ੴ

ਸਿੱਖਬਾਣੀ · SikhBani

ਗੁਰਮੁਖਿ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ॥

guramukh viralaa koee boojhai sabade rahiaa samaaee
Guru Amardas Ji ਗੁਰੂ ਅਮਰਦਾਸ ਜੀ · Raag Prabhaatee · Ang 1332, 1333 · 12 lines
Translations

ਰਾਗੁ ਪ੍ਰਭਾਤੀ ਮਹਲਾ ੩ ਚਉਪਦੇ ॥

raag prabhaatee mahalaa 3 chaupade | Ang 1332

Sant Singh KhalsaRaag Prabhaatee, Third Mehl, Chau-Padhay:
Manmohan SinghRag Parbhati 3rd Guru. Chaupadas.
Manmohan Singh (Punjabi)ਰਾਗ ਪ੍ਰਭਾਤੀ ਤੀਜੀ ਪਾਤਿਸ਼ਾਹੀ ਚਊਪਦੇ।
Prof. Sahib Singhਰਾਗ ਪ੍ਰਭਾਤੀ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Parbhati, Mejl Guru Amar Das, Tercer Canal Divino, Chau-Padas

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1332

Sant Singh KhalsaOne Universal Creator God. By The Grace Of The True Guru:
Manmohan SinghThere is but One God. By the true Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਗੁਰਮੁਖਿ ਵਿਰਲਾ ਕੋਈ ਬੂਝੈ; ਸਬਦੇ ਰਹਿਆ ਸਮਾਈ ॥

guramukh viralaa koee boojhai; sabade rahiaa samaaee | Ang 1332

Sant Singh KhalsaThose who become Gurmukh and understand are very rare; God is permeating and pervading through the Word of His Shabad.
Manmohan SinghSome rare one realise, by the Guru's grace, that the Lord is contained in the Guru's word.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਕੋਈ ਟਾਵਾਂਟੱਲਾ ਹੀ ਅਨੁਭਵ ਕਰਦਾ ਹੈ ਕਿ ਪ੍ਰਭੂ ਗੁਰਬਾਣੀ ਅੰਦਰ ਰਮਿਆ ਹੋਇਆ ਹੈ।
Fareedkot Teekaਜੋ ਵਾਹਿਗੁਰੂ (ਸਬਦੇ) ਸੰਸਾਰ ਮੇਂ (ਸਮਾਇ) ਵਿਆਪਕ ਹੋਇ ਰਹਿਆ ਹੈ ਤਿਸ ਕੋ ਕੋਈ ਵਿਰਲਾ ਗੁਰਮੁਖ ਹੀ (ਬੁਝੈ) ਸਮਝਤਾ ਹੈ॥
Prof. Sahib Singhਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਇਹ) ਸਮਝ ਲੈਂਦਾ ਹੈ ਕਿ ਪਰਮਾਤਮਾ ਸਭ ਥਾਈਂ ਵਿਆਪਕ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਬੂਝੈ = ਸਮਝਦਾ ਹੈ (ਇਕ-ਵਚਨ)। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਰਹਿਆ ਸਮਾਈ = (ਸਭ ਵਿਚ) ਵਿਆਪਕ ਹੈ।

SikhNet (Spanish)Excepcional son en verdad los que se vuelven Gurmukjs y logran alcanzar el Entendimiento. Dios compenetra y prevalece a través de la Palabra del Shabd

