋਤਾ ਹੈ ਏਕ ਸ੍ਵਰੂਪ ਲਛਣੁ ਔਰੁ ਏਕ ਤਟਸਥ ਲਛਣੁ ਤਹਾਂ ਜੋ ਧਰਮੁ ਸ੍ਵਰੂਪ ਸੇ ਭਿੰਨ ਨ ਹੋਣੇ ਸੇ ਅਰਥਾਤ ਬਸਤੁ ਸ੍ਵਰੂਪ ਹੋਨੇ ਸੇ ਅਵਿਭਿਚਾਰੀ ਹੂਆ ਵਸਤੁ ਕੋ ਅਨ੍ਯ ਸੇ ਭਿੰਨ ਬੋਧਨ ਕਰਤਾ ਹੈ ਸੋ ਸ੍ਵਰੂਪ ਲਛਣੁ ਹੈ। ਜੈਸਾ ਕਿ ਕਿਸੀ ਨੇ ਪੂਛਾ ਕਿ ਦੇਵਦੱਤ ਕਾ ਗ੍ਰਹ ਕੌਨੁ ਹੈ ਤਬ ਉਸ ਨੇ ਕਹਾ ਕਿ ਜੋ ਸਭ ਸੇ ਊਚਾ ਔਰ ਅਟਾਰੀ ਵਾਲਾ ਹੈ। ਸੋ ਦੇਵਦੱਤ ਕਾ ਗ੍ਰਹ ਹੈ ਸੋ ਇਹੁ ਸਰੂਪ ਲਛਨ ਹੈ ਕ੍ਯੋਂਕਿ ਸਰਬ ਸੇ ਊਚਾਪਨਾ ਔਰ ਅਟਾਰੀ ਯੁਕਤਤ੍ਵ ਯੇਹ ਦੋਨੋ ਦੇਵਦੱਤ ਗ੍ਰਾਹ ਰੂਪ ਵਸਤੁ ਕਾ ਸ੍ਵਰੂਪ ਹੋਨੇ ਸੇ ਅਵਿਭਿਚਾਰੀ ਹੂਏ ਹੂਏ ਉਸ ਗ੍ਰਹ ਕੋ ਅਨ੍ਯ ਗ੍ਰਹੋਂ ਸੇ ਭਿੰਨ ਬੋਧਨ ਕਰ ਦੇਤੇ ਹੈਂ ਔਰ ਜੋ ਧਰਮੁ ਬਸਤੁ ਕੇ ਸ੍ਵਰੂਪੁ ਸੇ ਭਿੰਨ ਹੋਨੇ ਸੇ ਵਿਭਿਚਾਰੀ ਹੂਆ ਹੂਆ ਵਸਤੂ ਕੋ ਅਨ੍ਯ ਸੇ ਭਿੰਨ ਬੋਧਨ ਕਰਤਾ ਹੈ ਵਹੁ ਤਟਸਥ ਲਛਨੁ ਹੈ ਜੈਸਾ ਕਿ ਕਾਕ ਵਾਲਾ ਦੇਵਦੱਤ ਕਾ ਗ੍ਰਹ ਹੈ ਕ੍ਯੋਂਕਿ ਕਾਕ ਕੇ
Prof. Sahib Singh'ਜਪੁ' ਬਾਣੀ ਦਾ ਨਾਮ ਹੈ।ਪਦ ਅਰਥ ਜਪੁ = ਇਸ ਸਾਰੀ ਬਾਣੀ ਦਾ ਨਾਮ 'ਜਪੁ' ਹੈ।
SikhNet (Spanish)Canta y medita en esto,
ਆਦਿ ਸਚੁ; ਜੁਗਾਦਿ ਸਚੁ ॥
aad sach; jugaad sach |
Sant Singh KhalsaTrue In The Primal Beginning. True Throughout The Ages.
