ਭਿਖੇ ਕੇ ॥
bhikhe ke |
Sant Singh KhalsaOf Bhikhaa:
Manmohan SinghSwayas by Bhikhe, the bard.
Manmohan Singh (Punjabi)ਸਵੱਯੇ ਭਿੱਖੇ ਭੱਟ ਦੇ।
SikhNet (Spanish)De Bikja
ਗੁਰੁ ਗਿਆਨੁ ਅਰੁ ਧਿਆਨੁ; ਤਤ ਸਿਉ ਤਤੁ ਮਿਲਾਵੈ ॥
gur giaan ar dhiaan; tat siau tat milaavai |
Sant Singh KhalsaIn deep meditation, and the spiritual wisdom of the Guru, one's essence merges with the essence of reality.
Manmohan SinghThrough the Guru's gnosis and contemplation, man's quintessence blends with the Lord's quintessence.
Manmohan Singh (Punjabi)ਗੁਰਾਂ ਦੀ ਬ੍ਰਹਮਵੀਚਾਰ ਅਤੇ ਬੰਦਗੀ ਰਾਹੀਂ, ਬੰਦੇ ਦਾ ਜੋਹਰ ਸੁਆਮੀ ਦੇ ਜੋਹਰ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਹੇ ਸਤਿਗੁਰ ਜੀ! ਆਪ ਅਪਨੇ ਸਿਖੋਂ ਕੋ ਧਿਆਨ ਮੇਂ ਲਗਾਇ ਕਰ ਕੇ ਪੁਨਾ ਆਤਮ ਗਿਆਨ ਦੇ ਕਰ ਕੇ (ਤਤੁ) ਸਾਰ ਰੂਪ ਬ੍ਰਹਮ ਬੀਚ (ਤਤੁ) ਤਤਕਾਲ ਹੀ ਮਿਲਾਵਤੇ ਹੋ॥
Prof. Sahib Singhਸਤਿਗੁਰੂ ਅਮਰਦਾਸ ਗਿਆਨ-ਰੂਪ ਤੇ ਧਿਆਨ-ਰੂਪ ਹੈ (ਭਾਵ, ਪੂਰਨ ਗਿਆਨ ਵਾਲਾ ਤੇ ਦ੍ਰਿੜ ਧਿਆਨ ਵਾਲਾ ਹੈ); (ਗੁਰੂ ਅਮਰਦਾਸ ਨੇ) ਆਪਣੇ ਆਤਮਾ ਨੂੰ ਹਰੀ ਨਾਲ ਮਿਲਾ ਲਿਆ ਹੈ।ਪਦ ਅਰਥ ਤਤ ਸਿਉ = ਪਰਮਾਤਮਾ ਨਾਲ (ਜੋ ਸਭਨਾਂ ਦਾ ਮੂਲ ਹੈ)। ਤਤੁ = ਆਤਮਾ ਨੂੰ। ਗੁਰੁ = ਗੁਰ (ਅਮਰਦਾਸ ਜੀ)।
SikhNet (Spanish)En profunda Meditación y en la Sabiduría Espiritual del Guru, la Esencia de uno se inmerge en la Esencia de la Realidad.
ਸਚਿ ਸਚੁ ਜਾਣੀਐ; ਇਕ ਚਿਤਹਿ ਲਿਵ ਲਾਵੈ ॥
sach sach jaaneeai; ik chiteh liv laavai |
Sant Singh KhalsaIn truth, the True Lord is recognized and realized, when one is lovingly attuned to Him, with one-pointed consciousness.
Manmohan SinghThrough truth one realises the True Lord and then is the attuned to Him single-mindedly.
