ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸਿਮਰਿ ਸਿਮਰਿ ਦਾਤਾਰੁ; ਮਨੋਰਥ ਪੂਰਿਆ ॥
simar simar daataar; manorath pooriaa |
Sant Singh KhalsaMeditating, meditating in remembrance of the Great Giver, one's heart's desires are fulfilled.
Manmohan SinghReflecting and pondering over the Bountiful Lord, the heart's desires are fulfilled.
Manmohan Singh (Punjabi)ਦਰਿਆ ਦਿਲ ਸੁਆਮੀ ਦਾ ਆਰਾਧਨ ਤੇ ਚਿੰਤਨ ਕਰਨ ਨਾਲ ਦਿਲ ਦੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਦਾਤਾਰ ਪ੍ਰਭੂ ਕੋ ਸਿਮਰ ਸਿਮਰ ਕਰ ਕੇ ਸਭ ਮਨੋਰਥੋਂ ਕੋ ਪੂਰਨ ਕੀਆ ਹੈ॥
Prof. Sahib Singhਸਭ ਦਾਤਾਂ ਦੇਣ ਵਾਲੇ ਪਰਮਾਤਮਾ ਨੂੰ ਸਿਮਰ ਸਿਮਰ ਕੇ (ਮਨ ਦੇ) ਮਨੋਰਥ ਪੂਰੇ ਹੋ ਜਾਂਦੇ ਹਨ,
SikhNet (Spanish)Alaba a tu Maravilloso Señor para que seas liberado.
ਇਛ ਪੁੰਨੀ ਮਨਿ ਆਸ; ਗਏ ਵਿਸੂਰਿਆ ॥
eichh punee man aas; ge visooriaa |
Sant Singh KhalsaThe hopes and desires of the mind are realized, and sorrows are forgotten.
Manmohan SinghMy mind's craving and hope are realised and my sorrows are dispelled.
Manmohan Singh (Punjabi)ਮੇਰੇ ਚਿੱਤ ਦੀ ਸੱਧਰ ਤੇ ਉਮੈਦ ਬਰ ਆਈਆਂ ਹਨ ਤੇ ਮੇਰੇ ਗਮ ਦੂਰ ਹੋ ਗਏ ਹਨ।
Fareedkot Teekaਜੋ ਮੇਰੇ ਮਨ ਮੇਂ ਇਛਾ ਆਸ ਹੈਸੀ ਸੋ ਪੂਰਨ ਹੋ ਗਈ ਹੈ ਔਰ (ਵਿਸੂਰਿਆ) ਝੋਰਿਆਂ ਕਾ ਸਮਦਾਉ ਭੀ ਮਿਟ ਗਿਆ॥
Prof. Sahib Singhਮਨ ਵਿਚ (ਉਠਦੀਆਂ) ਆਸਾਂ ਤੇ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ, ਤੇ (ਦੁਨੀਆ ਵਾਲੇ) ਝੋਰੇ ਮਿਟ ਜਾਂਦੇ ਹਨ।ਪਦ ਅਰਥ ਪੁੰਨੀ = ਪੂਰੀ ਹੋ ਗਈ। ਮਨਿ = ਮਨ ਵਿਚ। ਵਿਸੂਰਿਆ = ਵਿਸੂਰੇ, ਝੋਰੇ।
SikhNet (Spanish)Tu añoranza será satisfecha y tus penas derrotadas;
ਪਾਇਆ ਨਾਮੁ ਨਿਧਾਨੁ; ਜਿਸ ਨੋ ਭਾਲਦਾ ॥
paaeaa naam nidhaan; jis no bhaaladaa |
Sant Singh KhalsaThe treasure of the Naam, the Name of the Lord, is obtained; I have searched for it for so long.
Manmohan SinghI have obtained the Name treasure, of which I was in search.
Manmohan Singh (Punjabi)ਮੈਂ ਨਾਮ ਦਾ ਖਜਾਨਾ ਪ੍ਰਾਪਤ ਕਰ ਲਿਆ ਹੈ, ਜਿਸ ਨੂੰ ਢੂੰਡਦਾ ਸੀ।
Fareedkot Teekaਜਿਸ ਕੋ ਖੋਜਤਾ ਥਾ ਵਹੁ ਖਜਾਨਾ ਪਾਇ ਲਿਆ ਹੈ॥
Prof. Sahib Singhਜੋ 'ਨਾਮ'-ਖ਼ਜ਼ਾਨੇ ਦੀ ਭਾਲ ਵਿਚ ਲੱਗਦਾ ਹੈ ਉਹ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ,
SikhNet (Spanish)obtendrás el Tesoro del Nombre del Señor, Al cual buscas por todas partes.
ਜੋਤਿ ਮਿਲੀ ਸੰਗਿ ਜੋਤਿ; ਰਹਿਆ ਘਾਲਦਾ ॥
jot milee sang jot; rahiaa ghaaladaa |
Sant Singh KhalsaMy light is merged into the Light, and my labors are over.
