ਰਾਗੁ ਸੋਰਠਿ ਮਹਲਾ ੫ ॥
raag soratth mahalaa 5 |
Sant Singh KhalsaSorat'h, Fifth Mehl:
Manmohan SinghRag Sorath 5th Guru.
Manmohan Singh (Punjabi)ਰਾਗ ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਦਹ ਦਿਸ ਛਤ੍ਰ. ਮੇਘ ਘਟਾ ਘਟ; ਦਾਮਨਿ ਚਮਕਿ ਡਰਾਇਓ ॥
deh dis chhatr. megh ghattaa ghatt; daaman chamak ddaraaeo |
Sant Singh KhalsaIn the ten directions, the clouds cover the sky like a canopy; through the dark clouds, lightning flashes, and I am terrified.
Manmohan SinghIn ten directions, the clouds over-shadow the sky like a canopy and the lightning flash of the dense dark clouds terrifies me.
Manmohan Singh (Punjabi)ਦਸੀਂ ਪਾਸੀਂ ਹੀ ਆਸਮਾਨ ਵਿੱਚ ਬੱਦਲ ਸ਼ਾਮਿਆਨੇ ਦੀ ਤਰ੍ਹਾਂ ਛਾਏ ਹੋਏ ਹਨ ਅਤੇ ਸੰਘਣੀ ਕਾਲੀ ਘਟਾ ਦੀ ਬਿਜਲੀ ਦੀ ਲਸ਼ਕਾਰ ਮੇਨੂੰ ਭੈ-ਭੀਤ ਕਰਦੀ ਹੈ।
Fareedkot Teekaਸਰਬ ਓਰ ਮੇਂ (ਛਤ੍ਰ) ਛਤ੍ਰਾਕਾਰ ਮੋਹ ਰੂਪ ਮੇਘੋਂ ਕਾ ਘਟਾ ਹੋ ਰਹੀ ਹੈ। ਵਹੁ ਘਟਾ ਕੈਸੀ ਹੈ? ਗ੍ਯਾਨ ਪਵਨ ਸੇ ਬਿਨਾਂ (ਘਟ) ਦੂਰ ਨਹੀਂ ਹੋਨੇ ਵਾਲੀ ਔ ਮਾਯਾ ਰੂਪ ਬਿਜਲੀ ਭੀ ਚਮਕ ਕੇ ਡਰਾਇਓ ਹੈ ਅਰਥਾਤ ਅਪਨਾ ਚਮਤਕਾਰ ਵਿਖਾ ਕੇ ਹਮ ਕੋ ਡਰਾਵੇ ਹੈ॥
Prof. Sahib Singh(ਜਦੋਂ) ਬੱਦਲਾਂ ਦੀਆਂ ਘਟਾਂ ਹੀ ਘਟਾਂ ਛਤਰੀ ਵਾਂਗ ਦਸੀਂ ਪਾਸੀਂ (ਪਸਰੀਆਂ ਹੁੰਦੀਆਂ ਹਨ), ਬਿਜਲੀ ਚਮਕ ਚਮਕ ਕੇ ਡਰਾਂਦੀ ਹੈ,ਪਦ ਅਰਥ ਦਹਦਿਸ = ਦਸੀਂ ਪਾਸੀਂ। ਦਹ = ਦਸ। ਦਿਸ = ਪਾਸਾ। ਮੇਘ = ਬੱਦਲ। ਛਤ੍ਰ = ਛਤਰੀ। ਘਟਾ ਘਟ = ਘਟਾਂ ਹੀ ਘਟਾਂ। ਦਾਮਨਿ = ਬਿਜਲੀ। ਚਮਕਿ = ਚਮਕ ਕੇ।
SikhNet (Spanish)Por todas direcciones las nubes poblaron los cielos como una canapé y los relámpagos me llenaron de terror.