Manmohan SinghTrue in the prime, True in the beginning of ages,
Manmohan Singh (Punjabi)ਪਰਾਰੰਭ ਵਿੱਚ ਸੱਚਾ, ਯੁਗਾਂ ਦੇ ਸ਼ੁਰੂ ਵਿੱਚ ਸੱਚਾ,
Fareedkot Teekaਆਦਿ ਕਹੀਏ ਸਰਬ ਕੀ ਉਤਪਤੀ ਸੇ ਪਹਿਲੇ ਭੀ ਵਹੁ ਪੁਰਖੁ ਸਚੁ ਹੀ ਥਾ। ਜਬ ਸੂਖਮੁ ਔਰ ਅਸਥੂਲੁ ਪਰਪੰਚੁ ਹੋ ਗ੍ਯਾ ਪਰੰਤੂ ਸਤਜੁਗ ਆਦਿਕੋਂ ਕੇ ਧਰਮ ਕਾ ਵਿਸਤਾਰੁ ਨਹੀਂ ਹੂਆ ਥਾ, ਉਸ ਕਾਲ ਕਾ ਨਾਮੁ ਜੁਗਾਦਿ ਹੈ, ਤਿਸ ਕਾਲ ਮੈ ਭੀ ਸੱਚੁ ਹੀ ਥਾ॥
Prof. Sahib Singhਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਂ ਦੇ ਮੁੱਢ ਤੋਂ ਮੌਜੂਦ ਹੈ।ਪਦ ਅਰਥ ਆਦਿ = ਮੁੱਢ ਤੋਂ। ਸਚੁ = ਹੋਂਦ ਵਾਲਾ। ਸ਼ਬਦ 'ਸਚੁ' ਸੰਸਕ੍ਰਿਤ ਦੇ 'ਸਤਯ' ਦਾ ਪ੍ਰਾਕ੍ਰਿਤ ਹੈ, ਜਿਸ ਦਾ ਧਾਤੂ 'ਅਸ' ਹੈ। 'ਅਸ' ਦਾ ਅਰਥ ਹੈ 'ਹੋਣਾ'। ਜੁਗਾਦਿ = ਜੁਗਾਂ ਦੇ ਮੁੱਢ ਤੋਂ। ਹੈ = ਭਾਵ, ਇਸ ਵੇਲੇ ਭੀ ਹੈ।
SikhNet (Spanish)era Verdad en el principio, Él ha sido Verdad a través de todas las épocas.
ਹੈ ਭੀ ਸਚੁ; ਨਾਨਕ. ਹੋਸੀ ਭੀ ਸਚੁ ॥੧॥
hai bhee sach; naanak. hosee bhee sach |1|
Sant Singh KhalsaTrue Here And Now. O Nanak, Forever And Ever True. ||1||
Manmohan SinghTrue He is even now and True He verily, shall be, O Nanak!
Manmohan Singh (Punjabi)ਅਤੇ ਸੱਚਾ ਉਹ ਹੁਣ ਭੀ ਹੈ, ਹੇ ਨਾਨਕ! ਨਿਸਚਿਤ ਹੀ, ਉਹ ਸੱਚਾ ਹੋਵੇਗਾ।
Fareedkot Teeka'ਹੈ ਭੀ ਸਚੁ' ਹੁਣ ਸਾਰੇ ਜਗਤ ਕੀ ਇਸਥਿਤੀ ਕਾਲ ਮੇ ਭੀ ਸੱਚੁ ਹੈ। ਸ੍ਰੀ ਗੁਰੂ ਨਾਨਕ ਜੀ ਕਹਤੇ ਹੈਂ: 'ਹੋਸੀ ਭੀ ਸਚੁ' ਅੱਗੇ ਨੂੰ ਸਾਰੇ ਜਗਤ ਕੇ ਪ੍ਰਲਯ ਕਾਲ ਮੇ ਭੀ ਸੱਚੁ ਹੀ ਹੋਵੇਗਾ ॥੧॥☬ਪੁਨਾ ਜਗ੍ਯਾਸੂਓਂ ਕੇ ਸੁਖੇਨ ਬੋਧ ਨਮਿੱਤ ਸੰਕੋਚ ਕਰ ਇਸ ਮੰਤ੍ਰ ਕਾ ਅਰਥੁ ਕਹਤੇ ਹੈਂ:☬ਏਕ ਜੋ 'ਓਂ' ਮੰਗਲ ਰੂਪੁ ਪਰਮਾਤਮਾ ਹੈ। ਸੋ 'ਸਤਿ' ਤੀਨ ਕਾਲ ਮੈ ਨਾਸ ਸੇ ਰਹਤ ਹੈ। 