ਸੋਰਠਿ ਮਹਲਾ ੫ ॥
soratth mahalaa 5 | Ang 624
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਗਈ ਬਹੋੜੁ. ਬੰਦੀ ਛੋੜੁ; ਨਿਰੰਕਾਰੁ ਦੁਖਦਾਰੀ ॥
gee bahorr. bandee chhorr; nirankaar dukhadaaree | Ang 624
Sant Singh KhalsaThe Restorer of what was taken away, the Liberator from captivity; the Formless Lord, the Destroyer of pain.
Manmohan SinghThe Formless Lord is the Restorer of what is gone, the Liberator from captivity and the Destroyer.
Manmohan Singh (Punjabi)ਰੂਪ-ਰਹਿਤ ਸੁਆਮੀ, ਗਈ ਹੋਈ ਨੂੰ ਮੋੜ ਲਿਆਉਣ ਵਾਲਾ, ਕੈਦ ਤੋਂ ਛੁਡਾਉਣਹਾਰ ਤੇ ਦੁਖੜਾ ਦੂਰ ਕਰਨ ਵਾਲਾ ਹੈ।
Fareedkot Teekaਹੇ ਨਿਰੰਕਾਰ ਦੁਖੋਂ ਕੇ ਨਾਸ ਕਰਤਾ ਔ ਬੰਧਨੋਂ ਕੋ ਛੋਡਨੇਹਾਰੇ! ਜੋ ਹਮਾਰੀ ਅਵਸਥਾ ਵਿਅਰਥ ਗਈ ਹੈ ਤਿਸ ਕੋ ਤੂੰ ਮੋੜ, ਭਾਵ ਸੇ ਸਫਲੀ ਕਰ ॥
Prof. Sahib Singhਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ।ਪਦ ਅਰਥ ਗਈ ਬਹੋੜੁ = (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ। ਬੰਦੀ ਛੋੜੁ = (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ। ਦੁਖ ਦਾਰੀ = ਦੁੱਖਾਂ ਵਿਚ ਦਾਰੀ ਕਰਨ ਵਾਲਾ, ਦੁੱਖਾਂ ਵਿਚ ਧੀਰਜ ਦੇਣ ਵਾਲਾ।
SikhNet (Spanish)He vuelto a mi Ser por la Gracia del Único Señor Absoluto;
ਕਰਮੁ ਨ ਜਾਣਾ. ਧਰਮੁ ਨ ਜਾਣਾ; ਲੋਭੀ ਮਾਇਆਧਾਰੀ ॥
karam na jaanaa. dharam na jaanaa; lobhee maaeaadhaaree | Ang 624
Sant Singh KhalsaI do not know about karma and good deeds; I do not know about Dharma and righteous living. I am so greedy, chasing after Maya.
Manmohan SinghI know not good deeds, I know not Lord's devotion and I am greedy and the lover of wealth.
Manmohan Singh (Punjabi)ਮੈਂ ਸ਼ੁੱਭ ਕਰਮ ਨਹੀਂ ਜਾਣਦਾ, ਮੈਂ ਸਾਹਿਬ ਦੀ ਭਗਤੀ ਨੂੰ ਨਹੀਂ ਸਮਝਦਾ ਅਤੇ ਮੈਂ ਲਾਲਚੀ ਤੇ ਦੌਲਤ ਦਾ ਪਿਆਰਾ ਹਾਂ।
Fareedkot Teekaਮੈਂ ਕੁਛ ਕਰਮ ਨਹੀਂ ਜਾਨਤਾ ਹੂੰ ਨਾ ਧਰਮ ਹੀ ਜਾਨਤਾ ਹੂੰ, ਮੈਂ ਤੋ ਲੋਭੀ ਹੂੰ ਔ ਮਾਯਾ ਕੀ ਪ੍ਰੀਤ ਹੀ ਅੰਤਸ਼ਕਰਣ ਮੇਂ ਧਾਰੀ ਹੂਈ ਹੈ॥
Prof. Sahib Singhਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ।
SikhNet (Spanish)mis amarras han sido abolidas y mi tristeza disipada.