Manmohan SinghMy light is blended with the Supreme Light, and my toil is ended.
Manmohan Singh (Punjabi)ਮੇਰਾ ਪ੍ਰਕਾਸ਼, ਪਰਮ ਪ੍ਰਕਾਸ਼ (ਪ੍ਰਮਾਤਮਾ) ਨਾਲ ਅਭੇਦ ਹੋ ਗਿਆ ਹੈ ਅਤੇ ਮੇਰੀ ਮਿਹਨਤ ਮੁਸ਼ੱਕਤ ਮੁੱਕ ਗਈ ਹੈ।
Fareedkot Teekaਅਬ (ਜੋਤਿ) ਜੀਵਕਲਾ ਜੋਤ ਮੇਂ ਅਭੇਦ ਹੋ ਗਈ ਹੈ ਔਰ ਜੋ ਘਾਲ, ਭਾਵ ਸਾਧਨਾ ਰੂਪ ਕਮਾਈ ਕਰਤਾ ਥਾ ਤਿਸ ਤੇ ਰਹਿਤ ਹੂਆ ਹੂੰ॥
Prof. Sahib Singhਤੇ ਇਸ ਤਰ੍ਹਾਂ ਆਤਮਾ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ਤੇ (ਮਾਇਆ ਦੀ ਖ਼ਾਤਰ) ਦੌੜ-ਭੱਜ ਭਟਕਣਾ ਰਹਿ ਜਾਂਦੀ ਹੈ,ਪਦ ਅਰਥ ਰਹਿਆ = ਰਹਿ ਗਿਆ, ਹਟ ਗਿਆ। ਰਹਿਆ ਘਾਲਦਾ = ਮਿਹਨਤ ਦੀ ਲੋੜ ਨਾਹ ਰਹੀ।
SikhNet (Spanish)Tu luz se inmergirá en la Luz Total, y tu ardua labor terminará.
ਸੂਖ ਸਹਜ ਆਨੰਦ; ਵੁਠੇ ਤਿਤੁ ਘਰਿ ॥
sookh sehaj aanand; vutthe tith ghar |
Sant Singh KhalsaI abide in that house of peace, poise and bliss.
Manmohan SinghI abide in the home, wherein reign peace, poise and pleasure.
Manmohan Singh (Punjabi)ਮੈਂ ਉਸ ਧਾਮ ਅੰਦਰ ਵੱਸਦਾ ਹਾਂ ਜਿਸ ਅੰਦਰ ਆਰਾਮ ਅਡੋਲਤਾ ਅਤੇ ਪ੍ਰਸੰਨਤਾ ਪਰਵਿਰਤ ਹੋ ਰਹੀਆਂ ਹਨ।
Fareedkot Teekaਆਚੁਤ ਸੁਖ ਜੋ ਸਰਬ ਅਨੰਦੋਂ ਕਾ ਘਰ ਹੈ ਅਬ ਤਿਸ ਮੇਂ ਬਸੇ ਹੈਂ॥
Prof. Sahib Singhਅਤੇ ਉਹਨ੍ਹਾਂ ਦੇ ਹਿਰਦੇ-ਘਰ ਵਿਚ ਸੁਖ, ਅਡੋਲਤਾ, ਖ਼ੁਸ਼ੀ ਆ ਵੱਸਦੇ ਹਨ,ਪਦ ਅਰਥ ਤਿਤੁ ਘਰਿ = ਉਸ (ਹਿਰਦੇ-ਰੂਪ) ਘਰ ਵਿਚ।
SikhNet (Spanish)Paz, Equilibrio y Éxtasis vienen al hogar de tal persona;
ਆਵਣ ਜਾਣ ਰਹੇ; ਜਨਮੁ ਨ ਤਹਾ ਮਰਿ ॥
aavan jaan rahe; janam na tahaa mar |
Sant Singh KhalsaMy comings and goings have ended - there is no birth or death there.
Manmohan SinghMy comings and goings, have ceased, as there is no birth and death there.
Manmohan Singh (Punjabi)ਮੁੱਕ ਗਏ ਹਨ ਮੇਰੇ ਆਉਣੇ ਅਤੇ ਜਾਣੇ ਕਿਉਂ ਜੋ ਉਥੇ ਪੈਦਾਇਸ਼ ਤੇ ਮੌਤ ਹਨ ਹੀ ਨਹੀਂ।
Fareedkot Teekaਆਵਣ ਜਾਣ ਸੇ ਰਹਿਤ ਹੂਏ ਹੈਂ, ਕਿਉਂਜੋ ਤਿਸ ਆਚੁਤ ਸ੍ਵਰੂਪ ਮੇਂ ਪ੍ਰਾਪਤਿ ਹੋ ਕਰ ਜਨਮਣਾ ਮਰਣਾ ਨਹੀਂ ਹੈ॥
Prof. Sahib Singhਤੇ ਉਨ੍ਹਾਂ ਦੇ ਜਨਮ ਮਰਨ ਮੁੱਕ ਜਾਂਦੇ ਹਨ, ਓਥੇ ਉਨ੍ਹਾਂ ਲਈ ਕੋਈ ਜਨਮ ਤੇ ਮੌਤ ਨਹੀਂ ਹਨ।ਪਦ ਅਰਥ ਮਰਿ = ਮਰੀ, ਮੌਤ।
SikhNet (Spanish)sus idas y venidas se acaban, sus nacimientos y muertes.
