ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਹਿਰਦੈ ਨਾਮੁ ਵਸਾਇਹੁ ॥
hiradai naam vasaaeihu |
Sant Singh KhalsaEnshrine the Naam, the Name of the Lord, within your heart;
Manmohan SinghEnshrine the Name in thy mind,
Manmohan Singh (Punjabi)ਨਾਮ ਨੂੰ ਆਪਣੇ ਮਨ ਅੰਦਰ ਅਸਥਾਪਨ ਕਰ,
Fareedkot Teekaਰਿਦੇ ਮੇਂ ਨਾਮ ਕੋ ਬਸਾਵੋ॥
Prof. Sahib Singhਹੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾਈ ਰੱਖੋ।ਪਦ ਅਰਥ ਹਿਰਦੈ = ਹਿਰਦੇ ਵਿਚ।
SikhNet (Spanish)Eleven el Nombre del Señor en la mente;
ਘਰਿ ਬੈਠੇ; ਗੁਰੂ ਧਿਆਇਹੁ ॥
ghar baitthe; guroo dhiaaeihu |
Sant Singh Khalsasitting within your own home, meditate on the Guru.
Manmohan Singhand sitting in thy very home, meditate Thou on the Guru.
Manmohan Singh (Punjabi)ਅਤੇ ਆਪਣੇ ਧਾਮ ਅੰਦਰ ਬੈਠਾ ਹੋਇਆ ਹੀ ਗੁਰਾਂ ਦੀ ਆਰਾਧਨ ਕਰ।
Fareedkot Teekaਘਰ ਮੇਂ ਬੈਠੇ ਹੀ ਗੁਰੂ ਕਾ ਧਿਆਨ ਕਰੋ॥
Prof. Sahib Singhਅੰਤਰ-ਆਤਮੇ ਟਿਕ ਕੇ ਗੁਰੂ ਦਾ ਧਿਆਨ ਧਰਿਆ ਕਰੋ।ਪਦ ਅਰਥ ਘਰਿ = ਘਰ ਵਿਚ ਹਿਰਦੇ ਵਿਚ, ਅੰਤਰ-ਆਤਮੇ। ਬੈਠੇ = ਟਿਕ ਕੇ। ਗੁਰਿ = ਗੁਰੂ ਨੇ।
SikhNet (Spanish)sí, contemplen al Guru en su mismo hogar. El Guru
ਗੁਰਿ ਪੂਰੈ; ਸਚੁ ਕਹਿਆ ॥
gur poorai; sach kahiaa |
Sant Singh KhalsaThe Perfect Guru has spoken the Truth;
Manmohan SinghThe Perfect Guru has uttered the Truth,
Manmohan Singh (Punjabi)ਪੂਰਨ ਗੁਰਾਂ ਨੇ ਸੱਚ ਆਖਿਆ ਹੈ,
Fareedkot Teekaਗੁਰ ਪੂਰਿਆਂ ਕਾ ਕਹਿਆ ਹੂਆ ਉਪਦੇਸ ਜਿਨੋਂ ਨੇ ਨਿਸਚੇ ਕਰ ਧਾਰਨ ਕੀਆ ਹੈ॥
Prof. Sahib Singhਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਦਾ-ਥਿਰ ਹਰਿ-ਨਾਮ (ਦੇ ਸਿਮਰਨ) ਦਾ ਉਪਦੇਸ਼ ਦਿੱਤਾ,ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ)।
SikhNet (Spanish)Perfecto ha dicho la Verdad,
ਸੋ ਸੁਖੁ ਸਾਚਾ ਲਹਿਆ ॥੧॥
so sukh saachaa lahiaa |1|
Sant Singh Khalsathe True Peace is obtained only from the Lord. ||1||
Manmohan Singhthat true peace is obtained from the Lord.
