ੴ

ਸਿੱਖਬਾਣੀ · SikhBani

ਮਨਮੁਖ ਬੋਲਿ ਨ ਜਾਣਨੑੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥

manamukh bol na jaananaee onaa andar kaam krodh ahankaar
Guru Amardas Ji ਗੁਰੂ ਅਮਰਦਾਸ ਜੀ · Raag Saarang · Ang 1248 · 6 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਮਨਮੁਖ ਬੋਲਿ. ਨ ਜਾਣਨੑੀ; ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥

manamukh bol. na jaananaee; onaa andar kaam krodh ahankaar |

Sant Singh KhalsaThe self-willed manmukhs do not even know how to speak. They are filled with sexual desire, anger and egotism.
Manmohan SinghThe egocentrics know not how to speak. Within them is lust, wrath and pride.
Manmohan Singh (Punjabi)ਆਪ-ਹੁਦਰੇ ਗੱਲ ਕਰਨੀ ਨਹੀਂ ਜਾਣਦੇ। ਉਹਨਾ ਦੇ ਅੰਦਰ ਸ਼ਹਿਵਤ, ਗੁੱਸਾ ਅਤੇ ਗ਼ਰੂਰ ਹੈ।
Fareedkot Teekaਮਨਮੁਖ ਸੁਭ ਵਾਕ ਬੋਲਣਾ ਨਹੀਂ ਜਾਨਤੇ ਹੈਂ, ਕਿਉਂਕਿ ਉਨ ਕੇ ਰਿਦੇ ਅੰਤਰ ਕਾਮ, ਕ੍ਰੋਧ ਅਰ ਹੰਕਾਰ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਢੁੱਕਵੀਂ ਗੱਲ ਕਰਨੀ ਭੀ ਨਹੀਂ ਜਾਣਦੇ ਕਿਉਂਕਿ ਉਹਨਾਂ ਦੇ ਮਨ ਵਿਚ ਕਾਮ ਕ੍ਰੋਧ ਤੇ ਅਹੰਕਾਰ (ਪ੍ਰਬਲ) ਹੁੰਦਾ ਹੈ;

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ।

SikhNet (Spanish)Los soberbios no saben ni qué recitar y en su interior hay sólo avaricia, enojo y ego,

ਥਾਉ ਕੁਥਾਉ. ਨ ਜਾਣਨੀ; ਸਦਾ ਚਿਤਵਹਿ ਬਿਕਾਰ ॥

thaau kuthaau. na jaananee; sadaa chitaveh bikaar |

Sant Singh KhalsaThey do not know the difference between good and bad; they constantly think of corruption.
Manmohan SinghThey distinguish not between good and bad and ever think evil.
Manmohan Singh (Punjabi)ਉਹ ਚੰਗੇ ਅਤੇ ਮੰਦੇ ਦੀ ਪਛਾਣ ਨਹੀਂ ਕਰਦੇ ਅਤੇ ਹਮੇਸ਼ਾਂ ਬੁਰਾ ਹੀ ਸੋਚਦੇ ਹਨ।
Fareedkot Teekaਥਾਉ ਕਥਾਉ, ਭਾਵ ਭਲਾ ਬੁਰਾ ਅਸਥਾਨ ਨਹੀਂ ਜਾਨਤੇ, ਸਦੀਵ ਬਿਕਾਰੋਂ ਕੋ ਚਿਤਵਤੇ ਰਹਿਤੇ ਹੈਂ॥
Prof. Sahib Singhਉਹ ਸਦਾ ਭੈੜੀਆਂ ਗੱਲਾਂ ਹੀ ਸੋਚਦੇ ਹਨ, ਥਾਂ ਕੁਥਾਂ ਭੀ ਨਹੀਂ ਸਮਝਦੇ (ਭਾਵ, ਇਹ ਸਮਝ ਭੀ ਉਹਨਾਂ ਨੂੰ ਨਹੀਂ ਹੁੰਦੀ ਕਿ ਇਹ ਕੰਮ ਇਥੇ ਕਰਨਾ ਫਬਦਾ ਭੀ ਹੈ ਜਾਂ ਨਹੀਂ);

ਪਦ ਅਰਥ ਕੁਥਾਉ = ਮੰਦਾ ਥਾਂ। ਓਨ੍ਹ੍ਹਾ, ਜਾਣਨ੍ਹ੍ਹੀ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)। ਚਿਤਵਹਿ = ਸੋਚਦੇ ਹਨ।

SikhNet (Spanish)ellos piensan siempre en su ego y no logran discriminar entre la buena y la mala intención,

ਦਰਗਹ ਲੇਖਾ ਮੰਗੀਐ; ਓਥੈ ਹੋਹਿ ਕੂੜਿਆਰ ॥

daragah lekhaa mangeeai; othai hohi koorriaar |

Sant Singh KhalsaIn the Lord's Court, they are called to account, and they are judged to be false.
Manmohan SinghIn the Lord's court, they are asked to render the account and there they are adjudged false.
Manmohan Singh (Punjabi)ਪ੍ਰਭੂ ਦੇ ਦਰਬਾਰ ਅੰਦਰ, ਉਨ੍ਹਾਂ ਕੋਲੋ ਇਸਾਬ ਕਿਤਾਬ ਪੁਛਿਆ ਜਾਂਦਾ ਹੈ ਅਤੇ ਉਥੇ ਉਹ ਝੁਠੇ ਕਰਾਰ ਦਿਤੇ ਜਾਂਦੇ ਹਨ।
Fareedkot Teekaਜਬ ਦਰਗਾਹ ਮੇਂ ਤਿਨ ਸੇ ਲੇਖਾ ਮੰਗੀਤਾ ਹੈ ਤਬ ਵਹਾਂ (ਕੂੜਿਆਰ) ਝੂਠੇ ਹੋਤੇ ਹੈਂ॥
Prof. Sahib Singhਜਦੋਂ ਪ੍ਰਭੂ ਦੀ ਹਜ਼ੂਰੀ ਵਿਚ ਕੀਤੇ ਕਰਮਾਂ ਦਾ ਹਿਸਾਬ ਪੁੱਛੀਦਾ ਹੈ ਤਾਂ ਓਥੇ ਉਹ ਝੂਠੇ ਪੈਂਦੇ ਹਨ।