ਸਾਹਿਬੁ ਸੇਵਕੁ ਇਕੁ; ਇਕੁ ਦ੍ਰਿਸਟਾਇਆ ॥
saahib sevak ik; ik drisattaaeaa |
Sant Singh KhalsaThe Master and the servant have become one, with no sense of separation.
Manmohan SinghThe Master and the Serf then become one and seem not separate from each other.
Manmohan Singh (Punjabi)ਮਾਲਕ ਤੇ ਨੌਕਰ ਤਦ ਇਕੋ ਹੀ ਹੋ ਜਾਂਦੇ ਹਨ ਅਤੇ ਇਕ ਦੂਸਰੇ ਨੂੰ ਵੱਖਰਾ ਮਾਲੂਮ ਨਹੀਂ ਹੁੰਦੇ।
Fareedkot Teekaਅਬ ਸਾਹਿਬ ਔਰ ਸੇਵਕ ਏਕ ਹੀ ਏਕ ਦਿਖਲਾਈ ਪੜਤਾ ਹੈ ਅਰਥਾਤ ਦੋਨੋਂ ਅਭਿੰਨ ਹੈਂ॥
Prof. Sahib Singh(ਇਸ ਅਵਸਥਾ ਵਿਚ ਅੱਪੜਿਆ ਹੋਇਆ) ਸੇਵਕ ਤੇ ਮਾਲਕ-ਪ੍ਰਭੂ ਇਕ-ਰੂਪ ਨਜ਼ਰੀਂ ਆਉਂਦੇ ਹਨ।ਪਦ ਅਰਥ ਦ੍ਰਿਸਟਾਇਆ = ਨਜ਼ਰੀਂ ਆਇਆ।
SikhNet (Spanish)Dice Nanak, el Sirviente y el Maestro se vuelven Uno, y no aparecen separados
ਗੁਰ ਪ੍ਰਸਾਦਿ ਨਾਨਕ; ਸਚਿ ਸਮਾਇਆ ॥੨੧॥੧॥੨॥ ਸੁਧੁ
gur prasaad naanak; sach samaaeaa |21|1|2| sudh
Sant Singh KhalsaBy Guru's Grace, Nanak is absorbed in the True Lord. ||21||1||2||Sudh||
Manmohan SinghBy Guru's grace, Nanak is absorbed in the True Lord.
Manmohan Singh (Punjabi)ਗੁਰੂ ਦੀ ਦਇਆ ਦੁਆਰਾ ਨਾਨਕ, ਸੱਚੇ ਸਾਹਿਬ ਵਿੱਚ ਲੀਨ ਹੋ ਗਿਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕਿਰਪਾ ਕਾ ਇਹ ਫਲ ਹੈ ਕਿ ਮੈਂ ਸਚੇ ਮੇਂ ਅਭੇਦ ਹੋ ਗਇਆ ਹੂੰ॥੨੧॥੧॥੨॥ਸੁਧੁ
Prof. Sahib Singhਹੇ ਨਾਨਕ! (ਐਸਾ ਸੇਵਕ) ਸਤਿਗੁਰੂ ਦੀ ਕਿਰਪਾ ਨਾਲ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੨੧॥੧॥੨॥ਪਦ ਅਰਥ ਸਚਿ = ਸੱਚੇ ਹਰੀ ਵਿਚ ॥੨੧॥੧॥੨॥
* ਨੋਟ: ਅੰਕ ਨੰ: ੨੧ ਦਾ ਭਾਵ ਇਹ ਹੈ ਕਿ ਇਸ 'ਵਾਰ' ਵਿਚ ੨੧ ਪਉੜੀਆਂ ਹਨ। ਅੰਕ ਨੰ: ੧ ਇਸ ਸਾਰੀ ਸਮੁੱਚੀ 'ਵਾਰ' ਦਾ ਨੰਬਰ ਹੈ। ਅੰਕ ਨੰ: ੨ ਇਸ ਰਾਗ ਦੀਆਂ ਦੋਹਾਂ ਵਾਰਾਂ ਦਾ ਜੋੜ ਦਿੱਤਾ ਗਿਆ ਹੈ। ਪਹਿਲੀ 'ਵਾਰ' ਗੁਰੂ ਅਮਰਦਾਸ ਜੀ ਦੀ ਅਤੇ ਇਹ ਦੂਜੀ ਵਾਰ ਗੁਰੂ ਅਰਜਨ ਸਾਹਿਬ ਦੀ ਹੈ।
SikhNet (Spanish)el uno del otro. Por la Gracia del Guru el buscador se inmerge en la Verdad de Dios. (21‑1‑2-Sud)