ੴ

ਸਿੱਖਬਾਣੀ · SikhBani

Ang 624

Sri Guru Granth Sahib · Raag Sorath · 3 shabads, 45 lines
Translations
Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਗੁਰਿ ਪੂਰੈ. ਕੀਤੀ ਪੂਰੀ ॥

gur poorai. keetee pooree |

Sant Singh KhalsaThe Perfect Guru has made me perfect.
Manmohan SinghThe Perfect Guru has rendered me perfect.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸੰਪੂਰਨ ਕਰ ਦਿੱਤਾ ਹੈ।
Fareedkot Teekaਅਬ ਤੌ ਪੂਰੇ ਗੁਰੋਂ ਨੇ ਸਭ ਬਾਤ ਪੂਰੀ ਕਰੀ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ ਨੇ (ਮੈਨੂੰ ਆਤਮਕ ਜੀਵਨ ਵਿਚ) ਸਫਲਤਾ ਦਿੱਤੀ ਹੈ,

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਪੂਰੀ = ਸਫਲਤਾ।

SikhNet (Spanish)El Guru Perfecto me ha hecho Perfecto y me ha liberado.

ਪ੍ਰਭੁ ਰਵਿ ਰਹਿਆ ਭਰਪੂਰੀ ॥

prabh rav rahiaa bharapooree |

Sant Singh KhalsaGod is totally pervading and permeating everywhere.
Manmohan SinghThe Lord is fully pervading amongst all.
Manmohan Singh (Punjabi)ਸੁਆਮੀ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ।
Fareedkot Teekaਕਿਉਂਕਿ ਪ੍ਰਭੂ ਭਰਪੂਰ ਹੋਇਕੇ ਬਿਆਪ ਰਹਾ ਜਾਨਾ ਹੈ॥
Prof. Sahib Singh(ਮੈਨੂੰ) ਪਰਮਾਤਮਾ ਹਰ ਥਾਂ ਵਿਆਪਕ ਦਿੱਸ ਰਿਹਾ ਹੈ।

ਪਦ ਅਰਥ ਭਰਪੂਰੀ = ਹਰ ਥਾਂ ਮੌਜੂਦ।

SikhNet (Spanish)El Señor Todo Prevaleciente me llenó de Su Presencia.

ਖੇਮ ਕੁਸਲ ਭਇਆ ਇਸਨਾਨਾ ॥

khem kusal bheaa isanaanaa |

Sant Singh KhalsaWith joy and pleasure, I take my purifying bath.
Manmohan SinghWith peace and pleasure, I, now, take the bath.
Manmohan Singh (Punjabi)ਆਰਾਮ ਅਤੇ ਅਨੰਦ ਨਾਲ ਹੁਣ, ਮੈਂ ਨਹਾਉਂਦਾ ਹਾਂ।
Fareedkot Teekaਇਸੀ ਸੇ ਸੁਖ ਅਨੰਦ ਸਾਥ ਇਸਨਾਨ ਭਇਆ ਹੈ॥
Prof. Sahib Singhਮੇਰੇ ਅੰਦਰ ਆਤਮਕ ਸੁਖ ਆਨੰਦ ਬਣ ਗਿਆ ਹੈ-ਇਹ ਹੈ ਇਸ਼ਨਾਨ (ਜੋ ਮੈਂ ਗੁਰੂ-ਸਰ ਵਿਚ ਕੀਤਾ ਹੈ)।

ਪਦ ਅਰਥ ਖੇਮ ਕੁਸਲ = ਆਤਮਕ ਸੁਖ ਆਨੰਦ।

SikhNet (Spanish)Estoy en Éxtasis como si me hubiera dado un Baño Eterno.

ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥

paarabraham vittahu kurabaanaa |1|

Sant Singh KhalsaI am a sacrifice to the Supreme Lord God. ||1||
Manmohan SinghUnto the Transcendent Lord, I am as sacrifice.
Manmohan Singh (Punjabi)ਪਰਮ ਪ੍ਰਭੂ ਉਤੋਂ ਮੈਂ ਘੋਲੀ ਵੰਞਦਾ ਹਾਂ।
Fareedkot Teekaਪਾਰਬ੍ਰਹਮ ਕੇ ਊਪਰ ਸੇ ਹਮ ਕੁਰਬਾਨ ਜਾਤੇ ਹੈਂ॥੧॥
Prof. Sahib Singhਮੈਂ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ (ਜਿਸ ਨੇ ਮੈਨੂੰ ਗੁਰੂ ਮਿਲਾ ਦਿੱਤਾ ਹੈ) ॥੧॥

ਪਦ ਅਰਥ ਵਿਟਹੁ = ਤੋਂ ॥੧॥

SikhNet (Spanish)Oh, yo ofrezco mi ser en sacrificio al Señor Trascendente. (1)

ਗੁਰ ਕੇ ਚਰਨ ਕਵਲ; ਰਿਦ ਧਾਰੇ ॥

gur ke charan kaval; rid dhaare |

Sant Singh KhalsaI enshrine the lotus feet of the Guru within my heart.
Manmohan SinghThe Guru's lotus feet, I enshrine in my mind.
Manmohan Singh (Punjabi)ਗੁਰਾਂ ਦੇ ਕੰਵਲ ਚਰਨ, ਮੈਂ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
Fareedkot Teekaਜਬ ਕੇ ਗੁਰੋਂ ਕੇ ਚਰਨ ਕਮਲ ਰਿਦੇ ਮੇਂ ਧਾਰੇ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਕੌਲ ਫੁੱਲ ਵਰਗੇ ਕੋਮਲ ਚਰਨ ਆਪਣੇ ਹਿਰਦੇ ਵਿਚ ਵਸਾ ਲਏ,

ਪਦ ਅਰਥ ਰਿਦ = ਰਿਦੈ, ਹਿਰਦੇ ਵਿਚ।

SikhNet (Spanish)Enaltezco los Pies de Loto del Señor en la mente

ਬਿਘਨੁ ਨ ਲਾਗੈ. ਤਿਲ ਕਾ ਕੋਈ; ਕਾਰਜ ਸਗਲ ਸਵਾਰੇ ॥੧॥ ਰਹਾਉ ॥

bighan na laagai. til kaa koee; kaaraj sagal savaare |1| rahaau |

Sant Singh KhalsaNot even the tiniest obstacle blocks my way; all my affairs are resolved. ||1||Pause||
Manmohan SinghNot even a sesame of obstacle comes in my way and all my affairs are perfectly arranged. Pause.
Manmohan Singh (Punjabi)ਇਕ ਤਿਲ ਮਾਤ੍ਰ ਰੁਕਾਵਟ ਭੀ ਮੈਨੂੰ ਪੇਸ਼ ਨਹੀਂ ਆਉਂਦੀ ਅਤੇ ਮੇਰੇ ਸਾਰੇ ਕੰਮ ਸੌਰ ਗਏ ਹਨ। ਠਹਿਰਾਉ।
Fareedkot Teekaਤਬ ਕਾ ਬਿਘਨ ਕੋਈ ਰੰਚਕ ਮਾਤ੍ਰ ਲਾਗਤਾ ਨਹੀਂ ਹੈ ਅਰ ਕਾਰਜ ਸੰਪੂਰਨ ਸਤਿਗੁਰੋਂ ਨੇ ਸਵਾਰ ਦੀਏ ਹੈਂ॥੧॥ ਰਹਾਉ ॥
Prof. Sahib Singh(ਉਸ ਦੀ ਜ਼ਿੰਦਗੀ ਦੇ ਰਸਤੇ ਵਿਚ) ਰਤਾ ਭਰ ਭੀ ਕੋਈ ਰੁਕਾਵਟ ਨਹੀਂ ਆਉਂਦੀ। ਗੁਰੂ ਉਸ ਦੇ ਸਾਰੇ ਕੰਮ ਸਵਾਰ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਤਿਲ ਕਾ = ਤਿਲ ਜਿਤਨਾ ਭੀ, ਰਤਾ ਭੀ। ਸਗਲ = ਸਾਰੇ ॥੧॥ ਰਹਾਉ ॥

SikhNet (Spanish)y en la Plenitud de mi Ser, ningún daño me acoge. (1‑Pausa)

ਮਿਲਿ ਸਾਧੂ. ਦੁਰਮਤਿ ਖੋਏ ॥

mil saadhoo. duramat khoe |

Sant Singh KhalsaMeeting with the Holy Saints, my evil-mindedness was eradicated.
Manmohan SinghMeeting with the saints, my evil-intellect is obliterated.
Manmohan Singh (Punjabi)ਸੰਤਾਂ ਨਾਲ ਮਿਲ ਕੇ ਮੇਰੀ ਖੋਟੀ ਬੁੱਧੀ ਨਾਸ ਹੋ ਗਈ ਹੈ।
Fareedkot Teekaਸ੍ਰੀ ਅੰਮ੍ਰਿਤਸਰ ਜੀ ਮੇਂ ਸਾਧੂਓਂ ਕੋ ਮਿਲ ਕੇ ਖੋਟੀ ਮਤ ਸੇ ਉਤਪਤ ਹੋਨੇ ਵਾਲੇ ਜੋ ਬਿਕਾਰ ਸੇ ਸੋ ਖੋਏ ਗਏ ਹੈ॥
Prof. Sahib Singhਹੇ ਭਾਈ! ਗੁਰੂ ਨੂੰ ਮਿਲ ਕੇ ਮਨੁੱਖ ਖੋਟੀ ਮਤਿ ਦੂਰ ਕਰ ਲੈਂਦਾ ਹੈ।

ਪਦ ਅਰਥ ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਦੁਰਮਤਿ = ਖੋਟੀ ਅਕਲ।

SikhNet (Spanish)Encontrando al Santo, mis faltas son borradas;

ਪਤਿਤ. ਪੁਨੀਤ ਸਭ ਹੋਏ ॥

patit. puneet sabh hoe |

Sant Singh KhalsaAll the sinners are purified.
Manmohan SinghThis wise, all the sinners are rendered pure.
Manmohan Singh (Punjabi)ਇਸ ਤਰ੍ਹਾਂ ਸਾਰੇ ਪਾਪੀ ਪਵਿੱਤਰ ਹੋ ਜਾਂਦੇ ਹਨ।
Fareedkot Teekaਸਭੀ ਪਾਪੀ ਪਵਿਤ੍ਰ ਹੂਏ ਹੈਂ॥
Prof. Sahib Singhਵਿਕਾਰੀ ਮਨੁੱਖ ਭੀ ਗੁਰੂ ਨੂੰ ਮਿਲ ਕੇ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ।

SikhNet (Spanish)sí, de esta forma todos los transgresores son purificados.