Manmohan Singh (Punjabi)ਸੱਚ ਦੇ ਰਾਹੀਂ ਇਨਸਾਨ ਸੱਚੇ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ ਅਤੇ ਫਿਰ ਇਕ ਮਨ ਹੋ ਉਸ ਦਾ ਉਸ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਕਿਉਂ ਕਿ ਜੋ ਜਨ ਚਿਤ ਕੋ ਇਕਾਗ੍ਰ ਕਰ ਕੇ ਆਪ ਹੀ ਸੇਵਾ ਮੇਂ ਬ੍ਰਿਤੀ ਕੋ ਲਗਾਵਤਾ ਹੈ, ਸੋ ਪੁਰਸ਼ (ਸਚੁ) ਨਿਸਚੇ ਕਰ ਕੇ ਸਚ ਸਰੂਪ ਕੋ ਜਾਣ ਲੇਤਾ ਹੈ॥
Prof. Sahib Singhਸਦਾ-ਥਿਰ ਹਰੀ ਵਿਚ ਜੁੜਨ ਕਰ ਕੇ ਸਤਿਗੁਰੂ ਨੂੰ ਹਰੀ-ਰੂਪ ਹੀ ਸਮਝਣਾ ਚਾਹੀਏ, (ਗੁਰੂ ਅਮਰਦਾਸ) ਇਕਾਗ੍ਰ ਮਨ ਹੋ ਕੇ (ਹਰੀ ਵਿਚ) ਲਿਵ ਲਾ ਰਿਹਾ ਹੈ।ਪਦ ਅਰਥ ਸਚਿ = ਸਚ ਵਿਚ, ਸਦਾ-ਥਿਰ ਅਕਾਲ ਪੁਰਖ ਵਿਚ (ਜੁੜਨ ਕਰ ਕੇ)। ਸਚੁ = ਸਦਾ-ਥਿਰ ਵਾਲਾ ਅਕਾਲ ਪੁਰਖ-ਰੂਪ। ਇਕ ਚਿਤਹਿ = ਇਕਾਗ੍ਰ ਮਨ ਹੋ ਕੇ।
SikhNet (Spanish)En la Verdad el Señor Verdadero es reconocido, cuando uno está amorosamente entonado en Él,
ਕਾਮ ਕ੍ਰੋਧ ਵਸਿ ਕਰੈ; ਪਵਣੁ ਉਡੰਤ. ਨ ਧਾਵੈ ॥
kaam krodh vas karai; pavan uddant. na dhaavai |
Sant Singh KhalsaLust and anger are brought under control, when the breath does not fly around, wandering restlessly.
Manmohan SinghHe controls his lust and wrath and then his wind-like mind files and wanders not again.
Manmohan Singh (Punjabi)ਉਹ ਆਪਣੇ ਵਿਸ਼ੇ ਭੋਗ ਤੇ ਗੁੱਸੇ ਨੂੰ ਮਾਰ ਲੈਂਦਾ ਹੈ ਅਤੇ ਫਿਰ ਉਸ ਦਾ ਹਵਾ ਵਰਗਾ ਮਨੂਆ ਮੁੜ ਉਡਦਾ ਭਟਕਦਾ ਨਹੀਂ।
Fareedkot Teekaਸੋ ਪੁਰਸ਼ ਕਾਮ, ਕ੍ਰੋਧ ਆਦਿਕੋਂ ਕੋ ਵਸ ਕਰ ਲੇਤਾ ਹੈ ਔ (ਪਵਣੁ) ਪ੍ਰਾਣ ਤਿਸ ਕੇ ਉਡੰਤ ਹੋ ਕਰ ਅਰਥਾਤ ਦੇਹ ਤਿਆਗ ਕਰ ਔਰ ਲੋਕਾਂਤ੍ਰੋਂ ਮੇਂ ਨਹੀਂ ਧਾਵਤੇ ਹੈਂ, ਵਾ ਪਵਨ ਵਤ ਚੰਚਲ ਜੋ ਮਨ ਸੰਕਲਪ ਕੀ ਉਡਾਰੀ ਮੇਂ ਉਡਤਾ ਹੈ, ਸੋ ਤਿਨੋਂ ਕਾ ਨਹੀਂ ਧਾਵਤਾ ਹੈ॥
Prof. Sahib Singhਗੁਰੂ ਅਮਰਦਾਸ ਕਾਮ ਕ੍ਰੋਧ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ, (ਉਹਨਾਂ ਦਾ) ਮਨ ਭਟਕਦਾ ਨਹੀਂ ਹੈ (ਕਿਸੇ ਪਾਸੇ ਵਲ) ਦੌੜਦਾ ਨਹੀਂ ਹੈ।ਪਦ ਅਰਥ ਪਵਣੁ = ਚੰਚਲ ਮਨ। ਉਡੰਤ = ਭਟਕਦਾ। ਧਾਵੈ = ਦੌੜਦਾ।
SikhNet (Spanish)con la concentración en un punto, ahí, la lujuria y el enojo caen bajo el control, cuando la respiración no anda ansiosamente vagando sin descanso.