ਨਾਮੁ ਪਰਿਓ ਭਗਤੁ ਗੋਵਿੰਦ ਕਾ; ਇਹ ਰਾਖਹੁ ਪੈਜ ਤੁਮਾਰੀ ॥੧॥
naam pario bhagat govind kaa; ih raakhahu paij tumaaree |1| Ang 624
Sant Singh KhalsaI go by the name of God's devotee; please, save this honor of Yours. ||1||
Manmohan SinghAs I go by the Name of the Lord's saint. My Master, save this honour of Thine.
Manmohan Singh (Punjabi)ਮੇਰਾ ਨਾਉ ਸੁਆਮੀ ਦਾ ਸਾਧੂ ਪੈ ਗਿਆ ਹੈ। ਇਸ ਲਈ ਮੇਰੇ ਮਾਲਕ ਇਸ ਆਪਣੀ ਪਤਿ-ਆਬਰੂ ਦੀ ਰੱਖਿਆ ਕਰ।
Fareedkot Teekaਏਕ ਝੂਠਾ ਨਾਮ ਪੜ ਗਿਆ ਹੈ ਕਿ ਲੋਕ ਪਰਸਿਧ ਕਹਿਤੇ ਹੈਂ, ਇਹ ਗੋਬਿੰਦ ਕਾ ਭਗਤ ਹੈ। ਹੇ ਸੁਆਮੀ (ਇਹ) ਇਸ ਬਾਤ ਕੋ ਜਾਨ ਕੈ ਮੇਰੀ ਰਖਿਆ ਕਰੋ, ਕਿਉਂਕਿ ਇਹ ਤੁਮਾਰੀ ਪ੍ਰਤਗਿਆ ਹੈ। ਭਾਵ ਸੇ ਨਾਮ ਧਰੀਕੋਂ ਕੋ ਭੀ ਤੁਮ ਹੀ ਉਧਾਰਤੇ ਹੋ। ਯਥਾ-☬'ਨਾਮਧਰੀਕ ਉਧਾਰੇ ਭਗਤਹਿ ਸੰਸਾ ਕੌਨ'॥੧॥
Prof. Sahib Singhਪਰ ਹੇ ਪ੍ਰਭੂ! ਮੇਰਾ ਨਾਮ 'ਗੋਬਿੰਦ ਦਾ ਭਗਤ' ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ॥੧॥ਪਦ ਅਰਥ ਪੈਜ = ਇੱਜ਼ਤ, ਲਾਜ ॥੧॥
SikhNet (Spanish)No he obrado bien, no practico el Dharma, vivo en la avaricia y persigo a Maya, pero volviéndome Devoto del Señor, mi Dios salvó mi honor. (1)
ਹਰਿ ਜੀਉ; ਨਿਮਾਣਿਆ ਤੂ ਮਾਣੁ ॥
har jeeo; nimaaniaa too maan | Ang 624
Sant Singh KhalsaO Dear Lord, You are the honor of the dishonored.
Manmohan SinghO reverend Lord, of the unhonoured, Thou art the honour.
Manmohan Singh (Punjabi)ਹੇ ਮਹਾਰਾਜ ਸੁਆਮੀ! ਤੂੰ ਨਿਪੱਤਿਆਂ ਦੀ ਪੱਤ ਹੈ।
Fareedkot Teekaਹੇ ਹਰਿ ਜੀਉ! ਤੂੰ ਨਿਮਾਣਿਆਂ ਕਾ ਮਾਣ ਹੈਂ॥
Prof. Sahib Singhਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ।
SikhNet (Spanish)Oh Señor amado, eres el orgullo del humilde; vuelves Gloriosos a los desvalidos.
ਨਿਚੀਜਿਆ. ਚੀਜ ਕਰੇ ਮੇਰਾ ਗੋਵਿੰਦੁ; ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥
nicheejiaa. cheej kare meraa govind; teree kudarat kau kurabaan | rahaau | Ang 624
Sant Singh KhalsaYou make the unworthy ones worthy, O my Lord of the Universe; I am a sacrifice to Your almighty creative power. ||Pause||
Manmohan SinghThe worthless ones, my World-Lord, makes worthy. I am a sacrifice unto Thy Omnipotence. Pause.