Manmohan Singh (Punjabi)ਕਿ ਸੱਚਾ ਆਰਾਮ ਸਾਹਿਬ ਪਾਸੋਂ ਪ੍ਰਾਪਤ ਹੁੰਦਾ ਹੈ।
Fareedkot Teekaਜੋ ਸਚਾ ਸੁਖ ਹੈ ਤਿਨੋਂ ਨੇ ਲੀਆ ਹੈ ॥੧॥
Prof. Sahib Singhਉਸ ਨੇ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਸਦਾ ਕਾਇਮ ਰਹਿੰਦਾ ਹੈ ॥੧॥ਪਦ ਅਰਥ ਲਹਿਆ = ਲੱਭਾ। ਸਾਚਾ = ਸਦਾ ਕਾਇਮ ਰਹਿਣ ਵਾਲਾ ॥੧॥
SikhNet (Spanish)que uno logra la Verdadera Felicidad sólo a través del Señor. (1)
ਅਪੁਨਾ ਹੋਇਓ ਗੁਰੁ ਮਿਹਰਵਾਨਾ ॥
apunaa hoeo gur miharavaanaa |
Sant Singh KhalsaMy Guru has become merciful.
Manmohan SinghMy Guru has become merciful.
Manmohan Singh (Punjabi)ਮੇਰਾ ਗੁਰੂ ਦਇਆਲੂ ਹੋ ਗਿਆ ਹੈ।
Fareedkot Teekaਜੋ ਅਪਨਾ ਗੁਰੂ ਮਿਹਰਵਾਨ ਹੂਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਗੁਰੂ ਦਇਆਵਾਨ ਹੁੰਦਾ ਹੈ,
SikhNet (Spanish)Cuando el Guru es Compasivo, uno obtiene Bondad, Dicha y Éxtasis,
ਅਨਦ ਸੂਖ ਕਲਿਆਣ ਮੰਗਲ ਸਿਉ; ਘਰਿ ਆਏ ਕਰਿ ਇਸਨਾਨਾ ॥ ਰਹਾਉ ॥
anad sookh kaliaan mangal siau; ghar aae kar isanaanaa | rahaau |
Sant Singh KhalsaIn bliss, peace, pleasure and joy, I have returned to my own home, after my purifying bath. ||Pause||
Manmohan SinghHence with pleasure, peace, satisfaction and joy, I have returned home after taking bath. Pause.
Manmohan Singh (Punjabi)ਇਸ ਲਈ ਖੁਸ਼ੀ, ਆਰਾਮ, ਪ੍ਰਸੰਨਤਾ ਅਤੇ ਮਲ੍ਹਾਰ ਸਹਿਤ, ਮੈਂ ਨਹਾ ਧੇ ਕੇ ਆਪਣੇ ਗ੍ਰਿਹ ਵਿੱਚ ਆ ਗਿਆ ਹਾਂ। ਠਹਿਰਾਉ।
Fareedkot Teekaਤਉ ਹੀ ਅਨੰਦ ਸੁਖ ਔ ਕਲਿਆਨ ਮੰਗਲ ਕੇ ਸੰਜੁਗਤ ਸਤੰਸਗ ਮੇਂ ਇਸ਼ਨਾਨ ਕਰ ਅਰਥਾਤ ਨਾਮ ਜਪ ਕੇ ਅਪਨੇ ਸਰੂਪ ਮੇਂ ਪ੍ਰਾਪਤਿ ਭਏ ਹੈਂ॥ ਰਹਾਉ ॥
Prof. Sahib Singhਉਹ ਮਨੁੱਖ ਨਾਮ-ਜਲ ਨਾਲ ਮਨ ਨੂੰ ਪਵਿਤ੍ਰ ਕਰ ਕੇ ਆਤਮਕ ਆਨੰਦ ਸੁਖ ਖ਼ੁਸ਼ੀਆਂ ਨਾਲ ਭਰਪੂਰ ਹੋ ਕੇ ਅੰਤਰ-ਆਤਮੇ ਟਿਕ ਜਾਂਦੇ ਹਨ (ਵਿਕਾਰਾਂ ਆਦਿਕਾਂ ਵਲ ਭਟਕਣੋਂ ਹਟ ਜਾਂਦੇ ਹਨ) ਰਹਾਉ॥ਪਦ ਅਰਥ ਕਲਿਆਣ = ਖ਼ੈਰੀਅਤ। ਸਿਉ = ਨਾਲ। ਘਰਿ = ਘਰ ਵਿਚ, ਹਿਰਦੇ ਵਿਚ, ਅੰਤਰ-ਆਤਮੇ। ਕਰਿ ਇਸਨਾਨ = ਇਸ਼ਨਾਨ ਕਰ ਕੇ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਵਿਚ ਚੁੱਭੀ ਲਾ ਕੇ, ਨਾਮ-ਜਲ ਨਾਲ ਮਨ ਨੂੰ ਪਵਿਤ੍ਰ ਕਰ ਕੇ ॥ਰਹਾਉ॥
