ਗਾਵੈ ਕੋ ਤਾਣੁ; ਹੋਵੈ ਕਿਸੈ ਤਾਣੁ ॥
gaavai ko taan; hovai kisai taan | Ang 1
Sant Singh KhalsaSome sing of His Power-who has that Power?
Manmohan SinghWho can sing His might? Who has power to sing it?
Manmohan Singh (Punjabi)ਉਸਦੀ ਸ਼ਕਤੀ ਨੂੰ ਕੌਣ ਗਾਇਨ ਕਰ ਸਕਦਾ ਹੈ? ਇਸ ਨੂੰ ਗਾਇਨ ਕਰਨ ਦਾ ਕੀਹਦੇ ਕੋਲ ਬਲ ਹੈ?
Fareedkot Teekaਉਸ ਅਕਾਲ ਪੁਰਖ ਕੇ ਸਮੱਗ੍ਰ (ਤਾਣੁ) ਬਲੁ ਕੋ (ਕੋ ਗਾਵੈ) ਕੌਣ ਗਾਇ ਸਕਤਾ ਹੈ? ਜਬ ਕਿਸੀ ਮੈ ਐਸਾ ਬਲੁ ਹੋਵੈ, ਤੌ ਗਾਇ ਸਕਤਾ ਹੈ॥
Prof. Sahib Singhਜਿਸ ਕਿਸੇ ਮਨੁੱਖ ਨੂੰ ਸਮਰਥਾ ਹੁੰਦੀ ਹੈ, ਉਹ ਰੱਬ ਦੇ ਤਾਣ ਨੂੰ ਗਾਉਂਦਾ ਹੈ, (ਭਾਵ, ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ਤੇ ਉਸ ਦੇ ਉਹ ਕੰਮ ਕਥਨ ਕਰਦਾ ਹੈ, ਜਿਨ੍ਹਾਂ ਤੋਂ ਉਸ ਦੀ ਵੱਡੀ ਤਾਕਤ ਪਰਗਟ ਹੋਵੇ)।ਪਦ ਅਰਥ ਕੋ = ਕੋਈ ਮਨੁੱਖ। ਤਾਣੁ = ਬਲ, ਅਕਾਲ ਪੁਰਖ ਦੀ ਤਾਕਤ। ਕਿਸੈ = ਜਿਸ ਕਿਸੇ ਮਨੁੱਖ ਨੂੰ। ਤਾਣੁ = ਸਮਰਥਾ।
SikhNet (Spanish)¿Quién por sí mismo puede ser grande?
ਗਾਵੈ ਕੋ ਦਾਤਿ; ਜਾਣੈ ਨੀਸਾਣੁ ॥
gaavai ko daat; jaanai neesaan | Ang 1
Sant Singh KhalsaSome sing of His Gifts, and know His Sign and Insignia.
Manmohan SinghWho can sing His bounties and know His resplendent effulgence?
Manmohan Singh (Punjabi)ਕੌਣ ਉਸ ਦੀਆਂ ਬਖ਼ਸ਼ੀਸ਼ਾਂ ਨੂੰ ਅਲਾਪ ਅਤੇ ਉਸ ਦੇ ਨੂਰਾਨੀ ਪਰਤਾਪ ਨੂੰ ਸਮਝ ਸਕਦਾ ਹੈ?
Fareedkot Teeka(ਨੀਸਾਣੁ) ਪ੍ਰਗਟ ਅਰਥਾਤ ਇਦੰ ਕਰ ਕੇ ਉਸ ਕੀ ਦਾਤ ਕੋ ਕੌਨ ਜਾਨ ਸਕਦਾ ਹੈ? ਤਾਂ ਤੇ ਉਸ ਕੇ ਬਲ ਕੋ ਕੌਣ ਜਾਣੈ?
Prof. Sahib Singhਕੋਈ ਮਨੁੱਖ ਉਸ ਦੀਆਂ ਦਾਤਾਂ ਨੂੰ ਹੀ ਗਾਉਂਦਾ ਹੈ, (ਕਿਉਂਕਿ ਇਹਨਾਂ ਦਾਤਾਂ ਨੂੰ ਉਹ ਰੱਬ ਦੀ ਰਹਿਮਤ ਦਾ) ਨਿਸ਼ਾਨ ਸਮਝਦਾ ਹੈ।ਪਦ ਅਰਥ ਦਾਤਿ = ਬਖਸ਼ੇ ਹੋਏ ਪਦਾਰਥ। ਨੀਸਾਣੁ = (ਬਖ਼ਸ਼ਸ਼ ਦਾ) ਨਿਸ਼ਾਨ।
SikhNet (Spanish)¿Quién tiene algo, a menos que venga de Él?
ਗਾਵੈ ਕੋ; ਗੁਣ ਵਡਿਆਈਆ ਚਾਰ ॥
gaavai ko; gun vaddiaaeea chaar | Ang 1
Sant Singh KhalsaSome sing of His Glorious Virtues, Greatness and Beauty.
Manmohan SinghSome chant the Lord's beautiful excellences and magnificences.