ਨਾਮਿ ਰਤੇ. ਸਦਾ ਸੁਖੁ ਪਾਵੈ; ਸਾਚਿ ਰਹੈ ਲਿਵ ਲਾਈ ॥੧॥

naam rate. sadaa sukh paavai; saach rahai liv laaee |1| Ang 1332

Sant Singh KhalsaThose who are imbued with the Naam, the Name of the Lord, find everlasting peace; they remain lovingly attuned to the True One. ||1||
Manmohan SinghThey, who are imbued with the Name, ever obtain peace and remain attuned to the True Lord.
Manmohan Singh (Punjabi)ਜੋ ਨਾਮ ਨਾਲ ਰੰਗੀਜੇ ਹਨ, ਉਹ ਹਮੇਸ਼ਾਂ ਹੀ ਆਰਾਮ ਪਾਉਂਦੇ ਹਨ ਅਤੇ ਸੱਚੇ ਸਾਈਂ ਨਾਲ ਪਿਰਹੜੀ ਪਾਈ ਰਖਦੇ ਹਨ।
Fareedkot Teekaਜੋ ਤਿਸ ਕੇ ਨਾਮ ਮੇਂ (ਰਤੇ) ਪ੍ਰੀਤਵਾਨ ਭਏ ਹੈਂ, ਸੋ ਸਦਾ ਹੀ ਸੁਖ ਕੋ ਪਾਵਤੇ ਹੈਂ, ਕਿਉਂਕਿ ਸਾਚ ਸਰੂਪ ਮੇਂ ਬ੍ਰਿਤੀ ਲਗਾਈ ਰਹਿਤੇ ਹੈਂ॥
Prof. Sahib Singhਪਰਮਾਤਮਾ ਦੇ ਨਾਮ ਵਿਚ ਰੱਤਾ ਰਹਿ ਕੇ (ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਹੈ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥

ਪਦ ਅਰਥ ਨਾਮਿ = ਨਾਮ ਵਿਚ। ਪਾਵੈ = ਹਾਸਲ ਕਰਦਾ ਹੈ। ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ। ਰਹੈ ਲਾਈ = ਲਾਇ ਰਹੈ, ਲਾਈ ਰੱਖਦਾ ਹੈ ॥੧॥

SikhNet (Spanish)y quienes están imbuidos en el Naam, el Nombre del Señor, encuentran la Paz Duradera y la Paz Eterna, y se conservan amorosamente entonados en el Uno Verdadero. (1)

ਹਰਿ ਹਰਿ ਨਾਮੁ ਜਪਹੁ; ਜਨ ਭਾਈ ॥

har har naam japahu; jan bhaaee | Ang 1333

Sant Singh KhalsaChant the Name of the Lord, Har, Har, O Siblings of Destiny.
Manmohan SinghO my fellow brethren, utter ye the Name of my Lord God.
Manmohan Singh (Punjabi)ਹੇ ਮੇਰੇ ਸਾਥੀ ਭਰਾਉ। ਤੁਸੀਂ ਮੈਡੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੋ।
Fareedkot Teekaਹੇ ਭਾਈ ਜਨੋਂ! ਹਰਿ ਹਰਿ ਨਾਮ ਕੋ ਜਪੋ॥
Prof. Sahib Singhਹੇ ਭਾਈ ਜਨੋ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰੋ।

ਪਦ ਅਰਥ ਜਨ ਭਾਈ = ਹੇ ਜਨੋ! ਹੇ ਭਰਾਵੋ!

SikhNet (Spanish)Entonen el Nombre de Dios, Jar, Jar, oh hermanos del Destino,

ਗੁਰ ਪ੍ਰਸਾਦਿ ਮਨੁ ਅਸਥਿਰੁ ਹੋਵੈ; ਅਨਦਿਨੁ ਹਰਿ ਰਸਿ ਰਹਿਆ ਅਘਾਈ ॥੧॥ ਰਹਾਉ ॥

gur prasaad man asathir hovai; anadin har ras rahiaa aghaaee |1| rahaau | Ang 1333