Manmohan Singh (Punjabi)ਨਿਕੰਮਿਆਂ ਨੂੰ, ਮੈਂਡਾ ਸ੍ਰਿਸ਼ਟੀ ਦਾ ਸੁਆਮੀ ਗੁਣਵਾਨ ਬਣਾ ਦਿੰਦਾ ਹੈ। ਮੈਂ ਤੈਂਡੀ ਅਪਾਰ ਸ਼ਕਤੀ ਤੋਂ ਬਲਿਹਾਰ ਜਾਂਦਾ ਹਾਂ। ਠਹਿਰਾਉ।
Fareedkot Teekaਹੇ ਮੇਰੇ ਗੋਬਿੰਦ! ਤੂੰ ਨਾਲਾਇਕੋਂ ਕੋ ਲਾਇਕ ਕਰ ਦੇਤਾ ਹੈਂ, ਇਸੀ ਸੇ ਤੇਰੀ ਸ਼ਕਤੀ ਊਪਰ ਸੇ ਮੈਂ ਕੁਰਬਾਨ ਜਾਤਾ ਹੂੰ॥ ਰਹਾਉ ॥
Prof. Sahib Singhਮੈਂ ਤੇਰੀ ਤਾਕਤ ਤੋਂ ਸਦਕੇ ਤੋਂ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ ਰਹਾਉ॥ਪਦ ਅਰਥ ਨਿਚੀਜਿਆ = ਨਕਾਰਿਆਂ ਨੂੰ। ਚੀਜ ਕਰੇ = ਆਦਰ-ਯੋਗ ਬਣਾ ਦੇਂਦਾ ਹੈ ॥ਰਹਾਉ॥
SikhNet (Spanish)Ofrezco mi ser en sacrificio a Tu Poder. (Pausa)
ਜੈਸਾ ਬਾਲਕੁ. ਭਾਇ ਸੁਭਾਈ; ਲਖ ਅਪਰਾਧ ਕਮਾਵੈ ॥
jaisaa baalak. bhaae subhaaee; lakh aparaadh kamaavai | Ang 624
Sant Singh KhalsaLike the child, innocently making thousands of mistakes
Manmohan SinghAs a child, out of love and disposition commits lacs of faults,
Manmohan Singh (Punjabi)ਜਿਸ ਤਰ੍ਹਾਂ ਇਕ ਬੱਚਾ ਪ੍ਰੇਮ ਸੁਭਾਅ ਦੇ ਅਧੀਨ ਲੱਖੂਖਾਂ ਹੀ ਕਸੂਰ ਕਰਦਾ ਹੈ,
Fareedkot Teekaਜੈਸਾ ਬਾਲਕਾ ਪ੍ਰੇਮ ਕਰ ਕੇ ਵਾ ਸੁਭਾਵਕ ਹੀ (ਲਖ) ਬਹੁਤੇ ਹੀ ਅਪਰਾਧ ਕਮਾਵਤਾ ਹੈ॥
Prof. Sahib Singhਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ,ਪਦ ਅਰਥ ਭਾਇ = ਪ੍ਰੇਮ ਨਾਲ, ਆਪਣੀ ਲਗਨ ਨਾਲ। ਸੁਭਾਈ = ਆਪਣੇ ਸੁਭਾਵ ਅਨੁਸਾਰ।
SikhNet (Spanish)Como un niño en su inocencia comete muchos errores y su padre lo instruye y lo regaña,
ਕਰਿ ਉਪਦੇਸੁ ਝਿੜਕੇ ਬਹੁ ਭਾਤੀ; ਬਹੁੜਿ. ਪਿਤਾ ਗਲਿ ਲਾਵੈ ॥
kar upades jhirrake bahu bhaatee; bahurr. pitaa gal laavai | Ang 624
Sant Singh Khalsahis father teaches him, and scolds him so many times, but still, he hugs him close in his embrace.
Manmohan Singhand though his father instructs and reprimands him in many ways, yet ultimately he hugs him to his bosom.