ਰਾਮਦਾਸਿ ਸਰੋਵਰ ਨਾਤੇ ॥

raamadaas sarovar naate |

Sant Singh KhalsaBathing in the sacred pool of Guru Ram Das,
Manmohan SinghBy taking a bath in the tank of Ram Dass,
Manmohan Singh (Punjabi)ਰਾਮ ਦਾਸ ਦੇ ਤਾਲਾਬ ਵਿੱਚ ਇਸ਼ਨਾਨ ਕਰਨ ਦੁਆਰਾ,
Fareedkot Teekaਸ੍ਰੀ ਅੰਮ੍ਰਿਤਸਰ ਜੀ ਮੇਂ ਜੋ ਨ੍ਹਾਤੇ ਹੈਂ॥
Prof. Sahib Singhਜੇਹੜੇ ਭੀ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਗੁਰੂ ਦੀ ਸੰਗਤਿ ਵਿਚ ਆਤਮਕ) ਇਸ਼ਨਾਨ ਕਰਦੇ ਹਨ (ਮਨ ਨੂੰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਇਸ਼ਨਾਨ ਕਰਾਂਦੇ ਹਨ)

ਪਦ ਅਰਥ ਰਾਮਦਾਸਿ ਸਰੋਵਰ = ਰਾਮ ਦੇ ਦਾਸਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ। ਨਾਤੇ = ਨ੍ਹਾਤੇ, ਇਸ਼ਨਾਨ ਕੀਤਾ।

SikhNet (Spanish)Aquél que se baña en el Lago de Néctar de Ram Das,

ਸਭ ਲਾਥੇ; ਪਾਪ ਕਮਾਤੇ ॥੨॥

sabh laathe; paap kamaate |2|

Sant Singh Khalsaall the sins one has committed are washed away. ||2||
Manmohan Singhall the sins, committed by the, man, are washed off.
Manmohan Singh (Punjabi)ਬੰਦੇ ਦੇ ਕੀਤੇ ਹੋਏ ਸਾਰੇ ਗੁਨਾਹ ਧੋਤੇ ਜਾਂਦੇ ਹਨ।
Fareedkot Teekaਤਿਨ ਕੇ ਸਭ ਜਨਮੋਂ ਕੇ ਪਾਪ (ਕਮਾਤੇ) ਕੀਏ ਹੂਏ ਉੱਤਰ ਗਏ ਹੈਂ॥੨॥
Prof. Sahib Singhਉਹਨਾਂ ਦੇ ਸਾਰੇ (ਪਿਛਲੇ) ਕਮਾਏ ਹੋਏ ਪਾਪ ਲਹਿ ਜਾਂਦੇ ਹਨ ॥੨॥
SikhNet (Spanish)todas sus faltas son lavadas. (2)

ਗੁਨ ਗੋਬਿੰਦ; ਨਿਤ ਗਾਈਐ ॥

gun gobind; nit gaaeeai |

Sant Singh KhalsaSo sing forever the Glorious Praises of the Lord of the Universe;
Manmohan SinghFor ever sing the praise of the Lord of world,
Manmohan Singh (Punjabi)ਤੂੰ ਸਦੀਵ ਹੀ ਸ੍ਰਿਸ਼ਟੀ ਦੇ ਸੁਆਮੀ ਦੀ ਉਸਤਤੀ ਗਾਇਨ ਕਰ,
Fareedkot Teekaਸ੍ਰੀ ਅੰਮ੍ਰਿਤਸਰ ਜੀ ਮੇਂ ਗੋਬਿੰਦ ਕੇ ਗੁਨ ਨਿਤ ਗਾਈਤੇ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ,
SikhNet (Spanish)Cantemos siempre la Alabanza de nuestro Señor Maravilloso;

ਸਾਧਸੰਗਿ; ਮਿਲਿ ਧਿਆਈਐ ॥

saadhasang; mil dhiaaeeai |

Sant Singh Khalsajoining the Saadh Sangat, the Company of the Holy, meditate on Him.
Manmohan Singhand by associating with the society of saints contemplate thou on the Master.
Manmohan Singh (Punjabi)ਅਤੇ ਸਤਿਸੰਗਤ ਨਾਲ ਜੁੜ ਕੇ ਮਾਲਕ ਦਾ ਆਰਾਧਨ ਕਰ।
Fareedkot Teekaਸ੍ਰੀ ਅੰਮ੍ਰਿਤਸਰ ਜੀ ਕੇ ਵਾਸੀ ਸੰਤੋਂ ਕੇ ਸੰਗ ਮਿਲ ਕੇ ਵਾਹਗੁਰੂ ਕਾ ਧਿਆਨ ਕਰਤੇ ਹੈਂ॥
Prof. Sahib Singhਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਚਾਹੀਦੇ ਹਨ।

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ।

SikhNet (Spanish)meditemos en Él participando en la Sociedad de los Santos.

ਮਨ ਬਾਂਛਤ ਫਲ ਪਾਏ ॥

man baanchhat fal paae |

Sant Singh KhalsaThe fruits of your mind's desires are obtained
Manmohan SinghThe heart-desired fruits are attained,
Manmohan Singh (Punjabi)ਚਿੱਤ-ਚਾਹੁੰਦੇ ਮੇਵੇ ਪ੍ਰਾਪਤ ਹੋ ਜਾਂਦੇ ਹਨ,
Fareedkot Teekaਇਸੀ ਤੇ ਮਨਇਛਤ ਫਲੋਂ ਕੋ ਪਾਵਤੇ ਹੈਂ॥
Prof. Sahib Singhਉਹ ਮਨੁੱਖ (ਪ੍ਰਭੂ-ਦਰ ਤੋਂ) ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ

ਪਦ ਅਰਥ ਮਨ ਬਾਂਛਤ = ਮਨ-ਇੱਛੇ।

SikhNet (Spanish)Uno recibe los Frutos de la añoranza de su corazón,

ਗੁਰੁ ਪੂਰਾ ਰਿਦੈ ਧਿਆਏ ॥੩॥

gur pooraa ridai dhiaae |3|

Sant Singh Khalsaby meditating on the Perfect Guru within your heart. ||3||
Manmohan Singhby contemplating on the Perfect Guru in the mind.
Manmohan Singh (Punjabi)ਹਿਰਦੇ ਅੰਦਰ ਪੂਰਨ ਗੁਰਾਂ ਦਾ ਚਿੰਤਨ ਕਰਨ ਦੁਆਰਾ।
Fareedkot Teekaਜਿਨ ਕੋ ਗੁਰੂ ਪੂਰਾ ਮਿਲਿਆ ਹੈ, ਵਹੁ ਰਿਦੇ ਮੇਂ ਭਗਵੰਤ ਕਾ ਧਿਆਨ ਕਰਤੇ ਹੈਂ॥੩॥
Prof. Sahib Singhਜੇਹੜਾ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ ॥੩॥

ਪਦ ਅਰਥ ਰਿਦੈ = ਹਿਰਦੇ ਵਿਚ ॥੩॥

SikhNet (Spanish)contemplando al Guru Perfecto con su mente meditativa. (3)

ਗੁਰ ਗੋਪਾਲ ਆਨੰਦਾ ॥

gur gopaal aanandaa |

Sant Singh KhalsaThe Guru, the Lord of the World, is blissful;
Manmohan SinghThe Guru, my Lord, is blissful.
Manmohan Singh (Punjabi)ਮੇਰੇ ਪ੍ਰਭੂ, ਗੁਰੂ ਜੀ ਪ੍ਰਸੰਨ ਹਨ।
Fareedkot Teekaਗੁਰੋਂ ਕੇ ਸਾਥ ਮਿਲ ਕੇ ਤਿਨ ਕੋ ਗੋਪਾਲ ਕਾ ਅਨੰਦ ਪ੍ਰਾਪਤ ਹੂਆ ਹੈ॥
Prof. Sahib Singhਉਹ ਪਰਮਾਤਮਾ ਸਭ ਤੋਂ ਵੱਡਾ ਹੈ, ਸ੍ਰਿਸ਼ਟੀ ਦਾ ਪਾਲਣ ਵਾਲਾ ਹੈ, ਆਨੰਦ-ਸਰੂਪ ਹੈ।
SikhNet (Spanish)El Guru, mi Dios, está lleno de Éxtasis.