ਨਿਰੰਕਾਰ ਕੈ ਵਸੈ ਦੇਸਿ; ਹੁਕਮੁ ਬੁਝਿ. ਬੀਚਾਰੁ ਪਾਵੈ ॥
nirankaar kai vasai des; hukam bujh. beechaar paavai |
Sant Singh KhalsaDwelling in the land of the Formless Lord, realizing the Hukam of His Command, His contemplative wisdom is attained.
Manmohan SinghHe abides in the realm of the Formless Lord and realising His will attains unto His meditation.
Manmohan Singh (Punjabi)ਉਹ ਸਰੂਪ-ਰਹਿਤ ਸੁਆਮੀ ਦੀ ਪੁਰੀ ਅੰਦਰ ਵਸਦਾ ਹੈ ਅਤੇ ਉਸ ਦੀ ਰਜਾ ਨੂੰ ਅਨੁਭਵ ਕਰ ਉਸ ਦੇ ਸਿਮਰਨ ਨੂੰ ਪਾ ਲੈਂਦਾ ਹੈ।
Fareedkot Teekaਜੋ ਪੁਰਸ਼ ਆਪ ਕਾ ਹੁਕਮ ਬੂਝ ਕਰ ਕੇ ਆਤਮ ਵੀਚਾਰ ਪਾਵਤਾ ਹੈ, ਸੋ ਨਿਰੰਕਾਰ ਕੇ (ਦੇਸ) ਸਰੂਪ ਮੇਂ ਜਾਇ ਬਸਤਾ ਹੈ॥
Prof. Sahib Singh(ਗੁਰੂ ਅਮਰਦਾਸ) ਨਿਰੰਕਾਰ ਦੇ ਦੇਸ ਵਿਚ ਟਿਕ ਰਿਹਾ ਹੈ, (ਪ੍ਰਭੂ ਦਾ) ਹੁਕਮ ਪਛਾਣ ਕੇ (ਉਹਨਾਂ ਨੇ) ਗਿਆਨ ਪ੍ਰਾਪਤ ਕੀਤਾ ਹੈ।ਪਦ ਅਰਥ ਦੇਸਿ = ਦੇਸ ਵਿਚ। ਬੁਝਿ = ਸਮਝ ਕੇ, ਪਛਾਣ ਕੇ। ਬੀਚਾਰੁ = ਗਿਆਨੁ।
SikhNet (Spanish)Habitando en la Tierra del Señor sin Forma, tomando Conciencia del Mandato de Su Jukam, Su Sabiduría Contemplativa es obtenida.
ਕਲਿ ਮਾਹਿ ਰੂਪੁ ਕਰਤਾ ਪੁਰਖੁ; ਸੋ ਜਾਣੈ ਜਿਨਿ ਕਿਛੁ ਕੀਅਉ ॥
kal maeh roop karataa purakh; so jaanai jin kichh keeo |
Sant Singh KhalsaIn this Dark Age of Kali Yuga, the Guru is the Form of the Creator, the Primal Lord God; he alone knows, who has tried it.
Manmohan SinghIn this Dark age, the Guru is the embodiment of the Creator Lord. He alone understands this, who did some good deeds in the past.
