ਪਉੜੀ ॥
paurree | Ang 466
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸੇਵ ਕੀਤੀ. ਸੰਤੋਖੀਈਂ; ਜਿਨੑੀ. ਸਚੋ ਸਚੁ ਧਿਆਇਆ ॥
sev keetee. santokheenee; jinaee. sacho sach dhiaaeaa | Ang 466
Sant Singh KhalsaThose who serve are content. They meditate on the Truest of the True.
Manmohan SinghOnly those do the real service who being contented, meditate on God, the truest of the true.
Manmohan Singh (Punjabi)ਸੰਤੋਖਵਾਨ, ਜੋ ਸੱਚਿਆਰਾਂ ਦੇ ਪਰਮ ਸਚਿਆਰ, ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਅਸਲ ਘਾਲ ਕਮਾਉਂਦੇ ਹਨ।
Fareedkot Teekaਜਿਨ (ਸੰਤੋਖੀਈ) ਸੰਤੋਖੀ ਪੁਰਸ਼ੋਂ ਨੇ ਤੇਰੀ ਸੇਵਾ ਕਰੀ ਹੈ, ਤਿਨੋਂ ਨੇ ਹੇ ਸਚ ਰੂਪ! ਤੈਨੂੰ (ਸਚੁ) ਨਿਸਚੇ ਕਰ ਕੇ ਧਿਆਇਆ ਹੈ॥
Prof. Sahib Singhਜਿਹੜੇ ਸੰਤੋਖੀ ਮਨੁੱਖ ਸਦਾ ਇਕ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, (ਪ੍ਰਭੂ ਦੀ) ਸੇਵਾ ਉਹੀ ਕਰਦੇ ਹਨ।ਪਦ ਅਰਥ ਸੰਤੋਖੀਈ = ਸੰਤੋਖੀ ਮਨੁੱਖਾਂ ਨੇ। ਸਚੋ ਸਚੁ = ਨਿਰੋਲ ਸੱਚਾ (ਰੱਬ)।
SikhNet (Spanish)Los Seres de Contentamiento sirven a su Señor y no residen en ninguno más que en el Uno Verdadero.
ਓਨੑੀ ਮੰਦੈ ਪੈਰੁ. ਨ ਰਖਿਓ; ਕਰਿ ਸੁਕ੍ਰਿਤੁ ਧਰਮੁ ਕਮਾਇਆ ॥
onaee mandai pair. na rakhio; kar sukrit dharam kamaaeaa | Ang 467
Sant Singh KhalsaThey do not place their feet in sin, but do good deeds and live righteously in Dharma.
Manmohan SinghThey place not their foot in sin, do good deeds and practise piety.
Manmohan Singh (Punjabi)ਉਹ ਆਪਣਾ ਪੱਗ ਪਾਪ ਵਿੱਚ ਨਹੀਂ ਟਿਕਾਉਂਦੇ, ਚੰਗੇ ਕਰਮ ਕਮਾਉਂਦੇ, ਅਤੇ ਈਸ਼ਵਰ ਭਗਤੀ ਕਰਦੇ ਹਨ।
Fareedkot Teekaਮੰਦ ਕਰਮੋਂ ਮੇਂ ਪੈਰ ਨਹੀਂ ਰਖਾ ਹੈ (ਸੁਕ੍ਰਿਤੁ) ਪੁੰਨ ਕਰ ਕੇ ਧਰਮ ਕੋ ਕਮਾਇਆ ਹੈ॥
Prof. Sahib Singhਉਹ ਕਦੇ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ, ਭਲਾ ਕੰਮ ਕਰਦੇ ਹਨ ਅਤੇ ਧਰਮ-ਅਨੁਸਾਰ ਆਪਣਾ ਜੀਵਨ ਨਿਬਾਹੁੰਦੇ ਹਨ।ਪਦ ਅਰਥ ਮੰਦੈ = ਮੰਦੇ ਥਾਂ ਤੇ। ਸੁਕ੍ਰਿਤੁ = ਭਲਾ ਕੰਮ। ਧਰਮੁ ਕਮਾਇਆ = ਧਰਮ ਅਨੁਸਾਰ ਆਪਣਾ ਜੀਵਨ ਬਣਾਇਆ ਹੈ।
SikhNet (Spanish)Sus Pies no tocan el error; hacen el bien y practican la rectitud,
ਓਨੑੀ. ਦੁਨੀਆ ਤੋੜੇ ਬੰਧਨਾ; ਅੰਨੁ ਪਾਣੀ ਥੋੜਾ ਖਾਇਆ ॥
onaee. duneea torre bandhanaa; an paanee thorraa khaaeaa | Ang 467
Sant Singh KhalsaThey burn away the bonds of the world, and eat a simple diet of grain and water.