SikhNet (Spanish)y experimenta la ablución de su mente. (Pausa)
ਸਾਚੀ ਗੁਰ ਵਡਿਆਈ ॥
saachee gur vaddiaaee |
Sant Singh KhalsaTrue is the glorious greatness of the Guru;
Manmohan SinghTrue is the greatness of my Guru,
Manmohan Singh (Punjabi)ਸੱਚੀ ਹੈ ਵਿਸ਼ਾਲਤਾ ਮੇਰੇ ਗੁਰਦੇਵ ਦੀ,
Fareedkot Teekaਗੁਰੋਂ ਕੀ ਵਡਿਆਈ ਸਾਚੀ ਹੈ॥
Prof. Sahib Singhਹੇ ਭਾਈ! ਗੁਰੂ ਦੀ ਆਤਮਕ ਉੱਚਤਾ ਸਦਾ-ਥਿਰ ਰਹਿਣ ਵਾਲੀ ਹੈ,ਪਦ ਅਰਥ ਵਡਿਆਈ = ਆਤਮਕ ਉੱਚਤਾ। ਸਾਚੀ = ਸਦਾ-ਥਿਰ ਰਹਿਣ ਵਾਲੀ।
SikhNet (Spanish)Verdadera es la Gloria de mi Guru;
ਤਾ ਕੀ ਕੀਮਤਿ; ਕਹਣੁ ਨ ਜਾਈ ॥
taa kee keemat; kehan na jaaee |
Sant Singh KhalsaHis worth cannot be described.
Manmohan Singhwhose worth cannot be described.
Manmohan Singh (Punjabi)ਜਿਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਤਿਸ ਕੀ ਕੀਮਤਿ ਕਹੀ ਨਹੀਂ ਜਾਤੀ ॥
Prof. Sahib Singhਉਸ ਦੀ ਕਦਰ-ਕੀਮਤ ਨਹੀਂ ਦੱਸੀ ਜਾ ਸਕਦੀ।
SikhNet (Spanish)Su Valor no lo puedo descifrar.
ਸਿਰਿ ਸਾਹਾ ਪਾਤਿਸਾਹਾ ॥
sir saahaa paatisaahaa |
Sant Singh KhalsaHe is the Supreme Overlord of kings.
Manmohan SinghHe is the King over the Kings.
Manmohan Singh (Punjabi)ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ।
Fareedkot Teekaਪਾਤਸ਼ਾਹੋਂ ਕੇ ਸਿਰ ਪਾਤਸ਼ਾਹ ਗੁਰੂ ਹੈ॥
Prof. Sahib Singhਗੁਰੂ (ਦੁਨੀਆ ਦੇ) ਸ਼ਾਹ ਦੇ ਸਿਰ ਉੱਤੇ ਪਾਤਿਸ਼ਾਹ ਹੈ।ਪਦ ਅਰਥ ਸਿਰਿ = ਸਿਰ ਉਤੇ।
SikhNet (Spanish)Él es el Rey de reyes sobre todo; Encontrándolo, la mente se pone en Éxtasis,
ਗੁਰ ਭੇਟਤ; ਮਨਿ ਓਮਾਹਾ ॥੨॥
gur bhettat; man omaahaa |2|
Sant Singh KhalsaMeeting with the Guru, the mind is enraptured. ||2||
Manmohan SinghMeeting with the Guru, man's mind gather bliss.