Manmohan Singh (Punjabi)ਅਤੇ ਭਾਵਨੂੰ ਉਸ ਦਾ ਪਿਓ ਉਸ ਨੂੰ ਘਣੇਰਿਆਂ ਤਰੀਕਿਆਂ ਨਾਲ ਸਮਝਾਉਂਦਾ ਅਤੇ ਤਾੜਦਾ ਹੈ, ਪਰ ਓੜਕ ਨੂੰ ਉਹ ਉਸ ਨੂੰ ਆਪਣੀ ਛਾਤੀ ਨਾਲ ਲਾ ਲੈਂਦਾ ਹੈ।
Fareedkot Teekaਤਿਨ ਅਪਰਾਧੋਂ ਕੋ ਦੇਖ ਕਰ ਉਪਦੇਸ਼ ਕਰਤਾ ਬਹੁਤ ਪ੍ਰਕਾਰ ਝਿੜਕਤਾ ਭੀ ਹੈ, ਪਰੰਤੂ ਫੇਰ ਪਿਤਾ ਤਿਸ ਕੋ ਗਲ ਸਾਥ ਲਗਾਇ ਲੇਤਾ ਹੈ॥
Prof. Sahib Singhਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ,ਪਦ ਅਰਥ ਕਰਿ = ਕਰ ਕੇ। ਬਹੁ ਭਾਤੀ = ਕਈ ਤਰੀਕਿਆਂ ਨਾਲ। ਬਹੁੜਿ = ਮੁੜ, ਫਿਰ। ਗਲਿ = ਗਲ ਨਾਲ।
SikhNet (Spanish)pero después lo abraza en su pecho, así el Señor hace,
ਪਿਛਲੇ ਅਉਗੁਣ. ਬਖਸਿ ਲਏ ਪ੍ਰਭੁ; ਆਗੈ ਮਾਰਗਿ ਪਾਵੈ ॥੨॥
pichhale aaugun. bakhas le prabh; aagai maarag paavai |2| Ang 624
Sant Singh KhalsaPlease forgive my past actions, God, and place me on Your path for the future. ||2||
Manmohan SinghSo pardon Thou my past misdeeds, O Lord, and put me onto Thy way for the future.
Manmohan Singh (Punjabi)ਏਸੇ ਤਰ੍ਹਾਂ, ਹੇ ਸੁਆਮੀ! ਤੂੰ ਮੇਰੇ ਪਿਛਲੇ ਅਪਰਾਧਾਂ ਦੀ ਮੈਨੂੰ ਮਾਫੀ ਦੇ ਦੇਹ ਅਤੇ ਅਗਾਹਾਂ ਨੂੰ ਮੈਨੂੰ ਆਪਣੇ ਰਾਹੇ ਪਾ ਦੇ।
Fareedkot Teekaਪਿਤਾ (ਪ੍ਰਭੂ) ਸਮਰਥ ਤਿਸ ਕੇ ਪਿਛਲੇ ਔਗਣ ਤੋ ਸਭ ਬਖਸ਼ ਲੇਤਾ ਹੈ ਔਰ ਆਗੇ ਕੋ ਸੁਭ ਰਸਤੇ ਮੇਂ ਪਾਵਤਾ ਹੈ। ਭਾਵ ਸੇ ਤੈਸੇ ਹੀ ਹਮ ਬਾਲਕੋਂ ਕੇ ਔਗਣ ਬਖਸ਼ ਕਰ ਸੁਭ ਮਾਰਗ ਮੇਂ ਪਾਵੋ॥੨॥
Prof. Sahib Singhਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ ॥੨॥ਪਦ ਅਰਥ ਮਾਰਗਿ = (ਸਿੱਧੇ) ਰਸਤੇ ਉਤੇ ॥੨॥
SikhNet (Spanish)el Íntimo Conocedor perdona nuestros errores pasados y nos enseña el Sendero para el futuro. (2)
ਹਰਿ ਅੰਤਰਜਾਮੀ ਸਭ ਬਿਧਿ ਜਾਣੈ; ਤਾ ਕਿਸੁ ਪਹਿ ਆਖਿ ਸੁਣਾਈਐ ॥
har antarajaamee sabh bidh jaanai; taa kis peh aakh sunaaeeai | Ang 624
Sant Singh KhalsaThe Lord, the Inner-knower, the Searcher of hearts, knows all about my state of mind; so who else should I go to and speak to?
Manmohan SinghGod, the Reader of heart, fully knows all the state of my mind, then, whom else am I to go to tell?
