ੴ

ਸਿੱਖਬਾਣੀ · SikhBani

ਪ੍ਰਭ ਕੇ ਚਰਨ ਮਨ ਮਾਹਿ ਧਿਆਨੁ ॥

prabh ke charan man maeh dhiaan
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 195 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan Dev, Quinto Canal Divino.

ਪ੍ਰਭ ਕੇ ਚਰਨ; ਮਨ ਮਾਹਿ ਧਿਆਨੁ ॥

prabh ke charan; man maeh dhiaan |

Sant Singh KhalsaI meditate on the Feet of God within my mind.
Manmohan SinghOn Lord's feet, I meditate within my mind.
Manmohan Singh (Punjabi)ਠਾਕੁਰ ਦੇ ਚਰਨਾ ਦਾ ਮੈਂ ਆਪਣੇ ਚਿੱਤ ਵਿੱਚ ਚਿੰਤਨ ਕਰਦਾ ਹਾਂ।
Fareedkot Teekaਮਨ ਮੇਂ ਪ੍ਰਭੂ ਕੇ ਚਰਨੋਂ ਕਾ ਧ੍ਯਾਨੁ ਕਰਨੇ ਸੇ॥
Prof. Sahib Singh(ਹੇ ਮੇਰੇ ਵੀਰ!) ਆਪਣੇ ਮਨ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ।

ਪਦ ਅਰਥ ਮਾਹਿ = ਵਿਚ।

SikhNet (Spanish)Medito en los Pies de Dios en el interior de mi mente,

ਸਗਲ ਤੀਰਥ; ਮਜਨ ਇਸਨਾਨੁ ॥੧॥

sagal teerath; majan isanaan |1|

Sant Singh KhalsaThis is my cleansing bath at all the sacred shrines of pilgrimage. ||1||
Manmohan SinghFor me this is the bath and ablution at all the places of pilgrimage.
Manmohan Singh (Punjabi)ਮੇਰੇ ਲਈ ਇਕ ਸਮੂਹ ਯਾਤ੍ਰਾ-ਅਸਥਾਨਾ ਤੇ ਗੁਸਲ ਤੇ ਨ੍ਹਾਉਣਾ ਹੈ।
Fareedkot Teekaਸੰਪੂਰਨ ਤੀਰਥੋਂ ਕਾ ਇਸਨਾਨ ਪ੍ਰਾਪਤਿ ਹੋਤਾ ਹੈ॥੧॥
Prof. Sahib Singh(ਪ੍ਰਭੂ-ਚਰਨਾਂ ਦਾ ਧਿਆਨ ਹੀ) ਸਾਰੇ ਤੀਰਥਾਂ ਦਾ ਇਸ਼ਨਾਨ ਹੈ ॥੧॥

ਪਦ ਅਰਥ ਮਜਨ = ਇਸ਼ਨਾਨ, ਚੁੱਭੀ ॥੧॥

SikhNet (Spanish)este es mi baño purificador, en todos los lugares santos.(1)

ਹਰਿ ਦਿਨੁ; ਹਰਿ ਸਿਮਰਨੁ ਮੇਰੇ ਭਾਈ ॥

har din; har simaran mere bhaaee |

Sant Singh KhalsaMeditate in remembrance on the Lord every day, O my Siblings of Destiny.
Manmohan SinghEveryday contemplate over God, O my brother.
Manmohan Singh (Punjabi)ਹਰ ਰੋਜ਼ ਵਾਹਿਗੁਰੂ ਦਾ ਆਰਾਧਨ ਕਰ, ਹੈ ਮੇਰੇ ਵੀਰ।
Fareedkot Teekaਹੇ ਮੇਰੇ ਭਾਈ !(ਹਰਿ ਦਿਨੁ) ਸਰਬ ਦਿਨੋਂ ਮੇਂ ਹਰੀ ਕਾ ਸਿਮਰਨ ਕਰਨੇ ਸੇ॥
Prof. Sahib Singhਹੇ ਮੇਰੇ ਵੀਰ! ਸਾਰਾ ਦਿਨ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ।

ਪਦ ਅਰਥ ਦਿਨੁ = (ਸਾਰਾ) ਦਿਨ। ਹਰਿ ਹਰਿ ਸਿਮਰਨੁ = ਸਦਾ ਹਰੀ ਦਾ ਸਿਮਰਨ (ਕਰ)। ਭਾਈ = ਹੇ ਭਾਈ!

