ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan Dev, Quinto Canal Divino.
ਜਿਸ ਕਾ ਦੀਆ; ਪੈਨੈ ਖਾਇ ॥
jis kaa deea; painai khaae |
Sant Singh KhalsaThey wear and eat the gifts from the Lord;
Manmohan SinghWhose gifts the man wears and eats,
Manmohan Singh (Punjabi)ਜਿਸ ਦੀਆਂ ਦਾਤਾ ਆਦਮੀ ਪਹਿਨਦਾ ਤੇ ਖਾਂਦਾ ਹੈ,
Fareedkot Teekaਜਿਸ ਕਾ ਦੀਆ ਹੂਆ ਪਹਿਰਤੇ ਔਰ ਖਾਤੇ ਹੈਂ॥
Prof. Sahib Singhਹੇ ਮਾਂ! ਜਿਸ ਪਰਮਾਤਮਾ ਦਾ ਦਿੱਤਾ ਹੋਇਆ (ਅੰਨ) ਮਨੁੱਖ ਖਾਂਦਾ ਹੈ, (ਦਿੱਤਾ ਹੋਇਆ ਕੱਪੜਾ ਮਨੁੱਖ) ਪਹਿਨਦਾ ਹੈ,ਪਦ ਅਰਥ ਜਿਸ ਕਾ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਪੈਨੈ = ਪਹਿਨਦਾ ਹੈ। ਖਾਇ = ਖਾਂਦਾ ਹੈ।
SikhNet (Spanish)Ellos usan y comen los Regalos del Señor,
ਤਿਸੁ ਸਿਉ; ਆਲਸੁ ਕਿਉ ਬਨੈ. ਮਾਇ ॥੧॥
tis siau; aalas kiau banai. maae |1|
Sant Singh Khalsahow can laziness help them, O mother? ||1||
Manmohan Singhhow can indolence with Him (in his service) behoove the man, O mother?
Manmohan Singh (Punjabi)ਉਸ ਨਾਲ (ਉਹ ਦੀ ਸੇਵਾ ਵਿੱਚ) ਸੁਸਤੀ ਕਰਨੀ, ਕਿਸ ਤਰ੍ਹਾਂ ਆਦਮੀ ਲਈ ਵਾਜਬ ਹੈ, ਮੇਰੀ ਮਾਤਾ?
Fareedkot Teeka(ਮਾਇ) ਹੇ ਭਾਈ ਤਿਸ ਕੇ ਸਾਥ ਆਲਸ ਕਰਨਾ ਕਿਉਂ ਬਨਤਾ ਹੈ॥੧॥
Prof. Sahib Singhਉਸ ਦੀ ਯਾਦ ਵਲੋਂ ਆਲਸ ਕਰਨਾ ਕਿਸੇ ਤਰ੍ਹਾਂ ਭੀ ਫਬਦਾ ਨਹੀਂ ॥੧॥ਪਦ ਅਰਥ ਕਿਉ ਬਨੈ = ਕਿਵੇਂ ਫਬ ਸਕਦਾ ਹੈ? ਨਹੀਂ ਫਬਦਾ। ਮਾਇ = ਹੇ ਮਾਂ! ॥੧॥
SikhNet (Spanish)¿cómo puede la pereza ayudarles, oh madre? (2)
ਖਸਮੁ ਬਿਸਾਰਿ; ਆਨ ਕੰਮਿ ਲਾਗਹਿ ॥
khasam bisaar; aan kam laageh |
Sant Singh KhalsaForgetting her Husband Lord, and attaching herself to other affairs,
Manmohan SinghShe who forgetting her Spouse, attaches herself to other affairs.