Manmohan Singh (Punjabi)ਦਿਲਾਂ ਦੀਆਂ ਜਾਨਣਹਾਰ ਵਾਹਿਗੁਰੂ ਮੇਰੇ ਮਨ ਦੀ ਸਾਰੀ ਅਸਵਥਾ ਨੂੰ ਜਾਣਦਾ ਹੈ। ਤਦ ਮੈਂ ਹੋਰ ਕੀਹਦੇ ਕੋਲ ਜਾ ਕੇ ਦੱਸਾਂ?
Fareedkot Teekaਹੇ ਹਰੀ ਅੰਤਰ ਕੇ ਪ੍ਰੇਰਕ! ਜੋ ਤੂੰ ਸਭ ਬਿਧੋਂ ਕੋ ਜਾਨਤਾ ਹੈਂ, ਕਿਸ ਪਾਸ ਅਪਨਾ ਹਾਲ ਕਹਿ ਕੇ ਸੁਣਾਈਏ॥
Prof. Sahib Singhਹੇ ਭਾਈ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ?ਪਦ ਅਰਥ ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸਭ ਬਿਧਿ = ਹਰੇਕ (ਆਤਮਕ) ਹਾਲਤ। ਪਹਿ = ਪਾਸ।
SikhNet (Spanish)El Señor conoce el estado íntimo de nuestro corazón. ¿Con quién más podría yo acudir?
ਕਹਣੈ ਕਥਨਿ. ਨ ਭੀਜੈ ਗੋਬਿੰਦੁ; ਹਰਿ ਭਾਵੈ ਪੈਜ ਰਖਾਈਐ ॥
kahanai kathan. na bheejai gobind; har bhaavai paij rakhaaeeai | Ang 624
Sant Singh KhalsaThe Lord, the Lord of the Universe, is not pleased by mere recitation of words; if it is pleasing to His Will, He preserves our honor.
Manmohan SinghThe Lord Master is pleased not with mere utterance of words, If it pleaseth Him, He preserveth man's honour.
Manmohan Singh (Punjabi)ਪ੍ਰਭੂ ਪ੍ਰਮੇਸ਼ਰ ਗੱਲਾਂ ਬਾਤਾਂ ਕਰਨ ਨਾਲ ਪ੍ਰਸੰਨ ਨਹੀਂ ਹੁੰਦਾ, ਜੇਕਰ ਉਸ ਨੂੰ ਚੰਗਾ ਲੱਗੇ, ਤਾਂ ਉਹ ਬੰਦੇ ਦੀ ਪਤਿ ਰੱਖਦਾ ਹੈ।
Fareedkot Teekaਹੇ ਗੋਬਿੰਦ! ਤੂੰ ਕਥਾ ਕੇ ਕਹਿਣੇ ਪਰ ਤੌ ਪ੍ਰਸਿੰਨ ਨਹੀਂ ਹੋਤਾ ਅਰਥਾਤ ਜੋ ਧਾਰਨਾ ਕਰੇ ਤਿਸ ਪਰ ਪ੍ਰਸੰਨ ਹੋਤਾ ਹੈਂ। ਹੇ ਹਰੀ! ਜਿਸ ਤਰਾਂ ਤੇਰੇ ਕੋ ਭਾਵੈ ਤਿਸੀ ਤਰਾਂ ਗੁਰੋਂ ਸੇ ਮੇਰੀ ਪਤਿ ਰਖਾਈਏ, ਭਾਵ ਸੇ ਸ਼ਰਨਾਗਤ ਪਾਲ ਏਕ ਤੂੰਹੀਂ ਹੈ॥☬ਪ੍ਰਸ਼ਨ: ਕਿਸੀ ਔਰ ਕੀ ਓਟ ਲੈ ਲੈ?☬ਉੱਤਰ:
Prof. Sahib Singhਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ।ਪਦ ਅਰਥ ਕਥਨਿ = ਕਥਨ ਕਰਨ ਨਾਲ, ਜ਼ਬਾਨੀ ਕਹਿ ਦੇਣ ਨਾਲ। ਭੀਜੈ = ਖ਼ੁਸ਼ ਹੁੰਦਾ। ਭਾਵੈ = ਚੰਗਾ ਲੱਗਦਾ ਹੈ। ਪੈਜ = ਇੱਜ਼ਤ।
SikhNet (Spanish)El Señor no se impresiona con el parloteo, pero si así lo desea, salva el honor de Su Devoto.