ਸੇਜ ਇਕੇਲੀ. ਨੀਦ ਨਹੁ ਨੈਨਹ; ਪਿਰੁ ਪਰਦੇਸਿ ਸਿਧਾਇਓ ॥੧॥
sej ikelee. need nahu nainah; pir parades sidhaaeo |1|
Sant Singh KhalsaBy bed is empty, and my eyes are sleepless; my Husband Lord has gone far away. ||1||
Manmohan SinghMy bridal bed is lonely, my eyes are without sleep and my Beloved spouse has gone abroad.
Manmohan Singh (Punjabi)ਮੈਂ ਪਤਨੀ ਦਾ (ਹਿਰਦੇ ਰੂਪੀ) ਪਲੰਘ, ਸੁੰਨਮਸੁੰਨਾ ਹੈ, ਮੇਰੀਆਂ ਅੱਖਾਂ ਵਿੱਚ ਨੀਂਦਰ ਨਹੀਂ ਤੇ ਮੇਰਾ ਪਿਆਰਾ ਪਤੀ ਬਦੇਸ਼ ਚਲਿਆ ਗਿਆ ਹੈ।
Fareedkot Teekaਸਰਧਾ ਰੂਪ ਸੇਜ ਇਕੇਲੀ ਹੈ ਔ ਬੁਧੀ ਰੂਪ ਨੈਨੋਂ ਮੇਂ ਸਾਂਤਿ ਰੂਪ ਨਿੰਦ੍ਰਾ ਨਹੀਂ ਪੜਤੀ, ਕਿਉਂਕਿ ਪਰਮੇਸਰ ਪਤੀ ਹਮਾਰਾ ਸਾਖ੍ਯਾਤ ਜੋ ਹੋਤਾ ਨਹੀਂ ਹੈ, ਭਾਵ ਪ੍ਰੋਖ ਪ੍ਰਤੀਤ ਹੋਤਾ ਹੈ॥੧॥
Prof. Sahib Singh(ਜਿਸ ਇਸਤ੍ਰੀ ਦਾ) ਪਤੀ ਪਰਦੇਸ ਵਿਚ ਗਿਆ ਹੁੰਦਾ ਹੈ, (ਉਸ ਦੀ) ਸੇਜ (ਪਤੀ ਤੋਂ ਬਿਨਾ) ਸੁੰਞੀ ਹੁੰਦੀ ਹੈ, (ਉਸ ਦੀਆਂ) ਅੱਖਾਂ ਵਿਚ ਨੀਂਦ ਨਹੀਂ ਆਉਂਦੀ ॥੧॥ਪਦ ਅਰਥ ਨਹੁ = ਨਹੀਂ। ਨੈਨਹ = ਅੱਖਾਂ ਵਿਚ। ਪਿਰੁ = ਪਤੀ। ਪਰਦੇਸਿ = ਬਿਗਾਨੇ ਦੇਸ ਵਿਚ ॥੧॥
SikhNet (Spanish)Mi aposento nupcial está solitario; mi vista no descansa, pues mi Esposo se ha aventurado por tierras distantes. (1)
ਹੁਣਿ. ਨਹੀ ਸੰਦੇਸਰੋ ਮਾਇਓ ॥
hun. nahee sandesaro maaeo |
Sant Singh KhalsaNow, I receive no messages from Him, O mother!
Manmohan SinghNow-a-days I receive no message from Him, O mother.
Manmohan Singh (Punjabi)ਐਨੀ ਦਿਨੀ ਮੈਨੂੰ ਉਸ ਦਾ ਕੋਈ ਸੁਨੇਹਾ ਨਹੀਂ ਆਉਂਦਾ, ਹੇ ਮਾਤਾ!
Fareedkot Teekaਹੇ ਭਾਈ ਜਨੋਂ! ਅਵ ਤੌ ਵੇਦਾਂਤ ਵਾਕ ਰੂਪ ਸਨੇਹਾ ਭੀ ਕਬੀ ਨਹੀਂ ਸੁਨਿਆ ਹੈ॥
Prof. Sahib Singh(ਪਤੀ ਤੋਂ ਵਿਛੁੜ ਕੇ ਘਬਰਾਈ ਹੋਈ ਉਹ ਆਖਦੀ ਹੈ-) ਹੇ ਮਾਂ! ਹੁਣ ਤਾਂ (ਪਤੀ ਵਲੋਂ) ਕੋਈ ਸਨੇਹਾ ਭੀ ਨਹੀਂ ਆਉਂਦਾ।ਪਦ ਅਰਥ ਸੰਦੇਸਰੋ = ਸਨੇਹਾ। ਮਾਇਓ = ਹੇ ਮਾਂ!