'ਨਾਮੁ' ਕਹੀਏ ਨਾਮੁਰੂਪੁ ਜੋ ਜਗਤੁ ਹੈ। ਤਿਸ ਕਾ ਕਰਤਾ ਹੈ। 'ਪੁਰਖੁ' ਸਰਬ ਸਰੀਰੋਂ ਰੂਪੀ ਪੁਰੀਆਂ ਕੇ ਬੀਚ ਬਿਰਾਜਮਾਨੁ ਹੈ। 'ਨਿਰਭਉ' ਭੈ ਤੇ ਰਹਤ ਹੈ ਔਰ 'ਨਿਰਵੈਰੁ' ਕਿਸੀ ਸੇ ਤਿਸ ਕਾ ਵੈਰੁ ਨਹੀਂ ਹੈ। ਪੁਨਾ 'ਅਕਾਲ ਮੂਰਤਿ' ਕਹੀਏ ਤਿਸ ਕਾ ਸਰੂਪ ਮ੍ਰਿਤੂ ਤੇ ਰਹਤ ਹੈ। ਮ੍ਰਿਤੂ ਤੇ ਰਹਤ ਹੋਣੇ ਮੈ ਹੇਤੁ ਕਹਤੇ ਹੈਂ। ਕਿ ਸੋ ਹਰੀ 'ਅਜੂਨੀ' ਮਾਤਾ ਕੇ ਗਰਭ ਮੈ ਪ੍ਰਾਪਤਿ ਨਹੀਂ ਹੋਤਾ ਹੈ ਔਰ 'ਸੈਭੰ' ਸੁਤੇ ਪਰਕਾਸ ਰੂਪੁ ਹੈ। ਸੋ ਐਸਾ ਪਰਮੇਸ੍ਵਰ 'ਗੁਰਪ੍ਰਸਾਦਿ' ਗੁਰਾਂ ਦੀ ਕ੍ਰਿਪਾ ਤੇ ਵਾ ਪ੍ਰਸਿੰਨਤਾ ਤੇ ਜਾਣੀਤਾ ਹੈ। 'ਜਪੁ' ਹੇ ਅੰਗਦ ਜੀ ! ਇਸ ਮੰਤ੍ਰ ਕੋ ਜਪੁ। ਭਾਵ ਸੇ ਜਪਾਵਨਾ ਭੀ ਆਇਆ ਕਿ ਆ ਜਪੁ। ਇਸੀ ਪਦ ਕੇ ਸੰਬੰਧ ਸੇ ਮੰਤ੍ਰ ਕਾ ਨਾਮੁ ਭੀ ਜਪੁ ਹੋਤਾ ਭਯਾ ਹੈ॥☬ਪ੍ਰਸ਼ਨ: ਤੀਨੋ ਕਾਲ ਮੇ ਜੋ ਸੱਤ ਬ੍ਰਹਮੁ ਹੈ, ਉਸ ਕੀ ਪ੍ਰਾਪਤੀ, ਸੋਚ ਕਰ, ਵਾ ਚੁਪ ਕਰ, ਵਾ ਭੁਖੇ ਰਹਿਨੇ ਸੇ, ਵਾ ਸ੍ਯਾਨਪ ਕਰਨੇ ਸੇ, ਜੈਸੇ ਹੋਤੀ ਹੈ, ਸੋ ਕ੍ਰਿਪਾ ਕਰ ਕੇ ਕਹੀਏ?☬ਉੱਤਰ:
Prof. Sahib Singhਹੇ ਨਾਨਕ! ਇਸ ਵੇਲੇ ਭੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ ਰਹੇਗਾ ॥੧॥ਪਦ ਅਰਥ ਨਾਨਕ = ਹੇ ਨਾਨਕ! ਹੋਸੀ = ਹੋਵੇਗਾ, ਰਹੇਗਾ॥੧॥
* ਨੋਟ: ਇਹ ਸ਼ਲੋਕ ਮੰਗਲਾਚਰਨ ਵਜੋਂ ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ਼ਟ ਦਾ ਸਰੂਪ ਬਿਆਨ ਕੀਤਾ ਹੈ, ਜਿਸ ਦਾ ਜਪ ਸਿਮਰਨ ਕਰਨ ਦਾ ਉਪਦੇਸ਼ ਇਸ ਸਾਰੀ ਬਾਣੀ 'ਜਪੁ' ਵਿਚ ਕੀਤਾ ਗਿਆ ਹੈ। ਇਸ ਤੋਂ ਅਗਾਂਹ ਬਾਣੀ 'ਜਪੁ' ਦਾ ਮਜ਼ਮੂਨ ਸ਼ੁਰੂ ਹੁੰਦਾ ਹੈ।
SikhNet (Spanish)Él es Verdad ahora, y ¡Oh!, dice Nanak, Él siempre será Verdad. (1)
ਸੋਚੈ. ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ ॥
sochai. soch na hovee; je sochee lakh vaar |
Sant Singh KhalsaBy thinking, He cannot be reduced to thought, even by thinking hundreds of thousands of times.