Manmohan Singh (Punjabi)ਗੁਰਦੇਵ ਨਾਲ ਮਿਲ ਕੇ ਬੰਦੇ ਦਾ ਚਿੱਤ ਖੁਸ਼ੀ ਵਿੱਚ ਹੋ ਜਾਂਦਾ ਹੈ।
Fareedkot Teekaਐਸੇ ਗੁਰੋਂ ਕੇ ਮਿਲਨੇ ਸੇ ਮਨ ਮੇਂ (ਓਮਾਹਾ) ਅਨੰਦ ਹੋਤਾ ਹੈ॥੨॥
Prof. Sahib Singhਗੁਰੂ ਨੂੰ ਮਿਲਿਆਂ ਮਨ ਵਿਚ (ਹਰੀ-ਨਾਮ ਸਿਮਰਨ ਦਾ) ਚਾਉ ਪੈਦਾ ਹੋ ਜਾਂਦਾ ਹੈ ॥੨॥ਪਦ ਅਰਥ ਗੁਰ ਭੇਟਤ = ਗੁਰੂ ਨੂੰ ਮਿਲਦਿਆਂ। ਮਨਿ = ਮਨ ਵਿਚ। ਓਮਾਹਾ = ਉਤਸ਼ਾਹ ॥੨॥
SikhNet (Spanish)y todos los errores son borrados uniéndose a la Sociedad de los Santos. (2)
ਸਗਲ ਪਰਾਛਤ ਲਾਥੇ ॥
sagal paraachhat laathe |
Sant Singh KhalsaAll sins are washed away,
Manmohan SinghAll the sins are washed off,
Manmohan Singh (Punjabi)ਸਾਰੇ ਪਾਪ ਧੋਤੇ ਜਾਂਦੇ ਹਨ,
Fareedkot Teekaਸਭ ਪਾਪ ਲਹਿ ਗਏ ਹੈਂ॥
Prof. Sahib Singhਹੇ ਭਾਈ! ਸਾਰੇ ਪਾਪ ਲਹਿ ਜਾਂਦੇ ਹਨ,ਪਦ ਅਰਥ ਸਗਲ = ਸਾਰੇ। ਪਰਾਛਤ = ਪਾਪ।
SikhNet (Spanish)El Nombre del Señor
ਮਿਲਿ ਸਾਧਸੰਗਤਿ ਕੈ ਸਾਥੇ ॥
mil saadhasangat kai saathe |
Sant Singh Khalsameeting with the Saadh Sangat, the Company of the Holy.
Manmohan Singhon meeting with the society of saints.