Manmohan Singh (Punjabi)ਜੋ ਆਪਣੇ ਕੰਤ ਨੂੰ ਭੁਲਾ ਕੇ ਹੋਰਨਾ ਕਾਰਾ ਵਿਹਾਰਾ ਨਾਲ ਜੁੜਦੀ ਹੈ,
Fareedkot Teekaਹੇ ਭਾਈ! ਖਸਮ ਕੋ ਬਿਸਾਰ ਕਰ ਕੇ ਔਰ ਕਾਰਜੋਂ ਮੇਂ ਲਾਗੇ ਹੈਂ॥
Prof. Sahib Singh(ਹੇ ਭਾਈ! ਜੇਹੜੇ ਮਨੁੱਖ) ਮਾਲਕ-ਪ੍ਰਭੂ (ਦੀ ਯਾਦ) ਭੁਲਾ ਕੇ ਹੋਰ ਹੋਰ ਕੰਮ ਵਿਚ ਰੁੱਝੇ ਰਹਿੰਦੇ ਹਨ,ਪਦ ਅਰਥ ਬਿਸਾਰਿ = ਭੁਲਾ ਕੇ। ਆਨ = {अन्य} ਹੋਰ। ਕੰਮਿ = ਕੰਮ ਵਿਚ। ਲਾਗਹਿ = ਲੱਗਦੇ ਹਨ ।
SikhNet (Spanish)Olvidándose de su Esposo el Señor y aferrándose a otros asuntos,
ਕਉਡੀ ਬਦਲੇ; ਰਤਨੁ ਤਿਆਗਹਿ ॥੧॥ ਰਹਾਉ ॥
kauddee badale; ratan tiaageh |1| rahaau |
Sant Singh Khalsathe soul-bride throws away the precious jewel in exchange for a mere shell. ||1||Pause||
Manmohan Singhcasts away the jewel in exchange for a shell. Pause.
Manmohan Singh (Punjabi)ਉਹ ਕੌਡੀ ਦੇ ਤਬਾਦਲੇ ਵਿੱਚ ਜਵੇਹਰ ਨੂੰ ਪਰੇ ਸੁਟ ਪਾਉਂਦੀ ਹੈ। ਠਹਿਰਾਉ।
Fareedkot Teekaਔਰ ਬਿਖੇ ਸੁਖ ਰੂਪ ਜੋ ਕੌਡੀ ਹੈ, ਤਿਸ ਕੇ ਬਦਲੇ ਨਾਮ ਰੂਪੀ ਅਮੋਲਕ ਰਤਨ ਕੋ ਤ੍ਯਾਗ ਕਰ ਦੇਤਾ ਹੈਂ॥੧॥ ਰਹਾਉ ॥
Prof. Sahib Singhਉਹ ਨਕਾਰੀ ਮਾਇਆ ਦੇ ਵੱਟੇ ਵਿਚ ਆਪਣਾ ਕੀਮਤੀ ਮਨੁੱਖਾ ਜਨਮ ਗਵਾ ਲੈਂਦੇ ਹਨ। (ਉਹ ਰਤਨ ਤਾਂ ਸੁੱਟ ਦੇਂਦੇ ਹਨ, ਪਰ ਕਉਡੀ ਨੂੰ ਸਾਂਭਦੇ ਹਨ) ॥੧॥ ਰਹਾਉ ॥
SikhNet (Spanish)la novia Alma desecha la Preciosa Joya a cambio de una simple concha. (1-Pausa)
ਪ੍ਰਭੂ ਤਿਆਗਿ; ਲਾਗਤ ਅਨ ਲੋਭਾ ॥
prabhoo tiaag; laagat an lobhaa |
Sant Singh KhalsaForsaking God, she is attached to other desires.
Manmohan SinghShe forsakes the Lord and is attached with the desire of others.
Manmohan Singh (Punjabi)ਉਹ ਸੁਆਮੀ ਨੂੰ ਛੱਡ ਦਿੰਦੀ ਹੈ ਅਤੇ ਹੋਰਨਾ ਦੀ ਚਾਹਨਾ ਨਾਲ ਚਿਮੜੀ ਹੋਈ ਹੈ।
Fareedkot Teekaਜੋ ਅਪਨੇ ਪ੍ਰਭੂ ਕੋ ਛੋਡ ਕਰ ਔਰ ਲੋਭ ਮੇਂ ਲਾਗੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਨੂੰ ਛੱਡ ਕੇ ਹੋਰ (ਪਦਾਰਥਾਂ ਦੇ) ਲੋਭ ਵਿਚ ਲੱਗਿਆਂ,ਪਦ ਅਰਥ ਤਿਆਗਿ = ਤਿਆਗਿ ਕੇ।
SikhNet (Spanish)Abandonando a Dios, ella se apega a otros deseos,
ਦਾਸਿ ਸਲਾਮੁ ਕਰਤ; ਕਤ ਸੋਭਾ ॥੨॥
daas salaam karat; kat sobhaa |2|
Sant Singh KhalsaBut who has gained honor by saluting the slave? ||2||
Manmohan SinghBut who has acquired honour by saluting the slave instead of his Master?