ਪਦ ਅਰਥ ਦਰਗਹ = ਪ੍ਰਭੂ ਦੀ ਹਜ਼ੂਰੀ ਵਿਚ। ਹੋਹਿ = ਹੁੰਦੇ ਹਨ। ਹੋਹਿ ਕੂੜਿਆਰ = ਨਾਸਵੰਤ ਪਦਾਰਥਾਂ ਦੇ ਵਪਾਰੀ ਹੀ ਸਾਬਤ ਹੁੰਦੇ ਹਨ।

SikhNet (Spanish)pero cuando son llevados a rendir cuentas, ahí son proclamados falsos.

ਆਪੇ ਸ੍ਰਿਸਟਿ ਉਪਾਈਅਨੁ; ਆਪਿ ਕਰੇ ਬੀਚਾਰੁ ॥

aape srisatt upaaeean; aap kare beechaar |

Sant Singh KhalsaHe Himself creates the Universe. He Himself contemplates it.
Manmohan SinghThe Creator, of Himself, creates the world and of Himself gives it thought.
Manmohan Singh (Punjabi)ਸਿਰਜਣਹਾਰ ਖੁਦ ਸੰਸਾਰ ਨੂੰ ਸਾਜਦਾ ਹੈ ਅਤੇ ਖੁਦ ਹੀ ਇਸ ਦਾ ਖਿਆਲ ਕਰਦਾ ਹੈ।
Fareedkot Teekaਪਰਮੇਸ੍ਵਰ ਨੇ ਆਪੇ ਹੀ ਸ੍ਰਿਸ਼ਟੀ ਉਪਾਈ ਹੈ ਔਰ ਆਪ ਹੀ ਸਭ ਕਾ ਬੀਚਾਰ ਕਰਤਾ ਹੈ॥
Prof. Sahib Singhਪਰ, ਉਸ ਪ੍ਰਭੂ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, (ਸਭ ਵਿਚ ਵਿਆਪਕ ਹੋ ਕੇ) ਉਹ ਆਪ (ਹੀ) ਹਰੇਕ ਵਿਚਾਰ ਕਰ ਰਿਹਾ ਹੈ।

ਪਦ ਅਰਥ ਉਪਾਈਅਨੁ = ਉਪਾਈ ਹੈ ਉਸ ਪ੍ਰਭੂ ਨੇ।

SikhNet (Spanish)Dios Mismo crea Su Creación y también le da sentido.

ਨਾਨਕ. ਕਿਸ ਨੋ ਆਖੀਐ; ਸਭੁ ਵਰਤੈ ਆਪਿ ਸਚਿਆਰੁ ॥੧॥

naanak. kis no aakheeai; sabh varatai aap sachiaar |1|

Sant Singh KhalsaO Nanak, whom should we tell? The True Lord is permeating and pervading all. ||1||
Manmohan SinghNanak, whom should one tell, that the True Lord, of Himself, is pervading everywhere.
Manmohan Singh (Punjabi)ਨਾਨਕ ਬੰਦਾ ਕੀਹਨੂੰ ਕਹੇ, ਕਿ ਸੱਚਾ ਸੁਆਮੀ, ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਬਾਤ ਕਿਸ ਕੋ ਕਹੀਏ? ਜੋ ਸਭ ਥਾਈਂ ਆਪ ਹੀ (ਸਚਿਆਰੁ) ਵਾਹਿਗੁਰੂ ਬਰਤ ਰਹਾ ਹੈ॥੧॥
Prof. Sahib Singhਹੇ ਨਾਨਕ! ਸਭ ਥਾਈਂ ਉਹ ਸੱਚ ਦਾ ਸੋਮਾ ਪ੍ਰਭੂ ਆਪ (ਹੀ) ਮੌਜੂਦ ਹੈ, ਸੋ ਕਿਸੇ (ਮਨਮੁਖ) ਨੂੰ (ਭੀ ਮੰਦਾ) ਨਹੀਂ ਆਖਿਆ ਜਾ ਸਕਦਾ ॥੧॥

ਪਦ ਅਰਥ ਕਿਸ ਨੋ ਆਖੀਐ = ਕਿਸੇ ਨੂੰ ਭੀ ਮੰਦਾ ਨਹੀਂ ਆਖਿਆ ਜਾ ਸਕਦਾ। ਸਭੁ = ਹਰ ਥਾਂ। ਵਰਤੈ = ਮੌਜੂਦ ਹੈ। ਸਚਿਆਰੁ = ਸੱਚ ਦਾ ਸੋਮਾ ਪ੍ਰਭੂ ॥੧॥

SikhNet (Spanish)Dice Nanak, a quién hay que culpar, cuando el Guru Perfecto lo hace todo Él Mismo. (1)
Answers quote the Granth verbatim with Ang citations. AI commentary is not Gurbani and not a religious ruling.