SikhNet (Spanish)Medita en el Señor día con día, oh mis Hermanos de Destino,

ਕੋਟਿ ਜਨਮ ਕੀ; ਮਲੁ ਲਹਿ ਜਾਈ ॥੧॥ ਰਹਾਉ ॥

kott janam kee; mal leh jaaee |1| rahaau |

Sant Singh KhalsaThus, the filth of millions of incarnations shall be taken away. ||1||Pause||
Manmohan SinghThus shall the filth of thy millions of births be removed. Pause.
Manmohan Singh (Punjabi)ਇੰਜ ਤੇਰੀ ਕ੍ਰੋੜਾ ਜਨਮਾ ਦੀ ਮਲੀਨਤਾ ਉਤਰ ਜਾਏਗੀ। ਠਹਿਰਾਉ।
Fareedkot Teekaਕੋਟ ਜਨਮੋਂ ਕੀ ਮੈਲ ਉਤਰ ਜਾਤੀ ਹੈ॥੧॥ ਰਹਾਉ ॥
Prof. Sahib Singh(ਜੇਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਸ ਦੇ) ਕ੍ਰੋੜਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਕੋਟਿ = ਕ੍ਰੋੜਾਂ। ਮਲੁ = (ਵਿਕਾਰਾਂ ਦੀ) ਮੈਲ {ਲਫ਼ਜ਼ 'ਮਲੁ' ਸ਼ਕਲ ਵਿਚ ਪੁਲਿੰਗ ਵਾਂਗ ਹੈ, ਪਰ ਹੈ ਇਹ ਇਸਤ੍ਰੀ ਲਿੰਗ} ॥੧॥ ਰਹਾਉ ॥

SikhNet (Spanish)así la mugre de millones de encarnaciones, desaparecerá.(1-Pausa)

ਹਰਿ ਕੀ ਕਥਾ; ਰਿਦ ਮਾਹਿ ਬਸਾਈ ॥

har kee kathaa; rid maeh basaaee |

Sant Singh KhalsaEnshrine the Lord's Sermon within your heart,
Manmohan SinghBy placing God's gospel in thy mind,
Manmohan Singh (Punjabi)ਵਾਹਿਗੁਰੂ ਦਾ ਧਰਮ ਉਪਦੇਸ਼ ਆਪਦੇ ਮਲ ਅੰਦਰ ਟਿਕਾਉਣ ਦੁਆਰਾ,
Fareedkot Teekaਹਰੀ ਕੀ ਕਥਾ ਰਿਦੇ ਕੇ ਬੀਚ ਬਸਾਵਨੇ ਸੇ॥
Prof. Sahib Singh(ਹੇ ਮੇਰੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਵਸਾਂਦਾ ਹੈ,

ਪਦ ਅਰਥ ਕਥਾ = ਸਿਫ਼ਤਿ-ਸਾਲਾਹ।

SikhNet (Spanish)Enaltece el Evangelio del Señor en tu corazón

ਮਨ ਬਾਂਛਤ; ਸਗਲੇ ਫਲ ਪਾਈ ॥੨॥

man baanchhat; sagale fal paaee |2|

Sant Singh Khalsaand you shall obtain all the desires of your mind. ||2||
Manmohan Singhthou shalt obtain all thine heart desired boons.
Manmohan Singh (Punjabi)ਤੂੰ ਆਪਦੇ ਚਿੱਤ ਚਾਹੁੰਦੀਆਂ ਸਾਰੀਆਂ ਮੁਰਾਦਾ ਹਾਸਲ ਕਰ ਲਵੇਗਾ।
Fareedkot Teekaਮਨ ਇੱਛਤ ਧਰਮ, ਅਰਥ, ਕਾਮ, ਮੋਖਾਦਿ ਸੰਪੂਰਨ ਫਲੋਂ ਕੀ ਪ੍ਰਾਪਤੀ ਹੋਤੀ ਹੈ॥੨॥
Prof. Sahib Singhਉਹ ਸਾਰੇ ਮਨ-ਲੋੜੀਂਦੇ ਫਲ ਪ੍ਰਾਪਤ ਕਰ ਲੈਂਦਾ ਹੈ ॥੨॥

ਪਦ ਅਰਥ ਮਨ ਬਾਂਛਤ = ਮਨ-ਲੋੜੀਂਦੇ, ਮਨ-ਇੱਛਿਤ ॥੨॥

SikhNet (Spanish)y obtendrás todos los deseos de tu mente. (2)

