ਸੋਰਠਿ ਮਹਲਾ ੫ ॥
soratth mahalaa 5 | Ang 621
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਗੁਰਿ ਪੂਰੈ; ਕਿਰਪਾ ਧਾਰੀ ॥
gur poorai; kirapaa dhaaree | Ang 621
Sant Singh KhalsaThe Perfect Guru has granted His Grace,
Manmohan SinghThe Perfect Guru has taken pity on me,
Manmohan Singh (Punjabi)ਪੂਰਨ ਗੁਰਾਂ ਨੇ ਮੇਰੇ ਉਤੇ ਤਰਸ ਕੀਤਾ ਹੈ,
Fareedkot Teekaਭਲੇ ਕਰਮ ਕਰਨੇ ਸੇ ਪੂਰੇ ਗੁਰੂ ਨੇ ਹਮਾਰੇ ਪਰ ਕਿਰਪਾ ਕਰੀ ਹੈ॥
Prof. Sahib Singh(ਹੇ ਸੰਤ ਜਨੋ! ਜਦੋਂ ਤੋਂ) ਪੂਰੇ ਗੁਰੂ ਨੇ ਮੇਹਰ ਕੀਤੀ ਹੈ,ਪਦ ਅਰਥ ਗੁਰਿ = ਗੁਰੂ ਨੇ।
SikhNet (Spanish)El Guru Perfecto es Compasivo conmigo y el Señor,
ਪ੍ਰਭਿ; ਪੂਰੀ ਲੋਚ ਹਮਾਰੀ ॥
prabh; pooree loch hamaaree | Ang 621
Sant Singh Khalsaand God has fulfilled my desire.
Manmohan Singhand the Lord has fulfilled my desire.
Manmohan Singh (Punjabi)ਅਤੇ ਸੁਆਮੀ ਨੇ ਮੇਰੀ ਮਨਸ਼ਾ ਪੂਰਨ ਕਰ ਦਿੱਤੀ ਹੈ।
Fareedkot Teekaਔ ਹਮਾਰੀ ਇਛਾ ਪ੍ਰਭੂ ਨੇ ਪੂਰਨ ਕਰੀ ਹੈ॥
Prof. Sahib Singhਪ੍ਰਭੂ ਨੇ ਸਾਡੀ (ਨਾਮ ਸਿਮਰਨ ਦੀ) ਤਾਂਘ ਪੂਰੀ ਕਰ ਦਿੱਤੀ ਹੈ।ਪਦ ਅਰਥ ਪ੍ਰਭਿ = ਪ੍ਰਭੂ ਨੇ। ਲੋਚ = ਤਾਂਘ।
SikhNet (Spanish)mi Dios, me ha liberado.
ਕਰਿ ਇਸਨਾਨੁ; ਗ੍ਰਿਹਿ ਆਏ ॥
kar isanaan; grihi aae | Ang 621
Sant Singh KhalsaAfter taking my bath of purification, I returned to my home,
Manmohan SinghAfter taking bath, I returned home,
Manmohan Singh (Punjabi)ਨਹਾ ਧੋ ਕੇ ਮੈਂ ਘਰ ਆ ਗਿਆ,
Fareedkot Teekaਹਮ ਤੋ ਅੰਮ੍ਰਿਤਸਰ ਸਤਸੰਗ ਮੇਂ ਇਸ਼ਨਾਨ ਕਰ ਕੇ ਵਾ ਮਨ ਕੋ ਪਵਿਤ੍ਰ ਕਰ ਕੇ ਸ੍ਵਰੂਪ ਘਰ ਮੇਂ ਆਏ ਹੈਂ॥
Prof. Sahib Singh(ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਇਸ਼ਨਾਨ ਕਰ ਕੇ ਅਸੀਂ ਅੰਤਰ-ਆਤਮੇ ਟਿਕੇ ਰਹਿੰਦੇ ਹਾਂ।ਪਦ ਅਰਥ ਕਰਿ ਇਸਨਾਨੁ = ਮਨ ਨੂੰ ਨਾਮ ਜਲ ਨਾਲ ਪਵਿਤ੍ਰ ਕਰ ਕੇ। ਗ੍ਰਿਹਿ ਆਏ = ਅੰਤਰ-ਆਤਮੇ ਟਿਕ ਗਏ ਹਾਂ, ਮਾਇਆ ਦੀ ਖ਼ਾਤਰ ਭਟਕਣ ਤੋਂ ਬਚ ਗਏ ਹਾਂ।
SikhNet (Spanish)Experimento la ablución de la mente
ਅਨਦ ਮੰਗਲ ਸੁਖ ਪਾਏ ॥੧॥
anad mangal sukh paae |1| Ang 621
Sant Singh Khalsaand I found bliss, happiness and peace. ||1||
Manmohan Singhand attained happiness, pleasure and peace.
