ਰਹਿਓ ਸੰਤ ਹਉ ਟੋਲਿ; ਸਾਧ ਬਹੁਤੇਰੇ ਡਿਠੇ ॥
rahio sant hau ttol; saadh bahutere dditthe | Ang 1395
Sant Singh KhalsaI have been searching for the Saints; I have seen so many Holy and spiritual people.
Manmohan SinghI have been searching for the saints and have seen good many pious persons.
Manmohan Singh (Punjabi)ਮੈਂ ਸਾਧੂਆਂ ਦੀ ਭਾਲ ਕੀਤੀ ਹੈ ਅਤੇ ਘਣੇਰੇ ਹੀ ਪਵਿੱਤਰ ਪੁਰਸ਼ ਵੇਖੇ ਹਨ।
Fareedkot Teekaਹੇ ਸਤਿਗੁਰ ਜੀ! ਮੈਂ ਪੂਰਬ (ਸੰਤ) ਸਾਂਤ ਰੂਪ ਮਹਾਤਮਾਂ ਕੋ ਖੋਜ ਰਹਿਆ ਥਾ, ਪਰੰਤੂ ਭੇਖਧਾਰੀ ਸਾਧ ਮੈਂ ਬਹੁਤ ਹੀ ਦੇਖੇ ਹੈਂ॥
Prof. Sahib Singhਮੈਂ ਸੰਤਾਂ ਨੂੰ ਟੋਲਦਾ ਟੋਲਦਾ ਥੱਕ ਗਿਆ ਹਾਂ, ਮੈਂ ਕਈ ਸਾਧ (ਭੀ) ਵੇਖੇ ਹਨ,ਪਦ ਅਰਥ ਹਉ = ਮੈਂ। ਟੋਲਿ ਰਹਿਓ = ਟੋਲ ਕੇ ਰਹਿ ਗਿਆ ਹਾਂ, ਭਾਲ ਭਾਲ ਕੇ ਥੱਕ ਗਿਆ ਹਾਂ, ਲੱਭ ਲੱਭ ਕੇ ਥੱਕ ਗਿਆ ਹਾਂ। ਡਿਠੇ = ਮੈਂ ਵੇਖੇ ਹਨ।
SikhNet (Spanish)He buscado a los Santos, he visitado a tantos Seres Espirituales, los ermitaños,
ਸੰਨਿਆਸੀ ਤਪਸੀਅਹ; ਮੁਖਹੁ. ਏ ਪੰਡਿਤ ਮਿਠੇ ॥
saniaasee tapaseeah; mukhahu. e panddit mitthe | Ang 1395
Sant Singh KhalsaThe hermits, Sannyaasees, ascetics, penitents, fanatics and Pandits all speak sweetly.
Manmohan SinghThese solitarians, penitents and Brahmans are all sweet-tongued.
Manmohan Singh (Punjabi)ਇਹ ਇਕਾਂਤੀ, ਤਪੀ ਅਤੇ ਬ੍ਰਹਮਣ, ਸਾਰੇ ਹੀ ਮਿੱਠੀ ਜਬਾਨ ਵਾਲੇ ਹਨ।
Fareedkot Teekaਸੰਨਿਆਸੀ ਔ ਤਪਸੀਅਹੁੰ ਕੇ ਤਾਈਂ ਦੇਖਿਆ ਹੈ ਔਰ ਜੋ ਪੰਡਿਤ ਮੁਖ ਤੇ ਮਿਠਾ ਬੋਲਨੇ ਵਾਲੇ ਹੈਂ, ਇਹੁ ਭੀ ਸੰਪੂਰਨ ਦੇਖੇ ਹੈਂ॥
Prof. Sahib Singhਕਈ ਸੰਨਿਆਸੀ, ਕਈ ਤਪੱਸਵੀ ਤੇ ਕਈ ਇਹ ਮੂੰਹੋਂ-ਮਿੱਠੇ ਪੰਡਿਤ (ਭੀ ਵੇਖੇ ਹਨ)।ਪਦ ਅਰਥ ਤਪਸੀਅਹ = ਤੱਪਸ੍ਵੀ ਲੋਕ। ਏ = ਇਹ। ਮੁਖਹੁ ਮਿਠੇ ਪੰਡਿਤ = ਮੂੰਹੋਂ ਮਿੱਠੇ ਪੰਡਿਤ।
SikhNet (Spanish)los Sanyiasas, ascetas, penitentes, fanáticos y Pandits, todos hablan dulcemente.