Manmohan SinghThey burn (break) the worldly bonds and live on paltry corn and water.
Manmohan Singh (Punjabi)ਉਹ ਜਗਤ ਦੇ ਜੰਜਾਲਾਂ ਨੂੰ ਤੋੜ ਸੁੱਟਦੇ ਹਨ ਅਤੇ ਥੋੜੇ ਦਾਣੇ ਪਾਣੀ ਤੇ ਗੁਜ਼ਾਰਾ ਕਰਦੇ ਹਨ।
Fareedkot Teekaਉਨ੍ਹੋਂ ਪੁਰਖੋਂ ਨੇ ਅੰਨ ਪਾਣੀ ਥੋੜਾ ਖਾਇਆ ਹੈ ਅਰਥਾਤ ਸੰਜਮੀ ਰਹਤੇ ਹੈਂ। ਇਸੀ ਤੇ ਉਨੋਂ ਨੇ (ਦੁਨੀਆ) ਮਾਇਆ ਕੇ ਕੀਏ ਹੂਏ ਬੰਧਨਾਂ ਕੇ ਸਮਦਾਇ ਤੋੜੇ ਹੈਂ॥
Prof. Sahib Singhਦੁਨੀਆ ਦੇ ਧੰਧਿਆਂ ਵਿਚ ਖਚਤ ਕਰਨ ਵਾਲੇ ਮਾਇਆ ਦੇ ਮੋਹ ਰੂਪ ਜ਼ੰਜੀਰ ਉਹਨਾਂ ਤੋੜ ਦਿੱਤੇ ਹਨ, ਥੋੜਾ ਖਾਂਦੇ ਹਨ, ਅਤੇ ਥੋੜਾ ਹੀ ਪੀਂਦੇ ਹਨ (ਭਾਵ, ਖਾਣ ਪੀਣ ਚਸਕੇ ਦੀ ਖ਼ਾਤਰ ਨਹੀਂ, ਸਰੀਰਕ ਨਿਰਬਾਹ ਵਾਸਤੇ ਹੈ)।
SikhNet (Spanish)queman las amarras mundanas y comen escasamente una dieta simple de granos y agua.
ਤੂੰ ਬਖਸੀਸੀ ਅਗਲਾ; ਨਿਤ ਦੇਵਹਿ. ਚੜਹਿ ਸਵਾਇਆ ॥
toon bakhaseesee agalaa; nit deveh. charreh savaaeaa | Ang 467
Sant Singh KhalsaYou are the Great Forgiver; You give continually, more and more each day.
Manmohan SinghThou art a great Bestower and Ever, givest, which increase day by day.