Manmohan SinghBy pondering on God, man cannot have a conception of Him, even though he may ponder over lacs of times.
Manmohan Singh (Punjabi)ਵਿਚਾਰ ਕਰਨ ਦੁਆਰਾ ਵਾਹਿਗੁਰੂ ਦੀ ਗਿਆਤ ਨਹੀਂ ਹੁੰਦੀ, ਭਾਵੇਂ ਆਦਮੀ ਲੱਖਾਂ ਵਾਰੀ ਵਿਚਾਰ ਪਿਆ ਕਰੇ।
Fareedkot Teekaਸੋਚ, ਪਵਿੱਤ੍ਰਤਾ ਕਰਨੇ ਸੇ ਅੰਤਹਕਰਣ ਰਾਗ ਦ੍ਵੈਖ ਸੇ ਰਹਿਤ ਸੁੱਧ ਨਹੀਂ ਹੋਤਾ, ਭਾਵੇਂ ਲਾਖੋਂ ਵਾਰ ਪਵਿੱਤ੍ਰਤਾ ਕਰੀਏ। ਵਾ ਆਤਮ ਵਿਚਾਰ ਜੋ ਹੈ, ਸੋ (ਸੋਚਿ) ਪਵਿੱਤ੍ਰਤਾ ਕਰਨੇ ਸੇ ਨਹੀਂ ਪ੍ਰਾਪਤਿ ਹੋਤਾ, ਜੇ ਕਰ ਲੱਖਾਂ ਵਾਰੀ ਪਵਿੱਤ੍ਰਤਾ ਕਰੀਏ। ਭਾਵ ਯੇਹ ਹੈ, ਬਾਹਿਰ ਕੀ ਪਵਿੱਤ੍ਰਤਾ ਸਰੀਰ ਕੀ ਸੁੱਧੀ ਕਾ ਕਾਰਣੁ ਹੈ। ਅੰਤਰ ਜੋ ਰਾਗ ਦ੍ਵੈਖਾਦਿ ਮਲੁ ਹੈ, ਸੋ ਮੈਤ੍ਰੀ ਆਦਿਕੋਂ ਸੇ ਦੂਰ ਹੋਤੀ ਹੈ। ਜਬ ਰਾਗ ਦ੍ਵੈਖ ਦੂਰ ਹੂਆ ਤੋ ਵਿਚਾਰ ਦੁਆਰਾ ਗ੍ਯਾਨ ਸੇ ਸੱਤਿ ਵਸਤੂ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਜੇ ਮੈਂ ਲੱਖ ਵਾਰੀ (ਭੀ) (ਇਸ਼ਨਾਨ ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤਰ੍ਹਾਂ) ਸੁੱਚ ਰੱਖਣ ਨਾਲ (ਮਨ ਦੀ) ਸੁੱਚ ਨਹੀਂ ਰਹਿ ਸਕਦੀ।ਪਦ ਅਰਥ ਸੋਚੈ = ਸੁਚਿ ਰੱਖਣ ਨਾਲ, ਪਵਿੱਤਰਤਾ ਕਾਇਮ ਰੱਖਣ ਨਾਲ। ਸੋਚਿ = ਸੁਚਿ, ਪਵਿੱਤਰਤਾ, ਸੁੱਚ। ਨ ਹੋਵਈ = ਨਹੀਂ ਹੋ ਸਕਦੀ। ਸੋਚੀ = ਮੈਂ ਸੁੱਚ ਰੱਖਾਂ।
SikhNet (Spanish)Aunque medites en Él, millones y millones de veces, nunca acabarás de Comprenderlo;
ਚੁਪੈ. ਚੁਪ ਨ ਹੋਵਈ; ਜੇ ਲਾਇ ਰਹਾ ਲਿਵ ਤਾਰ ॥
chupai. chup na hovee; je laae rahaa liv taar |
Sant Singh KhalsaBy remaining silent, inner silence is not obtained, even by remaining lovingly absorbed deep within.