ਬਰਸੁ ਏਕੁ ਹਉ ਫਿਰਿਓ; ਕਿਨੈ. ਨਹੁ ਪਰਚਉ ਲਾਯਉ ॥
baras ek hau firio; kinai. nahu parchau laayau | Ang 1395
Sant Singh KhalsaI wandered around lost for a year, but no one touched my soul.
Manmohan SinghHowever, no one could satisfy me, although I wandered through for a year.
Manmohan Singh (Punjabi)ਪਰ ਕੋਈ ਭੀ ਮੇਰੀ ਤਸੱਲੀ ਨਾਂ ਕਰ ਸਕਿਆ ਭਾਵੇਂ ਮੈਂ ਇਕ ਸਾਲ ਭਰ ਭਟਕਦਾ ਫਿਰਿਆ।
Fareedkot Teekaਇਨੋਂ ਕੋ ਦੇਖਤਾ ਹੂਆ ਏਕ ਬਰਸ ਪ੍ਰਯੰਤ ਮੈਂ ਫਿਰਤਾ ਰਹਾ ਹੂੰ, ਪਰੰਤੂ ਕਿਸੀ ਨੇ ਮੁਝ ਕੋ ਕਰਾਮਾਤ ਕਾ ਪਰਚਾ ਨਹੀਂ ਲਗਾਯਾ; ਵਾ ਅਪਨੇ ਚਿਤ ਕਾ ਪਰਚਾ ਬ੍ਰਹਮ ਬੀਚ ਕਿਸੀ ਨੇ ਨਹੀਂ ਲਗਾਯਾ ਹੈ॥
Prof. Sahib Singhਮੈਂ ਇਕ ਸਾਲ ਫਿਰਦਾ ਰਿਹਾ ਹਾਂ, ਕਿਸੇ ਨੇ ਮੇਰੀ ਨਿਸ਼ਾ ਨਹੀਂ ਕੀਤੀ;ਪਦ ਅਰਥ ਨਹੁ = ਨਹੀਂ। ਪਰਚਉ = ਤਸੱਲੀ। ਕਿਨੈ...ਲਾਯਉ = ਕਿਸੇ ਨੇ ਮੇਰੀ ਨਿਸ਼ਾ ਨਹੀਂ ਕੀਤੀ।
SikhNet (Spanish)Vagué perdido por un año, pero nadie logró tocar mi Alma,
ਕਹਤਿਅਹ ਕਹਤੀ ਸੁਣੀ; ਰਹਤ. ਕੋ ਖੁਸੀ, ਨ ਆਯਉ ॥
kahatiah kahatee sunee; rehat. ko khusee, na aayau | Ang 1396
Sant Singh KhalsaI listened to preachers and teachers, but I could not be happy with their lifestyles.
Manmohan SinghI have heard people say and preach, but seeing their way of life, I am not at all pleased.