SikhNet (Spanish)No he recibido tampoco mensajes de Él, o de mi madre.
ਏਕ ਕੋਸਰੋ. ਸਿਧਿ ਕਰਤ ਲਾਲੁ; ਤਬ ਚਤੁਰ ਪਾਤਰੋ ਆਇਓ ॥ ਰਹਾਉ ॥
ek kosaro. sidh karat laal; tab chatur paataro aaeo | rahaau |
Sant Singh KhalsaWhen my Beloved used to go even a mile away, He would send me four letters. ||Pause||
Manmohan SinghPreviously, when my Beloved went out even a mile, then I received some four letters from Him. Pause.
Manmohan Singh (Punjabi)ਅੱਗੇ ਜਦ ਮੇਰਾ ਪ੍ਰੀਤਮ ਇਕ ਮੀਲ ਭੀ ਪਰੇ ਜਾਂਦਾ ਸੀ ਤਾਂ ਮੈਨੂੰ ਉਸ ਦੀਆਂ ਚਾਰ ਚਿੱਠੀਆਂ ਆ ਜਾਂਦੀਆਂ ਸਨ। ਠਹਿਰਾਉ।
Fareedkot Teekaਜਬ ਪਿਆਰੇ ਬ੍ਰਹਮ ਕੀ ਤਰਫ ਏਕ ਅੰਨ ਮੇਂ ਕੋਸ ਕੋ (ਸਿਧਿ ਕਰਤ) ਲੰਘ ਕਰ ਚਲਤਾ ਹੂੰ ਤਬ ਪ੍ਰਾਣ ਮੇਂ ਮਨੋ ਮੇਂ ਵਿਗ੍ਯਾਨ ਮੇਂ ਅਨੰਦ ਮੇਂ ਇਹ ਚਾਰ ਕੋਸ ਰੂਪ (ਪਾਤਾ) ਪੜਦਾ ਆਗੇ ਆਇ ਜਾਤਾ ਹੈ॥ ਰਹਾਉ ॥
Prof. Sahib Singh(ਪਹਿਲਾਂ ਜਦੋਂ ਕਦੇ ਘਰੋਂ ਜਾ ਕੇ ਪਤੀ) ਇਕ ਕੋਹ ਪੈਂਡਾ ਹੀ ਕਰਦਾ ਸੀ ਤਦੋਂ (ਉਸ ਦੀਆਂ) ਚਾਰ ਚਿੱਠੀਆਂ ਆ ਜਾਂਦੀਆਂ ਸਨ ਰਹਾਉ॥ਪਦ ਅਰਥ ਕੋਸਰੋ = ਕੋਹ। ਸਿਧਿ ਕਰਤ = ਤੈ ਕਰਦਾ ਸੀ। ਚਤੁਰ ਪਾਤਰੋ = ਚਾਰ ਪਤੀਆਂ, ਚਾਰ ਚਿੱਠੀਆਂ ॥ਰਹਾਉ॥
SikhNet (Spanish)En el pasado, cuando se iban aun por un tiempo corto, me mandaba muchas cartas de Amor. (Pausa)
ਕਿਉ ਬਿਸਰੈ. ਇਹੁ ਲਾਲੁ ਪਿਆਰੋ; ਸਰਬ ਗੁਣਾ ਸੁਖਦਾਇਓ ॥
kiau bisarai. ihu laal piaaro; sarab gunaa sukhadaaeo |
Sant Singh KhalsaHow could I forget this Dear Beloved of mine? He is the Giver of peace, and all virtues.
Manmohan SinghHow can I forget this darling Beloved of mine, who is the Giver of all the merits and comforts?