ਜਪਿ ਜਪਿ ਜੀਵੈ ਪਰਮਾਨੰਦਾ ॥

jap jap jeevai paramaanandaa |

Sant Singh Khalsachanting, meditating on the Lord of supreme bliss, He lives.
Manmohan SinghHe lives by remembering constantly the Lord of Supreme bliss.
Manmohan Singh (Punjabi)ਮਹਾਨ ਪ੍ਰਸੰਨਤਾ ਦੇ ਸੁਆਮੀ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਉਹ ਜੀਊਦੇ ਹਨ।
Fareedkot Teekaਪ੍ਰਮਾਨੰਦ ਸਰੂਪ ਪਰਮੇਸਰ ਕੋ ਜਪ ਜਪ ਕੇ ਭਗਤ ਜੀਵਤੇ ਹੈਂ॥
Prof. Sahib Singhਉਸ ਸਭ ਤੋਂ ਉੱਚੇ ਆਨੰਦ ਦੇ ਮਾਲਕ ਨੂੰ ਜਪ ਜਪ ਕੇ ਉਹ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ

ਪਦ ਅਰਥ ਪਰਮਾਨੰਦਾ = ਸਭ ਤੋਂ ਉੱਚੇ ਆਨੰਦ ਦਾ ਮਾਲਕ ਪ੍ਰਭੂ।

SikhNet (Spanish)Uno vive eternamente contemplando al Señor de Éxtasis Supremo.

ਜਨ ਨਾਨਕ. ਨਾਮੁ ਧਿਆਇਆ ॥

jan naanak. naam dhiaaeaa |

Sant Singh KhalsaServant Nanak meditates on the Naam, the Name of the Lord.
Manmohan SinghSlave Nanak, has dwelt on the Lord's Name.
Manmohan Singh (Punjabi)ਗੋਲੇ ਨਾਨਕ ਨੇ ਨਾਮ ਦਾ ਚਿੰਤਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਭਗਤ ਜਨੋਂ ਨੇ ਨਾਮ ਕੋ ਧਿਆਇਆ ਹੈ॥
Prof. Sahib Singhਜਦੋਂ ਮਨੁੱਖ ਉਸ ਪਰਮਾਤਮਾ ਦਾ ਨਾਮ ਸਿਮਰਦਾ ਹੈ,
SikhNet (Spanish)Nanak habita sólo en el Nombre del Señor y el Señor lo bendice,

ਪ੍ਰਭ ਅਪਨਾ ਬਿਰਦੁ ਰਖਾਇਆ ॥੪॥੧੦॥੬੦॥

prabh apanaa birad rakhaaeaa |4|10|60|

Sant Singh KhalsaGod has confirmed His innate nature. ||4||10||60||
Manmohan SinghSo, honouring His creed, the Lord has blessed him.
Manmohan Singh (Punjabi)ਸੋ ਸਾਹਿਬ ਨੇ ਆਪਣਾ ਧਰਮ (ਸੁਭਾਵ) ਪਾਲ ਕੇ ਉਸ ਨੂੰ ਸਸ਼ੋਭਤ ਕੀਤਾ ਹੈ।
Fareedkot Teekaਪ੍ਰਭੂ ਨੇ ਅਪਨਾ ਭਗਤ ਵਤਸਲਤਾ ਕਾ ਬਿਰਦ ਜਾਨ ਕੇ ਤਿਨ ਕੋ ਜਮ ਆਦਿਕੋਂ ਸੇ ਰਾਖ ਲੀਆ ਹੈ॥੪॥੧੦॥੬੦॥☬ਲਾਹੌਰ ਮੇਂ ਸ੍ਰੀ ਗੁਰੂ ਰਾਮਦਾਸ ਜੀ ਕੇ ਬਿ੍ਯੋਗ ਕਰ ਸਾਵਣ ਕੇ ਮਹੀਨੇ ਮੇਂ ਗੁਰੂ ਅਰਜਨ ਜੀ ਬਿਰਹ ਨਿਬੇਦਨ ਕਰਤੇ ਹੈਂ। ਸੋ ਤੌ ਅਰਥ ਸੁਗਮ ਹੈ। ਪੁਨਃ ਜੋ ਅੰਤਰੀਵ ਅਰਥ ਹੈ, ਸੋ ਜਗ੍ਯਾਸੂ ਅਪਨਾ ਹਾਲ ਵੈਰਾਗ ਕੀ ਸਿਥਲਾਈ ਪਰ ਸੰਤੋਂ ਕੋ ਸੁਨਾਵਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਤਾਂ ਪਰਮਾਤਮਾ ਵੀ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਕਾਇਮ ਰੱਖਦਾ ਹੈ ॥੪॥੧੦॥੬੦॥

ਪਦ ਅਰਥ ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ ॥੪॥੧੦॥੬੦॥

SikhNet (Spanish)pues esa es Su Naturaleza Innata. (4‑10‑60)

Open this shabad →

Shabad Guru Arjan Dev Ji Raag Sorath

ਰਾਗੁ ਸੋਰਠਿ ਮਹਲਾ ੫ ॥

raag soratth mahalaa 5 |

Sant Singh KhalsaSorat'h, Fifth Mehl:
Manmohan SinghRag Sorath 5th Guru.
Manmohan Singh (Punjabi)ਰਾਗ ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਦਹ ਦਿਸ ਛਤ੍ਰ. ਮੇਘ ਘਟਾ ਘਟ; ਦਾਮਨਿ ਚਮਕਿ ਡਰਾਇਓ ॥

deh dis chhatr. megh ghattaa ghatt; daaman chamak ddaraaeo |

Sant Singh KhalsaIn the ten directions, the clouds cover the sky like a canopy; through the dark clouds, lightning flashes, and I am terrified.
Manmohan SinghIn ten directions, the clouds over-shadow the sky like a canopy and the lightning flash of the dense dark clouds terrifies me.
Manmohan Singh (Punjabi)ਦਸੀਂ ਪਾਸੀਂ ਹੀ ਆਸਮਾਨ ਵਿੱਚ ਬੱਦਲ ਸ਼ਾਮਿਆਨੇ ਦੀ ਤਰ੍ਹਾਂ ਛਾਏ ਹੋਏ ਹਨ ਅਤੇ ਸੰਘਣੀ ਕਾਲੀ ਘਟਾ ਦੀ ਬਿਜਲੀ ਦੀ ਲਸ਼ਕਾਰ ਮੇਨੂੰ ਭੈ-ਭੀਤ ਕਰਦੀ ਹੈ।
Fareedkot Teekaਸਰਬ ਓਰ ਮੇਂ (ਛਤ੍ਰ) ਛਤ੍ਰਾਕਾਰ ਮੋਹ ਰੂਪ ਮੇਘੋਂ ਕਾ ਘਟਾ ਹੋ ਰਹੀ ਹੈ। ਵਹੁ ਘਟਾ ਕੈਸੀ ਹੈ? ਗ੍ਯਾਨ ਪਵਨ ਸੇ ਬਿਨਾਂ (ਘਟ) ਦੂਰ ਨਹੀਂ ਹੋਨੇ ਵਾਲੀ ਔ ਮਾਯਾ ਰੂਪ ਬਿਜਲੀ ਭੀ ਚਮਕ ਕੇ ਡਰਾਇਓ ਹੈ ਅਰਥਾਤ ਅਪਨਾ ਚਮਤਕਾਰ ਵਿਖਾ ਕੇ ਹਮ ਕੋ ਡਰਾਵੇ ਹੈ॥
Prof. Sahib Singh(ਜਦੋਂ) ਬੱਦਲਾਂ ਦੀਆਂ ਘਟਾਂ ਹੀ ਘਟਾਂ ਛਤਰੀ ਵਾਂਗ ਦਸੀਂ ਪਾਸੀਂ (ਪਸਰੀਆਂ ਹੁੰਦੀਆਂ ਹਨ), ਬਿਜਲੀ ਚਮਕ ਚਮਕ ਕੇ ਡਰਾਂਦੀ ਹੈ,

ਪਦ ਅਰਥ ਦਹਦਿਸ = ਦਸੀਂ ਪਾਸੀਂ। ਦਹ = ਦਸ। ਦਿਸ = ਪਾਸਾ। ਮੇਘ = ਬੱਦਲ। ਛਤ੍ਰ = ਛਤਰੀ। ਘਟਾ ਘਟ = ਘਟਾਂ ਹੀ ਘਟਾਂ। ਦਾਮਨਿ = ਬਿਜਲੀ। ਚਮਕਿ = ਚਮਕ ਕੇ।

SikhNet (Spanish)Por todas direcciones las nubes poblaron los cielos como una canapé y los relámpagos me llenaron de terror.

ਸੇਜ ਇਕੇਲੀ. ਨੀਦ ਨਹੁ ਨੈਨਹ; ਪਿਰੁ ਪਰਦੇਸਿ ਸਿਧਾਇਓ ॥੧॥

sej ikelee. need nahu nainah; pir parades sidhaaeo |1|

Sant Singh KhalsaBy bed is empty, and my eyes are sleepless; my Husband Lord has gone far away. ||1||
Manmohan SinghMy bridal bed is lonely, my eyes are without sleep and my Beloved spouse has gone abroad.
Manmohan Singh (Punjabi)ਮੈਂ ਪਤਨੀ ਦਾ (ਹਿਰਦੇ ਰੂਪੀ) ਪਲੰਘ, ਸੁੰਨਮਸੁੰਨਾ ਹੈ, ਮੇਰੀਆਂ ਅੱਖਾਂ ਵਿੱਚ ਨੀਂਦਰ ਨਹੀਂ ਤੇ ਮੇਰਾ ਪਿਆਰਾ ਪਤੀ ਬਦੇਸ਼ ਚਲਿਆ ਗਿਆ ਹੈ।
Fareedkot Teekaਸਰਧਾ ਰੂਪ ਸੇਜ ਇਕੇਲੀ ਹੈ ਔ ਬੁਧੀ ਰੂਪ ਨੈਨੋਂ ਮੇਂ ਸਾਂਤਿ ਰੂਪ ਨਿੰਦ੍ਰਾ ਨਹੀਂ ਪੜਤੀ, ਕਿਉਂਕਿ ਪਰਮੇਸਰ ਪਤੀ ਹਮਾਰਾ ਸਾਖ੍ਯਾਤ ਜੋ ਹੋਤਾ ਨਹੀਂ ਹੈ, ਭਾਵ ਪ੍ਰੋਖ ਪ੍ਰਤੀਤ ਹੋਤਾ ਹੈ॥੧॥
Prof. Sahib Singh(ਜਿਸ ਇਸਤ੍ਰੀ ਦਾ) ਪਤੀ ਪਰਦੇਸ ਵਿਚ ਗਿਆ ਹੁੰਦਾ ਹੈ, (ਉਸ ਦੀ) ਸੇਜ (ਪਤੀ ਤੋਂ ਬਿਨਾ) ਸੁੰਞੀ ਹੁੰਦੀ ਹੈ, (ਉਸ ਦੀਆਂ) ਅੱਖਾਂ ਵਿਚ ਨੀਂਦ ਨਹੀਂ ਆਉਂਦੀ ॥੧॥