Manmohan Singh (Punjabi)ਕਈ ਸੁਆਮੀ ਦੀਆਂ ਸੁੰਦਰ ਵਡਿਆਈਆਂ ਅਤੇ ਬਜ਼ੁਰਗੀਆਂ ਗਾਇਨ ਕਰਦੇ ਹਨ।
Fareedkot Teekaਉਸ ਕੇ ਗੁਣਾ ਕੋ ਪੁਨਾ ਵਡਿਆਈਆ ਕੌ (ਚਾਰ) ਚਾਰੇ ਵੇਦ ਕਥਨ ਕਰਤੇ ਹੈਂ, ਪਰੁ ਅੰਤੁ ਨਹੀ ਪਾਵਤੇ ਹੈਂ। ਤਿਸ ਕੇ ਬਲ ਕੋ ਕੌਣੁ ਗਾਇ ਸਕਤਾ ਹੈ?
Prof. Sahib Singhਕੋਈ ਮਨੁੱਖ ਰੱਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਵਰਣਨ ਕਰਦਾ ਹੈ।ਪਦ ਅਰਥ ਚਾਰ = ਸੁੰਦਰ, ਸੋਹਣੀਆਂ।
SikhNet (Spanish)¿Quién puede manifestar todas las facetas de Dios? y ¿quién puede brillar con todo su esplendor?
ਗਾਵੈ ਕੋ; ਵਿਦਿਆ ਵਿਖਮੁ ਵੀਚਾਰੁ ॥
gaavai ko; vidiaa vikham veechaar | Ang 1
Sant Singh KhalsaSome sing of knowledge obtained of Him, through difficult philosophical studies.
Manmohan SinghWho can chant God's Knowledge, whose study is arduous?
Manmohan Singh (Punjabi)ਵਾਹਿਗੁਰੂ ਦੇ ਇਲਮ ਨੂੰ ਜਿਸ ਦੀ ਸੋਚ ਵਿਚਾਰ ਕਠਨ ਹੈ, ਕੌਣ ਗਾ ਸਕਦਾ ਹੈ?
Fareedkot Teekaਜਿਸ ਕੀ ਵੇਦਾਂਤਾ ਦੀ ਵਿੱਦ੍ਯਾ ਕਾ ਵਿਚਾਰੁ ਵੱਡਾ (ਵਿਖਮੁ) ਕਠਨੁ ਹੈ, ਤਿਸ ਕੇ ਬਲ ਕੋ ਕੌਨੁ ਗਾਇ ਸਕਤਾ ਹੈ?
Prof. Sahib Singhਕੋਈ ਮਨੁੱਖ ਵਿੱਦਿਆ ਦੇ ਬਲ ਨਾਲ ਅਕਾਲ ਪੁਰਖ ਦੇ ਕਠਨ ਗਿਆਨ ਨੂੰ ਗਾਉਂਦਾ ਹੈ (ਭਾਵ, ਸ਼ਾਸਤਰ ਆਦਿਕ ਦੁਆਰਾ ਆਤਮਕ ਫ਼ਿਲਾਸਫ਼ੀ ਦੇ ਔਖੇ ਵਿਸ਼ਿਆਂ 'ਤੇ ਵਿਚਾਰ ਕਰਦਾ ਹੈ)।ਪਦ ਅਰਥ ਵਿਦਿਆ = ਵਿੱਦਿਆ ਦੁਆਰਾ। ਵਿਖਮੁ = ਕਠਨ, ਔਖਾ। ਵੀਚਾਰੁ = ਗਿਆਨ। (ਨੋਟ: ਸ਼ਬਦ 'ਚਾਰ' ਵਿਸ਼ੇਸ਼ਣ ਹੈ, ਜੋ ਇਕ-ਵਚਨ ਪੁਲਿੰਗ ਨਾਲ 'ਚਾਰੁ' ਹੋ ਜਾਂਦਾ ਹੈ ਤੇ ਬਹੁ-ਵਚਨ ਨਾਲ ਜਾਂ ਇਸਤ੍ਰੀ-ਲਿੰਗ ਨਾਲ 'ਚਾਰ' ਰਹਿੰਦਾ ਹੈ। ਪਰ ਸ਼ਬਦ 'ਚਾਰਿ' 'ਚਹੁੰ' ਦੀ ਗਿਣਤੀ ਦਾ ਵਾਚਕ ਹੈ। ਜਿਵੇਂ: (੧) ਚਾਰਿ ਕੁੰਟ ਦਹ ਦਿਸ ਭ੍ਰਮੇ, ਥਕਿ ਆਏ ਪ੍ਰਭ ਕੀ ਸਾਮ। (੨) ਚਾਰਿ ਪਦਾਰਥ ਕਹੈ ਸਭੁ ਕੋਈ। (੩) ਚਚਾ ਚਰਨ ਕਮਲ ਗੁਰ ਲਾਗਾ। ਧਨਿ ਧਨਿ ਉਆ ਦਿਨ ਸੰਜੋਗ ਸਭਾਗਾ। ਚਾਰਿ ਕੁੰਟ ਦਹਦਿਸ ਭ੍ਰਮਿ ਆਇਓ। ਭਈ ਕ੍ਰਿਪਾ ਤਬ ਦਰਸਨੁ ਪਾਇਓ। ਚਾਰ ਬਿਚਾਰ, ਬਿਨਸਿਓ ਸਭ ਦੂਆ। ਸਾਧ ਸੰਗਿ ਮਨੁ ਨਿਰਮਲੁ ਹੂਆ। (੪) ਤਟਿ ਤੀਰਥਿ ਨਹੀ ਮਨੁ ਪਤੀਆਇ। ਚਾਰ ਅਚਾਰ ਰਹੇ ਉਰਝਾਇ॥੨॥
SikhNet (Spanish)¿Quién puede manifestar todas las facetas de Dios? y ¿quién puede brillar con todo su esplendor?