Manmohan SinghEven though one be silent and remains absorbed in Lord's constant love he obtains not mind's silence.
Manmohan Singh (Punjabi)ਭਾਵੇਂ ਬੰਦਾ ਚੁਪ ਕਰ ਰਹੇ ਅਤੇ ਲਗਾਤਾਰ ਧਿਆਨ ਅੰਦਰ ਲੀਨ ਰਹੇ, ਉਸ ਨੂੰ ਮਨ ਦੀ ਸ਼ਾਂਤੀ ਪਰਾਪਤ ਨਹੀਂ ਹੁੰਦੀ।
Fareedkot Teekaਬਾਣੀ ਕੇ ਚੁੱਪ ਰਹਿਣੇ ਸੇ ਸੰਕਲਪ ਵਿਕਲਪੋਂ ਸੇ ਮਨ ਕੀ ਸਾਂਤੀ ਰੂਪ ਚੁੱਪ ਨਹੀਂ ਹੋਤੀ। ਜੇ ਹੋ ਜਾਵੇ ਤੌ (ਲਿਵ) ਬ੍ਰਿਤੀ ਕੋ ਤੇਲ ਧਾਰਾਵਤ ਲਗਾਇ ਰੱਖੀਏ॥
Prof. Sahib Singhਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤਰ੍ਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ।ਪਦ ਅਰਥ ਚੁਪੈ = ਚੁੱਪ ਕਰ ਰਹਿਣ ਨਾਲ। ਚੁਪ = ਸ਼ਾਂਤੀ, ਮਨ ਦੀ ਚੁੱਪ, ਮਨ ਦਾ ਟਿਕਾਉ। ਲਾਇ ਰਹਾ = ਮੈਂ ਲਾਈ ਰੱਖਾਂ। ਲਿਵ ਤਾਰ = ਲਿਵ ਦੀ ਤਾਰ, ਲਿਵ ਦੀ ਡੋਰ, ਇਕ-ਤਾਰ ਸਮਾਧੀ।
* ਨੋਟ: ਇਸ ਪਉੜੀ ਦੀ ਪੰਜਵੀਂ ਤੁਕ ਪੜ੍ਹਿਆਂ ਇਹ ਪਤਾ ਲੱਗਦਾ ਹੈ ਕਿ ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਮਨ ਨੂੰ 'ਸਚਿਆਰਾ' ਕਰਨ ਦਾ ਤਰੀਕਾ ਦੱਸ ਰਹੇ ਹਨ। ਸਭ ਤੋਂ ਪਹਿਲਾਂ ਉਹਨਾਂ ਸਾਧਨਾਂ ਦਾ ਜ਼ਿਕਰ ਕਰਦੇ ਹਨ ਜੋ ਹੋਰ ਲੋਕ ਵਰਤ ਰਹੇ ਹਨ। ਤੀਰਥਾਂ ਦਾ ਇਸ਼ਨਾਨ, ਜੰਗਲਾਂ ਵਿਚ ਜਾ ਕੇ ਸਮਾਧੀ ਲਾਉਣੀ, ਮਨ ਨੂੰ ਮਾਇਆ ਵਿਚ ਪਹਿਲਾਂ ਰਜਾ ਲੈਣਾ, ਸ਼ਾਸਤ੍ਰਾਂ ਦੀ ਫਿਲਾਸਫ਼ੀ-ਇਹ ਆਮ ਪਰਚਲਤ ਤਰੀਕੇ ਸਨ। ਪਰ ਸਤਿਗੁਰੂ ਜੀ ਇਹਨਾਂ ਤੋਂ ਵੱਖਰਾ ਉਹ ਸਾਧਨ ਦੱਸਦੇ ਹਨ, ਜਿਸ ਨੂੰ ਗੁਰਸਿੱਖੀ ਦਾ ਮੁੱਢਲਾ ਨਿਯਮ ਸਮਝ ਲੈਣਾ ਚਾਹੀਦਾ ਹੈ, ਭਾਵ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰਨਾ।
SikhNet (Spanish)por más que pienses profundamente en Él, la mente no se desprenderá para unirse con Él.