ਪਦ ਅਰਥ ਨਹੁ = ਨਹੀਂ। ਨੈਨਹ = ਅੱਖਾਂ ਵਿਚ। ਪਿਰੁ = ਪਤੀ। ਪਰਦੇਸਿ = ਬਿਗਾਨੇ ਦੇਸ ਵਿਚ ॥੧॥

SikhNet (Spanish)Mi aposento nupcial está solitario; mi vista no descansa, pues mi Esposo se ha aventurado por tierras distantes. (1)

ਹੁਣਿ. ਨਹੀ ਸੰਦੇਸਰੋ ਮਾਇਓ ॥

hun. nahee sandesaro maaeo |

Sant Singh KhalsaNow, I receive no messages from Him, O mother!
Manmohan SinghNow-a-days I receive no message from Him, O mother.
Manmohan Singh (Punjabi)ਐਨੀ ਦਿਨੀ ਮੈਨੂੰ ਉਸ ਦਾ ਕੋਈ ਸੁਨੇਹਾ ਨਹੀਂ ਆਉਂਦਾ, ਹੇ ਮਾਤਾ!
Fareedkot Teekaਹੇ ਭਾਈ ਜਨੋਂ! ਅਵ ਤੌ ਵੇਦਾਂਤ ਵਾਕ ਰੂਪ ਸਨੇਹਾ ਭੀ ਕਬੀ ਨਹੀਂ ਸੁਨਿਆ ਹੈ॥
Prof. Sahib Singh(ਪਤੀ ਤੋਂ ਵਿਛੁੜ ਕੇ ਘਬਰਾਈ ਹੋਈ ਉਹ ਆਖਦੀ ਹੈ-) ਹੇ ਮਾਂ! ਹੁਣ ਤਾਂ (ਪਤੀ ਵਲੋਂ) ਕੋਈ ਸਨੇਹਾ ਭੀ ਨਹੀਂ ਆਉਂਦਾ।

ਪਦ ਅਰਥ ਸੰਦੇਸਰੋ = ਸਨੇਹਾ। ਮਾਇਓ = ਹੇ ਮਾਂ!

SikhNet (Spanish)No he recibido tampoco mensajes de Él, o de mi madre.

ਏਕ ਕੋਸਰੋ. ਸਿਧਿ ਕਰਤ ਲਾਲੁ; ਤਬ ਚਤੁਰ ਪਾਤਰੋ ਆਇਓ ॥ ਰਹਾਉ ॥

ek kosaro. sidh karat laal; tab chatur paataro aaeo | rahaau |

Sant Singh KhalsaWhen my Beloved used to go even a mile away, He would send me four letters. ||Pause||
Manmohan SinghPreviously, when my Beloved went out even a mile, then I received some four letters from Him. Pause.
Manmohan Singh (Punjabi)ਅੱਗੇ ਜਦ ਮੇਰਾ ਪ੍ਰੀਤਮ ਇਕ ਮੀਲ ਭੀ ਪਰੇ ਜਾਂਦਾ ਸੀ ਤਾਂ ਮੈਨੂੰ ਉਸ ਦੀਆਂ ਚਾਰ ਚਿੱਠੀਆਂ ਆ ਜਾਂਦੀਆਂ ਸਨ। ਠਹਿਰਾਉ।
Fareedkot Teekaਜਬ ਪਿਆਰੇ ਬ੍ਰਹਮ ਕੀ ਤਰਫ ਏਕ ਅੰਨ ਮੇਂ ਕੋਸ ਕੋ (ਸਿਧਿ ਕਰਤ) ਲੰਘ ਕਰ ਚਲਤਾ ਹੂੰ ਤਬ ਪ੍ਰਾਣ ਮੇਂ ਮਨੋ ਮੇਂ ਵਿਗ੍ਯਾਨ ਮੇਂ ਅਨੰਦ ਮੇਂ ਇਹ ਚਾਰ ਕੋਸ ਰੂਪ (ਪਾਤਾ) ਪੜਦਾ ਆਗੇ ਆਇ ਜਾਤਾ ਹੈ॥ ਰਹਾਉ ॥
Prof. Sahib Singh(ਪਹਿਲਾਂ ਜਦੋਂ ਕਦੇ ਘਰੋਂ ਜਾ ਕੇ ਪਤੀ) ਇਕ ਕੋਹ ਪੈਂਡਾ ਹੀ ਕਰਦਾ ਸੀ ਤਦੋਂ (ਉਸ ਦੀਆਂ) ਚਾਰ ਚਿੱਠੀਆਂ ਆ ਜਾਂਦੀਆਂ ਸਨ ਰਹਾਉ॥

ਪਦ ਅਰਥ ਕੋਸਰੋ = ਕੋਹ। ਸਿਧਿ ਕਰਤ = ਤੈ ਕਰਦਾ ਸੀ। ਚਤੁਰ ਪਾਤਰੋ = ਚਾਰ ਪਤੀਆਂ, ਚਾਰ ਚਿੱਠੀਆਂ ॥ਰਹਾਉ॥

SikhNet (Spanish)En el pasado, cuando se iban aun por un tiempo corto, me mandaba muchas cartas de Amor. (Pausa)

ਕਿਉ ਬਿਸਰੈ. ਇਹੁ ਲਾਲੁ ਪਿਆਰੋ; ਸਰਬ ਗੁਣਾ ਸੁਖਦਾਇਓ ॥

kiau bisarai. ihu laal piaaro; sarab gunaa sukhadaaeo |

Sant Singh KhalsaHow could I forget this Dear Beloved of mine? He is the Giver of peace, and all virtues.
Manmohan SinghHow can I forget this darling Beloved of mine, who is the Giver of all the merits and comforts?
Manmohan Singh (Punjabi)ਮੈਂ ਇਸ ਆਪਣੇ ਲਾਡਲੇ ਪ੍ਰੀਤਮ ਨੂੰ ਕਿਸ ਤਰ੍ਹਾਂ ਭੁਲਾ ਸਕਦਾ ਹਾਂ ਜੋ ਸਾਰੀਆਂ ਨੇਕੀਆਂ ਤੇ ਆਰਾਮ ਦੇਣ ਵਾਲਾ ਹੈ।
Fareedkot Teekaਏਹ ਜੋ ਅਪਨਾ ਆਪ ਬ੍ਰਹਮ ਅਤੀ ਪ੍ਯਾਰਾ ਹੈ, ਸੋ ਕਿਉ ਕਰ ਬਿਸਰ ਜਾਇ, ਜੋ ਸਰਬ ਗੁਨੋਂ ਕਾ ਔ ਸਰਬ ਸੁਖੋਂ ਕਾ ਦੇਨੇਹਾਰਾ ਹੈ॥
Prof. Sahib Singhਹੇ ਮਾਂ! ਮੈਨੂੰ ਭੀ ਇਹ ਸੋਹਣਾ ਪਿਆਰਾ ਲਾਲ (ਪ੍ਰਭੂ) ਕਿਵੇਂ ਭੁੱਲ ਸਕਦਾ ਹੈ? ਇਹ ਤਾਂ ਸਾਰੇ ਗੁਣਾਂ ਦਾ ਮਾਲਕ ਹੈ, ਸਾਰੇ ਸੁਖ ਦੇਣ ਵਾਲਾ ਹੈ।

ਪਦ ਅਰਥ ਬਿਸਰੈ = ਭੁੱਲ ਜਾਏ। ਸੁਖ ਦਾਇਓ = ਸੁਖ ਦੇਣ ਵਾਲਾ।

SikhNet (Spanish)Oh, ¿cómo podría olvidarme de mi Bienamado Señor, Quien me bendice con Mérito y Éxtasis?