Manmohan Singh (Punjabi)ਮੈਂ ਲੋਕਾਂ ਨੂੰ ਆਖਦੇ ਅਤੇ ਪਰਚਾਰ ਕਰਦੇ ਸੁਣਿਆ ਹੈ, ਪ੍ਰੰਤੂ ਉਨ੍ਹਾਂ ਦੀ ਜੀਵਨ ਰਹੁ-ਰੀਤੀ ਦੇਖ ਕੇ, ਮੈਨੂੰ ਕੋਈ ਪਰਸੰਨਤਾ ਨਹੀਂ ਹੁੰਦੀ।
Fareedkot Teekaਐਸੇ ਕਹਿਣੇ ਵਾਲਿਓਂ ਕੀ ਬਾਣੀ ਸ਼ਾਸਤ੍ਰੋਂ ਕੋ ਕਹਿਤੀ ਹੋਈ ਤੋ ਹਮ ਨੇ ਸੁਣੀ, ਪਰੰਤੂ (ਰਹਿਤ) ਧਾਰਨੇ ਵਾਲਾ ਮੁਝ ਕੋ ਕੋਈ (ਖੁਸ਼ੀ) ਪਸੰਦ ਨਾ ਆਵਤਾ ਭਯਾ॥
Prof. Sahib Singhਸਾਰੇ (ਮੂੰਹੋਂ) ਆਖਦੇ ਹੀ ਆਖਦੇ (ਭਾਵ, ਹੋਰਨਾਂ ਨੂੰ ਉਪਦੇਸ਼ ਕਰਦੇ ਹੀ) ਸੁਣੇ ਹਨ, ਪਰ ਕਿਸੇ ਦੀ ਰਹਤ ਵੇਖ ਕੇ ਮੈਨੂੰ ਆਨੰਦ ਨਹੀਂ ਆਇਆ।ਪਦ ਅਰਥ ਕਹਤਿਅਹ ਕਹਤੀ = ਆਖਦੇ ਆਖਦੇ। ਰਹਤ ਕੋ = ਰਹਤ ਦੀ, ਰਹਤ ਵੇਖ ਕੇ। ਖੁਸੀ = ਆਨੰਦ। ਰਹਤ ਕੋ ਖੁਸੀ = ਰਹਤ ਦਾ ਆਨੰਦ।
SikhNet (Spanish)escuché también a los que dan sermones y a los maestros, pero no me sentí feliz con su modo de vida.
ਹਰਿ ਨਾਮੁ ਛੋਡਿ. ਦੂਜੈ ਲਗੇ; ਤਿਨੑ ਕੇ ਗੁਣ. ਹਉ ਕਿਆ ਕਹਉ ॥
har naam chhodd. doojai lage; tina ke gun. hau kiaa khau | Ang 1396
Sant Singh KhalsaThose who have abandoned the Lord's Name, and become attached to duality - why should I speak in praise of them?
Manmohan SinghWhy should I recite the praise of those, who, forsaking the Lord's Name, are attached to another.
Manmohan Singh (Punjabi)ਮੈਂ ਉਨ੍ਹਾਂ ਦੀ ਮਹਿਮਾ ਕਿਉਂ ਵਰਨਣ ਕਰਾਂ, ਜੋ ਸੁਆਮੀ ਦੇ ਨਾਮ ਨੂੰ ਤਿਆਗ ਕੇ ਹੋਰਸ ਨਾਲ ਜੁੜੇ ਹੋਏ ਹਨ।
Fareedkot Teekaਜੋ ਹਰੀ ਕੇ ਨਾਮ ਕੋ ਤਿਆਗ ਕਰ ਦ੍ਵੈਤ ਭਾਵ ਵਾ ਦੂਜੇ ਖਿਆਲੋਂ ਮੇਂ ਲਗੇ ਹੂਏ ਹੈਂ, ਮੈਂ ਤਿਨੋਂ ਕੇ ਗੁਣੋਂ ਕੋ ਕਿਆ ਉਚਾਰਨ ਕਰੂੰ, ਭਾਵ ਤਿਨ ਕੇ ਗੁਣ ਭੀ ਔਗੁਣ ਰੂਪ ਹੈਂ॥
Prof. Sahib Singhਉਹਨਾਂ ਲੋਕਾਂ ਦੇ ਗੁਣ ਮੈਂ ਕੀਹ ਆਖਾਂ, ਜਿਹੜੇ ਹਰੀ ਦੇ ਨਾਮ ਨੂੰ ਛੱਡ ਕੇ ਦੂਜੇ (ਭਾਵ, ਮਾਇਆ ਦੇ ਪਿਆਰ) ਵਿਚ ਲੱਗੇ ਹੋਏ ਹਨ?ਪਦ ਅਰਥ ਛੋਡਿ = ਛੱਡ ਕੇ। ਦੂਜੈ = ਦੂਜਾ-ਪਨ ਵਿਚ, ਦ੍ਵੈਤ ਵਿਚ, ਅਕਾਲ ਪੁਰਖ ਨੂੰ ਛੱਡ ਕੇ ਹੋਰ ਵਿਚ, ਮਾਇਆ ਵਿਚ।
SikhNet (Spanish)¿Por qué hablar a favor de quienes han abandonado el Nombre del Señor y se han apegado a la dualidad?