ਭੁਖਿਆ. ਭੁਖ ਨ ਉਤਰੀ; ਜੇ ਬੰਨਾ ਪੁਰੀਆ ਭਾਰ ॥
bhukhiaa. bhukh na utaree; je banaa pureea bhaar |
Sant Singh KhalsaThe hunger of the hungry is not appeased, even by piling up loads of worldly goods.
Manmohan SinghThe hunger of the hungry departs not, even though they may pile up loads of the world's valuables.
Manmohan Singh (Punjabi)ਖੁਧਿਆਵੰਤਾਂ ਦੀ ਖੁਧਿਆ ਦੂਰ ਨਹੀਂ ਹੁੰਦੀ, ਭਾਵੇਂ ਉਹ ਜਹਾਨਾ ਦੇ ਪਦਾਰਥਾਂ ਦੀਆਂ ਪੰਡਾ ਦੇ ਢੇਰ ਹੀ ਕਿਉਂ ਨਾਂ ਲਾ ਲੈਣ।
Fareedkot Teekaਭੁਖੇ ਰਹਿਨੇ ਸੇ ਅਰਥਾਤ ਕ੍ਰਿਸ ਚੰਦ੍ਰਾਇਣਾਦਿ ਬ੍ਰਤ ਕਰਨੇ ਸੇ, ਵਾ (ਭੁਖਿਆ) ਤ੍ਰਿਸ਼ਨਾ ਵਾਨੋ ਕੀ ਮਾਯਾ ਕੀ ਭੂਖ ਨਹੀਂ ਜਾਤੀ ਅਰਥਾਤ ਤ੍ਰਿਸਨਾਂ ਨਿਵਿਰਤ ਨਹੀਂ ਹੋਤੀ। ਜੋ ਇੰਦ੍ਰਾਦਿ ਸਭ ਪੁਰੀਯੋਂ ਕੇ ਪਦਾਰਥੋਂ ਕੇ ਭਾਰ ਬਾਧ ਕਰ ਦੇ ਦੀਜੀਏ, ਭਾਵ ਏਹੋ ਸਬ ਪਦਾਰਥ ਪਾਉਨੇ ਕਰ ਭੀ ਤ੍ਰਿਸ਼ਨਾ ਬਢਤੀ ਹੀ ਜਾਤੀ ਹੈ॥
Prof. Sahib Singhਜੇ ਮੈਂ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ (ਭੀ) ਸਾਂਭ ਲਵਾਂ, ਤਾਂ ਭੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ।ਪਦ ਅਰਥ ਭੁਖ = ਤ੍ਰਿਸ਼ਨਾ, ਲਾਲਚ। ਭੁਖਿਆ = ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਉਤਰੀ = ਦੂਰ ਨਹੀਂ ਹੋ ਸਕਦੀ। ਬੰਨਾ = ਬੰਨ੍ਹ ਲਵਾਂ, ਸਾਂਭ ਲਵਾਂ। ਪੁਰੀ = ਲੋਕ, ਭਵਣ। ਪੁਰੀਆ ਭਾਰ = ਸਾਰੇ ਲੋਕਾਂ ਦੇ ਭਾਰ। ਭਾਰ = ਪਦਾਰਥਾਂ ਦੇ ਸਮੂਹ।
SikhNet (Spanish)Acumulando todos los bienes del mundo, el hambre de tu Alma seguirá sin saciarse.
ਸਹਸ ਸਿਆਣਪਾ. ਲਖ ਹੋਹਿ; ਤ ਇਕ. ਨ ਚਲੈ ਨਾਲਿ ॥
sehas siaanapaa. lakh hohi; ta ik. na chalai naal |
Sant Singh KhalsaHundreds of thousands of clever tricks, but not even one of them will go along with you in the end.
Manmohan SinghMan may possess thousands and lacs of wits, but not even one (goes with him) avails him in the Lord's court.