ਗਾਵੈ ਕੋ; ਸਾਜਿ ਕਰੇ ਤਨੁ ਖੇਹ ॥
gaavai ko; saaj kare tan kheh | Ang 1
Sant Singh KhalsaSome sing that He fashions the body, and then again reduces it to dust.
Manmohan SinghSome sing that He fashions the body and then reduces it to dust.
Manmohan Singh (Punjabi)ਕਈ ਇਕ ਗਾਇਨ ਕਰਦੇ ਹਨ ਕਿ ਉਹ ਦੇਹ ਨੂੰ ਰਚਦਾ ਹੈ ਤੇ ਫੇਰ ਇਸ ਨੂੰ ਮਿੱਟੀ ਕਰ ਦਿੰਦਾ ਹੈ।
Fareedkot Teekaਜਿਸ ਪ੍ਰਕਾਰ ਇਨ ਜੀਵੋਂ ਕੇ (ਤਨ) ਸਰੀਰ (ਸਾਜ) ਬਨਾਇ ਕਰਕੇ, ਫਿਰ (ਖੇਹ) ਨਾਸ ਕਰ ਦੇਤਾ ਹੈ। ਵਾ ਜੈਸੇ (ਖੇਹ) ਪ੍ਰਿਥਵੀ ਆਦਿ ਤਤੋਂ ਸੇ ਇਨ ਸਰੀਰੋਂ ਕੋ ਸਾਜਣਾ ਕਰਤਾ ਹੈ, ਤਿਸ ਕੇ ਬਲ ਕੋ ਕੌਨੁ ਗਾਇ ਸਕਤਾ ਹੈ?
Prof. Sahib Singhਕੋਈ ਮਨੁੱਖ ਇਉਂ ਗਾਉਂਦਾ ਹੈ, 'ਅਕਾਲ ਪੁਰਖ ਸਰੀਰ ਨੂੰ ਬਣਾ ਕੇ (ਫਿਰ) ਸੁਆਹ ਕਰ ਦੇਂਦਾ ਹੈ'।ਪਦ ਅਰਥ ਸਾਜਿ = ਪੈਦਾ ਕਰਕੇ, ਬਣਾ ਕੇ। ਤਨੁ = ਸਰੀਰ ਨੂੰ। ਖੇਹ = ਸੁਆਹ।
SikhNet (Spanish)Muchos son los que cantan las Alabanzas y las Perfecciones del Señor, pero nadie puede acabar de contarlas todas.
ਗਾਵੈ ਕੋ; ਜੀਅ ਲੈ ਫਿਰਿ ਦੇਹ ॥
gaavai ko; jeea lai fir deh | Ang 1
Sant Singh KhalsaSome sing that He takes life away, and then again restores it.
Manmohan SinghSome sing that God takes away life and again restores it.
Manmohan Singh (Punjabi)ਕਈ ਇਕ ਗਾਇਨ ਕਰਦੇ ਹਨ ਕਿ ਵਾਹਿਗੁਰੂ ਪ੍ਰਾਣ ਲੈ ਲੈਂਦਾ ਹੈ ਤੇ ਮੁੜ ਵਾਪਸ ਦੇ ਦਿੰਦਾ ਹੈ।
Fareedkot Teekaਸੂਖਮ ਰੂਪੁ ਜੀਵੁ ਜਿਸ ਕੀ ਸੱਤਾ ਕੋ ਪਾਇਕੇ ਇਸ ਸਥੂਲ ਸਰੀਰ ਕੋ ਲਈ ਫਿਰਤਾ ਹੈ, ਵਾ ਇਸ ਸਰੀਰ ਮੈ ਸੇ ਜੀਵ ਨਿਕਾਲ ਲੇਤਾ ਹੈ ਔਰੁ ਜੋ ਸਰੀਰ ਮੇ ਜੀਵ ਪਾਇ ਦੇਤਾ ਹੈ, ਤਿਸ ਕੇ ਬਲ ਕੋ ਕੌਨ ਗਾਇ ਸਕਤਾ ਹੈ?