Sant Singh KhalsaBy Guru's Grace, the mind becomes steady and stable; night and day, it remains satisfied with the Sublime Essence of the Lord. ||1||Pause||
Manmohan SinghBy the Guru's grace, the mind becomes equipoised and night and day remains satiated with the Lord's elixir. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮਨੂਆ ਅਹਿੱਲ ਹੋ ਜਾਂਦਾ ਹੈ ਅਤੇ ਰੈਣ ਤੇ ਦਿਹੂੰ ਪ੍ਰਭੂ ਦੇ ਅੰਮ੍ਰਿਤ ਨਾਲ ਰਜਿਆ ਰਹਿੰਦਾ ਹੈ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਮਨ ਇਸਥਿਰ ਹੋਵੇ ਹੈ। ਜਿਨੋਂ ਕਾ ਮਨ ਇਸਥਿਤ ਹੂਆ ਹੈ ਤਿਨੋਂ ਕਾ ਮਨ ਦਿਨੇ ਰਾਤ ਹਰੀ ਕੇ ਨਾਮ ਰਸ ਮੇਂ (ਅਘਾਈ) ਤ੍ਰਿਪਤਿ ਹੋਇ ਰਹਿਆ ਹੈ॥੧॥ ਰਹਾਉ ॥
Prof. Sahib Singh(ਨਾਮ ਜਪਣ ਦੀ ਰਾਹੀਂ) ਗੁਰੂ ਦੀ ਕਿਰਪਾ ਨਾਲ (ਮਨੁੱਖ ਦਾ) ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ। ਹਰਿ-ਨਾਮ ਦੇ ਸੁਆਦ ਦੀ ਬਰਕਤਿ ਨਾਲ (ਮਨੁੱਖ) ਹਰ ਵੇਲੇ (ਮਾਇਆ ਦੇ ਲਾਲਚ ਵਲੋਂ) ਰੱਜਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਅਸਥਿਰੁ = ਅਡੋਲ। ਅਨਦਿਨੁ = ਹਰ ਰੋਜ਼। ਰਸਿ = ਰਸ ਨਾਲ। ਰਹਿਆ ਅਘਾਈ = ਰੱਜਿਆ ਰਹਿੰਦਾ ਹੈ ॥੧॥ ਰਹਾਉ ॥

SikhNet (Spanish)y por la Gracia del Guru su mente estará íntegra, estable noche y día y satisfecha en la Esencia Sublime del Señor. (1-Pausa)

ਅਨਦਿਨੁ ਭਗਤਿ ਕਰਹੁ ਦਿਨੁ ਰਾਤੀ; ਇਸੁ ਜੁਗ ਕਾ ਲਾਹਾ ਭਾਈ ॥

anadin bhagat karahu din raatee; is jug kaa laahaa bhaaee | Ang 1333

Sant Singh KhalsaNight and day, perform devotional worship service to the Lord, day and night; this is the profit to be obtained in this Dark Age of Kali Yuga, O Siblings of Destiny.
Manmohan SinghDay and night, ever perform thou thy Lord's devotional service. This is the only profit of this age, O brother.
Manmohan Singh (Punjabi)ਦਿਹੂੰ ਅਤੇ ਰੈਣ ਤੂੰ ਸਦਾ ਹੀ ਆਪਣੇ ਪ੍ਰਭੂ ਦੀ ਪ੍ਰੇਮ ਮਈ ਸਵਾ ਕਮਾ, ਏਸ ਯੁਗ ਦਾ ਕੇਵਲ ਇਹ ਹੀ ਲਾਭ ਹੈ, ਹੇ ਵੀਰ!
Fareedkot Teekaਤਾਂ ਤੇ ਹੇ ਭਾਈ! ਦਿਨੇ ਰਾਤ (ਅਨਦਿਨੁ), ਏਕਰਸ ਤਿਸ ਕੀ ਭਗਤੀ ਕਰੋ, ਕਿਉਂਕਿ ਇਸ ਕਲਯੁਗ ਕਾ ਇਹੀ ਲਾਭੁ ਹੈ॥
Prof. Sahib Singhਹੇ ਭਾਈ! ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹੋ। ਇਹੀ ਹੈ ਇਸ ਮਨੁੱਖਾ ਜੀਵਨ ਦਾ ਲਾਭ।

ਪਦ ਅਰਥ ਇਸੁ ਜੁਗ ਕਾ = ਇਸ ਮਨੁੱਖਾ ਜੀਵਨ ਦਾ। ਲਾਹਾ = ਲਾਭ।

SikhNet (Spanish)Día y noche ofrece tu Alabanza con Devoción al Servicio del Señor; noche y día ésta es la ganancia que se puede obtener en la oscura Era de Kali, oh Hermanos del Destino.