Manmohan Singh (Punjabi)ਮੈਂ ਇਸ ਆਪਣੇ ਲਾਡਲੇ ਪ੍ਰੀਤਮ ਨੂੰ ਕਿਸ ਤਰ੍ਹਾਂ ਭੁਲਾ ਸਕਦਾ ਹਾਂ ਜੋ ਸਾਰੀਆਂ ਨੇਕੀਆਂ ਤੇ ਆਰਾਮ ਦੇਣ ਵਾਲਾ ਹੈ।
Fareedkot Teekaਏਹ ਜੋ ਅਪਨਾ ਆਪ ਬ੍ਰਹਮ ਅਤੀ ਪ੍ਯਾਰਾ ਹੈ, ਸੋ ਕਿਉ ਕਰ ਬਿਸਰ ਜਾਇ, ਜੋ ਸਰਬ ਗੁਨੋਂ ਕਾ ਔ ਸਰਬ ਸੁਖੋਂ ਕਾ ਦੇਨੇਹਾਰਾ ਹੈ॥
Prof. Sahib Singhਹੇ ਮਾਂ! ਮੈਨੂੰ ਭੀ ਇਹ ਸੋਹਣਾ ਪਿਆਰਾ ਲਾਲ (ਪ੍ਰਭੂ) ਕਿਵੇਂ ਭੁੱਲ ਸਕਦਾ ਹੈ? ਇਹ ਤਾਂ ਸਾਰੇ ਗੁਣਾਂ ਦਾ ਮਾਲਕ ਹੈ, ਸਾਰੇ ਸੁਖ ਦੇਣ ਵਾਲਾ ਹੈ।ਪਦ ਅਰਥ ਬਿਸਰੈ = ਭੁੱਲ ਜਾਏ। ਸੁਖ ਦਾਇਓ = ਸੁਖ ਦੇਣ ਵਾਲਾ।
SikhNet (Spanish)Oh, ¿cómo podría olvidarme de mi Bienamado Señor, Quien me bendice con Mérito y Éxtasis?
ਮੰਦਰਿ ਚਰਿ ਕੈ. ਪੰਥੁ ਨਿਹਾਰਉ; ਨੈਨ. ਨੀਰਿ ਭਰਿ ਆਇਓ ॥੨॥
mandar char kai. panth nihaarau; nain. neer bhar aaeo |2|
Sant Singh KhalsaAscending to His Mansion, I gaze upon His path, and my eyes are filled with tears. ||2||
Manmohan SinghAscending the mansion, I watch the way of my love and mine eyes are filled with tears.
Manmohan Singh (Punjabi)ਮਹਿਲ ਤੇ ਚੜ੍ਹ ਕੇ ਮੈਂ ਆਪਣੇ ਪ੍ਰੀਤਮ ਦਾ ਰਾਹ ਵੇਖਦੀ ਹਾਂ ਅਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ।
Fareedkot Teekaਜਬ ਮੈਂ ਪ੍ਰੇਮ ਰੂਪ ਮੰਦਰ ਮੇਂ ਚੜਕੇ ਮਾਰਗ ਦੇਖਤਾ ਹੂੰ ਤਬ ਮੇਰੇ ਨੈਨੋਂ ਮੇਂ ਜਲ ਭਰ ਆਵਤਾ ਹੈ। ਭਾਵ ਸੇ ਸਾਧਨੋਂ ਕੀ ਕਠਨਤਾ ਦੇਖਤਾ ਹੂੰ ਕਿ ਜਿਸ ਰਸਤੇ ਸੇ ਮਹਾਤਮਾ ਗਏ ਹੈਂ ਵਹੁ ਤੋ ਬਡਾ ਕਠਨ ਹੈ ॥੨॥
Prof. Sahib Singhਮੈਂ ਭੀ (ਵਿਛੁੜੀ ਨਾਰ ਵਾਂਗ) ਕੋਠੇ ਉੱਤੇ ਚੜ੍ਹ ਕੇ (ਪਤੀ ਦਾ) ਰਾਹ ਤੱਕਦੀ ਹਾਂ, (ਮੇਰੀਆਂ ਭੀ) ਅੱਖਾਂ (ਵੈਰਾਗ-) ਨੀਰ ਨਾਲ ਭਰ ਆਈਆਂ ਹਨ ॥੨॥ਪਦ ਅਰਥ ਮੰਦਰਿ = ਮੰਦਰ ਉੱਤੇ, ਕੋਠੇ ਉੱਤੇ। ਚਰਿ ਕੈ = ਚੜ੍ਹ ਕੇ। ਪੰਥੁ = ਰਸਤਾ। ਨਿਹਾਰਉ = ਨਿਹਾਰਉਂ, ਮੈਂ ਵੇਖਦੀ ਹਾਂ। ਨੀਰਿ = ਨੀਰ ਨਾਲ, (ਵੈਰਾਗ-) ਜਲ ਨਾਲ ॥੨॥