ਅਵਰ ਓਟ ਮੈ ਸਗਲੀ ਦੇਖੀ; ਇਕ ਤੇਰੀ ਓਟ ਰਹਾਈਐ ॥੩॥
avar ott mai sagalee dekhee; ik teree ott rahaaeeai |3| Ang 624
Sant Singh KhalsaI have seen all other shelters, but Yours alone remains for me. ||3||
Manmohan SinghO Lord all other shelters have I seen, Thine alone remains for me.
Manmohan Singh (Punjabi)ਹੋਰ ਸਾਰੀਆਂ ਪਨਾਹਾਂ ਮੈਂ ਵੇਖ ਲਈਆਂ ਹਨ। ਮੇਰੇ ਲਈ ਕੇਵਲ ਤੇਰੀ ਓਟ ਹੀ ਰਹਿ ਗਈ ਹੈ।
Fareedkot Teekaਹੇ ਭਗਵਾਨ! ਔਰ ਕੀ ਓਟ ਤੋ ਮੈਨੇ ਸਭ ਦੇਖ ਲਈ ਹੈ ਕੋਈ ਤੇਰੇ ਸਮਾਨ ਨਹੀਂ ਹੈ। ਤਾਂ ਤੇ ਐਸੀ ਕਿਰਪਾ ਕਰ ਏਕ ਤੇਰੀ ਸ਼ਰਣ ਮੇਂ ਮਨ ਕੋ (ਰਹਾਈਐ) ਰਖੀਏ॥੩॥
Prof. Sahib Singhਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ॥੩॥ਪਦ ਅਰਥ ਓਟ = ਆਸਰਾ। ਰਹਾਈਐ = ਰੱਖੀ ਹੋਈ ਹੈ ॥੩॥
SikhNet (Spanish)Oh Señor, he visto desvanecer todos los soportes; sólo el Tuyo permanece en pie. (3)
ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ; ਆਪੇ ਸੁਣੈ ਬੇਨੰਤੀ ॥
hoe deaal kirapaal prabh tthaakur; aape sunai benantee | Ang 625
Sant Singh KhalsaBecoming kind and compassionate, God the Lord and Master Himself listens to my prayer.
Manmohan SinghBecoming kind and compassionate, the Lord Master Himself hears my supplication.
Manmohan Singh (Punjabi)ਮਿਹਰਬਾਨ ਅਤੇ ਦਿਯਾਵਾਨ ਹੋ ਕੇ, ਸੁਆਮੀ ਮਾਲਕ ਖੁਦ ਮੇਰੀ ਪ੍ਰਾਰਥਨਾ ਸੁਣਦਾ ਹੈ।
Fareedkot Teekaਹੇ ਕਿਰਪਾ ਕੇ ਘਰ ਪ੍ਰਭੂ ਸੁਆਮੀ! ਜੇ ਤੂੰ ਦਿਆਲ ਹੋਇਕੈ ਆਪ ਮੇਰੀ ਬੇਨਤੀ ਕੋ ਸੁਣ ਲੇਵੇ ਅਰ ਸੁਣ ਕਰ॥
Prof. Sahib Singhਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ,ਪਦ ਅਰਥ ਹੋਇ = ਹੋ ਕੇ। ਆਪੇ = ਆਪ ਹੀ। ਮੇਲਿ = ਮੇਲੇ, ਮੇਲਦਾ ਹੈ।
SikhNet (Spanish)El Señor, en Su Misericordia, escucha mi oración y me une en la Unión con el Guru Perfecto.
ਪੂਰਾ ਸਤਗੁਰੁ ਮੇਲਿ ਮਿਲਾਵੈ; ਸਭ ਚੂਕੈ ਮਨ ਕੀ ਚਿੰਤੀ ॥
pooraa satagur mel milaavai; sabh chookai man kee chintee | Ang 625
Sant Singh KhalsaHe unites me in Union with the Perfect True Guru, and all the cares and anxieties of my mind are dispelled.