Manmohan Singh (Punjabi)ਪਰ ਮਾਲਕ ਦੀ ਬਜਾਏ ਉਸ ਦੇ ਗੋਲੇ ਨੂੰ ਬੰਦਨਾ ਕਰਨ ਦੁਆਰਾ ਕਿਸ ਨੇ ਮਾਣ ਪਾਇਆ ਹੈ।
Fareedkot Teekaਸੋ (ਦਾਸਿ) ਦਾਸੀ, ਭਾਵ ਮਾਇਆ ਕੋ (ਸਲਾਮੁ) ਨਮਸਕਾਰ ਕਰਤੇ ਕਤ ਸੋਭਾ ਕੋ ਪਾਉਤੇ ਹੈਂ? ਅਰਥਾਤ ਨਹੀਂ ਪਾਉਤੇ ਹੈਂ॥੨॥
Prof. Sahib Singhਤੇ (ਪਰਮਾਤਮਾ ਦੀ) ਦਾਸੀ ਮਾਇਆ ਨੂੰ ਸਲਾਮ ਕੀਤਿਆਂ ਕਿਤੇ ਭੀ ਸੋਭਾ ਨਹੀਂ ਮਿਲ ਸਕਦੀ ॥੨॥ਪਦ ਅਰਥ ਦਾਸਿ = ਦਾਸੀ, ਮਾਇਆ। ਕਤ = ਕਿੱਥੇ? ॥੨॥
SikhNet (Spanish)pero ¿quién ha obtenido honor saludando al esclavo? (2)
ਅੰਮ੍ਰਿਤ ਰਸੁ; ਖਾਵਹਿ ਖਾਨ ਪਾਨ ॥
amrit ras; khaaveh khaan paan |
Sant Singh KhalsaThey consume food and drink, delicious and sublime as ambrosial nectar.
Manmohan SinghThe man takes food and drinks as delicious as Nectar.
Manmohan Singh (Punjabi)ਆਦਮੀ ਆਬਿ-ਹਿਯਾਤ ਵਰਗੇ ਸੁਆਦਲੇ ਖਾਣੇ ਤੇ ਪੀਣੇ ਭੁੰਚਦਾ ਹੈ।
Fareedkot Teekaਅੰਮ੍ਰਤ ਸਮ ਰਸਦਾਇਕ ਖਾਨੇ ਖਾਤੇ ਔਰ ਪਾਨ ਕਰਤੇ ਹੈਂ॥
Prof. Sahib Singh(ਹੇ ਭਾਈ! ਕੂਕਰ ਬ੍ਰਿਤੀ ਦੇ ਮਨੁੱਖ) ਸੁਆਦਲੇ ਭੋਜਨ ਖਾਂਦੇ ਹਨ, ਚੰਗੇ ਚੰਗੇ ਖਾਣੇ ਖਾਂਦੇ ਹਨ, ਪੀਣ ਵਾਲੀਆਂ ਚੀਜ਼ਾਂ ਪੀਂਦੇ ਹਨ,ਪਦ ਅਰਥ ਖਾਵਹਿ = ਖਾਂਦੇ ਹਨ।
SikhNet (Spanish)Ellos beben y consumen comida deliciosa como el Néctar,
ਜਿਨਿ ਦੀਏ; ਤਿਸਹਿ. ਨ ਜਾਨਹਿ ਸੁਆਨ ॥੩॥
jin dee; tiseh. na jaaneh suaan |3|
Sant Singh KhalsaBut the dog does not know the One who has bestowed these. ||3||
Manmohan SinghBut the dog knows not Him, who endows (these things)
Manmohan Singh (Punjabi)ਪਰ ਕੁਤਾ ਉਸ ਨੂੰ ਨਹੀਂ ਜਾਣਦਾ, ਜੋ (ਇਹ ਵਸਤੂਆਂ) ਬਖਸ਼ਸ਼ ਕਰਦਾ ਹੈ।
Fareedkot Teekaਜਿਸ ਨੇ ਦੀਏ ਹੈਂ ਤਿਸ ਕੋ (ਸੁਆਨ) ਕੂਕਰ ਨਹੀਂ ਜਾਨਤੇ ਹੈਂ॥੩॥