ਮੰਦਰਿ ਚਰਿ ਕੈ. ਪੰਥੁ ਨਿਹਾਰਉ; ਨੈਨ. ਨੀਰਿ ਭਰਿ ਆਇਓ ॥੨॥

mandar char kai. panth nihaarau; nain. neer bhar aaeo |2|

Sant Singh KhalsaAscending to His Mansion, I gaze upon His path, and my eyes are filled with tears. ||2||
Manmohan SinghAscending the mansion, I watch the way of my love and mine eyes are filled with tears.
Manmohan Singh (Punjabi)ਮਹਿਲ ਤੇ ਚੜ੍ਹ ਕੇ ਮੈਂ ਆਪਣੇ ਪ੍ਰੀਤਮ ਦਾ ਰਾਹ ਵੇਖਦੀ ਹਾਂ ਅਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ।
Fareedkot Teekaਜਬ ਮੈਂ ਪ੍ਰੇਮ ਰੂਪ ਮੰਦਰ ਮੇਂ ਚੜਕੇ ਮਾਰਗ ਦੇਖਤਾ ਹੂੰ ਤਬ ਮੇਰੇ ਨੈਨੋਂ ਮੇਂ ਜਲ ਭਰ ਆਵਤਾ ਹੈ। ਭਾਵ ਸੇ ਸਾਧਨੋਂ ਕੀ ਕਠਨਤਾ ਦੇਖਤਾ ਹੂੰ ਕਿ ਜਿਸ ਰਸਤੇ ਸੇ ਮਹਾਤਮਾ ਗਏ ਹੈਂ ਵਹੁ ਤੋ ਬਡਾ ਕਠਨ ਹੈ ॥੨॥
Prof. Sahib Singhਮੈਂ ਭੀ (ਵਿਛੁੜੀ ਨਾਰ ਵਾਂਗ) ਕੋਠੇ ਉੱਤੇ ਚੜ੍ਹ ਕੇ (ਪਤੀ ਦਾ) ਰਾਹ ਤੱਕਦੀ ਹਾਂ, (ਮੇਰੀਆਂ ਭੀ) ਅੱਖਾਂ (ਵੈਰਾਗ-) ਨੀਰ ਨਾਲ ਭਰ ਆਈਆਂ ਹਨ ॥੨॥

ਪਦ ਅਰਥ ਮੰਦਰਿ = ਮੰਦਰ ਉੱਤੇ, ਕੋਠੇ ਉੱਤੇ। ਚਰਿ ਕੈ = ਚੜ੍ਹ ਕੇ। ਪੰਥੁ = ਰਸਤਾ। ਨਿਹਾਰਉ = ਨਿਹਾਰਉਂ, ਮੈਂ ਵੇਖਦੀ ਹਾਂ। ਨੀਰਿ = ਨੀਰ ਨਾਲ, (ਵੈਰਾਗ-) ਜਲ ਨਾਲ ॥੨॥

SikhNet (Spanish)Parado en el techo de mi casa, Lo busco en el horizonte, mis ojos bañados en lágrimas. (2)

ਹਉ ਹਉ ਭੀਤਿ ਭਇਓ ਹੈ ਬੀਚੋ; ਸੁਨਤ ਦੇਸਿ ਨਿਕਟਾਇਓ ॥

hau hau bheet bheo hai beecho; sunat des nikattaaeo |

Sant Singh KhalsaThe wall of egotism and pride separates us, but I can hear Him nearby.
Manmohan SinghThe wall of pride and ego intervenes between me and Him. He is heard to be close by in the country.
Manmohan Singh (Punjabi)ਹੰਕਾਰ ਤੇ ਹਉਮੈ ਦੀ ਕੰਧ ਮੇਰੇ ਤੇ ਉਸ ਦੇ ਵਿਚਕਾਰ ਪਈ ਹੋਈ ਹੈ। ਉਹ ਐਨ ਨੇੜੇ ਹੀ ਦੇਸ਼ ਵਿੱਚ ਸੁਣਿਆ ਜਾਂਦਾ ਹੈ।
Fareedkot Teekaਮੇਰੇ ਮਨ ਮੇਂ ਪ੍ਰਛੰਨ ਹੰਕਾਰ ਕੀ ਕੰਧ ਕਰ ਕੇ (ਬੀਚੋ) ਭੇਦ ਪੜ ਰਹਾ ਹੈ, ਔ ਗੁਰੋਂ ਸ਼ਾਸਤ੍ਰੋਂ ਦੁਆਰੇ ਬ੍ਰਹਮ ਨਿਕਟ ਸਮੀਪ ਸਥਾਨ ਮੇਂ ਸੁਨੀਤਾ ਹੈ ਅਰਥਾਤ ਸਰਮ ਬ੍ਰਿਤੀਓਂ ਕਾ ਸਾਖੀ ਹੈ॥
Prof. Sahib Singhਹੇ ਮਾਂ! ਮੈਂ ਸੁਣਦੀ ਤਾਂ ਇਹ ਹਾਂ, ਕਿ (ਉਹ ਪਤੀ ਪ੍ਰਭੂ) ਮੇਰੇ ਹਿਰਦੇ-ਦੇਸ ਵਿਚ ਮੇਰੇ ਨੇੜੇ ਹੀ ਵੱਸਦਾ ਹੈ, ਪਰ (ਮੇਰੇ ਤੇ ਉਸ ਦੇ) ਵਿਚਕਾਰ ਮੇਰੀ ਹਉਮੈ ਦੀ ਕੰਧ ਖੜੀ ਹੋ ਗਈ ਹੈ,

ਪਦ ਅਰਥ ਭੀਤਿ = ਕੰਧ। ਹਉ ਹਉ ਭੀਤਿ = ਹਉਮੈ ਦੀ ਕੰਧ। ਬੀਚੋ = ਵਿਚਕਾਰ। ਦੇਸਿ = ਦੇਸ ਵਿਚ, ਹਿਰਦੇ ਵਿਚ। ਨਿਕਟਾਇਓ = ਨਿਕਟਿ ਹੀ, ਨੇੜੇ ਹੀ।

SikhNet (Spanish)Lo escucho y Lo siento cerca, pero sin Verlo,

ਭਾਂਭੀਰੀ ਕੇ ਪਾਤ ਪਰਦੋ; ਬਿਨੁ ਪੇਖੇ. ਦੂਰਾਇਓ ॥੩॥

bhaanbheeree ke paat parado; bin pekhe. dooraaeo |3|

Sant Singh KhalsaThere is a veil between us, like the wings of a butterfly; without being able to see Him, He seems so far away. ||3||
Manmohan SinghBetween me and the Lord is the fine curtain like the wings of a butter-fly but seeing Him not, I deem Him distant.
Manmohan Singh (Punjabi)ਮੇਰੇ ਅਤੇ ਸਾਹਿਬ ਦੇ ਵਿਚਾਲੇ ਤਿਤਲੀ ਦੇ ਖੰਭਾਂ ਵਰਗਾ ਬਰੀਕ ਪੜਦਾ ਹੈ। ਉਸ ਨੂੰ ਨਾਂ ਵੇਖਦੀ ਹੋਈ, ਮੈਂ ਉਸ ਨੂੰ ਦੁਰੇਡੇ ਖਿਆਲ ਕਰਦੀ ਹਾਂ।
Fareedkot Teekaਪਰੰਤੂ ਬਿਨਾਂ ਦੇਖੇ ਨਿਕਟ ਕਾ ਪਦਾਰਥ ਭੀ ਦੂਰ ਹੋਤਾ ਹੈ, ਜੈਸੇ- ਭੰਭੀਰੀ ਕੇ ਪਰ ਕਾ ਪੜਦਾ ਵਸਤੂ ਅਰ ਨੇਤ੍ਰੋਂ ਕੇ ਬੀਚ ਹੋਵੈ, ਤਾਂ ਵੀ ਵਸਤੂ ਬਿਨਾਂ ਦੇਖੇ ਦੂਰ ਹੈ। ਭੰਭੀਰੀ ਏਕ ਉਡਨੇ ਵਾਲਾ ਜਨਾਵਰ ਹੈ। ਉਸ ਕਾ ਪੰਖ ਅਤੀ ਸੂਖਮ ਹੋਤਾ ਹੈ॥੩॥
Prof. Sahib Singh(ਕਹਿੰਦੇ ਹਨ) ਭੰਭੀਰੀ ਦੇ ਖੰਭ ਵਾਂਗ (ਬੜਾ ਬਰੀਕ) ਪਰਦਾ (ਮੇਰੇ ਤੇ ਉਸ ਪਤੀ ਦੇ ਵਿਚਕਾਰ ਹੈ), ਪਰ ਉਸ ਦਾ ਦਰਸ਼ਨ ਕਰਨ ਤੋਂ ਬਿਨਾ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ ॥੩॥

ਪਦ ਅਰਥ ਕੇ = ਦੇ। ਪਾਤ = ਖੰਭ। ਪਰਦੋ = ਪਰਦਾ ॥੩॥

SikhNet (Spanish)mi imaginación se desata y empiezo a pensar que Está muy lejos. (3)

ਭਇਓ ਕਿਰਪਾਲੁ ਸਰਬ ਕੋ ਠਾਕੁਰੁ; ਸਗਰੋ ਦੂਖੁ ਮਿਟਾਇਓ ॥

bheo kirapaal sarab ko tthaakur; sagaro dookh mittaaeo |

Sant Singh KhalsaThe Lord and Master of all has become merciful; He has dispelled all my sufferings.
Manmohan SinghThe Lord of all has become merciful to me and He has dispelled all my pains.
Manmohan Singh (Punjabi)ਸਾਰਿਆਂ ਦਾ ਸੁਆਮੀ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਤੇ ਉਸ ਨੇ ਮੇਰੇ ਸਾਰੇ ਦੁੱਖੜੇ ਦੂਰ ਕਰ ਦਿੱਤੇ ਹਨ।
Fareedkot Teekaਜਬ ਸਭ ਕਾ ਸੁਆਮੀ ਪਰਮੇਸਰ ਦਿਆਲ ਹੂਆ, ਤਬ ਸਭ ਦੁਖ ਮਿਟਾਇ ਦੀਆ॥
Prof. Sahib Singhਹੇ ਮਾਂ! ਜਿਸ ਸੁਭਾਗਣ ਉਤੇ ਸਭ ਜੀਵਾਂ ਦਾ ਮਾਲਕ ਦਇਆਵਾਨ ਹੁੰਦਾ ਹੈ, ਉਸ ਦਾ ਉਹ ਸਾਰਾ (ਵਿਛੋੜੇ ਦਾ) ਦੁੱਖ ਦੂਰ ਕਰ ਦੇਂਦਾ ਹੈ।

ਪਦ ਅਰਥ ਕੋ = ਦਾ। ਸਗਰੋ = ਸਾਰਾ।

SikhNet (Spanish)El Señor, nuestro Maestro, es Compasivo con todos y disipa la tristeza de todos.