ਸਦਾ ਜਨ ਨਿਰਮਲ, ਮੈਲੁ. ਨ ਲਾਗੈ; ਸਚਿ ਨਾਮਿ ਚਿਤੁ ਲਾਈ ॥੨॥

sadaa jan niramal, mail. na laagai; sach naam chit laaee |2| Ang 1333

Sant Singh KhalsaThe humble beings are forever immaculate; no filth ever sticks to them. They focus their consciousness on the True Name. ||2||
Manmohan SinghThe persons, who attune their attention to the True Name are ever immaculate and no filth attaches to them.
Manmohan Singh (Punjabi)ਜਿਹੜੇ-ਪੁਰਸ਼ ਸੱਚੇ ਨਾਮ ਨਾਲ ਆਪਣੀ ਬਿਰਤੀ ਜੋੜਦੇ ਹਨ, ਉਹ ਸਦੀਵ ਹੀ ਪਵਿੱਤਰ-ਪਾਵਨ ਹਨ ਅਤੇ ਉਨ੍ਹਾਂ ਨੂੰ ਕੋਈ ਗੰਦਗੀ ਨਹੀਂ ਚਿਮੜਦੀ।
Fareedkot Teekaਜਿਨੋਂ ਨੇ ਸਚੇ ਨਾਮ ਮੇਂ ਚਿਤ ਕੀ ਬ੍ਰਿਤੀ ਲਗਾਈ ਹੈ ਤਿਨੋਂ ਕੋ ਰਾਗ ਦ੍ਵੈਸ ਰੂਪ ਮੈਲ ਨਹੀਂ ਲਾਗਤੀ ਹੈ ਅਰ ਸੋ ਜਨ ਸਦਾ ਨਿਰਮਲ ਹੈਂ॥੨॥
Prof. Sahib Singh(ਭਗਤੀ ਕਰਨ ਵਾਲੇ) ਮਨੁੱਖ ਸਦਾ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਚਿੱਤ ਜੋੜਦਾ ਹੈ (ਉਸ ਦੇ ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ ॥੨॥

ਪਦ ਅਰਥ ਨਿਰਮਲ = ਪਵਿੱਤਰ ਜੀਵਨ ਵਾਲੇ। ਸਚਿ = ਸਦਾ-ਥਿਰ ਹਰੀ ਵਿਚ। ਨਾਮਿ = ਨਾਮ ਵਿਚ। ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ ॥੨॥

SikhNet (Spanish)Los Humildes están por siempre Inmaculados, ninguna suciedad se les pega, pues enfocan su Conciencia en el Nombre Verdadero. (2)

ਸੁਖੁ ਸੀਗਾਰੁ ਸਤਿਗੁਰੂ ਦਿਖਾਇਆ; ਨਾਮਿ ਵਡੀ ਵਡਿਆਈ ॥

sukh seegaar satiguroo dikhaaeaa; naam vaddee vaddiaaee | Ang 1333

Sant Singh KhalsaThe True Guru has revealed the ornamentation of peace; the Glorious Greatness of the Naam is Great!
Manmohan SinghThe peace-giving ornamentation, the True Guru has shown to me. Great is the greatness of the Lord's Name.
Manmohan Singh (Punjabi)ਆਰਾਮ ਦੇਣ ਵਾਲਾ ਹਾਰਸ਼ਿੰਗਾਰ ਸੱਚੇ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ। ਵਿਸ਼ਾਲ ਹੈ ਵਿਸ਼ਾਲਤਾ ਸੁਆਮੀ ਦੇ ਨਾਮ ਦੀ।
Fareedkot Teekaਸਾਧਨੋਂ ਕੇ ਸੀਂਗਾਰ ਕਰ ਕੇ ਤਿਨੋਂ ਕੋ ਸਤਿਗੁਰੋਂ ਨੇ ਸੁਖ ਸਰੂਪ (ਨਾਮਿ) ਵਾਹਿਗੁਰੂ ਦਿਖਾਯਾ ਹੈ, ਤਿਸੀ ਕਰ ਤਿਨੋਂ ਕੀ ਵਡਿਆਈ ਵਡੀ ਹੋਈ ਹੈ॥
Prof. Sahib Singhਆਤਮਕ ਆਨੰਦ (ਮਨੁੱਖਾ ਜੀਵਨ ਵਾਸਤੇ ਇਕ) ਗਹਿਣਾ ਹੈ। (ਜਿਸ ਮਨੁੱਖ ਨੂੰ) ਗੁਰੂ ਨੇ (ਇਹ ਗਹਿਣਾ) ਵਿਖਾ ਦਿੱਤਾ, ਉਸ ਨੇ ਹਰਿ-ਨਾਮ ਵਿਚ ਜੁੜ ਕੇ (ਲੋਕ ਪਰਲੋਕ ਦੀ) ਇੱਜ਼ਤ ਖੱਟ ਲਈ।