Manmohan Singh (Punjabi)ਸੰਤਾਂ ਦੀ ਸੰਗਤ ਨਾਲ ਜੁੜਨ ਦੁਆਰਾ।
Fareedkot Teekaਸਾਧ ਸੰਗਤ ਕੇ ਸਾਥ ਮਿਲਨੇ ਸੇ॥
Prof. Sahib Singhਗੁਰੂ ਦੀ ਸੰਗਤਿ ਵਿਚ ਮਿਲ ਕੇ। (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ)ਪਦ ਅਰਥ ਮਿਲਿ = ਮਿਲ ਕੇ। ਸਾਥੇ = ਸਾਥ ਵਿਚ, ਨਾਲ।
SikhNet (Spanish)es el Tesoro de Virtud;
ਗੁਣ ਨਿਧਾਨ ਹਰਿ ਨਾਮਾ ॥
gun nidhaan har naamaa |
Sant Singh KhalsaThe Lord's Name is the treasure of excellence;
Manmohan SinghGod's Name is the treasure of virtues,
Manmohan Singh (Punjabi)ਵਾਹਿਗੁਰੂ ਦਾ ਨਾਮ ਖੂਬੀਆਂ ਦਾ ਖਜਾਨਾ ਹੈ,
Fareedkot Teekaਹਰਿ ਕਾ ਨਾਮ ਜੋ ਗੁਣੋਂ ਕਾ ਖਜਾਨਾ ਹੈ॥
Prof. Sahib Singhਸਾਰੇ ਗੁਣਾਂ ਦੇ ਖ਼ਜ਼ਾਨੇ ਹਰਿ ਨਾਮ ਨੂੰ-ਪਦ ਅਰਥ ਨਿਧਾਨ = ਖ਼ਜ਼ਾਨੇ।
SikhNet (Spanish)recitando el Nombre,
ਜਪਿ ਪੂਰਨ ਹੋਏ ਕਾਮਾ ॥੩॥
jap pooran hoe kaamaa |3|
Sant Singh Khalsachanting it, one's affairs are perfectly resolved. ||3||
Manmohan Singhby remembering which the affairs are resolved.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ, ਕਾਰਜ ਰਾਸ ਹੋ ਜਾਂਦੇ ਹਨ।
Fareedkot Teekaਤਿਸ ਕੋ ਜਪ ਕੈ ਹਮਾਰੇ ਕਾਮ ਪੂਰਨ ਹੂਏ ਹੈਂ ॥੩॥
Prof. Sahib Singhਜਪ ਜਪ ਕੇ (ਜ਼ਿੰਦਗੀ ਦੇ) ਸਾਰੇ ਮਨੋਰਥ ਸਫਲ ਹੋ ਜਾਂਦੇ ਹਨ ॥੩॥
SikhNet (Spanish)uno vive en Plenitud. (3)
ਗੁਰਿ. ਕੀਨੋ ਮੁਕਤਿ ਦੁਆਰਾ ॥
gur. keeno mukat duaaraa |
Sant Singh KhalsaThe Guru has opened the door of liberation,
Manmohan SinghThe Guru has opened the Door of Deliverance,
Manmohan Singh (Punjabi)ਗੁਰਾਂ ਨੇ ਮੋਖਸ਼ ਦਾ ਦਰਵਾਜਾ ਖੋਲ੍ਹ ਦਿੱਤਾ ਹੈ,
Fareedkot Teekaਗੁਰੋਂ ਨੇ ਮੁਕਤ ਕਾ ਦੁਆਰਾ ਗਿਆਨ ਹਮ ਕੋ ਪ੍ਰਾਪਤਿ ਕੀਆ ਹੈ॥
Prof. Sahib Singhਹੇ ਭਾਈ! ਗੁਰੂ ਨੇ (ਹਰਿ-ਨਾਮ ਸਿਮਰਨ ਦਾ ਇਕ ਐਸਾ) ਦਰਵਾਜ਼ਾ ਤਿਆਰ ਕਰ ਦਿੱਤਾ ਹੈ (ਜੋ ਵਿਕਾਰਾਂ ਤੋਂ ਖ਼ਲਾਸੀ (ਕਰਾ ਦੇਂਦਾ ਹੈ)।ਪਦ ਅਰਥ ਗੁਰਿ = ਗੁਰੂ ਨੇ। ਕੀਨੋ = ਬਣਾ ਦਿੱਤਾ। ਮੁਕਤਿ ਦੁਆਰਾ = ਪਾਪਾਂ ਤੋਂ ਖ਼ਲਾਸੀ ਪ੍ਰਾਪਤ ਕਰਨ ਦਾ ਦਰਵਾਜ਼ਾ।
SikhNet (Spanish)A tal ser el Guru le abre la Puerta de la Liberación
ਸਭ ਸ੍ਰਿਸਟਿ ਕਰੈ ਜੈਕਾਰਾ ॥
sabh srisatt karai jaikaaraa |
Sant Singh Khalsaand the entire world applauds Him with cheers of victory.