ਕਹੁ ਨਾਨਕ. ਹਉਮੈ ਭੀਤਿ, ਗੁਰਿ ਖੋਈ; ਤਉ ਦਇਆਰੁ ਬੀਠਲੋ ਪਾਇਓ ॥੪॥

kahu naanak. haumai bheet, gur khoee; tau deaar beetthalo paaeo |4|

Sant Singh KhalsaSays Nanak, when the Guru tore down the wall of egotism, then, I found my Merciful Lord and Master. ||4||
Manmohan SinghSays Nanak, when the Guru, dismantled the wall of ego, then obtained I the Merciful Master.
Manmohan Singh (Punjabi)ਗੁਰੂ ਜੀ ਆਖਦੇ ਹਨ, ਜਦ ਗੁਰਾਂ ਨੇ ਹੰਕਾਰ ਦੀ ਕੰਧ ਢਾਹ ਦਿੱਤੀ, ਤਦ ਮੈਂ ਮਿਹਰਬਾਨ ਮਾਲਕ ਨੂੰ ਪਾ ਲਿਆ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੰਤਾ ਰੂਪ ਕੰਧ ਗੁਰਾਂ ਨੇ ਦੂਰ ਕਰੀ ਅਰ ਮੈਨੇ ਦਿਆਲੂ ਬੀਠਲਾ ਪਾਇ ਲੀਆ ਹੈ॥੪॥
Prof. Sahib Singhਨਾਨਕ ਆਖਦਾ ਹੈ- ਜਦੋਂ ਗੁਰੂ ਨੇ (ਜੀਵ-ਇਸਤ੍ਰੀ ਦੇ ਅੰਦਰੋਂ) ਹਉਮੈ ਦੀ ਕੰਧ ਢਾਹ ਦਿੱਤੀ, ਤਦੋਂ ਉਸ ਨੇ ਮਾਇਆ-ਰਹਿਤ ਦਇਆਲ (ਪ੍ਰਭੂ-ਪਤੀ) ਨੂੰ (ਆਪਣੇ ਅੰਦਰ ਹੀ) ਲੱਭ ਲਿਆ ॥੪॥

ਪਦ ਅਰਥ ਗੁਰਿ = ਗੁਰੂ ਨੇ। ਤਉ = ਤਦੋਂ। ਦਇਆਰੁ = ਦਇਆਲ। ਬੀਠਲੋ = {विष्ठल, विस्थल। वि = ਵਿ, ਪਰੇ, ਮਾਇਆ ਦੇ ਪ੍ਰਭਾਵ ਤੋਂ ਪਰੇ। स्थल = ਸਥਲ, ਖਲੋਤਾ ਹੋਇਆ} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ ਪਰਮਾਤਮਾ ॥੪॥

SikhNet (Spanish)Dice Nanak, cuando por la Gracia del Guru la barrera de mi ego se rompe, obtengo a mi Dios Benévolo. (4)

ਸਭੁ ਰਹਿਓ ਅੰਦੇਸਰੋ; ਮਾਇਓ ॥

sabh rahio andesaro; maaeo |

Sant Singh KhalsaAll my fears have been dispelled, O mother!
Manmohan SinghAll my fears are, now, dispelled, O mother.
Manmohan Singh (Punjabi)ਮੇਰੇ ਸਾਰੇ ਡਰ, ਹੁਣ ਦੂਰ ਹੋ ਗਏ ਹਨ, ਹੇ ਮਾਤਾ!
Fareedkot Teekaਹੇ ਭਾਈ! ਅਬ ਤੋ ਸੰਸਾ ਸਭ ਰਹਿ ਚੁਕਾ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ ਉਹ ਮਿਲਾ ਦਿੱਤਾ, ਜਿਸ ਦੀ ਉਸ ਨੂੰ ਤਾਂਘ ਲੱਗ ਰਹੀ ਸੀ,

ਪਦ ਅਰਥ ਰਹਿਣ = ਮੁੱਕ ਗਿਆ। ਅੰਦੇਸਰੋ = ਫ਼ਿਕਰ।

SikhNet (Spanish)Desde ahí, todas mis dudas son disipadas,

ਜੋ ਚਾਹਤ; ਸੋ ਗੁਰੂ ਮਿਲਾਇਓ ॥

jo chaahat; so guroo milaaeo |

Sant Singh KhalsaWhoever I seek, the Guru leads me to find.
Manmohan SinghWhom I seek, him, the Guru has enabled me to find.
Manmohan Singh (Punjabi)ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ, ਜਿਸ ਨੂੰ ਮੈਂ ਲੋੜਦਾ ਸਾਂ।
Fareedkot Teekaਜੋ ਹਮ ਚਾਹਤੇ ਥੇ, ਸੋ ਗੁਰੋਂ ਨੇ ਮਿਲਾਇ ਦੀਆ ਹੈ॥☬ਸੋ ਕੌਨ ਹੈ?
Prof. Sahib Singhਉਸ ਦਾ ਸਾਰਾ ਚਿੰਤਾ-ਫ਼ਿਕਰ ਮੁੱਕ ਜਾਂਦਾ ਹੈ।
SikhNet (Spanish)pues lo que sea que busco, el Guru me lo encuentra,

ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥੧੧॥੬੧॥

sarab gunaa nidh raaeo | rahaau doojaa |11|61|

Sant Singh KhalsaThe Lord, our King, is the treasure of all virtue. ||Second Pause||11||61||
Manmohan SinghGod, the King is the Treasure of all the virtues. Pause Second.
Manmohan Singh (Punjabi)ਵਾਹਿਗੁਰੂ ਪਾਤਿਸ਼ਾਹ ਸਾਰੀਆਂ ਨੇਕੀਆਂ ਦਾ ਖਜਾਨਾ ਹੈ। ਠਹਿਰਾਉ ਦੂਜਾ।
Fareedkot Teekaਸੰਪੂਰਣ ਗੁਣੋਂ ਕੀ ਨਿਧੀ ਜੋ ਰਾਜਾ ਹੈ, ਭਾਵ ਸੇ ਬ੍ਰਹਮ ਕੋ ਮਿਲਾਇਆ ਹੈ॥ ਰਹਾਉ ਦੂਜਾ ॥੧੧॥੬੧॥☬ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਮਾਂ! ਪ੍ਰਭੂ-ਪਾਤਿਸ਼ਾਹ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਰਹਾਉ ਦੂਜਾ ॥੧੧॥੬੧॥

ਪਦ ਅਰਥ ਗੁਨਾ ਨਿਧਿ = ਗੁਣਾਂ ਦਾ ਖ਼ਜ਼ਾਨਾ। ਰਾਇਓ = ਪ੍ਰਭੂ-ਪਾਤਿਸ਼ਾਹ, ਰਾਜਾ।ਰਹਾਉ ਦੂਜਾ ॥੧੧॥੬੧॥

SikhNet (Spanish)y soy bendecido con el Tesoro de todo lo Bueno. (Pausa Segunda‑11‑61)

Open this shabad →

Shabad Guru Arjan Dev Ji Raag Sorath continues on Ang 625

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਗਈ ਬਹੋੜੁ. ਬੰਦੀ ਛੋੜੁ; ਨਿਰੰਕਾਰੁ ਦੁਖਦਾਰੀ ॥

gee bahorr. bandee chhorr; nirankaar dukhadaaree |

Sant Singh KhalsaThe Restorer of what was taken away, the Liberator from captivity; the Formless Lord, the Destroyer of pain.
Manmohan SinghThe Formless Lord is the Restorer of what is gone, the Liberator from captivity and the Destroyer.
Manmohan Singh (Punjabi)ਰੂਪ-ਰਹਿਤ ਸੁਆਮੀ, ਗਈ ਹੋਈ ਨੂੰ ਮੋੜ ਲਿਆਉਣ ਵਾਲਾ, ਕੈਦ ਤੋਂ ਛੁਡਾਉਣਹਾਰ ਤੇ ਦੁਖੜਾ ਦੂਰ ਕਰਨ ਵਾਲਾ ਹੈ।
Fareedkot Teekaਹੇ ਨਿਰੰਕਾਰ ਦੁਖੋਂ ਕੇ ਨਾਸ ਕਰਤਾ ਔ ਬੰਧਨੋਂ ਕੋ ਛੋਡਨੇਹਾਰੇ! ਜੋ ਹਮਾਰੀ ਅਵਸਥਾ ਵਿਅਰਥ ਗਈ ਹੈ ਤਿਸ ਕੋ ਤੂੰ ਮੋੜ, ਭਾਵ ਸੇ ਸਫਲੀ ਕਰ ॥
Prof. Sahib Singhਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ।

ਪਦ ਅਰਥ ਗਈ ਬਹੋੜੁ = (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ। ਬੰਦੀ ਛੋੜੁ = (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ। ਦੁਖ ਦਾਰੀ = ਦੁੱਖਾਂ ਵਿਚ ਦਾਰੀ ਕਰਨ ਵਾਲਾ, ਦੁੱਖਾਂ ਵਿਚ ਧੀਰਜ ਦੇਣ ਵਾਲਾ।

SikhNet (Spanish)He vuelto a mi Ser por la Gracia del Único Señor Absoluto;

ਕਰਮੁ ਨ ਜਾਣਾ. ਧਰਮੁ ਨ ਜਾਣਾ; ਲੋਭੀ ਮਾਇਆਧਾਰੀ ॥

karam na jaanaa. dharam na jaanaa; lobhee maaeaadhaaree |

Sant Singh KhalsaI do not know about karma and good deeds; I do not know about Dharma and righteous living. I am so greedy, chasing after Maya.
Manmohan SinghI know not good deeds, I know not Lord's devotion and I am greedy and the lover of wealth.
Manmohan Singh (Punjabi)ਮੈਂ ਸ਼ੁੱਭ ਕਰਮ ਨਹੀਂ ਜਾਣਦਾ, ਮੈਂ ਸਾਹਿਬ ਦੀ ਭਗਤੀ ਨੂੰ ਨਹੀਂ ਸਮਝਦਾ ਅਤੇ ਮੈਂ ਲਾਲਚੀ ਤੇ ਦੌਲਤ ਦਾ ਪਿਆਰਾ ਹਾਂ।
Fareedkot Teekaਮੈਂ ਕੁਛ ਕਰਮ ਨਹੀਂ ਜਾਨਤਾ ਹੂੰ ਨਾ ਧਰਮ ਹੀ ਜਾਨਤਾ ਹੂੰ, ਮੈਂ ਤੋ ਲੋਭੀ ਹੂੰ ਔ ਮਾਯਾ ਕੀ ਪ੍ਰੀਤ ਹੀ ਅੰਤਸ਼ਕਰਣ ਮੇਂ ਧਾਰੀ ਹੂਈ ਹੈ॥
Prof. Sahib Singhਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ।
SikhNet (Spanish)mis amarras han sido abolidas y mi tristeza disipada.