Manmohan Singh (Punjabi)ਤੂੰ ਵੱਡਾ ਦਾਤਾਰ ਹੈਂ ਅਤੇ ਸਦੀਵ ਹੀ ਦਾਤਾਂ ਦਿੰਦਾ ਹੈਂ ਜੋ ਰੋਜ ਬਰੋਜ ਵਧੇਰੇ ਹੁੰਦੀਆਂ ਜਾਂਦੀਆਂ ਹਨ।
Fareedkot Teekaਤੂੰ ਜੋ (ਅਗਲਾ) ਬਹੁਤ ਬਖਸੀਸ ਕੇ ਦੇਣੇ ਹਾਰਾ ਹੈਂ ਵਾ ਅੰਨਾਦਿ ਕਾਲ ਸੇ ਜੀਵੋਂ ਕੋ ਨਿਤ ਦਾਤ ਦੇਤਾ ਹੈਂ ਔ ਸਵਾਇਆ ਚੜਤਾ ਹੈ, ਭਾਵ ਤੇਰੇ ਕੁਛ ਕਮ ਨਹੀਂ ਹੋਤਾ॥
Prof. Sahib Singh'ਹੇ ਪ੍ਰਭੂ! ਤੂੰ ਬੜੀਆਂ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਸਦਾ ਜੀਵਾਂ ਨੂੰ ਦਾਤਾਂ ਬਖ਼ਸ਼ਦਾ ਹੈਂ,'ਪਦ ਅਰਥ ਬਖਸੀਸੀ = ਬਖ਼ਸ਼ਸ਼ ਕਰਨ ਵਾਲਾ। ਅਗਲਾ = ਵੱਡਾ, ਬਹੁਤ। ਦੇਵਹਿ = (ਹੇ ਹਰੀ!) ਤੂੰ ਜੀਵਾਂ ਨੂੰ ਦਾਤਾਂ ਦੇਂਦਾ ਹੈਂ। ਚੜਹਿ = ਤੂੰ ਚੜ੍ਹਦਾ ਹੈਂ, ਤੂੰ ਵਧਦਾ ਹੈਂ। ਸਵਾਇਆ = ਬਹੁਤ, ਵਧੀਕ।
SikhNet (Spanish)Eres el Gran Perdonador, continuamente das más y más,
ਵਡਿਆਈ ਵਡਾ ਪਾਇਆ ॥੭॥
vaddiaaee vaddaa paaeaa |7| Ang 467
Sant Singh KhalsaBy His greatness, the Great Lord is obtained. ||7||
Manmohan SinghBy the praise of the Great God, man attains to Him.
Manmohan Singh (Punjabi)ਵੱਡੇ ਵਾਹਿਗੁਰੂ ਦੇ ਜੱਸ ਦੁਆਰਾ ਬੰਦਾ ਉਸ ਨੂੰ ਪਾ ਲੈਂਦਾ ਹੈ।
Fareedkot Teekaਹੇ ਅਕਾਲ ਪੁਰਖ! ਬਡਾ ਤੂੰ ਬਡਿਆਈ ਕਰਨੇ ਸੇ ਭਾਵ ਭਗਤੀ ਸੇ ਦਾਸੋਂ ਨੇ ਪਾਇਆ ਹੈ॥੭॥☬ਸੇਖ ਬ੍ਰਹਮ ਨੇ ਕਹਾ ਆਪ ਨਾਮ ਕੀ ਮਹਿਮਾ ਕਹੀਏ ਕਿਯੋਂਕਿ ਕਈ ਪੁਰਖ ਨਾਮ ਤੇ ਬਿਨਾਂ ਤਿਲਕ ਔ ਜਨੇਊ, ਭਾਵ ਭੇਖੋਂ ਚਿੰਨੋਂ ਸੇ ਹੀ ਕਲਿਆਣ ਮਾਨਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਇਸ ਤਰ੍ਹਾਂ ਦੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਹ ਸੰਤੋਖੀ ਮਨੁੱਖ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਹਨ ॥੭॥ਪਦ ਅਰਥ ਵਡਿਆਈ = (ਇਸ ਤਰ੍ਹਾਂ) ਵਡਿਆਈ ਕਰ ਕੇ ॥੭॥
SikhNet (Spanish)por Su Grandeza el Grandioso Señor es obtenido. (7)