ਪਦ ਅਰਥ ਸੀਗਾਰੁ = ਗਹਿਣਾ, (ਆਤਮਕ ਜੀਵਨ ਲਈ) ਗਹਿਣਾ।

SikhNet (Spanish)El Guru Verdadero ha establecido la ornamentación de la Paz, la Grandeza Gloriosa del Naam es Inmensa,

ਅਖੁਟ ਭੰਡਾਰ ਭਰੇ, ਕਦੇ ਤੋਟਿ. ਨ ਆਵੈ; ਸਦਾ ਹਰਿ ਸੇਵਹੁ ਭਾਈ ॥੩॥

akhutt bhanddaar bhare, kade tott. na aavai; sadaa har sevahu bhaaee |3| Ang 1333

Sant Singh KhalsaThe Inexhaustible Treasures are overflowing; they are never exhausted. So serve the Lord forever, O Siblings of Destiny. ||3||
Manmohan SinghO brother, ever serve thou thy God, brimful are whose inexhaustible treasures, which run not short ever.
Manmohan Singh (Punjabi)ਹੇ ਵੀਰ! ਤੂੰ ਸਦੀਵ ਹੀ ਆਪਣੇ ਵਾਹਿਗੁਰੂ ਦੀ ਸੇਵਾ ਕਰ। ਪਰੀਪੂਰਨ ਹਨ ਜਿਸ ਦੇ ਅਮਰ ਖਜਾਨੇ ਜੋ ਕਦਾਚਿਤ ਖੁਟਦੇ ਨਹੀਂ।
Fareedkot Teekaਸੋ ਨਾਮ ਰੂਪੀ ਜਿਸ ਕੇ ਅਖੁਟ ਭੰਡਾਰ ਭਰੇ ਹੂਏ ਹੈਂ ਜਿਸ ਕੀ ਕਬੀ ਤੋਟਿ ਨਹੀਂ ਆਵਤੀ ਹੈ, ਤਾਂ ਤੇ ਹੇ ਭਾਈ! ਸਦਾ ਤਿਸ ਹਰੀ ਕੋ ਹੀ ਸੇਵੋ॥੩॥
Prof. Sahib Singhਹੇ ਭਾਈ! ਸਦਾ ਪ੍ਰਭੂ ਦੀ ਸੇਵਾ-ਭਗਤੀ ਕਰਦੇ ਰਹੋ (ਸਦਾ ਭਗਤੀ ਕਰਦੇ ਰਿਹਾਂ ਇਹ) ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ (ਮਨੁੱਖ ਦੇ ਅੰਦਰ) ਭਰੇ ਰਹਿੰਦੇ ਹਨ, (ਇਹਨਾਂ ਖ਼ਜ਼ਾਨਿਆਂ ਵਿਚ) ਕਦੇ ਕਮੀ ਨਹੀਂ ਹੁੰਦੀ ॥੩॥

ਪਦ ਅਰਥ ਅਖੁਟ = ਕਦੇ ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ ॥੩॥

SikhNet (Spanish)los Tesoros Interminables se derraman y nunca se acaban, sirvan entonces al Señor, oh Hermanos del Destino. (3)