ਨਾਮੁ ਪਰਿਓ ਭਗਤੁ ਗੋਵਿੰਦ ਕਾ; ਇਹ ਰਾਖਹੁ ਪੈਜ ਤੁਮਾਰੀ ॥੧॥

naam pario bhagat govind kaa; ih raakhahu paij tumaaree |1|

Sant Singh KhalsaI go by the name of God's devotee; please, save this honor of Yours. ||1||
Manmohan SinghAs I go by the Name of the Lord's saint. My Master, save this honour of Thine.
Manmohan Singh (Punjabi)ਮੇਰਾ ਨਾਉ ਸੁਆਮੀ ਦਾ ਸਾਧੂ ਪੈ ਗਿਆ ਹੈ। ਇਸ ਲਈ ਮੇਰੇ ਮਾਲਕ ਇਸ ਆਪਣੀ ਪਤਿ-ਆਬਰੂ ਦੀ ਰੱਖਿਆ ਕਰ।
Fareedkot Teekaਏਕ ਝੂਠਾ ਨਾਮ ਪੜ ਗਿਆ ਹੈ ਕਿ ਲੋਕ ਪਰਸਿਧ ਕਹਿਤੇ ਹੈਂ, ਇਹ ਗੋਬਿੰਦ ਕਾ ਭਗਤ ਹੈ। ਹੇ ਸੁਆਮੀ (ਇਹ) ਇਸ ਬਾਤ ਕੋ ਜਾਨ ਕੈ ਮੇਰੀ ਰਖਿਆ ਕਰੋ, ਕਿਉਂਕਿ ਇਹ ਤੁਮਾਰੀ ਪ੍ਰਤਗਿਆ ਹੈ। ਭਾਵ ਸੇ ਨਾਮ ਧਰੀਕੋਂ ਕੋ ਭੀ ਤੁਮ ਹੀ ਉਧਾਰਤੇ ਹੋ। ਯਥਾ-☬'ਨਾਮਧਰੀਕ ਉਧਾਰੇ ਭਗਤਹਿ ਸੰਸਾ ਕੌਨ'॥੧॥
Prof. Sahib Singhਪਰ ਹੇ ਪ੍ਰਭੂ! ਮੇਰਾ ਨਾਮ 'ਗੋਬਿੰਦ ਦਾ ਭਗਤ' ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ॥੧॥

ਪਦ ਅਰਥ ਪੈਜ = ਇੱਜ਼ਤ, ਲਾਜ ॥੧॥

SikhNet (Spanish)No he obrado bien, no practico el Dharma, vivo en la avaricia y persigo a Maya, pero volviéndome Devoto del Señor, mi Dios salvó mi honor. (1)

ਹਰਿ ਜੀਉ; ਨਿਮਾਣਿਆ ਤੂ ਮਾਣੁ ॥

har jeeo; nimaaniaa too maan |

Sant Singh KhalsaO Dear Lord, You are the honor of the dishonored.
Manmohan SinghO reverend Lord, of the unhonoured, Thou art the honour.
Manmohan Singh (Punjabi)ਹੇ ਮਹਾਰਾਜ ਸੁਆਮੀ! ਤੂੰ ਨਿਪੱਤਿਆਂ ਦੀ ਪੱਤ ਹੈ।
Fareedkot Teekaਹੇ ਹਰਿ ਜੀਉ! ਤੂੰ ਨਿਮਾਣਿਆਂ ਕਾ ਮਾਣ ਹੈਂ॥
Prof. Sahib Singhਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ।
SikhNet (Spanish)Oh Señor amado, eres el orgullo del humilde; vuelves Gloriosos a los desvalidos.

ਨਿਚੀਜਿਆ. ਚੀਜ ਕਰੇ ਮੇਰਾ ਗੋਵਿੰਦੁ; ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥

nicheejiaa. cheej kare meraa govind; teree kudarat kau kurabaan | rahaau |

Sant Singh KhalsaYou make the unworthy ones worthy, O my Lord of the Universe; I am a sacrifice to Your almighty creative power. ||Pause||
Manmohan SinghThe worthless ones, my World-Lord, makes worthy. I am a sacrifice unto Thy Omnipotence. Pause.
Manmohan Singh (Punjabi)ਨਿਕੰਮਿਆਂ ਨੂੰ, ਮੈਂਡਾ ਸ੍ਰਿਸ਼ਟੀ ਦਾ ਸੁਆਮੀ ਗੁਣਵਾਨ ਬਣਾ ਦਿੰਦਾ ਹੈ। ਮੈਂ ਤੈਂਡੀ ਅਪਾਰ ਸ਼ਕਤੀ ਤੋਂ ਬਲਿਹਾਰ ਜਾਂਦਾ ਹਾਂ। ਠਹਿਰਾਉ।
Fareedkot Teekaਹੇ ਮੇਰੇ ਗੋਬਿੰਦ! ਤੂੰ ਨਾਲਾਇਕੋਂ ਕੋ ਲਾਇਕ ਕਰ ਦੇਤਾ ਹੈਂ, ਇਸੀ ਸੇ ਤੇਰੀ ਸ਼ਕਤੀ ਊਪਰ ਸੇ ਮੈਂ ਕੁਰਬਾਨ ਜਾਤਾ ਹੂੰ॥ ਰਹਾਉ ॥
Prof. Sahib Singhਮੈਂ ਤੇਰੀ ਤਾਕਤ ਤੋਂ ਸਦਕੇ ਤੋਂ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ ਰਹਾਉ॥

ਪਦ ਅਰਥ ਨਿਚੀਜਿਆ = ਨਕਾਰਿਆਂ ਨੂੰ। ਚੀਜ ਕਰੇ = ਆਦਰ-ਯੋਗ ਬਣਾ ਦੇਂਦਾ ਹੈ ॥ਰਹਾਉ॥

SikhNet (Spanish)Ofrezco mi ser en sacrificio a Tu Poder. (Pausa)

ਜੈਸਾ ਬਾਲਕੁ. ਭਾਇ ਸੁਭਾਈ; ਲਖ ਅਪਰਾਧ ਕਮਾਵੈ ॥

jaisaa baalak. bhaae subhaaee; lakh aparaadh kamaavai |

Sant Singh KhalsaLike the child, innocently making thousands of mistakes
Manmohan SinghAs a child, out of love and disposition commits lacs of faults,
Manmohan Singh (Punjabi)ਜਿਸ ਤਰ੍ਹਾਂ ਇਕ ਬੱਚਾ ਪ੍ਰੇਮ ਸੁਭਾਅ ਦੇ ਅਧੀਨ ਲੱਖੂਖਾਂ ਹੀ ਕਸੂਰ ਕਰਦਾ ਹੈ,
Fareedkot Teekaਜੈਸਾ ਬਾਲਕਾ ਪ੍ਰੇਮ ਕਰ ਕੇ ਵਾ ਸੁਭਾਵਕ ਹੀ (ਲਖ) ਬਹੁਤੇ ਹੀ ਅਪਰਾਧ ਕਮਾਵਤਾ ਹੈ॥
Prof. Sahib Singhਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ,

ਪਦ ਅਰਥ ਭਾਇ = ਪ੍ਰੇਮ ਨਾਲ, ਆਪਣੀ ਲਗਨ ਨਾਲ। ਸੁਭਾਈ = ਆਪਣੇ ਸੁਭਾਵ ਅਨੁਸਾਰ।

SikhNet (Spanish)Como un niño en su inocencia comete muchos errores y su padre lo instruye y lo regaña,

ਕਰਿ ਉਪਦੇਸੁ ਝਿੜਕੇ ਬਹੁ ਭਾਤੀ; ਬਹੁੜਿ. ਪਿਤਾ ਗਲਿ ਲਾਵੈ ॥

kar upades jhirrake bahu bhaatee; bahurr. pitaa gal laavai |

Sant Singh Khalsahis father teaches him, and scolds him so many times, but still, he hugs him close in his embrace.
Manmohan Singhand though his father instructs and reprimands him in many ways, yet ultimately he hugs him to his bosom.
Manmohan Singh (Punjabi)ਅਤੇ ਭਾਵਨੂੰ ਉਸ ਦਾ ਪਿਓ ਉਸ ਨੂੰ ਘਣੇਰਿਆਂ ਤਰੀਕਿਆਂ ਨਾਲ ਸਮਝਾਉਂਦਾ ਅਤੇ ਤਾੜਦਾ ਹੈ, ਪਰ ਓੜਕ ਨੂੰ ਉਹ ਉਸ ਨੂੰ ਆਪਣੀ ਛਾਤੀ ਨਾਲ ਲਾ ਲੈਂਦਾ ਹੈ।
Fareedkot Teekaਤਿਨ ਅਪਰਾਧੋਂ ਕੋ ਦੇਖ ਕਰ ਉਪਦੇਸ਼ ਕਰਤਾ ਬਹੁਤ ਪ੍ਰਕਾਰ ਝਿੜਕਤਾ ਭੀ ਹੈ, ਪਰੰਤੂ ਫੇਰ ਪਿਤਾ ਤਿਸ ਕੋ ਗਲ ਸਾਥ ਲਗਾਇ ਲੇਤਾ ਹੈ॥
Prof. Sahib Singhਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ,