Manmohan Singh (Punjabi)ਅਤੇ ਮੈਨੂੰ ਖੁਸ਼ੀ, ਪ੍ਰਸੰਨਤਾ ਤੇ ਆਰਾਮ ਪ੍ਰਾਪਤ ਹੋ ਗਏ।
Fareedkot Teekaਹਮਨੇ ਅਨੰਦ ਮੰਗਲ ਅਰ ਸੁਖ ਪਾਏ ਹੈਂ, ਭਾਵ ਮਨ ਤਨ ਬਾਣੀ ਕਰ ਸੁਖੀ ਹੂਏ ਹੈਂ ॥੧॥
Prof. Sahib Singhਆਤਮਕ ਆਨੰਦ ਆਤਮਕ ਖ਼ੁਸ਼ੀਆਂ ਆਤਮਕ ਸੁਖ ਮਾਣ ਰਹੇ ਹਾਂ ॥੧॥
SikhNet (Spanish)y obtengo Éxtasis y Bondad. (1)
ਸੰਤਹੁ ਰਾਮ ਨਾਮਿ ਨਿਸਤਰੀਐ ॥
santahu raam naam nisatareeai | Ang 621
Sant Singh KhalsaO Saints, salvation comes from the Lord's Name.
Manmohan SinghO saints, through the Lord's name, the mortal is saved.
Manmohan Singh (Punjabi)ਹੇ ਸਾਧੂਓ ਸੁਆਮੀ ਦੇ ਨਾਮ ਰਾਹੀਂ ਪ੍ਰਾਣੀ ਪਾਰ ਉਤਰ ਜਾਂਦਾ ਹੈ।
Fareedkot Teekaਹੇ ਸੰਤੋ! ਰਾਮ ਨਾਮ ਕੇ ਜਪਣੇ ਸੇ ਤਰੀਤਾ ਹੈ॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।ਪਦ ਅਰਥ ਨਾਮਿ = ਨਾਮ ਵਿਚ (ਜੁੜ ਕੇ ਹੀ)। ਨਿਸਤਰੀਐ = ਪਾਰ ਲੰਘ ਸਕੀਦਾ ਹੈ।
SikhNet (Spanish)Oh Santos, somos emancipados a través del Nombre del Señor.
ਊਠਤ ਬੈਠਤ ਹਰਿ ਹਰਿ ਧਿਆਈਐ; ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥
aootthat baitthat har har dhiaaeeai; anadin sukrit kareeai |1| rahaau | Ang 621
Sant Singh KhalsaWhile standing up and sitting down, meditate on the Lord's Name. Night and day, do good deeds. ||1||Pause||
Manmohan SinghUpstanding and down-sitting, contemplate thou the Lord God, and, night and day, do thou good deeds. Pause.