Prof. Sahib Singhਕੋਈ ਇਉਂ ਗਾਉਂਦਾ ਹੈ, 'ਹਰੀ (ਸਰੀਰਾਂ ਵਿਚੋਂ) ਜਿੰਦਾਂ ਕੱਢ ਕੇ ਫਿਰ (ਦੂਜੇ ਸਰੀਰਾਂ ਵਿਚ) ਪਾ ਦੇਂਦਾ ਹੈ'।ਪਦ ਅਰਥ ਜੀਅ = ਜੀਵਾਤਮਾ, ਜਿੰਦਾਂ। ਲੈ = ਲੈ ਕੇ। ਦੇਹ = ਦੇ ਦੇਂਦਾ ਹੈ। ❀ ਨੋਟ: 'ਜੀਉ' ਤੋਂ 'ਜੀਅ' ਬਹੁ-ਵਚਨ ਹੈ। ਇੱਥੇ ਸ਼ਬਦ 'ਦੇਹ' ਦਾ 'ਹ' ਪਹਿਲੀ ਤੁਕ ਦੇ 'ਖੇਹ' ਨਾਲ ਮਿਲਾਉਣ ਲਈ ਵਰਤਿਆ ਹੈ। ਉਂਞ ਸ਼ਬਦ 'ਦੇਹ' ਨਾਂਵ ਦਾ ਅਰਥ ਹੈ 'ਸਰੀਰ', ਜਿਵੇਂ 'ਭਰੀਐ ਹਥੁ ਪੈਰੁ ਤਨੁ ਦੇਹ'। ਸ਼ਬਦ 'ਦੇ', 'ਦੇਹਿ' ਅਤੇ 'ਦੇਹ' ਨੂੰ ਚੰਗੀ ਤਰ੍ਹਾਂ ਸਮਝਣ ਲਈ ਜਪੁਜੀ ਵਿਚੋਂ ਹੇਠ ਲਿਖੀਆਂ ਤੁਕਾਂ ਦਿੱਤੀਆਂ ਜਾਂਦੀਆਂ ਹਨ: (੧) ਦੇਂਦਾ ਦੇ ਲੈਦੇ ਥਕਿ ਪਾਹਿ। ਪਉੜੀ ੩। (੨) ਆਖਹਿ ਮੰਗਹਿ ਦੇਹਿ ਦੇਹਿ, ਦਾਤਿ ਕਰੇ ਦਾਤਾਰੁ।੪। (੩) ਗੁਰਾ ਇਕ ਦੇਹਿ ਬੁਝਾਈ।੫। (੪) ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣ ਦੇ।੭। (੫) ਭਰੀਐ ਹਥੁ ਪੈਰੁ ਤਨੁ ਦੇਹ।੨੦। (੬) ਦੇ ਸਾਬੂਣੁ ਲਈਐ ਓਹੁ ਧੋਇ।੨੦। (੭) ਆਪੇ ਜਾਣੈ ਆਪੇ ਦੇਇ।੨੫। ਦੇ = ਦੇਂਦਾ ਹੈ। ਦੇ = ਦੇ ਕੇ। ਦੇਇ = ਦੇਂਦਾ ਹੈ। ਦੇਇ = ਦੇ ਕੇ। ਦੇਹ = ਸਰੀਰ। ਦੇਹਿ= ਦੇਹ (ਹੁਕਮੀ ਭਵਿਖਤ ਕਾਲ)।
SikhNet (Spanish)Algunos cantan que Él crea la vida, otros cantan que es Él quien la toma de regreso.
ਗਾਵੈ ਕੋ; ਜਾਪੈ ਦਿਸੈ ਦੂਰਿ ॥
gaavai ko; jaapai disai door | Ang 1
Sant Singh KhalsaSome sing that He seems so very far away.
Manmohan SinghSome sing that God seems and appears to be far off.
Manmohan Singh (Punjabi)ਕਈ ਗਾਇਨ ਕਰਦੇ ਹਨ ਕਿ ਹਰੀ ਦੁਰੇਡੇ ਮਲੂਮ ਹੁੰਦਾ ਅਤੇ ਸੁੱਝਦਾ ਹੈ।
Fareedkot Teekaਜੋ ਜਾਨਨੇ ਸੇ ਔਰ ਦੇਖਨੇ ਸੇ ਦੂਰ ਹੈ। ਤਿਸ ਕੇ ਬਲ ਕੋ ਕੌਨੁ ਗਾਇ ਸਕਤਾ ਹੈ?
Prof. Sahib Singhਕੋਈ ਮਨੁੱਖ ਆਖਦਾ ਹੈ, 'ਅਕਾਲ ਪੁਰਖ ਦੂਰ ਜਾਪਦਾ ਹੈ, ਦੂਰ ਦਿੱਸਦਾ ਹੈ';ਪਦ ਅਰਥ ਜਾਪੈ = ਜਾਪਦਾ ਹੈ, ਪਰਤੀਤ ਹੁੰਦਾ ਹੈ।
SikhNet (Spanish)Algunos dicen que Él está muy lejos;
ਗਾਵੈ ਕੋ; ਵੇਖੈ ਹਾਦਰਾ ਹਦੂਰਿ ॥
gaavai ko; vekhai haadaraa hadoor | Ang 2
Sant Singh KhalsaSome sing that He watches over us, face to face, ever-present.
Manmohan SinghSome sing that He is beholding us just face to face.