ਪਦ ਅਰਥ ਕਰਿ = ਕਰ ਕੇ। ਬਹੁ ਭਾਤੀ = ਕਈ ਤਰੀਕਿਆਂ ਨਾਲ। ਬਹੁੜਿ = ਮੁੜ, ਫਿਰ। ਗਲਿ = ਗਲ ਨਾਲ।

SikhNet (Spanish)pero después lo abraza en su pecho, así el Señor hace,

ਪਿਛਲੇ ਅਉਗੁਣ. ਬਖਸਿ ਲਏ ਪ੍ਰਭੁ; ਆਗੈ ਮਾਰਗਿ ਪਾਵੈ ॥੨॥

pichhale aaugun. bakhas le prabh; aagai maarag paavai |2|

Sant Singh KhalsaPlease forgive my past actions, God, and place me on Your path for the future. ||2||
Manmohan SinghSo pardon Thou my past misdeeds, O Lord, and put me onto Thy way for the future.
Manmohan Singh (Punjabi)ਏਸੇ ਤਰ੍ਹਾਂ, ਹੇ ਸੁਆਮੀ! ਤੂੰ ਮੇਰੇ ਪਿਛਲੇ ਅਪਰਾਧਾਂ ਦੀ ਮੈਨੂੰ ਮਾਫੀ ਦੇ ਦੇਹ ਅਤੇ ਅਗਾਹਾਂ ਨੂੰ ਮੈਨੂੰ ਆਪਣੇ ਰਾਹੇ ਪਾ ਦੇ।
Fareedkot Teekaਪਿਤਾ (ਪ੍ਰਭੂ) ਸਮਰਥ ਤਿਸ ਕੇ ਪਿਛਲੇ ਔਗਣ ਤੋ ਸਭ ਬਖਸ਼ ਲੇਤਾ ਹੈ ਔਰ ਆਗੇ ਕੋ ਸੁਭ ਰਸਤੇ ਮੇਂ ਪਾਵਤਾ ਹੈ। ਭਾਵ ਸੇ ਤੈਸੇ ਹੀ ਹਮ ਬਾਲਕੋਂ ਕੇ ਔਗਣ ਬਖਸ਼ ਕਰ ਸੁਭ ਮਾਰਗ ਮੇਂ ਪਾਵੋ॥੨॥
Prof. Sahib Singhਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ ॥੨॥

ਪਦ ਅਰਥ ਮਾਰਗਿ = (ਸਿੱਧੇ) ਰਸਤੇ ਉਤੇ ॥੨॥

SikhNet (Spanish)el Íntimo Conocedor perdona nuestros errores pasados y nos enseña el Sendero para el futuro. (2)

ਹਰਿ ਅੰਤਰਜਾਮੀ ਸਭ ਬਿਧਿ ਜਾਣੈ; ਤਾ ਕਿਸੁ ਪਹਿ ਆਖਿ ਸੁਣਾਈਐ ॥

har antarajaamee sabh bidh jaanai; taa kis peh aakh sunaaeeai |

Sant Singh KhalsaThe Lord, the Inner-knower, the Searcher of hearts, knows all about my state of mind; so who else should I go to and speak to?
Manmohan SinghGod, the Reader of heart, fully knows all the state of my mind, then, whom else am I to go to tell?
Manmohan Singh (Punjabi)ਦਿਲਾਂ ਦੀਆਂ ਜਾਨਣਹਾਰ ਵਾਹਿਗੁਰੂ ਮੇਰੇ ਮਨ ਦੀ ਸਾਰੀ ਅਸਵਥਾ ਨੂੰ ਜਾਣਦਾ ਹੈ। ਤਦ ਮੈਂ ਹੋਰ ਕੀਹਦੇ ਕੋਲ ਜਾ ਕੇ ਦੱਸਾਂ?
Fareedkot Teekaਹੇ ਹਰੀ ਅੰਤਰ ਕੇ ਪ੍ਰੇਰਕ! ਜੋ ਤੂੰ ਸਭ ਬਿਧੋਂ ਕੋ ਜਾਨਤਾ ਹੈਂ, ਕਿਸ ਪਾਸ ਅਪਨਾ ਹਾਲ ਕਹਿ ਕੇ ਸੁਣਾਈਏ॥
Prof. Sahib Singhਹੇ ਭਾਈ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ?

ਪਦ ਅਰਥ ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸਭ ਬਿਧਿ = ਹਰੇਕ (ਆਤਮਕ) ਹਾਲਤ। ਪਹਿ = ਪਾਸ।

SikhNet (Spanish)El Señor conoce el estado íntimo de nuestro corazón. ¿Con quién más podría yo acudir?

ਕਹਣੈ ਕਥਨਿ. ਨ ਭੀਜੈ ਗੋਬਿੰਦੁ; ਹਰਿ ਭਾਵੈ ਪੈਜ ਰਖਾਈਐ ॥

kahanai kathan. na bheejai gobind; har bhaavai paij rakhaaeeai |

Sant Singh KhalsaThe Lord, the Lord of the Universe, is not pleased by mere recitation of words; if it is pleasing to His Will, He preserves our honor.
Manmohan SinghThe Lord Master is pleased not with mere utterance of words, If it pleaseth Him, He preserveth man's honour.
Manmohan Singh (Punjabi)ਪ੍ਰਭੂ ਪ੍ਰਮੇਸ਼ਰ ਗੱਲਾਂ ਬਾਤਾਂ ਕਰਨ ਨਾਲ ਪ੍ਰਸੰਨ ਨਹੀਂ ਹੁੰਦਾ, ਜੇਕਰ ਉਸ ਨੂੰ ਚੰਗਾ ਲੱਗੇ, ਤਾਂ ਉਹ ਬੰਦੇ ਦੀ ਪਤਿ ਰੱਖਦਾ ਹੈ।
Fareedkot Teekaਹੇ ਗੋਬਿੰਦ! ਤੂੰ ਕਥਾ ਕੇ ਕਹਿਣੇ ਪਰ ਤੌ ਪ੍ਰਸਿੰਨ ਨਹੀਂ ਹੋਤਾ ਅਰਥਾਤ ਜੋ ਧਾਰਨਾ ਕਰੇ ਤਿਸ ਪਰ ਪ੍ਰਸੰਨ ਹੋਤਾ ਹੈਂ। ਹੇ ਹਰੀ! ਜਿਸ ਤਰਾਂ ਤੇਰੇ ਕੋ ਭਾਵੈ ਤਿਸੀ ਤਰਾਂ ਗੁਰੋਂ ਸੇ ਮੇਰੀ ਪਤਿ ਰਖਾਈਏ, ਭਾਵ ਸੇ ਸ਼ਰਨਾਗਤ ਪਾਲ ਏਕ ਤੂੰਹੀਂ ਹੈ॥☬ਪ੍ਰਸ਼ਨ: ਕਿਸੀ ਔਰ ਕੀ ਓਟ ਲੈ ਲੈ?☬ਉੱਤਰ:
Prof. Sahib Singhਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ।

ਪਦ ਅਰਥ ਕਥਨਿ = ਕਥਨ ਕਰਨ ਨਾਲ, ਜ਼ਬਾਨੀ ਕਹਿ ਦੇਣ ਨਾਲ। ਭੀਜੈ = ਖ਼ੁਸ਼ ਹੁੰਦਾ। ਭਾਵੈ = ਚੰਗਾ ਲੱਗਦਾ ਹੈ। ਪੈਜ = ਇੱਜ਼ਤ।

SikhNet (Spanish)El Señor no se impresiona con el parloteo, pero si así lo desea, salva el honor de Su Devoto.

ਅਵਰ ਓਟ ਮੈ ਸਗਲੀ ਦੇਖੀ; ਇਕ ਤੇਰੀ ਓਟ ਰਹਾਈਐ ॥੩॥

avar ott mai sagalee dekhee; ik teree ott rahaaeeai |3|

Sant Singh KhalsaI have seen all other shelters, but Yours alone remains for me. ||3||
Manmohan SinghO Lord all other shelters have I seen, Thine alone remains for me.
Manmohan Singh (Punjabi)ਹੋਰ ਸਾਰੀਆਂ ਪਨਾਹਾਂ ਮੈਂ ਵੇਖ ਲਈਆਂ ਹਨ। ਮੇਰੇ ਲਈ ਕੇਵਲ ਤੇਰੀ ਓਟ ਹੀ ਰਹਿ ਗਈ ਹੈ।
Fareedkot Teekaਹੇ ਭਗਵਾਨ! ਔਰ ਕੀ ਓਟ ਤੋ ਮੈਨੇ ਸਭ ਦੇਖ ਲਈ ਹੈ ਕੋਈ ਤੇਰੇ ਸਮਾਨ ਨਹੀਂ ਹੈ। ਤਾਂ ਤੇ ਐਸੀ ਕਿਰਪਾ ਕਰ ਏਕ ਤੇਰੀ ਸ਼ਰਣ ਮੇਂ ਮਨ ਕੋ (ਰਹਾਈਐ) ਰਖੀਏ॥੩॥
Prof. Sahib Singhਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ॥੩॥

ਪਦ ਅਰਥ ਓਟ = ਆਸਰਾ। ਰਹਾਈਐ = ਰੱਖੀ ਹੋਈ ਹੈ ॥੩॥

SikhNet (Spanish)Oh Señor, he visto desvanecer todos los soportes; sólo el Tuyo permanece en pie. (3)

Open this shabad (15 lines, Angs 624-625) →

Ang 624 of 1430