ਗੁਰੁ ਦਯਿ ਮਿਲਾਯਉ ਭਿਖਿਆ; ਜਿਵ ਤੂ ਰਖਹਿ. ਤਿਵ ਰਹਉ ॥੨॥੨੦॥
gur day milaayau bhikhiaa; jiv too rakheh. tiv rhau |2|20| Ang 1396
Sant Singh KhalsaSo speaks Bhikhaa: the Lord has led me to meet the Guru. As You keep me, I remain; as You protect me, I survive. ||2||20||
Manmohan SinghSays Bikha, God has made me meet the Guru. O Guru, now I live as thou want me to.
Manmohan Singh (Punjabi)ਭਿੱਖਾ ਆਖਦਾ ਹੈ, ਵਾਹਿਗੁਰੂ ਨੇ ਮੈਨੂੰ ਗੁਰਾਂ ਨਾਲ ਮਿਲਾ ਦਿੱਤਾ ਹੈ। ਜਿਸ ਤਰ੍ਹਾਂ ਤੂੰ ਹੇ ਗੁਰਦੇਵ! ਮੈਨੂੰ ਰਖਦਾ ਹੈ, ਉਸੇ ਤਰ੍ਹਾਂ ਹੀ ਹੁਣ ਮੈਂ ਰਹਿੰਦਾ ਹਾਂ।
Fareedkot Teekaਸਤਿਗੁਰੂ ਮੁਝ ਕੋ ਦਈਵ ਨੇ ਮਿਲਾਯਾ ਹੈ, ਸ੍ਰੀ ਭਿੱਖਾ ਜੀ ਅਪਨੇ ਆਪ ਪ੍ਰਤੀ ਕਹਿਤੇ ਹੈਂ: ਹੇ ਮਨ! ਅਬ ਜਿਸ ਪ੍ਰਕਾਰ ਗੁਰੂ ਰਖੇ ਤਿਸੀ ਪ੍ਰਕਾਰ ਤੂੰ ਰਹੁ॥੨॥੨੦॥☬ਗੁਰੂ ਜੀ ਕੋ ਰਾਜਾ ਰੂਪ ਕਹਿ ਕਰ ਸਮਗ੍ਰੀ ਦਿਖਾਵਤੇ ਹੈਂ:
Prof. Sahib Singhਹੇ ਗੁਰੂ (ਅਮਰਦਾਸ)! ਪਿਆਰੇ (ਹਰੀ) ਨੇ ਮੈਨੂੰ, ਭਿਖੇ ਨੂੰ, ਤੂੰ ਮਿਲਾ ਦਿੱਤਾ ਹੈ, ਜਿਵੇਂ ਤੂੰ ਰੱਖੇਂਗਾ ਤਿਵੇਂ ਮੈਂ ਰਹਾਂਗਾ ॥੨॥੨੦॥ਪਦ ਅਰਥ ਗੁਰ = ਹੇ ਸਤਿਗੁਰ (ਅਮਰਦਾਸ ਜੀ)! ਦਯਿ = ਪਿਆਰੇ (ਅਕਾਲ ਪੁਰਖ) ਨੇ। ਭਿਖਿਆ = ਭਿਖੇ ਭੱਟ ਨੂੰ। ਰਹਉ = ਮੈਂ ਰਹਿੰਦਾ ਹਾਂ ॥੨॥੨੦॥
* ਨੋਟ: ਇਹ ਦੋ ਸਵਈਏ ਭੱਟ ਭਿਖੇ ਦੇ ਉਚਾਰੇ ਹੋਏ ਹਨ।
SikhNet (Spanish)Así dice Bikja, el Señor me ha llevado a conocer al Guru, así como Tú me conservas yo permanezco, así como me proteges, sobrevivo. (2-20)