Manmohan Singh (Punjabi)ਕਈ ਗਾਇਨ ਕਰਦੇ ਹਨ ਕਿ ਉਹ ਸਾਨੂੰ ਐਨ ਪਰਤੱਖ ਹੀ ਦੇਖ ਰਿਹਾ ਹੈ।
Fareedkot Teekaਜੇ ਕਰ (ਹਾਦਰਾ ਹਦੂਰਿ) ਹਾਜਰ ਹਜੂਰ, ਭਾਵ ਪ੍ਰਗਟ ਦੇਬੇ ਤੋ ਤਿਸ ਕੇ ਬਲ ਕੋ ਕੋਈ ਗਾਇ ਸਕਤਾ ਹੈ॥☬ਅਬ ਦੂਸਰਾ ਅਰਥ ਕਹਤੇ ਹੈਂ: (ਕੋ) ਕੋਈਕ ਪੁਰਾਣੋ ਵਾਲੇ ਅਕਾਲ ਪੁਰਖ ਕੇ ਬਲ ਕੋ ਜਿਸ ਹਕੁ ਉਨ ਕੋ ਬੁਧਿ ਕਾ ਬਲੁ ਹੋ, ਮਧੁ ਕੋਟਭਾਦਿ ਬਧ ਪ੍ਰਸੰਗ ਲਿਖ ਕਰ ਕੇ ਗਾਵਤੇ ਹੈਂ। ਕੋਈ ਪੰਚ ਰਾਤ੍ਰਿ ਮਤਵਾਲੇ ਨਾਰਦਾਦਿ ਹਾਥ ਪਾਉਂ ਨੇਤ੍ਰਾਦਿਕ ਅਮੋਲਕ ਵਸਤੂ ਤਿਸ ਕੀ ਦਾਤ ਪ੍ਰਗਟ ਜਾਨ ਕਰ ਗਾਉਤੇ ਹੈਂ। ਕੋਈ ਸਾਂਖ ਸ਼ਾਸਤ੍ਰ ਮਤ ਵਾਲੇ ਰਜ ਤਮ ਸਤ ਗੁਨੋਂ ਦ੍ਵਾਰਾ ਮਹੱਤਤ੍ਵਾਦਿ ਰਚ ਕਰ ਪਾਲਨਾ ਸੰਘਾਰ ਕਰਤਾ ਹੈ, ਇਸ ਵਡਿਆਈ ਔਰ (ਆਚਾਰ) ਕਰਮਾਂ ਕੋ ਗਾਉਤੇ ਹੈਂ। ਕੋਈ ਨੈਯਾਇਕ ਕਠਨ ਵਿੱਦ੍ਯਾ ਕੋ ਵਿਚਾਰ ਵਿਚਾਰ ਕਰ ਭਗਵੰਤ ਕੇ ਬਲ ਕੋ ਗਾਵਤੇ ਹੈਂ। ਕੋਈ ਕਾਲਵਾਦੀ ਜਿਸ ਪ੍ਰਕਾਰ ਸਰੀਰ ਕੋ ਰਚ ਕਰ ਨਾਸ ਕਰਤਾ ਹੈ, ਐਸੇ ਸਮੇਂ ਕੋ ਪ੍ਰਧਾਨ ਜਾਨ ਕਰ ਪ੍ਰਭੂ ਕੇ ਬਲ ਕੋ ਗਾਵਤੇ ਹੈਂ। ਕੋਈ ਜੋ ਮੀਮਾਂਸਕ ਹੈਂ, ਸੋ ਕਰਮਾਨੁਸਾਰ ਜੀਵ ਸੇ ਈਸ੍ਵਰ ਦੇਹਿ ਲੇ ਲੇਤਾ ਹੈ ਔਰ ਕਰਮਾਨੁਸਾਰ ਦੂਸਰੀ ਦੇਹਿ ਦੇ ਦੇਤਾ ਹੈ, ਇਸ ਪ੍ਰਕਾਰ ਕਰਮੋਂ ਕੀ ਪ੍ਰਧਾਨਤਾ ਸੇ ਪ੍ਰਭੂ ਕੇ ਬਲ ਕੋ ਗਾਵਤੇ ਹੈਂ। ਕੋਈ ਜੋ ਪਾਤੰਜਲੀ ਹੈਂ, ਸੋ ਜਪਨੇ ਸੇ ਔਰ ਦੇਖਨੇ ਸੇ ਦੂਰ ਜਾਨ ਕਰ ਪ੍ਰਭੂ ਕੇ ਬਲ ਕੋ ਗਾਵਤੇ ਹੈਂ। ਕੋਈ ਜੋ ਵੇਦਾਂਤੀ ਹੈ (ਹਾਦਰਾ ਹਦੂਰਿ) ਅਤੀ ਸਾਮੀਪ, ਭਾਵ ਪ੍ਰਤੱਖ ਆਪਨਾ ਸਰੂਪੁ ਜਾਨ ਕਰ ਅਦ੍ਵੇਤ ਭਾਵਨਾ ਸੇ ਗਾਉਂਤੇ ਹੈਂ॥☬ਪ੍ਰਸ਼ਨ: ਐਸੇ ਬਲੀ ਕੀ ਕਥਾ ਕਿਤਨੀਕੁ ਹੈ?☬ਉੱਤਰ:
Prof. Sahib Singhਪਰ ਕੋਈ ਆਖਦਾ ਹੈ, '(ਨਹੀਂ, ਨੇੜੇ ਹੈ), ਸਭ ਥਾਈਂ ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ'।ਪਦ ਅਰਥ ਹਾਦਰਾ ਹਦੂਰਿ = ਹਾਜ਼ਰ ਨਾਜ਼ਰ, ਸਭ ਥਾਈਂ ਹਾਜ਼ਰ।
SikhNet (Spanish)otros dicen que Él está ahí si lo llamas.
ਕਥਨਾ ਕਥੀ; ਨ ਆਵੈ ਤੋਟਿ ॥
kathanaa kathee; na aavai tott | Ang 2
Sant Singh KhalsaThere is no shortage of those who preach and teach.