Manmohan Singh (Punjabi)ਇਸ ਕਲਜੁਗ ਅੰਦਰ ਗੁਰੂ ਜੀ ਸਿਰਜਣਹਜਰ ਸੁਆਮੀ ਦਾ ਸਰੂਪ ਹਲ। ਕੇਵਲ ਉਹ ਹੀ ਇਸ ਨੂੰ ਸਮਝਦਾ ਹੈ, ਜਿਸ ਨੇ ਪਿਛੇ ਕੁਝ ਚੰਗੇ ਕਰਮ ਕੀਤੇ ਸਨ।
Fareedkot Teekaਹੇ ਸਤਿਗੁਰ ਜੀ! ਇਸ ਕਲਯੁਗ ਮੇਂ ਆਪ ਕਰਤਾ ਪੁਰਖ ਸਰੂਪ ਹੋ। ਪਰੰਤੂ ਇਸ ਬਾਤ ਕੋ ਸੋ ਜਨ ਜਾਣਤਾ ਹੈ ਜਿਸ ਨੇ ਕੁਛ ਪੂਰਬ ਜਨਮ ਪੁੰਨ ਕਰਮ ਕੀਆ ਹੈ॥
Prof. Sahib Singhਕਲਜੁਗ ਵਿਚ (ਗੁਰੂ ਅਮਰਦਾਸ) ਕਰਤਾ ਪੁਰਖ-ਰੂਪ ਹੈ; (ਇਸ ਕੌਤਕ ਨੂੰ) ਉਹ ਕਰਤਾਰ ਹੀ ਜਾਣਦਾ ਹੈ ਜਿਸ ਨੇ ਇਹ ਅਚਰਜ ਕੌਤਕ ਕੀਤਾ ਹੈ।ਪਦ ਅਰਥ ਕਲਿ ਮਾਹਿ = ਕਲਜੁਗ ਵਿਚ। ਸੋ = ਉਹ ਅਕਾਲ ਪੁਰਖ। ਜਿਨਿ = ਜਿਸ (ਅਕਾਲ ਪੁਰਖ) ਨੇ। ਕਿਛੁ = ਇਹ ਅਲੱਖ ਕੌਤਕ (ਭਾਵ, ਇਹੋ ਜਿਹੇ ਗੁਰੂ ਨੂੰ ਸੰਸਾਰ ਤੇ ਘੱਲਣ ਦਾ ਕੌਤਕ)।
SikhNet (Spanish)En esta Edad oscura de Kali, el Guru es la Forma del Creador,
ਗੁਰੁ ਮਿਲੵਿਉ ਸੋਇ, ਭਿਖਾ ਕਹੈ; ਸਹਜ ਰੰਗਿ ਦਰਸਨੁ ਦੀਅਉ ॥੧॥੧੯॥
gur milayiau soe, bhikhaa kahai; sehaj rang darasan deeo |1|19|
Sant Singh KhalsaSo speaks Bhikhaa: I have met the Guru. With love and intuitive affection, He has bestowed the Blessed Vision of His Darshan. ||1||19||
Manmohan SinghSays Bhikha, he, the Guru, has met me and the Lord, through His pleasure, has blest me with His vision.
Manmohan Singh (Punjabi)ਭਿੱਖਾ ਆਖਦਾ ਹੈ- ਉਹ ਗੁਰਦੇਵ ਜੀ ਮੈਨੂੰ ਮਿਲ ਪਏ ਹਨ ਅਤੇ ਸੁਆਮੀ ਨੇ ਆਪਣੀ ਪਰਸੰਨਤਾ ਰਾਹੀਂ ਮੈਨੂੰ ਆਪਦਾ ਦੀਦਾਰ ਬਖਸ਼ਿਆ ਹੈ।
Fareedkot Teekaਸ੍ਰੀ 'ਭਿੱਖਾ' ਜੀ ਕਹਿਤੇ ਹੈਂ: ਹੇ ਭਾਈ! ਜੋ ਸਤਿਗੁਰ ਜੀ ਕਰਤਾ ਰੂਪ ਹਮ ਕੋ ਮਿਲੇ ਹੈਂ, ਜਬ ਗੁਰਾਂ ਨੇ ਦਰਸ਼ਨ ਦੀਆ ਹੈ ਤਬ (ਸਹਜ) ਸੁਤੇ ਹੀ (ਰੰਗਿ) ਅਨੰਦ ਭਯਾ ਹੈ॥੧॥੧੯॥
Prof. Sahib Singhਭਿੱਖਾ ਕਵੀ ਆਖਦਾ ਹੈ ਕਿ ਮੈਨੂੰ ਉਹ ਗੁਰੂ (ਅਮਰਦਾਸ) ਮਿਲ ਪਿਆ ਹੈ, (ਉਹਨਾਂ ਨੇ) ਪੂਰਨ ਖਿੜਾਉ ਦੇ ਰੰਗ ਵਿਚ ਮੈਨੂੰ ਦਰਸਨ ਦਿੱਤਾ ਹੈ ॥੧॥੧੯॥ਪਦ ਅਰਥ ਸੋਇ = ਉਹ (ਗੁਰੂ ਅਮਰਦਾਸ)। ਦੀਅਉ = ਦਿੱਤਾ ਹੈ। ਸਹਜ = ਆਤਮਕ ਅਡੋਲਤਾ, ਪੂਰਨ ਖਿੜਾਉ ॥੧॥੧੯॥
SikhNet (Spanish)sólo el Primordial Dios nuestro Señor sabe quién ha tratado. Así dice Bikja, he conocido al Guru, con Amor y Afecto Intuitivo Él me ha conferido la Bendita Visión de Su Darshan. (1-19)