ਆਪੇ ਕਰਤਾ ਜਿਸ ਨੋ ਦੇਵੈ; ਤਿਸੁ ਵਸੈ ਮਨਿ ਆਈ ॥

aape karataa jis no devai; tis vasai man aaee | Ang 1333

Sant Singh KhalsaThe Creator comes to abide in the minds of those whom He Himself has blessed.
Manmohan SinghWhosoever the Creator Lord blesses with these treasures, into his mind, He comes to abide.
Manmohan Singh (Punjabi)ਜਿਸ ਕਿਸੇ ਨੂੰ ਸਿਰਜਣਹਾਰ ਸੁਆਮੀ ਇਹ ਖਜਾਨੇ ਬਖਸ਼ਦਾ ਹੈ, ਉਸ ਦੇ ਹਿਰਦੇ ਅੰਦਰ, ਉਹ ਆ ਕੇ ਟਿਕ ਜਾਂਦਾ ਹੈ।
Fareedkot Teekaਜਿਸ ਨੋ ਕਰਤਾ ਪੁਰਖ ਆਪੇ ਦੇਤਾ ਹੈ ਤਿਸ ਕੇ ਮਨ ਮੇਂ ਨਾਮ ਆਇ ਵਸਤਾ ਹੈ॥
Prof. Sahib Singhਪਰ, ਇਹ ਨਾਮ-ਖ਼ਜ਼ਾਨਾ ਜਿਸ ਮਨੁੱਖ ਨੂੰ ਕਰਤਾਰ ਆਪ ਹੀ ਦੇਂਦਾ ਹੈ, ਉਸ ਦੇ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਆਪੇ = ਆਪ ਹੀ। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਤਿਸੁ ਮਨਿ = ਉਸ (ਮਨੁੱਖ) ਦੇ ਮਨ ਵਿਚ।

SikhNet (Spanish)El Creador llega a habitar en la mente de quienes ha bendecido.

ਨਾਨਕ ਨਾਮੁ ਧਿਆਇ ਸਦਾ ਤੂ; ਸਤਿਗੁਰਿ ਦੀਆ ਦਿਖਾਈ ॥੪॥੧॥

naanak naam dhiaae sadaa too; satigur deea dikhaaee |4|1| Ang 1333

Sant Singh KhalsaO Nanak, meditate forever on the Naam, which the True Guru has revealed. ||4||1||
Manmohan SinghO Nanak, contemplate thou ever the Name, which the Lord has make manifest unto me.
Manmohan Singh (Punjabi)ਹੇ ਨਾਨਕ! ਤੂੰ ਹਮੇਸ਼ਾਂ ਹੀ ਨਾਮ ਦਾ ਸਿਮਰਨ ਕਰ, ਜਿਸ ਨੂੰ ਕਿ ਸੱਚੇ ਗੁਰਾਂ ਨੇ ਮੇਰੇ ਤੇ ਪਰਗਟ ਕਰ ਦਿਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਤਿਸ ਨਾਮ ਕੋ ਸਦਾ ਤੂੰ ਧਿਆਵਣਾ ਕਰ, ਸੋ ਨਾਮ ਕਾ ਮਹਾਤਮੁ ਹਮ ਕੋ ਤੋ ਸਤਿਗੁਰੋਂ ਨੇ ਦਿਖਾਇ ਦੀਆ ਹੈ॥੪॥੧॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। (ਭਗਤੀ-ਸਿਮਰਨ ਦਾ ਇਹ ਰਸਤਾ) ਗੁਰੂ ਨੇ (ਹੀ) ਵਿਖਾਇਆ ਹੈ (ਇਹ ਰਸਤਾ ਗੁਰੂ ਦੀ ਰਾਹੀਂ ਹੀ ਲੱਭਦਾ ਹੈ) ॥੪॥੧॥

ਪਦ ਅਰਥ ਸਤਿਗੁਰਿ = ਸਤਿਗੁਰੂ ਨੇ ॥੪॥੧॥

SikhNet (Spanish)Oh dice Nanak, mediten siempre en el Naam, que el Guru Verdadero ha revelado. (4-1)
Answers quote the Granth verbatim with Ang citations. AI commentary is not Gurbani and not a religious ruling.