Manmohan SinghThere is no dearth of persons who dwell upon the Lord's discourses.
Manmohan Singh (Punjabi)ਗੋਬਿੰਦ ਦੀਆਂ ਗਿਆਨ ਗੋਸ਼ਟਾਂ ਵਿਚਾਰਨ ਵਾਲਿਆਂ ਪੁਰਸ਼ਾਂ ਦੀ ਕੋਈ ਕਮੀ ਨਹੀਂ।
Fareedkot Teekaਜਿਤਨੇ ਸਿੰਮ੍ਰਿਤੀ, ਪੁਰਾਣ, ਸਾਸਤ੍ਰ ਕੇ ਵੇਤਾ ਹੈਂ ਤਿਨੋ ਨੇ ਪ੍ਰਮੇਸਰ ਕੇ ਸਤ੍ਯ ਸੰਕਲਪ ਆਦਿ ਬਲ ਕੀ ਕਥਾ ਨੂੰ ਕਥਨ ਕੀਆ ਹੈ। ਪਰੰਤੂ (ਤੋਟਿ) ਅੰਤੁ ਕਿਸੀ ਕੋ ਨਹੀਂ ਆਵਤਾ ਹੈ॥☬ਪ੍ਰਸ਼ਨ: ਜੇਕਰ ਬਹੁਤੇ ਮਿਲ ਕਰ ਕਹੇਂ ਤੌ ਅੰਤੁ ਮਿਲ ਜਾਵੇ?☬ਉੱਤਰ:
Prof. Sahib Singhਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕੀ (ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ);ਪਦ ਅਰਥ ਕਥਨਾ = ਕਹਿਣਾ, ਬਿਆਨ ਕਰਨਾ। ਕਥਨਾ ਤੋਟਿ = ਕਹਿਣ ਦੀ ਟੋਟ, ਗੁਣ ਵਰਣਨ ਕਰਨ ਦਾ ਅੰਤ।
SikhNet (Spanish)Incontables son los que meditan en los Discursos del Señor;
ਕਥਿ ਕਥਿ ਕਥੀ; ਕੋਟੀ. ਕੋਟਿ ਕੋਟਿ ॥
kath kath kathee; kottee. kott kott | Ang 2
Sant Singh KhalsaMillions upon millions offer millions of sermons and stories.
Manmohan SinghMillions give millions upon millions of descriptions and sermons regarding God.
Manmohan Singh (Punjabi)ਕਰੋੜਾਂ ਹੀ ਬੰਦੇ ਹਰੀ ਬਾਰੇ ਕਰੋੜਾਂ ਉਤੇ ਕਰੋੜਾਂ ਬਿਆਨ ਅਤੇ ਧਰਮ-ਭਾਸ਼ਨ ਦਿੰਦੇ ਹਨ।
Fareedkot Teekaਕ੍ਰੋੜੋਂ ਨੇ ਪੀਛੇ ਕਥਨ ਕਰੀ ਹੈ, ਕ੍ਰੋੜੋਂ ਹੀ ਅਬ ਕਥਨ ਕਰਤੇ ਹੈਂ, ਕ੍ਰੋੜੋਂ ਆਗੇ ਕਥਨ ਕਰੇਂਗੇ, ਪਰੰਤੂ ਅੰਤੁ ਨ ਮਿਲਾ, ਨਾ ਮਿਲਤਾ ਹੈ, ਨਾ ਮਿਲੇਗਾ॥☬ਪ੍ਰਸ਼ਨ: ਐਸੀ ਬਿ੍ਯੰਤ ਕਥਾ ਵਾਲਾ ਦਾਤਾ ਕੈਸਾ ਹੈ?☬ਉੱਤਰ:
Prof. Sahib Singhਭਾਵੇਂ ਕ੍ਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ (ਅਕਾਲ ਪੁਰਖ ਦੇ ਹੁਕਮ ਦਾ) ਵਰਣਨ ਕੀਤਾ ਹੈ।ਪਦ ਅਰਥ ਕਥਿ = ਆਖ ਕੇ। ਕਥਿ ਕਥਿ ਕਥੀ = ਆਖ ਆਖ ਕੇ ਆਖੀ ਹੈ, ਕਥਨਾ ਕਥ ਕਥ ਕੇ ਕਥੀ ਹੈ, ਬੇਅੰਤ ਵਾਰੀ ਪ੍ਰਭੂ ਦੇ ਹੁਕਮ ਦਾ ਵਰਣਨ ਕੀਤਾ ਹੈ। ਕੋਟਿ = ਕ੍ਰੋੜ, ਕ੍ਰੋੜਾਂ ਜੀਵਾਂ ਨੇ। ❀ ਨੋਟ: ਲਫ਼ਜ਼ ਕੋਟਿ, ਕੋਟੁ, ਕੋਟ ਦਾ ਨਿਰਣਾ: (੧) ਕੋਟਿ = ਕ੍ਰੋੜ (ਵਿਸ਼ੇਸ਼ਣ)। ਕੋਟਿ ਕਰਮ ਕਰੈ ਹਉ ਧਾਰੇ। ਸ੍ਰਮੁ ਪਾਵੈ ਸਗਲੇ ਬਿਰਥਾਰੇ।੩।੧੨। (ਸੁਖਮਨੀ)। ਕੋਟਿ ਖਤੇ ਖਿਨ ਬਖਸਨਹਾਰ।੩।੩੦। (ਭੈਰਉ ਮ: ੫)। (੨) ਕੋਟੁ = ਕਿਲ੍ਹਾ (ਨਾਂਵ ਇਕ-ਵਚਨ)। ਲੰਕਾ ਸਾ ਕੋਟੁ ਸਮੁੰਦ ਸੀ ਖਾਈ। (ਆਸਾ ਕਬੀਰ ਜੀ ਏਕੁ ਕੋਟਿ ਪੰਚ ਸਿਕਦਾਰਾ (ਸੂਹੀ ਕਬੀਰ ਜੀ)। (੩) ਕੋਟ = ਕਿਲ੍ਹੇ (ਨਾਂਵ, ਬਹੁ ਵਚਨ)। ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ। (ਸਿਰੀ ਰਾਗ ਮ: ੧)।
SikhNet (Spanish)millones son los que dan un sinfín de descripciones de Él.