Manmohan Singh (Punjabi)ਇਨਸਾਨ ਦੇ ਕੋਲ ਹਜ਼ਾਰਾਂ ਤੇ ਲੱਖਾਂ ਅਕਲ-ਮੰਦੀਆਂ ਹੋਣ, ਪਰ ਇਕ ਭੀ (ਸਾਈਂ ਦੇ ਦਰਬਾਰ ਅੰਦਰ ਉਸ ਨੂੰ ਲਾਭ ਨਹੀਂ ਪੁਚਾਉਂਦੀ) ਉਸ ਦੇ ਨਾਲ ਨਹੀਂ ਜਾਂਦੀ।
Fareedkot Teekaਜੇਕਰ ਪੁਰਖ ਕੇ ਪਾਸ (ਸਹਸ) ਹਜਾਰੋਂ ਲਾਖੋਂ ਸੰਸਾਰਕ ਸ੍ਯਾਨਪਾਂ ਹੋਵੇਂ, ਤਾਂ ਵੀ ਪਰਮੇਸ੍ਵਰ ਕੀ ਪ੍ਰਾਪਤੀ ਮੈ ਚਤਰਾਈ੍ਯੋਂ ਕਾ ਏਕ ਜੋਰੁ ਭੀ (ਨਾਲਿ) ਸਾਥ ਨਹੀਂ ਚੱਲਦਾ ਹੈ, ਭਾਵ ਸਹਾਇਕ ਨਹੀਂ ਹੋਤਾ॥ ਪ੍ਰਸ਼ਨ:
Prof. Sahib Singhਜੇ (ਮੇਰੇ ਵਿਚ) ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ, (ਤਾਂ ਭੀ ਉਹਨਾਂ ਵਿਚੋਂ) ਇਕ ਭੀ ਚਤੁਰਾਈ ਸਾਥ ਨਹੀਂ ਦੇਂਦੀ।ਪਦ ਅਰਥ ਸਹਸ = ਹਜ਼ਾਰਾਂ। ਸਿਆਣਪਾ = ਚਤੁਰਾਈਆਂ। ਹੋਹਿ = ਹੋਵਣ। ਇਕ = ਇਕ ਭੀ ਚਤੁਰਾਈ।
SikhNet (Spanish)Ni siquiera cientos de miles de entrenamientos y preparaciones te llevarán a la Corte del Señor
ਕਿਵ. ਸਚਿਆਰਾ ਹੋਈਐ; ਕਿਵ. ਕੂੜੈ ਤੁਟੈ ਪਾਲਿ ॥
kiv. sachiaaraa hoeeai; kiv. koorrai tuttai paal |
Sant Singh KhalsaSo how can you become truthful? And how can the veil of illusion be torn away?
Manmohan SinghHow can we be true and how can the screen of untruth be rent?
Manmohan Singh (Punjabi)ਅਸੀਂ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਾਂ ਅਤੇ ਕਿਸ ਤਰ੍ਹਾਂ ਝੂਠ ਦਾ ਪੜਦਾ ਪਾੜਿਆ ਜਾ ਸਕਦਾ ਹੈ?
Fareedkot Teekaਫੇਰ ਕਿਸ ਪ੍ਰਕਾਰ ਪ੍ਰਮੇਸ੍ਵਰ ਸਾਥ ਸਚੇ ਹੋਵੀਏ, ਅਰੁ ਝੂਠ ਕਾ (ਪਾਲਿ) ਪੜਦਾ ਕੈਸੇ (ਤੁਟੈ) ਭਾਵ ਨਾਸ ਹੋਵੈ? ਉੱਤਰ:
Prof. Sahib Singh(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ?ਪਦ ਅਰਥ ਕਿਵ = ਕਿਸ ਤਰ੍ਹਾਂ। ਹੋਈਐ = ਹੋ ਸਕੀਦਾ ਹੈ। ਕੂੜੈ ਪਾਲਿ = ਕੂੜ ਦੀ ਪਾਲਿ, ਕੂੜ ਦੀ ਕੰਧ, ਕੂੜ ਦਾ ਪਰਦਾ। ਸਚਿਆਰਾ = (ਸਚ ਆਲਯ) ਸੱਚ ਦਾ ਘਰ, ਸੱਚ ਦੇ ਪਰਕਾਸ਼ ਹੋਣ ਲਈ ਯੋਗ।
SikhNet (Spanish)Entonces ¿Cómo podemos conocer la Verdad? ¿Cómo podemos liberarnos de la ilusión?
ਹੁਕਮਿ ਰਜਾਈ ਚਲਣਾ; ਨਾਨਕ. ਲਿਖਿਆ ਨਾਲਿ ॥੧॥
hukam rajaaee chalanaa; naanak. likhiaa naal |1|
Sant Singh KhalsaO Nanak, it is written that you shall obey the Hukam of His Command, and walk in the Way of His Will. ||1||
Manmohan SinghO Nanak! By obeying, the pre-ordained order of the Lord's will.