Manmohan Singh (Punjabi)ਖਲੋਤਿਆਂ ਤੇ ਬਹਿੰਦਿਆਂ ਤੂੰ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਰਾਤ ਦਿਨ ਸ਼ੁਭ ਕਰਮ ਕਮਾ। ਠਹਿਰਾਉ।
Fareedkot Teekaਤਾਂ ਤੇ ਉਠਤਿਆਂ ਬੈਠਤਿਆਂ ਹਰਿ ਹਰਿ ਨਾਮ ਕੋ ਧਿਆਈਏ ਔ ਰਾਤ ਦਿਨ ਭਲੇ ਕਰਮੋਂ ਕੋ ਕਰੀਏ॥੧॥ ਰਹਾਉ ॥
Prof. Sahib Singh(ਇਸ ਵਾਸਤੇ) ਉਠਦਿਆਂ ਬੈਠਦਿਆਂ ਹਰ ਵੇਲੇ ਹਰਿ-ਨਾਮ ਸਿਮਰਨਾ ਚਾਹੀਦਾ ਹੈ, (ਹਰਿ-ਨਾਮ ਸਿਮਰਨ ਦੀ ਇਹ) ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ ॥੧॥ ਰਹਾਉ ॥ਪਦ ਅਰਥ ਧਿਆਈਐ = ਧਿਆਉਣਾ ਚਾਹੀਦਾ ਹੈ। ਅਨਦਿਨੁ = ਹਰਿ ਰੋਜ਼, ਹਰ ਵੇਲੇ। ਸੁਕ੍ਰਿਤੁ = ਨੇਕ ਕਰਮ। ਕਰੀਐ = ਕਰਨਾ ਚਾਹੀਦਾ ਹੈ ॥੧॥ ਰਹਾਉ ॥
SikhNet (Spanish)Parados o sentados mediten en el Nombre del Señor y día y noche hagan sólo buenas acciones. (1-Pausa)
ਸੰਤ ਕਾ ਮਾਰਗੁ. ਧਰਮ ਕੀ ਪਉੜੀ; ਕੋ ਵਡਭਾਗੀ ਪਾਏ ॥
sant kaa maarag. dharam kee paurree; ko vaddabhaagee paae | Ang 622
Sant Singh KhalsaThe way of the Saints is the ladder of righteous living, found only by great good fortune.
Manmohan SinghThe saints' way is the ladder of piety and it is by good fortune that some one scales it.
Manmohan Singh (Punjabi)ਸਾਧੂਆਂ ਦਾ ਰਸਤਾ ਪਵਿੱਤਰਤਾਈ ਦੀ ਸੀੜ੍ਹੀ ਹੈ। ਕੋਈ ਟਾਵਾਂ ਟੱਲਾ ਹੀ ਪਰਮ ਚੰਗੇ-ਭਾਗਾਂ ਵਾਲਾ ਹੀ ਇਸ ਤੇ ਚੜ੍ਹ ਸਕਦਾ ਹੈ।
Fareedkot Teekaਸੰਤੋਂ ਕਾ ਜੋ ਰਸਤਾ ਹੈ, ਸੋ ਤੋ ਧਰਮ ਕੇ ਪ੍ਰਾਪਤਿ ਕਰਨੇ ਵਾਲੀ ਇਕ ਪਉੜੀ ਹੈ, ਕੋਈ ਬਡੇ ਭਾਗੋਂ ਕਰ ਪਾਵਤਾ ਹੈ॥
Prof. Sahib Singh(ਹੇ ਸੰਤ ਜਨੋ! ਸਿਮਰਨ ਕਰਨਾ ਹੀ ਇਨਸਾਨ ਵਾਸਤੇ) ਗੁਰੂ ਦਾ (ਦੱਸਿਆ ਹੋਇਆ ਸਹੀ) ਰਸਤਾ ਹੈ, (ਸਿਮਰਨ ਹੀ) ਧਰਮ ਦੀ ਪਉੜੀ ਹੈ (ਜਿਸ ਦੀ ਰਾਹੀਂ ਮਨੁੱਖ ਪ੍ਰਭੂ-ਚਰਨਾਂ ਵਿਚ ਪਹੁੰਚ ਸਕਦਾ ਹੈ, ਪਰ) ਕੋਈ ਵਿਰਲਾ ਭਾਗਾਂ ਵਾਲਾ (ਇਹ ਪਉੜੀ) ਲੱਭਦਾ ਹੈ।ਪਦ ਅਰਥ ਮਾਰਗੁ = (ਜੀਵਨ ਦਾ) ਰਸਤਾ। ਕੋ = ਕੋਈ ਵਿਰਲਾ।
SikhNet (Spanish)El Sendero de los Santos es la escalera del Dharma; es por una muy buena fortuna
ਕੋਟਿ ਜਨਮ ਕੇ ਕਿਲਬਿਖ ਨਾਸੇ; ਹਰਿ ਚਰਣੀ ਚਿਤੁ ਲਾਏ ॥੨॥
kott janam ke kilabikh naase; har charanee chit laae |2| Ang 622
Sant Singh KhalsaThe sins of millions of incarnations are washed away, by focusing your consciousness on the Lord's feet. ||2||
Manmohan SinghThe sins of millions of births are washed off, by fixing attention on the Lord's feet.