ਦੇਦਾ ਦੇ; ਲੈਦੇ ਥਕਿ ਪਾਹਿ ॥
dedaa de; laide thak paeh | Ang 2
Sant Singh KhalsaThe Great Giver keeps on giving, while those who receive grow weary of receiving.
Manmohan SinghThe Giver continues giving but the recipients grow weary of receiving.
Manmohan Singh (Punjabi)ਦੇਣ ਵਾਲਾ ਦੇਈ ਜਾਂਦਾ ਹੈ ਪਰੰਤੂ ਲੈਣ ਵਾਲੇ ਲੈ ਕੇ ਹਾਰ ਹੁਟ ਜਾਂਦੇ ਹਨ।
Fareedkot Teekaਵਹੁਦਾਤਾ (ਦੇਦਾ) ਦੇਣੇ ਵਾਲਾ ਜੋ ਹੈ, ਸੋ ਦਾਨੁ ਦੇਤਾ ਹੀ ਰਹਿਤਾ ਹੈ, (ਲੈਦੇ) ਲੈਣੇ ਵਾਲੇ ਥਕ ਜਾਤੇ ਹੈਂ॥
Prof. Sahib Singhਦਾਤਾਰ ਅਕਾਲ ਪੁਰਖ (ਸਭ ਜੀਆਂ ਨੂੰ ਰਿਜ਼ਕ) ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ।ਪਦ ਅਰਥ ਦੇਦਾ = ਦੇਂਦਾ, ਦੇਣ ਵਾਲਾ, ਦਾਤਾਰ ਰੱਬ। ਦੇ = (ਸਦਾ) ਦੇਂਦਾ ਹੈ, ਦੇ ਰਿਹਾ ਹੈ। ਲੈਦੇ = ਲੈਂਦੇ, ਲੈਣ ਵਾਲੇ ਜੀਵ। ਥਕਿ ਪਾਹਿ = ਥਕ ਪੈਂਦੇ ਹਨ।
SikhNet (Spanish)El Gran Dador incansablemente da más y más, mientras los que reciben se cansan de recibir.
ਜੁਗਾ ਜੁਗੰਤਰਿ; ਖਾਹੀ ਖਾਹਿ ॥
jugaa jugantar; khaahee khaeh | Ang 2
Sant Singh KhalsaThroughout the ages, consumers consume.
Manmohan SinghAll the ages through the partakers partake of His provision.
Manmohan Singh (Punjabi)ਸਮੂਹ ਜੁਗਾਂ ਅੰਦਰ ਖਾਣ ਵਾਲੇ ਉਸ ਦੇ ਪਦਾਰਥਾਂ ਨੂੰ ਖਾਂਦੇ ਹਨ।
Fareedkot Teekaਔਰ ਜੁਗੋਂ ਜੁਗੋਂ ਮੈ ਤਿਸਕੇ ਦੀਏ (ਥਾਹੀ) ਪਦਾਰਥੋਂ ਕੋ ਖਾਤੇ ਹੈਂ॥ ਵਾ ਪੁਨਃ ਪੁਨਃ ਖਾਤੇ ਹੈਂ॥
Prof. Sahib Singh(ਸਭ ਜੀਵ) ਸਦਾ ਤੋਂ ਹੀ (ਰੱਬ ਦੇ ਦਿੱਤੇ ਪਦਾਰਥ) ਖਾਂਦੇ ਚਲੇ ਆ ਰਹੇ ਹਨ। ***ਪਦ ਅਰਥ ਜੁਗਾ ਜੁਗੰਤਰਿ = ਜੁਗ ਜੁਗ ਅੰਤਰਿ, ਸਾਰੇ ਜੁਗਾਂ ਵਿਚ ਹੀ, ਸਦਾ ਤੋਂ ਹੀ। ਖਾਹੀ ਖਾਹਿ = ਖਾਂਦੇ ਹੀ ਖਾਂਦੇ ਹਨ, ਵਰਤਦੇ ਚਲੇ ਆ ਰਹੇ ਹਨ।
SikhNet (Spanish)Por generaciones los consumidores consumen,
ਹੁਕਮੀ; ਹੁਕਮੁ ਚਲਾਏ ਰਾਹੁ ॥
hukamee; hukam chalaae raahu | Ang 2
Sant Singh KhalsaThe Commander, by His Command, leads us to walk on the Path.