Manmohan SinghHe unites me in the union of the Perfect. True Guru and my mind's cares are all dispelled.
Manmohan Singh (Punjabi)ਉਹ ਮੈਨੂੰ ਪੂਰਨ ਸੱਚੇ ਗੁਰਾਂ ਦੇ ਮਿਲਾਪ ਵਿੱਚ ਮਿਲਾ ਦਿੰਦਾ ਹੈ ਅਤੇ ਮੇਰੇ ਚਿੱਤ ਦੇ ਸਾਰੇ ਫਿਕਰ ਦੂਰ ਹੋ ਗਏ ਹਨ।
Fareedkot Teekaਪੂਰੇ ਸਤਿਗੁਰੋਂ ਕੇ ਮੇਲ ਮੇਂ ਮਿਲਾਇ ਦੇਵੈ, ਤੋ ਮੇਰੇ ਮਨ ਕੀ ਸਭ ਚਿੰਤਾ ਚੁਕੈ ਅਰਥਾਤ ਦੂਰ ਹੋਵੈ॥☬ਇਹ ਪ੍ਰਾਰਥਨਾ ਮਾਨ ਕੈ ਮੇਰੇ ਕੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਿਲਾਏ ਤੋ ਅਪਨੀ ਦਸ਼ਾ ਕਹਿਤੇ ਹੈਂ:
Prof. Sahib Singhਉਸ ਨੂੰ ਪੂਰਾ ਗੁਰੂ ਮੇਲ ਦੇਂਦਾ ਹੈ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ।ਪਦ ਅਰਥ ਚੂਕੇ = ਮੁੱਕ ਜਾਂਦੀ ਹੈ। ਚਿੰਤੀ = ਚਿੰਤਾ।
SikhNet (Spanish)Así todas las preocupaciones y ansiedades de mi mente son disipadas.
ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ; ਜਨ ਨਾਨਕ. ਸੁਖਿ ਵਸੰਤੀ ॥੪॥੧੨॥੬੨॥
har har naam avakhad mukh paaeaa; jan naanak. sukh vasantee |4|12|62| Ang 625
Sant Singh KhalsaThe Lord, Har, Har, has placed the medicine of the Naam into my mouth; servant Nanak abides in peace. ||4||12||62||
Manmohan SinghThe Lord God has put the cure-all of His Name into my mouth and slave Nanak, now, abides in peace.
Manmohan Singh (Punjabi)ਸੁਆਮੀ ਵਾਹਿਗੁਰੂ ਨੇ ਆਪਣੇ ਨਾਮ ਦੀ ਦਵਾਈ ਮੇਰੇ ਮੂਹ ਵਿੱਚ ਪਾਈ ਹੈ ਅਤੇ ਗੋਲਾਂ ਨਾਨਕ, ਹੁਣ, ਅਨੰਦ ਅੰਦਰ ਵਸਦਾ ਹੈ।
Fareedkot Teekaਸਤਿਗੁਰੋਂ ਨੇ ਹਰਿ ਹਰਿ ਨਾਮ ਔਖਧੀ ਕੋ ਜਬ ਮੇਰੇ ਮੁਖ ਮੇਂ ਪਾਇਆ, ਤੌ ਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰੀ ਬੁਧੀ ਸੁਖ ਮੇਂ ਵਸਤੀ ਹੈ, ਭਾਵ ਸੇ ਮੈਂ ਸੁਖ ਰੂਪ ਹੀ ਹੂਆ ਹੂੰ॥੪॥੧੨॥੬੨॥☬ਸਰਬ ਰੂਪ ਕਹਿ ਕਰ ਬੇਨਤੀ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ ॥੪॥੧੨॥੬੨॥ਪਦ ਅਰਥ ਅਵਖਦੁ = ਦਵਾਈ। ਮੁਖਿ = ਮੂੰਹ ਵਿਚ। ਸੁਖਿ = ਆਤਮਕ ਆਨੰਦ ਵਿਚ। ਵਸੰਤੀ = ਵੱਸਦਾ ਹੈ ॥੪॥੧੨॥੬੨॥
SikhNet (Spanish)El Señor Jar, Jar, puso la medicina del Naam en mis labios y ahora, el Sirviente Nanak habita en la Paz. (4‑12‑62)