Manmohan Singh (Punjabi)ਪ੍ਰਭੂ ਦੇ ਪੈਰਾਂ ਨਾਲ ਬਿਰਤੀ ਜੋੜਨ ਦੁਆਰਾ ਕ੍ਰੋੜਾਂ ਹੀ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ।
Fareedkot Teekaਜੋ ਸੰਤੋਂ ਦ੍ਵਾਰੇ ਹਰੀ ਕੇ ਚਰਨੋਂ ਮੇਂ ਚਿਤ ਕੋ ਲਾਵਤਾ ਹੈ, ਤਿਸ ਕੇ ਅਨੇਕ ਜਨਮੋਂ ਕੇ ਪਾਪ ਦੂਰ ਹੋਤੇ ਹੈਂ॥੨॥
Prof. Sahib Singhਜੇਹੜਾ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜਦਾ ਹੈ, ਉਸ ਦੇ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ ॥੨॥ਪਦ ਅਰਥ ਕੋਟਿ = ਕ੍ਰੋੜਾਂ। ਕਿਲਬਿਖ = ਪਾਪ ॥੨॥
SikhNet (Spanish)que uno la sube. Las faltas de millones de nacimientos son lavadas, y así uno es entonado en los Pies del Señor. (2)
ਉਸਤਤਿ ਕਰਹੁ. ਸਦਾ ਪ੍ਰਭ ਅਪਨੇ; ਜਿਨਿ ਪੂਰੀ ਕਲ ਰਾਖੀ ॥
ausatat karahu. sadaa prabh apane; jin pooree kal raakhee | Ang 622
Sant Singh KhalsaSo sing the Praises of your God forever; His almighty power is perfect.
Manmohan SinghEver sing thou the praise of thy Lord, who possesses perfect might.
Manmohan Singh (Punjabi)ਤੂੰ ਸਦੀਵ ਹੀ ਆਪਣੇ ਸੁਆਮੀ ਦਾ ਜੱਸ ਗਾਇਨ ਕਰ ਜੋ ਪੂਰਨ ਸ਼ਕਤੀ ਰੱਖਦਾ ਹੈ।
Fareedkot Teekaਹਮਤੋ ਸਦੀਵ ਅਪਨੇ ਸਤਗੁਰ ਸਾਮਰਥ ਕੀ ਉਸਤਤੀ ਕਰਤੇ ਹੈਂ, ਜਿਸ ਨੇ ਅਪਨੀ ਸਕਤੀ ਪੂਰੀ ਸੰਸਾਰ ਮੇਂ ਰਾਖੀ ਹੂਈ ਹੈ॥
Prof. Sahib Singhਹੇ ਸੰਤ ਜਨੋ! ਜਿਸ ਪਰਮਾਤਮਾ ਨੇ (ਸਾਰੇ ਸੰਸਾਰ ਵਿਚ ਆਪਣੀ) ਪੂਰੀ ਸੱਤਿਆ ਟਿਕਾ ਰੱਖੀ ਹੈ, ਉਸ ਦੀ ਸਿਫ਼ਤ-ਸਾਲਾਹ ਸਦਾ ਕਰਦੇ ਰਿਹਾ ਕਰੋ।ਪਦ ਅਰਥ ਉਸਤਤਿ = ਸਿਫ਼ਤ-ਸਾਲਾਹ। ਜਿਨਿ = ਜਿਸ (ਪ੍ਰਭੂ) ਨੇ। ਕਲ = ਕਲਾ, ਤਾਕਤ।
SikhNet (Spanish)Alaba siempre al Señor, Quien ha manifestado Su Poder.