Manmohan SinghThe Commander, by His command, makes man walk on His path.
Manmohan Singh (Punjabi)ਹਾਕਮ, ਆਪਣੇ ਅਮਰ ਦੁਆਰਾ ਆਦਮੀ ਨੂੰ ਆਪਣੇ ਰਸਤੇ ਉਤੇ ਟੋਰਦਾ ਹੈ।
Fareedkot Teekaਐਸਾ (ਹੁਕਮੀ) ਅਕਾਲ ਪੁਰਖੁ ਅਪਨੇ ਹੁਕਮ ਕੇ ਅੰਦਰ ਅਨੇਕ ਰਸਤੇ ਚਲਾਵਤਾ ਹੈ॥
Prof. Sahib Singhਹੁਕਮ ਵਾਲੇ ਰੱਬ ਦਾ ਹੁਕਮ ਹੀ (ਸੰਸਾਰ ਦੀ ਕਾਰ ਵਾਲਾ) ਰਸਤਾ ਚਲਾ ਰਿਹਾ ਹੈ।ਪਦ ਅਰਥ ਹੁਕਮੀ = ਹੁਕਮ ਦਾ ਮਾਲਕ ਅਕਾਲ ਪੁਰਖ। ਹੁਕਮੀ ਹੁਕਮੁ = ਹੁਕਮ ਵਾਲੇ ਹਰੀ ਦਾ ਹੁਕਮ। ਰਾਹੁ = ਰਸਤਾ, ਸੰਸਾਰ ਦੀ ਕਾਰ।
SikhNet (Spanish)Vivimos gracias a Su Bondad, época tras época, cuando por fin, también por el Mandato de Dios, caminamos enfocados hacia Él.
ਨਾਨਕ; ਵਿਗਸੈ ਵੇਪਰਵਾਹੁ ॥੩॥
naanak; vigasai veparavaahu |3| Ang 2
Sant Singh KhalsaO Nanak, He blossoms forth, Carefree and Untroubled. ||3||
Manmohan SinghO Nanak! the carefree Master makes merry.
Manmohan Singh (Punjabi)ਹੇ ਨਾਨਕ! ਬੇ-ਮੁਹਤਾਜ ਮਾਲਕ ਮੌਜ਼ਾ ਮਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧੋ! ਵਹੁ (ਵੇਪਰਵਾਹ) ਇੱਛਾ ਸੇ ਰਹਿਤ ਹੈ, ਸੋ (ਵਿਗਸੈ) ਪ੍ਰਸਿੰਨ ਹੋਤਾ ਹੈ, ਭਾਵ ਏਹ ਕਿ ਆਪਨੇ ਹੁਕਮ ਮੇਂ ਅਕਾਲ ਪੁਰਖੁ ਸਭ ਕੋ ਚਲਾਉਤਾ ਹੈ, ਔਰ ਜੀਵ ਕਹਤੇ ਹੈਂ "ਮੈਨੇ ਐਸਾ ਕਰਮੁ ਕੀਆ, ਮੈਨੇ ਏਹ ਦੀਆ।" ਇਨ ਅੱਗ੍ਯਾਤਤਾ ਕੇ ਬਚਨੋ ਕੋ ਸੁਨ ਕਰ ਪ੍ਰਸਿੰਨ ਹੋਤਾ ਹੈ, ਕ੍ਰੋਪੁ ਨਹੀਂ ਕਰਤਾ॥੩॥☬ਪ੍ਰਸ਼ਨ: ਉਸ ਕੀ ਸਾਹਿਬੀ ਔਰੁ ਨਾਮੁ ਕੈਸਾ ਹੈ?☬ਉੱਤਰ:
Prof. Sahib Singhਹੇ ਨਾਨਕ! ਉਹ ਨਿਰੰਕਾਰ ਸਦਾ ਵੇਪਰਵਾਹ ਹੈ ਤੇ ਪਰਸੰਨ ਹੈ ॥੩॥ਪਦ ਅਰਥ ਨਾਨਕ = ਹੇ ਨਾਨਕ! ਵਿਗਸੈ = ਖਿੜ ਰਿਹਾ ਹੈ, ਪਰਸੰਨ ਹੈ। ਵੇਪਰਵਾਹੁ = ਬੇਫਿਕਰ, ਚਿੰਤਾ ਤੋਂ ਰਹਿਤ॥੩॥
* ਭਾਵ: ਪ੍ਰਭੂ ਦੇ ਵੱਖੋ-ਵੱਖਰੇ ਕੰਮ ਵੇਖ ਕੇ ਮਨੁੱਖ ਆਪੋ ਆਪਣੀ ਸਮਝ ਅਨੁਸਾਰ ਪ੍ਰਭੂ ਦੀ ਹੁਕਮ-ਰੂਪ ਤਾਕਤ ਦਾ ਅੰਦਾਜ਼ਾ ਲਾਂਦੇ ਚਲੇ ਆ ਰਹੇ ਹਨ, ਪਰ ਕਿਸੇ ਪਾਸੋਂ ਮੁਕੰਮਲ ਅੰਦਾਜ਼ਾ ਲੱਗ ਨਹੀਂ ਸਕਿਆ।
SikhNet (Spanish)Oh, dice Nanak, el Maestro está disfrutando sin preocupación. (3)