SikhNet (Spanish)Parado en el techo de mi casa, Lo busco en el horizonte, mis ojos bañados en lágrimas. (2)
ਹਉ ਹਉ ਭੀਤਿ ਭਇਓ ਹੈ ਬੀਚੋ; ਸੁਨਤ ਦੇਸਿ ਨਿਕਟਾਇਓ ॥
hau hau bheet bheo hai beecho; sunat des nikattaaeo |
Sant Singh KhalsaThe wall of egotism and pride separates us, but I can hear Him nearby.
Manmohan SinghThe wall of pride and ego intervenes between me and Him. He is heard to be close by in the country.
Manmohan Singh (Punjabi)ਹੰਕਾਰ ਤੇ ਹਉਮੈ ਦੀ ਕੰਧ ਮੇਰੇ ਤੇ ਉਸ ਦੇ ਵਿਚਕਾਰ ਪਈ ਹੋਈ ਹੈ। ਉਹ ਐਨ ਨੇੜੇ ਹੀ ਦੇਸ਼ ਵਿੱਚ ਸੁਣਿਆ ਜਾਂਦਾ ਹੈ।
Fareedkot Teekaਮੇਰੇ ਮਨ ਮੇਂ ਪ੍ਰਛੰਨ ਹੰਕਾਰ ਕੀ ਕੰਧ ਕਰ ਕੇ (ਬੀਚੋ) ਭੇਦ ਪੜ ਰਹਾ ਹੈ, ਔ ਗੁਰੋਂ ਸ਼ਾਸਤ੍ਰੋਂ ਦੁਆਰੇ ਬ੍ਰਹਮ ਨਿਕਟ ਸਮੀਪ ਸਥਾਨ ਮੇਂ ਸੁਨੀਤਾ ਹੈ ਅਰਥਾਤ ਸਰਮ ਬ੍ਰਿਤੀਓਂ ਕਾ ਸਾਖੀ ਹੈ॥
Prof. Sahib Singhਹੇ ਮਾਂ! ਮੈਂ ਸੁਣਦੀ ਤਾਂ ਇਹ ਹਾਂ, ਕਿ (ਉਹ ਪਤੀ ਪ੍ਰਭੂ) ਮੇਰੇ ਹਿਰਦੇ-ਦੇਸ ਵਿਚ ਮੇਰੇ ਨੇੜੇ ਹੀ ਵੱਸਦਾ ਹੈ, ਪਰ (ਮੇਰੇ ਤੇ ਉਸ ਦੇ) ਵਿਚਕਾਰ ਮੇਰੀ ਹਉਮੈ ਦੀ ਕੰਧ ਖੜੀ ਹੋ ਗਈ ਹੈ,ਪਦ ਅਰਥ ਭੀਤਿ = ਕੰਧ। ਹਉ ਹਉ ਭੀਤਿ = ਹਉਮੈ ਦੀ ਕੰਧ। ਬੀਚੋ = ਵਿਚਕਾਰ। ਦੇਸਿ = ਦੇਸ ਵਿਚ, ਹਿਰਦੇ ਵਿਚ। ਨਿਕਟਾਇਓ = ਨਿਕਟਿ ਹੀ, ਨੇੜੇ ਹੀ।
SikhNet (Spanish)Lo escucho y Lo siento cerca, pero sin Verlo,
ਭਾਂਭੀਰੀ ਕੇ ਪਾਤ ਪਰਦੋ; ਬਿਨੁ ਪੇਖੇ. ਦੂਰਾਇਓ ॥੩॥
bhaanbheeree ke paat parado; bin pekhe. dooraaeo |3|
Sant Singh KhalsaThere is a veil between us, like the wings of a butterfly; without being able to see Him, He seems so far away. ||3||
Manmohan SinghBetween me and the Lord is the fine curtain like the wings of a butter-fly but seeing Him not, I deem Him distant.