Manmohan Singhand the whole world greets him with the ovations of victory.
Manmohan Singh (Punjabi)ਅਤੇ ਸਾਰੀਆਂ ਦੁਨੀਆਂ ਜਿੱਤ ਦੇ ਜੈਕਾਰਿਆਂ ਨਾਲ ਉਨ੍ਹਾਂ ਦਾ ਸੁਆਗਤ ਕਰਦੀ ਹੈ।
Fareedkot Teekaਇਸੀ ਸੇ ਗੁਰੋਂ ਕਾ ਸਭ ਸ੍ਰਿਸ਼ਟੀ ਜੈ ਜੈ ਕਾਰ ਕਰਤੀ ਹੈ॥
Prof. Sahib Singh(ਗੁਰੂ ਦੀ ਇਸ ਦਾਤਿ ਦੇ ਕਾਰਨ) ਸਾਰੀ ਸ੍ਰਿਸ਼ਟੀ (ਗੁਰੂ ਦੀ) ਸੋਭਾ ਕਰਦੀ ਹੈ।ਪਦ ਅਰਥ ਜੈਕਾਰਾ = ਸੋਭਾ।
SikhNet (Spanish)y el Universo entero resuena con los cantos de Victoria.
ਨਾਨਕ; ਪ੍ਰਭੁ ਮੇਰੈ ਸਾਥੇ ॥
naanak; prabh merai saathe |
Sant Singh KhalsaO Nanak, God is always with me;
Manmohan SinghNanak, the Lord is ever with me,
Manmohan Singh (Punjabi)ਨਾਨਕ, ਸੁਆਮੀ ਸਦਾ ਹੀ ਮੇਰੇ ਨਾਲ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਰਮੇਸਰ ਮੇਰੇ ਸਾਥ ਹੈ॥
Prof. Sahib Singhਹੇ ਨਾਨਕ! (ਆਖ-ਗੁਰੂ ਦੀ ਕਿਰਪਾ ਨਾਲ ਹਰਿ-ਨਾਮ ਹਿਰਦੇ ਵਿਚ ਵਸਾਇਆਂ) ਪਰਮਾਤਮਾ ਮੇਰੇ ਅੰਗ-ਸੰਗ (ਵੱਸਦਾ ਪ੍ਰਤੀਤ ਹੋ ਰਿਹਾ ਹੈ)
SikhNet (Spanish)Dice Nanak, el Señor está siempre conmigo y el miedo
ਜਨਮ ਮਰਣ ਭੈ ਲਾਥੇ ॥੪॥੨॥੫੨॥
janam maran bhai laathe |4|2|52|
Sant Singh Khalsamy fears of birth and death are gone. ||4||2||52||
Manmohan Singhand hence my fears of birth and death are past.
Manmohan Singh (Punjabi)ਤੇ ਮੇਰੇ ਜੰਮਣ ਦੇ ਮਰਨ ਦੇ ਡਰ ਦੂਰ ਹੋ ਗਏ ਹਨ।
Fareedkot Teekaਇਸੀ ਸੇ ਮੇਰੇ ਜਨਮ ਮਰਣ ਕੇ ਭੈ (ਲਾਥੇ) ਦੂਰ ਹੂਏ ਹੈਂ॥੪॥੨॥੫੨॥
Prof. Sahib Singhਮੇਰੇ ਜਨਮ ਮਰਨ ਦੇ ਸਾਰੇ ਡਰ ਲਹਿ ਗਏ ਹਨ ॥੪॥੨॥੫੨॥ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ॥੪॥੨॥੫੨॥
SikhNet (Spanish)a la muerte y al nacimiento se han ido. (4‑2‑52)