ਜੀਅ ਜੰਤ ਸਭਿ ਭਏ ਪਵਿਤ੍ਰਾ; ਸਤਿਗੁਰ ਕੀ ਸਚੁ ਸਾਖੀ ॥੩॥
jeea jant sabh bhe pavitraa; satigur kee sach saakhee |3| Ang 622
Sant Singh KhalsaAll beings and creatures are purified, listening to the True Teachings of the True Guru. ||3||
Manmohan SinghHearing Satguru's true instructions, all the men and other creatures are rendered pure.
Manmohan Singh (Punjabi)ਸਤਿਗੁਰਾਂ ਦਾ ਸੱਚਾ ਉਪਦੇਸ਼ ਸ੍ਰਵਣ ਕਰਨ ਦੁਆਰਾ ਸਾਰੇ ਇਨਸਾਨ ਤੇ ਹੋਰ ਜੀਵ ਪਵਿੱਤਰ ਹੋ ਗਏ ਹਨ।
Fareedkot Teekaਸੋ ਜੀਅ ਜੰਤ ਸਭ ਪਵਿਤ੍ਰ ਹੂਏ ਹੈਂ, ਜਿਨੋਂ ਨੇ ਸਤਿਗੁਰੋਂ ਕੀ ਸਾਚੀ (ਸਾਖੀ) ਸਿਖਿਆ ਸੁਣੀ ਹੈ॥੩॥
Prof. Sahib Singhਹੇ ਭਾਈ! ਉਹ ਸਾਰੇ ਹੀ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ, ਜੇਹੜੇ ਸਦਾ-ਥਿਰ ਹਰਿ-ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ ॥੩॥ਪਦ ਅਰਥ ਸਭਿ = ਸਾਰੇ। ਸਾਖੀ = ਸਿੱਖਿਆ। ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ) ॥੩॥
SikhNet (Spanish)La creación entera se ha vuelto pura escuchando la Palabra Verdadera del Guru. (3)
ਬਿਘਨ ਬਿਨਾਸਨ. ਸਭਿ ਦੁਖ ਨਾਸਨ; ਸਤਿਗੁਰਿ. ਨਾਮੁ ਦ੍ਰਿੜਾਇਆ ॥
bighan binaasan. sabh dukh naasan; satigur. naam drirraaeaa | Ang 622
Sant Singh KhalsaThe True Guru has implanted the Naam, the Name of the Lord, within me; it is the Eliminator of obstructions, the Destroyer of all pains.
Manmohan SinghThe True Guru has implanted within me the Name, the dispeller of obstructions and the destroyer of all pains.