Manmohan Singh (Punjabi)ਮੇਰੇ ਅਤੇ ਸਾਹਿਬ ਦੇ ਵਿਚਾਲੇ ਤਿਤਲੀ ਦੇ ਖੰਭਾਂ ਵਰਗਾ ਬਰੀਕ ਪੜਦਾ ਹੈ। ਉਸ ਨੂੰ ਨਾਂ ਵੇਖਦੀ ਹੋਈ, ਮੈਂ ਉਸ ਨੂੰ ਦੁਰੇਡੇ ਖਿਆਲ ਕਰਦੀ ਹਾਂ।
Fareedkot Teekaਪਰੰਤੂ ਬਿਨਾਂ ਦੇਖੇ ਨਿਕਟ ਕਾ ਪਦਾਰਥ ਭੀ ਦੂਰ ਹੋਤਾ ਹੈ, ਜੈਸੇ- ਭੰਭੀਰੀ ਕੇ ਪਰ ਕਾ ਪੜਦਾ ਵਸਤੂ ਅਰ ਨੇਤ੍ਰੋਂ ਕੇ ਬੀਚ ਹੋਵੈ, ਤਾਂ ਵੀ ਵਸਤੂ ਬਿਨਾਂ ਦੇਖੇ ਦੂਰ ਹੈ। ਭੰਭੀਰੀ ਏਕ ਉਡਨੇ ਵਾਲਾ ਜਨਾਵਰ ਹੈ। ਉਸ ਕਾ ਪੰਖ ਅਤੀ ਸੂਖਮ ਹੋਤਾ ਹੈ॥੩॥
Prof. Sahib Singh(ਕਹਿੰਦੇ ਹਨ) ਭੰਭੀਰੀ ਦੇ ਖੰਭ ਵਾਂਗ (ਬੜਾ ਬਰੀਕ) ਪਰਦਾ (ਮੇਰੇ ਤੇ ਉਸ ਪਤੀ ਦੇ ਵਿਚਕਾਰ ਹੈ), ਪਰ ਉਸ ਦਾ ਦਰਸ਼ਨ ਕਰਨ ਤੋਂ ਬਿਨਾ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ ॥੩॥ਪਦ ਅਰਥ ਕੇ = ਦੇ। ਪਾਤ = ਖੰਭ। ਪਰਦੋ = ਪਰਦਾ ॥੩॥
SikhNet (Spanish)mi imaginación se desata y empiezo a pensar que Está muy lejos. (3)
ਭਇਓ ਕਿਰਪਾਲੁ ਸਰਬ ਕੋ ਠਾਕੁਰੁ; ਸਗਰੋ ਦੂਖੁ ਮਿਟਾਇਓ ॥
bheo kirapaal sarab ko tthaakur; sagaro dookh mittaaeo |
Sant Singh KhalsaThe Lord and Master of all has become merciful; He has dispelled all my sufferings.
Manmohan SinghThe Lord of all has become merciful to me and He has dispelled all my pains.