ਜੀਵਨ ਮਰਣੁ; ਜਨਮੁ ਪਰਵਾਨੁ ॥

jeevan maran; janam paravaan |

Sant Singh KhalsaRedeemed is the life, death and birth of those,
Manmohan SinghAcceptable is the life, death and birth of him,
Manmohan Singh (Punjabi)ਸਵੀਕਾਰ ਯੋਗ ਹੈ ਉਸਦੀ ਜਿੰਦਗੀ, ਮੌਤ ਤੋਂ ਪੈਦਾਇਸ਼,
Fareedkot Teekaਜੀਵ ਭਾਵ ਸੇ ਮਰਨੇ ਕਰ ਕੇ ਤਿਨ ਕਾ ਮਾਨੁਖ ਜਨਮ (ਪਰਵਾਨੁ) ਸਫਲ ਭਯਾ ਹੈ॥
Prof. Sahib Singh(ਹੇ ਭਾਈ!) ਜਨਮ ਤੋਂ ਲੈ ਕੇ ਮੌਤ ਤਕ ਉਸ ਮਨੁੱਖ ਦਾ ਸਾਰਾ ਜੀਵਨ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ,

ਪਦ ਅਰਥ ਜੀਵਨ ਮਰਣੁ ਜਨਮੁ = ਜੰਮਣ ਤੋਂ ਮਰਨ ਤਕ ਸਾਰਾ ਜੀਵਨ।

SikhNet (Spanish)Redimida es la vida, la muerte y el nacimiento de quienes en

ਜਾ ਕੈ ਰਿਦੈ; ਵਸੈ ਭਗਵਾਨੁ ॥੩॥

jaa kai ridai; vasai bhagavaan |3|

Sant Singh Khalsawithin whose hearts the Lord God abides. ||3||
Manmohan Singhwithin whose mind the Auspicious Master abides.
Manmohan Singh (Punjabi)ਜਿਸ ਦੇ ਚਿੱਤ ਅੰਦਰ ਮੁਬਾਰਕ ਮਾਲਕ ਨਿਵਾਸ ਰਖਦਾ ਹੈ।
Fareedkot Teekaਜਿਨ ਕੇ ਰਿਦੇ ਮੇਂ ਭਗਵਾਨ ਕਾ ਵਾਸਾ ਹੂਆ ਹੈ॥੩॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਆ ਵੱਸਦਾ ਹੈ ॥੩॥

ਪਦ ਅਰਥ ਜਾ ਕੈ ਰਿਦੈ = ਜਿਸ ਦੇ ਹਿਰਦੇ ਵਿਚ ॥੩॥

SikhNet (Spanish)su corazón el Señor Dios habita.(3)

ਕਹੁ ਨਾਨਕ; ਸੇਈ ਜਨ ਪੂਰੇ ॥

kahu naanak; seee jan poore |

Sant Singh KhalsaSays Nanak, those humble beings are perfect,
Manmohan SinghSays Nanak perfect are those persons,
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਪੂਰਨ ਹਨ ਉਹ ਪੁਰਸ਼,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਦਾਸ ਪੂਰਨ ਹੈਂ॥
Prof. Sahib Singhਹੇ ਨਾਨਕ! ਉਹੀ ਮਨੁੱਖ ਸੁੱਧੇ ਜੀਵਨ ਵਾਲੇ ਬਣਦੇ ਹਨ,

ਪਦ ਅਰਥ ਪੂਰੇ = ਸਾਰੇ ਗੁਣਾਂ ਵਾਲੇ।

SikhNet (Spanish)Dice Nanak, esos seres humildes son perfectos,

ਜਿਨਾ ਪਰਾਪਤਿ; ਸਾਧੂ ਧੂਰੇ ॥੪॥੭੭॥੧੪੬॥

jinaa paraapat; saadhoo dhoore |4|77|146|

Sant Singh Khalsawho are blessed with the dust of the feet of the Holy. ||4||77||146||
Manmohan Singhwho are blessed with the dust of Saints feet.
Manmohan Singh (Punjabi)ਜਿਨ੍ਹਾਂ ਨੂੰ ਸੰਤਾ ਦੇ ਚਰਨਾ ਦੀ ਧੂੜੀ ਦੀ ਦਾਤ ਮਿਲੀ ਹੈ।
Fareedkot Teekaਜਿਨ ਕੋ ਸੰਤੋਂ ਕੀ ਚਰਨ ਧੂੜ ਪ੍ਰਾਪਤਿ ਭਈ ਹੈ॥੪॥੭੭॥੧੪੬॥☬ਸਾਕਤੋਂ ਕੀ ਦਸਾ ਕਹਤੇ ਹੈਂ:
Prof. Sahib Singhਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਂਦੀ ਹੈ ॥੪॥੭੭॥੧੪੬॥

ਪਦ ਅਰਥ ਸਾਧੂ ਧੂਰੇ = ਗੁਰੂ ਦੇ ਚਰਨਾਂ ਦੀ ਧੂੜ ॥੪॥

SikhNet (Spanish)esos que son bendecidos con el Polvo de los Pies de los Santos. (4-77-146)
Answers quote the Granth verbatim with Ang citations. AI commentary is not Gurbani and not a religious ruling.