Manmohan Singh (Punjabi)ਸੱਚੇ ਗੁਰਾਂ ਨੇ ਰੁਕਾਵਟ ਦੂਰ ਕਰਨਹਾਰ ਅਤੇ ਸਮੂਹ ਪੀੜ ਹਰਨ ਵਾਲੇ ਨਾਮ ਨੂੰ ਮੇਰੇ ਅੰਦਰ ਪੱਕਾ ਕਰ ਦਿੱਤਾ ਹੈ।
Fareedkot Teekaਬਿਘਨੋਂ ਕੇ ਦੂਰ ਕਰਨੇਹਾਰਾ ਔ ਸਭ ਦੁਖੋਂ ਕਾ ਨਾਸ ਕਰਤਾ, ਸਤਿਗੁਰੋਂ ਨੇ ਪਰਮੇਸਰ ਨਾਮੀ ਕਾ ਨਾਮ ਜਿਨ ਕੋ ਦ੍ਰਿੜ ਕਰਾਇਆ ਹੈ॥
Prof. Sahib Singh(ਜੀਵਨ ਦੇ ਰਸਤੇ ਵਿਚੋਂ ਸਾਰੀਆਂ) ਰੁਕਾਵਟਾਂ ਦੂਰ ਕਰਨ ਵਾਲਾ, ਸਾਰੇ ਦੁੱਖ ਨਾਸ ਕਰਨ ਵਾਲਾ ਹਰਿ-ਨਾਮ ਗੁਰੂ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ,ਪਦ ਅਰਥ ਸਤਿਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਸਭਿ = ਸਾਰੇ।
SikhNet (Spanish)El Guru Verdadero me ha bendecido con el Nombre del Señor, el Disipador del sufrimiento y del dolor.
ਖੋਏ ਪਾਪ. ਭਏ ਸਭਿ ਪਾਵਨ; ਜਨ ਨਾਨਕ. ਸੁਖਿ ਘਰਿ ਆਇਆ ॥੪॥੩॥੫੩॥
khoe paap. bhe sabh paavan; jan naanak. sukh ghar aaeaa |4|3|53| Ang 622
Sant Singh KhalsaAll of my sins were erased, and I have been purified; servant Nanak has returned to his home of peace. ||4||3||53||
Manmohan SinghAll my sins are eradicated, I am rendered pure, and have come back to the House of bliss, O slave Nanak.
Manmohan Singh (Punjabi)ਮੇਰੇ ਸਾਰੇ ਗੁਣ ਨਸ਼ਟ ਹੋ ਗਏ ਹਨ, ਮੈਂ ਪਵਿੱਤਰ ਹੋ ਗਿਆ ਹਾਂ ਅਤੇ ਪ੍ਰਸੰਨਤਾ ਦੇ ਧਾਮ ਵਿੱਚ ਪੁੱਜ ਗਿਆ ਹਾਂ, ਹੇ ਦਾਸ ਨਾਨਕ, ਸੋਰਠਿ ਪੰਜਵੀਂ ਪਾਤਿਸ਼ਾਹੀ।
Fareedkot Teekaਤਿਨੋਂ ਕੇ ਪਾਪ ਦੂਰ ਹੂਏ ਹੈਂ ਵਹੁ ਸਭ ਪ੍ਰਕਾਰ ਪਵਿਤ੍ਰ ਹੂਏ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਜਨੋਂ ਕੇ ਰਿਦੇ ਘਰ ਮੇਂ ਸੁਖ ਆਇਆ ਹੈ॥੪॥੩॥੫੩॥☬ਐਸੇ ਬੇਨਤੀ ਕਰੋ:
Prof. Sahib Singhਹੇ ਨਾਨਕ! (ਆਖ-) ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਸਾਰੇ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਆਤਮਕ ਆਨੰਦ ਨਾਲ ਅੰਤਰ-ਆਤਮੇ ਟਿਕੇ ਰਹਿੰਦੇ ਹਨ ॥੪॥੩॥੫੩॥ਪਦ ਅਰਥ ਪਾਵਨ = ਪਵਿੱਤ੍ਰ। ਸੁਖਿ = ਆਨੰਦ ਨਾਲ। ਘਰਿ = ਘਰ ਵਿਚ, ਹਿਰਦੇ ਵਿਚ, ਅੰਤਰ-ਆਤਮੇ ॥੪॥੩॥੫੩॥
SikhNet (Spanish)Todos mis errores se han borrados; me he vuelto Puro, me he envuelto en Bondad y he regresado a mi Hogar. (4‑3‑53)