Manmohan Singh (Punjabi)ਸਾਰਿਆਂ ਦਾ ਸੁਆਮੀ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਤੇ ਉਸ ਨੇ ਮੇਰੇ ਸਾਰੇ ਦੁੱਖੜੇ ਦੂਰ ਕਰ ਦਿੱਤੇ ਹਨ।
Fareedkot Teekaਜਬ ਸਭ ਕਾ ਸੁਆਮੀ ਪਰਮੇਸਰ ਦਿਆਲ ਹੂਆ, ਤਬ ਸਭ ਦੁਖ ਮਿਟਾਇ ਦੀਆ॥
Prof. Sahib Singhਹੇ ਮਾਂ! ਜਿਸ ਸੁਭਾਗਣ ਉਤੇ ਸਭ ਜੀਵਾਂ ਦਾ ਮਾਲਕ ਦਇਆਵਾਨ ਹੁੰਦਾ ਹੈ, ਉਸ ਦਾ ਉਹ ਸਾਰਾ (ਵਿਛੋੜੇ ਦਾ) ਦੁੱਖ ਦੂਰ ਕਰ ਦੇਂਦਾ ਹੈ।ਪਦ ਅਰਥ ਕੋ = ਦਾ। ਸਗਰੋ = ਸਾਰਾ।
SikhNet (Spanish)El Señor, nuestro Maestro, es Compasivo con todos y disipa la tristeza de todos.
ਕਹੁ ਨਾਨਕ. ਹਉਮੈ ਭੀਤਿ, ਗੁਰਿ ਖੋਈ; ਤਉ ਦਇਆਰੁ ਬੀਠਲੋ ਪਾਇਓ ॥੪॥
kahu naanak. haumai bheet, gur khoee; tau deaar beetthalo paaeo |4|
Sant Singh KhalsaSays Nanak, when the Guru tore down the wall of egotism, then, I found my Merciful Lord and Master. ||4||
Manmohan SinghSays Nanak, when the Guru, dismantled the wall of ego, then obtained I the Merciful Master.
Manmohan Singh (Punjabi)ਗੁਰੂ ਜੀ ਆਖਦੇ ਹਨ, ਜਦ ਗੁਰਾਂ ਨੇ ਹੰਕਾਰ ਦੀ ਕੰਧ ਢਾਹ ਦਿੱਤੀ, ਤਦ ਮੈਂ ਮਿਹਰਬਾਨ ਮਾਲਕ ਨੂੰ ਪਾ ਲਿਆ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੰਤਾ ਰੂਪ ਕੰਧ ਗੁਰਾਂ ਨੇ ਦੂਰ ਕਰੀ ਅਰ ਮੈਨੇ ਦਿਆਲੂ ਬੀਠਲਾ ਪਾਇ ਲੀਆ ਹੈ॥੪॥
Prof. Sahib Singhਨਾਨਕ ਆਖਦਾ ਹੈ- ਜਦੋਂ ਗੁਰੂ ਨੇ (ਜੀਵ-ਇਸਤ੍ਰੀ ਦੇ ਅੰਦਰੋਂ) ਹਉਮੈ ਦੀ ਕੰਧ ਢਾਹ ਦਿੱਤੀ, ਤਦੋਂ ਉਸ ਨੇ ਮਾਇਆ-ਰਹਿਤ ਦਇਆਲ (ਪ੍ਰਭੂ-ਪਤੀ) ਨੂੰ (ਆਪਣੇ ਅੰਦਰ ਹੀ) ਲੱਭ ਲਿਆ ॥੪॥ਪਦ ਅਰਥ ਗੁਰਿ = ਗੁਰੂ ਨੇ। ਤਉ = ਤਦੋਂ। ਦਇਆਰੁ = ਦਇਆਲ। ਬੀਠਲੋ = {विष्ठल, विस्थल। वि = ਵਿ, ਪਰੇ, ਮਾਇਆ ਦੇ ਪ੍ਰਭਾਵ ਤੋਂ ਪਰੇ। स्थल = ਸਥਲ, ਖਲੋਤਾ ਹੋਇਆ} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ ਪਰਮਾਤਮਾ ॥੪॥
SikhNet (Spanish)Dice Nanak, cuando por la Gracia del Guru la barrera de mi ego se rompe, obtengo a mi Dios Benévolo. (4)
ਸਭੁ ਰਹਿਓ ਅੰਦੇਸਰੋ; ਮਾਇਓ ॥
sabh rahio andesaro; maaeo |
Sant Singh KhalsaAll my fears have been dispelled, O mother!