Prof. Sahib Singhਪਰ ਜਿਸ ਪਰਮਾਤਮਾ ਨੇ (ਇਹ ਸਾਰੇ ਪਦਾਰਥ) ਦਿੱਤੇ ਹੋਏ ਹਨ ਕੁੱਤੇ (ਦੇ ਸੁਭਾਅ ਵਾਲੇ ਮਨੁੱਖ) ਉਸ ਨੂੰ ਜਾਣਦੇ-ਪਛਾਣਦੇ ਭੀ ਨਹੀਂ ॥੩॥ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਤਿਸਹਿ = ਉਸ (ਪ੍ਰਭੂ) ਨੂੰ। ਸੁਆਨ = {ਬੁਹ = ਵਚਨ} ਕੁੱਤੇ ॥੩॥
SikhNet (Spanish)pero el perro no conoce a quien se la ha dado. (3)
ਕਹੁ ਨਾਨਕ; ਹਮ ਲੂਣ ਹਰਾਮੀ ॥
kahu naanak; ham loon haraamee |
Sant Singh KhalsaSays Nanak, I have been unfaithful to my own nature.
Manmohan SinghSays Nanak, I am Thy salt-betrayer.
Manmohan Singh (Punjabi)ਨਾਨਕ ਆਖਦਾ ਹੈ, ਮੈਂ ਤੇਰਾ ਲੂਣ ਖਾ ਕੇ ਬੁਰਾ ਕਰਨ ਵਾਲਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਐਸੇ ਬੇਨਤੀ ਕਰੋ ਕਿ ਹੇ ਪ੍ਰਭੂ ਜੀ ਹਮ ਲੂਣ ਹਰਾਮੀ ਹੈਂ॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! ਅਸੀਂ ਜੀਵ ਨਾ-ਸ਼ੁਕਰੇ ਹਾਂ।ਪਦ ਅਰਥ ਲੂਣ ਹਰਾਮੀ = (ਖਾਧੇ) ਲੂਣ ਨੂੰ ਹਰਾਮ ਕਰਨ ਵਾਲੇ, ਨਾ-ਸ਼ੁਕਰੇ।
SikhNet (Spanish)Dice Nanak, he sido infiel a mi propia naturaleza,
ਬਖਸਿ ਲੇਹੁ; ਪ੍ਰਭ ਅੰਤਰਜਾਮੀ ॥੪॥੭੬॥੧੪੫॥
bakhas lehu; prabh antarajaamee |4|76|145|
Sant Singh KhalsaPlease forgive me, O God, O Searcher of hearts. ||4||76||145||
Manmohan SinghO my Master, the Inner-Knower, Thou pardon me.
Manmohan Singh (Punjabi)ਹੈ ਅੰਦਰ ਦੀ ਜਾਨਣਹਾਰ! ਮੇਰੇ ਮਾਲਕ, ਤੂੰ ਮੇਨੂੰ ਮਾਫ ਕਰ ਦੇ।
Fareedkot Teekaਕਿਉਂ ਕਿ ਕੀਏ ਹੂਏ ਉਪਕਾਰੋਂ ਕੋ ਨਹੀਂ ਜਾਨਤੇ, ਤਾਂ ਤੇ ਹੇ ਅੰਤਰਯਾਮੀ! ਤੁਮ ਬਖਸ ਲੇਵਹੁ॥੪॥੭੬॥੧੪੫॥☬ਉਪਦੇਸ਼:
Prof. Sahib Singhਹੇ ਜੀਵਾਂ ਦੇ ਦਿਲ ਜਾਣਨ ਵਾਲੇ ਪ੍ਰਭੂ! ਸਾਨੂੰ ਬਖ਼ਸ਼ ਲੈ ॥੪॥੭੬॥੧੪੫॥ਪਦ ਅਰਥ ਪ੍ਰਭ = ਹੇ ਪ੍ਰਭੂ! ॥੪॥
SikhNet (Spanish)por favor perdóname oh Dios, oh Buscador de corazones.(4-76-145)