Manmohan Singh (Punjabi)ਹੇ ਨਾਨਕ! ਮਰਜ਼ੀ ਦੇ ਮਾਲਕ ਦੇ ਧੁਰ ਦੇ ਲਿਖੇ ਹੋਏ ਫੁਰਮਾਨ ਦੇ ਮੰਨਣ ਦੁਆਰਾ।
Fareedkot Teekaਪੁਰਸੁ (ਰਜਾਈ) ਅਕਾਲ ਪੁਰਖ ਕੇ ਹੁਕਮ ਮੇ ਚਲੇ ਅਰਥਾਤ ਦੁਖੁ ਸੁਖੁ ਮੈਂ ਭਾਣਾ ਮਾਨ ਕਰ ਪ੍ਰਸਿੰਨ ਰਹੇ, ਇਉਂ ਕੂੜ ਕੀ ਪਾਲ ਤੁਟ ਜਾਤੀ ਹੈ ਔਰ (ਸਚਿਆਰਾ) ਸਚੇ ਹੋਈਤਾ ਹੈ ਵਾ ਹੁਕਮਿ ਵਿਖੇ (ਰਜਾਈ) ਰਾਜੀ, ਭਾਵ ਪ੍ਰਸਿੰਨ ਹੋ ਕਰ ਚਲਣਾ, ਇਸ ਕਰ ਪ੍ਰਮੇਸ੍ਵਰ ਨਾਲ ਸਚੇ ਰਹੀਤਾ ਹੈ। ਗੁਰੂ ਨਾਨਕ ਜੀ ਕਹਤੇ ਹੈਂ: ਜੋ ਪ੍ਰਾਰਬਧ ਕਰਮੁ ਮੇਰਾ ਲਿਖਾ ਹੈ ਉਹ ਮੇਰੇ ਨਾਲ ਹੈ। ਉਸ ਕੋ ਕੋਈ ਘਟ ਵਧ ਨਹੀਂ ਕਰ ਸਕਦਾ। ਚਲੇ ਹੋਏ ਤੀਰ ਵਤ ਇਉਂ ਸਮਝਨੇ ਸੇ ਕੂੜ ਕੀ ਪਾਲ ਤੁਟ ਜਾਤੀ ਹੈ॥੧॥☬ਪ੍ਰਸ਼ਨ: ਆਪਨੇ ਜੋ ਹੁਕਮ ਮੇਂ ਰਾਜੀ ਹੋ ਕੇ ਚਲਣਾ ਕਹਾ ਹੈ, ਸੋ ਹੁਕਮੁ ਕਿਤਨਾਕੁ ਹੈ? ਜਿਸ ਕੋ ਸੁਨ ਕੇ ਨਿਸਚੇ ਹੋਵੇ ਔਰ ਅਪਨੀ ਅਹੰਤਾ ਛੁਟ ਜਾਵੇ?☬ਉੱਤਰ:
Prof. Sahib Singhਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ ॥੧॥ਪਦ ਅਰਥ ਹੁਕਮਿ = ਹੁਕਮ ਵਿਚ। ਰਜਾਈ = ਰਜ਼ਾ ਵਾਲਾ, ਅਕਾਲ ਪੁਰਖ। ਨਾਲਿ = ਜੀਵ ਦੇ ਨਾਲ ਹੀ, ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ॥੧॥
* ਭਾਵ: ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇਕੋ ਹੀ ਤਰੀਕਾ ਹੈ ਕਿ ਜੀਵ ਉਸ ਦੀ ਰਜ਼ਾ ਵਿਚ ਤੁਰੇ। ਇਹ ਅਸੂਲ ਧੁਰ ਤੋਂ ਹੀ ਰੱਬ ਵਲੋਂ ਜੀਵ ਲਈ ਜਰੂਰੀ ਹੈ। ਪਿਤਾ ਦੇ ਕਹੇ ਵਿਚ ਪੁੱਤਰ ਤੁਰਦਾ ਰਹੇ ਤਾਂ ਪਿਆਰ, ਨਾ ਤੁਰੇ ਤਾਂ ਵਿੱਥ ਪੈਂਦੀ ਜਾਂਦੀ ਹੈ।
SikhNet (Spanish)Oh, dice Nanak, cuando por Su Gracia nuestro Destino es prefecto y vivimos en el Jukam de Su Voluntad, el velo de la ilusión es levantado. (1)