Manmohan SinghAll my fears are, now, dispelled, O mother.
Manmohan Singh (Punjabi)ਮੇਰੇ ਸਾਰੇ ਡਰ, ਹੁਣ ਦੂਰ ਹੋ ਗਏ ਹਨ, ਹੇ ਮਾਤਾ!
Fareedkot Teekaਹੇ ਭਾਈ! ਅਬ ਤੋ ਸੰਸਾ ਸਭ ਰਹਿ ਚੁਕਾ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ ਉਹ ਮਿਲਾ ਦਿੱਤਾ, ਜਿਸ ਦੀ ਉਸ ਨੂੰ ਤਾਂਘ ਲੱਗ ਰਹੀ ਸੀ,ਪਦ ਅਰਥ ਰਹਿਣ = ਮੁੱਕ ਗਿਆ। ਅੰਦੇਸਰੋ = ਫ਼ਿਕਰ।
SikhNet (Spanish)Desde ahí, todas mis dudas son disipadas,
ਜੋ ਚਾਹਤ; ਸੋ ਗੁਰੂ ਮਿਲਾਇਓ ॥
jo chaahat; so guroo milaaeo |
Sant Singh KhalsaWhoever I seek, the Guru leads me to find.
Manmohan SinghWhom I seek, him, the Guru has enabled me to find.
Manmohan Singh (Punjabi)ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ, ਜਿਸ ਨੂੰ ਮੈਂ ਲੋੜਦਾ ਸਾਂ।
Fareedkot Teekaਜੋ ਹਮ ਚਾਹਤੇ ਥੇ, ਸੋ ਗੁਰੋਂ ਨੇ ਮਿਲਾਇ ਦੀਆ ਹੈ॥☬ਸੋ ਕੌਨ ਹੈ?
Prof. Sahib Singhਉਸ ਦਾ ਸਾਰਾ ਚਿੰਤਾ-ਫ਼ਿਕਰ ਮੁੱਕ ਜਾਂਦਾ ਹੈ।
SikhNet (Spanish)pues lo que sea que busco, el Guru me lo encuentra,
ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥੧੧॥੬੧॥
sarab gunaa nidh raaeo | rahaau doojaa |11|61|
Sant Singh KhalsaThe Lord, our King, is the treasure of all virtue. ||Second Pause||11||61||
Manmohan SinghGod, the King is the Treasure of all the virtues. Pause Second.
Manmohan Singh (Punjabi)ਵਾਹਿਗੁਰੂ ਪਾਤਿਸ਼ਾਹ ਸਾਰੀਆਂ ਨੇਕੀਆਂ ਦਾ ਖਜਾਨਾ ਹੈ। ਠਹਿਰਾਉ ਦੂਜਾ।
Fareedkot Teekaਸੰਪੂਰਣ ਗੁਣੋਂ ਕੀ ਨਿਧੀ ਜੋ ਰਾਜਾ ਹੈ, ਭਾਵ ਸੇ ਬ੍ਰਹਮ ਕੋ ਮਿਲਾਇਆ ਹੈ॥ ਰਹਾਉ ਦੂਜਾ ॥੧੧॥੬੧॥☬ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਮਾਂ! ਪ੍ਰਭੂ-ਪਾਤਿਸ਼ਾਹ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਰਹਾਉ ਦੂਜਾ ॥੧੧॥੬੧॥ਪਦ ਅਰਥ ਗੁਨਾ ਨਿਧਿ = ਗੁਣਾਂ ਦਾ ਖ਼ਜ਼ਾਨਾ। ਰਾਇਓ = ਪ੍ਰਭੂ-ਪਾਤਿਸ਼ਾਹ, ਰਾਜਾ।ਰਹਾਉ ਦੂਜਾ ॥੧੧॥੬੧॥
SikhNet (Spanish)y soy bendecido con el Tesoro de todo lo Bueno. (Pausa Segunda‑11‑61)